ਭਾਈ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਵਿਚਕਾਰ ਚੱਲ ਰਹੀ ਸ਼ਬਦਾਵਲੀ ਜੰਗ ਨਿੰਦਣਯੋਗ ਹੈ।ਜਥੇਦਾਰ ਮਲਕੀਤ ਸਿੰਘ ਹਠੂਰ ਅਤੇ ਜਥੇਦਾਰ ਗੁਰਮੀਤ ਸਿੰਘ ਬੀਲਾ

 ਹਠੂਰ ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-  ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਅਮਰੀਕ ਸਿੰਘ ਅਜਨਾਲਾ ਵਿਚਕਾਰ ਚੱਲ ਰਹੀ ਸ਼ਬਦਾਵਲੀ ਜੰਗ ਜੋ ਕਿ ਸਿੱਖ ਧਰਮ ਲਈ ਮਾਰੂ ਸਾਬਤ ਹੋ ਸਕਦੀ ਹੈ ਕੋਈ ਵੀ ਅਜਿਹਾ ਮਸਲਾ ਨਹੀਂ ਹੁੰਦਾ ਜਿਸ ਨੂੰ ਬੈਠ ਕੇ ਨਜਿੱਠਿਆ ਨਾ ਜਾ ਸਕੇ ਕਈ ਧਰਮ ਵਿਰੋਧੀ ਤਾਕਤਾਂ ਮੌਕੇ ਦੀ ਤਲਾਸ਼ ਵਿੱਚ ਹੁੰਦੀਆਂ ਨੇ ਜੋ ਧਾਰਮਿਕ ਮਾਮਲਿਆਂ ਵਿੱਚ ਆਪਣਾ ਮਕਸਦ ਸਿੱਧਾ ਕਰਨ ਦੀ ਤਾਗ ਵਿੱਚ ਹੁੰਦੀਆਂ ਹਨ।ਕਈ ਫੇਸਬੁੱਕ ਆਈਡੀਆਂ   ਜਿਹੜੀਆਂ ਕਿ ਗੁੰਮਨਾਮ ਚੱਲ ਰਹੀਆਂ ਅਤੇ ਭਾਈ ਰਣਜੀਤ ਸਿੰਘ  ਦੇ ਖਿਲਾਫ ਕਦੇ ਅਮਰੀਕ ਸਿੰਘ ਅਜਨਾਲਾ ਦੇ ਖਿਲਾਫ਼ ਗਲਤ ਸ਼ਬਦਾਵਲੀ ਇਸਤੇਮਾਲ ਕਰਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਮਲਕੀਤ ਸਿੰਘ ਹਠੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸਿੱਖ ਕੌਮ ਤਾਂ ਪਹਿਲਾਂ ਹੀ ਚੁਰਾਸੀ ਵਾਲਾ ਸੰਤਾਪ ਭੋਗ ਚੁੱਕੀ ਹੈ ਵੱਡੇ ਘਾਟੇ ਝੱਲ ਚੁੱਕੀ ਹੈ, ਸਾਡੀ ਕੌਮ ਅਜਿਹਾ ਦੁਬਾਰਾ ਨਹੀਂ ਚਾਹੁੰਦੀ ਕੁਝ ਲੋਕ ਢੱਡਰੀਆਂ ਵਾਲੇ ਅਤੇ ਅਜਨਾਲਾ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਨੇ ਤਾਂ ਕਿ ਸਿੱਖ ਆਪਸ ਵਿੱਚ ਲੜ ਲੜ ਕੇ ਮਰ ਜਾਣ ਜਥੇਦਾਰ ਗੁਰਮੀਤ ਸਿੰਘ ਬੀਹਲਾ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਸ਼ਾਂਤੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਜਨਤਕ ਤੌਰ ਤੇ ਮਸਲੇ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਸਾਡੀ ਜਥੇਦਾਰ ਅਕਾਲ ਤਖ਼ਤ ਤੋਂ ਮੰਗ ਹੈ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੇ ਮੂੰਹ ਬੰਦ ਹੋ ਸਕਣ।