You are here

ਕਰੋਨਾ ਵਾਇਰਸ ਨੂੰ ਲੈ ਕੇ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਬੰਦ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੋਕ ਘਰਾਂ ਵਿੱਚ ਹੀ ਰਹੇ।

ਬਰਨਾਲਾ/ਮਹਿਲ ਕਲਾਂ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-

ਕਰੋਨਾ ਵਾਇਰਸ ਨੂੰ ਲੈ ਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਦੇਸ ਬੰਦ ਦੇ ਸੱਦੇ ਨੂੰ ਮਹਿਲ ਕਲਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਭਰਵਾ ਸਹਿਯੋਗ ਦਿੱਤਾ ਗਿਆ। ਕਰਫਿਊ ਕਾਰਨ ਜਿਥੇ ਕਸਬਾ ਮਹਿਲ ਕਲਾਂ ਦੇ ਬਜਾਰ ਮੁਕੰਮਲ ਬੰਦ ਰਹੇ, ਉਥੇ ਇਸ ਦੇ ਨਾਲ ਲੱਗਦੇ ਪਿੰਡਾਂ ਅੰਦਰ ਵੀ ਲੋਕਾਂ ਵੱਲੋਂ ਬਾਹਰ ਨਿਕਲਣ ਦੀ ਬਜਾਏ ਘਰੀ ਬਾਹਰ ਨਿਕਲਣ ਦੀ ਬਜਾਏ ਘਰੋਂ ਘਰੀ ਰਹਿਣ ਨੂੰ ਤਰਜੀਹ ਦਿੱਤੀ ਗਈ। ਪੁਲਿਸ ਥਾਣਾ ਮਹਿਲ ਕਲਾਂ ਤੇ ਪੁਲਿਸ ਥਾਣਾ ਠੁੱਲੀਵਾਲ,ਥਾਣਾ ਟੱਲੇਵਾਲ ਦੀਆਂ ਪੁਲਿਸ ਪਾਰਟੀਆਂ ਵੱਲੋਂ ਜਿਥੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਪਿੰਡ ਮਹਿਲ ਕਲਾਂ, ਪਿੰਡ ਨਰੈਣਗੜ੍ਹ ਸੋਹੀਆਂ, ਸਹਿਜੜਾ ਤੇ ਵਜੀਦਕੇ ਕਲਾਂ ਵਿਖੇ ਨਾਕਾਬੰਦੀ ਕੀਤੀ ਗਈ ਉਥੇ ਪਿੰਡ ਪਿੰਡ ਪੁਲਿਸ ਟੀਮਾਂ ਵੱਲੋਂ ਗਸ਼ਤ ਵੀ ਕੀਤੀ ਗਈ। ਕਸਬਾ ਮਹਿਲ ਕਲਾਂ ਵਿਖੇ ਐਸ,ਐਚ,ਓ ਸਤਨਾਮ ਸਿੰਘ, ਏ,ਐਸ,ਆਈ ਹਾਕਮ ਸਿੰਘ, ਮਹਿਲਾ ਕਾਂਸਟੇਬਲ ਲਖਵਿੰਦਰ ਕੌਰ, ਸਰਬਜੀਤ ਕੌਰ ਤੇ ਜਗਦੀਪ ਸਿੰਘ ਥਾਣਾ ਟੱਲੇਵਾਲ ਦੇ ਐੱਸ,ਐੱਚ,ਓ ਮੈਡਮ ਅਮਨਦੀਪ ਕੌਰ ਏ,ਐੱਸ,ਆਈ ਮਲਕੀਤ ਸਿੰਘ,ਏ,ਐੱਸ,ਆਈ ਕਮਲਜੀਤ ਸਿੰਘ,ਏ,ਐੱਸ,ਆਈ ਬੰਤ ਸਿੰਘ ਏ,ਐੱਸ,ਆਈ ਸੁਰਿੰਦਰ ਸਿੰਘ  ਪੁਲਿਸ ਵੱਲੋਂ ਲਗਾਏ ਬੂਥ ਤੇ ਜਿਥੇ ਆਉਣ ਜਾਣ ਵਾਲੇ ਰਾਹਗੀਰਾ ਤੋਂ ਪੁੱਛਗਿੱਛ ਕੀਤੀ ਉਥੇ ਕਰੋਨਾ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਨਾਂ ਕਰਨ ਲਈ ਪ੍ਰੇਰਿਤ ਕੀਤਾ। ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ. ਹਰਜਿੰਦਰ ਸਿੰਘ ਆਂਡਲੂ ਵੀ ਆਪਣੀ ਟੀਮ ਸਮੇਤ ਸੀ,ਐਚ,ਸੀ ਮਹਿਲ ਕਲਾਂ 'ਚ ਤਾਇਨਾਤ ਰਹੇ। ਉਨਾਂ  ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਪਿੰਡ ਪਿੰਡ ਘਰੋਂ ਘਰੀ ਜਾ ਕੇ ਲੋਕਾਂ ਨੂੰ ਕਰੋਨਾ ਦੇ ਲੱਛਣਾਂ ਤੇ ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਹੈ।