ਸਰਕਾਰੀ ਸਕੂਲ ਮੱਲ੍ਹਾ ਨੂੰ 2 ਐਲ. ਈ. ਡੀ. ਸੈੱਟ ਦਾਨ ਕੀਤੇ

ਕਾਉਂਕੇ ਕਲਾਂ, ਜਨਵਰੀ  2020-(ਜਸਵੰਤ ਸਿੰਘ ਸਹੋਤਾ)-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੱਲ੍ਹਾ ਦੀਆ ਵਿਿਦਆਰਥਣਾ ਲਈ ਸੇਵਾ ਮੁਕਤ ਅਧਿਆਪਕਾ ਸਤਪਾਲ ਕੌਰ ਕੈਨੇਡਾ ਵੱਲੋ ਦੋ ਐਲ ਈ ਡੀ ਸੈਟ ਦਾਨ ਕੀਤੇ ਗਏ।ਇਸ ਮੌਕੇ ਪਿੰ੍ਰਸੀਪਲ ਰਚਨ ਕੌਰ ਨੇ ਸਤਪਾਲ ਕੌਰ ਕੈਨੇਡਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਕੂਲ ਅੱਜ ਐਨ ਆਰ ਆਈ ਪਰਿਵਾਰਾ ਦੇ ਯਤਨਾ ਸਦਕਾ ਤਰੱਕੀ ਦੀਆ ਮੰਜਲਾ ਸਰ ਕਰ ਰਿਹਾ ਹੈ।ਉਨ੍ਹਾ ਦੱਸਿਆ ਕਿ ਇਸ ਸਕੂਲ ਵਿਚ ਹੁਣ ਛੇਵੀ,ਸੱਤਵੀ,ਨੌਵੀ,ਦਸਵੀ,ਗਿਆਰਵੀ,ਬਾਰਵੀ ਕਲਾਸ ਦੀਆ ਵਿਿਦਆਰਥਣਾ ਨੂੰ ਕੰਪਿਊਟਰ ਸੈਟ ਨਾਲ ਸੋਖੇ ਤਰੀਕੇ ਨਾਲ ਪੜ੍ਹਾਇਆ ਜਾਦਾ ਹੈ ਅਤੇ ਹੁਣ ਸਿਰਫ ਅੱਠਵੀ ਕਲਾਸ ਦੀਆ ਵਿਿਦਆਰਥਣਾ ਐਲ ਈ ਡੀ ਸੈਟ ਤੋ ਵਾਂਝੀਆ ਹਨ।ਜਿਨ੍ਹਾ ਲਈ ਐਲ ਈ ਡੀ ਸੈਟ ਦਾ ਜਲਦੀ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਹੁਣ ਇਹ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਤੋ ਘੱਟ ਨਹੀ ਹੈ।ਇਸ ਮੌਕੇ ਪਿੰ੍ਰਸੀਪਲ ਰਚਨ ਕੌਰ ਅਤੇ ਸਕੂਲ ਦੇ ਸਟਾਫ ਵੱਲੋ ਸਤਪਾਲ ਕੌਰ ਕੈਨੇਡਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਕੌਰ,ਬਲਵਿੰਦਰ ਸਿੰਘ,ਸਰਬਜੀਤ ਸਿੰਘ ਮੱਲ੍ਹਾ,ਸਰਬਜੀਤ ਕੌਰ ਡੱਲਾ,ਮਨਮੋਹਣ ਸਿੰਘ,ਨਵੀਨ ਵਰਮਾਂ,ਮਨਜੀਤ ਕੌਰ,ਸੁਖਵਿੰਦਰ ਕੌਰ,ਦਲਵਿੰਦਰ ਕੌਰ,ਮਨਪ੍ਰੀਤ ਕੌਰ,ਇਵਨਜੀਤ ਕੌਰ,ਗੁਰਪ੍ਰੀਤ ਕੌਰ ਤੋ ਇਲਾਵਾ ਸਕੂਲ ਦੀਆ ਵਿਿਦਆਰਥਣਾ ਹਾਜਰ ਸਨ