ਮੋਗਾ ( ਰਾਣਾ ਸ਼ੇਖ ਦੌਲਤ , ਜੱਜ ਮਸੀਤਾਂ ) ਅੱਜ ਧੂੰਏ ਕਾਰਨ ਪਿੰਡ ਲੋਹਾਰਾ ਵਿੱਚ ਇੱਕ ਭਾਰੀ ਐਕਸੀਡੈਂਟ ਹੋਇਆ ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਸੱਟਾ ਲੱਗੀਆਂ ਲਖਵਿੰਦਰ ਸਿੰਘ ਪਿੰਡ ਦੌਲਤਪੁਰਾ ਜੋ ਕਿ ਬਲੈਰੋ ਗੱਡੀ ਚਲਾ ਰਿਹਾ ਸੀ ਜੋਂ ਮੋਗੇ ਤੋਂ ਲੋਹਾਰਾ ਸਾਇਡ ਜਾ ਰਿਹਾ ਸੀ ਦੂਜੇ ਪਾਸਿਉਂ ਐਸ਼ਰ ਗੱਡੀ ਤੇਜ਼ੀ ਨਾਲ਼ ਆ ਰਹੀ ਸੀ ਜਿਸ ਨੂੰ ਵਿੱਕੀ ਮੋਗਾ ਚਲਾ ਰਿਹਾ ਸੀਲੇਕਨ ਅਚਾਨਕ ਕਿਸੇ ਕਿਸਾਨ ਨੇ ਪਰਾਲ਼ੀ ਨੂੰ ਅੱਗ ਲਾਗਈ ਹੋਈ ਸੀ ਜਿਸ ਕਾਰਨ ਦੋਵੇਂ ਗੱਡੀਆਂ ਵਾਲਿਆਂ ਨੂੰ ਧੂੰਏ ਕਾਰਨ ਪਤਾ ਨਹੀ ਲੱਗਿਆ ਅਤੇ ਐਕਸੀਡੈਂਟ ਹੋ ਗਿਆ ਦੋਨਾਂ ਨੂੰ ਜੇਰੇ ਇਲਾਜ਼ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ