ਜਾਤੀ ਪ੍ਰਤੀ ਅਪਸ਼ਬਦ ਬੋਲਣ ਵਾਲੇ ਥਾਣੇਦਾਰ ਖਿਲਾਫ ਐਸ.ਐਸ.ਪੀ ਨੂੰ ਦਿੱਤਾ ਗਿਆ ਮੰਗ ਪੱਤਰ,ਦਰਖਸਤ ਦਾ ਹਲ ਇੱਕ ਹਫਤੇ ਅੰਦਰ ਕੀਤਾ ਜਾਵੇਗਾ: ਐਸ.ਐਸ.ਪੀ.ਬਰਾੜ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿਛਲੇ ਦਿਨੀਂ ਸੋਸ਼ਲ ਮੀਡੀਏ 'ਤੇ ਵਾਇਰਲ ਹੋਈ ਇਕ ਆਡੀੳ ਕਲਿੱਪ 'ਚ ਮਹਿਲਾ ਨਾਲ ਗੱਲਬਾਤ ਦੌਰਾਨ ਇਕ ਪੁਲਿਸ ਇੰਸਪੈਕਟਰ ਵੱਲੋਂ ਜਾਤੀ ਪ੍ਰਤੀ ਅਪਸ਼ਬਦ ਬੋਲਣ ਦਾ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੀ ਇਕ ਸੰਸਥਾ ਨੇ ਨੋਟਿਸ ਲੈਂਦਿਆਂ ਉਕਤ ਪੁਲਿਸ ਇੰਸਪੈਕਟਰ ਵਿਰੁੱਧ ਕਾਰਵਾਈ ਲਈ ਪੁਲਿਸ ਇਸਪੈਕਟਰ ਵਿਰੁੱਧ ਕਾਰਵਾਈ ਲਈ ਪੁਲਿਸ ਜ਼ਿਲ੍ਹਾਂ ਲੁਧਿਆਣਾ(ਦਿਹਾਤੀ ਦੇ ਐਸ.ਐਸ.ਪੀ.ਵਰਿੰਦਰ ਸਿੰਘ ਬਰਾੜ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਰਛਪਾਲ ਸਿੰਘ ਗਾਲਿਬ ਨੇ ਦੱਸਿਆ ਕਿ ੳੇੁਕਤ ਇੰਸਪੈਕਟਰ ਸ਼ਰੇਆਮ ਆਡੀੳ 'ਚ ਜਾਤੀ ਪ੍ਰਤੀ ਅਪਸ਼ਬਦ ਬੋਲ ਰਿਹਾ ਹੈ,ਜਿਸ ਵਿਰੁੱਧ ਐਸ.ਸੀ/ਐਸ.ਟੀ. ਐਕਟ ਅਧੀਨ ਪਰਚ ਬਣਦਾ ਹੈ।ਸ.ਗਾਲਿਬ ਨੇ ਦਾਅਵਾ ਕੀਤਾ ਕਿ ਉਹ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ ਤੇ ਹਮੇਸ਼ਾ ਇਸ ਭਾਈਚਾਰੇ ਦੇ ਲੋਕਾਂ ਨਾਲ ਹੋਣ ਵਾਲੀਆਂ ਜਿਆਦਤੀਆਂ ਵਿਰੱੁਧ ਲੜਦੇ ਰਹਿਣਗੇ।ਇਸ ਸਮੇ ਪੁਲਸ ਮੁਖੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਦਰਖਾਸਤ ਦਾ ਇਕ ਹਫਤੇ ਅੰਦਰ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਪਰਮਦੀਪ ਸਿੰਘ ਮੁੱਲ੍ਹਾਂ,ਸੁਖਜੀਤ ਸਿੰਘ ਹੁਸਨਾ,ਨੰਬਰਦਾਰ ਮਨਜਿੰਦਰ ਸਿੰਘ ,ਅਮਨਦੀਪ ਸਿੰਘ ਗੁੜ੍ਹੇ ,ਡਾਂ.ਮਨਜੀਤ ਸਿੰਘ ਲੀਲਾਂ ,ਰਛਪਾਲ ਸਿੰਘ ਸ਼ੇਰਪੁਰੀ,ਸੁਖਦੇਵ ਸਿੰਘ ਕਾਉਂਕੇ ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।