ਕਾਗਜ਼ ਕਰਨੇ ਕਾਲੇ ਤਾਂ,ਕਰੋ ਸਮਾਜ ਲਈ,
ਉਂਝ ਕਾਪੀਆਂ ਭਰਨ ਦਾ, ਵੀਰੋ ਫਾਇਦਾ ਨਾ ਕੋਈ।
ਹਰ ਮੁੱਦੇ ਤੇ ਜ਼ੋਰ ਸ਼ੋਰ ਨਾਲ,ਕਲਮ ਚਲਾਉਣੀ ਆਂ,
ਇਸ਼ਕ ਮੁਸ਼ਕ ਨੂੰ ਲਿਖਣ ਦਾ ਭਾਈ, ਕਾਇਦਾ ਨਾ ਕੋਈ।
ਗੂੜ੍ਹੀ ਨੀਂਦਰ ਸੁੱਤੀਆਂ ਸਰਕਾਰਾਂ, ਨੂੰ ਜਗਾ ਦੇਈਏ,
ਇਹ ਕੰਮ ਕਲਮਾਂ ਵਾਲਿਆਂ ਦਾ,ਕੰਮ ਅਲਹਿਦਾ ਨਾ ਕੋਈ।
ਦਿਲ ਦੇ ਵਲਵਲੇ ਲਿਖਦੈ ਜੋ ਹਿੱਕ,ਕਾਗਜ਼ ਦੀ ਉੱਤੇ,
ਸਮਰੱਥ ਹੁੰਦਾ ਹੈ ਆਪੇ ਓਹਦਾ,ਨੁਮਾਇੰਦਾ ਨਾ ਕੋਈ।
ਕਲਮਾਂ ਵਾਲਿਓ ਫਰਜ਼ ਜੇ ਆਪਣੇ, ਲਏ ਪਹਿਚਾਣ ਤੁਸੀਂ,
ਖ਼ਤਰਾ ਰਹਿਣਾ ਕਿਸੇ ਤੋਂ ਵੀ,ਡਰ ਭੈਅ ਦਾ ਨਾ ਕੋਈ।
ਦੱਦਾਹੂਰੀਆ ਨਿੱਡਰ ਹੋ ਕੇ ਸੱਭ,ਚਲਾਈਏ ਕਲਮਾਂ ਨੂੰ,
ਰੱਖੀਏ ਧੁੜਕੂ ਦਿਲ ਵਿੱਚ ਕਿਸੇ ਵੀ,ਸ਼ੈਅ ਦਾ ਨਾ ਕੋਈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556