ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਨਿਯੋਜਕਾਂ ਨੂੰ ਅੰਸ਼ਦਾਨ ਜਮ੍ਹਾਂ ਕਰਾਉਣ ਲਈ ਦਿੱਤੀ ਵੱਡੀ ਰਾਹਤ

ਹੁਣ ਅਪ੍ਰੈਲ 2020 ਤੋ਼ ਸਤੰਬਰ 2020 ਤੱਕ ਦੇ ਅੰਸ਼ਦਾਨ ਨੂੰ 15 ਜਨਵਰੀ, 2021 ਤੱਕ ਵਧਾਇਆ ਗਿਆ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਿਯੋਜਕਾਂ ਨੂੰ ਈ.ਐਸ.ਆਈ ਦੇ ਅੰਸ਼ਦਾਨ ਅਪ੍ਰੈਲ 2020 ਤੋਂ ਸਤੰਬਰ 2020 ਤੱਕ ਨੂੰ 42 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਵਿੱਚ ਆ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਈ.ਐਸ.ਆਈ.ਸੀ. ਦੀ ਧਾਰਾ(ਆਮ) 1950 ਦੇ ਨਿਯਮਾਂ ਵਿੱਚ ਢਿੱਲ ਦਿੰਦੇ ਹੋਏ, ਉਨ੍ਹਾਂ ਨਿਯੋਜਕਾਂ ਨੂੰ ਇਕ ਵਾਰ ਫੇਰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਵੱਲੋਂ ਸਮਾਂ ਸੀਮਾ ਅਪ੍ਰੈਲ 2020 ਤੋਂ ਸਤੰਬਰ 2020 ਦੇ ਈ.ਐਸ.ਆਈ. ਅੰਸ਼ਦਾਨ ਨੂੰ 42 ਦਿਨਾਂ ਦੇ ਅੰਦਰ ਜਮ੍ਹਾਂ ਨਹੀਂ ਕਰਵਾ ਸਕੇ।

ਨਿਯੋਜਕਾਂ ਨੂੰ ਅੰਸ਼ਦਾਨ ਸਮਾਂ ਸੀਮਾ 01 ਅਪ੍ਰੈਲ ਤੋਂ 30 ਸਤੰਬਰ 2020 ਤੋਂ ਵਧਾ ਕੇ 15 ਜਨਵਰੀ, 2021 ਤੱਕ ਜਮ੍ਹਾਂ ਕਰਾਉਣ ਦੀ ਆਗਿਆ ਦਿੱਤੀ ਗਈ ਹੈ, ਜਿਸ ਵਿੱਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਛੋਟ ਸਿਰਫ ਸਮਾਪਤ ਅੰਸ਼ਦਾਨ ਸਮਾਂ ਸੀਮਾ ਸਤੰਬਰ 2020 ਤੱਕ ਲਾਗੂ ਹੈ, ਬਾਕੀ ਸਮੇਂ ਦੇ ਅੰਸ਼ਦਾਨ ਲਈ ਕੋਈ ਛੋਟ ਪ੍ਰਦਾਨ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਛੋਟ ਨੂੰ ਹੋਰ ਪੁਰਾਣੀਆਂ ਜਾਂ ਨਵੀਆਂ ਅੰਸ਼ਦਾਨ ਸਮਾਂ ਸੀਮਾਂ ਲਈ ਨਹੀਂ ਵਧਾਇਆ ਗਿਆ ਹੈ। ਈ.ਐਸ.ਆਈ. ਦੇ ਨਿਯਮਾਂ ਅਧੀਨ ਆਉਣ ਵਾਲੇ ਕਰਮਚਾਰੀਆਂ ਦੇ ਅੰਸ਼ਦਾਨ ਭੁਗਤਾਨ ਹਿੱਤ ਨਿਯੋਜਕ ਨੂੰ ਮਜ਼ਦੂਰੀ/ਵੇਤਨ ਦੇ 3.25 ਪ੍ਰਤੀਸ਼ਤ ਦੀ ਦਰ ਨਾਲ ਆਪਣੇ ਅੰਸ਼(ਸ਼ੇਅਰ) ਅਤੇ ਕਰਮਚਾਰੀਆਂ ਦੇ ਵੇਤਨ ਦੇ 0.75 ਪ੍ਰਤੀਸ਼ਤ ਅੰਸ਼ ਦੀ ਦਰ ਨਾਲ ਕੁੱਲ 4 ਪ੍ਰਤੀਸ਼ਤ ਅੰਸ਼(ਸ਼ੇਅਰ) ਨੂੰ ਅੰਸ਼ਦਾਨ ਦੇ ਕਲੰਡਰ ਮਹੀਨੇ ਦੇ ਆਖ਼ਰੀ ਮਿਤੀ ਦੇ 15 ਦਿਨਾਂ ਦੇ ਵਿੱਚ ਈ.ਐਸ.ਆਈ.ਸੀ. ਨੂੰ ਜਮ੍ਹਾਂ ਕਰਾਉਣਾ ਲਾਜ਼ਮੀ ਹੋਵੇਗਾ। ਇਸ ਦਰ ਨੂੰ ਪ੍ਰਭਾਵੀ ਤੌਰ 'ਤੇ 01 ਜੁਲਾਈ, 2019 ਤੋਂ ਸੰਸੋਧਤ ਕੀਤਾ ਗਿਆ ਸੀ।

ਇਸ ਸਮੇਂ ਈ.ਐਸ.ਆਈ. ਸਕੀਮ ਲੁਧਿਆਣਾ ਦੇ ਸਾਰੇ ਭੂਗੋਲਿਕ ਖੇਤਰ ਵਿੱਚ ਲਾਗੂ ਕੀਤੀ ਗਈ ਹੈ। ਲੁਧਿਆਣਾ ਖੇਤਰ ਵਿੱਚ ਲਗਭਗ 420470 ਲੱਖ ਬੀਮਾਧਾਰਕ ਵਿਅਕਤੀਆਂ ਨੂੰ ਲਾਭ ਪ੍ਰਦਾਨ ਕਰਨ ਹਿੱਤ ਲੱਗਭਗ 17082 ਫੈਕਟਰੀਆਂ/ਅਦਾਰਿਆਂ ਨੂੰ ਈ.ਐਸ.ਆਈ ਦੇ ਵਿੱਚ ਕਵਰ ਕੀਤਾ ਗਿਆ ਹੈ। ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਵਿਅਕਤੀਆਂ ਨੂੰ ਨਕਦ ਲਾਭ, 1 ਉਪ ਖੇਤਰੀ ਦਫ਼ਤਰ, ਲੁਧਿਆਣਾ ਅਤੇ 5 ਸਾਖ਼ਾ ਦਫ਼ਤਰਾਂ (ਫੋਕਲ ਪੁਆਇੰਟ, ਗਿਆਸਪੁਰਾ, ਗਿੱਲ ਰੋਡ, ਰਾਹੋਂ ਰੋਡ ਅਤੇ ਕੋਹਾੜਾ) ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੈਡੀਕਲ ਲਾਭ ਲਈ ਭਾਰਤ ਨਗਰ ਚੌਕ ਵਿਖੇ 300 ਬਿਸਤਰਿਆਂ ਵਾਲੇ ਈ.ਐਸ.ਆਈ.ਸੀ. ਮਾਡਲ ਹਸਪਤਾਲ ਅਤੇ 13 ਈ.ਐਸ.ਆਈ. ਡਿਸਪੈਂਸਰੀਆਂ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੁਪਰ ਸਪੈਸ਼ਲਿਟੀ ਉਪਚਾਰ ਅਤੇ ਜਾਂਚ ਕਰਾਉਣ ਦਾ ਪ੍ਰਬੰਧ ਲੁਧਿਆਣਾ ਦੇ ਕਈ ਨਰਸਿੰਗ ਹੋਮ/ਹਸਪਤਾਲ/ਡਾਇਗਨੋਸਟਿਕ ਸੈਂਟਰਾਂ ਨਾਲ ਵੀ ਕੀਤਾ ਗਿਆ ਹੈ।