ਛੀਨੀਵਾਲ ਕਲਾਂ ਵਿਖੇ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ ।

ਮਹਿਲ ਕਲਾਂ /ਬਰਨਾਲਾ,ਮਾਰਚ 2020-( ਗੁਰਸੇਵਕ ਸਿੰਘ ਸੋਹੀ)- ਪਿੰਡ ਛੀਨੀਵਾਲ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਗ੍ਰਾਮ ਪੰਚਾਇਤ ,ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਫਤਿਹਗੜ੍ਹ ਸਾਹਿਬ ਲੰਗਰ ਕਮੇਟੀ ,ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 10 ਵਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 12 ਮਾਰਚ ਨੂੰ ਸਥਾਨਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ  ਲਗਾਇਆ ਗਿਆ।  ਜਿਸ ਦਾ ਉਦਘਾਟਨ  ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ ਅਤੇ ਡਾਕਟਰ ਪ੍ਰਵੀਨ ਸਿੰਗਲਾ (ਐਮ ਡੀ) ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ । ਇਸ ਸਮੇਂ ਅੱਖਾਂ ਦੇ ਮਾਹਰ ਡਾਕਟਰ ਰੁਪੇਸ਼ ਸਿੰਗਲਾ ( ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ) ਸਮੇਤ ਆਪਣੀ ਟੀਮ ਨਾਲ 600 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਇੱਕ ਸੌ ਪੰਜ ਦੇ ਕਰੀਬ ਮਰੀਜ਼ ਅਪਰੇਸ਼ਨ ਲਈ ਚੁਣੇ ਗਏ। ਇਸ ਮੌਕੇ ਬੋਲਦਿਆਂ ਸੰਤ ਦਰਬਾਰ ਸਿੰਘ ਛੀਨੀਵਾਲ ਨੇ ਕਿਹਾ ਕਿ ਅੱਖਾਂ ਅਤੇ ਖੂਨਦਾਨ ਦੇ ਕੈਂਪ ਲਗਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕੁੱਝ ਅਜਿਹੇ ਪਰਿਵਾਰ ਹੁੰਦੇ ਹਨ ਜੋ ਪੈਸਿਆਂ ਦੀ ਘਾਟ ਕਾਰਨ ਆਪਣੀ ਅੱਖਾਂ ਦੀ ਰੌਸ਼ਨੀ ਅਤੇ ਇਲਾਜ ਦੀ ਘਾਟ ਕਾਰਨ ਜਾਨ ਤੋਂ ਹੱਥ ਧੋ ਬੈਠਦੇ ਹਨ । ਜਿਨ੍ਹਾਂ ਲੋੜਵੰਦਾਂ ਲਈ  ਇਹੋ ਜਿਹੇ ਕੈਂਪ ਵਰਦਾਨ ਹੋ ਨਿੱਬੜਦੇ ਹਨ ।ਇਸ ਲਈ ਸਾਨੂੰ ਹੋਰਨਾਂ ਕੈਂਪਾਂ ਵਾਂਗ ਅੱਖਾਂ ਅੱਖਾਂ ਦੀ ਜਾਂਚ ਦੇ ਕੈਂਪ ਵੀ ਲਗਾਉਣੇ ਚਾਹੀਦੇ ਹਨ ।ਕਲੱਬ ਦੇ ਸਰਪ੍ਰਸਤ ਰਜਿੰਦਰ ਸਿੰਘ ਗੋਗੀ ਅਤੇ ਪ੍ਰਧਾਨ ਜੈ ਸਿੰਘ ਨੇ ਸਮੂਹ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਹਿਯੋਗ ਕਾਰਨ ਹੀ ਅਸੀਂ ਪਿਛਲੇ ਦਸ ਸਾਲਾਂ ਤੋਂ ਅਜਿਹੇ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਜਾਂਚ ਅਪਰੇਸ਼ਨ ਤੋਂ ਲੈ ਕੇ ਉਨ੍ਹਾਂ ਨੂੰ ਫਰੀ ਦਵਾਈਆਂ ਸਮੇਤ ਘਰ ਛੱਡਣ ਤੱਕ ਦੀ ਜ਼ਿੰਮੇਵਾਰੀ ਵੀ ਕਲੱਬ ਵੱਲੋਂ ਹੀ ਨਿਭਾਈ ਜਾਂਦੀ ਹੈ ।  ਕੈਂਪ ਦੌਰਾਨ ਲੰਗਰ ਦਾ ਪ੍ਰਬੰਧ  ਗੁਰਬੀਰ ਸਿੰਘ ਗਿੱਲ ਕੈਨੇਡੀਅਨ ਦੇ ਦੋਹਤੇ ਅਵਤਾਰ ਸਿੰਘ( ਭੋਮੀੲੇ ਕਾ) ਕੈਨੇਡੀਅਨ ਤੇ ਸਰਦਾਰ ਖੜਕ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ  ਦੇ ਪਰਿਵਾਰ ਵੱਲੋਂ ਕੀਤਾ ਗਿਆ । ਇਸ ਮੌਕੇ ਡਾਕਟਰ ਪ੍ਰਦੀਪ ਕੁਮਾਰ ਐਮ ਡੀ ,ਜਥੇਦਾਰ ਗੁਰਮੇਲ ਸਿੰਘ, ਪਵਿੱਤਰ ਸਿੰਘ, ਅਵਤਾਰ ਸਿੰਘ, ਯਾਦਵਿੰਦਰ ਸਿੰਘ ਲਾਡੀ, ਡਾਕਟਰ ਬਲਵਿੰਦਰ ਸਿੰਘ, ਗੁਰਲਾਲ ਸਿੰਘ, ਪ੍ਰਧਾਨ ਜਗਜੀਤ ਸਿੰਘ, ਬੀ,ਕੇ,ਯੂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਸਿਮਰਜੀਤ ਕੌਰ, ਆਸ਼ਾ ਅਤੇ ਆਂਗਣਵਾੜੀ ਵਰਕਰ ਪਰਮੇਲ ਕੌਰ ਏਨਮ, ਜਗਦੇਵ ਸਿੰਘ, ਵਰਕਰ ਸਿੰਘ ਜਗਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ, ਢਿੱਲੋਂ ਸੁਸਾਇਟੀ ਪ੍ਰਧਾਨ ਜਗਜੀਤ ਸਿੰਘ ਜੱਗਾ, ਸ਼ਮਸ਼ੇਰ ਸਿੰਘ, ਪੰਚ ਜਗਰਾਜ ਸਿੰਘ, ਪੰਚ ਗੋਰਾ ਸਿੰਘ, ਪੰਚ ਕੌਰ ਸਿੰਘ, mਅਤੇ ਹੈੱਡ ਗ੍ਰੰਥੀ ਪ੍ਰੀਤਮ ਸਿੰਘ ਗੁਰਦੁਆਰਾ ਜੰਡਸਰ ਹਾਜ਼ਰ ਸਨ । ਇਸ ਸਮੇਂ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਅਤੇ ਬਾਹਰੋਂ ਆਏ ਹੋਏ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।