ਜਗਰਾਉਂ (ਰਾਣਾ ਸ਼ੇਖਦੌਲਤ)ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਚ ਦਹਿਸ਼ਤ ਪਾਈ ਹੋਈ ਹੈ।ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਅੱਜ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਆਪਣੀ ਪਕੜੵ ਚ ਲੈ ਚੁੱਕਾ ਹੈ ਤੇ ਕੲੀਆਂ ਦੀ ਮੌਤ ਵੀ ਹੋ ਚੁੱਕੀ ਹੈ।ਹੁਣ ਕੋਰੋਨਾ ਵਾਇਰਸ ਦੀ ਆੜ ਹੇਠ ਮੈਡੀਕਲ ਸਟੋਰਾਂ ਵਾਲੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਹਨ। ਭਾਰਤ ਚ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਕੁੱਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵਲੋਂ ਕੲੀ ਤਰਾਂ ਦੀਆਂ ਸਾਵਧਾਨੀਆਂ ਵਰਤੇ ਜਾਣ ਦੀਆਂ ਕੀਤੀਆਂ ਹਦਾਇਤਾਂ ਤੋਂ ਬਾਅਦ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਜਿੱਥੇ ਭਾਰੀ ਕਮੀ ਹੋ ਗੲੀ,ਉਥੇ ਮਾਸਕ ਤੇ ਸੈਨੀਟਾਇਜ਼ਰਾਂ ਦਾ ਮੁੱਲ ਅਸਮਾਨ ਛੂਹਣ ਲੱਗ ਪੲੇ ਹਨ।ਸੂਤਰਾਂ ਅਨੁਸਾਰ ਅੱਜ ਮੈਡੀਕਲ ਸਟੋਰਾਂ ਤੇ ਮਾਸਕ ਜਿਹੜਾ ਪਹਿਲਾਂ 2 ਤੋਂ ਲੈ ਕੇ 5 ਰੁਪੲੇ ਦਾ ਮਿਲਦਾ ਸੀ ਤੇ ਹੁਣ 25 ਤੋਂ 30 ਰੁਪੲੇ ਦੇ ਕਰੀਬ ਮਿਲ ਰਿਹਾ ਹੈ।ਇਸ ਤੋਂ ਇਲਾਵਾ 200 ਰੁਪੲੇ ਵਾਲਾ ਸੈਨੀਟਾਇਜ਼ਰ ਹੁਣ 400 ਤੋਂ ਲੈ ਕੇ 500 ਰੁਪੲੇ ਤੱਕ ਮਿਲ ਰਿਹਾ ਹੈ। ਸ਼ਹਿਰ ਅੰਦਰ ਮੈਡੀਕਲ ਸਟੋਰਾਂ ਤੇ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਭਾਰੀ ਕਮੀ ਵੀ ਆ ਗੲੀ ਹੈ,ਇਥੋਂ ਤੱਕ ਲੁਧਿਆਣਾ ਵਿਚ ਵੀ ਨਹੀਂ ਮਿਲ ਰਿਹਾ।ਕੋਰੋਨਾ ਦੇ ਪੰਜਾਬ ਚ ਕੇਸ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਚਿਤ ਰਹਿਣ ਦੀ ਅਪੀਲ ਕੀਤੀ ਹੈ,ਜਿਸ ਨਾਲ ਕੲੀ ਲੋਕਾਂ ਚ ਇਸ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ।ਡਾਕਟਰਾਂ ਅਨੁਸਾਰ ਮਾਸਕ ਹਰ ਕਿਸੇ ਨੂੰ ਲਗਾਉਣ ਦੀ ਜਰੂਰਤ ਨਹੀਂ,ਜਿਸ ਘਰ ਚ ਕੋਈ ਬਿਮਾਰੀ ਹੈ ਜਾ ਫਿਰ ਕਿਸੇ ਨੂੰ ਖੰਘ ਉਸ ਨੂੰ ਜਰੂਰ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।