You are here

"ਰੱਖੜੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ।

ਹੁੰਦੀ ਵੀਰਾਂ ਲਈ ਗੁੱਟ ਦਾ ਸ਼ਿੰਗਾਰ ਰੱਖ਼ੜੀ।।

ਭੈਣਾਂ ਲਈ ਰਾਖੀ ਦਾ ਅਹਿਸਾਸ ਹੁੰਦੀ ਐ।

ਵੀਰਾਂ ਤੋਂ ਹੀ ਭੈਣਾਂ ਨੂੰ ਤਾਂ ਆਸ ਹੁੰਦੀ ਐ।।

ਮੰਗਦੀਆਂ ਰਹਿਣ ਸਦਾ ਇੱਕ ਵੀਰ ਰੱਬ ਤੋਂ।

ਜਿਹੜਾ ਛਾਂ ਕਰੀ ਰੱਖੇ ਮੱਚੀ ਜੱਗ ਵਿੱਚ ਅੱਗ ਤੋਂ।।

ਹਰ ਭੈਣ ਇਹੀ ਸੁੱਖਾਂ ਸੁੱਖਦੀ ਹੀ ਰਹਿੰਦੀ ਐ,,,,,

ਵੀਰਾਂ ਤੋਂ ਹੀ ਭੈਣਾਂ ਨੂੰ,,,,

ਇੱਕ ਵੀਰ ਦੇਈਂ ਰੱਬਾ ਕਰਨ ਦੁਆਵਾਂ ਨੂੰ।

ਰੱਬਾ ਇਨ੍ਹਾਂ ਤੋਂ ਤੂੰ ਦੂਰ ਰੱਖੀਂ ਮਾੜੀਆਂ ਬਲਾਵਾਂ ਨੂੰ।।

ਰੱਖੜੀ ਦੇ ਵਿੱਚ ਇਨ੍ਹਾਂ ਹਰ ਰੀਝ ਗੁੰਦੀ ਐ,,,,

ਵੀਰਾਂ ਤੋਂ ਹੀ ਭੈਣਾਂ ਨੂੰ,,,,,

ਭਾਵੇਂ ਹੋਣ ਪੇਕੀਂ ਭਾਵੇਂ ਸਹੁਰੀਂ ਇਹੇ ਹੋਣ ਜੀ।

ਸੁੱਖ ਅਤੇ ਸ਼ਾਂਤੀ ਇਹ ਪੇਕਿਆਂ ਦੀ ਚਾਹੁਣ ਜੀ।।

ਹੁੰਦਾ ਚਾਵਾਂ ਤੇ ਮਲ੍ਹਾਰਾਂ ਦਾ ਤਿਉਹਾਰ ਰੱਖੜੀ,,,,,

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ,,,

ਰੱਬਾ ਵੀਰਾਂ ਅਤੇ ਭੈਣਾਂ ਦਾ ਬਣਾਈ ਰੱਖੀਂ ਪਿਆਰ ਤੂੰ।

ਕਿਸੇ ਭੈਣ ਨੂੰ ਨਾ ਕਰੀਂ ਵੀਰ ਵੱਲੋਂ ਅਵਾਜ਼ਾਰ ਤੂੰ।।

ਭੈਣਾਂ ਬੰਨ੍ਹਦੀਆਂ ਰਹਿਣ ਹਰ ਸਾਲ ਰੱਖੜੀ,,,,

ਭੈਣਾਂ ਅਤੇ ਵੀਰਾਂ ਦਾ ਪਿਆਰ,,,,,,

ਵੀਰਾ ਖੁਸ਼ੀ ਨਾਲ ਸ਼ਗਨ ਜੋ ਭੈਣ ਝੋਲੀ ਪਾਉਂਦਾ ਹੈ।

ਪਿਆਰ ਦੇਣ ਲਈ ਹੱਥ ਸਿਰ ਤੇ ਟਿਕਾਉਂਦਾ ਹੈ।।

ਦੱਦਾਹੂਰੀਆ ਇਹ ਮੋਹ ਭਿੱਜੀ ਤਾਰ ਰੱਖੜੀ,,,,

ਭੈਣਾਂ ਅਤੇ ਵੀਰਾਂ ਦਾ ਪਿਆਰ ਰੱਖੜੀ।

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556