ਕਰੋਨਾ ਵਾਇਰਸ ਨਾਲ ਹੋਈ ਮੌਤ,ਦੀ ਝੂਠੀ ਖਬਰ ਫੈਲਾਉਣ ਵਾਲੇ ਪੱਤਰਕਾਰ ਤੇ ਪਰਚਾ

ਜਗਰਾਉਂ (ਰਾਣਾ ਸ਼ੇਖਦੌਲਤ)ਬੀਤੇ ਦਿਨੀਂ ਜਗਰਾਉਂ ਦੇ ਇੱਕ ਪੱਤਰਕਾਰ ਤੇ ਝੂਠੀਆਂ ਖਬਰਾਂ ਲਾਉਣ ਦਾ ਮੁਕੱਦਮਾ ਦਰਜ ਹੋ ਗਿਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਪਿੰਡ ਲੰਮੇ ਵਿੱਚ ਰਾਜਿੰਦਰ ਕੁਮਾਰ ਪੁੱਤਰ ਅਮਰ ਚੰਦ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਤੇ ਇੱਕ ਪੱਤਰਕਾਰ ਨੇ ਖਬਰ ਲਾ ਦਿੱਤੀ ਕਿ ਇਸ ਦੀ ਮੋਤ ਕਰੋਨਾ ਵਾਇਰਸ ਨਾਲ ਹੋਈ ਹੈ ਅਤੇ ਕਿਹਾ ਕਿ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਉਸ ਦੇ ਪਰਿਵਾਰ ਨੇ ਡਰਦਿਆਂ ਸਸਕਾਰ ਕੀਤਾ ਇਨ੍ਹਾਂ ਹੀ ਨਹੀਂ ੳਸਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੁੱਤੇ ਹੋਏ ਵੀ ਕਿਹਾ ਇਹ ਸਾਰੀ ਖਬਰ ਬਣਾ ਕੇ ਸੋਸਲ ਮੀਡੀਆ ਤੇ ਪਾ ਦਿੱਤੀ ਇਸ ਤੇ ਐਸ. ਐਸ. ਪੀ  ਵਿਵੇਕਸ਼ੀਲ ਸੋਨੀ ਵੱਲੋਂ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ। ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਨੇ  ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਪਤਨੀ ਸੁਨੀਤਾ ਰਾਣੀ, ਲੜਕੇ ਰਮਨਦੀਪ ਗੋਇਲ,ਅਮਨਦੀਪ ਗੋਇਲ,ਅਤੇ ਭਰਾ ਅਸੋਕ ਗੋਇਲ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਨਾ ਕਿ ਕਰੋਨਾ ਵਾਇਰਸ ਕਾਰਨ। ਇੰਸਪੈਕਟਰ ਹਰਜਿੰਦਰ ਸਿੰਘ ਨੇ ਡਾਕਟਰਾਂ ਦੀ ਟੀਮ ਬੁਲਾ ਕੇ ਪੂਰੇ ਪਰਿਵਾਰ ਦੇ ਟੈਸਟ ਲਏ ਪਰ ਸਾਰਿਆਂ ਦੀ ਰਿਪੋਰਟ ਨਗੈਟਿਵ ਆਈ ਜਿਸ ਕਾਰਨ ਥਾਣਾ ਮੁਖੀ ਹਠੂਰ ਨੇ ਝੂਠੀ ਖਬਰ ਲਾ ਕੇ ਵਾਇਰਲ ਕਰਨ ਕਾਰਨ ਪੱਤਰਕਾਰ ਤੇ ਮੁਕੱਦਮਾ ਦਰਜ ਕਰ ਲਿਆ