You are here

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਲੋਂ ਸਲਾਨਾ ਨਤੀਜਾ ਮੋਬਾਇਲ ਜਰੀਏ ਘੋਸ਼ਿਤ ਕੀਤਾ

ਸਿਧਵਾਂ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਖੇ ਵੱਖ- ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ ਵਿਖੇ ਅੱਜ ਮੋਬਾਇਲ ਜਰੀਏ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ।

ਸਕੂਲ ਵੱਲੋਂ ਸਲਾਨਾ ਨਤੀਜੇ ਦੀ ਤਾਰੀਕ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ ਪਰ ਰਕੋਨਾ ਵਾਇਰਸ ਦੇ ਚੱਲਦਿਆਂ ਨਤੀਜਾ ਅੱਜ ਮੋਬਾਇਲ ਦੇ ਜਰੀਏ ਮਾਪਿਆਂ ਦੇ ਵਾਰਸਐਪ ਤੇ ਹੀ ਘੋਸ਼ਿਤ ਕੀਤਾ ਗਿਆ। ਭਾਵੇ ਕਿ ਕੁੱਝ ਕੁ ਮਾਪੇ ਸਕੂਲ ਵਿਖੇ ਆੳੇੁਣੇ ਸ਼ੁਰੂ ਹੋਏ ਸਨ ਪਰ ਉਹਨਾਂ ਨੂੰ ਸਕੂਲ ਦੇ ਬਾਹਰੋਂ ਹੀ ਬੱਚਿਆਂ ਦਾ ਨਤੀਜਾ ਮੋਬਾਇਲ ਦੇ ਜਰੀਏ ਘੋਸ਼ਿਤ ਕਰਨ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਹਨਾਂ ਨੂੰ ਇਸ ਤੋਂ ਬਚਣ ਲਈ ਵੱਖ – ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਜਿਨ੍ਹਾਂ ਵਿੱਚ ਹੱਥ ਮਿਲਾਉਣ ਤੋਂ ਸੰਕੋਚ ਕਰਨਾ ਭੀੜ ਤੋਂ ਦੂਰ ਰਹਿਣ ਖੰਘ ਅਤੇ ਛਿਕਣ ਸਮੇਂ ਆਪਣੇ ਮੂੰਹ ਨੂੰ ਰੁਮਾਲ ਨਾਲ ਢਕਣ ਅਤੇ ਆਪਣੇ ਤੇ ਬੱਚਿਆਂ ਦੇ ਹੱਥਾਂ ਨੂੰ ਸੈਨੀਟਾਈਜਰ ਨਾਲ ਧੋਣ ਬਾਰੇ ਸੁਚੇਤ ਕੀਤਾ ਗਿਆ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਦੁਆਰਾ ਸਕੂਲ ਦਾ ਨਤੀਜਾ ਮੋਬਾਇਲ ਜਰੀਏ ਦੱਸਣ ਬਾਰੇ ਕਿਹਾ ਕਿ ਉਹਨਾਂ ਸਰਕਾਰ ਦੁਆਰਾ ਦਰਸਾਏ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਸਕੂਲ ਵਿੱਚ ਹੋਣ ਵਾਲੇ ਇਕੱਠ ਤੋਂ ਬਚਣ ਲਈ ਇਹ ਕਦਮ ਉਠਾਇਆ ਗਿਆ। ਉਹਨਾਂ ਸਮੂਹ ਸਟਾਫ ਨੂੰ ਵੀ ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ। ਸਕੂਲ ਵਿਖੇ ਜੋ ਥੋੜੇ ਬਹੁਤੇ ਮਾਪਿਆਂ ਨੇ ਚੱਕਰ ਲਗਾਇਆ ਉਹਨਾਂ ਨੂੰ ਵੀ ਬਾਹਰ ਤੋਂ ਹੀ ਨਤੀਜਾ ਮੋਬਾਇਲ ਦੁਆਰਾ ਦੱਸਣ ਬਾਰੇ ਕਿਹਾ ਗਿਆ ਅਤੇ ਉਹਨਾਂ ਦੇ ਹੱਥ ਵੀ ਸੈਨੀਟਾਈਜਰ ਦੁਆਰਾ ਸਾਫ ਕਰਵਾਏ ਗਏ।

ਸਕੂਲ ਚੇਅਰਮੈਨ ਸਤੀਸ਼ ਕਾਲੜਾ ਦੁਆਰਾ ਵੀ ਸਕੂਲ ਬਾਹਰ ਬੈਠ ਕੇ ਆਏ ਹੋਏ ਮਾਪਿਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਦੱਸਿਆ ਗਿਆ ਅਤੇ ਹਰ ਇੱਕ ਦੇ ਹੱਥ ਸੈਨੀਟਾਈਜਰ ਨਾਲ ਸਾਫ ਕਰਵਾਏ ਗਏ। ਉਹਨਾਂ ਮਾਪਿਆ ਨੂੰ ਇਸ ਰਕੋਨਾ ਵਾਇਰਸ ਤੋਂ ਬਚਣ ਲਈ ਵੱਖ – ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਗਿਆ। ਉਹਨਾਂ ਸਕੂਲ ਦੇ ਸਮੂਹ ਸਟਾਫ ਨੂੰ ਵੀ ਇਸ ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆ ਵਰਤਣ ਲਈ ਅਪੀਲ ਕੀਤੀ। ਲੋਕਾਂ ਨੂੰ ਵੀ ਸੁਚੇਤ ਕਰਨ ਲਈ ਅਪੀਲ ਕੀਤੀ ਉਹਨਾਂ ਬੱਚਿਆਂ ਨੂੰ ਉਨ੍ਹਾਂ ਦੇ ਨਤੀਜੇ ਅਤੇ ਸ਼ਾਨਦਾਰ ਭੱਵਿਖ ਲਈ ਸ਼ੁੱਭਕਾਮਨਾਵਾ ਵੀ ਦਿੱਤੀਆਂ।

ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਹਾਜਰ ਸਨ।