You are here

ਲੁਧਿਆਣਾ

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਨਿੱਘੀ ਵਿਦਾਇਗੀ ਪਾਰਟੀ

ਸਥਾਨਕ ਕਸਬੇ ਦੀ ਨਾਮਵਾਰ ਵਿਿਦਆਕ ਸੰਸਥਾ ਬੀ. ਬੀ ਐਸ. ਬੀ ਕਾਨਵੈਂਟ ਸਕੂਲ, ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਖੇ ਵੱਖ – ਵੱਖ ਤਰ੍ਹਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ, ਵਿਖੇ ਅੱਜ ਸੀਨੀਆਰ ਸੈਕੰਡਰੀ ਕਲਾਸ ਦੇ ਵਿਿਦਆਰਥੀਆਂ ਨੂੰ ਸੈਸ਼ਨ ਪੂਰਾ ਹੋਣ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਦਾ ਆਯੋਜਨ +1 ਦੇ ਵਿਿਦਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਿਦਆਰਥੀਆਂ ਦੇ ਸਨਮਾਨ ਲਈ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸ. ਐਚ. ਓ. ਸਿੱਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ ਜੀ ਹਾਜਰ ਹੋਏ। ਇਸ ਸਮਾਗਮ ਦੀ ਸ਼ੁਰੂਆਤ +1 ਦੇ ਵਿਿਦਆਰਥੀਆਂ ਵੱਲੋਂ ਸਵਾਗਤੀ ਭਾਸ਼ਣ ਦੁਆਰਾ ਕੀਤੀ ਗਈ। ਇਸ ਸਮਾਗਮ ਵਿੱਚ +1 ਦੇ ਵਿਿਦਆਰਥੀਆਂ ਵੱਲੋਂ +2 ਦੇ ਵਿਿਦਆਰਥੀਆਂ ਨੂੰ ਸਟੇਜ ਤੇ ਬੁਲਾ ਕੇ ਉਨ੍ਹਾਂ ਦੀ ਸ਼ਖਸੀਅਤ ਅਨੁਸਾਰ ਪ੍ਰਸੰਸਕੀ ਸ਼ਬਦ ਦੇ ਕੇ ਉਨ੍ਹਾਂ ਤੋਂ ਵੱਖ – ਵੱਖ ਤਰ੍ਹਾਂ ਦੀਆਂ ਗੇਮਾਂ ਕਰਵਾਈਆਂ ਗਈਆਂ। ਇਸ ਦੌਰਾਨ +1 ਦੀਆਂ ਵਿਿਦਆਰਥਣਾ ਵੱਲੋਂ ਫੋਕ ਡਾਂਸ ਪੇਸ਼ ਕੀਤੀ ਗਿਆ। ਮੁੱਖ ਮਹਿਮਾਨ ਐਸ. ਐਚ. ਓ. ਸਿਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ, ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਮੈਡਮ, ਅਧਿਆਪਕ ਅਤੇ ਬਾਰਵੀ ਜਮਾਤ ਦੇ ਵਿਿਦਆਰਥੀਆਂ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ +2 ਦੇ ਵਿਿਦਆਰਥੀਆਂ ਨੇ ਸਟੇਜ ਸੰਭਾਲੀ। +2 ਦੇ ਵਿਿਦਆਰਥੀਆਂ ਨੇ ਸਭ ਤੋਂ ਪਹਿਲਾਂ ਸਕੂਲ ਦੀ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਇਸ ਚੇਅਰਮੈਨ ਹਰੀਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਈਸ ਪੈ੍ਰਜੀਡੈਟ ਸਨੀ ਅਰੋੜਾ, ਅਤੇ ਪਿੰ੍ਰਸੀਪਾਲ ਮੈਡਮ ਅਨੀਤਾ ਕੁਮਾਰੀ ਦਾ ਇਸ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ ਅਤੇ ਫਿਰ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ +2 ਤੱਕ ਦੇ ਆਪਣੇ ਬੱਚਿਆਂ ਦੀ ਹਰ ਪਲ ਅਗਵਾਈ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ ਨੇ ਵੀ ਵਿਿਦਆਰਥੀਆਂ ਨੂੰ ਹਰ ਖੇਤਰ ਵਿੱਚ ਸਕੂਲ ਅਤੇ ਆਪਣਾ ਨਾਮ ਰੌਸ਼ਨ ਕਰਨ ਅਤੇ ਆਪਣੇ ਭੱਵਿਖ ਵਿੱਚ ਅੱਗੇ ਵਧਣ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭੱਵਿਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਜਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਤੇ ਤਰੱਕੀਆਂ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਐਸ. ਐਚ. ਓ. ਸਿੱਧਵਾਂ ਬੇਟ ਸ਼੍ਰੀ ਰਾਜੇਸ਼ ਠਾਕੂਰ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਸੁਨਿਹਰੀ ਭਵਿਖ ਦੀ ਕਾਮਨਾ ਕੀਤੀ। ਇਸ ਉਪਰੰਤ +2 ਦੇ ਵਿਿਦਆਰਥੀਆਂ ਵੱਲੋਂ ਸਕੂਲ ਦੇ ਸਾਰੇ ਸਟਾਫ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵੱਖ – ਵੱਖ ਗੇਮਾਂ ਕਰਵਾ ਕੇ ਮੰਨੋਰੰਜਨ ਕੀਤਾ ਗਿਆ। ਇਸ ਵਿਦਾਇਗੀ ਪਾਰਟੀ ਨੂੰ ਨੇਪਰੇ ਚਾੜਨ ਵਿੱਚ ਮਿਸ ਨੈਨਸੀ ਗੋਇਲ, ਮਿਸ. ਤਨੀਸ਼ਾ ਸੋਨੀ ਅਤੇ ਮਿਸਜ ਰਪਿੰਦਰ ਕੌਰ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਦੁਆਰਾ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਵਿਿਦਆਰਥੀਆਂ ਨੇ ਸਕੂਲ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਮੋਮਬੱਤੀ ਜਲਾ ਕੇ +1 ਦੇ ਵਿਿਦਆਰਥੀਆਂ ਨੂੰ ਸੌਂਪੀ ਤਾਂ ਜੋ ਵਿਿਦਆ ਦੀ ਇਹ ਪਰੰਪਰਾ ਇਸੇ ਤਰ੍ਹਾਂ ਹੀ ਚਲਦੀ ਰਹੇ। ਅੰਤ ਵਿੱਚ ਸਕੂਲ ਦੀ ਮੈਨੇਜਮੈਂਟ ਵੱਲੋਂ ਇਸ ਸਮਾਗਮ ਵਿੱਚ ਪੂਰੇ ਸਟਾਫ ਤੇ ਵਿਿਦਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਆਯੋਜਨ ਕੀਤਾ ਗਿਆ।

ਪਿੰਡ ਬੰਗਸੀਪੁਰਾ ਵਿਖੇ 95 ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜੈਤੋ ਦੇ ਮੋਰਚੇ ਦੇ ਮਹਾਨ ਸ਼ਹੀਦ ਬਾਬਾ ਮਿਲਖਾ ਸਿੰਘ ਜੀ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਬੰਗਸੀਪੁਰਾ ਵਿਖੇ 95ਵਾ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ।ਇਸ ਜੋੜ ਮੇਲੇ ਨੂੰ ਸਮਰਪਿਤ ਪਹਿਲਾ 30 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਵਾਏ ਗਏ ਜਿੰਨਾ ਦੇ ਭੋਗ 1 ਫਰਵਰੀ ਨੂੰ ਪਾਏ ਗਏ।ਭੋਗ ਸਮੇ ਸਜਾਏ ਗਏ ਧਾਰਮਿਕ ਦੀਵਨਾਂ ਦੌਰਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲੇ ਤੇ ਗਿਆਨੀ ਅਵਨੀਤ ਸਿੰਘ ਨਾਨਕਸਰ ਵਾਲਿਆਂ ਨੇ ਵੱਡੀ ਗਿਣਤੀ 'ਚ ਪੁਜੀਆਂ ਸੰਗਤਾਂ ਨੂੰ ਗੁਰੂ ਇਤਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ।ਇਸ ਸਮੇ ਸਮਾਪਤੀ ਤੇ ਗੁਰਦੁਆਰਾ ਸਾਹਿਬ ਦੇ ਮੱੁਖ ਸੇਵਦਾਰ ਭਾਈ ਜਗਤਾਰ ਸਿੰਘ ਮੰਡ ਨੇ ਜਿਥੇ ਬਾਬਾ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਉਥੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਪੁਰਸਾਂ ਸਮੇਤ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਸੰਗਤਾਂ ਲਈ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ।ਇਸ ਸਮੇ ਪ੍ਰਧਾਨ ਮਨਜੀਤ ਸਿੰਘ ਤੂਰ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ,ਸਰਪੰਚ ਕਰਮਜੀਤ ਸਿੰਘ ਮੰਡ,ਸਾਬਕਾ ਸਰਪੰਚ ਨਿਰਮਲ ਮੰਡ,ਡਾ.ਕਲਵੰਤ ਸਿੰਘ,ਜੋਰਾ ਸਿੰਘ ਗਰੇਵਾਲ,ਜਰਨੈਲ ਸਿੰਘ ਮੰਡ,ਸਾਬਕਾ ਸਰਪੰਚ ਗੁਰਮੇਲ ਸਿੰਘ,ਹਰਦੇਵ ਸਿੰਘ,ਸਿੰਘ,ਖੇਮ ਸਿੰੰਘ,ਸਾਬਕਾ ਸਰਪੰਚ ਗੁਰਮੇਲ ਸਿੰਘ,ਸੰਤੋਖ ਸਿੰਘ,ਪ੍ਰਧਾਨ ਜਸਵਿੰਦਰ ਸਿੰਘ,ਕਰਮਜੀਤ ਸਿੰਘ ਕਨੇਡਾ,ਗੁਰਦੇਵ ਸਿੰਘ ਕਨੇਡਾ ਆੇਦਿ ਹਾਜ਼ਰ ਸਨ।

ਜਗਾਰਾਉ 'ਚ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾਂ ਯੂਨੀਅਨ ਤਹਿਸੀਲ ਜਗਾਰਾਉ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਟ ਹੋਈ ਜਿਸ ਵਿੱਚ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਇਸ ਸਮੇ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੱੁਲ ਕੇ ਵਿਚਾਰ-ਵਿਟਾਦਾਰਾ ਕੀਤਾ ਗਿਆ।ਇਸ ਮੌਕੇ ਯੂਨੀਅਨ ਵਲੋ ਸੂਬਾ ਪੱਧਰੀ ਇਜਲਾਸ ਬਾਰੇ ਨੰਬਰਦਾਰਾਂ ਦੇ ਸੁਝਾਅ ਲਏ ਗਏ ਜਿਸ ਤੇ ਸਾਰੇ ਨੰਬਰਦਾਰਾਂ ਨੇ ਹੱਥ ਖੜ੍ਹੇ ਕਰ ਕੇ ਇਹ ਸੂਬਾ ਪੱਧਰੀ ਇਜਲਾਸ ਜਗਰਾਉ ਵਿਖੇ ਫਰਵਰੀ ਮਹੀਨੇ ਵਿਚ ਕਰਵਾਉਣ ਲਈ ਪ੍ਰਵਾਨਗੀ ਦਿੱਤੀ ਗਈ।ਇਸ ਸਮੇ ਅਵਤਾਰ ਸਿੰਘ ਕਾਉਕੇ,ਜਸਵੰਤ ਸਿੰਘ ਸ਼ੇਖਦੌਲਤ,ਹਰਨੇਕ ਸਿੰਘ ਰਾਮਗੜ੍ਹ,ਜਸਵੀਰ ਸਿੰਘ ਦੇਹੜਕਾ,ਕੁਲਵੰਤ ਸਿੰਘ ਸ਼ੇਰਪੁਰ,ਪ੍ਰਤੀਮ ਸਿੰਘ ਸਿੱਧਵਾਂ,ਸੁਖਜੀਤ ਕੁਮਾਰ ਗਾਲਿਬ,ਕੇਹਰ ਸਿੰਘ ਕਾਉਂਕੇ,ਆਤਮਾ ਸਿੰਘ ਕਲੇਰ,ਕੁਲਦੀਪ ਸਿੰਘ ਸਵੱਦੀ,ਬਲਦੇਵ ਸਿੰਘ ਕਾਉਕੇ,ਬੂਟਾ ਸਿੰਘ ਭੰਮੀਪੁਰਾ,ਮੇਲਾ ਸਿੰਘ ਸ਼ੇਰਪੁਰ,ਸੁਖਦੇਵ ਸਿੰਘ ਰਾਮਗੜ੍ਹ,ਹਰਭਜਨ ਸਿੰਘ ਢੋਲਣ,ਹਰਨੇਕ ਸਿੰਘ ਕਾਉਕੇ,ਅਮਰਜੀਤ ਸਿੰੰਘ ਮੱਲ੍ਹਾ,ਬਹਾਦਰ ਸਿੰਘ ਸ਼ੇਰਪੁਰ,ਸੁਖਵਿੰਦਰ ਸਿੰਘ ਹਠੂਰ,ਕੁਲਦੀਪ ਸਿੰਘ ਸਵੱਦੀ ਆਦਿ ਹਾਜ਼ਰ ਸਨ।

ਜਗਰਾਓਂ ਵਿੱਚ ਅੱਜ ਪੁਲਿਸ ਲਾਈਨ ਦੇ ਸਾਹਮਣੇ ਗਰੇਵਾਲ ਮਾਰਕੀਟ ਵਿੱਚ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ

ਜਗਰਾਓਂ (ਰਾਣਾ ਸ਼ੇਖ ਦੌਲਤ) ਅੱਜ ਜਗਰਾਉਂ ਮਾਘ ਮਹੀਨੇ ਨੂੰ ਸਮਰਪਿਤ ਪੁਲਿਸ ਲਾਇਨ ਦੇ ਸਾਮ੍ਹਣੇ ਗਰੇਵਾਲ ਮਾਰਕੀਟ ਵਿੱਚ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ ਇਹ ਲੰਗਰ ਸਮੂਹ ਮਾਰਕੀਟ ਕਮੇਟੀ ਦੇ ਸਹਿਜੋਗ ਨਾਲ ਲਗਾਇਆ ਗਿਆ ਇਸ ਮੌਕੇ ਜਗਰੂਪ ਸਿੰਘ ਸੋਹੀ ,ਜੱਗੀ  ਫਾਇਨਾਂਸਰ,ਚਰਨਜੀਤ ਸਿੰਘ ਚੰਨਾਂ,ਬਿੱਟਾ ਮਲਕ, ਪੁਸ਼ਪਿੰਦਰ ਸਿੰਘ ਗਰੇਵਾਲ,ਗਗਨ ਸਿੰਘ ,ਪਿਆਰਾਂ ਸਿੰਘ ਮਲਕ,ਜਸਵਿੰਦਰ ਸਿੰਘ ਮੈਨੇਜਰ,ਪਰਦੀਪ ਸਿੰਘ ਮਲਕ ,ਕੁੱਕਾ ਪੋਨਾ, ਵਿਸ਼ਨੂੰ ਖਾਨ ਆਦਿ ਹਾਜ਼ਰ ਸਨ

ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ

ਡਿਪਟੀ ਕਮਿਸ਼ਨਰ ਵੱਲੋਂ ਗਵਰਨਿੰਗ ਕੌਂਸਲ ਦੀ ਸਥਾਪਨਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਾਉਣ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਗਵਰਨਿੰਗ ਕੌਂਸਲ ਦੀ ਸਥਾਪਨਾ ਕਰ ਦਿੱਤੀ ਗਈ ਹੈ। ਸਥਾਨਕ ਬਿਊਰੋ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਮੈਂਬਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਸੀ. ਈ. ਓ. ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਵੀ ਸ਼ਿਰਕਤ ਕੀਤੀ। ਗਵਰਨਿੰਗ ਕੌਂਸਲ ਵਿੱਚ ਸ਼ਾਮਿਲ ਕੀਤੇ ਗਏ ਅਧਿਕਾਰੀਆਂ ਵਿੱਚ ਰੋਜ਼ਗਾਰ ਵਿਭਾਗ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਰਾਜਨ ਸ਼ਰਮਾ, ਬਿਊਰੋ ਦੇ ਡਿਪਟੀ ਸੀ. ਈ. ਓ. ਨਵਦੀਪ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ, ਪ੍ਰਿੰਸੀਪਲ ਸਰਕਾਰੀ ਆਈ. ਟੀ. ਆਈ., ਸਹਾਇਕ ਕਮਿਸ਼ਨਰ ਲੇਬਰ, ਡਾਇਰੈਕਟਰ ਪੇਂਡੂ ਸਵੈ-ਰੋਜ਼ਗਾਰ ਸਿਖ਼ਲਾਈ ਸੰਸਥਾ, ਜ਼ਿਲਾ ਮੈਨੇਜਰ ਲੀਡ ਬੈਂਕ, ਜ਼ਿਲਾ ਮੁੱਖੀ ਬੀ. ਸੀ. ਕਾਰਪੋਰੇਸ਼ਨ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਡਾ. ਨਿੱਧੀ ਸਿੰਘੀ ਕਰੀਅਰ ਕਾਊਂਸਲਰ ਅਤੇ ਪਲੇਸਮੈਂਟ ਅਫ਼ਸਰ ਘਣਸ਼ਿਆਮ ਰੱਖੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਾਊਂਸਲ ਦੇ ਮੈਂਬਰਾਂ ਨੂੰ ਬਿਊਰੋ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂਕਿ ਪਲੇਸਮੈਂਟ ਕੈਂਪ, ਸਰਕਾਰੀ ਨੌਕਰੀਆਂ ਦੀ ਟ੍ਰੇਨਿੰਗ ਲਈ ਫਰੀ ਕੋਚਿੰਗ, ਕਰੀਅਰ ਕਾਊਂਸਲਿੰਗ, ਆਪਣੀ ਗੱਡੀ ਆਪਣਾ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਲੋਨ ਸੁਵਿਧਾ ਬਾਰੇ ਦੱਸਿਆ ਗਿਆ ਅਤੇ ਸਾਰਿਆਂ ਨੂੰ ਬਿਊਰੋ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਨੂੰ ਕਿਹਾ ਗਿਆ। ਉਨਾਂ ਦੱਸਿਆ ਕਿ ਕਾਲਜ ਆਪਣੇ ਪਾਸ ਹੋਏ ਵਿਦਿਆਰਥੀਆਂ ਨੂੰ ਪਲੇਸਮੈਂਟ ਕੈਂਪ ਵਿੱਚ ਭੇਜ ਸਕਦੇ ਹਨ ਅਤੇ ਨੌਜਵਾਨ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਵਿਸ਼ੇਸ਼ ਤੌਰ 'ਤੇ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਤਹਿਤ ਬਿਊਰੋ ਵਿੱਚ ਫਾਰਮ ਜਮਾਂ ਕਰਵਾ ਕੇ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ।

ਰਾਸ਼ਟਰੀ ਪਸ਼ੂ ਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਬਟਾਲਾ ਵਿਖੇ 27 ਫਰਵਰੀ ਤੋਂ 2 ਮਾਰਚ, 2020 ਤੱਕ

ਪੰਜ ਰੋਜ਼ਾ ਚੈਂਪੀਅਨਸ਼ਿਪ ਦੌਰਾਨ ਦੁੱਧ ਚੁਆਈ ਅਤੇ ਪਸ਼ੂ ਨਸਲਾਂ ਦੇ ਮੁਕਾਬਲਿਆਂ ਵਿੱਚ ਜੇਤੂਆਂ ਲਈ 2 ਕਰੋੜ ਰੁਪਏ ਦਾ ਨਕਦ ਇਨਾਮ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਰਾਸ਼ਟਰੀ ਪਸ਼ੂ ਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵੱਲੋਂ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ, 2020 ਤੋਂ 2 ਮਾਰਚ, 2020 ਤੱਕ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਸ਼ੋਕ ਸ਼ਰਮਾ ਨੇ ਦਿੱਤੀ। ਉਨਾਂ ਦੱਸਿਆ ਕਿ ਇਹ ਪੰਜ ਰੋਜ਼ਾ ਸਮਾਗਮ ਬਟਾਲਾ ਦੇ ਪੁੱਡਾ ਗਰਾਉਂਡ ਵਿਖੇ ਕਰਵਾਇਆ ਜਾਵੇਗਾ।ਪੰਜਾਬ ਸਰਕਾਰ ਅਤੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਮਿਲ ਕੇ ਕਿਸਾਨਾਂ, ਪਸ਼ੂਧਨ ਮਾਲਕਾਂ, ਵੈਟਰਨਰੀਜ਼, ਪੋਸ਼ਣ ਮਾਹਰ ਅਤੇ ਫੂਡ ਪ੍ਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਅਡੀਸ਼ਨ ਦਾ ਆਯੋਜਨ ਕਰ ਰਹੇ ਹਨ। ਉਨਾਂ ਕਿਹਾ ਕਿ ਸਮਾਗਮ ਦੌਰਾਨ ਸਾਰਿਆਂ ਲਈ ਵਧੇਰੇ ਉਤਪਾਦਕਤਾ ਅਤੇ ਮੁਨਾਫਾ ਪ੍ਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਇਹ 11ਵੀਂ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ 2020 ਪੰਜ ਦਿਨਾਂ ਤੱਕ ਚੱਲੇਗੀ।ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ। ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਪੁਰਸਕਾਰ ਜੇਤੂਆਂ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵੀ ਸ਼ਾਮਲ ਹਨ।ਇਹ ਮੁਕਾਬਲਾ ਮਾਲਕਾਂ ਨੂੰ ਉਨਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸ਼ਾਹਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਉਨਾਂ ਨੇ ਕਿਹਾ ਕਿ ਰਾਸ਼ਟਰੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ ਜੋ ਐਕਸਪੋ ਦੇ ਨਾਲ-ਨਾਲ ਚੱਲੇਗੀ।ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ। ਮੁੱਖ ਸੈਸ਼ਨ ਵੱਖ-ਵੱਖ ਮੁੱਦਿਆਂ 'ਤੇ ਆਯੋਜਿਤ ਕੀਤੇ ਜਾਣਗੇ ਜਿਨਾਂ ਵਿਚ ਪਹਿਲੇ ਦਿਨ 'ਵੇਅ ਫਾਰਵਰਡ ਇੰਨ ਪਿਗ ਐਂਡ ਗੋਟ ਫਾਰਮਿੰਗ', ਦੂਜੇ ਦਿਨ ' ਡੇਅਰੀ ਫਾਰਮਿੰਗ ਦਾ ਭਵਿੱਖ: ਮੱਝ, ਦੇਸੀ ਗਾਂ ਅਤੇ ਵਿਦੇਸ਼ੀ ਪਸ਼ੂ', 'ਉੱਦਮਤਾ ਵਿਕਾਸ ਅਤੇ ਵਿੱਤ' ਅਤੇ 'ਪਸ਼ੂਧਨ ਖੇਤਰ ਵਿਚ ਨਿਵੇਸ਼' ਵਿਸ਼ੇ 'ਤੇ ਸ਼ੈਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਦਿਨ 'ਕਿਸਾਨਾਂ ਦੀ ਵਧ ਰਹੀ ਆਮਦਨੀ: ਐਫਪੀਓਐਸ ਅਤੇ ਮਾਰਕੀਟਿੰਗ ਦੀ ਭੂਮਿਕਾ', 'ਐਕੂਆ ਕਲਚਰ ਅਤੇ ਏਕੀਕ੍ਰਿਤ ਖੇਤੀ' ਅਤੇ 'ਕਨਵਰਜੈਂਸ ਇੰਨ ਐਨੀਮਲ ਹਸਬੈਂਡਰੀ ਐਕਸ਼ਟੈਂਸ਼ਨ' ਬਾਰੇ ਸੈਸ਼ਨ, ਚੌਥੇ ਦਿਨ 'ਵਨ-ਹੈਲਥ ਐਂਡ ਐਨੀਮਲ ਵੈਲਫੇਅਰ ਅਤੇ ਆਖਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।

ਸਰਕਾਰ ਸੀ.ਏ.ਏ/ਐਨ ਪੀ ਆਰ ਅਤੇ ਐਨ.ਆਰ.ਸੀ ਤੇ ਰੋਕ ਲਾਵੇ-ਮਾਂਗਟ

ਸੰਵਿਧਾਨ ਨੂੰ ਬਚਾਉਣ ਲਈ ਸਾਰੇ ਭਾਈਚਾਏ ਇੱਕਜੁਟ ਹੋਣ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਰਾਹੋ ਰੋਡ ਵਿਖੇ ਹੱਕ ਦੀ ਆਵਾਜ ਅਤੇ ਮੁਸਲਿਮ ਵੈਲਫੇਅਰ ਕੌਂਸਲ ਪੰਜਾਬ ਵਲੌਂ ਸੀ.ਏ.ਏ ਅਤੇ ਐਨ.ਆਰ.ਸੀ ਦੇ ਖਿਲਾਫ ਰਾਹੋ ਰੋਡ ਚੁੰਗੀ ਵਿਖੇ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ,ਜਿਸ ਦੀ ਅਗੁਵਾਈ ਅੱਬਦੁਲ ਸ਼ਕੂਰ ਮਾਂਗਟ ਵਲੌਂ ਕੀਤੀ ਗਈ ਅਤੇ ਮੁਹਮੰਦ ਉਸਮਾਨ ਰਹਿਮਾਨੀ,ਸੱਜਾਦ ਆਲਮ,ਆਬੀਦ ਅੰਸਾਰੀ ਅਤੇ ਜਾਵੇਦ ਮਾਂਗਟ ਵੀ ਮੌਕੇ ਤੇ ਮੋਜੂਦ ਸਨ , ਇਸ ਧਰਨੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਾਵਾਂ ਅਤੇ ਭੈਣਾਂ ਵਲੌ ਹਿੱਸਾ ਲਿਆ ਗਿਆ ਅਤੇ ਸਾਰਿਆ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕਰਕੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਵੀ ਪੈਦਾ ਕੀਤੀ।ਵੱਡੀ ਗਿਣਤੀ ਵਿੱਚ ਪੰਹੁਚਿਆਂ ਔਰਤਾ ਵਲੌਂ ਕੇਂਦਰ ਸਰਕਾਰ ਵਲੌਂ ਲਾਗੂ ਕੀਤੇ ਸੀ ਏ ਏ/ਐਨ ਆਰ ਸੀ ਅਤੇ ਐਨ ਪੀ ਆਰ ਜਿਹੇ ਕਾਲੇ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਉਥੇ ਹੀ ਅਜਿਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਅੱਬਦੁਲ ਸ਼ਕੂਰ ਮਾਂਗਟ ਸਾਬਕਾ ਮੈਂਬਰ ਘੱਟ ਗਿਣਤੀ ਕਮੀਸ਼ਨ ਪੰਜਾਬ ਨੇ ਕਿਹਾ ਕਿ ਸਰਕਾਰ ਵਲੌਂ ਲਾਗੂ ਇਹ ਬਿੱਲ ਸੰਵਿਧਾਨ ਦੇ ਬਿਲਕੁਲ ਉਲਟ ਹੈ ਅਤੇ ਮੂਲ ਸਿੰਧਾਤਾਂ ਦੇ ਬਿਲਕੂਲ ਖਿਲਾਫ ਹੈ।ਉਹਨਾਂ ਕਿਹਾ ਕਿ ਜਿਥੇ ਦੇਸ਼ ਦੀ ਖਤਮ ਹੋ ਰਹੀ ਅਰਥਵਿਵਸਥਾ,ਮੰਦੀ,ਬੇਰੋਜਗਾਰੀ ਜਿਹੀ ਵਿਫਲਤਾ ਨੂੰ ਲੁਕਾਉਣ ਦੇ ਲਈ ਮੋਦੀ ਸਰਕਾਰ ਵਲੌਂ ਲੋਕਾਂ ਦਾ ਧਿਆਨ ਅਸਲ ਮੁੰਦਿਆ ਤੋ ਚੱਕ ਕੇ ਹਿੰਦੂ-ਮੁਸਲਿਮ ਕਰਕੇ ਲੋਕਾ ਨੂੰ ਲ਼ੜਾਉਣਾ ਚਾਹੰਦੀ ਹੈ,ਪਰ ਇਹ ਇਸ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਮੋਲਾਣਾ ਉਸਮਾਨ ਰਹਿਮਾਨੀ ਨੇ ਬੋਲਦਿਆ ਕਿਹਾ ਅਸੀਂ ਭਾਰਤ ਦੇ ਮੂਲ ਨਿਵਾਸੀ ਹਾਂ , ਬਾਹਰੋ ਆਏ ਕੋਈ ਕਿਰਾਏਦਾਰ ਨਹੀਂ , ਜਾਵੇਦ ਮਾਂਗਟ ਪ੍ਰਧਾਨ ਮੁਸਲਿਮ ਵੈਲਫੇਅਰ ਕੌਸਲ ਪੰਜਾਬ ਨੇ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਘੱਟ ਗਿਣਤੀਆ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਨਾ ਚਾਹੁੰਦੀ ਹੈ,ਪਰ ਉਹਨਾਂ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਣ ਦੇਵੇਗਾ ਅਤੇ ਬੋਲਦਿਆ ਕਿਹਾ ਕਿ ਸੰਵਿਧਾਨ ਬਚਾਉਣ ਦੀ ਇਹ ਲੜਾਈ ਵਿੱਚ ਅਸੀਂ ਉਦੋ ਤੱਕ ਪਿੱਛੇ ਨਹੀਂ ਹਟਾਗੇ ਜਦੋ ਤੱਕ ਕੇਂਦਰ ਸਰਕਾਰ ਵਲੌਂ ਇਹ ਬਿੱਲ ਵਾਪਿਸ ਨਹੀਂ ਲਿਆ ਜਾਂਦਾ,ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਡੇ ਮੁਜਾਹਰੇ ਹੁੰਦੇ ਰਹਿਨਗੇ। ਇਸ ਮੌਕੇ ਹੋਰਨਾਂ ਤੌ ਇਲਾਵਾ ਵੱਧੀ ਗਿਣਤੀ ਵਿੱਚ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਆਗੂ ਮੌਜੂਦ ਸਨ।

ਪੰਜਾਬ ਯੂਥ ਵਿਕਾਸ ਬੋਰਡ ਅਤੇ ਭਾਰਤੀ ਸਟੇਟ ਬੈਂਕ ਵੱਲੋਂ ਮੈਰਾਥਨ ਦਾ ਆਯੋਜਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਮਾਜ ਵਿੱਚੋਂ ਨਸ਼ੇ ਵਰਗੀ ਬਿਮਾਰੀ ਨੂੰ ਜੜੋਂ ਖ਼ਤਮ ਕਰਨ ਲਈ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਯੂਥ ਵਿਕਾਸ ਬੋਰਡ ਨੇ ਸਾਂਝਾ ਉੱਦਮ ਕਰਦਿਆਂ ਨੌਜਵਾਨਾਂ ਨੂੰ ਇਸ ਭੈੜੀ ਬੁਰਾਈ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਦੋਵੇਂ ਅਦਾਰਿਆਂ ਵੱਲੋਂ ਅੱਜ ਸਾਂਝੇ ਰੂਪ ਵਿੱਚ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਨੂੰ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬੈਂਕ ਦੇ ਜਨਰਲ ਮੈਨੇਜਰ ਰਾਜੀਵ ਕੁਮਾਰ ਅਰੋੜਾ, ਡੀ. ਜੀ. ਐੱਮ. ਪ੍ਰਣਏ ਰੰਜਨ ਦਿਵੇਦੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦੀਪਕ ਪਰੀਕ, ਆਈ. ਟੀ. ਬੀ. ਪੀ. ਦੇ ਸੀ. ਓ. ਸੁਦੇਸ਼ ਕੁਮਾਰ ਦਰਾਲ, ਰੀਜ਼ਨਲ ਮੈਨੇਜਰ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਰਾਜਿੰਦਰ ਕੌਂਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਹਾਜ਼ਰ ਸਨ। ਇਹ ਮੈਰਾਥਨ ਸਟੇਡੀਅਮ ਤੋਂ ਰਵਾਨਾ ਹੋ ਕੇ ਫੁਹਾਰਾ ਚੌਕ, ਆਰਤੀ ਚੌਕ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਰਾਜੀਵ ਅਰੋੜਾ ਅਤੇ ਚੇਅਰਮੈਨ ਬਿੰਦਰਾ ਨੇ ਕਿਹਾ ਕਿ ਉਨਾਂ ਨੂੰ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਬਿੰਦਰਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕੰਮ ਕਰਨ ਲਈ ਵਚਨਬੱਧ ਹੈ। ਇਸੇ ਕਰਕੇ ਹੀ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨਾਂ ਘਰ-ਘਰ ਰੋਜ਼ਗਾਰ ਯੋਜਨਾ ਦਾ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਜੋ ਨੌਜਵਾਨ ਸਮਾਜ ਨੂੰ ਸੁਧਾਰਨ ਲਈ ਸ਼ਲਾਘਾਯੋਗ ਉਪਰਾਲੇ ਕਰਨਗੇ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਜਾਣਗੇ।

ਜਗਰਾਉਂ ਸ਼ਹਿਰ ਅੰਦਰ ਲਗਾਤਾਰ ਹੋ ਰਹੀਆ ਚਿੱਟੇ ਕਾਰਨ ਮੌਤਾ

ਜਗਰਾਓਂ,ਲੁਧਿਆਣਾ, ਫ਼ਰਵਰੀ 2020- (ਰਾਣਾ ਸੇਖਦੌਲਤ)   
ਪੰਜਾਬ ਅੰਦਰ ਆਏ ਦਿਨ ਚਿੱਟੇ ਕਾਰਨ ਨੌਜਵਾਨਾ ਦੀ ਮੌਤ ਹੋ ਰਹੀ ਹੈ ਚਿੱਟੇ ਨੇ ਨੌਜਵਾਨਾ ਨੂੰ ਆਪਣੀ ਲਪੇਟ ਚ ਇਸ ਕਦਰ ਲੈ ਲਿਆ ਹੈ ਕਿ ਹਰ ਸਵੇਰ ਨੌਜਵਾਨ ਮਰ ਰਿਹਾ ਹੈ। ਇਸ ਤਰਾਂ ਸਥਾਨਿਕ ਮੁਹੱਲਾ ਮਾਈ ਜੀਨਾਂ ਨਜ਼ਦੀਕ ਇੰਦਰਾ ਕਲੋਨੀ ਦੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ । ਇਸ ਮੁਹੱਲੇ ਦੀਆ ਔਰਤਾ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਖਿਲਾਫ ਅਵਾਜ ਉਠਾ ਰਹੀਆ ਹਨ ਪਰ ਪ੍ਰਸ਼ਾਸ਼ਨ ਅਤੇ ਕਾਨੂੰਨ ਨੇ ਉਹਨਾ ਦੀ ਇਕ ਨਾ ਸੁਣੀ। ਬੀਤੀ ਦਿਨ ਇਹਨਾ ਔਰਤਾ ਵੱਲੋਂ ਕਾਗਰਸ ਆਗੂ ਨੂੰ ਚਿੱਠੀ ਦੇ ਰਾਹੀ ਚਿੱਟਾ ਬੰਦ ਕਰਵਾਉਣ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆ ਨੂੰ ਲਿਖਤੀ ਸ਼ਕਾਇਤਾ ਵੀ ਦਿੱਤੀਆ। ਕਿ ਸਮੱਗਲਰਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਪਰ ਉਹਨਾ ਦੀ ਕਿਤੇ ਸੁਣਵਾਈ ਨਾ ਹੋਈ ਇੱਦਰਾ ਕਲੋਨੀ ਵਾਸੀ ਬਲਜਿੰਦਰ ਸਿੰਘ ਅਤੇ ਕੁਲਵਿੰਦਰ ਕੋਰ ਨੇ ਦੱਸਿਆ ਕਿ ਸਾਡਾ ਪੁੱਤਰ ਹਰਦੀਪ ਸਿੰਘ ਚਿੱਟੇ ਦਾ ਆਦੀ ਸੀ ਸਾਡੇ ਵੱਲੋਂ ਘਰ ਨੂੰ ਗਹਿਣੇੇ ਰੱਖ ਕੇ ਉਸ ਦਾ ਇਲਾਜ ਕਰਵਾਇਆ ਗਿਆ। ਪਰੰਤੂ ਬੀਤੇ ਦਿਨ ਉਸ ਵੱਲੋ ਚਿੱਟੇ ਦਾ ਟੀਕਾ ਲਗਾਉਣ ਕਰਕੇ ਉਸ ਦੀ ਮੌਤ ਹੋ ਗਈ। ਉਹਨਾ ਦੱਸਿਆ ਕੀ ਹਰਦੀਪ ਸਿੰਘ ਦੀ ੳੇੁਮਰ 30 ਸਾਲ ਦੀ ਕਰੀਬ ਸੀ। ਜਿਹੜਾ ਉਹ ਪੈਸੇ ਕਮਾਉਦਾ ਸੀ ਉਹ ਸਾਰੇ ਚਿੱਟਾ ਪੀਣ ਤੇ ਲਾ ਦਿੰਦਾ ਸੀ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਮੇਰੇ ਘਰ 4 ਬੇਟੀਆ ਅਤੇ ਇੱਕ ਬੇਟਾ ਹੈ। ਉਹਨਾ ਨੇ ਕਿਹਾ ਕਿ ਚਿੱਟੇ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਹੈ।ਉਹਨਾ ਨੇ ਦੱਸਿਆ ਕਿ ਮੇਰਾ ਘਰ ਵੀ ਉਸ ਦੇ ਇਲਾਜ ਕਰਕੇ ਗਹਿਣੇ ਰੱਖਿਆ ਹੋਇਆ ਹੈ। ਆਏ ਦਿਨ ਸਾਡੇ ਮੁਹੱਲੇ ਵਿੱਚ ਚਿੱਟੇ ਕਾਰਨ ਨੌਜਵਾਨਾ ਦੀ ਮੌਤ ਹੁੰਦੀ ਰਹਿੰਦੀ ਹੈ। ਪਰੰਤੂ ਕਿਸੇ ਵੱਲੋਂ ਵੀ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ। ਸਮਗੱਲਰਾ ਦੇ ਹੋਸਲੇ ਬੁਲੰਦ ਹਨ। ਇੱਥੇ ਦੇ 80% ਪ੍ਰਤੀਸ਼ਤ ਨੌਜਵਾਨ ਚਿੱਟੇ ਦੇ ਆਦੀ ਹਨ। ਸੂਚਨਾ ਮਿਲਣ ਤੇ ਐੱਸ.ਐੱਚ.ਓ ਜਗਜੀਤ ਸਿੰਘ ਪਹੁੰਚੇ ਅਤੇ ਸਮੱਗਲਰਾ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਬਾਇਆ।

 

ਪਿੰਡ ਲੀਲਾਂ ਮੇਘ ਸਿੰਘ ਦੇ ਗੜਿਆਂ ਦਾ ਆਇਆ ਫੈਸਲਾ,ਬੀ ਡੀ ਪੀ ੳ ਨੇ ਪੰਚਾਇਤ ਨੂੰ ਦੋਸੀਆਂ ਵਿਰੱੁਧ ਕਾਰਵਾਈ ਕਰਨ ਲਈ ਆਦੇਸ ਦਿੱਤੇ

ਜਗਰਾਓਂ/ਲੁਧਿਆਣਾ,ਫ਼ਰਵਰੀ 2020-(ਜਸਮੇਲ ਗਾਲਿਬ )-

ਪਿੰਡ ਲੀਲਾਂ ਮੇਘ ਸਿੰਘ ਵਿਖੇ ਪਿਛਲੇ 3-6 ਮਹੀਨੇ ਪਹਿਲਾਂ ਗੜਿਆਂ ਨੂੰ ਲੈ ਕੇ ਸਾਬਕਾ ਫੋਜੀ ਪ੍ਰਕਾਸ ਸਿੰਘ ਪੱੁਤਰ ਪਿਆਰਾ ਸਿੰਘ ਤੇ ਬਲਜਿੰਦਰ ਸਿੰਘ ਪੱੁਤਰ ਬਲਵੀਰ ਸਿੰਘ ਵਿਚਕਾਰ ਦੋ ਵਾਰ ਲੜਾਈ ਝਗੜਾ ਹੋਇਆ ਤੇ ਪੁਲਿਸ ਥਾਣਾ ਸਿੱਧਵਾਂ ਬੇਟ ਨੇ ਦੋਨਾਂ ਧਿਰਾਂ ਵਿਰੱੁਧ 7/50 ਅਧੀਨ ਕਾਰਵਾਈ ਕਰ ਦਿੱਤੀ ਸੀ।ਲੜਾਈ ਦਾ ਕਾਰਨ ਇਹ ਸੀ ਕਿ ਸਾਬਕਾ ਫੌਜੀ ਪ੍ਰਕਾਸ਼ ਸਿੰਘ ਪੱੁਤਰ ਪਿਆਰਾ ਸਿੰਘ ਨੇ ਦੋਸ਼ ਲਗਾਇਆ ਸੀ ਕਿ ਬਲਜਿੰਦਰ ਸਿੰਘ ਪੱੁਤਰ ਬਲਵੀਰ ਸਿੰਘ ਨੇ ਮੇਰੇ ੁਛਿੰਦਰ ਸਿੰਘ ਪੱੁਤਰ ਘੋਦਰ ਸਿੰਘ ਤੋ ਮੁਲ ਖਰੀਦੇ ਗੜੇ 'ਚੋ ਮਿੱਟੀ ਚੱੁਕ ਲਈ ਹੈ ਪਰ ਕਾਨੂੰਨੀ ਤੋਰ ਤੇ ਪੰਚਾਇਤ ਦੇ ਕੜਾਂ ਕਰਕਟ ਸੱੁਟਣ ਲਈ ਦਿੱਤਾ ਗੜਿਆਂ ਨੂੰ ਕੋਈ ਖਰੀਦ-ਵੇਚ ਨਹੀ ਸਕਦਾ ਪਰ ਸਾਬਕਾ ਫੌਜੀ ਪ੍ਰਕਾਸ ਸਿੰਘ ਪੱੁਤਰ ਪਿਆਰਾ ਸਿੰਘ ਨੇ ਛਿੰਦਰ ਸਿੰਘ ਪੱੁਤਰ ਘੋਦਰ ਸਿੰਘ ਤੋ ਵੱਖ-ਵੱਖ ਤਰੀਕਾਂ ਦੇ ਗੜੇ ਮੁੱਲ ਖਰੀਦਣ ਦੇ ਦੋ ਅਸਟਾਮ ਕਰਵਾ ਲਏ ਸਾਬਕਾ ਫੋਜੀ ਨੇ ਝਗੜਾ ਨਿਪਟਾਉਣ ਦੀ ਬਜਾਏ ਬਲਜਿੰਦਰ ਸਿੰਘ ਪੱੁਤਰ ਬਲਵੀਰ ਸਿੰਘ ਦੇ ਭੂਆ ਦੇ ਲੜਕੇ ਮਨਜੀਤ ਸਿੰਘ ਪੱੁਤਰ ਜਸਵੰਤ ਸਿੰਘ ਤੇ ਉਸ ਦੇ ਲੜਕੇ ਲਖਵੀਰ ਸਿੰਘ ਪੱੁਤਰ ਮਨਜੀਤ ਸਿੰਘ,ਗੁਰਮੱਖ ਸਿੰਘ ਪੱੁਤਰ ਮਨਜੀਤ ਸਿੰਘ ਸਮੇਤ ਕਈਆਂ ਹੋਰ ਰਿਸ਼ਤੇਦਾਰਾਂ ਵਿਰੱੁਧ ਬਿਨਾਂ ਮਤਲਬ ਤੋ ਜਗਰਾਉ ਦੀ ਮਾਨਯੋਗ ਕੋਰਟ 'ਚ ਕੇਸ ਕਰ ਦਿੱਤਾ ਜਿੰਨ੍ਹਾਂ ਦਾ ਇਸ ਦਾ ਇਸ ਝਗੜਾ ਨਾਲ ਕੋਈ ਸਬੰਧ ਨਹੀ ਸੀ।ਜਦੋ ਪੀੜਤਾ ਨੇ ਗੜਿਆਂ ਨੂੰ ਵੇਚਣ ਤੇ ਖਰੀਦਣ ਦੇ ਮਾਮਲੇ ਨੂੰ ਲੈ ਕੇ ਬੀ ਡੀ ਪੀ ੳ ਦਫਤਰ ਦਰਖਾਸਤ ਦਿੱਤੀ ਤਾਂ ਇਸ 4-5 ਮਹੀਨੇ ਲੰਬੀ ਪੜਤਾਲ ਚੱਲੀ ਪੜਤਾਲ ਦੌਰਾਨ ਬੀ ਡੀ ਪੀ ੳ ਅਮਰਿੰਦਰ ਸਿੰਘ ਚੌਹਾਨ ਨੇ ਗੜੇ ਵੇਚਣ ਵਾਲਾ ਛਿੰਦਰ ਸਿੰਘ ਪੱੁਤਰ ਘੋਦਰ ਸਿੰਘ ਤੇ ਅਸਟਾਮਾਂ ਤੇ ਗੜੇ ਖਰੀਦਣ ਵਾਲਾ ਸਾਬਕਾ ਫੋਜੀ ਪ੍ਰਕਾਸ ਸਿੰਘ ਪੱਤਰ ਪਿਆਰਾ ਸਿੰਘ ਤੇ ਅਸਟਾਮਾਂ ਤੇ ਦਰਖਾਸਤ ਕਰਨ ਵਾਲੇ ਚਮਕੋਰ ਸਿੰਘ ਪੱੁਤਰ ਪਿਆਰਾ ਸਿੰਘ,ਬਿੰਦਰ ਸਿੰਘ ਪੱੁਤਰ ਘੋਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਲੀਲਾਂ ਮੇਘ ਸਿੰਘ ਦੀ ਪੰਚਾਇਤ ਨੂੰ ਦੋਸੀਆਂ ਵਿਰੱੁਧ ਕਰਵਾਈ ਕਰਨ ਲਈ ਲਿਖਤੀ ਅਦੇਸ਼ ਦਿੱਤੇ ਗਏ ਤੇ 15 ਦਿਨ ਦੇ ਅੰਦਰ-ਅੰਦਰ ਦਫਤਰ ਨੂੰ ਸੂਚਨਾ ਭੇਜਣ ਲਈ ਕਿਹਾ ਗਿਆ ਜਦੋ ਇਸ ਸਬੰਧੀ ਲੀਲਾਂ ਦੇ ਸਰਪੰਚ ਵਰਕਪਾਲ ਸਿੰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਪੰਚਾਇਤ ਨਾਲ ਸਲਾਹ ਕਰਕੇ ਦੋਸ਼ੀ ਤੇ ਬਣਦੀ ਕਰਨ ਦਾ ਭਰੋਸਾ ਦਿਵਾਇਆ।