You are here

ਪੰਜਾਬ

ਮੁਫਤ ਚੈਕ ਅੱਪ ਲਗਾਇਆ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਸ਼ਾਨ ਅਤੇ ਮਾਣ ਸੰਤ ਨਰਸੰਿਗ ਹੋਮ ਦੇ ਮੁੱਖੀ ਡਾ.ਹਰੀਸ਼ ਲੂਥਰਾ, ਡਾ: ਲਵ ਲੂਥਰਾ ਅਤੇ ਕੁੱਸ਼ ਲੂਥਰਾ ਨੇ ਡਾ:ਅਬੰਦੇਕਰ ਭਵਨ ਵਖਿੇ ‘ਵੈਰੀ ਕੋਜ਼’ ਨਾੜੀਆਂ ਦੇ ਇਲਾਜ ਲਈ ਮੁਫਤ ਚੈੱਕ ਅੱਪ ਕੈਂਪ ਦਾ ਆਯਜੋਨ ਕੀਤਾ ।ਇਸ ਕੈਂਪ ਵਿਚ ਬਹੁਤ ਸਾਰੀਆਂ ਬੀਮਾਰੀਆਂ ਦੇ ਮੁਫਤ ਚੈਕ ਅੱਪ ਕੀਤੇ ਗਏ ਅਤੇ ਹੋਰ ਬਹੁਤ ਸਾਰੀਆਂ ਬਮਿਾਰੀਆਂ ਪ੍ਰਤੀ ਸਾਰੇ ਮਰੀਜ਼ਾਂ ਨੂੰ ਜਾਗਰੂਕ ਵੀ ਕੀਤਾ ਗਆਿ। ਇਸ ਮੌਕੇ ਹਲਕਾ ਦਾਖਾ ਦੇ ਐ.ਐਲ.ਏ.ਮਨਪ੍ਰੀਤ ਸੰਿਘ ਇਆਲੀ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਏ.ਐੱਸ.ਕੰਗ ਵਿਸ਼ੇਸ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਨੈਸਨਲ ਅਤੇ ਸਟੇਟ ਐਵਾਰਡ ਪ੍ਰਾਪਤ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਸਮੁੱਚੇ ਲੂਥਰਾ ਪਰਵਿਾਰ ਵੱਲੋਂ ਕੀਤੇ ਗਏ ਇਸ ਪਵੱਿਤਰ ਤੇ ਮਹਾਨ ਕਾਰਜ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਅੰਬੇਡਕਰ ਮਸ਼ਿਨ ਵੈਲਫੇਅਰ ਸੁਸਾਇਟੀ ਨੇ ਇਸ ਕੈਂਪ ਦੀ ਸਫਲਤਾ ਲਈ ਭਰਪੂਰ ਸਹਯਿੋਗ ਦੱਿਤਾ।ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

 

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)-ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਸਮੂਹ ਗ੍ਰਾਮ ਪੰਚਾਇਤ ਦੇਹੜਕਾ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਦੋ ਹਜ਼ਾਰ ਵੱਖ-ਵੱਖ ਕਿਸਮਾ ਦੇ ਬੂਟੇ ਲਾਏ ਗਏ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚਾਇਤ ਦੇਹੜਕਾ ਅਤੇ ਮਨਰੇਗਾ ਕਾਮੇ ਹਾਜ਼ਰ ਸਨ।

ਫੋਟੋ ਕੈਪਸ਼ਨ:-ਮਨਰੇਗਾ ਕਾਮੇ ਬੂਟੇ ਲਾਉਦੇ ਹੋਏ।

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਲੈਂਡ ਮਾਰਗੇਜ਼ ਬੈਂਕ ਜਗਰਾਉ ਦੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 2500 ਬੂਟੇ ਲਾਏ ਗਏ।ਇਸ ਮੌਕੇ ਗੱਲਬਾਤ ਕਰਦਿਆ ਡਾਇਰੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਡੱਲਾ ਤੋ ਪਿੰਡ ਮੱਲ੍ਹਾ ਵਾਲੀ ਸੜਕ ਤੇ ਇੱਕ ਹਜ਼ਾਰ ਬੂਟੇ ਲਾਏ ਗਏ ਹਨ।ਇਸ ਤੋ ਇਲਾਵਾ ਸਰਕਾਰੀ ਸਕੂਲਾ,ਦਾਣਾ ਮੰਡੀ ਅਤੇ ਪਿੰਡ ਦੀਆ ਸਾਂਝੀ ਥਾਵਾ ਤੇ 1500 ਬੂਟੇ ਲਾਏ ਗਏ ਹਨ।ਜਿਸ ਵਿਚ ਨਿੰਮ,ਵਰਮਾ ਡੇਕ,ਪਿੱਪਲ,ਬੋਹੜ,ਅਮਰੂਦ,ਸੁਹਾਜਣਾ,ਜਾਮਣ ਅਤੇ ਹੋਰ ਰਵਾਇਤੀ ਬੂਟੇ ਲਾਏ ਗਏ ਹਨ।ਜਿਨ੍ਹਾ ਦੀ ਸਮੇਂ-ਸਮੇਂ ਤੇ ਗਰਾਮ ਪੰਚਾਇਤ ਡੱਲਾ ਵੱਲੋ ਦੇਖ-ਭਾਲ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਪੰਜਾਬ ਸਰਕਾਰ,ਬੀ ਡੀ ਪੀ ਓ ਜਗਰਾਉ ਅਤੇ ਮਨਰੇਗਾ ਕਾਮਿਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ, ਪ੍ਰਧਾਨ ਤੇਲੂ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਬਲਵੀਰ ਸਿੰਘ ਸਰਾਂ,ਜਗਦੇਵ ਸਿੰਘ ਫੌਜੀ, ਜੋਰਾ ਸਿੰਘ, ਗੁਰਚਰਨ ਸਿੰਘ ਸਿੱਧੂ,ਸੂਬੇਦਾਰ ਦੇਵੀ ਚੰਦ ਸ਼ਰਮਾਂ,ਹਰਵਿੰਦਰ ਕੁਮਾਰ ਸ਼ਰਮਾਂ,ਗੁਰਨਾਮ ਸਿੰਘ ਆਦਿ ਹਾਜ਼ਰ ਸਨ।
 

ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ136ਵੇਂ ਦਿਨ ਵੀ ਜਾਰੀ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ) -ਪੰਜਾਬ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜਨਤਕ ਜੱਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਥਾਨਕ ਸ਼ਹਿਰੀ ਥਾਣੇ ਅੱਗੇ ਦਿੱਤੇ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 136ਵੇਂ ਦਿਨ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਤੋਂ ਬਾਦ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਦੋਸ਼ ਲਗਾਇਆ ਕਿ ਰਾਜ ਵਿੱਚ ਅਾਮ ਲੋਕ ਇਨਸਾਫ਼ ਨੂੰ ਤਰਸ ਚੁੱਕੇ ਹਨ। ਉਨ੍ਹਾਂ ਕਿਹਾ ਕਿਰਤੀ ਲੋਕ ਤੇ ਪੀੜ੍ਹਤ ਪਰਿਵਾਰ ਦੇ ਮੈਂਬਰ ਪਿਛਲੇ

136 ਦਿਨਾਂ ਤੋਂ ਥਾਣੇ ਮੂਹਰੇ ਪੱਕਾ ਧਰਨਾ ਲਗਾਈ ਇਨਸਾਫ਼ ਦੀ ਉਡੀਕ ਵਿੱਚ ਬੈਠੇ ਹਾਂ ਪਰ ਕੋਈ ਵੀ ਸਤਾਧਾਰੀ ਨੁਮਾਇੰਦਾ ਪਰਿਵਾਰ ਦਾ ਦਰਦ ਸੁਣਨ ਨਹੀਂ ਆਇਆ ਜਦੋਂਕਿ ਵੋਟਾਂ ਸਮੇਂ ਇਹ ਲੋਕ ਅੱਧੀ ਰਾਤ ਨੂੰ ਵੀ ਗਧੇ ਨੂੰ ਬਾਪੂ ਕਹਿੰਦੇ ਫਿਰਦੇ ਰਹਿੰਦੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਜਾਂ ਤਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰੋ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਸਤਾਧਾਰੀ ਨੁਮਾਇੰਦਾ ਲੋਕਾਂ ਨੂੰ ਮਜ਼ਦੂਰਾਂ-ਕਿਸਾਨਾਂ ਦੇ ਜਨਤਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ, ਸੁਖਦੇਵ ਸਿੰਘ ਮਾਣੂੰਕੇ, ਬਖਤਾਵਰ ਸਿੰਘ ਜਗਰਾਉਂ ਤੇ ਬੀਕੇਯੂ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਵੀ ਸਤਾਧਾਰੀ ਸਿਆਸੀ ਧਿਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ-ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਜਾਣ-ਬੁੱਝ ਕੇ ਅਣਦੇਖਿਆ ਕਰਨਾ ਮਹਿੰਗਾ ਪਵੇਗਾ। ਉਹਨਾਂ ਹਲਕਾ ਵਿਧਾਇਕ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਇਸੇ ਕਰਕੇ ਆਮ ਲੋਕਾਂ ਦਾ ਵਿਸਵਾਸ਼ ਲੀਡਰਾਂ ਤੋਂ ਉਠਦਾ ਜਾ ਰਿਹਾ ਕਿ ਬੀਬੀ ਪਹਿਲਾਂ ਸਿਰਫ਼ ਵੋਟਾਂ ਲੈਣ ਲਈ ਧਰਨਿਆਂ ਵਿੱਚ ਆਉਂਦੀ ਸੀ ਅਤੇ ਜਿੱਤ ਕੇ ਗਰੀਬਾਂ ਨੂੰ ਭੁੱਲ ਗਈ ਹੈ। ਉਨ੍ਹਾਂ ਯਾਦ ਕਰਵਾਇਆ ਕਿ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਬੀਬੀ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਬਿਆਨ ਮੀਡੀਆ ਨੂੰ ਵੀ ਦਿੱਤਾ ਸੀ ਹੁਣ ਉਹ ਵਾਅਦੇ ਕਿਥੇ ਗਏ? ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਕੁੰਡਾ ਸਿੰਘ ਕਾਉੰਕੇ, ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ) ਦੇ ਹਰੀ ਸਿੰਘ ਚਚਰਾੜੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੂਪ ਸਿੰਘ ਝੋਰੜਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਏ ਕਿ ਗੈਰ-ਜ਼ਮਾਨਤੀ ਧਰਾਵਾਂ ਅਧੀਨ ਦਰਜ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕੀਤਾ ਜਾਵੇ ਤਾਂ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਆਮ ਲੋਕਾਂ ਦਾ ਵਿਸਵਾਸ਼ ਕਾਨੂੰਨ ਵਿਚ ਬਣਿਆ ਰਹੇ। ਮ੍ਰਿਤਕਾ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡੇਢ ਦਹਾਕੇ ਤੋਂ ਨਿਆਂ ਦੀ ਮੰਗ ਕਰਦਾ ਆ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਨਿਆਂ ਨਹੀਂ ਦਿੱਤਾ। ਭਲਾਈ ਮੰਚ ਦੇ ਆਗੂ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੇ ਪ੍ਰਕਾਸ਼ ਸਿੰਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਸਮੇਤ ਦੋਵਾਰਾ ਬਣੀ ਕੈਪਟਨ ਤੇ ਚਰਨਜੀਤ ਸਿੰਘ 'ਚੰਨੀ' ਸਰਕਾਰ ਨੂੰ ਹਜ਼ਾਰਾਂ ਚਿੱਠੀਆਂ-ਪੱਤਰ ਲਿਖੇ ਸਨ ਪਰ ਕਿਸੇ ਸਰਕਾਰ ਨੇ ਇਨਸਾਫ਼ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਇਨਸਾਫ਼ ਨਹੀਂ ਦੇ ਸਕੀਆਂ ਪਰ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਰਗੀ ਹੀ ਲੱਗ ਰਹੀ ਏ ਜੋ 136 ਦਿਨਾਂ ਤੋਂ ਬੈਠੇ ਧਰਨਾਕਾਰੀਆਂ ਦੀ ਗੱਲ਼ ਸੁਣਨ ਨੂੰ ਤਿਆਰ ਨਹੀਂ ਹੈ, ਫਿਰ ਉਨ੍ਹਾਂ ਦਾ ਪਰਿਵਾਰ ਇਨਸਾਫ਼ ਲਈ ਲੜਦਾ ਰਹੇਗਾ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੌਰਾ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਗੁਰਚਰਨ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਬਚਨ ਸਿੰਘ ਗੋਲਡੀ, ਬਲਵਿੰਦਰ ਬੱਬੀ ਵੀ ਹਾਜ਼ਰ ਸਨ।

ਸਕੂਲ ਦੇ ਪੰਜ ਵਿਿਦਆਰਥੀਆ ਦੀ ਫੀਸ ਭਰੀ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਪੰਜ ਲੋੜਵੰਦ ਵਿਿਦਆਰਥੀਆ ਦੀ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਵੱਲੋ 25 ਹਜ਼ਾਰ ਦੀ ਫੀਸ ਦਾ ਚੈਂਕ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੂੰ ਭੇਟ ਕੀਤਾ ਗਿਆ।ਇਸ ਮੌਕੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਨੇ ਐਸ ਜੀ ਪੀ ਸੀ ਵੱਲੋ ਲੋੜਵੰਦ ਬੱਚਿਆ ਨੂੰ ਦਿੱਤੀਆ ਜਾ ਰਹੀਆ ਲੋਕ ਭਲਾਈ ਦੀਆ ਸਕੀਮਾ ਬਾਰੇ ਵਿਸਥਾਰਪੂਰਵਕ ਚਾਨਣਾ ਪਇਆ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ ਨੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਅਤੇ ਐਸ ਜੀ ਪੀ ਸੀ ਦਾ ਧੰਨਵਾਦ ਕਰਦਿਆ ਕਿਹਾ ਕਿ ਸਿੱਖਾ ਦੀ ਸਿਰਮੌਰ ਸੰਸਥਾ ਐਸ ਜੀ ਪੀ ਸੀ ਵੱਲੋ ਪਹਿਲਾ ਵੀ ਸਮੇਂ-ਸਮੇਂ ਤੇ ਸਕੂਲ ਦੇ ਹੋਣਹਾਰ ਵਿਿਦਆਰਥੀਆ ਦਾ ਵੱਡਾ ਮਾਣ-ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਬੀਬੀ ਨਰਿੰਦਰ ਕੌਰ ਰਣੀਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਜਸਵਿੰਦਰ ਕੌਰ,ਰਮਨਦੀਪ ਕੌਰ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
 

ਬੀ. ਬੀ .ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਹਰ ਸਾਲ ਦੀ ਤਰਹਾ ਤੀਆ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ,ਵਾਈਸ ਚੇਅਰਮੈਨ ਹਰੀਕ੍ਰਿਸ਼ਨ ਭਗਵਾਨ ਦਾਸ ਅਤੇ ਸਕੂਲ ਦੇ ਪਿੰ੍ਰਸੀਪਲ ਅਨੀਤਾ ਕਾਲੜਾ ਨੇ ਰੀਬਨ ਕੱਟ ਕੇ ਰੰਗਾ-ਰੰਗ ਪ੍ਰੋਗਰਾਮ ਦੀ ਸੁਰੂਆਤ ਕੀਤੀ ।ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵਸਤੂਆ ਦੀ ਪ੍ਰਦਰਸਨੀ ਲਾਈ ਗਈ ਜਿਸ ਵਿੱਚ ਬਾਗ, ਫੁਲਕਾਰੀਆ, ਹੱਥੀ ਕੱਢੀਆਂ ਚਾਦਰਾ ਹੱਥੀ ਬੁਣੀਆਂ ਦਰੀਆਂ ਅਤੇ ਪੁਰਾਤਨ ਪਿੱਤਲ ਦੇ ਬਰਤਨ ਖਿੱਚ ਦਾ ਕੇਂਦਰ ਬਣੇ।ਇਸ ਮੌਕੇ ਸਕੂਲੀ ਵਿਿਦਆਰਥਣਾ ਨੇ ਲੋਕ ਗੀਤ, ਗਿੱਧਾ,ਭੰਗੜਾ, ਮਹਿੰਦੀ ਲਗਾਉਣਾ, ਪਰਾਂਦੀ ਪਾਉਣਾ,ਬੋਲੀਆ ਪੇਸ ਕੀਤੀਆ।ਇਸ ਮੌਕੇ ਬੱਚਿਆ ਨੇ ਛੋਲੇ ਪੂਰੀਆ ਅਤੇ ਖੀਰ ਦਾ ਆਨੰਦ ਮਾਣਿਆ।ਅੰਤ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਮਹਿਮਾਨਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਕੂਲ ਚੇਅਰਮੈਨ ਸਤੀਸ ਕਾਲੜਾ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਪੰਜਾਬ ਇਨਸਾਈਟ ਐਕਸਕਲੂਸਿਵ ਦੋ ਸ਼ੂਟਰ ਗ੍ਰਿਫ਼ਤਾਰ 

ਐਮ.ਸੀ. ਮੁਹੰਮਦ ਅਕਬਰ (ਭੋਲੀ) ਦੇ ਕਤਲ ਦੀ ਗੁੱਥੀ ਸੁਲਝੀ , ਤਿੰਨ ਸਾਜਿਸ਼ਕਰਤਾ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ , ਤਾਰਾ ਕੌਨਵੇਂਟ ਸਕੂਲ, ਆਦਮਵਾਲ ਰੋਡ ਤੇ ਫੜੇ ਗਏ ਸ਼ੂਟਰ , ਦੇਸੀ ਕੱਟਾ(ਪਿਸਤੌਲ) ਅਤੇ ਜਿੰਦਾ ਕਾਰਤੂਸ ਬਰਾਮਦ    

ਮਾਲੇਰਕੋਟਲਾ  (ਡਾਕਟਰ ਸੁਖਵਿੰਦਰ ਬਾਪਲਾ) ਪ੍ਰਸਿੱਧ ਸਮਾਜ ਸੇਵੀ ਅਤੇ ਵਾਰਡ ਨੰਬਰ 18 ਦੇ ਮੌਜੂਦਾ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਦੇ ਕਤਲ ਦੀ ਗੁੱਥੀ ਪੂਰੀ ਤਰ੍ਹਾਂ ਸੁਲਝਾਉਣ ਦਾ ਦਾਅਵਾ ਅੱਜ ਜਿ਼ਲ੍ਹਾ ਮਾਲੇਰਕੋਟਲਾ ਦੀ ਐਸ.ਐਸ.ਪੀ. ਮੈਡਮ ਅਵਨੀਤ ਕੌਰ ਵੱਲੋਂ ਕੀਤਾ ਗਿਆ। ‘ਭੋਲੀ’ ਨੂੰ ਦੋ ਨੌਜਵਾਨਾਂ ਵੱਲੋਂ 31 ਜੁਲਾਈ ਐਤਵਾਰ ਨੂੰ ਉਹਨਾਂ ਦੇ ਮਾਲੇਰਕੋਟਲਾ ਲੁਧਿਆਣਾ ਰੋਡ ਤੇ ਸਥਿਤ ਜਿੰਮ ਅੰਦਰ ਦਾਖਲ ਹੋ ਕੇ ਨੇੜੇ ਤੋਂ ਦਿਲ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐਸ.ਐਸ.ਪੀ. ਅਵਨੀਤ ਕੌਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ‘ਭੋਲੀ’ ਤੇ ਗੋਲੀ ਚਲਾਉਣ ਵਾਲੇ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਨੌਧਰਾਣੀ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿਥੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ‘ਭੋਲੀ’ ਨੂੰ ਸ਼ੂਟ ਕਰਨ ਵਾਲੇ ਨੌਜਵਾਨ ਆਦਮਵਾਲ ਰੋਡ ਤੇ ਤਾਰਾ ਕੌਨਵੈਂਟ ਸਕੂਲ ਪਾਸ ਮੌਜੂਦ ਹਨ। ਪੁਲਿਸ ਨੇ ਤੁਰੰਤ ਤਾਰਾ ਕੌਨਵੈਂਟ ਸਕੂਲ ਪਾਸ ਨਾਕਾਬੰਦੀ ਕਰਕੇ ਇਹਨਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਤਿੰਨ ਦੋਸ਼ੀਆਂ ਦਾ 8 ਅਗਸਤ ਤੱਕ ਪੁਲਿਸ ਰਿਮਾਂਡ ਲਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ‘ਭੋਲੀ’ ਦਾ ਮੁੱਖ ਮੁਲਜ਼ਮ ਨਾਲ ਢਾਈ ਕਰੋੜ ਰੁਪਏ ਦਾ ਲੈਣ ਦੇਣ ਚਲਦਾ ਸੀ ਜਿਸ ਨੂੰ ਹੜਪਨ ਦੀ ਨਿਯਤ ਨਾਲ ਉਸਨੇ ‘ਭੋਲੀ’ ਨੂੰ ਮਾਰਨ ਦੀ ਸੁਪਾਰੀ 20 ਲੱਖ ਰੁਪਏ ਵਿੱਚ ਦੇ ਦਿੱਤੀ।

ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ

ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜੋ-ਗੁਰਬਿੰਦਰ ਕਲਾਲਾ

ਸਰਕਾਰੀ ਹਾਈ ਸਕੂਲ ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ ਅਤੇ ਮੂੰਮ ਵਿਖੇ ਸਕੂਲ ਵਿਦਿਆਰਥੀਆਂ, ਅਧਿਆਪਕਾਂ ਨਾਲ ਰਚਾਇਆ ਸਾਰਥਿਕ ਸੰਵਾਦ

ਬਰਨਾਲਾ /ਮਹਿਲ ਕਲਾਂ 4 ਅਗਸਤ-  (ਗੁਰਸੇਵਕ ਸੋਹੀ) - ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਉਲੀਕੀ ਗਈ ਪੑਚਾਰ ਮੁਹਿੰਮ ਨੂੰ ਜਾਰੀ ਰੱਖਦਿਆਂ ਲੋਕ ਕਵੀ ਸੰਤ ਰਾਮ ਉਦਾਸੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਤੋਂ ਸ਼ੁਰੂ ਹੋਈ ਮੁਹਿੰਮ, ਚੁਹਾਣਕੇ ਖ਼ੁਰਦ, ਸਹਿਜੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ, ਛੀਨੀਵਾਲ ਕਲਾਂ ਤੋਂ ਹੁੰਦੀ ਹੋਈ ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਸਮਾਪਤ ਹੋਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ  ਗੁਰਬਿੰਦਰ ਸਿੰਘ ਕਲਾਲਾ, ਨਰਾਇਣ ਦੱਤ, ਗੁਰਮੀਤ ਸੁਖਪੁਰਾ,ਜਰਨੈਲ ਸਿੰਘ ਚੰਨਣਵਾਲ ਅਤੇ ਬਿੱਕਰ ਸਿੰਘ ਔਲਖ ਨੇ ਵਿਦਿਆਰਥਣਾਂ,ਅਧਿਆਪਕ,ਅਧਿਆਪਕਾਵਾਂ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ ਅਧਿਆਪਕਾਂ,ਵਿਦਿਆਰਥੀਆਂ ਵੱਲੋਂ ਨਿਭਾਈ ਮਿਸਾਲੀ ਦੀ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਆਗੂਆਂ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਪੑੇਰਨਾ ਸਰੋਤ ਦੱਸਿਆ। ਕਾਤਲ ਦੋਸ਼ੀਆਂ ਨੂੰ ਗੑਿਫਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਅਧਿਆਪਕ ਅਤੇ ਵਿਦਿਆਰਥੀ ਵੀ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਸਮੇਂ ਸਮੇਂ ਤੇ ਵਾਪਰੇ ਵਰਤਾਰਿਆਂ ਵਿੱਚ ਅਹਿਮ ਚੇਤੰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਰ ਮੋੜ'ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ। ਅਧਿਆਪਕ ਆਗੂਆਂ ਬਲਜਿੰਦਰ ਪ੍ਰਭੂ ਅਤੇ ਰਜਿੰਦਰ ਕੁਮਾਰ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ'ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗਾ। ਮੋਦੀ ਹਕੂਮਤ ਸਿਹਤ ਤੇ ਸਿੱਖਿਆ ਵਰਗੇ ਮਨੁੱਖ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਵਾਲੇ ਅਦਾਰੇ ਵੀ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। ਆਰਥਿਕ ਸੁਧਾਰਾਂ ਦਾ ਲੋਕ ਵਿਰੋਧੀ ਏਜੰਡਾ ਲਾਗੂ ਕਰਨ ਲਈ ਜਬਰ ਦਾ ਸਹਾਰਾ ਲੈ ਰਹੀ ਹੈ। ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ,ਬੁੱਧੀਜੀਵੀਆਂ,ਪੱਤਰਕਾਰਾਂ ਨੂੰ ਦੇਸ਼ ਧੑੋਹ ਵਰਗੇ ਬਦਨਾਮ ਕਾਨੂੰਨਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲੵਾਂ ਵਿੱਚ ਡੱਕਿਆ ਹੋਇਆ ਹੈ। ਮੋਦੀ ਹਕੂਮਤ ਦੇ ਇਸ ਹੱਲੇ ਨੂੰ ਸਾਂਝੀ ਆਵਾਜ਼ ਬੁਲੰਦ ਕਰਕੇ ਹੀ ਭਾਂਜ ਦਿੱਤੀ ਜਾਵੇਗੀ। ਅਧਿਆਪਕ ਆਗੂਆਂ ਨੇ ਨੌਜਵਾਨ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਇਸ ਸਮੇਂ ਸ੍ਰੀ ਹਰੀਸ਼ ਬਾਂਸਲ, ਬਬਲਜੀਤ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਅਣਗੌਲਿਆ ਕੀਤਾ ਜਾ ਰਿਹਾ- ਪੰਡੋਰੀ         

         

ਪੈਨਸ਼ਨਰਜ ਵੈੱਲਫ਼ੇਅਰ ਐਸੋਸੀਏਸ਼ਨ ਯੂਨਿਟ ਬਲਾਕ ਮਹਿਲ ਕਲਾਂ ਦੀ ਮੀਟਿੰਗ ਹੋਈ                                                 

ਬਰਨਾਲਾ /ਮਹਿਲ ਕਲਾਂ 04 ਅਗਸਤ (ਗੁਰਸੇਵਕ ਸੋਹੀ ) ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਲਾਕ ਮਹਿਲ ਕਲਾਂ ਵਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਸਮੂਹ ਪੈਨਸ਼ਨਰਜ ਬਲਾਕ ਪੱਧਰੀ ਮੀਟਿੰਗ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ, ਜਨਰਲ ਸਕੱਤਰ ਸੁਰਿੰਦਰ ਕੁਮਾਰ ਰਾਏਸਰ, ਖ਼ਜ਼ਾਨਚੀ ਪਵਨ ਕੁਮਾਰ ਮਹਿਲ ਖੁਰਦ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਸਮੇਂ ਤੋਂ ਵੱਖ ਵੱਖ ਭਾਗਾਂ ਵਿੱਚੋਂ ਸੇਵਾਮੁਕਤ ਹੋਏ ਪੈਨਸ਼ਨਰਜ ਦੀਆਂ ਮੰਗਾਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਬੇਸ਼ਕ ਪੁਰਾਣੀ ਪੈਨਸ਼ਨ 2.59 ਪੈਨਸ਼ਨ ਵਾਅਦੇ ਨਾਲ ਦਿੱਤੀ ਜਾਵੇ।  ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ,  ਪੇਅ ਕਮਿਸ਼ਨ ਦਾ ਏਰੀਆ ਇੱਕ ਕਿਸ਼ਤ ਵਿਚ ਮਿਲਾਕੇ ਦੇਣ, ਕੈਸ਼ਲੈੱਸ ਸਕੀਮ ਨੂੰ ਲਾਗੂ ਕਰਨ, ਬਲਾਕ ਲੈਵਲ ਤੇ ਪੈਨਸ਼ਨਰਜ਼ ਰੂਮ ਦੇਣ ਦੀਆਂ ਮੰਗਾਂ ਦੀ ਪ੍ਰਾਪਤੀ ਲਈ  ਲਗਾਤਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਜਥੇਬੰਦੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਮੰਤਰੀਆਂ ਵਿਧਾਇਕਾਂ ਤੇ ਹਲਕਾ ਇੰਚਾਰਜ ਮੰਗ ਪੱਤਰ ਵੀ ਦਿੱਤੇ ਗਏ ਪਰ ਕਿਸੇ ਵੀ ਆਗੂ ਜਾਂ ਅਧਿਕਾਰੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਕੋਈ ਧਿਆਨ ਨਹੀਂ ਦਿੱਤਾ। ਜਥੇਬੰਦੀ ਵੱਲੋਂ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ 29 ਜੁਲਾਈ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਧਰਨਾ ਦੇ ਕੇ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰੇ ਕਰਵਾਉਣ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ, ਪਰ ਹੁਣ ਤਕ ਜਥੇਬੰਦੀ ਨੂੰ ਝੂਠੇ ਲਾਰੇ ਤੇ ਫੋਕੇ ਵਾਅਦਿਆਂ ਤੋ ਸਵਾਏ ਸਰਕਾਰਾਂ ਨੇ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਅਣਗੌਲਿਆ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਨੇ  ਪੈਨਸ਼ਨਰਾਂ ਮੰਗਾਂ ਨੂੰ ਪੂਰੀਆਂ ਨਾ ਕੀਤਾ ਤਾਂ ਜਥੇਬੰਦੀ ਅਗਲਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ । ਇਸ ਮੌਕੇ ਬ੍ਰਿਜ ਲਾਲ ਸ਼ਰਮਾ ਮਹਿਲ ਕਲਾਂ, ਮਾਸਟਰ ਕੇਵਲ ਸਿੰਘ ਗਹਿਲ, ਰੂਪ ਸਿੰਘ ਗਹਿਲ, ਮਾਸਟਰ ਦਰਸ਼ਨ ਸਿੰਘ ਠੁੱਲੀਵਾਲ, ਸਰੂਪ ਚੰਦ ਸਿੰਗਲਾ, ਸੋਹਣ ਸਿੰਘ ਭੈਣੀ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਵਜੀਦਕੇ ਖੁਰਦ ਤੋ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਵਰਕਰ ਤੇ ਆਗੂ ਹਾਜ਼ਰ ਸਨ।

ਸਿਮਰਨਜੀਤ ਸਿੰਘ ਮਾਨ ਦੇ ਅਕਸ ਨੂੰ ਖਰਾਬ ਕਰਨ ਲਈ ਆਮ ਆਦਮੀ ਵਲੋਂ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ- ਕੱਟੂ               

                                      ਬਰਨਾਲਾ /ਮਹਿਲ ਕਲਾ 04 ਅਗਸਤ ( ਗੁਰਸੇਵਕ ਸੋਹੀ ) -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੱਧ ਰਹੀ ਲੋਕ ਪ੍ਰੀਅਤਾ ਤੋਂ ਡਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸ਼ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ ਅਪਮਾਨ-ਜਨਕ ਟਿਪਣੀਆ, ਘਟੀਆ ਬਗੈਰ ਤੱਥਾਂ ਤੋਂ ਦੂਸ਼ਣਬਾਜ਼ੀ ਕਰਕੇ ਉਨ੍ਹਾਂ ਦੇ ਸਾਫ ਸੁਥਰੇ ਅਕਸ਼ ਅਤੇ ਇਮਾਨਦਾਰੀ ਨੂੰ ਢਾਅ ਲਾਉਣ ਲਈ ਹਰ ਹਰਬਾ ਵਰਤ ਰਹੀ ਹੈ, ਪਾਰਲੀਮੈਂਟ ਦੀ ਚੋਣ ਵਿੱਚ ਆਪ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਬਦਲਾ ਲਉ ਰਾਜਨੀਤਕ ਮੁਫਾਦਾਂ ਲਈ ਕੰਮ ਕਰ ਰਹੀ ਹੈ।ਇਹ ਦੋਸ਼ ਪੰਜਾਬ ਸਰਕਾਰ ਉਤੇ ਪਾਰਟੀ ਦੇ ਹਲਕਾ ਇੰਚਾਰਜ ਸ਼ ਗੁਰਜੰਟ ਸਿੰਘ ਕੱਟੂ ਨੇ ਦਫ਼ਤਰ ਵਿੱਚ ਪਾਰਟੀ ਆਗੂਆ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ ਲਾਏ, ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵਿੱਚ ਕੀਤੇ ਵਾਅਦਿਆ  ਤੋਂ ਮੁਨਕਰ ਹੋਕੇ ਆਪਣੇ ਫ਼ਰਜਾਂ ਤੋਂ ਭੱਜ ਰਹੀ ਹੈ ।ਕੱਟੂ ਨੇ ਕਿਹਾ ਕਿ ਦਿੱਲੀ ਦਰਬਾਰ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੇ ਪੰਜਾਬ ਵਿੱਚ ਪੰਜਾਬ ਵਿਰੋਧੀ ਨੀਤੀਆ ਲਾਗੂ ਕਰਕੇ ਪੰਜਾਬ ਸਰਕਾਰ ਪੰਜਾਬ ਵਾਸੀਆ ਦੀਆ ਭਾਵਨਾਵਾਂ ਨੂੰ ਕਤਲ ਕਰ ਰਹੀ ਹੈ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਗੰਗਹੋਰ, ਸ਼ ਮਹਿੰਦਰ ਸਿੰਘ ਮਹਿਲ ਕਲਾਂ, ਮਹਿੰਦਰ ਸਿੰਘ ਸਹਿਜੜਾ, ਡਾ ਜੁਗਰਾਜ ਸਿੰਘ ਮੂੰਮ,ਪ੍ਰਗਟ ਸਿੰਘ ਕੋਰੜ,ਲਖਵਿੰਦਰ ਸਿੰਘ ਕੋਰੜ, ਭੋਲਾ ਸਿੰਘ ਕਲਾਲਾ, ਗੁਰਪ੍ਰੀਤ ਸਿੰਘ ਧਨੇਰ,ਜਗਦੇਵ ਸਿੰਘ ਨਿਹਾਲੂਵਾਲ,ਜਗਤਾਰ ਸਿੰਘ ਬਾਜਵਾ,ਚਮਕੌਰ ਸਿੰਘ ਸਹਿਜੜਾ,ਸੁਖਦੇਵ ਸਿੰਘ ਰਾਗੀ ਅਤੇ ਮਲਕੀਤ ਸਿੰਘ ਹਾਜ਼ਰ ਸਨ।

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਾਇਆ ਜਾਵੇਗਾ : ਕੇਂਦਰ ਸਰਕਾਰ

ਚੰਡੀਗੜ੍ਹ, 4 ਅਗਸਤ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਾਇਆ ਜਾਵੇਗਾ। ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਰਾਜ ਸਭਾ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਮੁੱਦਾ ਚੁੱਕਿਆ ਗਿਆ। ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਲਿਖਤੀ ਜਵਾਬ ਦੇ ਕੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਨਹੀਂ ਬਦਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

News By; Manjinder Gill (0091 7009209345)

ਪਾਕਿਸਤਾਨੀ ਪੰਜਾਬ ਦੀ ਨਾਮਵਰ ਪੰਜਾਬੀ ਵਿਦਵਾਨ ਡਾ. ਨਬੀਲਾ ਰਹਿਮਾਨ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਬਣੀ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੁਬਾਰਕਾਂ

ਲੁਧਿਆਣਾ, 4 ਅਗਸਤ :- ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਤੇ ਉੱਘੀ ਪੰਜਾਬੀ ਕਵਿੱਤਰੀ ਤੇ ਵਿਦਵਾਨ ਡਾਃ ਨਬੀਲਾ ਰਹਿਮਾਨ ਨੂੰ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਹ ਖ਼ੁਸ਼ਖਬਰੀ ਡਾਃ ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਰਾਹੀਂ ਅੱਜ ਸਵੇਰੇ ਹੀ ਹਾਸਲ ਹੋਈ ਹੈ। ਡਾਃ ਜਸਬੀਰ ਕੌਰ ਇਸੇ ਹਫ਼ਤੇ ਪੰਜਾਬ ਦੀ ਰਬਾਬੀ ਪਰੰਪਰਾ ਬਾਰੇ ਖੋਜ ਕਰਨ ਤੇ ਵਾਰਿਸ ਸ਼ਾਹ ਤ੍ਰੈਸ਼ਤਾਬਦੀ ਸਿਲਸਿਲੇ ਚ ਡਾਃ ਸੁਰਜੀਤ ਕੌਰ ਸੰਧੂ ਸਮੇਤ ਪਾਕਿਸਤਾਨ ਜਾ ਕੇ ਪਰਤੇ ਹਨ। ਉਹ ਡਾਃ ਨਬੀਲਾ ਰਹਿਮਾਨ ਦੇ ਨਿਕਟਵਰਤੀ ਖੋਜ ਸਾਥਣ ਵੀ ਹਨ।  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ, ਕਨਵੀਨਰ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ  ਦਰਸ਼ਨ ਬੁੱਟਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਕਾਰਜਕਾਰਨੀ ਦੇ ਮੈਂਬਰ ਸੁਖਜੀਤ, ਤ੍ਰੈਲੋਚਨ ਲੋਚੀ ਤੇ ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਵੀ ਡਾਃ ਨਬੀਲਾ ਰਹਿਮਾਨ ਦੀ ਇਸ ਪਦ ਉੱਨਤੀ ਤੇ ਮੁਬਾਰਕ ਦਿੱਤੀ ਹੈ।  ਪ੍ਰੋਃ ਗੁਰਭਜਨ ਸਿੰਘ ਗਿੱਲ ਨਾਲ ਗੱਲਬਾਤ ਕਰਦਿਆਂ ਡਾਃ ਨਬੀਲਾ ਰਹਿਮਾਨ ਨੇ ਸਭ ਸ਼ੁਭਚਿੰਤਕਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਭਰਪੂਰ ਸਹਿਯੋਗ ਦੀ ਵੀ ਮੰਗ ਕੀਤੀ ਹੈ ਤਾਂ ਜੋ ਪੰਜਾਬੀ ਅਦਬ ਦੇ ਹਵਾਲੇ ਨਾਲ ਸਾਂਝੇ ਯਤਨ ਕਰਕੇ ਇਸ ਧਰਤੀ ਦੇ ਵੱਡੇ ਸਿਰਜਕਾਂ ਦੀ ਬਾਤ ਅੱਗੇ ਤੋਰੀ ਜਾ ਸਕੇ।  ਡਾਃ ਨਬੀਲਾ ਰਹਿਮਾਨ ਟੋਭਾ ਟੇਕ ਸਿੰਘ (ਲਾਇਲਪੁਰ)ਦੀ ਜੰਮਪਲ ਹੈ।  ਡਾ. ਨਬੀਲਾ ਰਹਿਮਾਨ ਇਸ ਵਕਤ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰ ਦੇ ਡਾਇਰੈਕਟਰ ਹਨ। ਪੰਜਾਬੀ ਭਾਸ਼ਾ ਦੇ ਕਿਸੇ ਵਿਦਵਾਨ ਨੂੰ ਪਹਿਲੀ ਵਾਰ ਇਸ ਵਡੇਰੀ ਜ਼ੁੰਮੇਵਾਰੀ ਲਈ ਚੁਣਿਆ ਗਿਆ ਹੈ।  ਡਾਃ ਨਬੀਲਾ ਰਹਿਮਾਨ ਨੇ 1990 ਵਿੱਚ ਐੱਮ ਏ ਪੰਜਾਬੀ ਤੇ 1992 ਵਿੱਚ ਐੱਮ ਏ ਉਰਦੂ ਪਾਸ ਕੀਤੀ।  ਸਾਲ  2002 ਵਿਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ (ਪਾਕਿਸਤਾਨ) ਤੋਂ “ਕਾਦਰੀ ਸੂਫ਼ੀ ਆਰਡਰ” ਵਿਸ਼ੇ ਤੇ ਪੀ.ਐਚ.ਡੀ. ਕੀਤੀ। ਹੁਣ ਤੱਕ ਲਹਿੰਦੇ ਪੰਜਾਬ ਵਿਚ ਸਭ ਤੋਂ ਵੱਧ ਪੀ.ਐਚ.ਡੀ. ਡਾ. ਨਬੀਲਾ ਰਹਿਮਾਨ ਦੀ ਨਿਗਰਾਨੀ ਹੇਠ ਹੀ ਮੁਕੰਮਲ ਹੋਈਆਂ ਹਨ। ਡਾਃ ਨਬੀਲਾ ਹਿੰਦੀ, ਸਿੰਧੀ ਅਤੇ ਫਾਰਸੀ ਵਿੱਚ ਵੀ ਡਿਪਲੋਮਾ ਪਾਸ ਮੁਹਾਰਤ ਵਾਲੇ ਹਨ। ਡਾਃ ਨਬੀਲਾ ਆਧੁਨਿਕ ਪੰਜਾਬੀ ਸਾਹਿੱਤ, ਸੂਫ਼ੀਵਾਦ, ਸੂਫ਼ੀਆਂ ਦੇ ਚਿਸ਼ਤੀ ਤੇ ਕਾਦਰੀ ਅੰਗ, ਦੱਖਣੀ ਏਸ਼ੀਆ ਦੇ ਸਰਬ ਸਾਂਝੇ ਸੱਭਿਆਚਾਰ, ਸਮਾਜ ਸ਼ਾਸਤਰੀ ਅਧਿਐਨ, ਨਾਰੀ ਚੇਤਨਾ, ਵਿਸ਼ਵਕੋਸ਼ ਤੇ ਡਿਕਸ਼ਨਰੀ ਅਧਿਐਨ ਤੋਂ ਇਲਾਵਾ ਸਾਹਿੱਤਕ ਅਨੁਵਾਦ ਤੇ ਲਿਪੀਅੰਤਰਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ।  ਪ੍ਰੋ. ਨਬੀਲਾ ਰਹਿਮਾਨ ਨੇ ਹੁਣ ਤਕ ਦਸ ਪੁਸਤਕਾਂ ਪੰਜਾਬੀ ਪਾਠਕਾਂ ਲਈ ਲਿਖੀਆਂ ਹਨ। ਜਿੰਨ੍ਹਾਂ ਵਿੱਚੋਂ  ਮਸਲੇ ਸ਼ੇਖ਼ ਫ਼ਰੀਦ ਜੀ ਕੇ, ਪਾਕਿਸਤਾਨੀ ਪੰਜਾਬੀ ਹਾਸ ਰਸ ਸ਼ਾਇਰੀ, ਪੰਜਾਬੀ ਅਦਬੀ ਤੇ ਤਨਕੀਦੀ ਸ਼ਬਦਾਵਲੀ, ਰਮਜ਼ ਵਜੂਦ ਵੰਝਾਵਣ ਦੀ,  ਕਲਾਮ ਪੀਰ ਫ਼ਜ਼ਲ ਗੁਜਰਾਤੀ, ਗੁਰਮੁਖੀ/ਸ਼ਾਹਮੁਖੀ, ਹੁਸਨ ਜਮਾਲ ਗ਼ਜ਼ਲ ਦਾ, ਅਤੇ ਤਿਆਰੀ ਅਧੀਨ ਤਿੰਨ ਕਿਤਾਬਾਂ ਦੀਵਾਨ ਏ ਇਮਾਮ ਬਖ਼ਸ਼, ਕਲਾਮ ਮੀਰਾਂ ਭੀਖ ਚਿਸ਼ਤੀ,  ਤਲਾਸ਼ ਏ ਫ਼ਰੀਦ ਗੁਰੂ ਗਰੰਥ ਸਾਹਿਬ ਮੇਂ ਸੇ  ਆਦਿ ਪ੍ਰਮੁੱਖ ਹਨ। ਉੱਘੇ ਪੰਜਾਬੀ ਲੇਖਕ ਸੁਰਗਵਾਸੀ  ਜੋਗਿੰਦਰ ਸ਼ਮਸ਼ੇਰ ਦੀ ਪੁਸਤਕ “1919 ਦਾ ਪੰਜਾਬ” ਨੂੰ ਡਾ. ਨਬੀਲਾ ਰਹਿਮਾਨ ਨੇ ਹੀ ਸ਼ਾਹਮੁਖੀ ਵਿਚ “ਲਹੂ ਲਹੂ ਪੰਜਾਬ” ਦੇ ਸਿਰਲੇਖ ਹੇਠ ਲਿਪੀਆਂਤਰ ਕੀਤਾ ਸੀ। ਗਿਆਨ ਸਿੰਘ ਸੰਧੂ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ  ਟਵੰਟੀ ਮਿੰਨਟਸ ਗਾਈਡ ਟੂ ਸਿੱਖ ਫੇਥ ਨੂੰ ਬੜੀ ਸ਼ਿੱਦਤ ਤੇ ਸੋਹਣੇ ਢੰਗ ਨਾਲ “ਸਿੱਖ ਧਰਮ ਬਾਰੇ ਵੀਹ ਮਿੰਟ ਦੀ ਜਾਣਕਾਰੀ” ਦੇ ਨਾਮ  ਹੇਠ ਸ਼ਾਹਮੁਖੀ ਵਿਚ ਕੀਤਾ ਹੈ।

News By; Manjinder Gill (0091 7009209345)

ਕੌਮੀ ਖ਼ਿਤਾਬ ਲਈ ਪੰਜਾਬ 'ਚੋਂ ਸਿਰਫ਼ 6 ਅਧਿਆਪਕ ਨਾਮਜ਼ਦ 

ਜਗਰਾਉਂ,  ਸਿੱਖਿਆ ਵਿਭਾਗ ਵੱਲੋਂ ਬਣਾਈ ਸਿਲੈਕਸ਼ਨ ਕਮੇਟੀ ਨੇ ਸੂਬੇ ਵਿਚੋਂ 6 ਅਧਿਆਪਕਾਂ/ਹੈੱਡਮਾਸਟਰਾਂ ਨੂੰ ਨੈਸ਼ਨਲ ਐਵਾਰਡ ਦੀ ਚੋਣ ਲਈ ਨਾਮਜ਼ਦ ਕੀਤਾ ਹੈ। ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਅਧਿਆਪਕਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰ ਦਿੱਤੀ ਹੈ। ਨਾਮਜ਼ਦ ਕੀਤੇ ਅਧਿਆਪਕਾਂ ਹੁਣ 4 ਅਗਸਤ ਨੂੰ ਕੌਮੀ ਜੱਜਮੈਂਟ ਕਮੇਟੀ ਸਾਹਮਣੇ ਆਪਣੀ ਪੇਸ਼ਕਾਰੀ/ਇੰਟਰਵਿਊ ਦੇਣਗੇ। ਵੇਰਵਿਆਂ ਅਨੁਸਾਰ ਸੂਬੇ ਦੇ 22 ਜ਼ਿਲਿ੍ਹਆਂ ਵਿਚੋਂ ਕੌਮੀ ਖ਼ਿਤਾਬ ਵਾਸਤੇ ਕੁੱਲ 55 ਅਧਿਆਪਕਾਂ ਨੇ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਵਿਚੋਂ 6 ਦੇ ਕੰਮਾਂ ਤੇ ਤਜਰਬੇ ਦਾ ਮਿਆਰ ਨੈਸ਼ਨਲ ਪੱਧਰ ਦੇ ਜਾਰੀ ਮਾਪਦੰਡਾਂ ਨਾਲ ਮੇਲ ਖਾਂਦਾ ਦਿਸਿਆ। ਡੀਪੀਆਈ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੰਮਾਂ ਬਾਰੇ ਸਾਰੇ ਵੇਰਵੇ ਆਨਲਾਈਨ ਮਾਧਿਅਮ ਰਾਹੀਂ ਦੇਣੇ ਹੋਣਗੇ।

ਸਿੱਖਿਆ ਵਿਭਾਗ ਵੱਲੋਂ ਨਾਮਜ਼ਦ ਅਧਿਆਪਕ ਬਰਨਾਲਾ, ਲੁਧਿਆਣਾ, ਮਾਨਸਾ, ਰੂਪਨਗਰ, ਮੁਕਤਸਰ ਸਾਹਿਬ ਜ਼ਿਲਿ੍ਹਆਂ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਕੇਵਲ ਬਰਨਾਲਾ ਇਕਲੌਤਾ ਜ਼ਿਲ੍ਹਾ ਹੈ ਜਿੱਥੋਂ 2 ਅਧਿਆਪਕ ਹਰਪ੍ਰੀਤ ਸਿੰਘ ਹੈੱਡਮਾਸਟਰ ਬੀਹਾ ਤੇ ਸੁਰੇਸ਼ਾ ਰਾਣੀ ਹੈੱਡਮਿਸਟਰੈੱਸ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨਿਹਾਲ ਸਿੰਘ ਵਾਲਾ ਨਾਲ ਸਬੰਧਤ ਹੈ। ਬਾਕੀ ਅਧਿਆਪਕਾਂ ਵਿਚ ਅਰੁਨ ਕੁਮਾਰ ਗਰਗ ਪਿ੍ਰੰਸੀਪਲ ਮਾਨਸਾ, ਅੰਮਿ੍ਤਪਾਲ ਸਿੰਘ ਕੰਪਿਊਟਰ ਅਧਿਆਪਕ ਲੁਧਿਆਣਾ, ਵਿਜੇ ਕੁਮਾਰ ਸ਼ਰਮਾ ਪਿ੍ਰੰਸੀਪਲ ਰੂਪਨਗਰ, ਡਾ. ਹਰੀਭਜਨ ਪ੍ਰੀਯਦਰਸ਼ੀ ਲੈਕਚਰਾਰ ਮਲੋਟ ਮੁਕਤਸਰ ਸਾਹਿਬ ਦਾ ਨਾਂਅ ਸ਼ਾਮਲ ਹੈ।

News By, Manjinder Gill (00917009209345)

ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਕੀਤੀ ਮੀਟਿੰਗ

ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਯਕੀਨੀ ਬਣਾਉਣ ਦੇ ਆਦੇਸ਼

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਾਰਟੀ ਵਿਧਾਇਕਾਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਸਮਾਜ ਦੇ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਆਖਿਆ। ਅੱਜ ਪਾਰਟੀ ਦੇ ਵਿਧਾਇਕਾਂ ਨਾਲ ਵਿਚਾਰ-ਚਰਚਾ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਤਬਕੇ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਬਹੁਤ ਯੋਜਨਾਬੱਧ ਢੰਗ ਨਾਲ ਉਲੀਕਿਆ ਗਿਆ ਹੈ ਅਤੇ ਹੁਣ ਇਸ ਨੂੰ ਬਿਨਾਂ ਕਿਸੇ ਔਕੜ ਤੋਂ ਅਮਲੀਜਾਮਾ ਪਹਿਨਾਇਆ ਜਾਵੇ ਤਾਂ ਕਿ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਸਕਣ। ਭਗਵੰਤ ਮਾਨ ਨੇ ਕਿਹਾ ਕਿ ਇਸ ਮਨੋਰਥ ਲਈ ਵਿਧਾਇਕਾਂ ਨੂੰ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਾਲਸੀ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਮੁੱਖ ਮੰਤਰੀ ਨੇ ਵਿਧਾਇਕਾਂ ਪਾਸੋਂ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਫੀਡਬੈਕ ਵੀ ਹਾਸਲ ਕੀਤੀ। ਉਨ੍ਹਾਂ ਨੇ ਵਿਧਾਇਕਾਂ ਨੂੰ ਜਾਣਕਾਰੀ ਦਿੱਤੀ ਕਿ ਆਉਂਦੇ ਆਜ਼ਾਦੀ ਦਿਹਾੜੇ ਉਤੇ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਜਿਸ ਨਾਲ ਪੰਜਾਬ ਵਾਸੀਆਂ ਨੂੰ ਮਿਆਰੀ ਇਲਾਜ ਹਾਸਲ ਹੋਣ ਨਾਲ ਸੂਬੇ ਦੇ ਸਿਹਤ ਸੰਭਾਲ ਵਿਚ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਹੋਣਗੇ। ਭਗਵੰਤ ਮਾਨ ਨੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕੇ ਦੇ ਜ਼ਰੂਰੀ ਕੰਮਾਂ ਬਾਰੇ ਪ੍ਰਮੁੱਖਤਾ ਨਾਲ ਪਤਾ ਲਾਉਣ ਲਈ ਆਖਿਆ ਤਾਂ ਕਿ ਇਨ੍ਹਾਂ ਕੰਮਾਂ ਨੂੰ ਮੁਕੰਮਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਨਵੀਆਂ ਸਕੀਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਇਨ੍ਹਾਂ ਸਕੀਮਾਂ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਦੇ ਸੁਝਾਅ ਵੀ ਮੰਗੇ। ਉਨ੍ਹਾਂ ਕਿਹਾ ਕਿ ਕਾਰਜਪਾਲਿਕਾ ਤੇ ਵਿਧਾਨਪਾਲਿਕਾ, ਦੋਵੇਂ ਹੀ ਜਮਹੂਰੀਅਤ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਦੋਵਾਂ ਦਰਮਿਆਨ ਸੰਪੂਰਨ ਸਤੁੰਲਨ ਬਿਠਾਉਣ ਦੀ ਲੋੜ ਹੈ। ਭਗਵੰਤ ਮਾਨ ਨੇ ਸੂਬੇ ਦੀ ਸਰਬਪੱਖੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੀ ਭਵਿੱਖਮੁਖੀ ਰੂਪ-ਰੇਖਾ ਬਾਰੇ ਵੀ ਵਿਧਾਇਕਾਂ ਨਾਲ ਵਿਚਾਰ ਕੀਤੀ।

News By; Gursevk Sohi (009173474 80582 )

ਪੰਜਾਬ 'ਚ ਧਰਮ ਤਬਦੀਲੀ ਰੋਕਣ ਲਈ  DSGMC ਨੇ ਸ਼ੁਰੂ ਕੀਤੀ ਧਰਮ ਜਾਗਰੂਕਤਾ ਲਹਿਰ 

ਦਿੱਲੀ ਕਮੇਟੀ ਨੇ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਅੰਮ੍ਰਿਤਸਰ 'ਚ ਖੋਲ੍ਹਿਆ ਦਫ਼ਤਰ 

ਅੰਮਿ੍ਤਸਰ , ਪੰਜਾਬ 'ਚ ਧਰਮ ਤਬਦੀਲੀ ਦੇ ਵਧਦੇ ਮਾਮਲਿਆਂ 'ਤੇ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਮ ਜਾਗਰੂਕਤਾ ਲਹਿਰ ਦੀ ਅਰੰਭਤਾ ਕੀਤੀ ਹੈ। ਦਿੱਲੀ ਕਮੇਟੀ ਨੇ ਅੰਮਿ੍ਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਵਿਖੇ ਅਰਦਾਸ ਸਮਾਗਮ ਕਰ ਕੇ ਦਫਤਰ ਦਾ ਉਦਘਾਟਨ ਕੀਤਾ।

ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦੇਸ਼-ਵਿਦੇਸ਼ 'ਚ ਵੱਸਦੇ ਕਈ ਪੰਥ ਦਰਦੀਆਂ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਈ ਸਿੱਖਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਨੌਜਵਾਨਾਂ 'ਚ ਵੱਧਦੇ ਪਤਿਤਪੁਣੇ, ਨਸ਼ਿਆਂ ਦੀ ਵਰਤੋਂ ਅਤੇ ਕਥਿਤ ਲੋਭ-ਲਾਲਚ 'ਚ ਫਸ ਕੇ ਧਰਮ ਬਦਲੀ ਦੇ ਮਾਮਲਿਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ 'ਚ ਕੋਈ ਪਹਿਲ ਕਰਨ ਦੀ ਅਪੀਲ ਕੀਤੀ ਸੀ।

ਸਿੱਖ ਬੁੱਧੀਜੀਵੀਆਂ, ਸੰਤ ਸਮਾਜ ਅਤੇ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਦੌਰਾਨ 'ਧਰਮ ਜਾਗਰੂਕਤਾ ਲਹਿਰ' ਚਲਾਉਣ ਸਬੰਧੀ ਸਰਬਸੰਮਤੀ ਬਣੀ ਸੀ ਜਿਸ ਨੂੰ ਅਮਲੀ ਜਾਮਾ ਪਾਉਣ ਲਈ 'ਅਰਦਾਸ ਸਮਾਗਮ' ਕਰਕੇ ਦਫ਼ਤਰ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਲਹਿਰ ਦੀ ਸਫਲਤਾ ਲਈ ਸੰਤ ਸਮਾਜ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਅਗਲੇਰੀ ਰੂਪ-ਰੇਖਾ ਤਿਆਰ ਕਰਨ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਡਾ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਗਈ ਹੈ। ਕਾਲਕਾ ਨੇ ਕਿਹਾ ਕਿ ਜੇ ਸ਼ੋ੍ਮਣੀ ਕਮੇਟੀ ਨਾਲ ਮਿਲ ਕੇ ਵੀ ਆਈ ਖੜੋਤ ਨੂੰ ਦੂਰ ਕਰਨ ਦੀ ਲੋੜ ਪਈ ਤਾਂ ਉਸ ਲਈ ਵੀ ਤਿਆਰ ਹਨ।

ਇਸ ਮੌਕੇ ਆਈਏਐੱਸ ਐੱਚਐੱਸ ਨੰਦਾ ਨੂੰ ਵੀ ਦਫ਼ਤਰ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਸਮਾਗਮ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਸ਼ੋ੍ਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਭਾਈ ਬਲਬੀਰ ਸਿੰਘ ਆਦਿ ਮੌਜੂਦ ਸਨ।

By, Manjinder Gill (00917009209345)

ਸ਼ੋ੍ਮਣੀ ਅਕਾਲੀ ਦਲ ਤੇ ਸ਼ੋ੍ਮਣੀ ਕਮੇਟੀ ਦਿੱਤੀ ਦੇ ਬਾਵਜੂਦ ਅਸੀਂ ਨਾ ਫਸਲਾਂ ਸੰਭਾਲ ਸਕੇ ਤੇ ਨਾ ਹੀ ਨਸਲਾਂ - ਕਾਲਕਾ

 

ਅੰਮਿ੍ਤਸਰ, ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਲਹਿਰ ਇਕ ਦਿਨ ਸੈਲਾਬ ਬਣ ਕੇ ਉਨ੍ਹਾਂ ਦੋਖੀਆਂ ਨੂੰ ਠੱਲ੍ਹ ਪਾਵੇਗੀ ਜਿਹੜੇ ਸਾਡੇ ਪਰਿਵਾਰਾਂ ਦੀ ਧਰਮ ਤਬਦਲੀ ਕਰਵਾ ਰਹੇ ਹਨ। ਪੰਜਾਬ ਭਰ 'ਚ ਪਿੰਡਾਂ ਤਕ ਪਹੁੰਚ ਕੇ ਆਪਣੇ ਬੱਚਿਆਂ ਤੇ ਧਰਮ ਤਬਦਲੀ ਕਰ ਚੁੱਕੇ ਪਰਿਵਾਰਾਂ ਨੂੰ ਗੌਰਵਮਈ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਸ਼ੋ੍ਮਣੀ ਅਕਾਲੀ ਦਲ ਅਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ, ਇਸ ਦੇ ਬਾਵਜੂਦ ਅਸੀਂ ਨਾ ਤਾਂ ਆਪਣੀਆਂ ਫਸਲਾਂ ਸੰਭਾਲ ਸਕੇ ਅਤੇ ਨਾ ਹੀ ਆਪਣੀਆਂ ਨਸਲਾਂ ਸੰਭਾਲ ਪਾ ਰਹੇ ਹਾਂ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਐਸੀ ਜੁਝਾਰੂ ਕੌਮ ਹੈ ਜਿਹੜੀ ਆਪਣੇ ਧਰਮ ਦੀ ਖਾਤਰ ਸ਼ਹਾਦਤ ਦੇ ਸਕਦੀ ਹੈ, ਕੁਰਬਾਨੀਆਂ ਦੇ ਸਕਦੀ ਹੈ ਪਰ ਉਹ ਆਪਣੀ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋ ਸਕਦੀ। ਸਾਡੇ ਮੁਲਕ 'ਚ ਚਿੱਟੀ ਕ੍ਰਾਂਤੀ, ਹਰੀ ਕ੍ਰਾਂਤੀ ਦੀ ਜਦੋਂ ਗੱਲ ਆਈ ਤਾਂ ਭਾਰਤ ਦੇ ਅਨਾਜ ਦੇ ਭੰਡਾਰ ਪੰਜਾਬ ਨੇ ਭਰ ਦਿੱਤੇ। ਪੰਜਾਬ 'ਚ ਵੱਸਦੇ ਕਈ ਪਰਿਵਾਰ ਅੱਜ ਸਿਰਫ਼ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਧਰਮ ਤਬਦਲੀ ਕਰਨ ਵੱਲ ਤੁਰ ਪਏ, ਇਹ ਬਹੁਤ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ। ਇਨ੍ਹਾਂ ਨੂੰ ਦੇਖਦਿਆਂ ਦਿੱਲੀ ਕਮੇਟੀ ਨੂੰ ਆਪਣਾ ਫ਼ਰਜ਼ ਨਿਭਾਉਣ ਲਈ ਪੰਜਾਬ ਆਉਣਾ ਪਿਆ ਹੈ।

By, Manjinder Gill (00917009209345)

600 ਯੂਨਿਟ ਬਿਜਲੀ ਮੁਆਫ਼ੀ ਦੀ ਯੋਜਨਾਂ ਲਾਗੂ ਹੋ ਚੁੱਕੀ ਹੈ-ਐਕਸੀਅਨ ਸਿੱਧੂ


ਮੀਟਰ ਰੀਡਰਾਂ ਤੋਂ ਸਮੱਸਿਆਵਾਂ ਸਬੰਧੀ ਉਪ ਮੰਡਲ ਅਫਸਰਾਂ ਦੇ ਮੋਬਾਇਲ ਨੰਬਰ ਕੀਤੇ ਜਾਰੀ
ਜਗਰਾਉਂ, 03 ਅਗਸਤ ( ਚੀਮਾ/ ਮਨਜਿੰਦਰ ਗਿੱਲ )- ਪੰਜਾਬ ਭਰ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇਣ ਲਈ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾਂ ਭਾਵ ਹਰ ਦੋ ਮਹੀਨੇ ਦੇ ਬਿਲ ਵਿੱਚ 600 ਯੂਨਿਟ ਬਿਜਲੀ ਮੁਆਫ਼ੀ ਸਬੰਧੀ ਯੋਜਨਾਂ 01 ਜੁਲਾਈ 2022 ਤੋਂ ਲਾਗੂ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਘਰੇਲੂ ਖਪਤਕਾਰ, ਜੋ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿੰਨ੍ਹਾਂ ਦੀ ਬਿਜਲੀ ਖਪਤ 300 ਯੂਨਿਟ ਪ੍ਰਤੀ ਮਹੀਨਾਂ ਅਤੇ 600 ਯੂਨਿਟ ਦੋ ਮਹੀਨੇ ਤੱਕ ਹੈ, ਉਹਨਾਂ ਖਪਤਕਾਰਾਂ ਲਈ ਭੁਗਤਾਨ ਬਿਲ ਜ਼ੀਰੋ ਹੋਵੇਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ, ਫਿਕਸਡ ਚਾਰਜਿਜ, ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ/ਟੈਕਸ ਆਦਿ ਨਹੀਂ ਵਸੂਲੇ ਜਾਣਗੇ। ਉਹਨਾਂ ਜਗਰਾਉਂ ਮੰਡਲ ਅਧੀਨ ਪੈਂਦੇ ਸਾਰੇ ਖਪਤਕਾਰਾਂ ਨੂੰ ਸੂਚਿਤ ਕਰਦੇ ਹੋਏ ਦੱਸਿਆ ਕਿ ਜਿੰਨ੍ਹਾਂ ਵੀ ਖਪਤਕਾਰਾਂ ਨੂੰ ਉਹਨਾਂ ਦੇ ਏਰੀਏ ਦੇ ਮੀਟਰ ਰੀਡਰ ਤੋਂ ਕੋਈ ਸਮੱਸਿਆ ਹੈ ਜਾਂ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਮੀਟਰ ਖਰਾਬ ਹੈ ਜਾਂ ਕੋਈ ਹੋਰ ਨੁਕਸ ਹੈ ਤਾਂ ਉਹ ਆਪਣੀ ਸਮੱਸਿਆ ਆਪਣੇ ਏਰੀਏ ਦੇ ਉਪ ਮੰਡਲ ਅਫਸਰ ਨਾਲ ਉਹਨਾਂ ਦੇ ਮੋਬਾਇਲ ਨੰਬਰ ਦੇ ਸੰਪਰਕ ਕਰਕੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਉਪ ਮੰਡਲ ਅਫਸਰ, ਸ਼ਹਿਰੀ ਜਗਰਾਉਂ ਦਾ ਮੋਬਾਇਲ ਨੰਬਰ 96461-11564, ਉਪ ਮੰਡਲ ਅਫਸਰ ਦਿਹਾਤੀ ਜਗਰਾਉਂ ਦਾ ਮੋਬਾਇਲ ਨੰਬਰ 96461-11565, ਉਪ ਮੰਡਲ ਅਫਸਰ ਸਿੱਧਵਾਂ ਬੇਟ ਦਾ ਮੋਬਾਇਲ ਨੰਬਰ 96461-11566 ਅਤੇ ਉਪ ਮੰਡਲ ਅਫਸਰ ਸਿੱਧਵਾਂ ਖੁਰਦ ਦਾ ਮੋਬਾਇਲ ਨੰਬਰ 96461-11626 ਉਪਰ ਸੰਪਰਕ ਕਰ ਸਕਦੇ ਹਨ। ਜਗਰਾਉਂ ਮੰਡਲ ਦੇ ਐਕਸੀਅਨ ਸਿੱਧੂ ਨੇ ਕਿਹਾ ਕਿ ਜੇਕਰ ਉਪ ਮੰਡਲ ਅਫਸਰ ਨਾਲ ਗੱਲ ਕਰਕੇ ਸਮੱਸਿਆ ਦਾ ਕੋਈ ਸਮਾਂਧਾਨ ਨਹੀਂ ਹੁੰਦਾ ਤਾਂ ਖਪਤਕਾਰ ਉਹਨਾਂ ਨਾਲ ਉਹਨਾਂ ਦੇ ਮੋਬਾਇਲ ਨੰਬਰ 96461-11519 ਉਪਰ ਸੰਪਰਕ ਕਰ ਸਕਦੇ ਹਨ। ਉਹਨਾਂ ਆਖਿਆ ਕਿ ਜਿਹੜੇ ਵੀ ਖਪਤਕਾਰ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਯੋਗ ਹੋਣਗੇ, ਉਹਨਾਂ ਨੂੰ ਬਿਜਲੀ ਯੂਨਿਟਾਂ ਵਿੱਚ ਮੁਆਫ਼ੀ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਜਗਰਾਉਂ 'ਚ ਗੋਲਡੀ ਬਰਾੜ ਦੇ ਨਾਂ 'ਤੇ ਰਾਇਲ ਵਿਲਾ ਦੇ ਮਾਲਕ ਤੋਂ 10 ਲੱਖ ਦੀ ਫਿਰੌਤੀ ਮੰਗੀ, ਰਕਮ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ

ਜਗਰਾਉ 2 ਅਗਸਤ (ਅਮਿਤਖੰਨਾ.ਅਮਨਜੋਤ ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੁਰਖੀਆਂ 'ਚ ਆਏ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਪੰਜਾਬ ਭਰ 'ਚ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਜਗਰਾਉਂ ਦੇ ਰਾਇਲ ਵਿਲਾ ਦੇ ਫੋਨ 'ਤੇ ਵਟਸਐਪ ਕਾਲ ਕਰਕੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਰਿਵਾਰ ਨੂੰ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।ਸ਼ਿਕਾਇਤਕਰਤਾ ਗੁਰਕ੍ਰਿਪਾਲ ਸਿੰਘ ਢਿੱਲੋਂ ਵਾਸੀ ਰਾਇਲਵਾਲਾ ਲੁਧਿਆਣਾ ਰੋਡ ਜਗਰਾਉਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ। ਉਸ ਸਮੇਂ ਕਿਸੇ ਨੇ ਉਸ ਦੇ ਮੋਬਾਈਲ 'ਤੇ ਵਟਸਐਪ 'ਤੇ ਕਾਲ ਕੀਤੀ ਅਤੇ ਫਿਰੌਤੀ ਦੀ ਮੰਗ ਕੀਤੀ। ਉਸ ਨੇ ਕਿਹਾ ਕਿ 'ਮੈਂ ਗੋਲਡੀ ਬਰਾੜ ਦਾ ਆਦਮੀ ਬੋਲ ਰਿਹਾ ਹਾਂ, ਮੈਂ ਤੁਹਾਨੂੰ ਬੈਂਕ ਖਾਤਾ ਨੰਬਰ ਦੇਵਾਂਗਾ, ਉਸ ਵਿਚ 10 ਲੱਖ ਰੁਪਏ ਪਾ ਦਿਓ, ਨਹੀਂ ਤਾਂ ਤੁਹਾਡੇ ਨਾਲ ਅਤੇ ਤੁਹਾਡੇ ਪਰਿਵਾਰ ਨਾਲ ਸਿੱਧੂ ਮੂਸੇਵਾਲਾ ਵਰਗਾ ਸਲੂਕ ਕੀਤਾ ਜਾਵੇਗਾ।'
ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਉਸਨੇ ਕਿਹਾ ਮੈਂ ਘਬਰਾ ਕੇ ਉਸਦਾ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੈਨੂੰ ਕਈ ਵਾਰ ਵਟ੍ਹਸਐਪ 'ਤੇ ਕਾਲ ਕੀਤੀ। ਫੋਨ ਨਾ ਚੁੱਕਣ 'ਤੇ ਉਸ ਨੇ ਮੈਸੇਜ ਵੀ ਛੱਡ ਦਿੱਤਾ। ਗੁਰਕ੍ਰਿਪਾਲ ਸਿੰਘ ਢਿੱਲੋਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੈਪਟਨ ਨਰੇਸ਼ ਵਰਮਾ ਨੇ ਆਪਣਾ 59 ਵਾਂ ਜਨਮਦਿਨ ਬਜ਼ੁਰਗਾਂ ਨੂੰ ਪੈਨਸ਼ਨ ਅਤੇ ਬੱਚਿਆਂ ਨੂੰ ਗਿਫਟ ਦੇ ਕੇ ਮਨਾਇਆ  

ਜਗਰਾਉ 2ਅਗਸਤ (ਅਮਿਤਖੰਨਾ): ਆਰ ਕੇ ਹਾਈ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਆਪਣਾ 59 ਵਾਂ ਜਨਮਦਿਨ ਬਜ਼ੁਰਗਾਂ ਨੂੰ ਪੈਨਸ਼ਨ ਬੱਚਿਆਂ ਨੂੰ ਗਿਫਟ ਅਤੇ ਲੱਡੂਆਂ ਦੇ ਛੋਲੇ ਕੁਲਚਿਆਂ ਦਾ ਭੰਡਾਰਾ ਲਾ ਕੇ ਮਨਾਇਆ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ ਇਨ੍ਹਾਂ 26 ਬਜ਼ੁਰਗਾਂ ਨੂੰ ਪੈਨਸ਼ਨ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਦਿਨੇਸ਼ ਮਲਹੋਤਰਾ ਕੈਨੇਡਾ ਵੱਲੋਂ ਦਿੱਤੀ ਗਈ  ਉਹ ਹਰ ਸਾਲ ਇਨ੍ਹਾਂ ਬਜ਼ੁਰਗਾਂ ਦੀ ਇੱਕ ਮਹੀਨੇ ਦੀ ਪੈਨਸ਼ਨ ਦਿੰਦੇ ਨੇ ਇਸ ਮੌਕੇ ਸਾਰੇ ਬੱਚਿਆਂ ਨੂੰ ਦਿੱਲੀ ਤੋਂ ਰਵੀ ਮਲਹੋਤਰਾ ਵੱਲੋਂ ਭੇਜੇ ਗਏ ਗਿਫ਼ਟ ਭੇਟ ਕੀਤੇ ਗਏ  ਕੈਨੇਡਾ ਤੋਂ ਆਏ ਅਰਵਿੰਦ ਬਾਂਸਲ ਵੱਲੋਂ ਬੱਚਿਆਂ ਨੂੰ ਲੱਡੂ ਖੁਆਏ ਗਏ ਕੈਪਟਨ ਨਰੇਸ਼ ਵਰਮਾ ਨੇ ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਲਈ ਜਨਮ ਦਿਨ ਦੀ ਖੁਸ਼ੀ ਚ ਲੰਗਰ ਲਗਾਇਆ  ਇਸ ਮੌਕੇ ਐਡਵੋਕੇਟ ਨਵੀਨ ਗੁਪਤਾ, ਸਾਜਨ ਮਲਹੋਤਰਾ, ਕੇਬਲ ਮਲਹੋਤਰਾ, ਕੰਚਨ ਗੁਪਤਾ, ਅਰਵਿੰਦ ਬਾਂਸਲ, ਰਾਜਿੰਦਰ ਜੈਨ ਮੈਨੇਜਰ, ਚਰਨਜੀਤ ਸਿੰਘ ਭੰਡਾਰੀ ,ਸੀਮਾ ਸ਼ਰਮਾ  ,ਪਰਮਜੀਤ ਅੰਚਲ ,ਸੰਤੋਸ਼, ਅਤੇ ਹੋਰ ਸਟਾਫ ਹਾਜ਼ਰ ਸੀ

ਕਾਮਰੇਡ ਜੋਧਾਂ ਤੇ ਲਲਤੋਂ ਦੀ ਅਗਵਾਈ 'ਚ ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

 

ਗੁੰਡਿਆਂ ਤੇ ਡਕੈਤਾਂ ਖਿਲਾਫ ਕਾਰਵਾਈ ਮੰਗੀ
ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜਬਰ ਵਿਰੋਧੀ ਤਾਲ਼ਮੇਲ ਕਮੇਟੀ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ 'ਚ ਇੱਕ ਵਿਸ਼ਾਲ ਵਫਦ ਜਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਆਈਪੀਅੈਸ ਨੂੰ ਮਿਲਿਆ ਅਤੇ ਜਿਥੇ ਲੰਘੀ 10 ਜੁਨ ਨੂੰ ਕਾਮਰੇਡ ਜੋਧਾਂ ਦੇ ਫਾਰਮ ਹਾਉਸ ਤੇ ਡਾਕਾ ਮਾਰ ਕੇ ਚੋਰੀ ਕੀਤੀਆਂ ਮੱਝਾਂ ਸਬੰਧੀ ਦਰਜ ਕੀਤੇ ਮੁਕੱਦਮੇ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰੀ ਤੇ ਬ੍ਰਾਮਦਗੀ ਕਰਵਾਉਣ ਦੀ ਮੰਗ ਕੀਤੀ, ਉਥੇ ਵਫਦ ਨੇ ਬੀਤੇ ਦਿਨੀਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਪਿੰਡ ਮੋਰਕਰੀਮਾ ਵਿਖੇ ਕੀਤੀ ਜਾ ਰਹੀ ਜਨਤਕ ਰੈਲ਼ੀ ਦਰਮਿਆਨ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗੁੰਡਾਗਰਦੀ ਸਬੰਧੀ ਦਿੱਤੀ ਸ਼ਿਕਾਇਤ 'ਤੇ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਾਮਰੇਡ ਤਰਸੇਮ ਜੋਧਾਂ ਅਤੇ ਜਸਦੇਵ ਲਲਤੋਂ ਨੇ ਕਿਹਾ ਪੰਜਾਬ ਵਿੱਚ ਮੱਝਾਂ ਚੋਰੀ ਕਰਨ ਵਾਲਾ ਇੱਕ ਵੱਡਾ ਗਰੋਹ ਸਰਗਰਮ ਹੈ ਪਰ ਪੁਲਿਸ ਮੁਸ਼ਤੈਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਦਿਹਾਤੀ ਖੇਤਰ ਵਿਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ। ਜੋਧਾਂ ਤੇ ਲਲਤੋਂ ਅਨੁਸਾਰ ਜਿਲ੍ਹਾ ਪੁਲਿਸ ਮੁਖੀ ਨੇ ਸ਼ਰਾਰਤੀ ਗੁੰਡਿਆਂ ਅਤੇ ਡਕੈਤਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਵਫਦ ਨੂੰ ਦਿੱਤਾ ਹੈ। ਵਫਦ ਵਿੱਚ ਸਰਪੰਚ ਕੁਲਦੀਪ ਕੌਰ ਸੋਹੀਆਂ, ਬੀਬੀ ਮਨਦੀਪ ਕੌਰ ਸੋਹੀਆਂ, ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਸਿੰਘ ਹਿੰਮਤਪੁਰਾ, ਅਮਰਜੀਤ ਸਿੰਘ, ਸ਼ਮਿੰਦਰ ਸਿੰਘ ਲੌਂਗੋਵਾਲ, ਗੁਰਬਖਸ਼ ਸਿੰਘ ਸਨੇਤ, ਡਾਕਟਰ ਗੁਰਮੇਲ ਸਿੰਘ ਕੁਲਾਰ, ਜਗਮੋਹਨ ਸਿੰਘ ਸਬੱਦੀ, ਸ਼ਿੰਦਰ ਸਿੰਘ, ਸੁਰਜੀਤ ਸਿੰਘ , ਜਸਵੰਤ ਸਿੰਘ ਅਵਤਾਰ ਸਿੰਘ ਹਰਦੇਵ ਸਿੰਘ ਆਦਿ ਹਾਜ਼ਰ ਸਨ।