ਕਰੋਨਾ ਵਾਇਰਸ ਦੇ ਫੈਲਣ ਅਤੇ ਬਚਾਅ ਸਬੰਧੀ ਵੱਖ-ਵੱਖ ਥਾਵਾਂ ਦੀ ਚੋਣ

ਜਗਰਾਉਂ, ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਨੋਬਲ ਕਰੋਨਾ ਵਾਇਰਸ ( ਕੋਵਿਡ-19) ਦੇ ਫੈਲਣ ਅਤੇ ਬਚਾਅ ਸਬੰਧੀ ਐਸ਼ਡੀਐਮ ਡਾ. ਬਲਜਿੰਦਰ ਸਿੰਘ ਢਿਲੋ ਦੀ ਅਗਵਾਈ ਵਿੱਚ ਜਗਰਾਓਂ ਪ੍ਰਸਾਸ਼ਨ ਵੱਲੋਂ ਖੁਦਾ- ਨਾ-ਖਾਸਤਾ ਇਸ ਵਾਇਰਸ ਨਾਲ ਲੋਕ ਪੀੜਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਦੇ ਇਲਾਜ ਅਤੇ ਉਨ੍ਹਾਂ ਨੂੰ ਰੱਖਣ ਲਈ ਜਗਰਾਓਂ ਹਲਕੇ ਦੇ ਸਿਧਵਾਬੇਟ , ਹਠੂਰ ਅਤੇ ਜਗਰਾਓਂ ਸ਼ਹਿਰ 'ਚ ਵੱਖ-ਵੱਖ ਥਾਵਾਂ ਦੀ ਚੋਣ ਕਰ ਲਈ ਗਈ ਹੈ। ਤਹਿਸੀਲਦਾਰ ਮਨਮੋਹਨ ਕੋਸ਼ਿਕ ਦੀ ਅਗਵਾਈ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਤੈਅ ਕੀਤੀਆਂ ਗਈਆਂ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵਿੱਚ ਵਾਇਰਸ ਪੀੜਤਾਂ ਨੂੰ ਰੱਖਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਨਿਰਦੇਸ਼ ਦਿੱਤੇ ਗਏ। ਐਸਡੀਐਮ ਡਾ. ਢਿਲੋ ਅਨੁਸਾਰ ਜਗਰਾਓਂ ਵਿਖੇ ਸਿਵਲ ਹਸਪਤਾਲ ਜਗਰਾਓਂ , ਕਮਿਊਨਿਟੀ ਸੈਟਰ ਪੁਰਾਣਾ ਅੱਡਾ ਰਾਏਕੋਟ ਜਗਰਾਓਂ, ਮੁੜ ਵਸੇਵਾ ਕੇਂਦਰ ਜਗਰਾਓਂ ਅਤੇ ਪੁਰਾਣੀ ਦਾਨਾ ਮੰਡੀ ਧਰਮਸ਼ਾਲਾ 'ਤੋਂ ਇਲਾਵਾ ਸੀ ਟੀ ਯੂਨੀਵਰਸਿਟੀ ਚੋਕੀਮਾਨ, ਸਿਧਵਾਬੇਟ ਵਿਖੇ ਸਿਵਲ ਹਸਪਤਾਲ ਸਿਧਵਾਬੇਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਐਨਐਸ ਵਿਰਦੀ ਹਸਪਤਾਲ ਗਿਦੜਵਿੰਡੀ ਅਤੇ ਹਠੂਰ ਵਿਖੇ ਸਿਵਲ ਹਸਪਤਾਲ ਤੈਅ ਕੀਤਾ ਗਿਆ ਹੈ। ਕਿਸੇ ਵੀ ਤਰਾਂ ਦੀ ਵਾਇਰਸ ਫੈਲਣ ਮੌਕੇ ਇਨ੍ਹਾਂ ਥਾਵਾਂ 'ਤੇ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਸਮੇਤ ਠਹਿਰਾਇਆ ਜਾਵੇਗਾ।
ਦੁਕਾਨਦਾਰ ਦੁਕਾਨਾਂ ਬਾਹਰ ਲਗਾਉਣ ਰੇਟ ਲਿਸਟ
ਸ਼ਨੀਵਾਰ ਨੂੰ ਜਗਰਾਓਂ ਪ੍ਰਸ਼ਾਸਨ ਵੱਲੋਂ ਰਾਸ਼ਨ ਅਤੇ ਕੈਮਿਸਟ ਸਾਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਨ ਖਾਸਕਰ ਮਾਸਕ , ਹੈਡ ਸੈਨੀਟਈਜਰ , ਸਾਬਣ, ਆਟਾ , ਦਾਲ ਅਤੇ ਹੋਰ ਸਮਾਨ ਦੀ ਰੇਟ ਸੂਚੀ ਸਟੋਰਾਂ ਅਤੇ ਦੁਕਾਨਾਂ ਦੇ ਬਾਹਰ ਲਗਾਉਣ, ਨਾਲ ਹੀ ਹਦਾਇਤ ਕੀਤੀ ਗਈ ਕਿ ਇਨ੍ਹਾਂ ਦੀ ਕਾਲਾ ਬਜਾਰੀ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਸਕੂਲਾਂ 'ਚ ਕੰਮ ਕਰ ਰਿਹਾ ਸੀ ਸਟਾਫ
ਤਹਿਸੀਲਦਾਰ ਮਨਮੋਹਨ ਕੋਸ਼ਿਕ ਦੀ ਅਗਵਾਈ ਵਿੱਚ ਅੱਜ ਟੀਮ ਨੇ ਜਗਰਾਓਂ ਦੇ ਅਨੁਵਰਤ ਸਕੂਲ , ਤਾਰਾ ਦੇਵੀ ਸਕੂਲ, ਰੂਪ ਵਾਟੀਕਾ ਸਕੂਲ , ਵਰਿਆਮ ਸਿੰਘ ਮੈਮੋਰੀਅਲ ਸਕੂਲ 'ਚ ਅਚਾਨਕ ਚੈਕਿੰਗ ਕੀਤੀ, ਇਸ ਚੈਕਿੰਗ ਦੌਰਾਨ ਅਨੁਵਰਤ ਅਤੇ ਤਾਰਾ ਦੇਵੀ ਸਕੂਲਾਂ ਵਿੱਚ ਸਟਾਫ ਕੰਮ ਕਰਦਾ ਮਿਲਿਆ, ਜਿਸ 'ਤੇ ਸਟਾਫ ਦਾ ਕੰਮ ਬੰਦ ਕਰਵਾਇਆ ਅਤੇ ਪ੍ਰਬੰਧਕਾਂ ਨੂੰ ਅਗਲੀ ਵਾਰ ਅਜਿਹਾ ਪਾਏ ਜਾਣ 'ਤੇ ਕਾਰਵਾਈ ਦੀ ਚੇਤਾਵਨੀ ਦਿੱਤੀ।