You are here

ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ

[LIVE] CM Bhagwant Mann participating in Rakhar Punia function at Baba Bakala ਪੱਤਰਕਾਰ ਹਰਪਾਲ ਸਿੰਘ ਦਿਓਲ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਲੋਕ ਮਸਲੇ ਨੂੰ ਲੈ ਕੇ ਹੋਵੇਗਾ ਵੱਡਾ ਸੰਘਰਸ਼ ॥ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ

ਕੌਣ ਸ਼ਹੀਦ ਤੇ ਕੌਣ ਨਹੀਂ ਸ਼ਹੀਦ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਇਹ ਕਹਿਣਾ ਹੈ ਕਿਸਾਨ ਆਗੂ ਦਾ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਵਲਟੋਹਾ ਦਾ ਇਯਾਲੀ ਉੱਪਰ ਸਵਾਲ ਚੁੱਕਣਾ ! ਇਯਾਲੀ ਦਾ ਜਵਾਬ ! ਸੁਣੋ

ਅਕਾਲੀ ਦਲ ਹੋਵੇਗਾ ਖੇਰੂੰ ਖੇਰੂੰ !!! ਆਪਸ ਵਿੱਚ ਦਬਕਿਆਂ ਦੀ ਰਾਜਨੀਤੀ ਹੋਈ ਸ਼ੁਰੂ !!! ਪੱਤਰਕਾਰ ਗੁਰਸੇਵਕ ਸੋਹੀ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਗਗਨਦੀਪ ਕੌਰ ਧਾਲੀਵਾਲ ਝਲੂਰ ਦੀ ਕਿਤਾਬ ਇਤਿਹਾਸ ਬੋਧ ਭਾਗ ਪਹਿਲਾ ਲੋਕ ਅਰਪਨ

ਐੱਲ.ਬੀ.ਐੱਸ ਕਾਲਜ ਬਰਨਾਲਾ ਵਿਖੇ ਭਾਸ਼ਾ ਵਿਭਾਗ ਬਰਨਾਲਾ (ਪੰਜਾਬ) ਦੇ ਸਾਉਣ ਕਵੀ ਦਰਬਾਰ ਮੌਕੇ ਗਗਨਦੀਪ ਕੌਰ ਧਾਲੀਵਾਲ ਝਲੂਰ ਦੀ ਕਿਤਾਬ ਇਤਿਹਾਸ ਬੋਧ ਭਾਗ ਪਹਿਲਾ ਕੀਤੀ ਗਈ ਲੋਕ ਅਰਪਨ-
ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ ‘ਚ ਪ੍ਰਕਾਸ਼ਿਤ ਹੋਣ ਕਾਰਨ ਧਾਲੀਵਾਲ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਰਹੀ। ਜਿੱਥੇ ਪਿਛਲੇ ਸਮੇਂ ਗਗਨਦੀਪ ਕੌਰ ਧਾਲੀਵਾਲ ਨੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਨਾਲ ਵਿਆਹ ਬੰਧਨ 'ਚ ਬੱਜਣ ਮੌਕੇ ਆਪਣਾ ਨਵ ਪ੍ਰਕਾਸ਼ਿਤ ਕਵਿ ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਕੇ ਸਮਾਜ 'ਚ ਨਵੀਂ ਪਿਰਤ ਪਾਈ ਹੈ। ਉੱਥੇ ਹੀ ਐੱਲ.ਬੀ.ਐੱਸ ਕਾਲਜ ਬਰਨਾਲਾ ਵਿਖੇ ਭਾਸ਼ਾ ਵਿਭਾਗ ਬਰਨਾਲਾ ਵੱਲੋਂ ਕਰਵਾਏ ਸਮਾਗਮ ਸਾਉਣ ਕਵੀ ਦਰਬਾਰ 2022 ਮੌਕੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਇਤਿਹਾਸ ਬੋਧ-ਭਾਗ ਪਹਿਲਾ' ਲੋਕ ਅਰਪਨ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾਂ ਨੀਲਮ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਲਈ ਅਜਿਹੇ ਪਲ ਬਹੁਤ ਮਾਣਮੱਤੇ ਅਤੇ ਅਣਮੁੱਲੇ ਹੁੰਦੇ ਹਨ, ਜਦੋਂ ਉਸ ਸੰਸਥਾ ਦਾ ਵਿਦਿਆਰਥੀ ਨਵੀਆਂ ਪੁਲਾਂਘਾ ਪੁੱਟ ਕੇ ਨਵੀਨ ਰਾਹਾਂ ਦਾ ਧਾਰਨੀ ਬਣਦਾ ਹੈ। ਸਾਡੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਧਾਲੀਵਾਲ ਕਾਵਿਕ ਰੁਚੀਆਂ ਦੀ ਮਾਲਕ ਹੋਣ ਦੇ ਨਾਲ-ਨਾਲ ਇਸੇ ਕਾਲਜ ਵਿੱਚੋਂ ਐਮ.ਏ. ਹਿਸਟਰੀ ਵਿੱਚੋਂ ਅਵੱਲ ਰਹੀ ਹੈ। ਇਸਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ 13 ਸੰਪਾਦਿਤ ਪੁਸਤਕਾਂ, 2 ਮੌਲਿਕ ਪੁਸਤਕਾਂ,300 ਦੇ ਕਰੀਬ ਪ੍ਰਕਾਸ਼ਿਤ ਆਰਟੀਕਲ, 3 ਰਿਕਾਰਡ ਹੋਏ ਗੀਤ ਅਤੇ ਕਈ ਸੰਸਥਾਵਾਂ ਤੋਂ ਹਾਸਲ ਮਾਣ-ਸਨਮਾਨ ਹਾਸਿਲ ਕਰ ਚੁੱਕੀ ਹੈ।ਗਗਨਦੀਪ ਕੌਰ ਧਾਲੀਵਾਲ' ਅੰਤਰ-ਰਾਸ਼ਟਰੀ ਮਹਿਲਾ ਕਾਵਿ-ਮੰਚ ਪੰਜਾਬ ਇਕਾਈ ਦੀ ਜਨਰਲ ਸਕੱਤਰ ਦੇ ਪਦ ਦੀ ਸ਼ੋਭਾ ਵੀ ਵਧਾ ਰਹੀ ਹੈ।ਇਸ ਮੌਕੇ ‘ਤੇ ਭਾਸ਼ਾ ਵਿਭਾਗ ਦੇ ਅਫ਼ਸਰ ਸੁਖਵਿੰਦਰ ਸਿੰਘ ਗੁਰਮ ,ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ,ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ,ਮੈਡਮ ਜਸਵਿੰਦਰ ਕੌਰ ,ਪ੍ਰੋ.ਅਰਚਨਾ ,ਡਾ. ਤਰਸਪਾਲ ਕੌਰ ਵੱਲੋਂ ਗਗਨਦੀਪ ਕੌਰ ਅਤੇ ਹੋਰ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਪਰਗਟ ਸਿੰਘ ਲਾਡੀ,ਬੂਟਾ ਸਿੰਘ ,ਮਮਤਾ ਸੇਤੀਆ ਸੇਖਾ,ਮਾਲਵਿੰਦਰ ਸ਼ਾਇਰ ,ਬੂਟਾ ਸਿੰਘ ਚੌਹਾਨ ,ਪਰਮ ਸਹਿਜੜਾ ,ਚਰਨੀ ਬੇਦਿਲ ,ਡਾ.ਗਗਨਦੀਪ ਕੌਰ ,ਤਰਸੇਮ ,ਬੇਅੰਤ ਸਿੰਘ ਬਾਜਵਾ,ਕੇਵਲ ਕ੍ਰਾਂਤੀ ,ਜੰਗੀਰ ਸਿੰਘ ਦਿਲਬਰ,ਮਨਜੀਤ ਸਾਗਰ,ਮੇਜਰ ਸਿੰਘ ਰਾਜਗੜ ,ਗੁਰਚਰਨ ਸਿੰਘ ਬਦੇਸ਼ਾ ,ਤੇਜਿੰਦਰ ਚੰਡਹੋਕ,ਜਗਜੀਤ ਗੁਰਮ ,ਸੁਖਵਿੰਦਰ ਸੁਨੇਹ ,ਡਾ.ਸ਼ੁਸੀਲ ਬਾਲਾ,ਜਗਤਾਰ ਪੱਖੋਂ ,ਰਾਮ ਸਰੂਪ ਸ਼ਰਮਾ ,ਜਗਦੇਵ ਸਿੰਘ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਭਾਸ਼ਾ ਵਿਭਾਗ ਦੇ ਅਫ਼ਸਰ ਅਤੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਵੱਲੋਂ ਗਗਨਦੀਪ ਕੌਰ ਧਾਲੀਵਾਲ ਨੂੰ ਉਸਦੀ ਪੁਸਤਕ 'ਇਤਿਹਾਸ ਬੋਧ (ਭਾਗ-1) : ਪ੍ਰਾਚੀਨ ਭਾਰਤ ਦਾ ਇਤਿਹਾਸ' ਦੇ ਲੋਕ ਅਰਪਨ ਹੋਣ ਤੇ ਵਧਾਈ ਦਿੰਦਿਆਂ ਆਉਣ ਵਾਲੇ ਜੀਵਨ ਵਿੱਚ ਹਰ ਕਦਮ ਤੇ ਸਫ਼ਲਤਾ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਸਾਡੀ ਧੀ ਭਵਿੱਖ ਵਿੱਚ ਹੋਰ ਬੁਲੰਦੀਆਂ ਨੂੰ ਸਰ ਕਰੇਗੀ।

ਗ਼ਜ਼ਲ ✍️  ਸ਼ਿਵਨਾਥ ਦਰਦੀ 

ਸੁਭਾ  ਨੂੰ  ਸ਼ਾਮ  ਆਖਾਂ , ਮੈਂ 

ਤੈਨੂੰ  ਤੇਰਾ ਨਾਮ ਆਖਾਂ , ਮੈਂ

ਮੈਂ  ਵਿਚ  ਤੂੰ  ਵਸਦਾ , ਯਾਰਾਂ

ਖੁਦ ਨੂੰ ਬਦਨਾਮ ਆਖਾਂ , ਮੈਂ

ਅੰਦਰ ਬਹਿ ,ਕਰਦਾ ਹੈ ਗੁਜ਼ਾਰਾ ਕਿਵੇ, ਼

ਆਪਣੇ ਆਪ ਨੂੰ , ਸ਼ਰੇਆਮ ਆਖਾਂ , ਮੈਂ 

ਹਰ ਥਾਂ ਵਾਸਾ , ਆ ਦੇਖ ਓਸ ਦਾ ,

ਵਾਹਿਗੁਰੂ , ਅੱਲ੍ਹਾ , ਰਾਮ ਆਖਾਂ , ਮੈਂ 

ਜਿਸ ਘਰ , ਪਿਆਰ ਮੁਹੱਬਤ ਵਸਦਾ ,

ਸੱਚ ਦੇਵਤਿਆਂ ਦਾ ,ਧਾਮ ਆਖਾਂ , ਮੈਂ 

ਪੀ, ਜਨਮਾਂ ਤੱਕ  ਨਾ ਉਤਰੇ ਜਿਹੜਾ ,

ਸਾਕੀ , ਪਾਕ ਓਸ ਨੂੰ ਜਾਮ ਆਖਾਂ , ਮੈਂ 

ਬੁੱਲ੍ਹਾ ਬਣ ਕੇ ਨੱਚਦਾ ਫਿਰਾਂ,ਗਲੀ ਗਲੀ 

'ਦਰਦੀ',ਇੱਕ ਰੂਹ ਮੀਰਾਂ ਸ਼ਾਮ ਆਖਾਂ, ਮੈਂ 

         ਸ਼ਿਵਨਾਥ ਦਰਦੀ 

ਸੰਪਰਕ :-9855155392

"ਸਮਾਜ ਲਈ ਚਲਾਈਏ ਕਲਮਾਂ ਨੂੰ" ✍️ ਜਸਵੀਰ ਸ਼ਰਮਾਂ ਦੱਦਾਹੂਰ

 

ਕਾਗਜ਼ ਕਰਨੇ ਕਾਲੇ ਤਾਂ,ਕਰੋ ਸਮਾਜ ਲਈ,

ਉਂਝ ਕਾਪੀਆਂ ਭਰਨ ਦਾ, ਵੀਰੋ ਫਾਇਦਾ ਨਾ ਕੋਈ।

ਹਰ ਮੁੱਦੇ ਤੇ ਜ਼ੋਰ ਸ਼ੋਰ ਨਾਲ,ਕਲਮ ਚਲਾਉਣੀ ਆਂ,

ਇਸ਼ਕ ਮੁਸ਼ਕ ਨੂੰ ਲਿਖਣ ਦਾ ਭਾਈ, ਕਾਇਦਾ ਨਾ ਕੋਈ।

ਗੂੜ੍ਹੀ ਨੀਂਦਰ ਸੁੱਤੀਆਂ ਸਰਕਾਰਾਂ, ਨੂੰ ਜਗਾ ਦੇਈਏ,

ਇਹ ਕੰਮ ਕਲਮਾਂ ਵਾਲਿਆਂ ਦਾ,ਕੰਮ ਅਲਹਿਦਾ ਨਾ ਕੋਈ।

ਦਿਲ ਦੇ ਵਲਵਲੇ ਲਿਖਦੈ ਜੋ ਹਿੱਕ,ਕਾਗਜ਼ ਦੀ ਉੱਤੇ,

ਸਮਰੱਥ ਹੁੰਦਾ ਹੈ ਆਪੇ ਓਹਦਾ,ਨੁਮਾਇੰਦਾ ਨਾ ਕੋਈ।

ਕਲਮਾਂ ਵਾਲਿਓ ਫਰਜ਼ ਜੇ ਆਪਣੇ, ਲਏ ਪਹਿਚਾਣ ਤੁਸੀਂ,

ਖ਼ਤਰਾ ਰਹਿਣਾ ਕਿਸੇ ਤੋਂ ਵੀ,ਡਰ ਭੈਅ ਦਾ ਨਾ ਕੋਈ।

ਦੱਦਾਹੂਰੀਆ ਨਿੱਡਰ ਹੋ ਕੇ ਸੱਭ,ਚਲਾਈਏ ਕਲਮਾਂ ਨੂੰ,

ਰੱਖੀਏ ਧੁੜਕੂ ਦਿਲ ਵਿੱਚ ਕਿਸੇ ਵੀ,ਸ਼ੈਅ ਦਾ ਨਾ ਕੋਈ।

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

"ਰੱਖੜੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ।

ਹੁੰਦੀ ਵੀਰਾਂ ਲਈ ਗੁੱਟ ਦਾ ਸ਼ਿੰਗਾਰ ਰੱਖ਼ੜੀ।।

ਭੈਣਾਂ ਲਈ ਰਾਖੀ ਦਾ ਅਹਿਸਾਸ ਹੁੰਦੀ ਐ।

ਵੀਰਾਂ ਤੋਂ ਹੀ ਭੈਣਾਂ ਨੂੰ ਤਾਂ ਆਸ ਹੁੰਦੀ ਐ।।

ਮੰਗਦੀਆਂ ਰਹਿਣ ਸਦਾ ਇੱਕ ਵੀਰ ਰੱਬ ਤੋਂ।

ਜਿਹੜਾ ਛਾਂ ਕਰੀ ਰੱਖੇ ਮੱਚੀ ਜੱਗ ਵਿੱਚ ਅੱਗ ਤੋਂ।।

ਹਰ ਭੈਣ ਇਹੀ ਸੁੱਖਾਂ ਸੁੱਖਦੀ ਹੀ ਰਹਿੰਦੀ ਐ,,,,,

ਵੀਰਾਂ ਤੋਂ ਹੀ ਭੈਣਾਂ ਨੂੰ,,,,

ਇੱਕ ਵੀਰ ਦੇਈਂ ਰੱਬਾ ਕਰਨ ਦੁਆਵਾਂ ਨੂੰ।

ਰੱਬਾ ਇਨ੍ਹਾਂ ਤੋਂ ਤੂੰ ਦੂਰ ਰੱਖੀਂ ਮਾੜੀਆਂ ਬਲਾਵਾਂ ਨੂੰ।।

ਰੱਖੜੀ ਦੇ ਵਿੱਚ ਇਨ੍ਹਾਂ ਹਰ ਰੀਝ ਗੁੰਦੀ ਐ,,,,

ਵੀਰਾਂ ਤੋਂ ਹੀ ਭੈਣਾਂ ਨੂੰ,,,,,

ਭਾਵੇਂ ਹੋਣ ਪੇਕੀਂ ਭਾਵੇਂ ਸਹੁਰੀਂ ਇਹੇ ਹੋਣ ਜੀ।

ਸੁੱਖ ਅਤੇ ਸ਼ਾਂਤੀ ਇਹ ਪੇਕਿਆਂ ਦੀ ਚਾਹੁਣ ਜੀ।।

ਹੁੰਦਾ ਚਾਵਾਂ ਤੇ ਮਲ੍ਹਾਰਾਂ ਦਾ ਤਿਉਹਾਰ ਰੱਖੜੀ,,,,,

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ,,,

ਰੱਬਾ ਵੀਰਾਂ ਅਤੇ ਭੈਣਾਂ ਦਾ ਬਣਾਈ ਰੱਖੀਂ ਪਿਆਰ ਤੂੰ।

ਕਿਸੇ ਭੈਣ ਨੂੰ ਨਾ ਕਰੀਂ ਵੀਰ ਵੱਲੋਂ ਅਵਾਜ਼ਾਰ ਤੂੰ।।

ਭੈਣਾਂ ਬੰਨ੍ਹਦੀਆਂ ਰਹਿਣ ਹਰ ਸਾਲ ਰੱਖੜੀ,,,,

ਭੈਣਾਂ ਅਤੇ ਵੀਰਾਂ ਦਾ ਪਿਆਰ,,,,,,

ਵੀਰਾ ਖੁਸ਼ੀ ਨਾਲ ਸ਼ਗਨ ਜੋ ਭੈਣ ਝੋਲੀ ਪਾਉਂਦਾ ਹੈ।

ਪਿਆਰ ਦੇਣ ਲਈ ਹੱਥ ਸਿਰ ਤੇ ਟਿਕਾਉਂਦਾ ਹੈ।।

ਦੱਦਾਹੂਰੀਆ ਇਹ ਮੋਹ ਭਿੱਜੀ ਤਾਰ ਰੱਖੜੀ,,,,

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ।

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 

ਆਹ ਭਾਵਨਾਵਾਂ! ✍️ ਸਲੇਮਪੁਰੀ ਦੀ ਚੂੰਢੀ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ/ ਢੋਲੇਵਾਲ ਲੁਧਿਆਣਾ ਦੀ ਇਕ ਮਾਸੂਮ ਬੱਚੀ ਬਹੁਤ ਹੀ ਤਾਂਘ ਨਾਲ ਮੇਰੇ ਕੋਲ ਆਈ ਅਤੇ ਬਹੁਤ ਹੀ ਮਾਸੂਮੀਅਤ ਭਰੇ ਚਿਹਰੇ ਨਾਲ ਆਖਣ ਲੱਗੀ-
'ਸਰ ਮੈਂ ਘਰੋਂ ਤੁਹਾਡੇ ਲਈ ਰੱਖੜੀ ਲੈ ਕੇ ਆਈਂ ਆ, ਮੇਰੇ ਕੋਲੋਂ ਬੰਨ੍ਹਾ ਲਵੋਗੇ?'
ਮੈਂ ਬੱਚੀ ਦੇ ਸਿਰ ਉਪਰ ਹੱਥ ਰੱਖਦਿਆਂ ਕਿਹਾ -
'ਹਾਂ ਬੱਚੇ ਕਿਸੇ ਕਮਰੇ ਵਿਚ ਬੈਠ ਕੇ ਬੰਨ੍ਹ ਦੇ!'
ਬੱਚੀ ਦੇ ਮਾਸੂਮੀਅਤ ਭਰੇ
ਲਹਿਜੇ ਵਿਚ ਬੋਲੇ ਬੋਲਾਂ ਨੇ ਮੈਨੂੰ ਵਿਲੱਖਣ ਕਿਸਮ ਦਾ ਸਰੂਰ ਚੜ੍ਹਾ ਦਿੱਤਾ, ਜਿਸ ਬਾਰੇ ਵਰਨਣ ਕਰਨ ਲਈ ਮੇਰੇ ਸ਼ਬਦ ਲੜਖੜਾ ਗਏ ਹਨ। ਇਹ ਬੱਚੀ ਸ਼ਾਇਦ ਕਿਸੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਹੈ, ਪਰ ਉਸ ਦੇ ਦਿਲ ਦੀਆਂ ਗਹਿਰਾਈਆਂ ਵਿਚੋਂ ਉਪਜੀਆਂ ਭਾਵਨਾਵਾਂ
ਸਨੇਹ ਅਤੇ ਸਤਿਕਾਰ ਵਿਚ ਭਿੱਜੀਆਂ ਉਨ੍ਹਾਂ ਠੰਢੀਆਂ ਹਵਾਵਾਂ ਵਰਗੀਆਂ ਮਹਿਸੂਸ ਹੋਈਆਂ, ਜਿਵੇਂ ਹਾੜ ਦੇ ਮਹੀਨੇ ਮੀਂਹ ਪਿਛੋਂ ਠੰਢੀ ਮਿੱਠੀ ਹਵਾ ਦੇ ਬੁੱਲੇ ਵਗਦੇ ਹੋਣ!
ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਬੱਚੀ ਦੀਆਂ ਅੱਖਾਂ ਵਿਚਲੀ ਚਮਕ ਸਮਾਜ ਦੇ ਉਨ੍ਹਾਂ ਰਿਸ਼ਤਿਆਂ ਨੂੰ ਦੰਦ ਚਿੜਾ ਰਹੀ ਹੋਵੇ , ਜਿਹੜੇ ਕੇਵਲ ਲੋਭ-ਲਾਲਚ ਨਾਲ ਜੁੜੇ ਹੋਏ ਹੁੰਦੇ ਹਨ।
ਮੈਂ ਬੱਚੀ ਦੀਆਂ ਭਾਵਨਾਵਾਂ ਦੀ ਦਿਲੋਂ ਕਦਰ ਕਰਦਿਆਂ ਜਦੋਂ ਆਪਣੇ ਗੁੱਟ 'ਤੇ ਰੱਖੜੀ ਬੰਨ੍ਹਾਈ ਤਾਂ ਮੈਨੂੰ ਕੁਝ ਪਲਾਂ ਲਈ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਅਜਿਹੀ ਦੁਨੀਆ ਵਿਚ ਪਹੁੰਚ ਗਿਆ ਹੋਵਾਂ, ਜਿਸ ਬਾਰੇ ਮੈਨੂੰ ਕਦੀ ਸੁਫਨਾ ਵੀ ਨਹੀਂ ਆਇਆ!
ਮੈਂ ਬਹੁਤ ਸਾਰੇ ਤਿਉਹਾਰਾਂ/ ਮੇਲਿਆਂ ਨੂੰ ਤਰਕ ਦੀ ਕਸੌਟੀ ਉਪਰ ਪਰਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ, ਪਰ ਮੈਂ ਮਾਸੂਮ ਬੱਚੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੇ ਸਿਰ 'ਤੇ ਬਿਠਾਇਆ!
ਰੱਖੜੀ ਬੰਨ੍ਹਾਉਣ ਲਈ ਬੱਚੀ ਵਲੋਂ ਕਹੇ ਬੋਲਾਂ ਨੂੰ ਨਕਾਰਾਤਮਕ ਬਣਾਉਣ ਲਈ ਮੇਰੇ ਸ਼ਬਦ ਬੇਜਾਨ ਹੋ ਕੇ ਬਹਿ ਗਏ!
-ਸੁਖਦੇਵ ਸਲੇਮਪੁਰੀ
09780620233
11 ਅਗਸਤ 2022.

ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਗੋਪਾਲ ਬਾਂਸਲ  

ਜਗਰਾਉ 11 ਅਗਸਤ (ਅਮਿਤਖੰਨਾ):ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਇਸ ਵਿੱਚ ਸਰਬਸੰਮਤੀ ਨਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਜਗਰਾਉਂ ਦੇ ਚੇਅਰਮੈਨ ਮਨਦੀਪ ਗਰੇਵਾਲ ਪ੍ਰਧਾਨ ਗੋਪਾਲ ਬਾਂਸਲ ਮੀਤ ਪ੍ਰਧਾਨ ਸਤੀਸ਼ ਅਰੋੜਾ ਸੈਕਟਰੀ ਹਰਜੀਤ ਸਿੰਘ ਸੋਨੂੰ  ਪ੍ਰੈੱਸ ਸਕੱਤਰ ਰਿਤੇਸ਼ ਭੱਟ ਕੈਸ਼ੀਅਰ ਅਸ਼ੀਸ਼ ਮੰਗਲਾ ਸੰਯੁਕਤ ਸਕੰਤਰ ਰਾਕੇਸ਼ ਮੈਨੀ ਸਲਾਹਕਾਰ ਰਾਹੁਲ ਗੁਪਤਾ ਰੋਮੀ ਸਰਗਰਮ ਮੈਂਬਰ ਜਗਮੋਹਨ ਭੰਡਾਰੀ   ਸੁਖਵਿੰਦਰ ਸਿੰਘ ਭਸੀਨ ਕੈਸ਼ੀਅਰ ਰਾਜ ਕੁਮਾਰ ਰਾਜੂ  ਜੁਆਇੰਟ ਸਕੱਤਰ ਪਿਆਰਾ ਸਿੰਘ ਚੁਣੇ ਗਏ ਇਸ ਮੌਕੇ ਪ੍ਰਧਾਨ ਗੋਪਾਲ ਬਾਂਸਲ ਤੇ ਸੈਕਟਰੀ ਹਰਜੀਤ ਸਿੰਘ ਸੋਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਐਨ ਓ ਸੀ ਦੀ ਸ਼ਰਤ ਨੂੰ ਤੁਰੰਤ ਬੰਦ ਕਰੇ ਪ੍ਰਾਪਰਟੀ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਰਹੇ ਹਨ ਜਦਕਿ ਸਰਕਾਰ ਨੂੰ ਰਜਿਸਟਰੀਆਂ ਦੇ ਰੂਪ ਵਿਚ ਰੈਵਨਿਊ ਆਉਂਦਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਾਪਰਟੀ ਦੇ ਕਾਰੋਬਾਰ ਚ ਬਿਆਨ ਨਾ ਦਿੱਤਾ ਜਾਏ ਮੰਗਾਂ ਨਾ ਮੰਨੀਆਂ ਤਾਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ  ਪ੍ਰਦੀਪ ਕੁਮਾਰ ਦੁਆ, ਆਰ ਐਸ ਕਲੇਰ, ਬਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ

ਵਿਧਾਇਕਾਂ ਮਾਣੂੰਕੇ  ਨੂੰ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਉਹਾਰ  

ਜਗਰਾਉਂ (ਅਮਿਤ ਖੰਨਾ  )ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਕੁਲਦੀਪ ਸਿੰਘ ਘਾਗੂ ਅਤੇ ਹਰਪ੍ਰੀਤ ਸਿੰਘ ਸਰਬਾ  ਨੇ ਰੱਖੜੀ ਬਣ ਕੇ ਅੱਜ ਰੱਖੜੀ ਦਾ ਤਿਉਹਾਰ ਮਨਾਇਆ  ਕੁਲਦੀਪ ਸਿੰਘ ਘਾਗੂ ਨੇ ਕਿਹਾ ਕਿ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ  ਜੋ ਵੀ ਸਾਡੀ ਵੱਡੀ ਭੈਣ ਹੈ ਜੋ ਕਿ ਜਗਰਾਉਂ ਹਲਕੇ ਦੀ ਸ਼ਾਨ ਹੈ

ਜਨਮ ਦਿਨ ਮੁਬਾਰਕ

ਜਗਰਾਉਂ , 11 ਅਗਸਤ (ਕੌਸ਼ਲ ਮੱਲਾਂ  ) ਗੁਰਫ਼ਤਹਿ ਸਿੰਘ ਸਿੱਧੂ ਪਿੰਡ ਮੱਲਾ  ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ  ਨੂੰ ਜਨਮ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ

 ਜਨ ਸ਼ਕਤੀ

ਫ਼ਿਲਮ -‘ਬਾਈ ਜੀ ਕੁੱਟਣਗੇ’ਨਾਲ ਉਪਾਸਨਾ ਸਿੰਘ ਬਣੀ ਪੰਜਾਬੀ ਫ਼ਿਲਮਾਂ ਦੀ ਨਿਰਮਾਤਰੀ

ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ। ਜੀ ਹਾਂ, ਗੱਲ ਕਰ ਰਹੇ ਹਾਂ ਉਸਦੀ 19 ਅਗਸਤ ਨੂੰ ਆ ਰਹੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ ਜਿਸ ਵਿੰਚ ਉਸਨੇ ਆਮ ਫ਼ਿਲਮਾਂ ਤੋਂ ਹਟਕੇ ਕਿਰਦਾਰ ਨਿਭਾਇਆ ਹੈ। ਜਿਸ ਵਿੱਚ ਉਸਦੇ ਆਪਣੇ ਕੁਝ ਅਸੂਲ ਹਨ ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ ਰਹਿੰਦੇ ਹਨ। ਜੇ ਕਰ ਕੋਈ ਅਸੂਲ ਤੋੜਦਾ ਹੈ ਤਾਂ ਬਾਈ ਜੀ ਉਸ ਨਾਲ ਬੁਰੀ ਕਰਦੇ ਹਨ। ਪਰ ਇੱਕ ਬੰਦਾ ਹੈ ਬਾਈ ਜੀ ਦਾ ਛੋਟਾ ਭਰਾ ਜਿਸ ਦੀ ਕਿਸੇ ਵੀ ਗੱਲ ਦਾ ਬਾਈ ਗੁੱਸਾ ਨਹੀਂ ਕਰਦਾ। ਸਮੀਪ ਕੰਗ ਦੀ ਲਿਖੀ ਤੇ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਹਿੰਦੀ ਸਿਨਮੇ ਦੀ ਨਾਮੀਂ ਅਦਾਕਾਰਾ ਉਪਾਸਨਾ ਸਿੰਘ ਨੇ ਕੀਤਾ ਹੈ। “ਸੰਤੋਸ਼ ਇੰਟਰਟੇਨਮੈਂਟ ਸਟੂਡੀਓ” ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਸਮੀਪ ਕੰਗ ਨੇ ਲਿਖੀ ਹੈ ਜਦਕਿ ਡਾਇਲਾਗ ਪਾਲੀ ਭੁਪਿੰਦਰ ਨੇ ਲਿਖੇ ਹਨ। ਫ਼ਿਲਮ ਦਾ ਹੀਰੋ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੈ ਜਿਸ ਦੀ ਹੀਰੋਇਨ ਮਿਸ ਯੂਨੀਵਰਸਨ ਜੇਤੂ ਹਰਨਾਜ਼ ਕੌਰ ਸੰਧੂ ਹੈ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸੈਭੀ ਸੂਰੀ, ਸਿਮਰਤ ਕੌਰ ਰੰਧਾਵਾ ਤੇ ਹੌਬੀ ਧਾਲੀਵਾਲ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ। ਫ਼ਿਲਮ ਦੇ ਗੀਤ ਬਚਨ ਬੇਦਿਲ, ਮਨੀ ਲੌਂਗੀਆ, ਮੰਨਾ ਮੰਡ ਤੇ ਧਰਮਿੰਦਰ ਸਿੰਘ ਨੇ ਲਿਖੇ ਹਨ ਤੇ ਗਾਇਕ ਮੀਕਾ ਸਿੰਘ, ਰੇਸ਼ਮ ਸਿੰਘ ਅਨਮੋਲ, ਮਹਿਤਾਬ ਵਿਰਕ, ਅਰਮਾਨ ਬੇਦਿਲ, ਫ਼ਿਰੋਜ਼ ਖਾਨ ਤੇ ਸੁਗੰਧਾ ਮਿਸ਼ਰਾ ਨੇ ਪਲੇਅ ਬੈਕ ਗਾਇਆ ਹੈ। ਇਹ ਫ਼ਿਲਮ ਰੁਮਾਂਸ ਕਾਮੇਡੀ ਤੇ ਐਕਸ਼ਨ ਦਾ ਸੁਮੇਲ ਹੈ।

ਹਰਜਿੰਦਰ ਸਿੰਘ ਜਵੰਧਾ 94638 28000

     ਇਫਕੋ ਨੇ ਸੈਮੀਨਰ ਲਗਾਇਆ  

 

ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਵਿਸ਼ਵ ਦੀ ਸਭ ਤੋ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋ ਸਹਿਕਾਰੀ ਸਭਾ ਪਿੰਡ ਮੱਲ੍ਹਾ ਵਿਖੇ ‘ਕਿਸਾਨ ਸਭਾ ਅਤੇ ਰੁੱਖ ਲਗਾਉ’ਮੁਹਿੰਮ ਤਹਿਤ ਸਭਾ ਦੇ ਸੈਕਟਰੀ ਗੁਰਮੇਲ ਸਿੰਘ ਧਾਲੀਵਾਲ ਦੀ ਸਰਪ੍ਰਤੀ ਹੇਠ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਰ ਵਿਚ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ,ਜਗਰਾਜ ਸਿੰਘ ਹੇਹਰ ਸੈਲਜ ਅਫਸਰ ਇਫਕੋ ਈ-ਬਲਾਕ ਜਗਰਾਉ,ਮੋਹਨ ਸਵਰੂਪ ਪ੍ਰਬੰਧਕ ਲੁਧਿਆਣਾ ਮੁੱਖ ਮਹਿਮਾਨ ਵਜੋ ਸਾਮਲ ਹੋਏ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾ ਨੂੰ ਸੰਬੋਧਨ ਕਰਦਿਆ ਮੋਹਨ ਸਵਰੂਪ ਵੱਲੋ ਇਫਕੋ ਦੀਆ ਵੱਖ-ਵੱਖ ਸੇਵਾਵਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਫਕੋ ਨੈਨੋ ਯੂਰੀਆ ਦੇ ਪ੍ਰਯੋਗ ਅਤੇ ਵਿਸ਼ੇਸਤਾਵਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੈਨੋ ਯੂਰੀਆ ਦੇ 500 ਐਮ ਐਲ ਦੀ ਇੱਕ ਬੋਤਲ 125 ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰਨੀ ਚਾਹੀਦੀ ਹੈ ਜੋ 50 ਕਿਲੋਗ੍ਰਾਮ ਯੂਰੀਆ ਖਾਦ ਦੀ ਬੋਰੀ ਦੇ ਬਰਬਾਰ ਦਾ ਕੰਮ ਕਰਦੀ ਹੈ।ਉਨ੍ਹਾ ਦੱਸਿਆ ਕਿ ਨੈਨੋ ਯੂਰੀਆ ਸਾਡੇ ਵਾਤਾਰਨ ਅਤੇ ਪਾਣੀ ਨੂੰ ਦੂਸਿਤ ਹੋਣ ਤੋ ਬਚਾਉਦੀ ਹੈ ਅਤੇ ਫਸਲ ਦਾ ਝਾਂੜ ਵੀ ਜਿਆਦਾ ਹੁੰਦਾ ਹੈ।ਇਸ ਮੌਕੇ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ ਨੇ ਕਿਸਾਨਾ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਪਰਾਲੀ ਨੂੰ ਜਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਝੋਨੇ ਦੇ ਨਾੜ ਨੂੰ ਅੱਗ ਲਾਉਣ ਨਾਲ ਜਮੀਨ ਦੀ ਉਪਜਾਊ ਸਕਤੀ ਘੱਟਦੀ ਹੈ ਅਤੇ ਵਾਤਾਵਰਨ ਵੀ ਦੂਸਿਤ ਹੁੰਦਾ ਹੈ।ਇਸ ਮੌਕੇ ਇਫਕੋ ਵੱਲੋ ਪਿੰਡ ਮੱਲ੍ਹਾ ਦੇ ਕਿਸਾਨਾ ਨੂੰ ਦੋ ਹਜ਼ਾਰ ਨਿੰਮ ਦੇ ਬੂਟੇ ਫਰੀ ਵੰਡੇ ਗਏ।ਅੰਤ ਵਿਚ ਸਭਾ ਦੇ ਸਕੱਤਰ ਗੁਰਮੇਲ ਸਿੰਘ ਧਾਲੀਵਾਲ ਨੇ ਸਮੂਹ ਮਹਿਮਾਨਾ ਅਤੇ ਕਿਸਾਨ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸ਼ਮਿੰਦਰ ਸਿੰਘ, ਰਮਿਤ ਠਾਕਰ,ਰਣਜੀਤ ਸਿੰਘ ਪੱਪੂ,ਲਖਵੀਰ ਸਿੰਘ ਲੱਖਾ,ਹਰਵਿੰਦਰ ਸਿੰਘ ਲੱਖਾ,ਸੰਨੀ ਦਿਓਲ,ਰਜਿੰਦਰ ਸਿੰਘ ਗਾਗਾ,ਦਲਜੀਤ ਸਿੰਘ,ਹੀਰਾ ਸਿੰਘ,ਬਿੰਦਰ ਸਿੰਘ,ਰਾਜੀ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਹਿਕਾਰੀ ਸਭਾ ਮੱਲ੍ਹਾ ਵਿਖੇ ਨਿੰਮ ਦਾ ਰੁੱਖ ਲਾਉਦੇ ਹੋਏ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ ਅਤੇ ਹੋਰ

ਮਨੋਰੰਜਨ ਦਾ ਨਵਾਂ ਖਜ਼ਾਨਾ ਫ਼ਿਲਮ ‘ਲੌਂਗ ਲਾਚੀ 2’

ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ। ਇਸ ਫ਼ਿਲਮ ਤੇ ਟਾਇਟਲ ਸੌਂਗ ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਜ਼ਿਕਰਯੋਗ ਹੈ ਕਿ ਹਰਮਨਜੀਤ ਦੇ ਲਿਖੇ ਤੇ ਮੰਨਤ ਨੂਰ ਦੇ ਗਾਏ ਇਸ ਗੀਤ ‘ਵੇ ਤੂੰ ਲੌਂਗ ਤੇ ਮੈਂ ਲੈਚੀ...’ ਯੂਟਿਊਬ ਦੀ ਦੁਨੀਆ ਵਿੱਚ ਭਾਰਤ ਪੱਧਰ ਤੇ ਪਹਿਲਾ ਗੀਤ ਸੀ ਜਿਸਨੇ ਬਾਲੀਵੁੱਡ ਗੀਤਾਂ ਨੂੰ ਪਛਾੜ ਕੇ ਇੱਕ ਵਿਲੀਅਨ ਨੂੰ ਟੱਚ ਕੀਤਾ। ਇਸ ਫ਼ਿਲਮ ਦੀ ਪ੍ਰਸਿੱਧੀ ਨੂੰ ਵੇਖਦਿਆਂ ਦਰਸ਼ਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਇਸ ਦਾ ਸੀਕੁਅਲ ਬਣਾਇਆ ਜਾਵੇ, ਹੁਣ ਦਰਸ਼ਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ ਅਤੇ ਅਗਲੇ ਹਫਤੇ 19 ਅਗਸਤ ਨੂੰ ਲੌਂਗ ਲਾਚੀ 2 ਪੰਜਾਬੀ ਸਿਨੇਮਿਆਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਟਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਵਿੱਚ ਨਵਾਂਪਣ ਹੈ ਜੋ ਫ਼ਿਲਮ ਦੇ ਕਿਰਦਾਰਾਂ ਦੇ ਪਿਛੋਕੜ ਦੀ ਗੱਲ ਕਰਦੀ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗੀ। ਅੰਬਰਦੀਪ ਨੇ ਇਸ ਫ਼ਿਲਮ ‘ਤੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਵਿੱਚ 1947 ਦੀ ਵੰਡ ਵੇਲੇ ਦਾ ਮਾਹੋਲ ਵੀ ਸ਼ਾਮਿਲ ਕੀਤਾ ਗਿਆ ਹੈ। ਐਮੀ ਵਿਰਕ ਦਾ ਕਿਰਦਾਰ ਵੀ ਪਹਿਲਾਂ ਨਾਲੋਂ ਹਟਕੇ ਹੋਵੇਗਾ। ਇਸ ਫ਼ਿਲਮ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ, ਨਿਰਮਾਤਾਵਾਂ ਨੇ ਪਹਿਲਾਂ ਟਰੇਲਰ ਤੇ ਹੁਣ ਲੌਂਗ ਲਾਚੀ 2’ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਨਜ਼ਰ ਆ ਹਨ, ਇਹਨਾਂ ਦੀ ਤਿਗੜੀ ਗੀਤ ਵਿੱਚ ਖਾਸ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਜਿਸ ਨੂੰ ਸਿਮਰਨ ਭਾਰਦਵਾਜ ਨੇ ਗਾਇਆ ਹੈ। ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਹੈ, ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਅਰਵਿੰਦ ਠਾਕੁਰ ਨੇ ਇਸ ਗੀਤ ਦੀ ਖੂਬਸੂਰਤ ਕੋਰੀਓਗ੍ਰਾਫੀ ਕੀਤੀ ਹੈ।ਫ਼ਿਲਮ ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਇਲਾਵਾ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਨੇ ਖੁਦ ਕੀਤਾ ਹੈ। ਇਹ ਫਿਲਮ ਵਿਲੇਜਰਜ਼ ਫਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ, ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ ਜਿਸ ਨੂੰ ਭਗਵੰਤ ਵਿਰਕ ਦੁਆਰਾ ਨਿਰਮਿਤ ਕੀਤਾ ਗਿਆ ਹੈ।

ਹਰਜਿੰਦਰ ਸਿੰਘ ਜਵੰਦਾ 94638 28000

ਕੇਂਦਰ ਤੇ ਪੰਜਾਬ ਸਰਕਾਰ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਦੀ ਬਜਾਏ ਗਊ ਮਾਤਾ ਨੂੰ ਮੈਡੀਕਲ ਸਹੂਲਤਾਂ ਦੇਣ - ਸਤਪਾਲ ਸਿੰਘ ਦੇਹੜਕਾ

ਜਗਰਾਉਂ , 11 ਅਗਸਤ (ਮਨਜਿੰਦਰ ਗਿੱਲ ) ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਗਊਆਂ ਤੇ ਗਊਆਂ ਨੂੰ ਲੈ ਕੇ ਭਾਰੀ ਸੰਕਟ ਚੱਲ ਰਿਹਾ ਹੈ। ਕੁਦਰਤੀ ਕਰੋਪੀ ਦੇ ਕਹਿਰ ਕਾਰਨ ਗਊ ਮਾਤਾ ਬੀਮਾਰ ਹੋ ਕੇ ਤੜਫ ਕੇ ਆਪਣੀ ਜਾਨ ਦੇ ਰਹੀ ਹੈ। ਗਊ ਮਾਤਾ ਦੀ ਇਸ ਸਮੱਸਿਆ ਨੂੰ ਦੇਖਦਿਆਂ ਗਊ ਭਗਤ ਅਤੇ ਹੋਰ ਕਈ ਸਮਾਜ ਸੇਵੀ ਆਪਣਾ ਫਰਜ਼ ਨਿਭਾਉਂਦੇ ਹੋਏ ਗਊ ਮਾਤਾ ਦੀ ਇਸ ਬਿਮਾਰੀ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਪਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਜੋ ਗਊ ਮਾਤਾ ਦੇ ਨਾਮ 'ਤੇ ਲੱਖਾਂ ਦਾ ਫੰਡ ਇਕੱਠਾ ਕਰ ਰਹੀ ਹੈ, ਉਹ ਸਿਰਫ ਅਤੇ ਸਿਰਫ ਗਊ ਮਾਤਾ ਦੇ ਇਲਾਜ ਦੇ ਨਾਂ 'ਤੇ ਆਪਣੀਆਂ ਖਬਰਾਂ ਅਖਬਾਰਾਂ 'ਚ ਛਪਵਾ ਕੇ ਸੁਰਖੀਆਂ ਬਟੋਰ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਰਹਿ ਰਹੀਆਂ ਗਊਆਂ ਦਾ ਇਲਾਜ ਗਊਸ਼ਾਲਾਵਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਘਰਾਂ ਵਿੱਚ ਰਹਿੰਦੀਆਂ ਗਊਆਂ ਦਾ ਇਲਾਜ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ। ਪਰ ਜੋ ਗਊਆਂ ਸੜਕਾਂ 'ਤੇ ਬੇਸਹਾਰਾ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਕੋਈ ਠੋਸ ਮੈਡੀਕਲ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ।। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਫ਼ ਸਰਕਾਰੀ ਦਿਖਾਵਾ ਹੀ ਕਰ ਰਹੇ ਹਨ ਨਾ ਕਿ ਕਿਸੇ ਤਰ੍ਹਾਂ ਦਾ ਇਲਾਜ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਸਿਰਫ਼ ਇਸ਼ਤਿਹਾਰਬਾਜ਼ੀ ਨਾਲ ਨਹੀਂ ਬਣੇਗਾ, ਸਗੋਂ ਇਸ ਲਈ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿੱਚ ਗਊ ਮਾਤਾ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਉਸ ਸੂਬੇ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਦੇਹੜਕਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਰਾਜਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਮਾਂ ਗਊ ਵਿੱਚ ਫੈਲ ਰਹੀ ਬਿਮਾਰੀ ਮਨੁੱਖ ਜਾਤੀ ਤੱਕ ਨਾ ਪਹੁੰਚ ਸਕੇ। ਸਾਨੂੰ ਗਊਮਾਤਾ ਤੋਂ ਅੰਮ੍ਰਿਤ ਦੇ ਰੂਪ ਵਿੱਚ ਦੁੱਧ ਮਿਲਦਾ ਹੈ। ਅਸੀਂ ਉਸ ਅੰਮ੍ਰਿਤ ਵਰਗੇ ਦੁੱਧ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਹਾਂ। ਪਰ ਅੱਜ ਸਾਡੀ ਗਊ ਮਾਤਾ, ਜੋ ਸਾਨੂੰ ਅੰਮ੍ਰਿਤ ਦੇ ਰੂਪ ਵਿੱਚ ਦੁੱਧ ਦਿੰਦੀ ਹੈ, ਇਲਾਜ ਦੀ ਮੰਗ ਕਰ ਰਹੀ ਹੈ।

25 ਵੀੰ ਬਰਸੀ ਤੇ 25 ਮੈਂਬਰੀ ਡਾਕਟਰੀ  ਟੀਮ ਵੱਲੋਂ..

ਮਹਿਲ ਕਲਾਂ ਵਿਖੇ ਵਿਸ਼ਾਲ ਫਰੀ ਮੈਡੀਕਲ ਕੈਂਪ 12 ਅਗਸਤ ਨੂੰ.....
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਕਰਨਗੇ ਉਦਘਾਟਨ ..

ਮਹਿਲਕਲਾਂ 9 ਅਗਸਤ (ਡਾ ਸੁਖਵਿੰਦਰ ਸਿੰਘ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਬਲਾਕ ਮਹਿਲ ਕਲਾਂ ਦੀ ਅਨਾਜ ਮੰਡੀ ਵਿੱਚ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 25 ਵੀੰ ਬਰਸੀ ਤੇ 25 ਮੈਂਬਰੀ ਡਾਕਟਰੀ ਟੀਮ ਵੱਲੋਂ ਵਿਸ਼ਾਲ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿਚ ਫਰੀ ਦਵਾਈਆਂ ਵੰਡੀਆਂ ਜਾਣਗੀਆਂ। ਦੰਦਾਂ ਦੀਆਂ ਬੀਮਾਰੀਆਂ ਦਾ ਇਲਾਜ ਫ਼ਰੀਦ ਦੰਦਾਂ ਦੇ ਹਸਪਤਾਲ ਮਹਿਲ ਕਲਾਂ ਵੱਲੋਂ, ਸਰੀਰ ਦੀਆਂ ਹੱਡੀਆਂ ਸਬੰਧੀ ਬੀਮਾਰੀਆਂ ਦਾ ਇਲਾਜ ਮਾਲਕ ਹਸਪਤਾਲ ਮਾਂਗੇਵਾਲ ਵੱਲੋਂ , ਅੱਖਾਂ ਦੀਆਂ ਬੀਮਾਰੀਆਂ ਦੇ ਇਲਾਜ ਸਰਾਂ ਹਸਪਤਾਲ ਗੁੱਜਰਵਾਲ ਦੇ ਡਾ ਸੁਮੀਤ ਸਰਾਂ ਅਤੇ ਡਾ ਪਰਮਜੀਤ ਕੌਰ ਵੱਲੋਂ, ਲੈਬਾਰਟਰੀ ਦੇ  ਟੈਸਟ ਸਮਾਜ ਸੇਵੀ ਲੈਬਾਰਟਰੀ ਮਹਿਲ ਕਲਾਂ ਦੇ ਡਾ ਰਾਕੇਸ਼ ਕੁਮਾਰ, ਰੋਹਿਤ ਕੁਮਾਰ ਵੱਲੋਂ   ਕੀਤਾ ਜਾਵੇਗਾ। ਇਸ ਵਿਸ਼ਾਲ ਫਰੀ ਮੈਡੀਕਲ  ਕੈਂਪ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਤਰਨਤਾਰਨ, ਨਵਾਂ ਸ਼ਹਿਰ, ਲੁਧਿਆਣਾ, ਮੋਗਾ ,ਮੁਕਤਸਰ, ਪਟਿਆਲਾ, ਮੁਹਾਲੀ, ਸੰਗਰੂਰ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚੋਂ ਡਾ ਸਾਹਿਬਾਨ  ਪਹੁੰਚਣਗੇ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ , ਡਾ ਬਲਿਹਾਰ ਸਿੰਘ, ਡਾ ਕੇਸਰ ਖਾਨ, ਡਾ ਮੁਕਲ ਸ਼ਰਮਾ, ਡਾ ਪਰਮਿੰਦਰ ਸਿੰਘ, ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ,  ਡਾ ਧਰਮਿੰਦਰ ਸਿੰਘ, ਡਾ ਜਗਜੀਤ ਸਿੰਘ , ਡਾ ਪਰਮੇਸ਼ਵਰ ਸਿੰਘ ,ਡਾ ਗਗਨਦੀਪ ਸ਼ਰਮਾ ,ਡਾ ਕੁਲਵੰਤ ਸਿੰਘ ,ਡਾ ਸ਼ੇਰ ਸਿੰਘ, ਡਾ  ਮਨਤੋਸ਼ ਜਿੰਦਲ, ਡਾ ਸੁਖਵਿੰਦਰ ਘਨੌਰ, ਡਾ ਸੀਮਾ ਰਾਣੀ ਸੰਘੇੜਾ, ਡਾ ਪ੍ਰਿੰਸ ਰਿਸ਼ੀ ,ਡਾ ਸੁਰਿੰਦਰਪਾਲ, ਡਾ ਸੁਬੇਗ ਖਾਨ ਡਾ ਮਨਵੀਰ ਸਿੰਘ ,ਡਾ ਜਸਬੀਰ ਸਿੰਘ , ਡਾ  ਬਸ਼ੀਰ ਖਾਨ , ਡਾ ਬਲਦੇਵ ਸਿੰਘ,  ਡਾ ਅਮਨਦੀਪ ਸਿੰਘ , ਡਾ ਸੁਖਪਾਲ ਸਿੰਘ, ਡਾ ਨਾਹਰ ਸਿੰਘ, ਡਾ ਅਬਰਾਰ ਹੁਸੈਨ , ਮੰਨਤੋਸ਼ ਜਿੰਦਲ  ਆਦਿ ਹਾਜ਼ਰ ਸਨ

ਪਿੰਡ ਹਮੀਦੀ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

 ਗਿੱਧਾ, ਲੋਕ ਬੋਲੀਆਂ, ਗੀਤ ਅਤੇ ਸੰਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ                                                      

ਮਹਿਲ ਕਲਾਂ 08 ਅਗਸਤj  ( ਡਾਕਟਰ ਸੁਖਵਿੰਦਰ ਸਿੰਘ ) ਪਿੰਡ ਹਮੀਦੀ ਵਿਖੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਅਧਿਆਪਕਾ ਸਰਬਜੀਤ ਕੌਰ ਚੋਪੜਾ ਦੀ ਪ੍ਰੇਰਨਾ ਸਦਕਾ ਲੜਕੀਆਂ ਦੀ ਏਕਤਾ ਦੇ ਉਪਰਾਲੇ ਸਦਕਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਜਸਵਿੰਦਰ ਸਿੰਘ ਮਾਂਗਟ, ਸੇਵਾਮੁਕਤ ਹੈੱਡ ਟੀਚਰ ਸੁਰਿੰਦਰਪਾਲ ਕੌਰ, ਸਰਬਜੀਤ ਕੌਰ ਚੋਪੜਾ, ਸੇਵਾਮੁਕਤ ਅਧਿਆਪਕ ਕੁਲਵਿੰਦਰ ਕੌਰ ਸਿੱਧੂ ਨੇ ਤੀਆਂ ਦੇ ਤਿਉਹਾਰ ਦੀ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਤੀਆਂ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਧੀਆਂ ਤੇ ਕੁੜੀਆਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਤੋਂ ਬਗੈਰ ਕਦੇ ਸਮਾਜ ਤਰੱਕੀ ਨਹੀਂ ਕਰ ਸਕਦਾ ਇਸ ਲਈ ਸਾਨੂੰ ਧੀਆਂ ਦਾ ਸਤਿਕਾਰ ਕਰਕੇ ਉਨ੍ਹਾਂ ਦੇ ਅੱਗੇ ਵਧਣ ’ਚ ਲਈ ਸਾਥ ਸਾਥ ਦੇਣਾ ਸਮੇਂ ਦੀ ਮੁੱਖ ਲੋਡ਼ ਹੈ।ਇਸ ਮੌਕੇ ਲੜਕੀ ਰਮਨਦੀਪ ਕੌਰ, ਸਿਮਰਜੀਤ ਕੌਰ, ਰੇਖਾ ਕੌਰ, ਨਜ਼ਮਾਂ, ਰਮਨਦੀਪ ਕੌਰ ਨੇ ਗੀਤ ਸੰਗੀਤ ਬੋਲੀਆਂ, ਗਿੱਧਾ, ਭੰਗੜਾ, ਸੁਹਾਗਣਾਂ, ਸਭਿਆਚਾਰ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਨੇ ਖੁਦ ਪੀਂਘ ਝੂਟ ਕੇ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਂਦੇ ਚਰਖਾ, ਦਰੀਆਂ, ਸਿਲਾਈ ਕਢਾਈ ਦਾ ਸਾਮਾਨ, ਪਿੱਤਲ ਦੀ ਟੋਕਨੀ, ਪਿੱਤਲ ਦੇ ਗਲਾਸ ਅਤੇ ਕੁੜੀਆਂ ਵੱਲੋਂ ਵਰਤਿਆ ਜਾਂਦਾ ਹਾਰ ਸ਼ਿੰਗਾਰ ਲੋਕਾਂ ਨੂੰ ਵਿਖਾਉਣ ਲਈ ਰੱਖਿਆ ਗਿਆ। ਅਖੀਰ ਵਿਚ ਸਰਪੰਚ ਜਸਪ੍ਰੀਤ ਕੌਰ ਮਾਂਗਟ, ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੀ ਵਿਦਿਆਰਥਣ ਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਚ ਪਰਮਜੀਤ ਕੌਰ ਗੌੜੀਆ, ਪੰਚ ਸਰਬਜੀਤ ਕੌਰ ਪਾਲ, ਕਰਮਜੀਤ ਕੌਰ ਰੰਧਾਵਾ, ਪੰਚ ਅਮਰ ਸਿੰਘ, ਪੰਚ ਮੱਘਰ ਸਿੰਘ,ਮਨਪ੍ਰੀਤ ਕੌਰ ਰਾਣੂ,ਰਿੰਪੀ ਕੌਰ ਜਵੰਧਾ ਅਤੇ ਹਰਪ੍ਰੀਤ ਕੌਰ ਬੰਮਹਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਭੰਡਾਰੀ ਸਟਰੀਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ  

      ਜਗਰਾਉਂ (ਅਮਿਤ ਖੰਨਾ ,ਅਮਨਜੋਤ  ) ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਨਜ਼ਦੀਕ ਭੰਡਾਰੀ ਸਟਰੀਟ ਵਿਖੇ ਮੁਹੱਲਾ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ  ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁਡ਼ੀਆਂ ਦਾ ਤਿਉਹਾਰ ਹੈ ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ ਜੋ ਕਿ ਹੁਣ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਲਗਪਗ ਅਲੋਪ ਹੋ ਰਿਹਾ ਹੈ ਇਸ ਮੌਕੇ ਮਨਪ੍ਰੀਤ ਕੌਰ ਪ੍ਰੀਤੀ ,ਬਲਮੀਤ ਕੌਰ ,ਰਚਨਾ ,ਰੂਬੀ, ਬਲਵਿੰਦਰ  ਕੌਰ, ਜਸਪ੍ਰੀਤ ਕੌਰ ,ਮਹਿੰਦਰ ਕੌਰ, ਮੁਸਕਾਨ, ਈਸ਼ਾ ,ਮਨਪ੍ਰੀਤ ਕੌਰ ਤੇ ਕਵਨੂਰ   ਕੌਰ ਆਦਿ ਹਾਜ਼ਰ ਸਨ

ਜ਼ਨਮ ਦਿਨ ਮੁਬਾਰਕ

ਜਗਰਾਉਂ, 11 ਅਗਸਤ (ਕੁਲਦੀਪ ਸਿੰਘ ਕੋਮਲ) ਅਦਾਰਾ ਜਨ ਸ਼ਕਤੀ ਵੱਲੋ ਪਤਰਕਾਰ ਮੋਹਿਤ ਗੋਇਲ ਨੂੰ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਾਂ

ਲੰਪੀ ਸਕਨਿ ਬਮਿਾਰੀ ਕਾਰਨ ਲੋਕਾਂ ਚ ਹਾਹਾਕਾਰ

ਹਠੂਰ,10,ਅਗਸਤ (ਕੌਸ਼ਲ ਮੱਲ੍ਹਾ)- ਕਸਬਾ ਹਠੂਰ ਇਲਾਕੇ ਵਚਿ ਦੇ ਪੰਿਡਾਂ ਵੱਿਚ ਲੰਪੀ ਸਕਨਿ ਬਮਿਾਰੀ ਦੀ ਲਪੇਟ ਵੱਿਚ ਆ ਰਹੀਆਂ ਗਾਵਾਂ ਅਤੇ ਦਨਿ ਪ੍ਰਤੀ ਦਨਿ ਹੋ ਰਹੀਆਂ ਗਾਵਾਂ ਦੀਆਂ ਮੌਤਾਂ ਨੂੰ ਲੈ ਕੇ ਲੋਕਾਂ ਵੱਿਚ ਚੰਿਤਾ ਦਾ ਵਸ਼ਿਾ ਬਣਆਿ ਹੋਇਆ ਹੈ ਅਤੇ ਰੋਜ਼ਾਨਾ ਪੰਿਡਾਂ ਵਚਿੋਂ ਰੋਜ਼ਾਨਾ ਦੋ ਚਾਰ ਪਸ਼ੂਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਹਿਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਿਡ ਦੇਹੜਕਾ ਵਖਿੇ ਵੀ ਲਗਾਤਾਰ ਗਾਂਵਾਂ ਦੀਆਂ ਮੌਤਾਂ ਜਾਰੀ ਹਨ। ਪੰਿਡ ਦੇਹੜਕਾ ਵਖਿੇ ਲੰਪੀ ਬਮਿਾਰੀ ਨਾਲ ਗਾਵਾਂ ਦੀਆਂ ਹੋ ਰਹੀਆਂ ਮੌਤਾਂ ਸਬੰਧੀ ਗੱਲਬਾਤ ਕਰਦਆਿਂ ਸਾਬਕਾ ਸਰਪੰਚ ਰਣਜੀਤ ਸੰਿਘ ਬੱਬੂ, ਪਾਲੀ ਖੈਹਰਿਾ,ਰਾਜਵੀਰ ਸੰਿਘ, ਡਾ.ਅਮਰਜੀਤ ਸੰਿਘ, ਗੁਰਮੀਤ ਸੰਿਘ, ਕਾਕਾ ਸੰਿਘ, ਲਖਵੀਰ ਸੰਿਘ ਅਤੇ ਪੰਚ ਜਗਦੀਪ ਸੰਿਘ ਨੇ ਦੱਸਆਿ ਕ ਿਲਖਵੀਰ ਸੰਿਘ ਲੱਕੀ ਪੁੱਤਰ ਪ੍ਰੀਤਮ ਸੰਿਘ ਖਹਰਿਾ ਦੀਆਂ 3 ਗਾਵਾਂ, ਡਾ.ਅਮਰਜੀਤ ਸੰਿਘ ਦੀਆਂ 2 ਗਾਂਵਾਂ, ਗੁਰਮੀਤ ਸੰਿਘ ਪੁੱਤਰ ਬਲਦੇਵ ਸੰਿਘ ਦੀਆਂ 2 ਗਾਵਾਂ, ਅਮਰਜੀਤ ਸੰਿਘ ਦੀ ਇਕ,  ਸ਼ਰਨਜੀਤ ਸੰਿਘ ਦੀ ਇਕ, ਭੁਪੰਿਦਰ ਸੰਿਘ ਦੀਆਂ 2 ਗਾਵਾਂ ਅਤੇ ਜਗਦੀਪ ਸੰਿਘ ਗੱਿਲ ਤੇ ਅਵਤਾਰ ਸੰਿਘ ਤਾਰੀ ਦੀ ਇੱਕ-ਇਕ ਗਾਂ ਦੀ ਮੌਤ ਹੋ ਚੁੱਕੀ ਹੈ। ਗਾਵਾਂ ਦੀਆਂ ਹੋਈਆਂ ਮੌਤਾਂ ਨੂੰ ਲੈ ਕੇ ਪਸ਼ੂ ਪਾਲਕ ਸਹਮਿੇ ਹੋਏ ਹਨ   ਅਤੇ ਇਸ ਬਮਿਾਰੀ ਦਾ ਡਾਕਟਰੀ ਇਲਾਜ ਨਾ ਹੋਣ ਕਰਕੇ ਪਸ਼ੂ ਪਾਲਕਾਂ ਵੱਲੋਂ ਦੇਸੀ ਨੁਕਤੇ ਜਾਂ ਹੋਰ ਤਰ੍ਹਾਂ ਦਾ ਟਰੀਟਮੈਂਟ ਕਰਵਾਇਆ ਜਾ ਰਹਿਾ ਹੈ। ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕ ਿਬਣਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਫੋਟੋ ਕੈਪਸ਼ਨ:-ਮਰੀ ਹੋਈ ਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇਹੜਕਾ ਵਾਸੀ।