ਜਗਰਾਉਂ, ਮਾਰਚ (ਮਨਜਿੰਦਰ ਗਿੱਲ )- ਇਲਾਕੇ ਦੀਆਂ ਸਿੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਸਿੱਖ ਮਿਸ਼ਨਰੀ ਕਾਲਜ ਸਰਕਲ ਜਗਰਾਉਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਕਰਵਾਇਆ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਇਸ ਸਮਾਗਮ ਵਿਚ ਹੋਈਆਂ ਖੇਡਾਂ ਤੇ ਪ੍ਰਦਰਸ਼ਨ ਦੀ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 1298 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸਮਾਗਮ ਵਿਚ ਇੱਕ ਲੱਤ 'ਤੇ ਖੜ੍ਹਣਾ, ਮਿਊਜੀਕਲ ਕੁਰਸੀ ਦੌੜ, 100 ਮੀਟਰ ਦੌੜ, ਰੱਸੀ ਟੱਪਣਾ, ਲੀਡਰ ਦੀ ਸੁਣੋ, ਨਿਸ਼ਾਨੇਬਾਜ਼ੀ, ਪੈਨਲਟੀ ਸਟ੍ਰੋਕ (ਫੁੱਟਬਾਲ), ਸਿੰਗਲ ਵਿਕਟ ਹਿੱਟ ਅਤੇ ਇਕ ਮਿੰਟ ਦੀਆਂ ਖੇਡਾਂ ਕਰਵਾਈਆਂ ਗਈਆਂ | ਹਰ ਖੇਡ ਦੇ ਹਰ ਗਰੁੱਪ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਖੇਡ ਪਰਚੀ ਵਿਚੋਂ ਡਰਾਅ ਰਾਹੀਂ ਆਕਰਸ਼ਕ ਇਨਾਮ ਸਾਈਕਲ, ਸਿਲਾਈ ਮਸ਼ੀਨ, ਡਬਲ ਬਿਸਤਰ ਚਾਦਰ, ਵਾਟਰ ਕੂਲਰ, ਪ੍ਰੈੱਸ, ਟਿਫਨ ਆਦਿ ਕੱਢੇ ਗਏ¢ ਖ਼ਾਲਸਾਈ ਪਹਿਰਾਵੇ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਰਦਾਰੀਆਂ ਟਰੱਸਟ ਵਲੋਂ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਪਿ੍ੰ: ਸੁਖਜੀਤ ਸਿੰਘ, ਪਿ੍ੰ: ਚਰਨਜੀਤ ਸਿੰਘ ਭੰਡਾਰੀ, ਪਿ੍ੰ: ਅਮਰਜੀਤ ਕੌਰ, ਪ੍ਰੋ: ਕਰਮ ਸਿੰਘ ਸੰਧੂ, ਜੋਗਿੰਦਰ ਸਿੰਘ, ਜਸਪਾਲ ਸਿੰਘ ਹੇਰਾਂ, ਅਮਨਜੀਤ ਸਿੰਘ ਖੈਹਿਰਾ, ਪ੍ਰਤਾਪ ਸਿੰਘ, ਤਰਸੇਮ ਸਿੰਘ ਦੇਹੜਕਾ, ਜਗਜੀਤ ਸਿੰਘ, ਲੈਕ: ਸਤਨਾਮ ਸਿੰਘ, ਮਾ: ਕੁਲਵੰਤ ਸਿੰਘ, ਮਾ: ਪਿ੍ਤਪਾਲ ਸਿੰਘ, ਗੁਰਜੀਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਜਤਵਿੰਦਰਪਾਲ ਸਿੰਘ, ਇਸ਼ਟਪ੍ਰੀਤ ਸਿੰਘ, ਗੁਰਮੀਤ ਸਿੰਘ, ਸਤਵੀਰ ਕੌਰ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਮਨਦੀਪ ਸਿੰਘ, ਜਨਪ੍ਰੀਤ ਸਿੰਘ, ਅਵਨੀਤ ਸਿੰਘ, ਜੂਝਾਰ