ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਵਿਚ ਸਿੱਖ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਭਖਿਆ  

ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਾਰਾ ਸੰਸਾਰ ਸਤਿਕਾਰ ਕਰਦਾ ਹੈ ਪਰ ਕੁਝ ਗਲਤ ਅਨਸਰ ਹਰ ਵਕਤ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ  - ਜਸਪ੍ਰੀਤ ਸਿੰਘ  ਢੋਲਣ  

ਜਗਰਾਉਂ,19 ਅਗਸਤ (ਮਨਜਿੰਦਰ ਗਿੱਲ )ਫਰੀਦਕੋਟ ਦੇ ਪਿੰਡ ਕਾਸਮ ਭੱਟੀਆਂ ਵਿੱਚ ਪਹੁੰਚ ਕੇ ਜਦੋਂ ਸਿੱਖ   ਜਥੇਬੰਦੀਆਂ ਵਲੋਂ ਪੀੜਿਤ ਰਮੇਸ਼ ਸਿੰਘ ਨੂੰ ਉਹਦੇ ਸਿੱਖ ਕਕਾਰਾਂ ਦੀ ਘੋਰ ਬੇਅਦਬੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਜਸਪ੍ਰੀਤ ਸਿੰਘ ਪਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਿਲਾ ਲੁਧਿਆਣਾ ਬਰਨਾਲਾ ਨਾਲ ਗਲ ਬਾਤ ਕਰਦਿਆਂ ਘੋਰ ਨਿਰਾਸ਼ਾ ਦਾ ਪਰਗਟਾਵਾ ਕੀਤਾ,  ਤੇ ਕਿਹਾ ਕਿ ਇਕ ਓਥੋਂ ਦਾ ਸਬੰਧਿਤ ਪੁਲਿਸ ਅਫਸਰ ਉਸ ਨਾਲ ਪੱਖਪਾਤ ਵਿਤਕਰਾ ਕਰ ਰਿਹਾ ਹੈ, ਉਸਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਹੈ ਕਿ ਅਗਰ ਸਿੱਖ ਲੜਕੇ ਵਲੋਂ ਨਿਰਾਸ਼ਾ ਵਿੱਚ ਕੋਈ ਵੀ ਗਲਤ ਕਦਮ ਉਠਾਇਆ ਗਿਆ ਜਾਂ ਉਸਦੀ ਮਾਨਸਿਕ ਹਾਲਤ ਵਿਗੜ ਗਈ ਤਾਂ ਉਸ ਸਬੰਧਿਤ ਪੁਲਿਸ ਅਫਸਰ ਵਿਰੁੱਧ ਅਤੇ ਪਿੰਡ ਦੇ ਦੋਸ਼ੀਆਂ ਉਪਰ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ,  ਉਨਾਂ ਇਸ ਘੋਰ ਬੇਅਦਬੀ ਘਟਨਾਕ੍ਰਮ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਜਿਸ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਅਜ ਸਾਰਾ ਸੰਸਾਰ ਸਤਿਕਾਰ ਕਰਦਾ ਹੈ,  ਉਸ ਸਿੱਖ ਕੌਮ ਦੀਆਂ  ਭਾਵਨਾਵਾਂ ਨਾਲ ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ
    ਏਥੇ ਜ਼ਿਕਰਯੋਗ ਹੈ ਕਿ ਪਿੰਡ ਕਾਸਮ ਭੱਟੀਆਂ ਜਿਲਾ ਫਰੀਦਕੋਟ  ਜੈਤੋ  ਵਿੱਚ ਬੀਤੇ ਦਿਨੀਂ ਇਕ ਅਮ੍ਰਿਤਧਾਰੀ ਨੌਜਵਾਨ ਦੀ ਕੁੱਟ ਮਾਰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਤੇ ਸਮੇਤ ਉਨਾਂ ਦੀਆਂ ਔਰਤਾਂ ਵਲੋਂ ਕੀਤੀ ਗਈ ਸੀ, ਜਿਸ ਦੌਰਾਨ ਓਸ ਗੁਰਸਿੱਖ ਅਮ੍ਰਿਤਧਾਰੀ ਨੌਜਵਾਨ ਦੇ ਕੇਸ ਪੁੱਟੇ ਗਏ ਤੇ ਦਸਤਾਰ ਲਾਹ ਕੇ ਥੱਲੇ ਸੁੱਟ ਦਿੱਤੀ ਗਈ, ਤੇ ਉਸਦੇ ਕੇਸਾਂ ਵਿੱਚ ਚੱਪਲਾਂ ਮਾਰੀਆਂ ਗਈਆਂ,ਅਮ੍ਰਿਤਧਾਰੀ ਸਿਖ ਨੌਜਵਾਨ ਵਲੋਂ ਜਥੇਬੰਦੀ ਦੇ ਸਿੰਘਾਂ ਨੂੰ ਇਹ ਵੀ ਦਸਿਆ ਗਿਆ ਕਿ ਸਬੰਧਿਤ ਮਾਮਲੇ ਵਿੱਚ ਇਕ ਪੁਲਿਸ ਅਧਿਕਾਰੀ ਵਲੋਂ ਉਸ ਨਾਲ ਪੱਖਪਾਤੀ ਵਿਤਕਰਾ ਕੀਤਾ ਜਾ ਰਿਹਾ ਹੈ,  ਜਿਸ ਉਪਰ ਲੁਧਿਆਣਾ ਬਰਨਾਲਾ ਪਰਧਾਨ ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਕਿ ਉਸ ਇਕ ਪੁਲਿਸ ਅਧਿਕਾਰੀ ਵਲੋਂ ਇਸ ਘੋਰ ਬੇਅਦਬੀ ਘਟਨਾਕ੍ਰਮ ਵਿੱਚ ਕੀਤਾ ਜਾ ਰਿਹਾ ਪੱਖਪਾਤੀ ਵਤੀਰਾ ਨਿੰਦਣਯੋਗ ਹੈ,  ਉਕਤ ਪੀੜਿਤ ਸਿੱਖ ਨੌਜਵਾਨ ਨੂੰ ਜਥੇਬੰਦੀ ਇੰਨਸਾਫ ਦਿਵਾ ਕੇ ਰਹੇਗੀ ।