You are here

ਗੁਰਦੁਆਰਾ ਗੁਰੂਸਰ ਕਾਉਂਕੇ ਤੋ ਚੱਲ ਰਹੀ ਹੈ ਸੇਵਾ

ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਲੋੜਵੰਦਾਂ ਨੂੰ ਉਨਾ ਦੇ ਦੱਸੇ ਸਥਾਨਾਂ ਤੇ ਲੰਗਰ ਪਹੁੰਚਾਇਆ

ਕਾਉਂਕੇ ਕਲਾਂ, 2020 ਮਾਰਚ ( ਜਸਵੰਤ ਸਿੰਘ ਸਹੋਤਾ)-

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਦੇ ਦਿਸਾ ਨਿਰਦੇਸਾ ਤੇ ਜਗਰਾਓ ਹਲਕੇ ਤੋ ਸ੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਤੱਕ ਲੰਗਰ ਪਹੰੁਚਾਉਣ ਦੀਆਂ ਸੁਰੂ ਕੀਤੀਆ ਸੇਵਾਵਾਂ ਤਾਹਿਤ ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸ੍ਰੋਮਣੀ ਕਮੇਟੀ ਦੇ ਸਮੱੁਚੇ ਮੁਲਾਜਮਾ ਵੱਲੋ ਲੋੜਵੰਦਾ ਨੂੰ ਉਨਾ ਦੇ ਦੱਸੇ ਸਥਾਨ ਤੇ ਜਾ ਕੇ ਲੰਗਰ ਪਹੰੁਚਾਇਆ।ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮਜੀਤ ਸਿੰਘ ਨਾਭਾ ਨੇ ਕਿਹਾ ਕਿ ਗੁਰਦੁਆਰਾ ਗੁਰੂਸਰ ਵਿਖੇ ਲੋੜਵੰਦਾਂ ਦੀ ਸੇਵਾਂ ਲਈ ਲੰਗਰ ਪਹੁੰਚਾਉਣ ਦੀ ਸੇਵਾਂ ਸੁਰੂ ਕੀਤੀ ਗਈ ਜਿੱਥੇ ਹਰ ਜਗਾ ਤੇ ਡਿਊਟੀ ਕਰਦੇ ਮੁਲਾਜਮਾਂ ਤੇ ਲੋੜਵੰਦਾਂ ਨੂੰ ਉਨਾ ਦੀ ਦੱਸੀ ਜਗਾਂ ਤੇ ਲੰੰਗਰ ਭੇਜਣ ਲਈ ਗੁਰਦੁਆਰਾ ਸਾਹਿਬ ਦੇ ਸਮੱੁਚੇ ਸੇਵਾਦਾਰਾ ਦੀ ਮੱਦਦ ਲਈ ਜਾ ਰਹੀ ਹੈ।ਉਨਾ ਕਿਹਾ ਕਿ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨੂੰ ਜੜੋ ਖਤਮ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਮੁਲਾਜਮਾ ਆਪਣੀਆ ਬਣਦੀਆਂ ਡਿਉਟੀਆਂ ਨਿਭਾ ਰਹੇ ਹਨ ਤੇ ਕਈ ਲੋੜਵੰਦ ਪਰਿਵਾਰ ਆਪਣੀ ਆਰਥਿਕਤਾਂ ਮਜਬੂਰੀ ਕਾਰਨ ਖਾਣੇ ਤੋ ਬਾਂਝੇ ਰਹਿ ਰਹੇ ਹਨ ਉਨਾ ਲਈ ਲੰਗਰ ਦੀ ਵਿਵਸਥਾ ਕਰਨੀ ਬੇਹੱਦ ਜਰੂਰੀ ਸੀ।ਇਸ ਸਮੇ ਉਨਾ ਇਹ ਵੀ ਅਪੀਲ ਕੀਤੀ ਕਿ ਸੰਗਤਾਂ ਇਸ ਮਹਾਮਾਰੀ ਤੋ ਬਚਾਅ ਤੇ ਸਰਬੱਤ ਦੇ ਭਲੇ ਲਈ ਸਾਮ ਸਵੇਰੇ ਵਾਹਿਗੁਰੂ ਦਾ ਜਾਪ ਕਰਨ ਤੇ ਸਰਕਾਰ ਵੱਲੋ ਜਾਰੀ ਨਿਯਮਾਂ ਦੀ ਇੱਕ ਜਿੰਮੇਵਾਰ ਨਾਗਰਿਕ ਵਜੋ ਪਾਲਣਾ ਵੀ ਕਰਨ।ਇੱਕ ਇਸ ਸਮੇ ਉਨਾ ਨਾਲ ਅਕਾਉਟੈਂਟ ਗੁਰਪ੍ਰੀਤ ਸਿੰਘ ਗੋਪੀ,ਸੁਖਜੀਵਨ ਸਿੰਘ,ਭੁਪਿੰਦਰ ਸਿੰਘ ਗ੍ਰੰਥੀ,ਹਰਵਿੰਦਰ ਸਿੰਘ,ਵਰਿੰਦਰ ਸਿੰਘ,ਹਰਪ੍ਰੀਤ ਸਿੰਘ,ਰਣਧੀਰ ਸਿੰਘ,ਅਮਰਜੀਤ ਸਿੰਘ,ਦਰਸਨ ਸਿੰਘ ਦੇਹੜਕਾ,ਪ੍ਰੇਮ ਸਿੰਘ ਆਦਿ ਵੀ ਹਾਜਿਰ ਸਨ।