You are here

ਪੰਜਾਬ

ਪਿੰਡ ਡੱਲਾ ‘ਚ ਤੀਆ ਦਾ ਤਿਉਹਾਰ ਮਨਾਇਆ

ਜਗਰਾਓ,ਹਠੂਰ,9,ਅਗਸਤ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ‘ਧੀਆ ਬਚਾਓ ਤੇ ਰੁੱਖ ਲਗਾਓ’ਦੇ ਸੰਦੇਸ ਨਾਲ ਪਿੰਡ ਡੱਲਾ ਵਿਖੇ ਤੀਆ ਦਾ ਤਿਉਹਾਰ ਮਨਾਇਆ ਗਿਆ, ਤੀਆ ਦਾ ਤਿਉਹਾਰ ਮਨਾਉਣ ਸਮੇਂ ਪਿੰਡ ਦੀਆ ਔਰਤਾ ਅਤੇ ਬੱਚਿਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਸਮਾਗਮ ਦਾ ਉਦਘਾਟਨ ਜਿਲ੍ਹਾ ਪ੍ਰੀਸਦ ਮੈਬਰ ਪਰਮਜੀਤ ਕੌਰ ਕਾਉਕੇ ਕਲਾਂ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆ ਲੈਂਡ ਮਾਰਗੇਜ਼ ਬੈਂਕ ਜਗਰਾਉ ਦੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਰੂਣ ਹੱਤਿਆ ਦੇ ਖਿਲਾਫ ਅਤੇ ਵਾਤਾਵਰਨ ਨੂੰ ਸੁੱਧ ਰੱਖਣ ਦਾ ਸੰਦੇਸ ਦਿੰਦਾ ਹੈ।ਉਨ੍ਹਾ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਦੇ ਘਰ ਵਿਚ ਪੈਦਾ ਹੋਣ ਤੇ ਸੋਗ ਮਨਾਇਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਕੇ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ ਅਤੇ ਧੀਆ ਲੜਕਿਆ ਨਾਲੋ ਵੱਧ ਤਰੱਕੀ ਕਰ ਰਹੀਆ ਹਨ।ਅੱਜ ਦੇ ਪ੍ਰੋਗਰਾਮ ਵਿਚ ਔਰਤਾ ਨੇ ਪੰਜਾਬੀ ਪਹਿਰਾਵਾ ਪਾ ਕੇ ਸੱਭਿਆਚਾਰਕ ਅਤੇ ਪਰਿਵਾਰਕ ਬੋਲੀਆਂ ਪਾਈਆ।ਇਸ ਮੌਕੇ ਗ੍ਰਾਮ ਪੰਚਾਇਤ ਡੱਲਾ ਵੱਲੋ ਮਾਹਲ ਪੂੜਿਆ,ਖੀਰ,ਚਾਹ,ਪਕੌੜਿਆ ਦਾ ਲੰਗਰ ਲਾਇਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਰਪਿੰਦਰਪਾਲ ਸਿੰਘ ਨੇ ਨਿਭਾਈ।ਇਸ ਮੌਕੇ ਮੁੱਖ ਮਹਿਮਾਨਾ ਨੂੰ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ,ਪ੍ਰਧਾਨ ਧੀਰਾ ਡੱਲਾ, ਪ੍ਰਧਾਨ ਜੋਰਾ ਸਿੰਘ,ਪੰਚ ਪ੍ਰੀਤ ਸਿੰਘ,ਪੰਚ ਗੁਰਮੇਲ ਸਿੰਘ,ਪੰਚ ਰਾਜਵਿੰਦਰ ਸਿੰਘ,ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ, ਪਰਿਵਾਰ ਸਿੰਘ ਸਰਾਂ, ਪਰਿਵਾਰ ਸਿੰਘ ਉੱਪਲ,ਛਿੰਦਰਪਾਲ ਕੌਰ,ਗੁਰਮੀਤ ਕੌਰ,ਚਰਨ ਕੌਰ,ਪਰਮਜੀਤ ਕੌਰ ਸਰਾਂ,ਪਰਮਜੀਤ ਕੌਰ ਸਹੋਤਾ,ਮਨਜੀਤ ਕੌਰ,ਦੇਵੀ ਚੰਦ ਸਰਮਾਂ,ਅੰਮ੍ਰਿਤਪਾਲ ਸਿੰਘ ਭੰਗੂ,ਕਰਮਜੀਤ ਸਿੰਘ,ਗੁਰਚਰਨ ਸਿੰਘ,ਜਗਦੀਪ ਸਿੰਘ,ਐਡਵੋਕੇਟ ਮਹਿੰਦਰ ਸਿੰਘ ਸਿੱਧਵਾ, ਐਡਵੋਕੇਟ ਰੁਪਿੰਦਰਪਾਲ ਸਿੰਘ ਸਰਾਂ,ਏਕਮਨੂਰ ਕੌਰ,ਸੋਨੀਆ ਰਾਣੀ,ਰਾਜਵੀਰ ਕੌਰ,ਕੁਲਵੀਰ ਕੌਰ,ਬਲਵੀਰ ਕੌਰ,ਨਰਿੰਦਰਪਾਲ ਕੌਰ ਆਦਿ ਹਾਜਰ ਸਨ।
ਫੋਟੋ ਕੈਪਸਨ:-ਤੀਆ ਦਾ ਤਿਉਹਾਰ ਮਨਾਉਣ ਸਮੇਂ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਹੋਰ।

'ਲੰਪੀ' ਬਿਮਾਰੀ ਸਬੰਧੀ ਵਿਧਾਇਕਾ ਮਾਣੂੰਕੇ ਵੱਲੋਂ ਅਧਿਕਾਰੀਆਂ ਸਮੇਤ ਗਊਸ਼ਾਲਾਵਾਂ ਦਾ ਦੌਰਾ

ਜੇਕਰ ਕਿਸੇ ਪਸ਼ੂ ਦੀ ਬਿਮਾਰੀ ਕਾਰਨ ਮੌਤ ਹੁੰਦੀ ਹੈ, ਤਾਂ ਉਸ ਨੂੰ ਦਫਨਾਇਆ ਜਾਵੇ-ਬੀਬੀ ਮਾਣੂੰਕੇ
ਜਗਰਾਉਂ  , 09 ਅਗਸਤ, ਹਲਕੇ ਦੇ ਲੋਕਾਂ ਦੇ ਪਸ਼ੂਆਂ ਨੂੰ ਚਮੜੀ ਦੀ ਬਿਮਾਰੀ 'ਲੰਪੀ' ਤੋਂ ਬਚਾਉਣ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਲਗਾਤਾਰ ਸਰਗਰਮ ਹਨ ਅਤੇ ਅੱਜ ਉਹਨਾਂ ਵੱਲੋਂ ਅਧਿਕਾਰੀਆਂ ਤੇ ਵੈਟਨਰੀ ਡਾਕਟਰਾਂ ਸਮੇਤ ਜਗਰਾਉਂ ਸ਼ਹਿਰ ਵਿੱਚ ਦੀਆਂ 'ਸੀ੍ਰ ਕਿਸ਼ਨਾਂ ਗਊਸ਼ਾਲਾ' ਅਤੇ 'ਸਨਾਤਨ ਗੋਬਿੰਦ ਗਊਧਾਨ' ਵਿਖੇ ਪਹੁੰਚਕੇ ਪ੍ਰਬੰਧਕਾਂ ਕੋਲੋਂ ਗਊਆਂ ਦਾ ਹਾਲ-ਚਾਲ ਜਾਣਿਆਂ ਅਤੇ ਗਊਸ਼ਾਲਾਵਾਂ ਦੀਆਂ ਸਮੱਸਿਆਵਾਂ ਸੁਣੀਆਂ। ਮੌਕੇ ਤੇ ਮੌਜੂਦ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਸਰਕਾਰ ਵੱਲੋਂ ਜੋ ਗਊਸ਼ਾਲਾ ਵਾਸਤੇ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਗਊ ਸੈਸ ਇਕੱਠਾ ਹੁੰਦਾ ਹੈ ਤਾਂ ਉਸ ਦੀ ਅਦਾਇਗੀ ਸਮੇ ਸਿਰ ਗਊਸ਼ਾਲਾ ਨੂੰ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਸਮੇਂ ਸਮੇਂ 'ਤੇ ਸੁਣਕੇ ਉਹਨਾਂ ਦਾ ਹੱਲ ਕਰਨਾਂ ਯਕੀਨੀ ਬਣਾਇਆ ਜਾਵੇ। ਗਊਸ਼ਾਲਾ ਦੇ ਦੌਰੇ ਦੌਰਾਨ ਮੌਕੇ ਤੇ ਮੌਜੂਦ ਪਸ਼ੂ ਹਸਪਤਾਲ ਜਗਰਾਉਂ ਦੇ ਸੀਨੀਅਰ ਵੈਟਨਰੀ ਡਾ.ਹਰਦਿਆਲ ਸਿੰਘ ਨੇ ਪ੍ਰਬੰਧਕਾਂ ਨੂੰ ਜਾਗ੍ਰਿਤ ਕਰਦੇ ਹੋਏ ਦੱਸਿਆ ਕਿ 'ਲੰਪੀ' ਚਮੜੀ ਦੀ ਬਿਮਾਰੀ ਹੈ, ਜੋ ਪਸ਼ੂਆਂ ਵਿੱਚ ਲਾਗ ਲੱਗਣ ਨਾਲ ਵਿਸ਼ਾਣੂਆਂ ਦੁਆਰਾ ਫੈਲਦੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਵਿੱਚ ਬੁਖਾਰ ਅਤੇ ਪਸ਼ੂ ਦੀ ਚਮੜੀ ਉਪਰ ਧੱਫੜ ਹੋ ਜਾਂਦੇ ਹਨ। ਜੇਕਰ ਕੋਈ ਪਸ਼ੂ ਪੀੜਿਤ ਹੋ ਜਾਵੇ ਤਾਂ ਉਸਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰਕੇ ਉਸਦਾ ਖਾਣਾ ਵੀ ਵੱਖ ਕੀਤਾ ਜਾਵੇ। ਡਾ.ਹਰਦਿਆਲ ਸਿੰਘ ਨੇ ਹੋਰ ਦੱਸਿਆ ਕਿ 'ਲੰਪੀ' ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਵੈਕਸੀਨੇਸ਼ਨ ਦੀ ਇੱਕ ਖੇਪ ਪਸ਼ੂਆਂ ਦੇ ਲਗਾ ਦਿੱਤੀ ਗਈ ਹੈ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਸਮੇਂ ਪੂਰੀ ਤਰਾਂ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਪਸ਼ੂਆਂ ਨੂੰ 'ਲੰਪੀ' ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਵਿਧਾਇਕਾ ਨੇ ਆਖਿਆ ਕਿ ਜੇਕਰ 'ਲੰਪੀ' ਬਿਕਾਰੀ ਤੋਂ ਪੀੜਿਤ ਕਿਸੇ ਪਸ਼ੂ ਦੀ ਮੌਤ ਹੋ ਜਾਦੀ ਹੈ, ਤਾਂ ਉਸ ਨੂੰ ਹੱਡਾ ਰੋੜੀ ਵਿੱਚ ਸੁੱਟਣ ਦੀ ਬਜਾਇ ਮਰੇ ਹੋਏ ਪਸ਼ੂ ਨੂੰ ਡੂੰਘਾ ਟੋਆ ਪੁੱਟਕੇ ਦਫਨਾਇਆ ਜਾਵੇ, ਤਾਂ ਜੋ ਇਹ ਲਾਗ ਦੀ ਬਿਮਾਰੀ ਅੱਗੇ ਨਾ ਫੈਲ ਸਕੇ। ਉਹਨਾਂ ਆਖਿਆ ਕਿ ਇਸ ਬਿਮਾਰੀ ਕਾਰਨ ਮਰੇ ਹੋਏ ਪਸ਼ੂ ਨੂੰ ਦੱਬਣ ਲਈ ਪ੍ਰਸ਼ਾਸ਼ਨ ਵੱਲੋਂ ਜੇ.ਸੀ.ਬੀ. ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਟੀਮ ਵਿੱਚ ਵੈਟਨਰੀ ਡਾਕਟਰ ਡਾ:ਪਰਮਿੰਦਰ ਕੌਰ, ਵੈਟਨਰੀ ਇੰਸਪੈਕਟਰ ਅਜੇ, ਵੈਟਨਰੀ ਇੰਸਪੈਕਟਰ ਗੁਰਮੀਤ ਸਿੰਘ, 'ਆਪ' ਆਗੂ ਕੁਲਵਿੰਦਰ ਸਿੰਘ ਕਾਲਾ, ਕਰਮਜੀਤ ਸਿੰਘ ਡੱਲਾ, ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ।

News By ;  Manjinder Gill ( 7888466199 )

Mandi Board removes encroachments from 17 vacant plots in New Sabzi Mandi

Ludhiana, August 09 -The Punjab Mandi Board in a joint operation with district administration and Commissionerate police removed encroachments from 17 vacant plots in new Sabzi Mandi on Bahudarke Road, here today.The drive against encroachments was led by District Mandi Officer (DMO) Bir Inder Singh Sidhu along with Secretary Jasmeet Singh, GM Harminder Singh and officials from Civil and Police administration.Disclosing further details, Deputy DMO Birinder Singh Sidhu said that these encroachments were successfully removed from 17 plots in the Mandi and now these plots would be sold by Punjab Mandi Board. He said that earlier two notices were also issued to the encroachers and public announcements were also carried out in the mandi to appeal the encroachers for removing the unlawful possession.Deputy Commissioner Surabhi Malik said that no person would be allowed to encroach upon government land in the Mandi and warned of strict action if anyone tries to do so.

News By ;  Manjinder Gill ( 7888466199 )

ਵਿਧਾਇਕ ਬੱਗਾ ਵੱਲੋਂ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨਾਲ ਮੀਟਿੰਗ

ਹਲਕੇ ਦੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਕੀਤੇ ਵਿਚਾਰ ਵਟਾਂਦਰੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ - ਵਿਧਾਇਕ ਮਦਨ ਲਾਲ ਬੱਗਾ

ਲੁਧਿਆਣਾ, 09 ਅਗਸਤ - ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਅਮਲੇ ਨਾਲ ਮੀਟਿੰਗ ਕੀਤੀ ਗਈ ਜਿੱਥੇ ਹਲਕੇ ਦੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਪੀ.ਪੀ.ਸੀ.ਬੀ. ਦੇ ਚੀਫ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ ਤੋਂ ਇਲਾਵਾ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਬੱਗਾ ਵੱਲੋਂ ਮੀਟਿੰਗ ਦੌਰਾਨ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ ਗਿਆ। ਖ਼ਾਸ ਕਰਕੇ ਐਲਡੀਕੋ ਕਲੋਨੀ ਦੀਆਂ ਮੁਸ਼ਕਿਲਾਂ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਹਲਕਾ ਉੱਤਰੀ ਵਿੱਚ ਪੈਂਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਦੀਆਂ ਪ੍ਰੇਸ਼ਾਨੀਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਉਨ੍ਹਾਂ ਦਾ ਜਲਦ ਢੁੱਕਵਾਂ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। ਪੀ.ਪੀ.ਸੀ.ਬੀ. ਦੇ ਚੀਫ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ ਵੱਲੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਕਿ ਲੋਕਾਂ ਦਾ ਕੰਮ ਤੁਰੰਤ ਕੀਤਾ ਜਾਵੇ ਤਾਂ ਜੋ ਆਮ ਜਨਤਾ ਖੱਜਲ ਖੁਆਰੀ ਤੋਂ ਬਚ ਸਕੇ।ਰਿਹਾਇਸ਼ੀ ਕਲੋਨੀਆਂ ਵਿੱਚ ਸਾਰੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਣਗੋਲਿਆ ਕੀਤੇ ਗਏ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

News By ;  Manjinder Gill ( 7888466199 )

ਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਕਰਵਾਇਆ ਟ੍ਰੇਨਿੰਗ ਸੈਮੀਨਾਰ

ਲੁਧਿਆਣਾ, 09 ਅਗਸਤ - ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸ੍ਰੀਮਤੀ ਸ਼ੈਲਿੰਦਰ ਕੌਰ (ਆਈ.ਐਫ.ਐਸ.) ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਦੀ ਅਗਵਾਈ ਹੇਠ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਆਤਮਾ ਦੇ ਸਹਿਯੋਗ ਨਾਲ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਬੰਧੀ ਟ੍ਰੇਨਿੰਗ ਸੈਮੀਨਾਰ, ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ, ਲੁਧਿਆਣਾ ਦੇ ਕਮੇਟੀ ਹਾਲ ਵਿੱਚ ਆਯੋਜਿਤ ਕੀਤਾ ਗਿਆ।ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ "ਜੀ ਆਇਆਂ ਆਖਦਿਆਂ" ਇਸ ਸਕੀਮ ਦੀ ਪੂਰਨ ਜਾਣਕਾਰੀ ਲੈਣ ਉਪਰੰਤ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਖੇਤੀਬਾੜੀ, ਜਿਲ੍ਹਾ ਭੂਮੀ ਰੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ, ਜਿਲ੍ਹਾ ਮੰਡੀ ਅਫਸਰ, ਪੰਜਾਬ ਐਗਰੋ ਕਾਰਪੋਰੇਸ਼ਨ, ਜੀ.ਐਮ.ਨਬਾਰਡ, ਲੀਡ ਜਿਲ੍ਹਾ ਬੈਂਕ ਮੈਨੇਜਰ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਸੈਮੀਨਾਰ ਵਿੱਚ ਮੈਡਮ ਰਵਜੀਤ ਕੌਰ ਟੀਮ ਲੀਡਰ, ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਵੱਲੋਂ ਹਾਜ਼ਰ ਕੋਲਡ ਸਟੋਰ ਮਾਲਕਾਂ, ਅਗਾਂਹਵਧੂ ਬਾਗਬਾਨਾਂ, ਮੱਧੂ ਮੱਖੀ ਪਾਲਕਾਂ, ਪੌਲੀ ਹਾਊਸ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਨਮੁਾਇੰਦਿਆਂ ਨਾਲ ਵਿਸਥਾਰ ਸਹਿਤ ਸਕੀਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਨਵੇਂ ਯੁਨਿਟ ਲਗਾਉਣ ਲਈ ਦੋ ਕਰੋੜ ਤੱਕ ਦੇ ਬੈਂਕ ਲੋਨ ਤੇ 3% ਵਿਆਜ ਦੀ ਛੋਟ ਜੋ 7 ਸਾਲਾਂ ਲਈ ਉਪਲੱਬਧ ਹੈ ਅਤੇ ਇਸ ਸਕੀਮ ਅਧੀਨ ਬਿਨਾਂ ਕਿਸੇ ਵਾਧੂ ਬੈਂਕ ਗਰੰਟੀ ਦੀ ਲੋੜ ਤੋਂ ਉਪਲਬੱਧ ਹਨ।ਇਸ ਸੈਮੀਨਾਰ ਨੂੰ ਜੀ.ਐਮ. ਨਬਾਰਡ ਅਤੇ ਲੀਡ ਜਿਲ੍ਹਾ ਬਂੈਕ ਮੈਨੇਜਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਵਪਾਰ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਖੇਤੀ ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।ਅਖੀਰ ਵਿੱਚ, ਸਹਾਇਕ ਡਾਇਰੈਕਟਰ ਬਾਗਬਾਨੀ ਡਾ: ਗੁਰਜੀਤ ਸਿੰਘ ਬੱਲ ਵੱਲੋਂ ਸੈਮੀਨਾਰ ਵਿੱਚ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਪਤਵੰਤਿਆਂ ਨੂੰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਜਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅਪੀਲ ਕੀਤੀ। ਸੈਮੀਨਾਰ ਮੌਕੇ ਬਾਗਬਾਨੀ ਵਿਭਾਗ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।

News By ;  Manjinder Gill ( 7888466199 )

ਜਗਰਾਉਂ ਹਲਕੇ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ  ਵੈਟਰਨਰੀ ਡਾਕਟਰਾਂ ਨਾਲ ਕੀਤੀ ਮੀਟਿੰਗ 

ਜਗਰਾਉਂ  , 09 ਅਗਸਤ  -ਪਿਛਲੇ ਦੋ ਦਿਨਾਂ ਤੋਂ ਜਗਰਾਉਂ ਸ਼ਹਿਰ ਦੇ ਅੰਦਰ ਲੁਮਪੀ ਪਸ਼ੂਆਂ ਦੀ ਬਿਮਾਰੀ ਦਾ ਖਾਸਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਸੀ । ਜਿਸ ਉੱਪਰ ਲੋਕ ਬਹੁਤ ਚਿੰਤਤ ਸਨ । ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰੀ ਹਸਪਤਾਲ ਅੰਦਰ ਵੈਟਨਰੀ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਇਸ ਬਿਮਾਰੀ ਦੀ ਰੋਕਥਾਮ ਲਈ ਹਦਾਇਤਾਂ ਕੀਤੀਆਂ  ।ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਸਾਂਝੀ ਕਰਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਕੱਲ੍ਹ ਬਹੁਤ ਸਾਰੇ ਐਸਐਮਐਸ ਮਿਲੇ ਸਨ ਅਤੇ ਅੱਜ ਪਸ਼ੂਆਂ ਵਿੱਚ ਚੱਲ ਰਹੀ ਲੁਮਪੀ ਬੀਮਾਰੀ ਸਬੰਧੀ ਸਰਕਾਰੀ ਪਸ਼ੂ ਹਸਪਤਾਲ ਵਿੱਚ ਸੀਨੀਅਰ ਵੈਟਨਰੀ ਅਫ਼ਸਰ ਡਾ. ਹਰਦਿਆਲ ਸਿੰਘ ਅਤੇ ਬਾਕੀ  ਤਹਿਸੀਲ ਦੇ ਵੈਟਨਰੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਬਿਮਾਰੀ ਦੇ ਰੋਕਥਾਮ ਲਈ ਸਭ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ। 

News By ;   Manjinder Gill ( 7888466199 )

ਬਿਜਲੀ ਮੁਲਾਜ਼ਮਾਂ ਨੇ 'ਬਿਜਲੀ ਬਿਲ-2022' ਦੀਆਂ ਕਾਪੀਆਂ ਫੂਕੀਆਂ

ਜੇਕਰ ਬਿਜਲੀ ਐਕਟ 2022 ਲਾਗੂ ਕੀਤਾ, ਤਾਂ ਸੰਘਰਸ਼ ਤਿੱਖਾ ਕਰਾਂਗੇ-ਆਗੂ
ਜਗਰਾਉਂ, 08 ਅਗਸਤ - ਜਿਉਂ ਹੀ ਬਿਜਲੀ ਮੁਲਾਜ਼ਮਾਂ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾ ਰਹੇ 'ਬਿਜਲੀ ਸੋਧ ਬਿਲ-2022' ਦੀ ਭਿਣਕ ਪਈ ਤਾਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਅੱਜ ਜਗਰਾਉਂ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਟੈਕਨੀਕਲ ਸਰਵਿਸ ਯੂਨੀਅਨ ਦੇ ਝੰਡੇ ਥੱਲੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਬਿਜਲੀ ਐਕਟ-2022 ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਬੋਲਦੇ ਹੋਏ ਵੱਖ ਵੱਖ ਬਿਜਲੀ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਬਿਜਲੀ ਬਿਲ-2020 ਲਿਆਂਦਾ ਜਾ ਰਿਹਾ ਸੀ, ਪਰੰਤੂ ਕਿਸਾਨੀ ਸੰਘਰਸ਼ ਦੌਰਾਨ ਇਸ ਬਿਲ ਦਾ ਤਿੱਖਾ ਵਿਰੋਧ ਹੋਇਆ ਸੀ ਅਤੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਫੈਸਲਾ ਹੋਇਆ ਸੀ, ਕਿ ਜਦੋਂ ਵੀ ਬਿਜਲੀ ਬਿਲ ਲਿਆਂਦਾ ਜਾਵੇਗਾ ਤਾਂ ਪਹਿਲਾਂ ਲੋਕਾਂ, ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਵਿਚਾਰ ਕਰਨ ਉਪਰੰਤ ਹੀ ਇਹ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪਰੰਤੂ ਹੁਣ ਕੇਂਦਰ ਸਰਕਾਰ ਨੇ ਚੁੱਪ ਚਪੀਤੇ ਹੀ 'ਬਿਜਲੀ ਸੋਧ ਬਿਲ-2022' ਲੋਕ ਸਭਾ ਵਿੱਚ ਪੇਸ਼ ਕਰਕੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸਾਰੇ ਬਿਜਲੀ ਵਿਭਾਗਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਸ ਨਾਲ ਜਿੱਥੇ ਬਿਜਲੀ ਮਹਿੰਗੀ ਹੋਵੇਗੀ ਅਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ, ਉਥੇ ਹੀ ਲੋਕਾਂ ਨੂੰ ਮਿਲ ਰਹੀਆਂ ਵੱਖ ਵੱਖ ਪ੍ਰਕਾਰ ਦੀਆਂ ਸਬ-ਸਿਡੀਆਂ ਵੀ ਖਤਮ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਆਖਿਆ ਕਿ ਬਿਜਲੀ ਵਿਭਾਗ ਵਰਗੇ ਅਦਾਰੇ ਲੋਕਾਂ ਦੀ ਸਹੂਲਤ ਲਈ ਉਸਾਰੇ ਗਏ ਸਨ, ਪਰੰਤੂ ਹੁਣ ਕੇਂਦਰ ਸਰਕਾਰ ਇਹਨਾਂ ਅਦਾਰਿਆਂ ਨੂੰ ਆਪਣੇ ਚਹੇਤੇ ਸ਼ਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ, ਜਿਸਦਾ ਇਕੱਠੇ ਹੋ ਕੇ ਵਿਰੋਧ ਕਰਨਾਂ ਪਵੇਗਾ। ਉਹਨਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ 'ਬਿਜਲੀ ਸੋਧ ਬਿਲ-2022' ਲੋਕ ਸਭਾ ਵਿੱਚ ਪਾਸ ਕੀਤਾ ਗਿਆ ਅਤੇ ਵਾਪਿਸ ਨਾਲ ਲਿਆ ਗਿਆ ਤਾਂ ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਵੀਜਨ ਪ੍ਰਧਾਨ ਇੰਜ:ਹਰਵਿੰਦਰ ਸਿੰਘ ਸਵੱਦੀ, ਬੂਟਾ ਸਿੰਘ ਮਲਕ, ਐਸ.ਡੀ.ਓ.ਇੰਜ:ਜਗਦੇਵ ਸਿੰਘ ਘਾਰੂ, ਇੰਜ:ਜਗਰੂਪ ਸਿੰਘ, ਇੰਜ:ਪਰਮਜੀਤ ਸਿੰਘ ਚੀਮਾਂ, ਅਵਤਾਰ ਸਿੰਘ ਕਲੇਰ, ਭੁਪਿੰਦਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਸਿੱਧੂ, ਰਾਜਵਿੰਦਰ ਸਿੰਘ ਲਵਲੀ, ਅਜਮੇਰ ਸਿੰਘ ਕਲੇਰ, ਬਲਵਿੰਦਰ ਸਿੰਘ ਪ੍ਰਧਾਨ ਟੀ.ਆਰ.ਡਬਲਿਯੂ., ਜਸਪਾਲ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਮਲਕ, ਭਰਾਤਰੀ ਜੱਥੇਬੰਦੀ ਫੈਡਰੇਸ਼ਨ ਏਟਕ ਵੱਲੋਂ ਪ੍ਰਧਾਨ ਅਮ੍ਰਿਤਪਾਲ ਸ਼ਰਮਾਂ, ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ।

News By ;  Cheema/ Manjinder Gill ( 7888466199 )

ਬੀ. ਬੀ .ਐਸ. ਬੀ ਕਾਨਵੈਂਟ ਸਕੂਲ ਵਿਚ 75 ਵੇਂ ਅਜਾਦੀ ਦਿਹਾੜੇ ਨੁੰੂ ਸਮਰਪਿਤ ਸਮਾਗਮ ਕਰਵਾਇਆ

ਜਗਰਾਉ,ਹਠੂਰ,8,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿਿਦਆਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਪਿੰ੍ਰਸੀਪਲ ਅਨੀਤਾ ਕਾਲੜਾ ਦੀ ਅਗਵਾਈ ਹੇਠ 75 ਵੇਂ ਅਜਾਦੀ ਦਿਹਾੜੇ ਨੁੰੂ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਮਨਿਸਟਰੀ ਆਫ ਕਲਚਰ ਦੇ ਡਾ ਗੁਰਤੇਜ ਸਿੰਘ ਦੀ ਟੀਮ ਵਿਸ਼ੇਸ ਤੌਰ ਤੇ ਪਹੁੰਚੀ ਅਤੇ ਉਹਨਾ ਦਾ ਸਕੂਲ ਮੈਨਜਮੈਂਟ ਕਮੇਂਟੀ ਅਤੇ ਸਕੂਲ ਪਿੰ੍ਰਸੀਪਲ ਅਨੀਤਾ ਕਾਲੜਾ ਵੱਲੋ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਵਿਿਦਆਰਥੀਆ ਵੱਲੋ ਇਕ ਸਭਿਆਚਾਰ ਪ੍ਰੋਗਰਾਮ ਪੇਸ ਕੀਤਾ ਗਿਆ।ਇਸ ਮੌਕੇ ਡਾ ਗੁਰਤੇਜ ਸਿੰਘ ਦੀ ਟੀਮ ਵੱਲ਼ੋ 75ਵੇਂ ਅਜਾਦੀ ਦਿਹਾੜੇ ਨੂੰ ਸਮਰਪਿਤ ‘ਹਰ ਘਰ ਤਿਰੰਗਾ ਮੁਹਿੰਮ’ ਤਹਿਤ ਦੇਸ ਭਗਤੀ ਦੇ ਗਾਣਿਆ ਉਪਰ ਸਫਰ ਪੇਸਕਾਰੀ ਕੀਤੀ ਗਈ ਜੋ ਕਿ ਬਹੁਤ ਹੀ ਪ੍ਰਭਾਵਸਾਲੀ ਸੀ ।ਇਸ ਮੌਕੇ ਟੀਮ ਵੱਲੋ ਅਜਾਦੀ ਦਿਹਾੜੇ ਨੂੰ ਸਮਰਪਿਤ ਇੱਕ ਨੁਕੱੜ ਨਾਟਕ ਖੇਡਿਆ ਗਿਆ ਅੰਤ ਵਿਚ ਟੀਮ ਵੱਲੋ ਪੰਜਾਬੀ ਸਭਿੱਆਚਾਰ ਦੀ ਜਿੰਦ ਜਾਨ “ਭੰਡ ਪੇਸ ਕੀਤੇ ਗਏ ਜਿੰਨਾ ਨੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਨੂੰ ਹਸਾ ਹਸਾ ਕੇ ਉਹਨਾ ਦੇ ਢਿੱਡੀ ਪੀੜਾ ਪਾਈਆ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪਿੰ੍ਰਸੀਪਲ ਅਨੀਤਾ ਕਾਲੜਾ ਨੇ ਡਾ. ਗੁਰਤੇਜ ਸਿੰਘ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਕੂਲ ਚੇਅਰਮੈਨ ਸਤੀਸ ਕਾਲੜਾ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

 

ਨੰਬਰਦਾਰ ਮੇਹਰਦੀਪ ਸਿੰਘ ਹਠੂਰ ਨੂੰ ਯੂਨੀਅਨ ਨੇ ਕੀਤਾ ਸਨਮਾਨਿਤ

ਹਠੂਰ,8,ਅਗਸਤ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਕਸਬਾ ਹਠੂਰ ਵਿਚ ਇੱਕ ਨੰਬੜਦਾਰ ਦੀ ਅਸਾਮੀ ਖਾਲੀ ਪਈ ਸੀ।ਇਸ ਅਸਾਮੀ ਨੂੰ ਅੱਜ ਮਾਲ ਵਿਭਾਗ ਵੱਲੋ ਮੇਹਰਦੀਪ ਸਿੰਘ ਹਠੂਰ ਨੂੰ ਨਵਾ ਨੰਬਰਦਾਰ ਨਿਯੁਕਤ ਕਰਕੇ ਭਰ ਦਿੱਤਾ ਹੈ।ਇਸ ਨਿਯੁਕਤੀ ਦੀ ਖੁਸੀ ਵਿਚ ਅੱਜ ਨੰਬਰਦਾਰ ਯੂਨੀਅਨ ਜਗਰਾਓ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਨਵ ਨਿਯੁਕਤ ਨੰਬੜਦਾਰ ਮੇਹਰਦੀਪ ਸਿੰਘ ਹਠੂਰ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਨੂੰ ਸਮਾਜ ਸੇਵੀ ਕੰਮਾ ਵੱਧ ਚੱੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਮੌਜੂਦਾ ਹਲਾਤਾ ਨੂੰ ਮੱਦੇਨਜਰ ਰੱਖਦਿਆ ਯੂਨੀਅਨ ਦਾ ਫੈਸਲਾ ਹੈ ਕਿ ਪਿੰਡਾ ਅਤੇ ਸਹਿਰਾ ਵਿਚ ਵੱਧ ਤੋ ਵੱਧ ਛਾਦਾਰ ਅਤੇ ਫਲਦਾਰ ਬੂਟੇ ਲਾਏ ਜਾਣ।ਉਨ੍ਹਾ ਕਿਹਾ ਕਿ ਸਾਨੂੰ ਇਮਾਨਦਾਰ ਵਿਅਕਤੀ ਦੀ ਖੁੱਲ੍ਹ ਕੇ ਮੱਦਦ ਕਰਨੀ ਚਾਹੀਦੀ ਹੈ ਅਤੇ ਗਲਤ ਅਨਸਰਾ ਤੋ ਕਿਨਾਰਾ ਕਰਨਾ ਚਾਹੀਦਾ ਹੈ।ਇਸ ਮੌਕੇ ਨਵ ਨਿਯੁਕਤ ਨੰਬਰਦਾਰ ਮੇਹਰਦੀਪ ਸਿੰਘ ਹਠੂਰ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਮਾਲ ਵਿਭਾਗ ਨੇ ਦਿੱਤੀ ਹੈ,ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗਾ। ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਚਮਕੌਰ ਸਿੰਘ ਚਕਰ, ਨੰਬਰਦਾਰ ਜਗਜੀਤ ਸਿੰਘ ਮੱਲ੍ਹਾ,ਜਰਨੈਲ ਸਿੰਘ ਮੱਲ੍ਹਾ,ਮਨਦੀਪ ਸਿੰਘ ਭੰਮੀਪੁਰਾ,ਜਸਵੀਰ ਸਿੰਘ ਦੇਹੜਕਾ,ਸਤਨਾਮ ਸਿੰਘ,ਦਰਸਨ ਸਿੰਘ ਚਕਰ,ਚਮਕੌਰ ਸਿੰਘ ਯੂ ਐਸ ਏ,ਗੁਰਦੀਪ ਸਿੰਘ ਮੱਲ੍ਹਾ,ਸੁਖਵਿੰਦਰ ਸਿੰਘ ਹਠੂਰ,ਬਬਲਾ ਹਠੂਰ,ਜਸਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ,ਗੁਰਜਿੰਦਰ ਸਿੰਘ ਗਰੇਵਾਲ,ਨਾਜਰ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ।

ਪਿੰਡ ਹਮੀਦੀ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ  

ਗਿੱਧਾ, ਲੋਕ ਬੋਲੀਆਂ, ਗੀਤ ਅਤੇ ਸੰਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ

ਬਰਨਾਲਾ /ਮਹਿਲ ਕਲਾਂ 08 ਅਗਸਤ (ਗੁਰਸੇਵਕ ਸੋਹੀ ) ਪਿੰਡ ਹਮੀਦੀ ਵਿਖੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਅਧਿਆਪਕਾ ਸਰਬਜੀਤ ਕੌਰ ਚੋਪੜਾ ਦੀ ਪ੍ਰੇਰਨਾ ਸਦਕਾ ਲੜਕੀਆਂ ਦੀ ਏਕਤਾ ਦੇ ਉਪਰਾਲੇ ਸਦਕਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਜਸਵਿੰਦਰ ਸਿੰਘ ਮਾਂਗਟ, ਸੇਵਾਮੁਕਤ ਹੈੱਡ ਟੀਚਰ ਸੁਰਿੰਦਰਪਾਲ ਕੌਰ, ਸਰਬਜੀਤ ਕੌਰ ਚੋਪੜਾ, ਸੇਵਾਮੁਕਤ ਅਧਿਆਪਕ ਕੁਲਵਿੰਦਰ ਕੌਰ ਸਿੱਧੂ ਨੇ ਤੀਆਂ ਦੇ ਤਿਉਹਾਰ ਦੀ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਤੀਆਂ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਧੀਆਂ ਤੇ ਕੁੜੀਆਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਤੋਂ ਬਗੈਰ ਕਦੇ ਸਮਾਜ ਤਰੱਕੀ ਨਹੀਂ ਕਰ ਸਕਦਾ ਇਸ ਲਈ ਸਾਨੂੰ ਧੀਆਂ ਦਾ ਸਤਿਕਾਰ ਕਰਕੇ ਉਨ੍ਹਾਂ ਦੇ ਅੱਗੇ ਵਧਣ ’ਚ ਲਈ ਸਾਥ ਸਾਥ ਦੇਣਾ ਸਮੇਂ ਦੀ ਮੁੱਖ ਲੋਡ਼ ਹੈ।ਇਸ ਮੌਕੇ ਲੜਕੀ ਰਮਨਦੀਪ ਕੌਰ, ਸਿਮਰਜੀਤ ਕੌਰ, ਰੇਖਾ ਕੌਰ, ਨਜ਼ਮਾਂ, ਰਮਨਦੀਪ ਕੌਰ ਨੇ ਗੀਤ ਸੰਗੀਤ ਬੋਲੀਆਂ, ਗਿੱਧਾ, ਭੰਗੜਾ, ਸੁਹਾਗਣਾਂ, ਸਭਿਆਚਾਰ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਨੇ ਖੁਦ ਪੀਂਘ ਝੂਟ ਕੇ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਂਦੇ ਚਰਖਾ, ਦਰੀਆਂ, ਸਿਲਾਈ ਕਢਾਈ ਦਾ ਸਾਮਾਨ, ਪਿੱਤਲ ਦੀ ਟੋਕਨੀ, ਪਿੱਤਲ ਦੇ ਗਲਾਸ ਅਤੇ ਕੁੜੀਆਂ ਵੱਲੋਂ ਵਰਤਿਆ ਜਾਂਦਾ ਹਾਰ ਸ਼ਿੰਗਾਰ ਲੋਕਾਂ ਨੂੰ ਵਿਖਾਉਣ ਲਈ ਰੱਖਿਆ ਗਿਆ। ਅਖੀਰ ਵਿਚ ਸਰਪੰਚ ਜਸਪ੍ਰੀਤ ਕੌਰ ਮਾਂਗਟ, ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੀ ਵਿਦਿਆਰਥਣ ਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਚ ਪਰਮਜੀਤ ਕੌਰ ਗੌੜੀਆ, ਪੰਚ ਸਰਬਜੀਤ ਕੌਰ ਪਾਲ, ਕਰਮਜੀਤ ਕੌਰ ਰੰਧਾਵਾ, ਪੰਚ ਅਮਰ ਸਿੰਘ, ਪੰਚ ਮੱਘਰ ਸਿੰਘ,ਮਨਪ੍ਰੀਤ ਕੌਰ ਰਾਣੂ,ਰਿੰਪੀ ਕੌਰ ਜਵੰਧਾ ਅਤੇ ਹਰਪ੍ਰੀਤ ਕੌਰ ਬੰਮਹਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਜਨਮ ਦਿਨ ਮੁਬਾਰਕਾਂ  

     ਜਪ ਸਿਮਰਨ ਕੌਰ ਸੋਹੀ ਸਪੁੱਤਰੀ ਪੱਤਰਕਾਰ ਗੁਰਸੇਵਕ ਸਿੰਘ ਸੋਹੀ  ਪਿੰਡ ਨਰੈਣਗੜ੍ਹ ਸੋਹੀਆਂ ਜ਼ਿਲ੍ਹਾ (ਬਰਨਾਲਾ)

ਲੋਕ ਸੇਵਾ ਸੁਸਾਇਟੀ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਜਗਰਾਉ 8 ਅਗਸਤ (ਅਮਿਤਖੰਨਾ):  ਪੰਜਾਬੀ ਸਭਿਆਚਾਰ ਨੰੂ ਜਿੰਦਾ ਰੱਖਣ ਅਤੇ ਨੌਜਵਾਨ ਪੀੜੀ ਸਾਡੇ ਅਨਮੋਲ ਸਭਿਆਚਾਰ ਨਾਲ ਜੋੜ ਕੇ ਰੱਖਣ ਦੇ ਮਕਸਦ ਨਾਲ ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਤੀਜ ਸਥਾਨਕ ਹੋਟਲ ਸਨੇਹ ਮੋਹਨ ਵਿਖੇ ਵਿਖੇ ਮਨਾਇਆ। ਸੁਸਾਇਟੀ ਦੀਆਂ ਮਹਿਲਾਵਾਂ ਨੇ ਆਪਣੇ ਪੱਧਰ ’ਤੇ ਸਮਾਗਮ ਦੇ ਸਾਰੇ ਪ੍ਰਬੰਧਾਂ ਦਾ ਇੰਤਜ਼ਾਮ ਕਰ ਕੇ ਸਮਾਗਮ ਨੰੂ ਯਾਦਗਾਰੀ ਬਣਾਇਆ। ਤੀਆਂ ਮੌਕੇ ਵੱਖ ਵੱਖ ਮੁਕਾਬਲੇ ਕਰਵਾਏ ਜਿਨ੍ਹਾਂ ਵਿਚ ਹਰੇਕ ਉਮਰ ਦੀਆਂ ਮਹਿਲਾਵਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਹੁਨਰ ਦਾ ਸ਼ਾਨਦਾਰ ਵਿਖਾਵਾ ਕੀਤਾ। ਮੁਕਾਬਲਿਆਂ ਚੋਂ ਮੇਕਅੱਪ ਕੁਵੀਨ ਦਾ ਖ਼ਿਤਾਬ ਰੀਆ ਕਟਾਰੀਆ, ਸੈਲਫੀ ਕੁਵੀਨ ਦਾ ਖ਼ਿਤਾਬ ਅੰਜੂ ਗੋਇਲ, ਠੁਮਕਾ ਕੁਵੀਨ ਦਾ ਖ਼ਿਤਾਬ ਸ਼ਸ਼ੀ, ਸਭ ਤੋਂ ਛੋਟੀ ਦੀ ਕੁਵੀਨ ਦਾ ਖ਼ਿਤਾਬ ਜਸਲੀਨ ਕੌਰ, ਵਡੇਰੀ ਉਮਰ ਦੀ ਕੁਵੀਨ ਦਾ ਖ਼ਿਤਾਬ ਸ਼ਸ਼ੀ ਨੰੂ, ਸੁਰੀਲੀ ਕੁਵੀਨ ਦਾ ਖ਼ਿਤਾਬ ਇੰਦਰਪ੍ਰੀਤ ਕੌਰ ਨੇ, ਮਾਡਲਿੰਗ ਕੁਵੀਨ ਦਾ ਖ਼ਿਤਾਬ ਨਿਵਿਆ ਨੇ, ਤੀਜ ਕੁਵੀਨ ਦਾ ਖ਼ਿਤਾਬ ਰਿਤੂ ਸ਼ਰਮਾ ਨੇ, ਭੋਜਨ ਕੁਵੀਨ ਖ਼ਿਤਾਬ ਗੀਤਾ ਜੈਨ ਨੇ, ਪਰਿਵਾਰਕ ਕੁਵੀਨ ਦਾ ਖ਼ਿਤਾਬ ਅਨੀਤਾ ਬਾਂਸਲ ਨੇ ਅਤੇ ਸਮੇਂ ਦੀ ਪਾਬੰਦ ਕੁਵੀਨ ਦਾ ਖ਼ਿਤਾਬ ਰੋਜ਼ੀ ਗੋਇਲ ਨੇ ਜਿੱਤਿਆ। ਡਾ: ਅੰਜੂ ਗੋਇਲ, ਪ੍ਰਵੀਨ ਗੁਪਤਾ, ਰਿਤੂ ਗੋਇਲ, ਰੋਜ਼ੀ ਗੋਇਲ, ਸਮਿੰਦਰ ਕੌਰ ਢਿੱਲੋਂ ਤੇ ਇੰਦਰਪ੍ਰੀਤ ਕੌਰ ਭੰਡਾਰੀ ਦੀ ਦੇਖ ਰੇਖ ਮਨਾਈਆਂ ਤੀਆਂ ਮੌਕੇ ਏਕਤਾ ਅਰੋੜਾ, ਆਰਤੀ ਅਰੋੜਾ, ਬਿੰਦੀਆ ਕਪੂਰ, ਪਰਵੀਨ ਗੁਪਤਾ ਤੇ ਰੀਤੂ ਗੋਇਲ ਵੱਲੋਂ ਮਹਿਲਾਵਾਂ ਦੇ ਮਨੋਰੰਜਨ ਲਈ ਵੱਖ ਵੱਖ ਗੇਮਾਂ ਬੜੇ ਰੋਚਕ ਢੰਗ ਨਾਲ ਕਰਵਾਈਆਂ ਗਈਆਂ। ਸਮਾਗਮ ਵਿਚ ਮੰਚ ਸੰਚਾਲਨ ਮਧੂ ਗਰਗ ਨੇ ਕੀਤਾ ਨੇ ਜਦਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਤੀਆਂ ਦੇ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਜਿੱਥੇ ਪੰਜਾਬੀ ਬੋਲੀਆਂ ’ਤੇ ਗਿੱਧਾ ਪਾਉਂਦੇ ਹੋਏ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਉੱਥੇ ਸੁਸਾਇਟੀ ਦੀਆਂ ਮਹਿਲਾਵਾਂ ਨਾਲ ਗੇਮਾਂ ਦਾ ਆਨੰਦ ਵੀ ਲਿਆ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਅਤੇ ਗੇਮਾਂ ਦੀਆਂ ਜੇਤੂਆਂ ਮਹਿਲਾਵਾਂ ਦਾ ਸਨਮਾਨ ਵੀ ਕੀਤਾ ਗਿਆ।

ਸਰਕਾਰੀ ਸੀ.ਸੈਕੰਡਰੀ ਸਮਾਰਟ(ਲੜਕੇ ) ਜਗਰਾਉਂ  ਸਕੂਲ ਚ ਸਟੇਸ਼ਨਰੀ ਵੰਡੀ :-

ਜਗਰਾਉ 8 ਅਗਸਤ (ਅਮਿਤਖੰਨਾ,ਅਮਨਜੋਤ)):  ਸਰਕਾਰੀ ਸੀ.ਸੈ. ਸਮਾਰਟ (ਲੜਕੇ ) ਸਕੂਲ ਜਗਰਾਉਂ ਚ ਸਰਦਾਰ ਬਾਬੂ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ ਦੀ ਯਾਦ ਚ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਉਰਫ ਬਿੱਲੂ ਵਾਸੀ ਦੇਹੜਕਾ ਅਤੇ ਉਹਨਾਂ ਦੇ ਪੋਤੇ-ਪੋਤਿਆਂ ਨੇ ਕਾਪੀਆਂ ਤੇ ਸਟੇਸ਼ਨਰੀ ਵਿਦਿਆਰਥੀਆਂ ਨੂੰ ਵੰਡੀ I  ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਇਸ ਸ਼ੁਭ ਕਾਰਜ ਲਈ ਸਰਦਾਰ ਬਾਬੂ ਸਿੰਘ  ਜੀ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਦੱਸਿਆਂ ਕਿ ਪਿਛਲੇ ਸਾਲ ਵੀ ਇਸ ਨੇਕ ਪਰਿਵਾਰ ਨੇ ਕਾਪੀਆਂ ਤੇ ਸਟੇਸ਼ਨਰੀ ਵਿਦਿਆਰਥੀਆਂ ਨੂੰ ਵੰਡੀ ਸੀ ਤੇ ਵਿਦਿਆਰਥੀਆਂ ਨੂੰ ਇਸਦਾ ਬਹੁਤ ਲਾਭ ਹੋਇਆ I ਆਸ ਹੈ ਕਿ ਭਵਿੱਖ ਚ ਵੀ ਇਹ ਨੇਕ ਕਾਰਜ ਦਾ ਸਿਲਸਿਲਾ ਚਲਦਾ ਰਹੂਗਾ  I  ਇਸ ਮੌਕੇ ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ,ਸੂਬੇਦਾਰ ਬਲਦੇਵ ਸਿੰਘ ,ਦਰਸ਼ਨ ਸਿੰਘ ਧਾਲੀਵਾਲ,ਰਾਮ ਕੁਮਾਰ ,ਪ੍ਰਭਾਤ ਕਪੂਰ ,ਚਰਨਪ੍ਰੀਤ ਸਿੰਘ ,ਮਹਿੰਦਰਪਾਲ ਸਿੰਘ ,ਨਿਰਮਲ ਕੌਰ ,ਹਰਸਿਮਰਤ ਕੌਰ ,ਪੁਸ਼ਪਿੰਦਰ ਕੌਰ ਅਤੇ ਸਕੂਲ ਸਟਾਫ ਹਾਜਰ ਸੀ I

ਸੇਵਾ ਭਾਰਤੀ ਵੱਲੋਂ ਫੋਗਿੰਗ ਦੀ ਸੇਵਾ ਸ਼ੁਰੂ 

ਜਗਰਾਉ 8 ਅਗਸਤ (ਅਮਿਤਖੰਨਾ):  ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸੇਵਾ ਭਾਰਤੀ ਵੱਲੋਂ ਪ੍ਰਧਾਨ ਨਰੇਸ਼ ਗੁਪਤਾ ਸੈਕਟਰੀ ਐਡਵੋਕੇਟ ਨਵੀਨ ਗੁਪਤਾ ਅਤੇ ਕੈਸ਼ੀਅਰ ਰਕੇਸ਼ ਸਿੰਗਲਾ ਦੀ ਯੋਗ ਅਗਵਾਈ ਆਰ ਕੇ ਹਾਈ ਸਕੂਲ ਵਿੱਚ ਫੌਗਿੰਗ ਕੀਤੀ ਗਈ  ਨਰੇਸ਼ ਗੁਪਤਾ ਅਤੇ ਐਡਵੋਕੇਟ ਨਵੀਨ ਗੁਪਤਾ ਨਰੇਸ਼ ਵਰਮਾ ਨੇ ਖੁਦ  ਭਾਰੀ ਫ਼ੋਗਿੰਗ ਮਸ਼ੀਨ ਚੁੱਕ ਕੇ ਆਪ ਫੌਗਿੰਗ ਕੀਤੀ ਇਸ ਤੋਂ ਪਹਿਲਾਂ ਸੇਵਾ ਭਾਰਤੀ ਵੱਲੋਂ ਸ੍ਰੀ ਸਨਾਤਨ ਧਰਮ ਗੋਵਿੰਦ ਅੱਡਾ ਰਾਏਕੋਟ ਅਤੇ ਗਊਸ਼ਾਲਾ ਸਾਇੰਸ ਕਾਲਜ ਵਿੱਚ ਵੀ ਫੌਗਿੰਗ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਲਾਲਾ ਲਾਜਪਤ  ਦੁਆਰਾ ਸਥਾਪਿਤ ਸਕੂਲ ਚ ਸੇਵਾ ਭਾਰਤੀ ਦੀ ਸੇਵਾ ਹਮੇਸ਼ਾ ਯਾਦ ਰੱਖੀ ਜਾਏਗੀ

ਬੀ. ਬੀ .ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਵਿਖੇ ਮਨਿਸਟੀ ਆਫ ਕਲਚਰ ਅਫੇੁਆਰ ਨਾਰਥ ਜੋਨ ਵਲ਼ ਨੁੱਕੜ ਨਾਟਕ ਕੀਤਾ ਗਿਆ  

ਸਿਧਵਾਂ ਬੇਟ, 08 ਅਗਸਤ  ( ਮਨਜਿੰਦਰ ਗਿੱਲ  )ਸਥਾਨਕ ਕਸਬੇ ਦੀ ਨਾਮਵਰ ਵਿਿਦਆਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸਸੰਥਾ ਬਣ ਚੁੱਕੀ ਹੈ । ਅਤੇ ਵੱਖ ਵੱਖ ਤਰਾ ਦੀਆਂ ਧਾਰਮਿਕ ਅਤੇ ਸਮਾਜਿਕ ਗਤੀ ਵਿਿਦਆਂ ਸਕੂਲ ਕੈਪਂਸ ਵਿਖੇ ਕਰਵਾਉਦੀ ਰਹਿੰਦੀ ਹੈ ਇਸੇ ਲੜੀ ਤਹਿਤ ਅੱਜ ਸਕੂਲ ਕੈਂਪਸ ਵਿਖੇ 75 ਵੇਂ ਅਜਾਦੀ ਦਿਹਾੜੇ ਨੁੰੂ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਮਨਿਸਟੀ ਆਫ ਕਲਚਰ ਅਫੇੁਆਰ ਨਾਰਥ ਜੋਨ ਵਲ਼ੋ ਵਿਸ਼ੇਸ ਤੋਰ ਤੇ ਡਾ ਗੁਰਤੇਜ ਸਿੰਘ ਜੀ ਅਤੇ ਉਹਨਾ ਦੀ ਟੀਮ ਵਿਸ਼ੇਸ ਤੋਰ ਤੇ ਪਹੁੰਚੀ ਅਤੇ ਉਹਨਾ ਦਾ ਸਕੂਲ ਮੈਨਜਮੈਂਟ ਕਮੇਂਟੀ ਮੈਂਬਰਜ ਅਤੇ ਸਕੂਲ ਪਿੰ੍ਰਸੀਪਲ ਮੈਡਮ ਸ੍ਰੀ ਮਤੀ ਅਨੀਤਾ ਕਾਲੜਾ ਜੀ ਦੁਆਰਾ ਸਵਾਗਤ ਕੀਤਾ ਗਿਆ ਇਸ ਮੋਕੇ ਸਕੂਲ ਦੇ ਵਿਿਦਆਰਥੀਆ ਵਲੋ ਇਕ ਸਭਿਆਚਾਰ ਗੀਤ ਉੱਪਰ ਨਾਚ ਵੀ ਪੇਸ ਕੀਤਾ ਗਿਆ ਫਿਰ ਡਾ ਗੁਰਤੇਜ ਸਿੰਘ ਜੀ ਅਤੇ ਉਹਨਾ ਦੀ ਟੀਮ ਵਲ਼ੋ 75ਵੇਂ ਅਜਾਦੀ ਦਿਹਾੜੇ ਸਮਰਪਿਤ “ਹਰ ਘਰ ਤਿਰੰਗਾ ਮੁਹਿੰਮ ਤਹਿਤ ਦੇਸ ਭਗਤੀ ਦੇ ਗਾਣਿਆ ਉਪਰ ਸਫਰ ਪੇਸਕਾਰੀ ਕੀਤੀ ਗਈ ਜੋ ਕਿ ਬਹੁਤ ਹੀ ਪ੍ਰਭਾਵਸਾਕੀ ਸੀ । ਉਸਤੌ ਬਾਅਦ ਉਹਨਾ ਦੀ ਟੀਮ ਇੱਕ ਨੁਕੱੜ ਨਾਟਕ ਵੀ ਖੇਡਿਆ ਗਿਆ ਜੋ ਕਿ ਅਜਾਦੀ ਦਿਹਾੜੇ ਨੂੰ ਸਮਰਪਿਤ ਸੀ ਅਤੇ ਬਹੁਤ ਹੀ ਉਤੱਮ ਦਰਜੇ ਦਾ ਸੀ ਅੰਤ ਵਿੱਚ ਉਹਨਾ ਦੀ ਟੀਮ ਵਲੌ ਹੀ ਪੰਜਾਬੀ ਸਭਿੱਆਚਾਰ ਦੀ ਜਿੰਦ ਜਾਨ “ਭੰਡ ਪੇਸ ਕੀਤੇ ਗਏ ਜਿੰਨਾ ਨੇ ਸਕੂਲ ਦੇ ਬਚਿਆਂ ਅਤੇ ਅਧਿਆਪਕਾ ਨੂੰ ਹਸਾ ਹਸਾ ਕੇ ਉਹਨਾ ਦੇ ਢਿੱਡੀ ਪੀੜਾ ਹੋਣ ਲਾ ਦਿੱਤੀਆ ਇਸ ਮੋਕੲ ਸਕੂਲ ਪਿੰ੍ਰਸੀਪਲ ਮੈਡਮ ਸ੍ਰੀ ਮਤੀ ਅਨੀਤਾ ਕਾਲੜਾ ਜੀ ਨੇ ਡਾ. ਗੁਰਤੇਜ ਸਿੰਘ ਤੇ ਉਹਨਾ ਦੀ ਟੀਮ ਵਲੌ ਪੇਸ਼ ਕੀਤੇ ਸਕੂਲ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੋਕੇ ਸਕੁਲ; ਚੇਆਰਮੈਨ ਸ੍ਰੀ ਸਤੀਸ਼ ਕਾਲੜਾ ਜੀ ਵਲੋ ਡਾ. ਗੁਰਤੇਜ ਸਿੰਘ ਅਤੇ ਉਹਨਾ ਦੀ ਟੀਮ ਦਾ ਸਕੁਲ ਪੁਜੱਣ ਤੇ ਤਾਰੀਫ ਕੀਤੀ ਗਈ ਉਹਨਾ ਕਿਹਾ ਕਿ ਇਹ ਇਕ ਸ਼ਲਾਘਾਯੋਗ ਕਦਮ ਹੈ ਜੋ ਬੱਚਿਆਂ ਨੂੰ ਦੇਸ਼ ਭਗਤੀ ਬਾਰੇ ਜਾਣਕਾਰੀ ਦੇ ਰਹੀ ਹੈ ਉਹਨਾ ਆਈ ਹੋਈ ਟੀਮ ਜਿਂਨਾ ਵਿੱਚ ਡਾ. ਗੁਰਤੇਜ ਸਿੰਘ ਅਤੇ ਟੀਮ ਮੈਂਬਰਜ ਦਾ ਸਕੁਲ ਪੂਜਣ ਤੇ ਸਫਲ ਪ੍ਰੋਗਰਾਮ ਕਰਨ ਵਿਸ਼ੇਸ਼ ਧੰਨਵਾਦ ਵੀ ਕੀਤਾ।

ਸ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਬਿਜਲੀ ਸੋਧ ਬਿੱਲ 2022 ਵਾਪਸ ਲੈ ਕੇ ਉਹਨਾਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ ਆਖਿਆ ਜਿਹਨਾਂ ਦੇ ਹਿੱਤ ਜੁੜੇ ਹਨ  

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਇਹ ਬਿੱਲ ਸਾਂਝੀ ਸੰਸਦੀ ਕਮੇਟੀ ਨੂੰ ਭੇਜਿਆ ਜਾਵੇ  

ਕਿਹਾ ਕਿ ਸੂਬੇ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਹਿੱਤਾਂ ਨੂੰ ਕੁਚਲਿਆ ਜਾਵੇਗਾ ਤੇ ਕਿਸਾਨਾਂ ਤੇ ਗਰੀਬਾਂ ਦੀਆਂ ਸਬਸਿਡੀਆਂ ਖੋਹ ਲਈਆਂ ਜਾਣਗੀਆਂ

  ਚੰਡੀਗੜ੍ਹ, 7 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ ਅਤੇ ਇਸ ਮਾਮਲੇ ਵਿਚ ਰਾਜਾਂ, ਕਿਸਾਨਾਂ ਤੇ ਕਿਸਾਨ ਯੂਨੀਅਨਾਂ ਸਮੇਤ ਸਾਰੇ ਸਬੰਧਤ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਉਹਨਾਂ ਨਾਲ ਰਾਇ ਮਸ਼ਵਰਾ ਕੀਤਾ ਜਾਵੇ।   ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਇਹ ਸੋਧ ਬਿੱਲ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਸਕਦੀ ਹੈ ਤਾਂ ਜੋ ਸਾਰੇ ਇਤਰਾਜ਼ਾਂ ’ਤੇ ਚਰਚਾ ਕਰ ਕੇ ਇਸ ਬਾਰੇ ਫੈਸਲਾ ਲਿਆ ਜਾਵੇ।   ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਧਿਆਨ ਦੁਆਇਆ ਕਿ ਜਦੋਂ ਕੇਂਦਰ ਸਰਕਾਰ ਨੇ 9 ਦਸੰਬਰ 2021 ਨੁੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਤਾਂ ਨਾਲ ਹੀ ਕਿਹਾ ਸੀ ਕਿ ਉਹ ਬਿਜਲੀ ਸੋਧ ਬਿੱਲ 2022 ਨੂੰ ਰਾਜਾਂ, ਸਿਆਸੀ ਪਾਰਟੀਆਂ, ਕਿਸਾਨਾਂ ਤੇ ਕਿਸਾਨ ਸੰਗਠਨਾਂ ਸਮੇਤ ਉਹਨਾਂ ਸਾਰਿਆਂ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਇਸਨੂੰ ਅੱਗੇ ਨਹੀਂ ਲਿਆਉਣਗੇ।   ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੋਧ ਬਿੱਲ ਭਲਕੇ ਸੰਸਦ ਵਿਚ ਲਿਆਂਦਾ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਜਿਹਨਾਂ ਦੇ ਹਿੱਤ ਪ੍ਰਭਾਵਤ ਹੋ ਰਹੇ ਹਨ, ਉਹਨਾਂ ਨਾਲ ਕੋਈ ਰਾਇ ਮਸ਼ਵਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸੂਬਿਆਂ ਵਿਚ ਇਹ ਭਾਵਨਾ ਹੈ ਕਿ ਜੇਕਰ ਇਸ ਬਿਜਲੀ ਬਿੱਲ ਨੂੰ ਇਸਦੇ ਮੌਜੂਦਾ ਸਰੂਪ ਵਿਚ ਮਨਜ਼ੂਰੀ ਮਿਲਦੀ ਹੈ ਤਾਂ ਫਿਰ ਰਾਜਾਂ ਦੇ ਹਿੱਤਾਂ ਨੁੰ ਕੁਚਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰਾਜਾਂ ਦੇ ਸੰਘੀ ਹੱਕਾਂ ਦਾ ਵੀ ਸਵਾਲ ਹੈ ਜਿਹਨਾਂ ਹੱਕਾਂ ਨੂੰ ਬਿੱਲ ਦੇ ਤਹਿਤ ਖੋਹ ਲਿਆ ਜਾਵੇਗਾ ਤੇ ਰਾਜਾਂ ਦੀ ਅਥਾਰਟੀ ਨੂੰ ਨੀਵਾਂ ਵਿਖਾਇਆ ਜਾਵੇਗਾ। ਉਹਨਾਂ ਕਿਹਾ ਕਿ ਬਿਜਲੀ ਮਾਮਲਾ ਇਸ ਵੇਲੇ ਸਾਂਝੀ ਸੂਚੀ ਦਾ ਵਿਸ਼ਾ ਹੈ ਤੇ ਇਸ ’ਤੇ ਰਾਜ ਸਰਕਾਰ ਦੀਆਂ ਤਾਕਤਾਂ ਲਾਗੂ ਹੁੰਦੀਆਂ ਹਨ।   ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਗੱਲ ਸਹੀ ਹੋਵੇਗੀ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਨੂੰ ਸੰਸਦ ਵਿਚ ਲਿਆਉਣ ਤੋਂ ਪਹਿਲਾਂ ਇਸ ਮਾਮਲੇ ਵਿਚ ਰਾਜਾਂ ਤੇ ਉਹਨਾਂ ਸਾਰਿਆਂ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਨਾਲ ਰਾਇ ਮਸ਼ਵਰਾ ਕਰੇ।   ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਵਿਆਪਕ ਰੋਸ ਵਿਖਾਵੇ ਹੋਏ ਜੋ ਖੇਤੀ ਕਾਨੂੰਨ ਰੱਦ ਕਰਨ ਨਾਲ ਖਤਮ ਹੋ ਗਏ। ਉਹਨਾਂ ਕਿਹਾ ਕਿ ਪਹਿਲਾਂ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ ਕਿ ਖੇਤੀ ਕਾਨੂੰਨਾਂ ਦੇ ਮੌਜੂਦਾ ਸਰੂਪਾਂ ਮੁਤਾਬਕ ਇਹਨਾਂ ਵਿਚ ਸੋਧ ਕੀਤੀ ਜਾਵੇਗੀ ਜਿਸਦੀ ਬਦੌਲਤ ਰੋਸ ਵਿਖਾਵੇ ਤੇ ਬੇਚੈਨੀ ਹੋਰ ਵਧੇਗੀ। ਉਹਨਾਂ ਕਿਹਾ ਕਿ ਇਹ ਹਾਲਾਤ ਹਰ ਹਾਲਤ ਵਿਚ ਟਾਲੇ ਜਾਣੇ ਚਾਹੀਦੇ ਹਨ।   ਕਿਸਾਨਾਂ ਤੇ ਸਮਾਜ ਦੇ ਅਣਗੋਲੇ ਵਰਗਾਂ ਦੀਆਂ ਭਾਵਨਾਵਾਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਤੇ ਸਮਾਜ ਨੂੰ ਇਹ ਪੱਕਾ ਵਿਸਵਾਸ ਹੈ ਕਿ ਬਿਜਲੀ ਸੋਧ ਬਿੱਲ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਬਿਜਲੀ ਸੈਕਟਰ ਵਿਚ ਇਹ ਆਮ ਧਾਰਨਾ ਹੈ ਕਿ ਜੇਕਰ ਬਿਜਲੀ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਵਾਸਤੇ ਖੋਲ੍ਹ ਦਿੱਤਾ ਗਿਆ ਤਾਂ ਫਿਰ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦਾ ਭੋਗ ਪੈ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਇਹ ਭਾਵਨਾ ਹੈ ਕਿ ਮੁਫਤ ਬਿਜਲੀ ਕਿਸਾਨਾਂ ਨੂੰ ਸਿਰਫ ਖੇਤੀਬਾੜੀ ਵਾਸਤੇ ਦਿੱਤੀ ਜਾ ਰਹੀ ਹੈ ਤੇ ਗਰੀਬਾਂ ਨੂੰ ਅਸ਼ੰਕ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਫਿਰ ਇਹ ਹਾਲਾਤ ਨਹੀਂ ਹਨ ਕਿ ਬਿਜਲੀ ਦੇ ਮਾਮਲੇ ’ਤੇ ਕਾਨੂੰਨ ਬਣਾਇਆ ਜਾ ਸਕੇ।   ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਦੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੰਮਕਾਜ ’ਤੇ ਵੀ ਭੁਲੇਖਾ ਹੈ ਕਿਉਂਕਿ ਕੇਂਦਰੀ ਰੈਗੂਲੇਟਰੀ ਕਮਿਸ਼ਨ ਉਸਦੀ ਭੁਮਿਕ ਹਥਿਆ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਕਮਿਸ਼ਨਾਂ ਨੇ ਸੂਬੇ ਦੀ ਲੋੜ ਮੁਤਾਬਕ ਹੀ ਕੰਮ ਕਰਨਾ ਹੈ ਤੇ ਨਵੀਂ ਵਿਵਸਥਾ ਮੁਤਾਬਕ ਇਹ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਦੀਆਂ ਬਿਜਲੀ ਕੰਪਨੀਆਂ ਵਿਚ ਇਸ ਭਾਵਨਾ ਨਾਲ ਮੰਦੇ ਹਾਲਾਤ ਹਨ ਕਿ ਸਬਸਿਡੀ ਹਾਸਲ ਕਰਨ ਵਾਲੇ ਖਪਤਕਾਰ ਬਿਜਲੀ ਕੰਪਨੀਆਂ ਦਾ ਮਾੜਾ ਹਾਲ ਕਰ ਦੇਣਗੇ ਅਤੇ ਜਿਹੜੇ ਇਸ ਕਰਾਸ ਸਬਸਿਡੀ ਦਾ ਬੋਝ ਝੱਗਲਣਗੇ, ਉਹ ਪ੍ਰਾਈਵੇਟ ਖਿਡਾਰੀਆਂ ਹਵਾਲੇ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਕਾਰਨ ਨਾ ਸਿਰਫ ਸੂਬੇ ਦੀਆਂ ਵਿੱਤੀ ਮੁਸ਼ਕਿਲਾਂ ਵੱਧਣਗੀਆਂ ਬਲਕਿ ਸਰਕਾਰ ਦਾ ਕੰਮਕਾਜ ਵੀ ਪ੍ਰਭਾਵਤ ਕਰਨਗੀਆਂ ਕਿਉਂਕਿ ਇਸਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਭਵਿੱਖ ਦਾਅ ਉਪਰ ਲੱਗ ਜਾਵੇਗਾ।

ਘਰੇਲੂ ਔਰਤਾਂ ਨੂੰ ਘੱਟ ਆਂਕਣਾ ਅਸਲੀਅਤ ਤੋਂ ਮੂੰਹ ਫੇਰਨਾ ✍️ ਗੋਬਿੰਦਰ ਸਿੰਘ ਢੀਂਡਸਾ  

ਔਰਤ ਅਤੇ ਮਰਦ ਜ਼ਿੰਦਗੀ ਦੇ ਸਾਇਕਲ ਦੇ ਦੋ ਪਹੀਏ ਹਨ, ਆਸਾਨ ਸਫ਼ਰ ਲਈ ਦੋਹਾਂ ਦੀ ਜ਼ਰੂਰਤ ਹੈ। ਮਕਾਨ ਨੂੰ ਘਰ, ਘਰ ਨੂੰ ਸਵਰਗ ਬਣਾਉਣ ਦੀ ਮੁਹਾਰਤ, ਬਰਕਤ ਅਤੇ ਕਲਾ ਕੁਦਰਤ ਨੇ ਔਰਤ ਨੂੰ ਬਖਸ਼ੀ ਹੈ। ਉਹ ਮਕਾਨ ਕਦੇ ਘਰ, ਘਰ ਸਵਰਗ ਨਹੀਂ ਬਣਦੇ ਜੋ ਔਰਤਾਂ ਤੋਂ ਸੱਖਣੇ ਹੁੰਦੇ ਹਨ। ਔਰਤਾਂ ਦੇ ਸਬਰ, ਸਹਿਜਤਾ ਅਤੇ ਕੋਮਲਤਾ ਕਰਕੇ ਹੀ ਕੁਦਰਤ ਨੇ ਉਸਨੂੰ ਮਾਂ ਵਰਗੇ ਉੱਚੇ ਰੁਤਵੇ ਨਾਲ ਨਿਵਾਜਿਆ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪਰਮਾਤਮਾ ਹਰ ਥਾਂ ਆਪ ਨਹੀਂ ਖਲੋ ਸਕਦਾ ਇਸ ਲਈ ਉਸ ਨੇ ਮਾਂ ਨੂੰ ਬਣਾਇਆ ਜੋ ਆਪਣੇ ਬੱਚਿਆਂ ਲਈ ਆਖਰੀ ਦਮ ਤੱਕ ਬਹੁੜਦੀ ਹੈ। ਔਰਤ ਕੋਈ ਵੀ ਹੋਵੇ ਕੰਮਕਾਜੀ ਜਾਂ ਘਰੇਲੂ, ਉਸਦੀ ਕਿਸੇ ਵੀ ਹਾਲਤ ਵਿੱਚ ਅਹਿਮੀਅਤ ਘੱਟ ਨਹੀਂ ਹੈ। ਦੋਨੋਂ ਆਪਣੇ ਆਪਣੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਜ ਦਾ ਇਹ ਦੁਖਾਂਤ ਵੀ ਹੈ ਕਿ ਘਰੇਲੂ ਔਰਤਾਂ ਨੂੰ ਅਕਸਰ ਹਲਕੇ ਵਿੱਚ ਲਿਆ ਜਾਂਦਾ ਹੈ, ਉਹਨਾਂ ਦੇ ਮਹੱਤਵ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ। ਘਰੇਲੂ ਔਰਤ ਹੋਣਾ ਘੱਟ ਆਤਮ ਵਿਸ਼ਵਾਸੀ, ਪਿਛਾਕੜ ਦੀ ਨਿਸ਼ਾਨੀ ਕਦੇ ਵੀ ਨਹੀਂ ਅਤੇ ਨਾ ਹੀ ਕੋਈ ਹੀਣ ਭਾਵਨਾ ਨਾਲ ਗ੍ਰਸਿਤ ਹੋਣ ਦੀ ਸਥਿਤੀ ਹੈ। ਸਿੱਖਿਆ ਪ੍ਰਾਪਤ ਕਰਨਾ ਹਰ ਔਰਤ ਦਾ ਹੱਕ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਔਰਤ ਘਰ ਨੂੰ ਅਤੇ ਆਉਣ ਵਾਲੀ ਪੀੜੀ ਦੀ ਹੋਰ ਸੁਚੱਜੇ ਢੰਗ ਨਾਲ ਦੇਖ-ਰੇਖ ਕਰ ਸਕਦੀ ਹੈ। ਘਰੇਲੂ ਔਰਤਾਂ ਉਹ ਹਨ ਜੋ ਆਪਣਾ ਆਪ ਭੁਲਾ ਕੇ ਪਰਿਵਾਰਾਂ ਨੂੰ ਇੱਕ ਮਾਲਾ ਵਿੱਚ ਪਰੋਕੇ ਰੱਖਦੀਆਂ ਹਨ, ਸੰਭਾਲ ਕੇ ਰੱਖਦੀਆਂ ਹਨ ਅਤੇ ਉਹਨਾਂ ਲਈ ਬਿਨ੍ਹਾ ਕਿਸੇ ਸੁਆਰਥ ਜਾਂ ਲਾਲਚ ਤੋਂ ਸਮਰਪਿਤ ਹੋ ਜਾਂਦੀਆਂ ਹਨ। ਘਰੇਲੂ ਔਰਤਾਂ ਪਰਿਵਾਰਿਕ ਜਿੰਮੇਵਾਰੀਆਂ, ਰਿਸ਼ਤਿਆਂ ਦੇ ਨਿੱਕੇ ਨਿੱਕੇ ਹਿਸਾਬ ਬਿਨ੍ਹਾ ਕਿਸੇ ਲਿਖਤ ਪੜ੍ਹਤ ਤੋਂ ਜ਼ੁਬਾਨੀ ਯਾਦ ਰੱਖ ਛੱਡਦੀਆਂ ਹਨ ਤੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੀਆਂ ਹਨ ਜੋ ਕਿ ਉਹਨਾਂ ਨੂੰ ਬਾਕੀਆਂ ਨਾਲੋਂ ਵਿਸ਼ੇਸ਼ ਸਥਾਨ ਤੇ ਖੜ੍ਹਾ ਕਰ ਦਿੰਦਾ ਹੈ। ਘਰੇਲੂ ਔਰਤਾਂ ਦਾ ਕੋਈ ਐਤਵਾਰ ਨਹੀਂ ਆਉਂਦਾ ਅਤੇ ਨਾ ਹੀ ਕੋਈ ਹੋਰ ਛੁੱਟੀ ਹੁੰਦੀ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਦਿਨ ਰਾਤ ਹੁੰਦਾ ਹੈ। ਇਹ ਓਹੀ ਘਰੇਲੂ ਔਰਤਾਂ ਹਨ ਜੋ ਬੂਹਾ ਖੜਕੇ ਤੇ ਅੱਧੀ ਰਾਤ ਨੂੰ ਵੀ ਇੱਕ ਦਮ ਉੱਠ ਖੜਦੀਆਂ ਹਨ, ਇਹਨਾਂ ਨੂੰ ਕਦੇ ਪੂਰੀ ਨੀਂਦ ਨਸੀਬ ਨਹੀਂ ਹੁੰਦੀ। ਘਰੇਲੂ ਔਰਤਾਂ ਦਾ ਪਰਿਵਾਰ ਸੰਭਾਲਣ ਅਤੇ ਕੰਮ ਕਰਨ ਦਾ ਕੋਈ ਅੱਠ ਘੰਟੇ ਦਾ ਨਿਸ਼ਚਿਤ ਟਾਇਮ ਨਹੀਂ ਹੁੰਦਾ ਬਲਕਿ ਚੌਬੀ ਘੰਟੇ, ਬਾਰ੍ਹਾਂ ਮਹੀਨੇ ਹਰ ਸਮੇਂ ਹਾਜ਼ਰ ਰਹਿੰਦੀਆਂ ਹਨ। ਘਰ ਦੇ ਬਜ਼ੁਰਗ, ਪਤੀ ਅਤੇ ਬੱਚਿਆਂ ਦਾ ਛੋਟੀ ਤੋਂ ਛੋਟੀ ਗੱਲ, ਕੰਮ, ਖਾਣਪੀਣ ਆਦਿ ਦਾ ਖਿਆਲ ਰੱਖਣਾ ਅਤੇ ਘਰਦੇ ਕੰਮਾਂ ਨੂੰ ਸੰਵਾਰਨਾ ਕੋਈ ਆਸਾਨ ਵਰਤਾਰਾ ਨਹੀਂ, ਇਹ ਘਰੇਲੂ ਔਰਤਾਂ ਹੀ ਹਨ ਜੋ ਆਪਣੀ ਕਾਬਲੀਅਤ ਨਾਲ ਇਸ ਨੂੰ ਸੰਭਾਲਦੀਆਂ ਹਨ। ਕਈ ਵਾਰ ਮਹਿਫਲਾਂ ਵਿੱਚ ਹਾਸੇ ਠੱਠੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਔਰਤਾਂ ਨੂੰ ਉਹਨਾਂ ਦੀ ਉਮਰ ਨਹੀਂ ਪੁੱਛੀਦੀ ਤੇ ਇਸਦਾ ਜਵਾਬ ਵੀ ਆਪਣੀ ਮੱਤ ਅਨੁਸਾਰ ਵਿਅੰਗਮਈ ਲੈ ਲਿਆ ਜਾਂਦਾ ਹੈ ਜਦਕਿ ਇਸ ਦਾ ਵਾਜਿਬ ਜਵਾਬ ਤਾਂ ਇਹ ਹੈ ਕਿ ਔਰਤਾਂ ਨੂੰ ਕਦੇ ਉਹਨਾਂ ਦੀ ਉਮਰ ਨਹੀਂ ਪੁੱਛੀਦੀ ਕਿਉਂਕਿ ‘ਉਹ ਕਦੇ ਵੀ ਆਪਣੇ ਲਈ ਨਹੀਂ ਜਿਉਂਦੀਆਂ, ਸਗੋਂ ਹਮੇਸ਼ਾਂ ਆਪਣੇ ਪਰਿਵਾਰ ਲਈ ਜਿਉਂਦੀਆਂ ਹਨ’। ਜੇਕਰ ਘਰੇਲੂ ਔਰਤਾਂ ਗੰਵਾਰ, ਅਰਥਹੀਣ, ਕਿਸੇ ਕੰਮ ਦੀਆਂ ਨਹੀਂ ਜਾਪਦੀਆਂ, ਸਮੇਂ ਤੋਂ ਬਹੁਤ ਪਿੱਛੇ ਜਾਪ ਰਹੀਆਂ ਹਨ ਤਾਂ ਇਹ ਉਹਨਾਂ ਦੀ ਗਲਤੀ ਨਹੀਂ ਇਹ ਤੁਹਾਡੀ ਸਮਾਜਿਕ ਅਤੇ ਮਾਨਸਿਕ ਸੋਚ ਦਾ ਨਿਘਾਰ ਹੈ, ਤੁਹਾਡੇ ਨਜ਼ਰੀਏ ਨੂੰ ਇਲਾਜ ਦੀ ਜ਼ਰੂਰਤ ਹੈ। ਘਰੇਲੂ ਔਰਤਾਂ ਨੂੰ ਕਿਸੇ ਪੱਖ ਤੋਂ ਘੱਟ ਆਂਕਣਾ ਸਿਰਫ ਆਪਣੀ ਮੂਰਖਤਾ ਅਤੇ ਅਗਿਆਨਤਾ ਦੀ ਪ੍ਰੋੜਤਾ ਕਰਨਾ ਹੈ ਅਤੇ ਅਸਲੀਅਤ ਤੋਂ ਮੂੰਹ ਫੇਰਨਾ ਹੈ। ਘਰੇਲੂ ਔਰਤਾਂ ਨੂੰ ਕੋਈ ਬੱਝਵੀਂ ਤਨਖਾਹ ਨਹੀਂ ਮਿਲਦੀ ਪਰੰਤੂ ਉਹ ਆਪਣਿਆਂ ਦੀ ਖੁਸ਼ੀ ਵਿੱਚ ਖੁਸ਼ ਹਨ ਅਤੇ ਆਪਣੇ ਸੁਪਨਿਆਂ ਨੂੰ ਲਾਂਭੇ ਰੱਖ ਪਰਿਵਾਰਾਂ ਨੂੰ ਪਹਿਲ ਦੇ ਰਹੀਆਂ ਹਨ, ਉਹਨਾਂ ਨੂੰ ਬਣਦਾ ਸਤਿਕਾਰ ਦੇਣਾ, ਉਹਨਾਂ ਦੇ ਸਮਰਪਣ ਅਤੇ ਕੀਤੀ ਜਾਂਦੀ ਅਣਥੱਕ ਮਿਹਨਤ ਨੂੰ ਸਿਜਦਾ ਕਰਨਾ ਚਾਹੀਦਾ ਹੈ। 

ਗੋਬਿੰਦਰ ਸਿੰਘ ਢੀਂਡਸਾ ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਮੋਬਾਇਲ ਨੰਬਰ – 92560-66000

 

ਪੁਲਾੜ ਬਨਾਮ ਗਟਰ ✍️ ਸਲੇਮਪੁਰੀ ਦੀ ਚੂੰਢੀ

-  ਗਟਰ 'ਚ
ਬੰਦਾ ਵਾੜ ਕੇ
ਸਫਾਈ ਕਰਵਾਉਣ ,
ਹਸਪਤਾਲਾਂ  'ਚ
ਬਦਬੂ ਮਾਰਦੇ
ਗਦੈਲੇ ਵਿਛਾਉਣ ,
ਕਤਾਰਾਂ 'ਚ ਖੜ੍ਹਕੇ
ਆਟਾ ਪੁਵਾਉਣ ,  
ਅੰਬਾਨੀ ਤੇ ਅਡਾਨੀ
ਨੂੰ
ਧਨੀ ਬਣਾਉਣ,
ਬੈਂਕ ਲੁਟੇਰਿਆਂ ਨੂੰ
ਵਿਦੇਸ਼ਾਂ 'ਚ
ਭਜਾਉਣ,
ਗੱਭਰੂਆਂ ਨੂੰ
'ਚਿੱਟੇ'
ਨਾਲ ਰਜਾਉਣ,
ਗਰੀਬ ਨੂੰ
ਹੋਰ ਗਰੀਬ
ਬਣਾਉਣ,  
ਧਰਮ ਦੇ ਨਾਂ 'ਤੇ
ਲੜਾਉਣ,
ਜਾਤ ਦੇ ਨਾਂ 'ਤੇ
ਦਬਾਉਣ,
'ਕਮਿਸ਼ਨ' ਵਧਾਉਣ,
ਲਈ
ਸਾਡੀ ਤਰੱਕੀ
ਅੰਬਰਾਂ ਨੂੰ ਛੂੰਹਦੀ
ਦੂਰੋਂ ਦੀੰਹਦੀ ਆ!
 ਆਸਟਰੇਲੀਅਨ ਵਿਗਿਆਨੀ ਵਲੋਂ
128000 ਫੁੱਟ ਤੋਂ
ਛਾਲ ਮਾਰ ਕੇ
1236 ਕਿਲੋਮੀਟਰ ਦੀ ਯਾਤਰਾ
4 ਮਿੰਟ 5 ਸਕਿੰਟ ਵਿਚ
ਤੈਅ ਕਰਕੇ
ਧਰਤੀ 'ਤੇ ਆਉਣਾ!
ਪੁਲਾੜ 'ਚ
 ਤਾਰੀਆਂ ਲਾਉਣਾ!
ਤਰੱਕੀ ਨਹੀਂ,
ਨਿਰਾ ਝੂਠ
ਜਾਪਦੈ!
-ਸੁਖਦੇਵ ਸਲੇਮਪੁਰੀ
09780620233
7 ਅਗਸਤ, 2022.

 ਪਾਸਪੋਰਟ ✍️ ਸਲੇਮਪੁਰੀ ਦੀ ਚੂੰਢੀ

- ਸੂਰਜ ਦੀ ਪਹਿਲੀ ਕਿਰਨ
ਨਿਕਲਦਿਆਂ ਹੀ
ਪਾਸਪੋਰਟ ਦਫਤਰ ਅੱਗੇ
ਲੱਗੀਆਂ ਲੰਬੀਆਂ ਲੰਬੀਆਂ
ਕਤਾਰਾਂ ਵਿਚ ਖੜ੍ਹੇ
 ਕੁੜੀਆਂ-ਮੁੰਡਿਆਂ
ਦੇ ਅਣਭੋਲ ਚਿਹਰਿਆਂ 'ਤੇ
ਬਣੇ ਪ੍ਰਸ਼ਨ ਚਿੰਨ੍ਹ
ਦਰਸਾਉਂਦੇ ਨੇ
 ਕਿ-
75 ਸਾਲ ਪਹਿਲਾਂ
 ਜਿਹੜਾ 'ਸਿਸਟਮ',
'ਸਿਸਟਮ' ਨਹੀਂ ਸੀ ਲੱਗਦਾ!
ਹੁਣ ਉਸੇ
'ਸਿਸਟਮ'
'ਚ ਜਾਣ ਨੂੰ
ਪੈਰਾਂ ਥੱਲੇ
ਭਾਂਬੜ ਮੱਚਦੇ ਨੇ!
ਕਿਉਂਕਿ -
ਨਿਪੁੰਸਕ ਹੋ ਚੁੱਕੇ
'ਸਿਸਟਮ' ਕਰਕੇ
'ਭਵਿੱਖ'
ਰੇਤਲੇ ਟਿੱਬਿਆਂ 'ਚ
ਅੱਗੇ ਅੱਗੇ ਦੌੜਦੀ
'ਮ੍ਰਿਗ-ਤ੍ਰਿਸ਼ਨਾ'
ਬਣਕੇ ਰਹਿ ਗਿਆ!
-ਸੁਖਦੇਵ ਸਲੇਮਪੁਰੀ
09780620233
6 ਅਗਸਤ, 2022

138ਵੇਂ ਦਿਨ ਧਰਨੇ 'ਚ ਅਕਾਲੀ ਦਲ਼(ਮਾਨ) ਨੇ ਲਵਾਈ ਹਾਜ਼ਰੀ  

ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿਓ-ਅਕਾਲੀ ਦਲ਼(ਮਾਨ)
ਜਗਰਾਉਂ 7 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਗਰੀਬ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਾਂ ਮਿਲਣਾ ਪੰਜਾਬ ਸਰਕਾਰ ਦੇ ਮੱਥੇ 'ਤੇ ਵੱਡਾ ਕਲ਼ੰਕ ਸਾਬਤ ਹੋ ਰਿਹਾ ਹੈ। ਇਹ ਵਿਚਾਰ ਸਥਾਨਕ ਥਾਣੇ ਮੂਹਰੇ ਲੱਗੇ ਪੱਕਾ ਧਰਨਾ ਲਗਾਈ ਬੈਠੇ ਧਰਨਾਕਾਰੀਆਂ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ਼ (ਅਮ੍ਰਿੰਤਸਰ) ਯੂਥ ਵਿੰਗ ਹਲਕਾ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਹੇ। ਇਸ ਸਮੇਂ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਧਰਨੇ ਹ‍ਾਜ਼ਰ ਸੁਰਿੰਦਰ ਸਿੰਘ, ਜੁਗਰਾਜ ਸਿੰਘ ਰਸੂਲਪੁਰ, ਰਾਜਵਿੰਦਰ ਸਿੰਘ ਜਗਰਾਉਂ, ਦੀਪ ਸਿੰਘ ਢੁਡੀਕੇ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮ੍ਰਿਤਕ ਬੀਬੀ ਕੁਲਵੰਤ ਕੌਰ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ਤੇ ਬੈਠੇ ਪੀੜ੍ਹਤਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੀੜ੍ਹਤਾਂ ਨੂੰ ਇਨਸਾਫ਼ ਨਾਂ ਦਿੱਤਾ ਤਾਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ਼ (ਅਮ੍ਰਿੰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਧਿਆਨ 'ਚ ਲਿਆਂਦਾ ਜਾਵੇਗਾ ਅਤੇ ਮਾਮਲੇ ਨੂੰ ਭਾਰਤੀ ਸੰਸਦ ਵਿੱਚ ਉਠਾਇਆ ਜਾਵੇ। ਯੂਥ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ-ਨਾਲ ਯੂਥ ਵਿੰਗ ਵਲੋਂ ਧਰਨਾਕਾਰੀ ਜੱਥੇਬੰਦੀਆਂ ਨਾਲ ਤਾਲ਼ਮੇਲ ਕਰਕੇ ਆਉਣ ਵਾਲੇ ਸਮੇਂ ਵਿੱਚ ਜਲ਼ਦੀ ਹੀ ਰੋਸ ਮੁਜ਼ਾਹਰਾ ਉਲ਼ੀਕਿਆ ਜਾਵੇਗਾ। ਇਸ ਸਮੇਂ  ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਰਾਮਤੀਰਥ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਪੰਜਾਬ ਸਰਕਾਰ ਤੋਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਧਰਨਾਕਰੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਆਪਣੇ ਖੂਨ ਨਾਲ ਇੱਕ ਖਤ ਲਿਖ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਪੀੜ੍ਹਤ ਪਰਿਵਾਰ ਤੇ ਧਰਨਾਕਾਰੀਆਂ ਦਾ ਕਾਨੂੰਨ ਅਤੇ ਪੰਜਾਬ ਸਰਕਾਰ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ। ਧਰਨੇ ਵਿਚ ਬੈਠੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਸਾਲ 2005 ਤੋਂ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਨਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ, ਨਾਂ ਹੀ ਦੋ ਵਾਰ ਬਣੀ ਪ੍ਰਕਾਸ਼ ਸਿੰਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਅਤੇ ਨਾਂ ਹੀ ਦੋਵਾਰਾ ਬਣੀ ਕੈਪਟਨ ਤੇ ਚਰਨਜੀਤ ਚੰਨੀ ਸਰਕਾਰ ਇਨਸਾਫ਼ ਦੇ ਸਕੀ। ਪਰਿਵਾਰ ਨੇ ਭਰੇ ਮਨ ਨਾਲ਼ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਤੋਂ ਤਾਂ ਇਸ ਕਰਕੇ ਆਸ ਨਹੀਂ ਸੀ ਕਿ ਉਹ ਤਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਨ ਪਰ ਹੁਣ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਲੋਕਾਂ ਨੂੰ ਵਡੇਰੀ ਆਸ ਸੀ। ਉਨ੍ਹਾਂ ਹਲਕ‍ਾ ਵਿਧਾਇਕ 'ਤੇ ਵਰਦਿਆਂ ਕਿਹਾ ਕਿ ਉਨ੍ਹਾਂ ਦੇ ਹਰ ਧਰਨੇ 'ਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ਵਾਲੀ ਬੀਬੀ ਵੋਟਾਂ ਲੈ ਕੇ ਬਦਲ਼ ਗਈ ਏ ਅਤੇ ਬੀਬੀ ਨੇ ਆਮ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਹੈ। ਉਨ੍ਹਾਂ ਕਿਹਾ ਕਿ ਉਹ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਅਤੇ ਇਨਸਾਫ਼ ਦੀ ਪ੍ਰਾਪਤੀ ਤੱਕ ਲੜ੍ਹਦੇ ਰਹਿਣਗੇ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਆਤਮਾ ਸਿੰਘ ਪ੍ਰਧਾਨ ਗੁਰੂ ਰਵੀਦਾਸ ਸਭਾ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਰਾਮਤੀਰਥ ਸਿੰਘ ਲੀਲਾ, ਅਮਰਜੀਤ ਸਿੰਘ ਬੈੰਸ, ਅਵਤਾਰ ਸਿੰਘ ਠੇਕੇਦਾਰ ਵੀ ਹਾਜ਼ਰ ਰਹੇ।