ਮਹਿਲ ਕਲਾਂ/ਬਰਨਾਲਾ,ਮਾਰਚ 2020 -(ਗੁਰਸੇਵਕ ਸਿੰਘ ਸੋਹੀ)-ਨੇੜਲੇ ਪਿੰਡ ਮਹਿਲ ਖੁਰਦ ਦੇ ਜੰਮਪਲ ਇੱਕ ਸਾਬਕਾ ਫੌਜੀ ਦੇ ਭੇਦਭਰੇ ਹਾਲਾਤਾਂ ਵਿੱਚ ਪਿੰਡ ਤੋਂ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਸਾਬਕਾ ਫੌਜੀ ਦੇ ਸਪੁੱਤਰ ਕੁਲਦੀਪ ਸਿੰਘ ਵਾਸੀ ਮਹਿਲ ਖੁਰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰਾ ਪਿਤਾ ਸਾਬਕਾ ਫੌਜੀ ਬਿੱਕਰ ਸਿੰਘ ਵਾਸੀ ਮਹਿਲ ਖੁਰਦ ਬੀਤੀ 3 ਮਾਰਚ ਨੂੰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਉਹ ਮੁੜ ਕੇ ਅੱਜ ਤੱਕ ਘਰ ਵਾਪਸ ਨਹੀਂ ਆਇਆ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਸ ਦੀ ਭਾਲ ਲਈ ਗੁਰਦੁਆਰਾ ਸਾਹਿਬ ਤੀਰਥ ਸਥਾਨਾਂ ਤੋਂ ਇਲਾਵਾ ਰਿਸ਼ਤੇਦਾਰੀਆਂ ਵਿੱਚ ਭਾਲ ਕੀਤੀ ਗਈ ਹੈ ਪਰ ਉਸ ਦੀ ਹੁਣ ਤੱਕ ਕੋਈ ਉੱਘ ਸੁੱਘ ਨਹੀਂ ਮਿਲ ਸਕੀ ਉਨ੍ਹਾਂ ਕਿਹਾ ਕਿ ਉਸ ਨੇ ਭਾਰਤੀ ਫ਼ੌਜ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਆਪਣੀ ਜੁੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਪਰ ਓੁਸ ਦੇ ਅਚਾਨਕ ਭੇਦ ਭਰੇ ਹਾਲਾਤਾਂ ਵਿੱਚ ਪਿੰਡ ਤੋਂ ਲਾਪਤਾ ਹੋ ਜਾਣ ਕਾਰਨ ਪਰਿਵਾਰ ਮਾਨਸਿਕ ਪਰੇਸ਼ਾਨੀ ਵਿਚੋਂ ਗੁਜ਼ਰ ਰਿਹਾ ਹੈ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਸਾਬਕਾ ਫੌਜੀ ਬਿੱਕਰ ਸਿੰਘ ਦੀ ਗੁੰਮਸੁਦੀ ਸਬੰਧੀ ਤੁਰੰਤ ਪਤਾ ਲਗਾਇਆ ਜਾਵੇ