ਪਿੰਡ ਸ਼ੇਖਦੌਲਤ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਦੂਜੀ ਵਾਰ ਸ਼ਪਰੇਅ ਕਰਾਈ ਗਈ

ਜਗਰਾਉਂ( ਰਾਣਾ ਸ਼ੇਖਦੌਲਤ) ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਗਿਆ ਹੈ।ਵੱਡੇ ਵੱਡੇ ਮੁਲਕਾਂ ਤੋਂ ਵੀ ਇਸ ਦਾ ਇਲਾਜ ਨਹੀਂ ਲੱਭਿਆ ਗਿਆ। ਪਰ ਪਿੰਡ ਸ਼ੇਖਦੌਲਤ ਦੇ ਨੌਜਵਾਨਾਂ ਨੇ ਪੂਰੇ ਨਗਰ ਅਤੇ ਗ੍ਰਾਮ ਪੰਚਾਇਤ ਦੀ ਮੱਦਦ ਨਾਲ ਪੂਰੇ ਪਿੰਡ ਵਿੱਚ ਅੱਜ ਦੂਜੀ ਵਾਰ ਸੋਡੀਅਮ ਹਾਈਪੋ ਕਲੋਰਾਈਡ ਦੀ ਸ਼ਪਰੇਅ ਕਰਾਈ ਗਈ  ਇਹ ਸ਼ਪਰੇਅ ਵਾਲੀ ਦਵਾਈ ਬੀ.ਡੀ.ਓ ਵੱਲੋਂ ਪਿੰਡ ਨੂੰ ਫਰੀ ਦਿੱਤੀ ਗਈ ।ਅਤੇ ਪੂਰੇ ਨਗਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਘਰ ਘਰ ਜਾ ਕੇ ਸੰਦੇਸ਼ ਦਿੱਤਾ ਕਿ ਇਸ ਮਹਾਮਾਰੀ ਨਾਲ ਸਾਰਿਆਂ ਨੇ ਇੱਕ ਜੁਟ ਹੋ ਕੇ ਲੜਨਾ ਇਹ ਸ਼ਪਰੇਅ ਪੂਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਵਿੱਚ ਕੀਤੀ ਗਈ ਅਤੇ ਪੂਰੀ ਪੰਚਾਇਤ ਨੇ ਇਹ ਵਿਸਵਾਸ਼ ਦਵਾਇਆ ਕਿ ਜੋ ਵੀ ਸਾਡੇ ਪਿੰਡ ਵਿਦੇਸ਼ ਤੋਂ ਆਵੇਗਾ ਅਸੀਂ ਉਸ ਦੇ ਆਪ ਟੈਸਟ ਕਰਵਾ ਕੇ ਰਿਪੋਰਟ ਉੱਪਰ ਭੇਜਾਂਗੇ  ਇਹ ਉਪਰਾਲਾ ਪੂਰੇ ਨਗਰ ਅਤੇ ਐਨ.ਆਰ.ਆਈ ਵੀਰਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੀਤਾ ਗਿਆ। ਗ੍ਰਾਮ ਪੰਚਾਇਤ ਨੇ ਦੂਜੀ ਵਾਰੀ ਇਹ ਉਪਰਾਲਾ ਤਾਂ ਕੀਤਾ ਕਿ ਕਰੋਨਾ ਵਾਇਰਸ ਦਿਨੋਂ ਦਿਨ ਵੱਧ ਹੀ ਰਿਹਾ ਹੈ ਤਾਂ ਜੋ ਇਸ ਨੂੰ ਕੰਟਰੋਲ ਕੀਤਾ ਜਾ ਸਕੇ।