ਇਤਿਹਾਸ ਗਵਾਹ ਹੈ ਕਿ ਤੁਸੀਂ ਜਨਮ ਵੇਲੇ ਆਪਣੀ ਕਿਸਮਤ ਲਿਖਾ ਕੇ ਆਉਂਦੇ ਇਸੇ ਤਰ੍ਹਾਂ ਦਾ ਇਕ ਦਿਲਚਸਪ ਵਾਕਿਆ ਹੈ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਲੀਜ਼ਾ ਸਥਾਲੇਜਰ ਦਾ “ਜਿਸ ਦੇ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿਲ ਵੀ ਨਹੀਂ ਸਕਦੇ” ਉਨ੍ਹਾਂ ਦੀ ਧੀ ਦੁਨੀਆਂ ਵਿੱਚ ਇੰਨੀ ਮਹੱਤਤਾ ਰੱਖਦੀ ਹੈ ਜਿਸ ਨੂੰ ਪਾਉਣ ਲਈ ਵੱਡੇ ਵੱਡੇ ਧਨਾਢ ਵੱਡੇ ਵੱਡੇ ਅਮੀਰ ਆਪਣੀਆਂ ਜ਼ਿੰਦਗੀਆਂ ਆਪਣੇ ਬੱਚਿਆਂ ਉਪਰ ਲਾ ਦਿੰਦੇ ਹਨ ।
ਮਹਾਂਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 ਅਗਸਤ 1979 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ ਉਹ ਉਹ ਅਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ,ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾਂ’ ਰੱਖਿਆਂ। ਉਹਨਾ ਦਿਨਾ ਚ ‘ਹੈਰਨ ਅਤੇ ਸੂ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆਂ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾਂ ਨਹੀਂ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ,ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖਕੇ ਉਹ ਉਸਨੂੰ ਪਿਆਰ ਕਰ ਬੈਠੀ। ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ਲੈਲਾ ਤੋ ‘ਲਿਜਾਂ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਸਿਡਨੀ ਵੱਸ ਗਏ।
ਪਿੳ ਨੇ ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ੳਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ।
1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ
2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ
2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ
2005- ਆਸਰਰੇਲੀਆ ਵੱਲੋਂ ਪਹਿਲਾ ਟੀ-20
*ਅੱਠ ਟੈਸਟ ਮੈਚ, 416 ਰਨ,23 ਵਿਕਟਾ
*125 ਵੰਨ ਡੇ,2728 ਰਨ, 146 ਵਿਕਟਾਂ
*54 ਟੀ-20, 769 ਰਨ,60 ਵਿਕਟਾਂ
* ਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਿਕਟਰ
ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਸੀ।
ਆਸਟਰੇਲੀਆ ਦੀ ਕਪਤਾਨ ! ਵਾਹ ! ਵੰਨ ਡੇ ਅਤੇ T-20 - ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ। 2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ । ‘ਲਿਜਾ ਸਥਾਲੇਜਰ’ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਪਣੇ ‘Hall of Fame’ ਚ ਸਾਮਿਲ ਕਰ ਲਿਆ।
ਇਸ ਲਈ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਆਪਣੀ ਕਿਸਮਤ ਲਿਖਵਾ ਕੇ ਆਉਂਦਾ , ਮਾਪਿਆਂ ਨੇ ਬੱਚੀ ਨੂੰ ਅਨਾਥ ਆਸ਼ਰਮ ਛੱਡ ਦਿੱਤਾ, ਪਰ ਕਿਸਮਤ ਪਹਿਲਾ ਅਮਰੀਕਾ ਲੈ ਗਈ ਤੇ ਫੇਰ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਤੇ ਦੁਨਿਆ ਦੇ ਮਹਾਨ ਕ੍ਰਿਕਟਰਾਂ ਵਿੱਚ ਨਾਮ ਸ਼ਾਮਿਲ ਕਰਵਾ ਦਿੱਤਾ