ਪੰਜਾਬ ਸਰਕਾਰ ਦੀ ਪੰਜਾਬ ਲੋਕਡਾਉਨ ਦੀ ਪਾਲਣਾ ਜਿਲਾ ਮੋਗਾ ਨੇ ਕੀਤੀ।।

ਮੋਗਾ(ਉਂਕਾਰ ਦੋਲੇਵਾਲ ਜੱਜ ਮਸੀਤਾਂ)ਪੂਰੇ ਸੰਸਾਰ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ।ਕੁੱਝ ਦੇਸ਼ਾ ਨੇ ਇਸਨੂੰ ਮਹਾਂਮਾਰੀ ਵੀ ਸਾਬਤ ਕਰ ਦਿੱਤਾ ਹੈ।ਕਿਉਂਕਿ 1663-64 ਵਿੱਚ ਸ਼ੀ ਗੁਰੂ ਹਰਿਕਰਿਸ਼ਨ ਜੀ ਨੇ ਮਹਾਂਮਾਰੀ ਚੇਚਕ ਦੀ ਬਿਮਾਰੀ ਦਾ ਇਲਾਜ ਕੀਤਾ ਸੀ। ਪਰ ਹੁਣ ਇਹ ਦੂਸਰੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਦੀ ਬਿਮਾਰੀ ਬਣ ਗੲੀ ਹੈ।ਪੂਰੇ ਵਰਲਡ ਵਿੱਚ 13646 ਮੌਤਾਂ ਹੋ ਚੁੱਕੀਆਂ ਹਨ।ਅਤੇ 32000 ਮਰੀਜ਼ ਬਿਮਾਰੀ ਦੇ ਪੋਸਟਵ ਹਨ,ਲੇਕਿਨ ਪੰਜਾਬ ਸਰਕਾਰ ਵਲੋਂ ਚਲਾਈ ਗੲੀ ਮੁਹਿੰਮ ਦੌਰਾਨ ਪੂਰੇ ਪੰਜਾਬ ਨੂੰ 31ਮਾਰਚ ਤੱਕ ਲੋਕਡਾਊਨ ਕਰ ਦਿੱਤਾ ਗਿਆ ਹੈ।ਇਸ ਦੌਰਾਨ ਜਨਤਾ ਕਰਫ਼ਿਊ ਕਰ ਦਿੱਤਾ ਗਿਆ ਹੈ।ਸਰਕਾਰ ਨੇ ਅਪੀਲ ਕੀਤੀ ਹੈ,ਕਿ ਕੋਈ ਵੀ ਘਰ ਚੋਂ ਬਾਹਰ ਨਾ ਨਿਕਲੇ,ਲੇਕਿਨ ਜਰੂਰੀ ਸੇਵਾਵਾਂ ਚਾਲੂ ਰਹਿਣਗੀਆਂ।ਅਜਿਹੇ ਨਿਯਮਾਂ ਦੀ ਪਾਲਣਾ ਜਿਲਾ ਮੋਗਾ ਨੇ ਭਰਪੂਰ ਨਿਭਾਈ ਸਾਰੇ ਮੋਗੇ ਜਿਲੇ ਨੇ ਦੁਕਾਨਾਂ ਨੂੰ ਤਾਲੇ ਲਗਾ ਦਿੱਤੇ ਅਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ।