You are here

ਸਲੋਹ ਵਾਸੀਆਂ ਦੀ ਆਵਾਜ਼ ਹਮੇਸ਼ਾਂ ਸੰਸਦ 'ਚ ਬੁਲੰਦ ਕੀਤੀ- ਢੇਸੀ

ਸਲੋਹ/ਲੰਡਨ, ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

 ਬਰਤਾਨੀਆ ਦੀਆਂ ਆ ਰਹੀਆਂ ਚੋਣਾਂ ਸੰਬੰਧੀ ਓਵਰਸੀਜ਼ ਭਾਜਪਾ ਵਲੋਂ ਲੇਬਰ ਪਾਰਟੀ ਦੇ ਵਿਰੋਧ ਦੇ ਐਲਾਨ ਨੂੰ ਲੈ ਕੇ ਸਲੋਹ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੁਝ ਲੋਕ ਭਾਈਚਾਰੇ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਲੋਹ ਵਿਚ ਵਸਦੇ ਹਿੰਦੂ, ਸਿੱਖ, ਮੁਸਲਿਮ, ਈਸਾਈ ਤੇ ਹੋਰ ਧਰਮਾਂ ਦੇ ਲੋਕਾਂ ਨੇ ਹਮੇਸ਼ਾਂ ਉਨ੍ਹਾ ਨੂੰ ਪਿਆਰ ਸਤਿਕਾਰ ਦਿੱਤਾ ਹੈ। ਢੇਸੀ ਨੇ ਕਿਹਾ ਕਿ ਸਲੋਹ ਵਾਸੀ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਨਾਲ ਤੇ ਲੇਬਰ ਪਾਰਟੀ ਨਾਲ ਖੜ੍ਹੇ ਹਨ। ਢੇਸੀ ਨੇ ਇਹ ਵੀ ਕਿਹਾ ਕਿ ਉਹ ਜਦੋਂ ਤੋਂ ਸਲੋਹ ਵਾਸੀਆਂ ਦੀ ਸੰਸਦ ਵਿਚ ਨੁਮਾਇੰਦਗੀ ਕਰ ਰਹੇ ਹਨ, ਉਨ੍ਹਾਂ ਹਮੇਸ਼ਾਂ ਸਲੋਹ ਦੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਮੈਂ ਸਲੋਹ ਵਾਸੀਆ ਦਾ ਸਦਾ ਵਿਸ਼ਵਾਸ ਪਾਤਰ ਹਾਂ ਅਤੇ ਰਹਾਗਾ।ਮੇਰੀ ਚੋਣ ਸਾਜ਼ੀ ਵਾਲਤਾ ਲਈ ਵੱਡੀ ਜਿੱਤ ਅਤੇ ਇਹਨਾਂ ਲੋਕਾਂ ਲਈ ਜੋ ਵੰਡਿਆ ਪੌਦੇ ਹਨ ਇਕ ਕਰਾਰਾ ਝੱਟਕਾ ਹੋਵੇਗੀ।