ਮਨਾਹੀ ਦੇ ਬਾਵਜੂਦ ਪ੍ਰੈਸਰ ਹਾਰਨਾ ਤੇ ਲਾਊਡ ਸਪੀਕਰਾਂ ਦਾ ਰੌਲਾ ਬੇਰੋਕ ਜਾਰੀ ।

ਕਾਉਂਕੇ ਕਲਾਂ, 17 ਮਾਰਚ ( ਜਸਵੰਤ ਸਿੰਘ ਸਹੋਤਾ) ਬਲਾਕ ਸੰਮਤੀ ਦੀ ਚੋਣ ਲੜ ਚੱੁਕੇ ਤੇ ਸਮਾਜ ਸੇਵੀ ਟਕਸਾਲੀ ਵਰਕਰ ਹਰਚੰਦ ਸਿੰਘ ਕਾਉਂਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਗ ਕੀਤੀ ਕਿ ਇਸ ਸਮੇ ਬੱਚਿਆ ਦੀ ਪ੍ਰੀਖਿਆਂ ਚੱਲ ਰਹੀਆ ਹਨ ਪਰ ਇਸ ਦੇ ਬਾਵਜੂਦ ਵੀ ਪ੍ਰੈਸਰ ਹਾਰਨਾਂ ਤੇ ਲਾਊਡ ਸਪੀਕਰਾਂ ਦਾ ਰੌਲਾ ਬੇਰੋਕ ਜਾਰੀ ਹੈ ਜਿਸ ਨੂੰ ਫੋਰੀ ਰੋਕ ਲਾਉਣ ਦੀ ਲੋੜ ਹੈ।ਉਨਾ ਕਿਹਾ ਕਿ ਇਸ ਸਬੰਧੀ ਮਾਨਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋ ਵੀ ਕੰਨ ਪਾੜਵੇਂ ਅਵਾਜ ਪ੍ਰਦੂਸਣ ਨੂੰ ਰੋਕਣ ਲਈ ਕਨੂੰਨ ਬਣਾਏ ਗਏ ਹਨ ਜਿਸ ਤਾਹਿਤ ਰਾਤ 10 ਵਜੇ ਤੋ ਲੈ ਕੇ ਸਵੇਰੇ 6 ਵਜੇ ਤੱਕ ਉੱਚੀ ਅਵਾਜ ਵਿੱਚ ਲਾਊਡ ਸਪੀਕਰ ਬਜਾਉਣਾ ਸਖਤ ਮਨਾ ਹੈ ਪਰ ਇਸ ਦੇ ਬਾਵਜੂਦ ਇਸ ਹੁਕਮ ਦੀਆ ਧੱਜੀਆ ੳੱੁਡ ਰਹੀਆਂ ਹਨ।ਉਨਾ ਕਿਹਾ ਕਿ ਵਿਆਹ ਮੌਕੇ ਵੀ ਰਾਤ 10 ਵਜੇ ਤੱਕ ਹੀ ਡੀ.ਜੇ.ਆਦਿ ਲਾਏ ਜਾ ਸਕਦੇ ਹਨ ਪਰ ਇਸ ਦੇ ਬਾਵਜੂਦ ਵੀ ਦੇਰ ਰਾਤ ਤੱਕ ਡੀ.ਜੇ. ਵਜਦੇ ਹਨ।ਉਨਾ ਕਿਹਾ ਕਿ ਪਿੰਡਾਂ ਵਿੱਚ ਉੱਚੀ ਅਵਾਜ ਵਿੱਚ ਸਪੀਕਰ ਲਾਉਣ ਦਾ ਰੁਝਾਨ ਜਾਰੀ ਹੈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋ ਵੀ ਲਾਊਡ ਸਪੀਕਰਾਂ ਦੀ ਅਵਾਜ ਸਿਰਫ ਧਾਰਮਿਕ ਸਥਾਨਾਂ ਦੇ ਦਾਇਰੇ ਵਿੱਚ ਰਹਿਣ ਦੀ ਗੱਲ ਕੀਤੀ ਗਈ ਹੈ ਪਰ ਸਵੇਰੇ ਗੁਰਦੁਆਰਿਆ ਵਿੱਚ ਉੱਚੀ ਅਵਾਜ ਵਿੱਚ ਸਪੀਕਰ ਚੱਲ ਰਹੇ ਹਨ।ਸਪੀਕਰਾਂ ਸਬੰਧੀ ਸਿੱਖੀ ਦੇ ਸਰਬੌਤਮ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੁਕਮਨਾਮੇ ਦਾ ਵੀ ਲੋਕਾਂ ਤੇ ਅਸਰ ਵਿਖਾਈ ਨਹੀ ਦੇ ਰਿਹਾ।ਇਸ ਤੋ ਇਲਾਵਾ ਟਰੈਕਟਰ ਟਰਾਲੀਆਂ,ਕਾਰਾਂ,ਬੱਸਾਂ,ਮੁਨਾਇਦੀ ਕਰਨ ਵਾਲਿਆ ਵੱਲੋ ਉੱਚੀ ਅਵਾਜ ਵਿੱਚ ਚਲਾਏ ਜਾ ਰਹੇ ਗੀਤ ਤੇ ਪ੍ਰੈਸਰ ਹਾਰਨਾ ਕਾਰਨ ਫੈਲਾਏ ਜਾ ਰਹੇ ਅਵਾਜ ਪ੍ਰਦੂਸਣ ਦਾ ਰੁਝਾਨ ਵੀ ਸਿਖਰਾਂ ਤੇ ਹੈ।ਉਨਾ ਪ੍ਰਸਾਸਨ ਤੋ ਮੰਗ ਕੀਤੀ ਕਿ ਨਗਰ ਨਿਵਾਸੀਆਂ ਦੀ ਇਸ ਸਮੱਸਿਆ ਦਾ ਫੋਰੀ ਹੱਲ ਕੀਤਾ ਜਾਵੇ।