ਨਵੇਂ ਭਰਤੀ ਨੌਜਵਾਨਾਂ ਨੂੰ ਸਿਖ਼ਲਾਈ ਕੇਂਦਰਾਂ ਲਈ ਭੇਜਿਆ

ਲੁਧਿਆਣਾਮਾਰਚ 2020-(ਮਨਜਿੰਦਰ ਗਿੱਲ)-ਸਥਾਨਕ ਫੌਜ ਭਰਤੀ ਕੇਂਦਰ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛੇ ਜਿਹੇ ਭਰਤੀ ਕੀਤੇ ਗਏ ਨੌਜਵਾਨਾਂ ਵਿੱਚੋਂ 120 ਨੌਜਵਾਨਾਂ ਦੇ ਬੈਚ ਨੂੰ ਅੱਜ ਵੱਖ-ਵੱਖ ਸਿਖ਼ਲਾਈ ਕੇਂਦਰਾਂ ਲਈ ਰਵਾਨਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚਾਰ ਜ਼ਿਲਿ•ਆਂ ਲੁਧਿਆਣਾ, ਰੂਪਨਗਰ, ਮੋਗਾ ਅਤੇ ਅਜੀਤਗੜ (ਮੋਹਾਲੀ) ਦੇ 511 ਨੌਜਵਾਨਾਂ ਨੇ ਫੌਜ ਭਰਤੀ ਲਈ ਸਰੀਰਕ, ਮੈਡੀਕਲ ਅਤੇ ਲਿਖ਼ਤੀ ਪ੍ਰੀਖਿਆ ਪਾਸ ਕੀਤੀ ਹੈ। ਉਨਾਂ ਦੱਸਿਆ ਕਿ ਦੂਜਾ ਬੈਚ 16 ਮਾਰਚ ਨੂੰ, ਤੀਜਾ 21 ਮਾਰਚ ਨੂੰ ਅਤੇ ਆਖ਼ਰੀ ਬੈਚ 28 ਮਾਰਚ, 2020 ਨੂੰ ਰਵਾਨਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਫ਼ਲ ਰਿਕਰੂਟਾਂ ਨੂੰ ਸਿੱਖ ਲਾਈਟ ਇੰਫੈਂਟਰੀ ਰੈਜੀਮੈਂਟ ਫਤਹਿਗੜ (ਉੱਤਰ ਪ੍ਰਦੇਸ਼), ਬੰਬੇ ਇੰਜੀਨੀਅਰਿੰਗ ਪੂਨੇ, ਬੰਗਾਲ ਇੰਜੀਨੀਅਰਜ਼ ਰੁੜਕੀ ਅਤੇ ਆਰਟੈਲਰੀ ਸੈਂਟਰ ਹੈਦਰਾਬਾਦ ਵਿਖੇ ਭੇਜਿਆ ਜਾ ਰਿਹਾ ਹੈ। ਇਸ ਮੌਕੇ ਸਫ਼ਲ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਫੌਜ ਦਾ ਭਰਤੀ ਪ੍ਰਕਿਰਿਆ ਪੂਰਨ ਪਾਰਦਰਸ਼ਤਾ ਅਤੇ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਧੰਨਵਾਦ ਕੀਤਾ। ਇਸ ਦੌਰਾਨ ਕਰਨਲ ਸਜੀਵ ਨੇ ਸਫ਼ਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਮਿਹਨਤ ਨਾਲ ਆਪਣੀ ਸਿਖ਼ਲਾਈ ਪੂਰੀ ਕਰਨ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਨੌਜਵਾਨਾਂ ਨੂੰ ਭਿਆਨਕ ਬਿਮਾਰੀ ਨੋਵਲ ਕੋਰੋਨਾ ਵਾਇਰਸ ਤੋਂ ਬਚਣ ਅਤੇ ਹੋਰਾਂ ਨੂੰ ਬਚਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ।