ਲੁਧਿਆਣਾ, 13 ਅਗਸਤ - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅੱਜ ਅਦਾਲਤ ਵਿਚ ਲੰਬੇ ਸਮੇਂ ਤੋਂ ਲੰਬਿਤ ਪਏ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸੇ ਅਦਾਲਤ ਤਹਿਤ ਮਾਣਯੋਗ ਜੱਜ ਸ਼ਿੰਪਾ ਰਾਣੀ ਦੀ ਅਗਵਾਈ ਹੇਠ ਵੀ ਲੰਬਿਤ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਕੇ ਵੱਖ ਵੱਖ ਧਿਰਾਂ ਨੂੰ ਵੱਡੀ ਰਾਹਤ ਦਿਵਾਈ ਗਈ। ਇਸ ਮੌਕੇ ਮਾਣਯੋਗ ਜੱਜ ਸ਼ਿੰਪਾ ਰਾਣੀ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਝਗੜੇ ਨਜਿੱਠਣ ਨਾਲ ਜਿਥੇ ਅਦਾਲਤ ਦਾ ਸਮਾਂ ਬਚਦਾ ਹੈ, ਉਥੇ ਪੀੜ੍ਹਤਾਂ ਨੂੰ ਵੀ ਜਲਦੀ ਇਨਸਾਫ ਮਿਲ ਜਾਂਦਾ ਹੈ। ਲੋਕਾਂ ਦੀ ਖੁਜਲ-ਖੁਆਰੀ ਨਹੀਂ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਅਦਾਲਤਾਂ ਵਿੱਚ ਹੋਣ ਵਾਲੇ ਖਰਚਿਆਂ ਤੋਂ ਰਾਹਤ ਮਿਲਦੀ ਹੈ। ਇਸ ਮੌਕੇ ਜਿਲਾ ਲੋਕ ਅਦਾਲਤ ਦੇ ਮੈਂਬਰ ਸੁਖਦੇਵ ਸਿੰਘ ਵਲੋਂ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਲਈ ਲਈ ਉਸਾਰੂ ਭੂਮਿਕਾ ਨਿਭਾਈ ਗਈ।
ਫੋਟੋ - ਕੌਮੀ ਲੋਕ ਅਦਾਲਤ ਦੌਰਾਨ ਮਾਣਯੋਗ ਜੱਜ ਸ਼ਿੰਪਾ ਰਾਣੀ ਵੱਖ ਵੱਖ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਗੱਲਬਾਤ ਕਰਦੇ ਹੋਏ ਨਾਲ ਮੈਂਬਰ ਸੁਖਦੇਵ ਸਿੰਘ
News By ; Manjinder Gill ( 7888466199 )