ਸੁਭਾ ਨੂੰ ਸ਼ਾਮ ਆਖਾਂ , ਮੈਂ
ਤੈਨੂੰ ਤੇਰਾ ਨਾਮ ਆਖਾਂ , ਮੈਂ
ਮੈਂ ਵਿਚ ਤੂੰ ਵਸਦਾ , ਯਾਰਾਂ
ਖੁਦ ਨੂੰ ਬਦਨਾਮ ਆਖਾਂ , ਮੈਂ
ਅੰਦਰ ਬਹਿ ,ਕਰਦਾ ਹੈ ਗੁਜ਼ਾਰਾ ਕਿਵੇ, ਼
ਆਪਣੇ ਆਪ ਨੂੰ , ਸ਼ਰੇਆਮ ਆਖਾਂ , ਮੈਂ
ਹਰ ਥਾਂ ਵਾਸਾ , ਆ ਦੇਖ ਓਸ ਦਾ ,
ਵਾਹਿਗੁਰੂ , ਅੱਲ੍ਹਾ , ਰਾਮ ਆਖਾਂ , ਮੈਂ
ਜਿਸ ਘਰ , ਪਿਆਰ ਮੁਹੱਬਤ ਵਸਦਾ ,
ਸੱਚ ਦੇਵਤਿਆਂ ਦਾ ,ਧਾਮ ਆਖਾਂ , ਮੈਂ
ਪੀ, ਜਨਮਾਂ ਤੱਕ ਨਾ ਉਤਰੇ ਜਿਹੜਾ ,
ਸਾਕੀ , ਪਾਕ ਓਸ ਨੂੰ ਜਾਮ ਆਖਾਂ , ਮੈਂ
ਬੁੱਲ੍ਹਾ ਬਣ ਕੇ ਨੱਚਦਾ ਫਿਰਾਂ,ਗਲੀ ਗਲੀ
'ਦਰਦੀ',ਇੱਕ ਰੂਹ ਮੀਰਾਂ ਸ਼ਾਮ ਆਖਾਂ, ਮੈਂ
ਸ਼ਿਵਨਾਥ ਦਰਦੀ
ਸੰਪਰਕ :-9855155392