You are here

ਪੰਜਾਬ

ਆਗੂ ਕੂੜ-ਪ੍ਰਚਾਰ ਛੱਡਕੇ ਸ਼ਹਿਰ ਦੇ ਵਿਕਾਸ ਲਈ ਬੀਬੀ ਮਾਣੂੰਕੇ ਦਾ ਸਾਥ ਦੇਣ -ਪ੍ਰੋ:ਸੁਖਵਿੰਦਰ ਸਿੰਘ

ਜੇ ਮਤੇ ਪਾਸ ਹੋਣ ਨਾਲ ਕੰਮ ਹੁੰਦਾ, ਤਾਂ ਫਿਰ ਬਾਬਾ ਸਾਹਿਬ ਦਾ ਬੁੱਤ ਕਿਉਂ ਨਹੀਂ ਲੱਗਾ ?

ਜਗਰਾਉਂ, 31 ਜਲਾਈ (ਮਨਜਿੰਦਰ ਗਿੱਲ) ਜਿਵੇਂ ਚੰਦਰਮਾਂ 'ਤੇ ਚਾਦਰ ਪਾਉਣ ਨਾਲ ਕਦੇ ਹਨੇਰਾ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਖੁਸ਼ੀਆਂ ਵੰਡਣ ਵਾਲੇ ਵੀ ਕੂੜ-ਪ੍ਰਚਾਰ ਦੇ ਗੁੰਮਰਾਹ-ਕੁੰਨ ਬੱਦਲਾਂ ਨੂੰ ਚੀਰ ਕੇ ਲੋਕਾਂ ਦੇ ਘਰ ਰੁਸ਼ਨਾਉਂਦੇ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਜਗਰਾਉਂ ਦੇ ਕੁੱਝ ਆਗੂਆਂ ਵੱਲੋਂ ਫੋਕੀ ਸ਼ੋਹਰਤ ਲੈਣ ਲਈ ਕੀਤੇ ਜਾ ਰਹੇ ਕੂੜ-ਪ੍ਰਚਾਰ ਦਾ ਜੁਵਾਬ ਦਿੰਦੇ ਹੋਏ ਕੀਤਾ। ਉਹਨਾਂ ਲੋਕਲ ਗੌਰਮਿੰਟ ਵਿਭਾਗ ਦੇ 21 ਜੁਲਾਈ 2022 ਨੂੰ ਜਾਰੀ ਹੋਏ ਪੱਤਰ ਨੰਬਰ 5191 ਦੀ ਕਾਪੀ ਵਿਖਾਉਂਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਨਗਰ ਕੌਂਸਲ ਨੇ ਜਗਰਾਉਂ ਸ਼ਹਿਰ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਖ੍ਰੀਦਣ ਵਾਸਤੇ ਸਾਲ 2019 ਵਿੱਚ ਮਤਾ ਪਾਸ ਕੀਤਾ ਸੀ, ਤਾਂ ਫਿਰ ਪੰਜਾਬ ਵਿੱਚ 2017 ਤੋਂ ਲੈਕੇ 09 ਮਾਰਚ 2022 ਤੱਕ ਕਾਂਗਰਸ ਦੀ ਸਰਕਾਰ ਸੀ ਤੇ ਨਗਰ ਕੌਂਸਲ ਜਗਰਾਉਂ ਦਾ ਪ੍ਰਧਾਨ ਵੀ ਕਾਂਗਰਸੀ ਹੀ ਹੈ। ਫਿਰ ਉਹ ਆਪਣੀ ਸਰਕਾਰ ਮੌਕੇ ਗੱਡੀਆਂ ਖ੍ਰੀਦਣ ਅਤੇ ਹੋਰ ਪ੍ਰੋਜੈਕਟਾਂ ਲਈ ਪੈਸੇ ਪਾਸ ਕਿਉਂ ਨਹੀਂ ਕਰਵਾਕੇ ਲਿਆਏ। ਜਦੋਂ 10 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕਾਂ ਨੇ ਵੱਡਾ ਫ਼ਤਵਾ ਦਿੱਤਾ ਅਤੇ 92 ਸੀਟਾਂ ਜਿਤਾ ਕੇ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਉਸ ਉਪਰੰਤ ਹੀ 21 ਜੁਲਾਈ 2022 ਨੂੰ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਆਪਣੀ ਸਰਕਾਰ ਕੋਲੋਂ ਜਗਰਾਉਂ ਦੇ ਲੋਕਾਂ ਵਾਸਤੇ ਪੰਜਾਬ ਸਰਕਾਰ ਦੇ ਲੋਕਲ ਗੌਰਮਿੰਟ ਵਿਭਾਗ ਦੇ ਪੱਤਰ ਨੰਬਰ 5191 ਮਿਤੀ 21 ਜੁਲਾਈ 2022 ਰਾਹੀਂ ਉਨੱਤਰ ਲੱਖ ਪਚੰਨਵੇਂ ਹਜ਼ਾਰ ਰੁਪਏ ਦੇ ਪ੍ਰੋਜੈਕਟ ਪਾਸ ਕਰਵਾਕੇ ਲਿਆਏ ਹਨ। ਜਿਸ ਦੇ ਲੜੀ ਨੰਬਰ 05 ਵਿੱਚ ਜਗਰਾਉਂ ਸ਼ਹਿਰ ਲਈ 05 ਗੱਡੀਆਂ ਮੰਨਜੂਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿੱਚੋਂ 03 ਗੱਡੀਆਂ ਮਿਲੀਆਂ ਹਨ ਅਤੇ ਦੋ ਹੋਰ ਮਿਲਣੀਆਂ ਬਾਕੀ ਹਨ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹੋਰ ਆਖਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਮੰਗ ੳਤੇ ਹੀ ਨਗਰ ਕੌਂਸਲ ਕਮੇਟੀ ਨੇ ਸਾਲ 2019 ਵਿੱਚ ਹੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਦਾ ਚੌਂਕ ਬਣਾਕੇ ਬੁੱਤ ਲਗਾਉਣ ਲਈ ਮਤਾ ਪਾਸ ਕੀਤਾ ਗਿਆ ਸੀ। ਚੌਂਕ ਬਣਾਕੇ ਬੁੱਤ ਲਗਾਉਣਾ ਤਾਂ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਹੀ ਆਉਂਦਾ ਹੈ, ਫਿਰ ਹੁਣ ਤੱਕ ਚੌਂਕ ਬਣਾਕੇ ਬੁੱਤ ਕਿਉਂ ਨਹੀਂ ਲਗਾਇਆ ਗਿਆ। ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸੀ ਜਗਰਾਉਂ ਵਿੱਚ ਬਾਬਾ ਸਾਹਿਬ ਜੀ ਦਾ ਬੁੱਤ ਨਹੀਂ ਲਗਾਉਣਾ ਚਾਹੁੰਦੇ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਅਤੇ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹਨਾਂ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਬੇਲੋੜਾ ਕੂੜ-ਪ੍ਰਚਾਰ ਦੀ ਬਜਾਇ ਪਾਰਟੀਬਾਜ਼ੀ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਸਾਥ ਦੇਣ। ਇਸ ਮੌਕੇ ਉਹਨਾਂ ਦੇ ਨਾਲ ਅਮਰਦੀਪ ਸਿੰਘ ਟੂਰੇ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਨੋਨੀ, ਐਡਵੋਕੇਟ ਕਰਮ ਸਿੰਘ ਸਿੱਧੂ, ਪ੍ਰਧਾਨ ਪੱਪੂ ਭੰਡਾਰੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਮਨਪ੍ਰੀਤ ਸਿੰਘ ਮੰਨਾਂ, ਕਮਲ ਜਿਊਲਰ, ਲਖਵੀਰ ਸਿੰਘ ਲੱਖਾ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੁਖਦੇਵ ਸਿੰਘ ਕਾਉਂਕੇ ਕਲਾਂ, ਜਗਦੇਵ ਸਿੰਘ ਗਿੱਦੜਪਿੰਡੀ ਆਦਿ ਵੀ ਹਾਜ਼ਰ ਸਨ।

ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ

 ਜਗਰਾਉਂ (ਬਲਦੇਵ ਸਿੰਘ  ,ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਛੇਵੀਂ ਜਮਾਤ ਤੋਂ ਲੈ ਕੇ  ਬਾਰਵੀਂ ਜਮਾਤ ਤੱਕ ਦੇ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਤੇ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ (ਐਮ ,ਐਲ,ਏ ਜਗਰਾਉਂ) ਜੀ ਦੀ ਰਹਿਨੁਮਾਈ ਹੇਠ, ਪ੍ਰੋਫੈਸਰ ਸੁਖਵਿੰਦਰ ਸਿੰਘ ਜੀ,  ਪ੍ਰਿੰਸੀਪਲ ਵਿਨੋਦ ਕੁਮਾਰ, ਸਰਪੰਚ ਬੀਬੀ ਰਮਨਦੀਪ ਕੌਰ, ਪੰਚ ਬੀਬੀ ਮਨਜੀਤ ਕੌਰ, ਡਾ:ਹਰਚੰਦ ਸਿੰਘ ,ਜਗਰਾਜ ਸਿੰਘ, ਹੁਸ਼ਿਆਰ ਸਿੰਘ, ਪ੍ਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਸੁਖਦੇਵ ਸਿੰਘ, ਸੁਰਜੀਤ ਸਿੰਘ ਭੱਟੀ, ਸੋਨੀ ਸ਼ੇਰਪੁਰੀ, ਅਤੇ ਸਮੁੱਚੇ ਸਟਾਫ ਵੱਲੋਂ ਕੀਤਾ ਗਿਆ। ਇਸ ਸਮੇਂ ਕਰਮਵਾਰ, ਪਹਿਲੇ,ਦੂਜੇ,ਅਤੇ  ਤੀਜੇ ਸਥਾਨ ਤੇ ਆਉਣ ਵਾਲੇ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨ ਕੌਰ, ਹਰਦੀਪ ਕੌਰ , ਪ੍ਰਿੰਸ ,ਸੱਤਵੀਂ ਜਮਾਤ ਦੇ ਵਿਦਿਆਰਥੀ ਮੁਸਕਾਨ ਕੌਰ, ਨਵੀਂਨਜੋਤ ਕੌਰ, ਸੁਖਮਨ ਸਿੰਘ, ਕੋਮਲਪ੍ਰੀਤ ਕੌਰ, ਅੱਠਵੀਂ ਜਮਾਤ ਦੇ ਵਿਦਿਆਰਥੀ ਸੂਰਜ ਸਿੰਘ, ਮਨਦੀਪ ਸਿੰਘ, ਕਾਜਲ, ਨੌਵੀਂ ਜਮਾਤ ਦੇ ਵਿਦਿਆਰਥੀ, ਸਿਮਰਨਜੀਤ ਕੌਰ, ਕੋਮਲਪ੍ਰੀਤ ਕੌਰ, ਜਸਲੀਨ ਕੌਰ, ਦਸਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨਜੀਤ ਕੌਰ, ਰਮਨਜੀਤ ਕੌਰ, ਸਿਮਰਨ ਕੌਰ, ਗਿਆਰਵੀਂ ਜਮਾਤ ਦੇ ਵਿਦਿਆਰਥੀ ਕੁਲਬੀਰ ਕੌਰ, ਜਸਮੀਨ ਕੌਰ, ਮਨਪ੍ਰੀਤ ਕੌਰ, ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਿਮਰਨਪਰੀਤ ਕੌਰ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਆਦਿ ਦਾ ਸਕੂਲ ਵਲੋਂ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ    ਫੁੱਟਵਾਲ ਖਿਡਾਰੀ ਹਰਦੀਪ ਸਿੰਘ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ, ਜਿਸਨੇ ਨੈਸ਼ਨਲ ਪੱਧਰ ਤੇ ਫੁੱਟਵਾਲ ਖੇਡਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ। ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਸਮੇਤ ਆਈ ਸਮੁੱਚੀ ਗ੍ਰਾਮ ਪੰਚਾਇਤ ,ਸਮਾਜ ਸੇਵੀ ਆਦਿ ਦਾ ਸਕੂਲ ਵਲੋਂ ਲੋਈਆਂ, ਸ਼ਾਲ ਆਦਿ ਪ੍ਰਦਾਨ ਕਰਕੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਸਕੂਲ ਦੀਆਂ ਪ੍ਰਾਪਤੀਆਂ ਪ੍ਰਤੀ, ਆਈਆਂ ਸਖਸ਼ੀਅਤਾਂ ਨੂੰ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਦੀਆਂ ਵਿਦਿਅਕ ਖੇਤਰ ਵਿੱਚ ਪਾਂਈਆ ਉਨਤਮਈ ਪੈੜਾਂ ਪ੍ਰਤੀ ਵੀ ਚਾਨਣਾ ਪਾਇਆ। ਸਮਾਰੋਹ ਦਾ ਆਗਾਜ਼ ਵਿਦਿਆਰਥੀ ਵਰਗ ਵਲੋਂ ਧਾਰਮਿਕ ਸ਼ਬਦ ਰਾਹੀਂ ਕੀਤਾ ਗਿਆ। ਇਸ ਸਮੇਂ ਸਕੂਲ ਪ੍ਰਬੰਧਨ ਵਲੋਂ ਇੱਕ ਮੰਗ ਪੱਤਰ ਵੀ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਨੂੰ ਦਿੱਤਾ ਗਿਆ। ਸਕੂਲ ਵਲੋਂ ਚਾਹ ਪਾਣੀ ਆਦਿ ਦਾ ਇੰਤਜ਼ਾਮ ਵੀ ਕੀਤਾ ਗਿਆ। ਅੰਤ ਵਿੱਚ ਲੈਕਚਰਾਰ ਕੰਵਲਜੀਤ ਸਿੰਘ ਜੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਸਟੇਜ ਸੰਚਾਲਨ ਦਾ ਕੰਮ ਲੈਕਚਰਾਰ  ਬਲਦੇਵ ਸਿੰਘ ਜੀ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 160ਵਾਂ ਦਿਨ

 

 ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਮੁੱਲਾਂਪੁਰ ਤੋਂ ਸਰਾਭਾ ਤੱਕ ਕੱਢਿਆ ਜਾਵੇਗਾ : ਹੇਰਾਂ   

ਮੁੱਲਾਂਪੁਰ ਦਾਖਾ, 30 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 160ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਢਾਡੀ ਦਵਿੰਦਰ ਸਿੰਘ ਭਨੋਹੜ,ਮੁਖਤਿਆਰ ਸਿੰਘ ਟੂਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ,ਮਾਸਟਰ ਦਰਸਨ ਸਿੰਘ ਰਕਬਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿੰਡ ਸਰਾਭਾ ਵਿਖੇ  ਚੱਲ ਰਹੇ ਪੰਥਕ ਮੋਰਚਾ ਅੱਜ160ਵੇਂ ਦਿਨ ਵਿਚ ਪਹੁੰਚਿਆ। ਉਨ੍ਹਾਂ ਨੇ ਅੱਗੇ ਆਖਿਆ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤਕ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਜਾਵੇਗਾ । ਜੋ ਮੁੱਲਾਂਪੁਰ ਜਾਂਗਪੁਰ, ਮੋਹੀ, ਸਹੌਲੀ, ਅੱਬੂਵਾਲ ਹੁੰਦਾ ਹੋਇਆ ਸਰਾਭੇ ਪਹੁੰਚੇਗਾ ਅਤੇ ਸਰਾਭਾ ਪੰਥਕ ਮੋਰਚਾ ਚ ਪਹੁੰਚ ਕੇ  ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਸਮੇਂ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਪਿਤਾ ਸ. ਗੁਰਚਰਨ ਸਿੰਘ ਜੀ ਨੇ ਫੋਨ ਤੇ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਤੋਂ ਸ਼ਹੀਦ ਸਰਾਭਾ ਜੀ ਦੇ ਪਿੰਡ ਸਰਾਭਾ ਤਕ ਕੱਢੇ ਜਾਣ ਵਾਲੇ ਬੰਦੀ ਸਿੰਘ ਰਿਹਾਈ ਕਰਵਾਉਣ ਲਈ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣਾਓ ਤਾਂ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ। ਇਸ ਮੌਕੇ ਗੁਰਦੀਪ ਸਿੰਘ ਦੀਪਾ ਕਨੇਚ, ਗੁਰਮੇਲ ਸਿੰਘ ਕਨੇਚ,ਸ਼ੇਰ ਸਿੰਘ ਕਨੇਚ,ਗੁਰਜੀਤ ਸਿੰਘ ਸਾਹਨੇਵਾਲ, ਤਰਲੋਚਨ ਸਿੰਘ ਕਨੇਚ, ਸਰਬਜੀਤ ਸਿੰਘ ਮੁਜ਼ਾਰਾ,ਕੇਵਲ ਸਿੰਘ ਮੁੱਲਾਂਪੁਰ, ਬੀਬੀ ਮਨਜੀਤ ਕੌਰ ਦਾਖਾ,ਅਮਰ ਸਿੰਘ ਈਸ਼ੇਵਾਲ,ਅਮਰ ਸਿੰਘ ਜੜਾਹਾਂ, ਗੁਰਮੇਲ ਸਿੰਘ ਜੁੜਾਹਾਂ, ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ , ਅਜਮੇਰ ਸਿੰਘ ਭੋਲਾ ਸਰਾਭਾ ,ਜਗਰਾਜ ਸਿੰਘ ਟੂਸੇ,ਅਮਰਜੀਤ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ।

ਬੀਬੀ ਮਾਣੂੰਕੇ ਜੀ ਦੇ ਜਤਨਾਂ ਸਦਕਾ ਜਗਰਾਉਂ 'ਚ ਛੇਤੀ ਸ਼ੁਰੂ ਹੋਵੇਗਾ ਜੱਚਾ-ਬੱਚਾ ਹਸਪਤਾਲ


ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਹਸਪਤਾਲ ਦੀ ਇਮਾਰਤ ਦਾ ਨਿਰੀਖਣ
ਜਗਰਾਉਂ (ਅਮਿਤ ਖੰਨਾ ,ਅਮਨਜੋਤ ) ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਹਲਕੇ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਉਪਰਾਲੇ ਕਰ ਰਹੇ ਹਨ। ਬੀਬੀ ਮਾਣੂੰਕੇ ਜਗਰਾਉਂ ਇਲਾਕੇ ਦੇ ਲੋਕਾਂ ਵਾਸਤੇ ਅਤਿ-ਅਧੁਨਿਕ ਨਾਂਲ ਲੈਸ 30 ਬੈਡ ਦਾ ਜੱਚਾ-ਬੱਚਾ ਹਸਪਤਾਲ ਬਹੁਤ ਜ਼ਲਦੀ ਸ਼ੁਰੂ ਕਰਨ ਲਈ ਯਤਨਸ਼ੀਲ ਹਨ। ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸ਼ੁਰਭੀ ਮਲਿਕ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਨਿਰੀਖਣ ਕੀਤਾ ਗਿਆ ਅਤੇ ਸ਼ਾਨਦਾਰ ਤਰੀਕੇ ਤੇ ਸਹੂਲਤਾਂ ਨਾਲ ਬਣੀ ਇਮਾਰਤ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਹਸਪਤਾਲ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਜੱਚਾ-ਬੱਚਾ ਹਸਪਤਾਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਸ ਕਰਵਾਇਆ ਗਿਆ ਸੀ ਤੇ ਹੁਣ ਹਸਪਤਾਲ ਦੀ ਇਮਾਰਤ ਬਣਕੇ ਤਿਆਰ ਹੋ ਚੁੱਕੀ ਹੈ ਅਤੇ ਇਸ ਹਸਪਤਾਲ ਦੀ ਲੋਕਾਂ ਵਾਸਤੇ ਬਹੁਤ ਜ਼ਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਹਸਪਤਾਲ ਤਿੰਨ ਫਰੋਲ ਦਾ ਬਣਿਆ ਹੈ। ਜਿਸ ਵਿੱਚ 4 ਜੱਚਾ ਵਾਰਡ, 2 ਬੱਚਿਆਂ ਦੇ ਵਾਰਡ, 30 ਬੈਡ, ਇੱਕ ਨਿੱਕੂ ਰੂਮ, 2 ਅਪ੍ਰੇਸ਼ਨ ਥੀਏਟਰ, 2 ਡਲਿਵਰੀ ਰੂਮ, 4 ਓ.ਪੀ.ਡੀ.ਰੂਮ, ਇੱਕ ਲੈਬਾਰਟਰੀ, ਅਲਟਰਾ ਸਾਊਂਡ ਰੂਮ, ਰਿਸ਼ੈਪਸ਼ਨ, ਇੱਕ ਪ੍ਰੀ-ਲੇਬਰ ਰੂਮ, 2 ਰਿਕਵਰੀ ਰੂਮ, ਐਕਲੈਮਸ਼ੀਆ ਰੂਮ, 3 ਪ੍ਰਾਈਵੇਟ ਰੂਮ ਅਤੇ 3 ਨਰਸਿੰਗ ਰੂਮ ਆਦਿ ਅਤਿ-ਅਧੁਨਿਕ ਸਹੂਲਤਾਂ ਨਾਲ ਤਿਆਰ ਕੀਤੇ ਗਏ ਹਨ। ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਜਗਰਾਉਂ ਹਲਕੇ ਤੋਂ ਇਲਾਵਾ ਬਾਹਰਲਿਆਂ ਹਲਕਿਆਂ ਨੂੰ ਵੀ ਇਸ ਹਸਪਤਾਲ ਦੀ ਵੱਡੀ ਸਹੂਲਤ ਮਿਲੇਗੀ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਇਹ ਹਸਪਤਾਲ ਜਗਰਾਉਂ ਇਲਾਕੇ ਪਹਿਲਾ ਵੱਡਾ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਨਾਲ ਲੈਸ ਜੱਚਾ-ਬੱਚਾ ਹਸਪਤਾਲ ਹੈ, ਜੋ ਇਲਾਕੇ ਲਈ ਵਰਦਾਨ ਸਾਬਿਤ ਹੋਵੇਗਾ। ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸ਼ੁਰਭੀ ਮਲਿਕ ਨੇ ਦੱਸਿਆ ਕਿ ਹਸਪਤਾਲ ਦੀ ਰਿਪੋਰਟ ਬਹੁਤ ਜ਼ਲਦੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਪਾਸੋਂ ਅਗਲੇ ਹੁਕਮ ਪ੍ਰਾਪਤ ਹੋਣ ਉਪਰੰਤ ਜੱਚਾ-ਬੱਚਾ ਹਸਪਤਾਲ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਡਿਪਟੀ ਕਮਿਸ਼ਨਰ ਮੈਡਮ ਸ਼ੁਰਭੀ ਮਲਿਕ ਵੱਲੋਂ ਗਰੀਨ ਮਿਸ਼ਨ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਸੁਹੱਜਣਾ ਦਰਖ਼ਤਾਂ ਦੇ ਬੂਟੇ ਵੀ ਲਗਾਏ ਗਏ ਅਤੇ ਇਲਾਕੇ ਨੂੰ ਹਰਿਆ-ਭਰਿਆ ਬਨਾਉਣ ਦੇ ਨਾਲ ਨਾਲ ਵਾਤਰਾਵਰਨ ਤੇ ਪਾਣੀ ਬਚਾਉਣ ਲਈ ਉਪਰਾਲੇ ਕਰਨ ਦਾ ਸੁਨੇਹਾਂ ਦਿੱਤਾ। ਉਹਨਾਂ ਵੱਲੋਂ ਨਵੇਂ ਬਣ ਰਹੇ ਮਹੁੱਲਾ ਕਲੀਨਿਕ ਦੀ ਇਮਾਰਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸ.ਡੀ.ਐਮ.ਜਗਰਾਉਂ ਵਿਕਾਸ ਹੀਰਾ, ਐਸ.ਐਮ.ਓ.ਡਾ:ਪ੍ਰਦੀਪ ਮਹਿੰਦਰਾ, ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ,ਪਰਮਜੀਤ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਲਖਵੀਰ ਸਿੰਘ ਲੱਖਾ ਆਦਿ ਵੀ ਹਾਜ਼ਰ ਸਨ।

ਪਿੰਡ ਸਵੱਦੀ ਖੁਰਦ ਦੇ ਮਿਡਲ ਸਕੂਲ ਵਿੱਚ ਗਣਿਤ ਦੀ ਪੜ੍ਹਾਈ ਤੇ ਲੱਗਾ ਮੇਲਾ  

ਜਗਰਾਉਂ, 30 ਜੁਲਾਈ (ਮਨਜਿੰਦਰ ਗਿੱਲ)  ਪਿੰਡ ਸਵੱਦੀ ਖੁਰਦ ਦੇ ਅਗਾਂਹਵਧੂ ਸਕੂਲ ਵਿੱਚ ਅੱਜ ਅਧਿਆਪਕ ਹਰਨਰਾਇਣ ਸਿੰਘ ਮੱਲੇਆਣਾ ਦੇ ਯੋਗ ਯਤਨਾਂ ਸਦਕਾ ਬੱਚਿਆਂ ਨੂੰ ਗਿਣਤੀ ਪਡ਼੍ਹਾਈ ਵਿਚ ਮਾਹਿਰ ਕਰਨ ਲਈ ਗਣਿਤ ਦੀ ਪੜ੍ਹਾਈ ਤੇ ਮੇਲਾ ਲਾਇਆ ਗਿਆ  । ਜਿਸ ਦਾ ਬੱਚਿਆਂ ਨੇ ਬਹੁਤ ਹੀ ਉਤਸ਼ਾਹਤ ਤਰੀਕੇ ਨਾਲ ਫ਼ਾਇਦਾ ਲਿਆ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਅਧਿਆਪਕ ਹਰਨਰਾਇਣ ਸਿੰਘ ਮੱਲੇਆਣਾ ਨੇ ਦੱਸਿਆ  ਕੀ ਇਸ ਤਰ੍ਹਾਂ ਦੇ ਮੇਲੇ ਬੱਚਿਆਂ ਦੇ ਲਈ ਸਮੇਂ ਦੀ ਮੁੱਖ ਲੋੜ ਹਨ  । ਸਵੱਦੀ ਖੁਰਦ ਪਿੰਡ ਦੇ ਬੱਚੇ ਬਹੁਤ ਹੀ ਮਿਹਨਤ ਨਾਲ ਆਪਣੀ ਪੜ੍ਹਾਈ ਕਰ ਰਹੇ ਹਨ  ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਵਿਚ ਵੱਡੀਆਂ ਪ੍ਰਾਪਤੀਆਂ ਇਨ੍ਹਾਂ ਬੱਚਿਆਂ ਦੇ ਨਾਂ ਨਾਲ ਲੱਗਣ ਗਈਆਂ   ।

 

ਸਾਵਣ ਮਹੀਨੇ ਤੇ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

          

ਮਾਤਾ ਰਾਣੀ ਦੀ ਭੇਟ

 

ਵੱਜਦੇ ਨੇ ਢੋਲ ਅਤੇ ਲੱਗਦੇ ਜੈਕਾਰੇ ਮਾਂ ਦੇ,ਸਾਉਣ ਦਾ ਮਹੀਨਾ ਗਿਆ ਆ,,,,ਓਹ ਭਗਤੋ,,,, ਸਾਉਣ ਦਾ ਮਹੀਨਾ ਗਿਆ ਆ,,,,

ਜਿਹੜਾ ਵੀ ਸਵਾਲੀ ਮਾਂ ਦੇ ਦਰ ਉੱਤੇ ਆ ਗਿਆ-ਮੂੰਹੋਂ ਮੰਗੀਆਂ ਮੁਰਾਦਾਂ ਲਵੇ ਪਾ,,, ਓਹ ਭਗਤੋ ਸਾਉਣ ਦਾ ਮਹੀਨਾ ਗਿਆ ਆ,,,

 

ਮਾਂ ਦਾ ਸੋਹਣਾ ਭਵਨ ਰੰਗੀਲੜਾ,

ਬੜੀ ਉੱਚੀ ਇਸ ਦੀ ਸ਼ਾਨ।

ਮਾਂ ਦੇ ਦਰ ਤੇ ਝੰਡੇ ਝੂਲਦੇ,

ਜੋਤਾਂ ਜਗਦੀਆਂ ਦਾ ਵਰਦਾਨ।

ਇਥੇ ਆ ਕੇ ਕੱਟਦੇ ਦੁੱਖੜੇ,

ਹੋਵੇ ਦੁਖੀਆਂ ਦਾ ਕਲਿਆਣ।

ਨੱਚਣਾ ਵੀ ਇਬਾਦਤ ਹੋ ਜਾਵੇ,-੨

ਇਥੇ ਰਹਿਮਤਾਂ ਮਿਲਣ ਤਮਾਮ -੨

ਓ ਲੁੱਟਲੋ ਖ਼ਜ਼ਾਨੇ ਮਾਂ ਦੇ ਭਰ ਲਵੋ ਝੋਲੀਆਂ, ਰਹਿਮਤਾਂ ਦਾ ਵਗੇ ਦਰਿਆ,,,,

ਆਜੋ ਭਗਤੋ ਰਹਿਮਤਾਂ ਦਾ ਵਗੇ ਦਰਿਆ,

 

ਮਾਂ ਦਾ ਸੋਹਣਾ ਮੰਦਰ ਆ ਗਿਆ,

ਦਰਸ਼ਨ ਪਰਚੀ ਲਵੋ ਜੀ ਕਟਾ।

ਖੂਬ ਲੰਬੀਆਂ ਕਤਾਰਾਂ ਲੱਗੀਆਂ,

ਮੇਲਾ ਭਰ ਗਿਆ ਸਾਵਣ ਦਾ।

ਚਲਦੇ ਲੰਗਰ ਸੰਗਤਾਂ ਵਾਸਤੇ,

ਸੇਵਾ ਕਰਦੇ ਨਾ ਥੱਕਦੇ ਭਰਾ।

ਇਥੇ ਭੈਣਾਂ ਲੰਗਰ ਪਕਾਉਂਦੀਆਂ -੨

ਤਰਾਂ ਤਰਾਂ ਦੇ ਪਕਵਾਨ ਵਾਹ ਵਾਹ -੨

ਦਾਤੀ ਮਾਂ ਨੂੰ ਭੋਗ ਲਗਾ ਕੇ ਪਹਿਲਾਂ ਸੱਭ ਤੋਂ,,

ਸੰਗਤਾਂ ਚ ਰਹੇ ਵਰਤਾ,,,ਓਹ ਭਗਤੋ,,,,

 

ਜਾਗੇ ਚੌਂਕੀਆਂ ਥਾਂ ਥਾਂ ਹੁੰਦੀਆਂ,

ਹੋ ਰੰਗ ਚੜ੍ਹਿਆ ਭਗਤੀ ਦਾ।

ਨੱਚ ਨੱਚ ਕੇ ਲਵਾਉਂਦੇ ਹਾਜਰੀ,

ਛਾਇਆ ਆਲਮ ਮਸਤੀ ਦਾ।

ਮਾਂ ਨੇ ਬਖਸ਼ੀਆਂ ਬਹੁਤ ਨਿਆਮਤਾਂ,

ਦੱਸੋ ਸਕਦੇ ਕਿਵੇਂ ਭੁਲਾ।

ਔਕਾਤ ਨਾ ਸਾਈਕਲ ਦੀ ਸੀ-੨

ਮਾਂ ਨੇ ਦਿੱਤਾ ਕਾਰਾਂ ਵਿੱਚ ਬਿਠਾ-੨

ਚਰਨਾਂ ਚ ਲੱਗੀ ਹੋਈ ਪ੍ਰੀਤ ਦੱਦਾਹੂਰੀਏ ਦੀ,ਓੜ ਤੱਕ ਦੇਵੀਂ ਮਾਂ ਨਿਭਾ--ਜੀ ਦਾਤੀਏ ਓੜ ਤੱਕ ਦੇਵੀਂ ਮਾਂ ਨਿਭਾ,,,

ਵੱਜਦੇ ਨੇ ਢੋਲ ਅਤੇ ਲੱਗਦੇ ਜੈਕਾਰੇ ਮਾਂ ਦੇ, ਸਾਉਣ ਦਾ ਮਹੀਨਾ ਗਿਆ ਆ,,,

 

ਨੋਟ:ਇਹ ਭੇਟ ਜਲਦੀ ਰਿਕਾਰਡ ਕਰਕੇ ਯੂ ਟਿਊਬ ਤੇ ਰਲੀਜ਼ ਕਰਾਂਗੇ ਜੀ 

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 

ਸ਼ਹੀਦੀ ਦਿਵਸ ‘ਤੇ ਵਿਸ਼ੇਸ ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ

ਆਓ ਜਾਣੀਏ ਸ਼ਹੀਦ ਊਧਮ ਸਿੰਘ ਬਾਰੇ
1. ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ ਸੀ?-26 ਦਸੰਬਰ 1899ਈ. ਨੂੰ
2. ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ?-ਸੁਨਾਮ (ਸੰਗਰੂਰ) ਵਿਖੇ
3. ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਕੀ ਸੀ?-ਸ. ਚੂਹੜ ਸਿੰਘ(ਬਾਅਦ ਵਿੱਚ ਟਹਿਲ ਸਿੰਘ ਬਣ ਗਿਆ ਸੀ )
4. ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ -ਮਾਤਾ ਹਰਨਾਮ ਕੌਰ
5. ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ?-ਸ਼ੇਰ ਸਿੰਘ
6. ਸ਼ਹੀਦ ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?-ਮੁਕਤਾ ਸਿੰਘ
7. ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਕਿਸ ਨਾਂ ਨਾਲ  ਪ੍ਰਸਿੱਧ ਹੋਏ? -ਸਾਧੂ ਸਿੰਘ ਨਾਲ
8. ਸ਼ਹੀਦ ਊਧਮ ਸਿੰਘ ਨੇ ਦਸਵੀਂ ਕਦੋਂ ਪਾਸ ਕੀਤੀ ਸੀ? -1918
9. 13 ਮਾਰਚ 1940 ਕੈਕਸਟਨ ਹਾਲ ਵਿਚ ਜਾਣ ਸਮੇਂ ਊਧਮ ਸਿੰਘ ਦੇ ਨਾਲ ਕੌਣ ਸੀ?-ਮੈਰੀ
10. ਉਹਦੀ ਊਧਮ ਸਿੰਘ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਭਾਈ ਕਿਸ਼ਨ ਸਿੰਘ ਨੇ ਦੋਵੇਂ ਭਰਾਵਾਂ ਨੂੰ ਕਿਹੜੇ ਯਤੀਮਖਾਨੇ ਵਿੱਚ ਛੱਡ ਦਿੱਤਾ ਸੀ?-ਪੁਤਲੀਘਰ ਦੇ ਸੈਂਟਰਲ ਖ਼ਾਲਸਾ ਯਤੀਮਖਾਨੇ  ਅੰਮ੍ਰਿਤਸਰ ਵਿੱਚ
11. ਕਿੰਨ੍ਹੇ ਸਾਲ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਸ਼ਹੀਦ ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਸੀ?-ਪੂਰੇ ਇੱਕੀ ਸਾਲ
12. ਦੋਵੇਂ ਭਰਾਵਾਂ ਨੂੰ ਯਤੀਮਖਾਨੇ ਵਿਖੇ ਭਾਈ ਕਿਸ਼ਨ ਸਿੰਘ ਨੇ ਕਦੋਂ ਛੱਡਿਆ?-ਅਕਤੂਬਰ 1907ਈ
13. ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ? -1919 ਈ. ਵਿੱਚ ਹੋਈ ਜਲ੍ਹਿਆਂਵਾਲੇ ਬਾਗ  ਦੀ ਘਟਨਾ ਨੇ
14. ਜਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931ਈ. ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਤਾਂ ਸ਼ਹੀਦ ਊਧਮ ਸਿੰਘ ਕਿੱਥੇ ਸੀ?-ਉਹ ਉਸ ਜੇਲ੍ਹ ਵਿੱਚ ਕੈਦੀ ਸੀ
15. ਸ਼ਹੀਦ ਊਧਮ ਸਿੰਘ ਨੇ 3 ਅਕਤੂਬਰ 1931 ਨੂੰ ਸੁਨਾਮ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨ ਖੋਲ੍ਹੀ ਸੀ? -ਸਾਈਨ ਬੋਰਡ ਪੇਂਟ ਕਰਨ ਦੀ
16. ਉਨ੍ਹਾਂ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ  ਈਸਟ ਇੰਡੀਆ ਸੰਗਠਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਇਕੱਠ ਵਿੱਚ ਕਿਸ ਨੂੰ ਗੋਲੀ ਮਾਰੀ ਸੀ? -ਮਾਈਕਲ ਓਡਵਾਇਰ ਨੂੰ
17. ਉਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਗੋਲੀ ਕਦੋਂ ਮਾਰੀ ਸੀ? -ਮਾਰਚ 1940 ਨੂੰ
18. ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਲੀਸ ਇੰਸਪੈਕਟਰ ਨੇ ਸ਼ਹੀਦ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਸ਼ਹੀਦ ਊਧਮ ਸਿੰਘ ਨੇ ਕੀ ਜਵਾਬ ਦਿੱਤਾ ਸੀ?-ਸ਼ਹੀਦ ਊਧਮ ਸਿੰਘ ਨੇ ਮਾਣ ਨਾਲ ਕਿਹਾ ਸੀ “It is not use, it is over.’’
19. ਮਾਈਕਲ ਓਡਵਾਇਰ ਨੂੰ ਮਾਰਨ ਕਰਕੇ ਸ਼ਹੀਦ ਊਧਮ ਸਿੰਘ ਨੂੰ ਕਿਸ ਜੇਲ੍ਹ ਵਿੱਚ 42 ਦਿਨ ਰੱਖਿਆ ਗਿਆ ਸੀ? -ਬਰੀਕਮਨ ਜੇਲ੍ਹ 'ਚ
20. ਜਦੋਂ ਸ਼ਹੀਦ ਊਧਮ ਸਿੰਘ ਨੇ ਮਾਈਕਲ ਨੂੰ ਗੋਲੀਆਂ  ਮਾਰੀਆਂ ਸਨ ਤਾਂ ਉਨ੍ਹਾਂ ਨੇ ਆਪਣਾ ਨਾਂ ਕੀ  ਰੱਖਿਆ ਹੋਇਆ ਸੀ? -
21. 4 ਜੂਨ 1940 ਨੂੰ ਸੈਂਟਰਲ ਕ੍ਰਾਈਮ ਕੋਰਟ ਓਲਡ ਵੈਲੇ ਵਿਖੇ ਜਸਟਿਸ ਦੇ ਸਾਹਮਣੇ ਉਸ ਨੇ ਆਪਣਾ ਨਾਂ ਕੀ ਦੱਸਿਆ? ਰਾਮ ਮੁਹੰਮਦ ਸਿੰਘ ਆਜ਼ਾਦ
22. ਉਨ੍ਹਾਂ ਨੂੰ ਕਿਹੜੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ? -ਪੈਟੋਨਵਿਲੀ ਜੇਲ੍ਹ
23. ਉਨ੍ਹਾਂ ਨੂੰ ਕਦੋਂ ਫਾਂਸੀ 'ਤੇ ਚਾੜ੍ਹਿਆ ਗਿਆ ਸੀ? -31 ਜੁਲਾਈ 1940
24. ਸ਼ਹੀਦ ਊਧਮ ਸਿੰਘ ਨੇ ਮਈਕਲ ਓਡਵਾਇਰ ਵੱਲ ਇਸ਼ਾਰਾ ਕਰਕੇ ਕਿਹਾ ਕੀ ਕਿਹਾ ਸੀ-, ‘‘it is there.’’ (ਔਹ ਪਿਆ ਹੈ)
25. ਪੈਂਟੋਨਵਿਲੇ ਜੇਲ੍ਹ ਵਿਚ ਸ਼ਹੀਦ ਊਧਮ ਸਿੰਘ ਨੇ ਕਿਨ੍ਹੇ ਦਿਨ ਭੁੱਖ ਹੜਤਾਲ ਰੱਖੀ ਸੀ?-42 ਦਿਨ
26. ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿਚ ਇਸ ਸੂਰਮੇ ਨੂੰ ਕਿੰਨੇ ਵਜੇ ਫਾਂਸੀ ਦਿੱਤੀ ਗਈ ਸੀ ?-ਸਵੇਰ ਦੇ 9 ਵਜੇ ਫਾਂਸੀ ਦੇ ਦਿੱਤੀ ਗਈ ਸੀ
27. ਸ਼ਹੀਦ ਊੂਧਮ ਸਿੰਘ ਨੇ ਆਪਣੇ ਵੱਖ-ਵੱਖ ਨਾਂ ਕਿਹੜੇ  ਰੱਖੇ ਹੋਏ ਸਨ?-ਸ਼ੇਰ ਸਿੰਘ, ਊਧਮ ਸਿੰਘ, ਉੜ ਸਿੰਘ, ਉਦੈ ਸਿੰਘ, ਫਰੈਕ ਬ੍ਰਾਜ਼ੀਲ, ਰਾਮ ਮੁਹੰਮਦ ਸਿੰਘ ਆਜ਼ਾਦ ਸਨ
28. ਮੈਂ ਸ਼ਹੀਦੇ-ਆਜ਼ਮ ਸ਼ਹੀਦ ਊਧਮ ਸਿੰਘ ਕੋ ਸ਼ਰਧਾ ਸੇ ਪ੍ਰਣਾਮ ਕਰਤਾ ਹੂੰ, ਜੋ ਇਸ ਲੀਏ ਤਖ਼ਤਾਦਾਰ ਕੋ ਚੂਮ ਗਇਆ ਕਿ ਹਮੇਂ ਆਜ਼ਾਦੀ ਮਿਲੇ.—ਇਹ ਸ਼ਬਦ ਕਿਸਨੇ ਕਹੇ ਸਨ?-ਜਵਾਹਰ ਲਾਲ ਨਹਿਰੂ ਜੀ ਨੇ (ਜਦੋਂ ਪੰਜਾਬ ਫੇਰੀ ਸਮੇਂ ਉਹ ਸੁਨਾਮ ਆਏ ਸੀ)
29. ਉਪਰੋਕਤ ਸ਼ਬਦ ਜਵਾਹਰ ਲਾਲ ਨਹਿਰੂ ਜੀ ਨੇ ਕਦੋਂ ਕਹੇ ਸਨ?-1952 ਵਿਚ
30. ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ ਦਾ ਸਨਮਾਨ ਕਰਦਿਆਂ ਸੁਨਾਮ ਦਾ ਨਾਮ ਕੀ ਰੱਖਿਆ ਗਿਆ ?-ਸੁਨਾਮ ਊਧਮ ਸਿੰਘ ਵਾਲਾ’ ਰੱਖਿਆ ਗਿਆ

ਪ੍ਰੋ. ਗਗਨਦੀਪ ਕੌਰ ਧਾਲੀਵਾਲ

ਰੂਪ ਵਾਟਿਕਾ ਸਕੂਲ ਵਿੱਚ ਮੁਟਿਆਰਾਂ ਨੇ ਮਨਾਇਆ ਤੀਜ ਦਾ ਤਿਓਹਾਰ 


 ਜਗਰਾਉ 30 ਜੁਲਾਈ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਅੱਜ ਮੁਟਿਆਰਾਂ ਨੇ ਤੀਜ ਦਾ ਤਿਉਹਾਰ ਬੜੇ ਸੋਹਣੇ ਢੰਗ ਨਾਲ ਮਨਾਇਆ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਸੋਲੋ ਡਾਂਸ  ਰੈਂਪ ਵਾਕ ਗਿੱਧਾ ਵਿੱਚ ਹਿੱਸਾ ਲਿਆ ਮੁਟਿਆਰਾਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਹਰ ਚੀਜ਼ ਵਿੱਚ ਹਿੱਸਾ ਲਿਆ ਇਸ ਤੋਂ ਇਲਾਵਾ ਇੰਟਰ ਹਾਊਸ ਮਹਿੰਦੀ ਕੰਪੀਟੀਸ਼ਨ ਵੀ ਕਰਵਾਇਆ ਮਹਿੰਦੀ ਕੰਪੀਟੀਸ਼ਨ ਵਿੱਚ ਆਰੀਆ ਭੱਟ ਤੇ ਰਮਨ ਹਾਊਸ ਦੀ ਵਿਦਿਆਰਥਣ ਜੇਤੂ ਰਹੀਆਂ ਇਸ ਤੋਂ ਬਾਅਦ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਚੌਥੀ ਜਮਾਤ ਦੀ ਪ੍ਰਤਿਕਾ ਮਿਸ ਤੀਜ ਵਜੋਂ ਚੁਣੀ ਗਈ  ਬਾਰ੍ਹਵੀਂ ਜਮਾਤ ਦੀ ਅਰਸ਼ਦੀਪ ਕੌਰ ਮਿਸ ਤੀਜ ਵਜੋਂ ਚੁਣੀ ਗਈ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਮਿਸ ਤੀਜ ਨੂੰ  ਮਿਸ ਤੀਜ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਸਾਰੀਆਂ ਮੁਟਿਆਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ

ਬਲੌਜ਼ਮਜ਼ ਦੀਆਂ ‘ਧੀਆਂਨੇ ‘ਹਰਿਆਲੀ ਤੀਆਂ ਤੇ ਬੰਨ੍ਹਿਆਂ ਰੰਗ


ਜਗਰਾਉ 30 ਜੁਲਾਈ (ਅਮਿਤਖੰਨਾ,ਅਮਨਜੋਤ))ਬਲੌਜ਼ਮਜ਼ ਕਾਨਵੈਂਟ ਸਕੂਲ ਦੀਆਂ ਧੀਆਂ ਨੇ ਸਾਉਣ ਮਹੀਨੇ ਦੀਆਂ ਇਸ ਹਰਿਆਲੀ ਤੀਆਂ ਦੇ ਤਿਉਹਾਰ ਤੇ ਸੱਭਿਆਚਾਰਕ ਰੰਗ ਬੰਨਦੇ ਹੋਏ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਮੁੜ ਤੋਂ ਸੁਰਜੀਤ ਕਰਦੇ ਹੋਏ ਅੱਜ ਇਕ ਦੇਖਣਯੋਗ ਨਜ਼ਾਰਾ ਪੇਸ਼ ਕੀਤਾ।ਇਸ ਮੌਕੇ ਛੋਟੀਆਂ-ਛੋਟੀਆਂ ਬੱਚੀਆਂ ਨੇ ਧਰਤੀ ਤੇ ਅੱਡੀ ਮਾਰ-ਮਾਰ ਕੇ ਗਿੱਧੇ ਵਿਚ ਖੂਬ ਰੰਗ ਬੰਨਿਆਂ ਤੇ ਵਿਰਸੇ ਨਾਲ ਜੁੜੀਆਂ ਬੋਲੀਆਂ ਦਾ ਪਿੜ ਬੰਨਿਆਂ।ਇਸਦੇ ਨਾਲ ਹੀ ਵੱਡੀਆਂ ਬੱਚੀਆਂ ਨੇ ਸਾਡੇ ਵਿਰਸੇ ਦੀ ਖਾਦ-ਖੁਰਾਕ ਮਾਲਪੂੜੇ, ਖੀਰ, ਸੇਵੀਆਂ, ਗੁਲਗੁਲੇ, ਲੱਸੀ, ਮੱਠੀਆਂ ਆਦਿ ਪਕਵਾਨਾਂ ਨੂੰ ਵੱਖਰੇ ਢੰਗ ਨਾਲ ਪੁਰਾਤਨ ਭਾਂਡਿਆਂ ਵਿਚ ਪਰੋਸਦੇ ਹੋਏ ਖੂਬ ਖਾਧਾ ਤੇ ਵੰਡਿਆਂ।ਇਹਨਾਂ ਬੱਚੀਆਂ ਨੇ ਅੱਜ ਆਪਣੇ ਪੰਜਾਬੀ ਪਹਿਰਾਵੇ ਦੀ ਝਲਕ ਨੂੰ ਰੰਗਲੇ ਤੇ ਪੁਰਾਤਨ ਪੰਜਾਬ ਦੇ ਰੰਗ ਵਿਚ ਰੰਗਿਆ।ਇਸਦੇ ਨਾਲ ਹੀ ਬੱਚੀਆਂ ਨੇ ਇਕ-ਦੂਜੇ ਦੇ ਮਹਿੰਦੀ ਲਗਾ ਕੇ ਆਪਣੀ ਕਲਾ ਦੀ ਪ੍ਰਦਰਸ਼ਨੀ ਵੀ ਕੀਤੀ।ਸਕੂਲ ਵਿਚਲੇ ਇਸ ਅਲੌਕਿਕ ਨਜ਼ਾਰੇ ਨੂੰ ਦੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਧੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚੀਆਂ ਦੀ ਉਮਰ ਲੋਕ ਗੀਤ ਜਿੰਨ੍ਹੀ ਹੋਵੇ ਤਾਂ ਜੋ ਇਹ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਬਚਾ ਸਕਣ।ਅੱਜ ਦੀ ਪੀੜੀ ਪੱਛਮੀਂ ਸੱਭਿਆਚਾਰ ਦੀ ਐਸੀ ਭੇਟ ਚੜ੍ਹ ਰਹੀ ਹੈ ਕਿ ਆਪਣੇ ਇਹਨਾਂ ਅੱਜ ਦੇ ਦਿਨ ਵਰਗੇ ਰੌਸ਼ਨ ਰੰਗਾਂ ਨੂੰ ਭੁੱਲ ਰਹੇ ਹਨ।ਪਰ ਬੱਚੀਆਂ ਦੇ ਅੰਦਰ ਪੰਜਾਬੀਅਤ ਨੂੰ ਦੇਖ ਕੇ ਇਕ ਆਸ ਦੀ ਕਿਰਨ ਜਾਗੀ ਹੈ ਕਿ ਸਾਡੀਆਂ ਧੀਆਂ ਆਪਣੇ ਵਿਰਸੇ ਦੀਆਂ ਜੜ੍ਹਾਂ ਅਗਲੀ ਪੀੜ੍ਹੀ ਅੰਦਰ ਵੀ ਲਾ ਰਹੀਆਂ ਹਨ।ਇਹਨਾਂ ਨੂੰ ਦੇਖ ਕੇ ਸੱਭਿਆਚਾਰ ਦੇ ਦੂਰ ਹੋ ਰਹੇ ਵਿਰਸੇ ਨੂੰ ਮੁੜ ਰਾਹੇ ਪੈਣ ਦੀ ਅਸੀਂ ਆਸ ਕਰ ਸਕਦੇ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ.ਮਨਪ੍ਰੀਤ ਸਿੰਘ ਬਰਾੜ, ਸ. ਅਜਮੇਰ ਸਿੰਘ ਰੱਤੀਆਂ  ਅਤੇ ਸ. ਰਛਪਾਲ ਸਿੰਘ ਨੇ ਵੀ ਬੱਚੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ।

ਲੋਕ ਸੇਵਾ ਸੁਸਾਇਟੀ ਨੇ ਆਈ ਪੀ ਐੱਸ ਚੁਣੇ ਗਏ ਓਮੇਸ਼ ਗੋਇਲ ਦਾ ਸਨਮਾਨ ਕੀਤਾ


ਜਗਰਾਉ 30 ਜੁਲਾਈ (ਅਮਿਤਖੰਨਾ)ਜਗਰਾਓਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਯੂ ਪੀ ਐੱਸ ਸੀ ਦੇ ਪੇਪਰ ਚੋਂ 388 ਰੈਂਕ ਪ੍ਰਾਪਤ ਕਰ ਕੇ ਆਈ ਪੀ ਐੱਸ ਚੁਣੇ ਗਏ ਓਮੇਸ਼ ਗੋਇਲ ਦਾ ਸਨਮਾਨ ਕੀਤਾ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਕਰਵਾਏ ਸਨਮਾਨ ਸਮਾਰੋਹ ਵਿਚ ਓਮੇਸ਼ ਗੋਇਲ ਦਾ ਸਨਮਾਨ ਕਰਦਿਆਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਸਾਨੂੰ ਮਾਣ ਹੈ ਕ ਸਾਡੇ ਸ਼ਹਿਰ ਦੇ ਇਸ ਨੌਜਵਾਨ ਨੇ ਜਗਰਾਓਂ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਉਮੇਸ਼ ਗੋਇਲ ਨੇ ਅਮਰ ਸ਼ਹਿਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਓਂ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵ-ਨਿਯੁਕਤ ਆਈ ਪੀ ਐੱਸ ਉਮੇਸ਼ ਗੋਇਲ ਲਾਲਾ ਲਾਜਪਤ ਰਾਏ ਜੀ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਉਮੇਸ਼ ਗੋਇਲ ਦੀ ਮਾਤਾ ਸ਼ਰਮੀਲਾ ਗੋਇਲ ਦਾ ਵੀ ਸਨਮਾਨ ਕਰਦਿਆਂ ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਉਮੇਸ਼ ਦੀ ਇੰਨੇ ਉੱਚ ਅਹੁਦੇ ‘ਤੇ ਨਿਯੁਕਤੀ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਹੈ। ਉਨ੍ਹਾਂ ਕਿਹਾ ਕਿ ਧੰਨ ਹੈ ਮਾਂ ਜਿਸ ਨੇ ਦੋ ਅਨਮੋਲ ਹੀਰਿਆਂ ਨੂੰ ਜਨਮ ਦਿੱਤਾ ਹੈ ਅਤੇ ਮਾਤਾ ਪਿਤਾ ਦੇ ਫ਼ਰਜ਼ ਨੂੰ ਬਖ਼ੂਬੀ ਨਿਭਾਇਆ। ਇੱਥੇ ਜ਼ਿਕਰਯੋਗ ਹੈ ਕਿ ਓਮੇਸ਼ ਗੋਇਲ ਇਸ ਸਮੇਂ ਜਲੰਧਰ ਜ਼ਿਲੇ੍ਹ ਦੇ ਮਹਿਤਪੁਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਡਿਊਟੀ ਨਿਭਾ ਰਿਹਾ ਹੈ ਅਤੇ ਸਾਲ 2019 ’ਚ ਉਮੇਸ਼ ਗੋਇਲ ਨੇ ਆਪਣੀ ਪੀ ਪੀ ਸੀ ਐੱਸ ਦੀ ਪ੍ਰੀਖਿਆ ਚੋਂ 19ਵਾਂ ਰੈਂਕ ਹਾਸਲ ਕੀਤਾ। ਓਮੇਸ਼ ਗੋਇਲ ਨੇ ਦੱਸਿਆ ਕਿ ਯੂ ਪੀ ਐੱਸ ਸੀ ਦਾ ਪੇਪਰ ਕਲੀਅਰ ਕਰਨ ਵਿਚ ਉਸ ਦੀ ਮਾਤਾ, ਛੋਟੇ ਭਰਾ ਤੁਸ਼ਾਰ ਗੋਇਲ, ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਅਧਿਆਪਕਾਂ ਨੇ ਹਮੇਸ਼ਾ ਸਾਥ ਦਿੱਤਾ। ਓਮੇਸ਼ ਨੇ ਦੱਸਿਆ ਕਿ ਉਹ ਆਈ ਪੀ ਐੱਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਸਮਾਜ ਵਿਚ ਫੈਲੇ ਭਿ੍ਰਸ਼ਟਾਚਾਰ ਅਤੇ ਅਪਰਾਧ ਨੂੰ ਖ਼ਤਮ ਕਰਨਾ ਉਸ ਦੀ ਪਹਿਲ ਹੋਵੇਗੀ। ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਕੰਵਲ ਕੱਕੜ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਕੈਪਟਨ ਨਰੇਸ਼ ਵਰਮਾ, ਸੁਨੀਲ ਅਰੋੜਾ, ਪ੍ਰਸ਼ੋਤਮ ਅਗਰਵਾਲ, ਆਰ ਕੇ ਗੋਇਲ, ਲਾਕੇਸ਼ ਟੰਡਨ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।

ਡੀ .ਏ.ਵੀ ਸੈਂਟਨਰੀ ਪਬਲਿਕ ਸਕੂਲ, ਵਿੱਚ ਤੀਆਂ ਦਾ ਤਿਉਹਾਰ ਮਨਾਇਆ 


ਜਗਰਾਉ 30 ਜੁਲਾਈ (ਅਮਿਤਖੰਨਾ,ਅਮਨਜੋਤ)ਜਗਰਾਉਂ ਡੀ .ਏ.ਵੀ ਸੈਂਟਨਰੀ ਪਬਲਿਕ ਸਕੂਲ, ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਜਮਾਤ ਪਹਿਲੀ ਤੋਂ ਤੀਜੀ ਜਮਾਤ ਤੱਕ ਦੇ ਬੱਚੇ ਸ਼ਾਮਲ ਹੋਏ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਗੀਤ ਗਾਏ ਗਏ । ਪੰਜਾਬੀ ਗੀਤਾਂ ਦੀਆਂ ਧੁਨੀਆਂ ਤੇ ਬੱਚਿਆਂ ਨੇ ਖੂਬ ਭੰਗੜੇ ਪਾਏ। ਇਸ ਮੌਕੇ ਤੇ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ। ਸਾਉਣ ਦੇ ਮਹੀਨੇ ਦਾ ਇਹ ਤਿਉਹਾਰ ਸਾਰਿਆਂ ਨੂੰ ਅਨੰਦ ਅਤੇ ਖ਼ੁਸੀਆਂ ਨਾਲ ਭਰ ਦਿੰਦਾ ਹੈ। ਇਸ ਮੌਕੇ ਸਾਰੇ ਬੱਚੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ  ਸੋਹਣੇ- ਸੋਹਣੇ ਕੱਪੜੇ ਪਾ ਕੇ ਆਏ ਤੇ ਘਰਾਂ ਤੋਂ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੀ ਲੈ ਕੇ ਆਏ ਜੋ ਕਿ ਸਾਰਿਆਂ ਨੇ ਰਲ- ਮਿਲ ਕੇ ਖਾਧੇ ।ਸਕੂਲ ਦੇ ਪ੍ਰਿੰਸੀਪਲ ਸ੍ਰੀ  ਬਿ੍ਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਹਰ ਤਿਉਹਾਰ ਉਤਸ਼ਾਹ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ । ਪਿ੍ੰਸੀਪਲ ਸਾਹਿਬ ਨੇ ਸਮੂਹ ਸਟਾਫ਼ ਮੈਂਬਰਾਂ ਅਤੇ  ਸਾਰੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ।

ਜੀ ਓ ਜੀ ਮੰਡੀ ਅਹਿਮਦਗੜ੍ਹ ਤਹਿਸੀਲ ਵਲੋਂ ਮੁਹਿੰਮ ਦੀ ਸੁਰੂਆਤ ਕੀਤੀ ਗਈ ਜਵਾਨੀ ਨੂੰ ਬਚਾਓ  ਨਸਾਂ ਭਜਾਓ  ਰੈਲੀ

              ਸੰਦੌੜ 30 ਜੁਲਾਈ (ਡਾਕਟਰ ਸੁਖਵਿੰਦਰ ਸਿੰਘ ) ਜੀ ਓ ਜੀ ਸੀਨੀਅਰ ਬਲਵਿੰਦਰ ਸਿੰਘ ਪ੍ਰਧਾਨ ਵੱਲੋਂ ਪਿੰਡਾ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਪਾਣੀ ਬਚਾਉਣ ਅਤੇ ਵਾਤਾਵਰਣ ਨੂੰ ਤੇ ਸੁਧ ਹਵਾ ਦੇ ਲਈ ਜਾਗਰੂਤ ਕੀਤਾ ਗਿਆ । ਸਰਕਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਰੁੱਖ ਲਗਾਓ ਪਾਣੀ ਬਚਾਉਣ, ਪੰਜਾਬ ਬਚਾਓ , ਨਸਾ ਭਜਾਓ ਜਵਾਨੀ ਬਚਾਓ ਤਹਿਤ ਤਹਿਸੀਲ ਅਹਿਮਦਗੜ੍ਹ ਖੁਸਹਾਲੀ ਦੇ ਰਾਖੇ ਸਟਾਫ਼ ਵੱਲੋਂ ਕਈ ਪਿੰਡਾਂ ਵਿੱਚ ਇਹ ਰੈਲੀ ਕੀਤੀ ਗਈ। ਜਿਸ ਵਿੱਚ ਜੀਓਜੀ ਸਟਾਫ਼ ਦੇ ਬਾਰਾ ਸਿੰਘ ਫੋਜੀ ਨੇ ਦੱਸਿਆ ਕਿ ਤਾ ਜੋ ਅਸੀ ਬਿਮਾਰੀਆ ਰਹਿਤ ਹੋ ਕਿ  ਆਪਣੀ ਜਿੰਦਗੀ ਦਾ ਅਨੰਦ ਮਾਣ ਸਖੀਏ । ਅਗੇ ਕਿਹਾ ਕੇ ਪਿੰਡਾਂ ਦਾ ਮੈਪ ਰੋੜ ਤਿਆਰ ਕਰਕੇ ਹਰ ਪਿੰਡ ਵਿੱਚ ਲੋਕਾਂ ਨੂੰ ਇਨ੍ਹਾਂ ਵਾਰੇ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਪਿੰਡਾਂ ਵਿੱਚ 5 /5 ਬੂਟੇ ਵੀ ਲਾਏ ਗਏ।  ਇਸ ਮੌਕੇ ਜੀਓਜੀ ਦੇ ਬਲਵਿੰਦਰ ਸਿੰਘ ਬਾਰਾਂ ਸਿੰਘ ਫੋਜੀ ਕਲਿਆਣ ,ਸੁਖਵਿੰਦਰ ਸਿੰਘ ,ਜਸਵੀਰ ਸਿੰਘ, ਰਣਜੀਤ ਸਿੰਘ,  ਹਰਬੰਸ ਸਿੰਘ , ਨਿਰਮਲ ਸਿੰਘ , ਸੁਦਾਗਰ ਸਿੰਘ ਸੇਰਗੜ੍ਹ ਚੀਮਾਂ ਵੱਲੋਂ ਵੀ ਇਸ ਰੈਲੀ ਦਾ ਸਾਥ ਦਿੱਤਾ ਗਿਆ , ਅਤੇ ਸੇਗਗੜ੍ਹ ਚੀਮਾਂ ਪਿੰਡ ਵਿੱਚ ਵੀ 5 ਬੂਟੇ ਲਾਏ ਗਏ। ਹੋਰ  ਵੀ ਸਟਾਫ ਹਾਜਰ ਸਨ

ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ ਐਸ.ਐਸ.ਪੀ. ਮੈਡਮ ਦਾ ਵਿਸ਼ੇਸ਼ ਸਨਮਾਨ

ਸੰਦੌੜ , ਮਲੇਰਕੋਟਲਾ , 30ਜੁਲਾਈ (ਡਾਕਟਰ ਸੁਖਵਿੰਦਰ ਸਿੰਘ ) ਜ਼ਿਲਾ ਮਲੇਰਕੋਟਲਾ ਦੇ ਨਵੇ ਨਿਯੁਕਤ ਜ਼ਿਲਾ ਸੁਪਰਡੈਂਟ ਪੁਲਿਸ ਮੈਡਮ ਅਵਨੀਤ ਕੌਰ ਸਿੱਧੂ ਵੱਲੋਂ ਮਲੇਰਕੋਟਲਾ ਵਿਖੇ ਅਹੁਦਾ ਸੰਭਾਲਣ ’ਤੇ ਮਲੇਰਕੋਟਲਾ ਦੇ ਉੱਘੇ ਕਾਰੋਬਾਰੀ ਅਤੇ ਕੇ.ਐਸ. ਗਰੁੱਪ ਮਲੇਰਕੋਟਲਾ ਦੇ ਮਾਲਕ ਵਾਤਾਵਰਣ ਪ੍ਰੇਮੀ ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ ਸ਼ਾਲ ਅਤੇ ਸਨਮਾਨ ਭੇਂਟ ਕਰਕੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਜ਼ਿਲਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਕੀਤੇ ਜਾਂਦੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਸਾਡੇ ਲਈ ਪ੍ਰੇਰਣਾਸ੍ਰੋਤ ਹਨ ਤਾਂ ਜੋ ਅਸੀਂ ਵੀ ਵੱਧ ਤੋਂ ਵੱਧ ਬੂਟੇ ਲਗਾ ਕੇ ਇਨਾਂ ਦੀ ਸੰਭਾਲ ਕਰੀਏ ਆਪਣਾ ਸੱਭ ਫਰਜ ਬਣਦਾ ਇਨ੍ਹਾਂ ਦੀ ਪਾਲਣਾ ਪੋਸਣਾ ਜਿਵੇਂ ਬੱਚਿਆਂ ਵਾਂਗ ਕਰੀਏ, ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਈਏ।

 ਮੀਰੀ ਪੀਰੀ ਸਕੂਲ ਕੁੱਸਾ ਵਿਖੇ ਰਾਸ਼ਟਰੀ ਦਿਵਸ ਮਨਾਇਆ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਖਿੇ ਰਾਸ਼ਟਰੀ ਮਾਪੇ ਦਵਿਸ ਮਨਾਇਆ ਗਆਿ।ਜਸਿ ਨੂੰ ਮੁੱਖ ਰੱਖਦੇ ਹੋਏ ਨਰਸਰੀ ਕਲਾਸ ਦੇ ਬੱਚਆਿਂ ਦੇ ਮਾਤਾ ਪਤਿਾ ਨੇ ਇਸ ਸਮਾਗਮ ਵੱਿਚ ਹਾਜਰੀ ਭਰੀ।ਇਸ ਸਮਾਗਮ ਦੀ ਸ਼ੁਰੂਆਤ ਬੱਚਆਿਂ ਨੇ ਕੀਰਤਨ ਦੁਆਰਾ ਕੀਤੀ। ਇਸ ਮੌਕੇ ਚੇਅਰਮੈਨ ਜਗਜੀਤ ਸੰਿਘ ਯੂ ਐਸ ਏ ਨੇ ਕਹਿਾ ਕ ਿਮਾਪਆਿਂ ਦੇ ਸਹਯਿੋਗ ਤੋਂ ਬਨਿਾਂ ਅਧਆਿਪਕ ਸੱਿਖਆਿ ਦਾ ਕਾਰਜ ਪੂਰਾ ਨਹੀਂ ਕਰ ਸਕਦਾ ਅਤੇ ਅੱਜ ਦਾ ਸਮਾਗਮ ਬੱਚਆਿਂ ਨੂੰ ਅਧਆਿਪਕਾਂ ਦੇ ਹੋਰ ਨੇੜੇ ਕਰੇਗਾ। ਉੱਥੇ ਵਾਈਸ ਪ੍ਰੰਿਸੀਪਲ ਕਸ਼ਮੀਰ ਸੰਿਘ ,ਹਰਦੀਪ ਸੰਿਘ ਚਕਰ, ਮੈਡਮ ਰਮਨਦੀਪ ਕੌਰ ,ਇੰਦਰਜੀਤ ਸੰਿਘ ਤੇ ਗੁਰਪ੍ਰੀਤ ਸੰਿਘ ਨੇ ਇਸ ਦਨਿ ਨਾਲ ਸੰਬੰਧਤਿ  ਵਚਿਾਰ ਪੇਸ਼ ਕੀਤੇ । ਸਮਾਗਮ ਦੇ ਅੰਤ ਵੱਿਚ ਪ੍ਰੰਿਸੀਪਲ  ਪਰਮਜੀਤ ਕੌਰ ਮੱਲਾ ਨੇ ਛੋਟੇ ਬੱਚਆਿਂ ਨੂੰ ਘਰ ਵੱਿਚ ਫੋਨ ਦੀ ਘੱਟ ਵਰਤੋਂ ਕਰਨ ਤੇ ਦੇਸੀ ਖੇਡਾਂ ਵੱਲ ਬੱਚਆਿਂ ਨੂੰ ਮਾਤਾ-ਪਤਿਾ ਦੁਆਰਾ ਉਤਸ਼ਾਹਤਿ ਕਰਨ  ਲਈ ਦੱਸਦਆਿਂ ਸਕੂਲ ਪਹੁੰਚਣ ਤੇ ਸਮੂਹ ਮਾਪਆਿ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾ ਨਾਲ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ, ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ ਮੀਨੀਆ, ਹਰਪਾਲ ਸੰਿਘ ਮੱਲ੍ਹਾ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:-ਰਾਸਟਰੀ ਦਿਵਸ ਮਨਾਉਣ ਸਮੇਂ ਬੱਚਿਆ ਦੇ ਮਾਪੇ।

ਬੀਬੀ ਮਾਣੂੰਕੇ ਸਦਕਾ ਨਗਰ ਕੌਂਸਲ ਨੂੰ ਮਲਿੀਆਂ ਕੂੜਾ ਚੁੱਕਣ ਲਈ ਨਵੀਆਂ ਗੱਡੀਆਂ


ਜਗਰਾਉ,ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਵਧਿਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਅਤੇ ਨਗਰ ਕੌਂਸਲ ਜਗਰਾਉਂ ਨੂੰ ਅਤ-ਿਅਧੁਨਕਿ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ ਤੇ ਜੁਟੇ ਹੋਏ ਹਨ। ਵਧਿਾਇਕਾ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 'ਸਵੱਛ ਭਾਰਤ ਮਸ਼ਿਨ' ਤਹਤਿ ਜਗਰਾਉਂ ਸ਼ਹਰਿ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ 3 ਟਾਟਾ ਏਸ ਗੱਡੀਆਂ ਦੱਿਤੀਆਂ ਗਈਆਂ ਹਨ। ਨਗਰ ਕੌਂਸਲ ਵੱਲੋਂ ਇਹਨਾਂ ਗੱਡੀਆਂ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਹ ਗੱਡੀਆਂ ਸ਼ਹਰਿ ਵਾਸੀਆਂ ਦੀ ਸਹੂਲਤ ਲਈ ਚਲਾ ਦੱਿਤੀਆਂ ਜਾਣਗੀਆਂ, ਜੋ ਸ਼ਹਰਿ ਦੇ ਗਲੀ-ਮੁਹੱਲਆਿਂ ਵੱਿਚ ਜਾ ਕੇ ਲੋਕਾਂ ਦੇ ਘਰਾਂ ਅੱਗੇ ਤੋਂ ਕੂੜਾ ਚੁੱਕਣਗੀਆਂ ਅਤੇ ਇਹਨਾਂ ਗੱਡੀਆਂ ਵੱਿਚ ਗੱਿਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਦਾ ਵਸ਼ਿੇਸ਼ ਪ੍ਰਬੰਧ ਕੀਤਾ ਗਆਿ ਹੈ। ਜਗਰਾਉਂ ਸ਼ਹਰਿ ਨੂੰ ਅਤ-ਿਅਧੁਨਕਿ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹਰਿ ਦੇ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਅਧਕਿਾਰੀਆਂ ਵੱਲੋਂ ਵਧਿਾਇਕਾ ਮਾਣੂੰਕੇ ਦਾ ਧੰਨਵਾਦ ਕਰਦੇ ਹੋਏ ਸਨਮਾਨਤਿ ਵੀ ਕੀਤਾ ਗਆਿ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਆਿ ਕ ਿਉਹ ਸਆਿਸਤ ਵੱਿਚ ਇੱਕ ਮਸ਼ਿਨ ਤਹਤਿ ਆਏ ਹਨ ਅਤੇ ਰੌਸ਼ਨੀਆਂ ਦੇ ਸ਼ਹਰਿ ਜਗਰਾਉਂ ਨੂੰ ਸੁੰਦਰ ਬਨਾਉਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਸ਼ਹਰਿ ਨੂੰ ਗੰਦਗੀ ਦੇ ਢੇਰਾਂ ਤੋਂ ਮੁਕਤ ਕਰਵਾਉਣਗੇ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਆਿ ਕ ਿਜਗਰਾਉਂ ਨੂੰ ਤੰਿਨ ਨਵੀਆਂ ਗੱਡੀਆਂ ਮਲਿਣ ਨਾਲ ਜਗਰਾਉਂ ਸ਼ਹਰਿ ਵੱਿਚ ਥਾਂ-ਥਾਂ ਤੇ ਲੱਗਦੇ ਕੂੜੇ ਦੇ ਢੇਰ ਵੀ ਖਤਮ ਹੋ ਜਾਣਗੇ, ਕਉਿਂਕ ਿਇਹ ਗੱਡੀਆਂ ਲੋਕਾਂ ਦੇ ਘਰਾਂ ਵੱਿਚੋਂ ਕੂੜਾ ਚੁੱਕਕੇ ਸ਼ਹਰਿ ਤੋਂ ਬਾਹਰ ਨਰਿਧਾਰਤਿ ਜਗ੍ਹਾ ਉਪਰ ਕੂੜਾ ਸੁੱਟਣਗੀਆਂ। ਇਸ ਨਾਲ ਜੱਿਥੇ ਸ਼ਹਰਿ ਦੀ ਸੁੰਦਰਤਾ ਵੱਿਚ ਵਾਧਾ ਹੋਵੇਗਾ, ਉਥੇ ਹੀ ਸ਼ਹਰਿ ਵਾਸੀਆਂ ਨੂੰ ਗਲੇ-ਸੜੇ ਕੂੜੇ ਦੀ ਸੜਾਂਦ ਤੋਂ ਵੀ ਨਯਿਾਤ ਮਲਿੇਗੀ। ਵਧਿਾਇਕਾ ਬੀਬੀ ਮਾਣੂੰਕੇ ਨੇ ਆਖਆਿ ਕ ਿਜਗਰਾਉਂ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਲੀਡ ਨਾਲ ਵੋਟਾਂ ਪਾ ਕੇ ਜਤਿਾਇਆ ਹੈ ਅਤੇ ਹਲਕੇ ਦੇ ਲੋਕਾਂ ਦੀ ਬਹਿਤਰੀ ਅਤੇ ਸਹੂਲਤਾਂ ਲਈ ਉਹ ਪੰਜਾਬ ਸਰਕਾਰ ਦਾ ਬੂਹਾ ਖੜਕਾਉਂਦੇ ਰਹਣਿਗੇ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਆਿ ਕ ਿਲੋਕ ਵਸ਼ਿਵਾਸ਼ ਬਣਾਕੇ ਥੋੜਾ ਸਬਰ ਰੱਖਣ, ਕਉਿਂਕ ਿਹਰ ਇੱਕ ਕੰਮ ਨੂੰ ਸਮਾਂ ਲੱਗਦਾ ਹੈ।ਇਸ ਲਈ ਹਲਕੇ ਦੀਆਂ ਸਾਰੀਆਂ ਸਮੱਸਆਿਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਜਗਰਾਉਂ ਸ਼ਹਰਿ ਲਈ ਨਵੀਆਂ ਗੱਡੀਆਂ ਦੇਣ ਤੇ ਨਗਰ ਕੌਂਸਲ ਜਗਰਾਉਂ ਵੱਲੋਂ ਕਾਰਜ ਸਾਧਕ ਅਧਕਿਾਰੀ ਮਨੋਹਰ ਸੰਿਘ ਨੇ ਪੰਜਾਬ ਸਰਕਾਰ ਅਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਵਸ਼ਿੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵੰਿਦਰ ਸੰਿਘ, ਐਸ.ਓ.ਅਸ਼ੋਕ ਕੋਚਰ, ਐਡਵੋਕੇਟ ਕਰਮ ਸੰਿਘ ਸੱਿਧੂ, ਅਮਰਦੀਪ ਸੰਿਘ ਟੂਰੇ, ਸਾਜਨ ਮਲਹੋਤਰਾ, ਕੌਂਸਲਰ ਜਗਜੀਤ ਸੰਿਘ ਜੱਗੀ, ਕੌਂਸਲਰ ਕੰਵਰਵਾਲ ਸੰਿਘ, ਕੌਂਸਲਰ ਅਨਮੋਲ ਗੁਪਤਾ, ਰਾਜ ਭਾਰਦਵਾਜ, ਰਵੰਿਦਰ ਸੱਭਰਵਾਲ ਫੀਨਾਂ, ਅਮਰਨਾਥ ਕਲਆਿਣ, ਆਪ ਆਗੂ ਗੁਰਪ੍ਰੀਤ ਸੰਿਘ ਨੋਨੀਂ ਸੈਂਭੀ, ਪੱਪੂ ਭੰਡਾਰੀ, ਮਨਪ੍ਰੀਤ ਸੰਿਘ ਮੰਨਾਂ, ਕਰਮ ਸੰਿਘ ਸੰਧੂ, ਮੇਹਰ ਸੰਿਘ, ਨਰਿਮਲ ਸੰਿਘ ਨੰਿਮਾਂ, ਲਖਵੀਰ ਸੰਿਘ ਲੱਕੀ, ਬਲਜੀਤ ਸੰਿਘ ਵੱਿਕੀ, ਲਖਵੀਰ ਸੰਿਘ ਲੱਖਾ, ਡਾ:ਕੇਵਲ ਕ੍ਰਸ਼ਿਨ ਮਲਹੋਤਰਾ ਆਦ ਿਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਨਮਾਨਿਤ ਕਰਦੇ ਹੋਏ ਆਗੂ।

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਜਗਰਾਉ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਅੱਜ ਆਪਣੀ ਜਨਮ ਭੂੰਮੀ ਪਿੰਡ ਮੱਲ੍ਹਾ ਵਿਖੇ ਛਾਦਾਰ ਅਤੇ ਫਲਦਾਰ ਬੂਟੇ ਲਾਏ ਗਏ। ਇਸ ਮੌਕੇ ਗੱਲਬਾਤ ਕਰਦਿਆ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਅੱਜ 113 ਬੂਟੇ ਲਾਏ ਗਏ ਹਨ ਜਿਨ੍ਹਾ ਵਿਚ ਨਿੰਮ,ਵਰਮਾ ਡੇਕ,ਪਿੱਪਲ,ਬੋਹੜ,ਅਮਰੂਦ,ਸੁਹਾਜਣਾ,ਜਾਮਣ ਅਤੇ ਹੋਰ ਰਵਾਇਤੀ ਬੂਟੇ ਲਾਏ ਗਏ ਹਨ।ਜਿਨ੍ਹਾ ਦੀ ਸਮੇਂ-ਸਮੇਂ ਤੇ ਦੇਖ-ਭਾਲ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਕਿਹਾ ਕਿ ਜਲਦੀ ਹੀ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੀ ਜੱਦੀ ਜਮੀਨ ਵਿਚ ਗਰੀਨ ਮਿਸਨ ਪੰਜਾਬ ਦੀ ਟੀਮ ਵੱਲੋ ਇੱਕ ਏਕੜ ਰਕਬੇ ਵਿਚ ਜੰਗਲ ਲਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਤਪਾਲ ਸਿੰਘ ਦੇਹੜਕਾ,ਯੂਥ ਆਗੂ ਜੋਤੀ ਸਿੰਘ ਮੱਲ੍ਹਾ,ਪਰਮਿੰਦਰ ਸਿੰਘ,ਨਵਦੀਪ ਸਿੰਘ ਧਾਲੀਵਾਲ,ਭੋਲਾ ਸਿੰਘ,ਗੋਰਾ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਬੂਟੇ ਲਾਉਦੇ ਹੋਏ।

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸਨ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਪਂੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ ਝੋਰੜਾ, ਅਵਤਾਰ ਸਿੰਘ ਰਸੂਲਪੁਰ,ਸੁਖਦੇਵ ਸਿੰਘ ਮਾਣੂੰਕੇ,ਗੁਰਚਰਨ ਸਿੰਘ ਰਸੂਲਪੁਰ,ਕੁੰਢਾ ਸਿੰਘ ਕਾਉਕੇ,ਜੱਗਾ ਸਿੰਘ ਢਿੱਲੋ,ਭਾਈ ਜਸਪ੍ਰੀਤ ਸਿੰਘ ਢੋਲਣ,ਰੂਪ ਸਿੰਘ ਝੋਰੜਾ ਆਦਿ ਨੇ ਕਿਹਾ ਕਿ ਇਥੇ ਗਰੀਬਾ ਲਈ ਕਾਨੂੰਨ ਕੁਝ ਹੋਰ ਹੈ ਅਤੇ ਅਮੀਰਾ ਲਈ ਕਾਨੂੰਨ ਕੁਝ ਹੋਰ ਹਨ ਜਿਸ ਦੀ ਤਸਵੀਰ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕੇਸ ਵਿਚ ਸਾਫ ਦਿਖਾਈ ਦਿੰਦੀ ਹੈ।ਉਨ੍ਹਾ ਕਿਹਾ ਕਿ ਜਗਰਾਓ ਪੁਲਿਸ ਦੇ ਅੱਤਿਆਚਾਰ ਦੀ ਸਿਕਾਰ ਕੁਲਵੰਤ ਕੌਰ ਦੀ 10 ਦਸੰਬਰ 2021 ਨੂੰ ਮੌਤ ਹੋ ਗਈ ਸੀ।ਜਿਸ ਤੋ ਬਾਅਦ ਜਗਰਾਓ ਪੁਲਿਸ ਨੇ ਅੱਤਿਆਚਾਰ ਕਰਨ ਵਾਲੇ ਡੀ ਐਸ ਪੀ, ਏ ਐਸ ਆਈ, ਸਾਬਕਾ ਸਰਪੰਚ ਅਤੇ ਸਾਬਕਾ ਪੰਚ ਤੇ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਤੁਸੀ ਕੁਲਵੰਤ ਕੌਰ ਦਾ ਅੰਤਿਮ ਸਸਕਾਰ ਕਰ ਦਿਓ ਅਤੇ ਜਗਰਾਓ ਪੁਲਿਸ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆ ਨੂੰ ਇੱਕ-ਦੋ ਦਿਨਾ ਵਿਚ ਗ੍ਰਿਫਤਾਰ ਕਰ ਲਵੇਗੀ ਪਰ ਅੱਜ ਸੱਤ ਮਹੀਨੇ ਬੀਤਣ ਦੇ ਬਾਵਯੂਦ ਵੀ ਜਗਰਾਓ ਪੁਲਿਸ ਨੇ ਕੋਈ ਵੀ ਵਿਅਕਤੀ ਗ੍ਰਿਫਤਾਰ ਨਹੀ ਕੀਤਾ।ਇਸ ਗ੍ਰਿਫਤਾਰੀ ਨੂੰ ਲੈ ਕੇ ਇਨਸਾਫ ਪਸੰਦ ਜੱਥੇਬੰਦੀਆ ਦੀ ਅਗਵਾਈ ਹੇਠ ਪਿਛਲੇ 130 ਦਿਨਾ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਅੱਗੇ ਸਾਤਮਈ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਜੇਕਰ ਇਹ ਮਾਮਲਾ ਕਿਸੇ ਆਮ ਵਿਅਕਤੀ ਤੇ ਦਰਜ ਕੀਤਾ ਹੁੰਦਾ ਤਾਂ ਉਹ ਵਿਅਕਤੀ ਕੁਝ ਦਿਨਾ ਵਿਚ ਗ੍ਰਿਫਤਾਰ ਕਰਕੇ ਜੇਲ ਦੀਆ ਸਲਾਖਾ ਪਿੱਛੇ ਹੋਣਾ ਸੀ।ਉਨ੍ਹਾ ਕਿਹਾ ਕਿ ਅਸੀ ਅਨੇਕਾ ਵਾਰ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਵੀ ਮਿਲ ਚੁੱਕੇ ਹਾਂ ਪਰ ਮਾਮਲੇ ਦੀ ਤਫਤੀਸ ਚੱਲ ਰਹੀ ਹੈ ਦਾ ਬਹਾਨਾ ਬਣਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਹੁਣ ਇਹ ਲੜਾਈ ਦਿਨੋ-ਦਿਨ ਤਿੱਖੀ ਹੁੰਦੀ ਜਾ ਰਹੀ ਹੈ ਕਿਉਕਿ ਆਉਣ ਵਾਲੇ ਦਿਨਾ ਵਿਚ ਅਸੀ ਸਿੱਧਵਾ ਬੇਟ ਇਲਾਕੇ ਦੇ ਪਿੰਡਾ ਵਿਚ ਰੋਸ ਮਾਰਚ ਕਰਾਗੇ ਅਤੇ ਜਗਰਾਓ ਸਹਿਰ ਦੀਆ ਸੜਕਾ ਵੀ ਜਾਮ ਕਰਾਗੇ।ਇਸ ਮੌਕੇ ਪਿੰਡ ਰਸੂਲਪੁਰ ਵਾਸੀਆ ਨੇ ਆਗੂਆ ਨਾਲ ਵਾਅਦਾ ਕੀਤਾ ਕਿ ਪਿੰਡ ਦੇ ਗਿਆਰਾ ਵਾਰਡਾ ਵਿਚੋ ਰੋਜਾਨਾ ਇੱਕ ਟਰਾਲੀ ਮਰਦ ਔਰਤਾ ਦੀ ਜਗਰਾਉ ਰੋਸ ਧਰਨੇ ਵਿਚ ਸਮੂਲੀਅਤ ਕਰੇਗੀ।ਇਸ ਮੌਕੇ ਉਨ੍ਹਾ ਨਾਲ ਇਕਬਾਲ ਸਿੰਘ ਰਸੂਲਪੁਰ,ਦਰਸਨ ਸਿੰਘ ਧਾਲੀਵਾਲ,ਮਨਦੀਪ ਸਿੰਘ ਧਾਲੀਵਾਲ,ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਸਿੱਧੂ,ਅਜੈਬ ਸਿੰਘ,ਨਿਰਮਲ ਸਿੰਘ ਨਿੰਮਾ,ਕਾਮਰੇਡ ਸੁਖਮੰਦਰ ਸਿੰਘ,ਸੁਖਵਿੰਦਰ ਸਿੰਘ,ਭਾਈ ਰਾਜਾ ਸਿੰਘ,ਸਵਰਨਜੀਤ ਸਿੰਘ,ਬੂਟਾ ਸਿੰਘ,ਨਿਰਮਲ ਸਿੰਘ,ਸੁੱਖਾ ਸਿੰਘ,ਗੁਰਮੇਲ ਸਿੰਘ,ਹਰਨੇਕ ਸਿੰਘ,ਮੰਦਰ ਸਿੰਘ,ਜੰਗ ਸਿੰਘ,ਮਨਜੀਤ ਕੌਰ,ਹਰਬੰਸ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸਨ ਖਿਲਾਫ ਪਿੰਡ ਰਸੂਲਪੁਰ ਵਿਖੇ ਨਾਅਰੇਬਾਜੀ ਕਰਦੇ ਹੋਏ ਆਗੂ।

ਵਰ੍ਹੇਗੰਢ ਮੁਬਾਰਕ    

ਗੁਰਸੇਵਕ ਸਿੰਘ ਗੋਰਾ ਅਤੇ ਇੰਦਰਜੀਤ ਕੌਰ ਪਿੰਡ ਜਲੂਰ ਜ਼ਿਲ੍ਹਾ (ਬਰਨਾਲਾ) ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ ।

ਪ੍ਰੇਮ ਸਿੰਘ ਸੇਖੋਂ ਨੂੰ ਸਿੱਧਵਾਂ ਬੇਟ ਦਾ ਪ੍ਰਧਾਨ ਬਣਨ 'ਤੇ ਪਰਮਿੰਦਰ ਮੱਲੀ ਤੇ ਪ੍ਰਧਾਨ ਲਖਵੀਰ ਸਿੰਘ ਬੱਲ ਨੇ ਦਿੱਤੀ ਵਧਾਈ

ਪ੍ਰੇਮ ਸਿੰਘ ਸੇਖੋਂ ਕਾਂਗਰਸ ਪਾਰਟੀ ਦਾ ਅਨਮੋਲ ਹੀਰਾ —ਕੈਪਟਨ ਸੰਧੂ
ਮੁੱਲਾਂਪੁਰ ਦਾਖਾ 28 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਪ੍ਰਦੇਸ਼ ਕਾਂਗਰਸ  ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਬੀਤੇ ਦਿਨੀਂ ਪੰਜਾਬ ਦੇ ਕਈ ਹਲਕਿਆਂ ਦੇ ਬਲਾਕ ਪ੍ਰਧਾਨ ਬਦਲੇ ਗਏ,ਜਿਸ ਵਿਚ ਹਲਕੇ ਲੁਧਿਆਣਾ ਜਿਲ੍ਹੇ ਦੇ ਹਲਕੇ ਦਾਖੇ ਦੇ ਬਲਾਕ ਸਿੱਧਵਾਂ ਬੇਟ ਦਾ ਡਾਇਰੈਕਟਰ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਪ੍ਰੇਮ ਸਿੰਘ ਸੇਖੋਂ ਨੂੰ ਪ੍ਰਧਾਨ ਲਗਾਇਆ ਗਿਆ ਹੈ। ਬੇਸ਼ਕ ਇਸ ਮਿਹਨਤੀ ਨੌਜਵਾਨ ਆਗੂ ਦੀ ਨਿਯੁਕਤੀ ਤੇ ਹਲਕੇ ਦੇ ਲੋਕ ਬਹੁਤ ਖੁਸ਼ ਦਿਖਾਈ ਦਿੱਤੇ ਪ੍ਰੰਤੂ ਉਹਨਾਂ ਦੇ ਅਤਿ ਨਜਦੀਕੀ ਪਰਮਿੰਦਰ ਸਿੰਘ ਮੱਲੀ ਬਾਸੀਆਂ ਬੇਟ ਨੇ ਜਿਥੇ ਕੈਨੇਡਾ ਤੋ ਫੋਨ ਤੇ ਗੱਲਬਾਤ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਪ੍ਰਧਾਨ ਲਖਬੀਰ ਸਿੰਘ ਬੱਲ ਨੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪਾਰਖੂ ਅੱਖ ਨੇ ਇਸ ਆਗੂ ਡਾਇਰੈਕਟਰ ਪ੍ਰੇਮ ਸਿੰਘ ਸੇਖੋਂ ਬਾਸੀਆਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦਾ ਪ੍ਰਧਾਨ ਬਣਾਇਆ ਹੈ। ਕੈਪਟਨ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੇਮ ਸਿੰਘ ਸੇਖੋਂ ਕਾਗਰਸ ਪਾਰਟੀ ਦਾ ਅਨਮੋਲ ਹੀਰਾ ਹੈ ਜੌ ਪਾਰਟੀ ਵਾਸਤੇ ਹਮੇਸ਼ਾਂ ਮਿਹਨਤ ਕਰਦਾ ਹੈ।ਪਰਮਿੰਦਰ ਮੱਲੀ ਤੇ ਲਖਵੀਰ ਸਿੰਘ ਬੱਲ ਨੇ ਪ੍ਰੇਮ ਸਿੰਘ ਸੇਖੋਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰ . ਪ੍ਰੇਮ ਸਿੰਘ ਸੇਖੋਂ ਕਾਂਗਰਸ ਪਾਰਟੀ ਪ੍ਰਤੀ ਵਫਾਦਾਰ ਆਗੂ ਹੈ ਜੌ ਇਮਾਨਦਾਰ ਤੇ ਵਫਾਦਾਰ ਵੀ ਹੈ ਜਿਸ ਨੇ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦਾ ਡਾਇਰੈਕਟਰ ਹੁੰਦਿਆਂ ਹਲਕੇ ਦਾਖੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਹਨ। ਇਸ ਤੋਂ ਬਿਨਾਂ ਹਲਕੇ ਦਾਖੇ ਦੇ ਮੋਹਤਬਰਾਂ ਲੋਕਾਂ ਨੇ ਪ੍ਰੇਮ ਸਿੰਘ ਸੇਖੋਂ ਦੀ ਇਸ ਨਿਯੁਕਤੀ ਤੇ ਬੇਹੱਦ ਖੁਸ਼ੀ ਮਨਾਈ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਅਤੇ ਸੇਖੋਂ ਪਰਿਵਾਰ ਨੂੰ ਵਧਾਈ ਦਿੱਤੀ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 158ਵਾਂ ਦਿਨ 

 ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਹੀਂ ਰਿਹਾ,ਆਪ ਪਾਰਟੀ ਵਾਲੇ ਕਿਉਂ ਭੁੱਲੇ ਬੈਠੇ ਹਨ : ਦੇਵ ਸਰਾਭਾ  

ਮੁੱਲਾਂਪੁਰ ਦਾਖਾ, 28ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 158ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਹਰਬੰਸ ਸਿੰਘ ਗਿੱਲ,ਰਣਜੀਤ ਸਿੰਘ ਰੱਤੋਵਾਲ ਦਰਸਨ ਸਿੰਘ ਦਹੇੜੂ ਹਲਵਾਰਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਸਰਕਾਰ  ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਜੋ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ 15 ਅਗਸਤ 75 ਵੇ ਆਜ਼ਾਦੀ ਦਿਹਾੜੇ ਮੌਕੇ ਰਿਹਾਅ ਕੀਤਾ ਜਾਵੇਗਾ। ਪਰ ਉਨ੍ਹਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜ਼ਿਕਰ ਨਾ ਕਰਨਾ ਮੰਦਭਾਗਾ ਜੋ ਆਪਣੀਆਂ ਸਜ਼ਾਵਾਂ ਤੋਂ ਦੁੱਗਣੀਆਂ ਤਿੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ। ਉਨ੍ਹਾਂ ਨੇ ਅੱਗੇ ਆਖਿਆ ਕਿ ਸ.ਭਗਵੰਤ ਸਿੰਘ ਮਾਨ ਅਧਿਆਪਕ ਟੀਚਰਾਂ ਨੂੰ ਇਹ ਤਾਂ ਆਖਦੇ ਨੇ ਕਿ ਤੁਸੀਂ ਥੋੜ੍ਹੀ ਜਿਹੀ ਸ਼ਾਂਤੀ ਰੱਖੋ । ਅਸੀਂ ਥੋਡੇ ਲਈ ਨੀਤ ਵਿੱਚ ਕੋਈ ਖੋਟ ਨਹੀਂ  ਰੱਖਦੇ ਪਰ ਧੀਆਂ ਤੇ ਹੋਈ ਲਾਠੀਚਾਰਜ ਬਾਰੇ ਇਕ ਸ਼ਬਦ ਤਕ ਨਹੀਂ ਬੋਲੇ ।ਜਦ ਕਿ ਅਸੀਂ ਹੱਕ ਮੰਗਦੇ ਅਧਿਆਪਕਾਂ ਤੇ ਲਾਠੀਚਾਰਜ ਕਰਨ ਤੇ ਡਟ ਕੇ ਵਿਰੋਧ ਕਰਦੇ ਹਾਂ। ਉੱਥੇ ਹੀ ਮੁੱਖ ਮੰਤਰੀ ਵੱਲੋਂ ਅੱਜ ਕੀਤੇ ਐਲਾਨ ਤੇ ਵਾਅਦੇ 'ਚ ਇਹ ਜ਼ਿਕਰ ਨਹੀਂ ਕੀਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਕਰਾਂਗੇ । ਆਖ਼ਰ ਆਪ ਦੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਚੁੱਪ ਕਿਉਂ ਧਾਰੀ ਬੈਠੀ ਹੈ।ਜਦ ਕਿ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ  ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਹੀਂ ਰਿਹਾ,ਆਪ ਪਾਰਟੀ ਵਾਲੇ ਕਿਉਂ ਭੁੱਲੇ ਬੈਠੇ ਹਨ ਅਤੇ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਮਤਾ ਪਾਉਣ ਨੂੰ ਤਿਆਰ ਵੀ ਨਹੀਂ । ਸਰਕਾਰਾਂ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦੇ ਕੇ ਹਰ ਰੋਜ਼ ਹਰ ਗੱਲ ਤੇ ਸਿੱਖਾਂ ਨੂੰ ਜ਼ਲੀਲ ਕਰਦੀਆਂ ਹਨ ।ਜਦ ਕਿ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੇ ਪੰਜਾਬ ਨਹੀਂ ਜਿੱਥੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਦ ਰੱਖਣ ਵਾਲੇ ਲੋਕ ਵਸਦੇ ਨੇ ਉਹ ਹਰ ਰੋਜ਼ ਸਿੰਘਾਂ ਦੀ ਰਿਹਾਈ ਲਈ ਅਰਦਾਸਾਂ ਕਰਦੇ ਹਨ । ਜਦ ਕੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਲੀਡਰ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਬੰਦੀ ਸਿੰਘ ਜ਼ਰੂਰ ਰਿਹਾਅ ਹੋ ਕੇ ਆਪਣੇ ਘਰਾਂ ਵਿੱਚ ਪਰਤਣਗੇ । ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚੇ 'ਚ ਚੁਣੀ ਗਈ ਕਮੇਟੀ ਦਾ ਸਰਪ੍ਰਸਤ ਰੋਜ਼ਾਨਾ ਪਹਿਰੇਦਾਰ ਦੇ ਸ. ਜਸਪਾਲ ਸਿੰਘ ਹੇਰਾਂ ,ਸਿੱਖ ਚਿੰਤਕ ਕੌਂਸਲ  ਮਾਸਟਰ ਦਰਸ਼ਨ ਸਿੰਘ ਰਕਬਾ, ਬਲਦੇਵ ਸਿੰਘ ਦੇਵ ਸਰਾਭਾ,ਬੰਤਾ ਸਿੰਘ ਮਹੋਲੀ ਖੁਰਦ,ਇੰਦਰਜੀਤ ਸਿੰਘ ਸ਼ਹਿਜ਼ਾਦ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਜਥੇਦਾਰ ਮੁਖਤਿਆਰ ਸਿੰਘ ਛਾਪਾ, ਢਾਡੀ ਕਰਨੈਲ ਸਿੰਘ ਛਾਪਾ,ਪਹਿਲਵਾਨ ਟਹਿਲ ਸਿੰਘ ਕੈਲੇ ,ਅਮਰਜੀਤ ਸਿੰਘ,ਹਰਦੀਪ ਸਿੰਘ ਦੀਪਾ ਕਨੇਚ ,ਸ਼ੇਰ ਸਿੰਘ ਕਨੇਚ, ਗੁਰਮੇਲ ਸਿੰਘ ਕਨੇਚ,ਬੀਬੀ ਮਨਜੀਤ ਕੌਰ ਦਾਖਾ,ਬੀਬੀ ਪਰਮਜੀਤ ਕੌਰ ਖ਼ਾਲਸਾ ਹੰਬੜਾਂ, ਸਤਨਾਮ ਸਿੰਘ ਮੋਰਕਰੀਮਾਂ, ਮਾਸਟਰ ਮੁਕੰਦ ਸਿੰਘ ਚੌਕੀਮਾਨ ,ਮਾਸਟਰ ਆਤਮਾ ਸਿੰਘ ਚੌਕੀਮਾਨ, ਗੁਰਮੀਤ ਸਿੰਘ ਢੱਟ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ ,ਜਥੇਦਾਰ ਅਮਰ ਸਿੰਘ ਜੁੜਾਹਾਂ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਹਰਬੰਸ ਸਿੰਘ ਗਿੱਲ,ਰਣਜੀਤ ਸਿੰਘ ਰੱਤੋਵਾਲ, ਗੁਲਾਮ ਅਲੀ ਸਹੌਲੀ, ਮਾਸਟਰ ਗੁਰਮੀਤ ਸਿੰਘ ਮੋਹੀ,ਰਾਜਬੀਰ ਸਿੰਘ ਲੋਹਟਬੱਦੀ, ਬਾਬਾ ਜਗਦੇਵ ਸਿੰਘ ਦੁੱਗਰੀ, ਬਾਬਾ ਬਖ਼ਸ਼ੀਸ਼ ਸਿੰਘ ਮੁੱਲਾਂਪੁਰ ਬੁੱਢਾ ਦਲ 96 ਕਰੋੜੀ,ਪ੍ਰਧਾਨ ਸੁਰਿੰਦਰ ਸਿੰਘ ,ਕੈਪਟਨ ਰਾਮਲੋਕ ਸਿੰਘ ਸਰਾਭਾ, ਮੋਹਨ ਸਿੰਘ ਮੋਮਨਾਬਾਦੀ ,ਮਹਿੰਦਰ ਸਿੰਘ ਲੁਧਿਆਣਾ, ਸਰਪੰਚ, ਸ਼ਮਸ਼ੇਰ ਸਿੰਘ ਸ਼ੇਖ ਦੌਲਤ,ਮਾਸਟਰ ਚਰਨਜੀਤ ਸਿੰਘ ਹਸਨਪੁਰ ਅੱਛਰਾ ਸਿੰਘ ਸਰਾਭਾ,ਕੁਲਵਿੰਦਰ ਸਿੰਘ ਬੌਬੀ ਸਹਿਜ਼ਾਦ, ਪਿਰਤਪਾਲ ਸਿੰਘ ਮੋਰਕਰੀਮਾਂ,ਪਰਵਿੰਦਰ ਸਿੰਘ ਜੁੜਾਹਾਂ ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ, ਦਰਸ਼ਨ ਸਿੰਘ ਰੇੜੂਆਂ ਦਾ ਰਕਬਾ,ਜਰਨੈਲ ਸਿੰਘ ਮੁੱਲਾਂਪੁਰ, ਕਾਲਾ ਡੱਬੂ ਮੁੱਲਾਂਪੁਰ, ਬਲਵੀਰ ਸਿੰਘ ਨੂਰਪੁਰਾ, ਸੁਰਿੰਦਰਪਾਲ ਸਿੰਘ  ਮਿੱਠੂ,ਢਾਡੀ ਦਵਿੰਦਰ ਸਿੰਘ ਭਨੋਹੜ ਪਹਿਲਵਾਨ ਰਣਜੀਤ ਸਿੰਘ ਲੀਲ,   ਜਗਤਾਰ ਸਿੰਘ ਟੂਸੇ, ਮਨਪ੍ਰੀਤ ਸਿੰਘ ਅਕਾਲਗਡ਼੍ਹ,ਜਸਵੰਤ ਸਿੰਘ ਟੂਸੇਆਦਿ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਦੇ ਮੈਂਬਰ ਚੁਣੇ ਗਏ।                        
  । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਗੁਲਜ਼ਾਰ ਸਿੰਘ ਮੋਹੀ,  ਅਜਮੇਰ ਸਿੰਘ ਭੋਲਾ ਸਰਾਭਾ,ਮੋਦੀ ਮਲੇਰਕੋਟਲਾ ਆਦਿ ਹਾਜ਼ਰੀ ਭਰੀ।