You are here

ਪੰਜਾਬ

ਦੋਸ਼ੀਆਂ ਦੀ ਗ੍ਰਿਫਤਾਰੀ ਲਈ 133ਵੇਂ ਦਿਨ ਵੀ ਦਿੱਤਾ ਧਰਨਾ !

ਕਿਰਤੀ ਕਿਸਾਨ ਯੂਨੀਅਨ ਨੇ ਲਵਾਈ ਹਾਜ਼ਰੀ  
4 ਅਗਸਤ ਦੀ ਮੀਟਿੰਗ ਵਿੱਚ ਸਭ ਨੂੰ ਸੱਦਾ
ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 133ਵੇਂ ਦਿਨ ਵੀ ਜਾਰੀ ਰਿਹਾ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 4 ਅਗਸਤ ਨੂੰ ਸਾਰੀਆਂ ਸੰਘਰਸੀਲ਼ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਜਿਸ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਹੋਣਗੀਆਂ। ਉਨ੍ਹਾਂ ਸਾਰੀਆਂ ਹੀ ਭਰਾਤਰੀ ਇਨਸਾਫ਼ ਪਸੰਦ ਜੱਥੇਬੰਦੀਆਂ ਨੂੰ ਅਪੀਲ਼ ਕੀਤੀ ਕਿ 4 ਅਗਸਤ ਦੀ ਮੀਟਿੰਗ ਵਿੱਚ ਹਰ ਹਾਲ਼ਤ ਭਾਗ ਲੈਣ ਅਤੇ ਗਰੀਬ ਮ੍ਰਿਤਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਆਪਣਾ ਯੋਗਦਾਨ ਪਾਉਣ।   ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਰੂਪ ਸਿੰਘ ਝੋਰੜਾਂ ਨੇ ਡੀ.ਜੀ.ਪੀ. ਪੰਜਾਬ, ਮੁੱਖ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ  ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ ਮਾਣੂੰਕੇ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਪਿਆਰ ਤੇ ਭਾਵਨਾਵਾਂ ਜੁੜੀ ਫ਼ਿਲਮ ‘ ਜਿੰਦ ਮਾਹੀ ’ ✍️ ਹਰਜਿੰਦਰ ਸਿੰਘ ਜਵੰਦਾ

 

    -ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ  ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ ਹੈ ਜਿਸ ਵਿੱਚ ਪਿਆਰ, ਵਿਛੋੜਾ  ਤੇ ਦਿਲ-ਟੁੰਭਵਾਂ ਗੀਤ ਸੰਗੀਤ ਵੀ ਹੈ। ਆਮ ਵਿਸ਼ਿਆਂ ਤੋਂ ਹਟਕੇ ਬਣੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅਦਾਕਾਰ ਗੁਰਨਾਮ ਭੁੱਲਰ  ਵੀ ਇੱਕ ਵਿਸ਼ੇਸ਼ ਕਿਰਦਾਰ ਵਿੱਚ ਦਰਸ਼ਕਾਂ ਨੂੰ ਪ੍ਰਭਾਵਤ ਕਰੇਗਾ। ਜ਼ਿਕਰਯੋਗ ਹੈ ਕਿ ਅਜੇ ਸਰਕਾਰੀਆਂ ਦੀ ਇਹ ਦੂਜੀ ਫ਼ਿਲਮ ਹੈ ਜਦਕਿ ਪਹਿਲੀ ਫ਼ਿਲਮ ‘ਅੜਬ ਮੁਟਿਆਰਾਂ’ ਸੀ ਜਿਸ ਵਿੱਚ ਉਸਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਸੀ। ਇਸ ਵਿਚਲਾ ਕਿਰਦਾਰ ਵੀ ਉਸਦੀ ਅਦਾਕਾਰੀ ਦੇ ਕਈ ਰੰਗ ਪੇਸ਼ ਕਰੇਗਾ। ਅਜੇ ਸਰਕਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਇੱਕ ਕਾਮੇਡੀ ਭਰਪੂਰ ਲਵ ਸਟੋਰੀ ਹੈ ਜਿਸ ਵਿੱਚ ਦੋ ਪਿਆਰ ਕਰਨ ਵਾਲੇ ਦਿਲਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਵਿਦੇਸ਼ਾਂ ਵਿੱਚ ਪੜ੍ਹਨ ਗਏ ਨੌਜਵਾਨਾਂ ਦੀ ਆਪਣੇ ਦੇਸ਼ ਪ੍ਰਤੀ, ਸੱਭਿਆਚਾਰ ਤੇ ਸੰਸਕਾਰਾਂ ਦੀ ਪ੍ਰਤੀਨਿਧਤਾਂ ਵੀ ਕਰਦੀ ਹੈ। ਇਸ ਫ਼ਿਲਮ ਵਿੱਚ ਅਜੇ ਨੇ ਹੈਰੀ ਨਾਂ ਦੇ ਇੱਕ ਅਜਿਹੇ ਸੰਸਕਾਰੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਸੱਤ ਸੁਮੰਦਰੋਂ ਪਾਰ ਆ ਕੇ ਵੀ ਆਪਣੇ ਵਿਰਸੇ ਅਤੇ ਅਸੂਲਾਂ ਨਾਲ ਜੁੜਿਆ ਹੋਇਆ ਹੈ। ਉਹ ਬਾਹਰ ਬੈਠਾ ਵੀ ਘਰੇ ਬੈਠੇ ਮਾਪਿਆਂ ਦਾ ਆਗਿਆਕਾਰ ਹੈ। ਆਪਣੇ ਦੋਸਤਾਂ ਵਾਂਗ ਉਹ ਵੀ ਵਿਦੇਸ਼ੀ ਮਾਹੌਲ ਦੀ ਖੁੱਲੀ ਹਵਾ ਵਿੱਚ ਆਜ਼ਾਦ ਪੰਛੀ ਬਣ ਕੇ ਉਡਾਰੀਆਂ ਮਾਰਨਾ ਚਾਹੁੰਦਾ ਹੈ ਪਰ ਪਰਿਵਾਰਕ ਦਬਾਓ ਦੀ ਕੈਂਚੀ ਨੇ ਉਸਦੇ ਪਰ ਕੁਤਰੇ ਹੋਏ ਹਨ। ਉਤਲੇ ਮਨੋ ਖੁਸ਼ ਰਹਿਣ ਵਾਲਾ ਹੈਰੀ ਅੰਦਰੋ ਤਨਾਓ ਭਰੀ ਜਿੰਦਗੀ ਜਿਓੁਂ ਰਿਹਾ ਹੈ। ਇਸੇ ਤਨਾਓ ਵਿੱਚ ਘਿਰਿਆ ਆਖਿਰ ਉਹ ਖੁਦਕੁਸ਼ੀ ਦੇ ਰਾਹ ਵੱਲ ਕਦਮ ਵਧਾਉਂਦਾ ਹੈ ਪਰ ਐਨ ਮੌਕੇ ਸਿਰ ਲਾਡੋ ਨਾਂ ਦੀ ਪੰਜਾਬਣ ਕੁੜੀ ਉਸਨੂੰ ਬਚਾਅ ਲੈਂਦੀ ਹੈ। ਲਾਡੋ( ਸੋਨਮ ਬਾਜਵਾ) ਖੁੱਲ੍ਹੇ ਸੁਭਾਓ ਦੀ ਬੇਪ੍ਰਵਾਹ ਕੁੜੀ ਹੈ। ਉਹ ਹੈਰੀ ਨੂੰ ਤਨਾਓ ਮੁਕਤ ਕਰਨ ਦਾ ਯਤਨ ਕਰਦੀ ਹੈ। ਇਸੇ ਦੌਰਾਨ ਹੈਰੀ ਉਸਦੀਆਂ ਰੇਸ਼ਮੀ ਜੁਲਫ਼ਾਂ ‘ਚ ਕੈਦ ਹੋ ਜਾਂਦਾ ਹੈ। ਜਿਉਂ ਹੀ ਨੇੜਤਾ ਦਾ ਸਮਾਂ ਆਉਂਦਾ ਹੈ ਤੀਸਰਾ ਪਾਤਰ ਸ਼ਾਇਰ ਗੁਰਨਾਮ ਭੁੱਲਰ ਦੀ ਆਮਦ ਹੈਰੀ ਨੂੰ ਗਲਤਫ਼ਹਿਮੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਵਾਇਟਹਿੱਲ ਸਟੂਡੀਓ ਦੀ ਪੇਸ਼ਕਸ਼  ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ, ਰਾਜ ਸ਼ੋਕਰ, ਬਨਿੰਦਰ ਬੰਨੀ, ਸਵਿੰਦਰ ਮਾਹਲ ਤੇ ਸੁੱਖੀ ਚਾਹਲ ਨੇ ਅਹਿਮ ਕਿਰਦਾਰ ਨਿਭਾਏ ਹਨ। ਖ਼ਾਸ ਗੱਲ ਕਿ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ‘ਅੜਬ ਮੁਟਿਆਰਾਂ’ ਫ਼ਿਲਮ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਭਾਵੇਂਕਿ ਇਸ ਫ਼ਿਲਮ ਦੀ ਜਿਆਦਾਤਰ ਸੂਟਿੰਗ ਯੂ ਕੇ ਵਿੱਚ ਹੋਈ ਹੈ ਪ੍ਰੰਤੂ ਫ਼ਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ ਬੋਲੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕਰੇਗੀ। ਇਸ ਫ਼ਿਲਮ ਵਿਚਲੀ ਤਿਕੋਣੇ ਪਿਆਰ ਦੀ ਕਹਾਣੀ ਸੁਮੀਰ ਪੁੰਨੂ ਤੇ ਮਨਮੋਰਡ ਸਿੱਧੂ ਨੇ ਲਿਖੀ ਹੈ। ਸਕਰੀਨ ਪਲੇਅ ਤੇ ਡਾਇਲਾਗ ਮਨਮੋਰਡ ਸਿੰਘ ਸਿੱਧੂ, ਸੁਮੀਰ ਪੁੰਨੂ ਤੇ ਜਤਿੰਦਰ ਲਾਲ ਨੇ ਲਿਖੇ ਹਨ। 5 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਹਨ। ਪਿਆਰ ਮੁਹੱਬਤ ਦੀ ਅਨੋਖੀ ਕਹਾਣੀ ਅਧਾਰਤ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ।   

                ਹਰਜਿੰਦਰ ਸਿੰਘ ਜਵੰਦਾ

ਹੜ੍ਹ ਪੀੜਤਾ ਲਈ ਰਾਸਨ ਭੇਜਿਆ

ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਦੇ ਪਿੰਡ ਰਾਮਗੜ੍ਹ ਵਿਚ ਪਿਛਲੇ ਕੁਝ ਦਿਨਾ ਤੋ ਲਗਾਤਾਰ ਹੋ ਰਹੀ ਬਰਸਾਤ ਕਾਰਨ ਉੱਥੋ ਦੇ ਲੋਕਾ ਦੇ ਘਰ ਡਿੱਗਣ ਕਾਰਨ ਦੋ ਵਕਤ ਦੀ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਅਤੇ ਖੇਤਾ ਦੀਆ ਫਸਲਾ ਪਾਣੀ ਨੇ ਖਰਾਬ ਕਰ ਦਿੱਤੀਆ ਹਨ।ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਪਿੰਡ ਦੇਹੜਕਾ ਵਾਸੀਆ ਵੱਲੋ ਪਿੰਡ ਦੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਰਾਮਗੜ੍ਹ ਦੇ ਲੋਕਾ ਲਈ ਰਾਸਨ ਦਾ ਕੈਟਰ ਭੇਜਿਆ ਗਿਆ।ਇਸ ਮੌਕੇ ਗਿਆਨੀ ਭਜਨ ਸਿੰਘ ਖਾਲਸਾ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਰਾਸਨ ਵਿਚ ਰੋਜਾਨਾ ਘਰ ਵਿਚ ਵਰਤਣ ਵਾਲੀਆ ਵਸਤਾ ਭੇਜਿੀਆ ਗਈਆ ਹਨ।ਜਿਨ੍ਹਾ ਵਿਚ ਆਟਾ,ਦਾਲ,ਖੰਡ,ਸਰ੍ਹੋ ਦਾ ਤੇਲ,ਸਾਬਣ ਆਦਿ ਹਨ।ਉਨ੍ਹਾ ਦੱਸਿਆ ਕਿ ਇਸ ਤੋ ਪਹਿਲਾ ਪਿੰਡ ਰਾਮਗੜ੍ਹ ਦੇ ਲੋਕਾ ਲਈ ਇੱਕ ਟਰੱਕ ਤੂੜੀ ਦਾ ਭਰ ਕੇ ਭੇਜਿਆ ਗਿਆ ਹੈ।ਉਨ੍ਹਾ ਸਮੂਹ ਪਿੰਡ ਵਾਸੀਆ ਅਤੇ ਐਨ ਅਰ ਆਈ ਵੀਰਾ ਦਾ ਧੰਨਵਾਦ ਕੀਤਾ ਅਤੇ ਅੱਗੇ ਤੋ ਵੀ ਇਸੇ ਤਰ੍ਹਾ ਦਾ ਸਹਿਯੋਗ ਦੇਣ ਲਈ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਬੂਟਾ ਸਿੰਘ,ਅਮਨਾ ਸਿੰਘ,ਲੱਕੀ ਖਾਨ,ਲਾਲੀ ਖਾਨ,ਦੇਵ ਸਿੰਘ,ਆਸੂ ਸਿੰਘ,ਕਾਕਾ ਸਿੰਘ,ਜੱਗਾ ਸਿੰਘ,ਸੰਦੀਪ ਸਿੰਘ,ਹਰਮਨ ਸਿੰਘ,ਬਲਵੀਰ ਸਿੰਘ,ਗੁਰਪ੍ਰੀਤ ਸਿੰਘ,ਮਾ: ਜਗਤਾਰ ਸਿੰਘ,ਸੇਵਕ ਸਿੰਘ,ਬੇਅੰਤ ਸਿੰਘ ਮੁਸਕਾਨ,ਸਰਬਜੀਤ ਸਿੰਘ ਭੱਟੀ,ਮੋਦਨ ਸਿੰਘ,ਸੁਖਵਿੰਦਰ ਸਿੰਘ ਆਦਿ ਹਾਜ਼ਰ।
ਫੋਟੋ ਕੈਪਸ਼ਨ:-ਪਿੰਡ ਦੇਹੜਕਾ ਵਾਸੀ ਰਾਸਨ ਦਾ ਭਰਿਆ ਹੋਇਆ ਕੈਂਟਰ ਰਵਾਨਾ ਕਰਦੇ ਹੋਏ।

ਦਾਨੀ ਪਰਿਵਾਰ ਨੂੰ ਕੀਤਾ ਸਨਮਾਨ

ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਲੰਮਾਂ ਬ੍ਰਾਂਚ ਵਿੱਚ ਸਾਦੇ ਅਤੇ ਪ੍ਰਭਾਵਸਾਲੀ ਪ੍ਰੋਗ੍ਰਾਮ ਵਿੱਚ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਸਟਰ ਮਨਜਿੰਦਰ ਸਿੰਘ ਹਠੂਰ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ ਹਰਜਿੰਦਰ ਸਿੰਘ ਗਰੇਵਾਲ ਕੈਨੇਡਾ ਨੇ ਸਕੂਲ ਦੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ ਸੀ ਅਤੇ ਸਕੂਲ ਵਾਸਤੇ ਅਲਮਾਰੀ ਅਤੇ ਅਨਾਜ ਰੱਖਣ ਲਈ ਡਰੰਮ ਆਦਿ ਦਾਨ ਕੀਤੇ ਹਨ ।ਉਹਨਾਂ ਅੱਗੇ ਦੱਸਿਆ ਕਿ ਹਰਜਿੰਦਰ ਸਿੰਘ ਪਹਿਲਾਂ ਵੀ ਸਮੇਂ-ਸਮੇਂ ਤੇ ਸਕੂਲ ਦੇ ਵਿਕਾਸ-ਕਾਰਜਾ ਵਿਚ ਵੱਡਾ ਯੋਗਦਾਨ ਪਾਉਦੇ ਆ ਰਹੇ ਹਨ। ਇਸ ਕਰਕੇ ਇਹਨਾਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਮਾਸਟਰ ਮਨਜਿੰਦਰ ਸਿੰਘ,ਮਾਸਟਰ ਕੁਲਦੀਪ ਸਿੰਘ ਛਾਪਾ,ਬੀ ਐਮ ਟੀ ਸੁਖਦੇਵ ਸਿੰਘ ਜੱਟਪੁਰੀ, ਜੀ ਓ ਜੀ ਜਗਤਾਰ ਸਿੰਘ ਜੱਟਪੁਰਾ,ਅਜੀਤ ਸਿੰਘ ਲੰਮਾਂ,ਸੁਖਵਿੰਦਰ ਸਿੰਘ ਚੇਅਰਮੈਨ ਐੱਸ ਐੱਮ ਸੀ, ਜਸਵੰਤ ਕੌਰ ਆਂਗਣਵਾੜੀ ਵਰਕਰ,ਇੰਦਰਜੀਤ ਕੌਰ,ਅਮਰਜੀਤ ਕੌਰ,ਕੁਲਵਿੰਦਰ ਕੌਰ,ਹਰੀਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਹਰਜਿੰਦਰ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਕੂਲ ਦਾ ਸਟਾਫ।

ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਾਇਰ ਰੂੰਮੀ ਰਾਜ ਦੇ ਪਲੇਠਾ ਕਾਵਿ ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਕੀਤਾ ਲੋਕ ਅਰਪਣ

ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)- ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਦੋਵੇਂ ਸੰਸਥਾਵਾਂ ਦੇ ਪ੍ਰਧਾਨ ਡਾ. ਬਲਦੇਵ ਸਿੰਘ ਤੇ ਪ੍ਰਧਾਨ ਰਛਪਾਲ ਸਿੰਘ ਚਕਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ’ਚ ਸ਼੍ਰੋਮਣੀ ਗੀਤਕਾਰ ਤੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ਜਦਕਿ ਪ੍ਰਸਿੱਧ ਕਹਾਣੀਕਾਰ ਪ੍ਰੋ. ਗੁਰਦੇਵ ਸਿੰਘ ਸੰਦੌੜ ਅਤੇ ਕੈਪਟਨ ਸੋਹਨ ਸਿੰਘ ਵਿਸ਼ੇਸ਼ ਮਹਿਮਾਨ ਸਨ।ਇਸ ਮੌਕੇ ਸਮਾਗਮ ’ਚ ਉੱਭਰ ਰਹੇ ਸ਼ਾਇਰ ਰੂੰਮੀ ਰਾਜ ਦੇ ਪਲੇਠੇ ਕਾਵਿ ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਨੂੰ ਸਮੂਹ ਮਹਿਮਾਨਾਂ ਅਤੇ ਅਦੀਬਾਂ ਨੇ ਸਾਂਝੇ ਤੌਰ ’ਤੇ ਲੋਕ ਅਰਪਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ, ਪ੍ਰੋ. ਗੁਰਦੇਵ ਸਿੰਘ ਸੰਦੌੜ, ਪ੍ਰਧਾਨ ਡਾ. ਬਲਦੇਵ ਸਿੰਘ, ਪ੍ਰਧਾਨ ਰਛਪਾਲ ਸਿੰਘ ਚਕਰ, ਕੈਪਟਨ ਪੂਰਨ ਸਿੰਘ ਗਗੜਾ, ਬੀਬੀ ਮਨਜੀਤ ਕੌਰ ਦੇਹੜਕਾ ਨੇ ਰੂੰਮੀ ਰਾਜ ਨੂੰ ਉਸ ਦੇ ਪਲੇਠੇ ਕਾਵਿ ਸੰਗ੍ਰਹਿ ਦੀਆਂ ਵਧਾਈਆਂ ਦਿੱਤੀਆਂ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਸ੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ‘ਦੇਸ਼ ਲਈ ਜੋ ਮਰਦੇ, ਮਰਕੇ ਵੀ ਜਿਊਂਦੇ ਨੇ’ ਗੀਤ ਸੁਣਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਗਾਇਕ ਮਨੀ ਹਠੂਰ ਨੇ ‘ਮਾਂ’ ਗੀਤ, ਸ਼ਾਇਰ ਮਹਿੰਦਰ ਸੰਧੂ ਨੇ ‘ਕਹਿੰਦੇ ਸਾਉਣ ਮਹੀਨਾ ਹੁਣ ਤਾਂ ਹਰਿਆ ਹੋਜੇਂਗਾ’, ਜਗਦੀਸ਼ਪਾਲ ਮਹਿਤਾ ਨੇ ‘ਮੈਨੂੰ ਸਾਂਭ ਲਉ ਲੋਕੋ ਸੱਭਿਆਚਾਰ ਦੁਹਾਈਆਂ ਪਾਉਂਦਾ’, ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੇ ਅੰਦਾਜ਼ ’ਚ ਸ਼ੇਅਰ ਸੁਣਾ ਕੇ ਹਾਜ਼ਰੀ ਭਰੀ। ਡਾ. ਮਨਜਿੰਦਰ ਸਿੰਘ ਗਿੱਲ ਨੇ ਰੂੰਮੀ ਰਾਜ ਨੂੰ ਵਧਾਈਆਂ ਦਿੰਦਿਆਂ ਕਿਹਾ ਕੇ ਚੰਗਾ ਸਾਹਿਤ ਨਿਰੋਏ ਸਮਾਜ ਦੀ ਸਿਰਜਣਾ ਕਰਦਾ ਹੈ।ਇਸ ਮੌਕੇ ਪ੍ਰਸਿੱਧ ਗੀਤਕਾਰ ਸਿੱਧੂ ਸਰਬਜੀਤ, ਗੀਤਕਾਰ ਗੋਨੀ ਠੁੱਲ਼ੀਵਾਲ, ਗੀਤਕਾਰ ਜੀਤ ਛੱਜਾਵਾਲ, ਗੀਤਕਾਰ ਪ੍ਰੀਤ ਖੇਤਲਾ, ਗੀਤਕਾਰ ਸੂਫ਼ੀ ਸ਼ਾਇਰ ਸੀਰਾ ਲੁਹਾਰ,ਲੋਕ ਗਾਇਕ ਜੱਸੀ ਹਰਦੀਪ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।ਆਰਟਿਸਟ ਜਗਤਾਰ ਕਲਸੀ ਨੇ ਹਾਸ ਵਿਅੰਗ, ਪ੍ਰਧਾਨ ਸ਼ਿੰਗਾਰਾ ਸਿੰਘ ਰੂੰਮੀ ਨੇ ‘ਅੱਖੀਆਂ ਤੂੰ ਪੂੰਝ ਬਾਬਲਾ ਧੀਆਂ ਧੰਨ ਸੀ ਪਰਾਇਆ ਤੇਰੀ’ ਗੀਤ ਤਰੰਨੁਮ ’ਚ ਗਾ ਕੇ ਮਹੌਲ ਸੰਜ਼ੀਦਗਾ ਬਣਾ ਦਿੱਤਾ।ਸ਼ਾਇਰ ਰੂੰਮੀ ਰਾਜ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ਦੀ ਹੀ ਇਕ ਖੂਬਸੂਰਤ ਰਚਨਾ ਸਾਂਝੀ ਕੀਤੀ। ਪ੍ਰਧਾਨ  ਡਾ. ਬਲਦੇਵ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਦੋਵੇਂ ਸੰਸਥਾਵਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਸ਼ਾਇਰ ਰੂੰਮੀ ਰਾਜ ਦਾ ਸਨਮਾਨ ਕੀਤਾ ਗਿਆ। ਆਖ਼ਿਰ ’ਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਛਿੰਦਾ ਨੇ ਵਾਖੂਬੀ ਨਿਭਾਈ। ਇਸ ਮੌਕੇ ਉਨ੍ਹਾ ਨਾਲ ਪ੍ਰੋ. ਗੁਰਦੇਵ ਸਿੰਘ ਸੰਦੌੜ, ਬੀਬੀ ਮਨਜੀਤ ਕੌਰ ਦੇਹੜਕਾ, ਸਰਪੰਚ ਕਰਮਜੀਤ ਸਿੰਘ ਕੱਕੂ, ਨੰਬਰਦਾਰ ਜਸਵੀਰ ਸਿੰਘ ਸੀਰਾ, ਨਵਪ੍ਰੀਤ ਚੀਮਾ, ਜਸਪ੍ਰੀਤ ਜਿੰਮੀ,ਮਾ. ਅਵਤਾਰ ਸਿੰਘ ਡੀ. ਪੀ.,ਲੇਖਕ ਕੁਲਦੀਪ ਸਿੰਘ ਲੋਹਟ,ਕੁਲਦੀਪ ਸਿੰਘ ਅਖਾੜਾ,ਕੁਲਦੀਪ ਸਿੰਘ ਕੀਪਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ,ਪ੍ਰਧਾਨ ਰਛਪਾਲ ਸਿੰਘ ਚਕਰ ਅਤੇ ਹੋਰ  ਸ਼ਾਇਰ ਰੂੰਮੀ ਰਾਜ ਨੂੰ ਸਨਮਾਨਿਤ ਕਰਦੇ ਹੋਏ।

 

ਪੱਪੂ ਗਰਗ ਕਾਰਜਕਾਰੀ ਪ੍ਰਧਾਨ ਨਯਿੁਕਤ 

ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਆਮ ਆਦਮੀ ਪਾਰਟੀ ਵੱਲੋਂ ਹਲਕਾ ਵਧਿਾਇਕ ਮਨਜੀਤ ਸੰਿਘ ਬਲਿਾਸਪੁਰ ਦੀ ਅਗਵਾਈ ਹੇਠ ਮੰਡੀ ਨਹਿਾਲ ਸੰਿਘ ਵਾਲਾ ਦੀ ਸ਼ਹਰਿੀ ਕਮੇਟੀ ਦਾ ਗਠਨ ਕੀਤਾ ਗਆਿ । ਜਸਿ ਵੱਿਚ ਬਲਾਕ ਪ੍ਰਧਾਨ ਜੀਵਨ ਸੰਿਘ ਸੈਦੋਕੇ, ਦਫ਼ਤਰ ਇੰਚਾਰਜ ਸੁਖਦੀਪ ਸੰਿਘ ਭਾਗੀਕੇ , ਸੀਨੀਅਰ ਆਗੂ ਸੁਰਜੀਤ ਸੰਿਘ ਰਣਸੀਂਹ ਦੇ ਪੈਨਲ ਵੱਲੋਂ ਸ਼ਹਰਿੀ ਕਮੇਟੀ ਦੀ ਚੋਣ ਕੀਤੀ ਗਈ। ਜਸਿ ਵੱਿਚ ਪੱਤਰਕਾਰ ਪੱਪੂ ਗਰਗ ਨੂੰ ਸਹਰਿੀ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਯਿੁਕਤ ਕੀਤਾ ਗਆਿ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵੱਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਾਰਡ ਇੰਚਾਰਜਾਂ ਦੀ ਚੋਣ ਕੀਤੀ ਗਈ।ਜਸਿ ਵੱਿਚ ਵਾਰਡ ਨੰਬਰ 2 ਤੋਂ ਰਾਜੰਿਦਰ ਸੰਿਘ ਕਾਕਾ,ਵਾਰਡ ਨੰਬਰ 3 ਤੋਂ ਰਾਜਦੀਪ ਸੰਿਘ,ਵਾਰਡ ਨੰਬਰ 4 ਤੋਂ ਜਸਵੰਿਦਰ ਕੁਮਾਰ ਟੀਨੂੰ,ਵਾਰਡ ਨੰਬਰ 5 ਤੋਂ ਜੀਵਨ ਕੁਮਾਰ,ਵਾਰਡ ਨੰਬਰ 6 ਤੋਂ ਡਾਕਟਰ ਫ਼ਕੀਰ ਮੁਹੰਮਦ,ਵਾਰਡ ਨੰਬਰ 7 ਤੋਂ ਜਗਸੀਰ ਸੰਿਘ, ਵਾਰਡ ਨੰਬਰ 8 ਤੋਂ ਚਮਕੌਰ ਸੰਿਘ, ਵਾਰਡ ਨੰਬਰ 9 ਤੋਂ ਸੇਵਕ ਸੰਿਘ, ਵਾਰਡ ਨੰਬਰ 10 ਤੋਂ ਪ੍ਰਦੀਪ ਕੁਮਾਰ ਬੱਿਟੂ,ਵਾਰਡ ਨੰਬਰ 11 ਤੋਂ ਸੱਤਪਾਲ ਸੰਿਘ,ਵਾਰਡ ਨੰਬਰ 12 ਤੋ ਸੱਤਪਾਲ ਸੰਿਘ, ਵਾਰਡ ਨੰਬਰ 13 ਤੋਂ ਰੇਸ਼ਮ ਸੰਿਘ  ਆਦ ਿਦੀ ਵਾਰਡ ਇੰਚਾਰਜ ਵਜੋਂ ਚੋਣ ਕੀਤੀ ਗਈ। ਇਸ ਮੌਕੇ ਬੋਲਦਆਿਂ ਬਲਾਕ ਪ੍ਰਧਾਨ ਜੀਵਨ ਸੰਿਘ ਸੈਦੋਕੇ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਨਾਲ ਆਮ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਕਹਿਾ। ਇਸ ਮੌਕੇ ਸਾਰੇ ਵਾਰਡ ਇੰਚਾਰਜ ਸ਼ਹਰਿੀ ਪ੍ਰਧਾਨ ਨਾਲ ਮਲਿ ਕੇ ਇੱਕ ਟੀਮ ਵਜੋਂ ਕੰਮ ਕਰਨਗੇ ਅਤੇ ਸ਼ਹਰਿ ਅੰਦਰ ਵਕਿਾਸ ਕਾਰਜਾਂ ਵੱਿਚ ਤੇਜ਼ੀ ਲਆਿਉਣ ਲਈ ਤੱਤਪਰ ਰਹਣਿਗੇ।ਇਸ ਮੌਕੇ ਐਡਵੋਕੇਟ ਚਮਨ ਲਾਲ, ਮੋਨੂੰ ਚੱਕੀ ਵਾਲਾ, ਅੰਮ੍ਰਤਿ ਪਾਲ ਸੰਿਘ ਖਾਲਸਾ, ਡਾਕਟਰ ਕੁਲਵੰਤ ਸੰਿਘ ਗਰੇਵਾਲ,ਲਵਲੀ ਸ਼ਰਮਾਂ ਸੈਦੋਕੇ,ਸਹਿਨਾਇਆ ਸ਼ਰਮਾਂ,ਡਾ:ਸਾਗਰ ਸਿੰਘ ਰਣਸੀਹ ਕਲਾਂ,ਜਗਸੀਰ ਸਿੰਘ ਲੁਹਾਰਾ, ਦਵੰਿਦਰ ਸੰਿਘ ਲੁਹਾਰਾ, ਡਾਕਟਰ ਗੁਰਵਿੰਦਰ ਸੰਿਘ ਆਦ ਿਹਾਜ਼ਰ ਸਨ।
ਫੋਟੋ ਕੈਪਸ਼ਨ:- ਆਮ-ਆਦਮੀ ਪਾਰਟੀ ਦੇ ਨਵੇ ਚੁੱਣੇ ਗਏ ਪ੍ਰਧਾਨ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹੋਏ।

ਦੋਸ਼ੀਆਂ ਦੀ ਗ੍ਰਿਫਤਾਰੀ ਲਈ 133ਵੇਂ ਦਿਨ ਵੀ ਦਿੱਤਾ ਧਰਨਾ !

ਕਿਰਤੀ ਕਿਸਾਨ ਯੂਨੀਅਨ ਨੇ ਲਵਾਈ ਹਾਜ਼ਰੀ  
4 ਅਗਸਤ ਦੀ ਮੀਟਿੰਗ ਵਿੱਚ ਸਭ ਨੂੰ ਸੱਦਾ
ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 133ਵੇਂ ਦਿਨ ਵੀ ਜਾਰੀ ਰਿਹਾ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 4 ਅਗਸਤ ਨੂੰ ਸਾਰੀਆਂ ਸੰਘਰਸੀਲ਼ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਜਿਸ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਹੋਣਗੀਆਂ। ਉਨ੍ਹਾਂ ਸਾਰੀਆਂ ਹੀ ਭਰਾਤਰੀ ਇਨਸਾਫ਼ ਪਸੰਦ ਜੱਥੇਬੰਦੀਆਂ ਨੂੰ ਅਪੀਲ਼ ਕੀਤੀ ਕਿ 4 ਅਗਸਤ ਦੀ ਮੀਟਿੰਗ ਵਿੱਚ ਹਰ ਹਾਲ਼ਤ ਭਾਗ ਲੈਣ ਅਤੇ ਗਰੀਬ ਮ੍ਰਿਤਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਆਪਣਾ ਯੋਗਦਾਨ ਪਾਉਣ।   ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਰੂਪ ਸਿੰਘ ਝੋਰੜਾਂ ਨੇ ਡੀ.ਜੀ.ਪੀ. ਪੰਜਾਬ, ਮੁੱਖ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ  ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ ਮਾਣੂੰਕੇ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਕੋਕਰੀ ਕਲਾਂ ਦੀ ਅਹਿਮ ਮੀਟਿੰਗ  

ਕੋਕਰੀ ਕਲਾਂ/ ਮੋਗਾ , 01 ਅਗਸਤ  ( ਮਨਜਿੰਦਰ ਗਿੱਲ  )

ਅੱਜ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਕੋਕਰੀ ਕਲਾਂ ਦੀ ਅਗਵਾਈ ਵਿੱਚ ਆਮ ਪਿੰਡ ਵਾਸੀਆ ਦਾ ਸਾਂਝਾ ਇੱਕਠ ਗੁ: ਸ਼ੇਰਾ ਵਾਲਾ ਵਿੱਖੇ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਭਿੰਦਰ ਸਿੰਘ ਨੇ ਕਿਹਾ ਕਿ 16 ਜੁਲਾਈ ਨੂੰ ਪਿੰਡ ਦੇ ਇਕੱਠ ਵਿੱਚ ਰੰਗੇ ਹੱਥੀਂ ਕਾਬੂ ਕੀਤੇ ਦੋ ਦੋਸ਼ੀ ਹਰਮਿੰਦਰ ਸਿੰਘ ਹੇਰਾਂ ਤੇ ਹਰਜੀਤ ਸਿੰਘ ਕੋਕਰੀ ਕਲਾਂ ਚਿੱਟੇ ਸਮੇਤ ਪੁਲਿਸ ਹਵਾਲੇ ਕੀਤੇ ਗਏ ਸਨ ਜਿਨਾਂ ਦੇ ਚਾਰ ਹੋਰ ਸਾਥੀ ਕਾਬੂ ਕਰਨ ਵਿੱਚ ਪੁਲਿਸ ਸਫ਼ਲ ਨਾ ਹੋ ਸਕੀ ਅਤੇ ਅਜੇ ਤੱਕ ਭਗੌੜੇ ਹਨ ਉਹਨਾਂ ਦਾ ਨਾਮ ਪਤਾ ਥਾਣਾ ਅਜੀਤਵਾਲ ਦਰਜ ਕਰਵਾ ਦਿੱਤਾ ਗਿਆ ਸੀ ਅੱਜ ਦੇ ਇਕੱਠ ਵੱਲੋਂ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕਰਕੇ ਤਫਤੀਸ਼ ਕਰਨ ਦੀ ਮੰਗ ਕੀਤੀ ਗਈ ਕਿ ਕਿਸ ਨਸ਼ਾ ਤਸਕਰ ਦਾ ਚਿੱਟਾ ਇਸ ਗਰੁੱਪ ਤੋਂ ਸਪਲਾਈ ਕਰਵਾਇਆ ਜਾ ਰਿਹਾ ਹੈ ਅਤੇ ਕੋਕਰੀ ਸਮੇਤ ਇਲਾਕੇ ਵਿੱਚ ਅਜਿਹੇ ਕਿੰਨੇ ਗਰੁੱਪ ਉਸ ਦਾ ਮਾਲ ਸਪਲਾਈ ਕਰਨ ਤੇ ਲੱਗੇ ਹੋਏ ਹਨ ਅਤੇ ਲੁੱਟਾਂ ਖੋਹਾਂ,ਚੋਰੀਆਂ,ਅਤੇ ਅਗਵਾ ਕਾਂਡ ਵਰਗੀਆਂ ਸਮਾਜ ਵਿਰੋਧੀ ਵਾਰਦਾਤਾਂ ਨੂੰ ਬੇਖ਼ੌਫ ਅੰਜ਼ਾਮ ਦੇ ਰਹੇ ਹਨ ਇਹਨਾਂ ਮੰਗਾਂ ਨੂੰ ਲੈਕੇ ਰੋਹ ਵਿੱਚ ਆਏ  ਵੱਡੀ ਗਿਣਤੀ ਮਰਦ ਔਰਤਾਂ ਨੌਜਵਾਨ ਸ਼ੰਘਰਸ਼ ਵਿੱਚ ਕੁੱਦਣ ਲਈ ਤਿਆਰ ਹਨ ਇਸ ਮੌਕੇ ਸਰਬਜੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਬਲਵੰਤ ਸਿੰਘ, ਜਗਦੀਪ ਕੌਰ, ਗੁਰਮੇਲ ਕੌਰ ਸਮੇਤ ਸੈਕੜੇ ਲੋਕ ਸ਼ਾਮਲ ਸਨ।

ਰੁੱਖ ਲਗਾਉਣ ਦੀ ਰੁੱਤ ✍️ ਸਲੇਮਪੁਰੀ ਦੀ ਚੂੰਢੀ -

ਸਵੇਰੇ ਉਠਦਿਆਂ,
ਅਖਬਾਰ ਪੜ੍ਹਦਿਆਂ,
ਵੱਟਸਐਪ ਖੋਲ੍ਹਦਿਆਂ,
ਅੱਖਾਂ ਸਾਹਵੇਂ
'ਰੁੱਤ ਰੁੱਖ ਲਗਾਉਣ ਦੀ ਆਉਂਦੀ ਆ'
ਪ੍ਰਕਿਰਤੀ
ਉਦਾਸੀ ਦੇ ਸਮੁੰਦਰ 'ਚ
ਗੋਤੇ ਲਾਉਂਦੀ,
ਹੰਝੂ ਵਹਾਉਂਦੀ,
ਕੁਝ ਸਮਝਾਉਂਦੀ ਆ!
ਕਿ -
ਰੁੱਖਾਂ ਨੂੰ ਅੱਗ
ਲਗਾਉਣ,
ਆਰੀ ਚਲਾਉਣ,
ਦੀ ਰੁੱਤ
 ਜਦੋਂ ਆਉਂਦੀ ਆ!
ਚੁੱਪ ਚੁਪੀਤੇ ਆਉਂਦੀ ਆ!
 ਮੂੰਹਾਂ 'ਤੇ
ਉਂਗਲ ਰੱਖਾਉੰਦੀ ਆ!
ਅੱਖਾਂ 'ਤੇ ਪੱਟੀ
ਬੰਨ੍ਹਾਉੰਦੀ ਆ!
ਕੰਨਾਂ ਵਿਚ
ਰੂੰ ਦਿਵਾਉੰਦੀ ਆ!
ਰੁੱਖ ਖਾਣੀ ਰੁੱਤ
ਜਦੋਂ ਆਉਂਦੀ ਆ!
 ਦੱਬੇ ਪੈਰੀਂ
ਆਉਂਦੀ ਆ!
ਪਰ ਜਦੋਂ
ਰੁੱਖ ਲਗਾਉਣ ਦੀ ਰੁੱਤ
 ਆਉਂਦੀ ਆ!
ਖੂਬ ਢੋਲ
 ਵਜਾਉਂਦੀ ਆ!
ਅਖਬਾਰਾਂ ਵਿਚ
ਧਮਾਲਾਂ ਪਾਉਂਦੀ !
ਭਾਵੇਂ ਇੱਕ ਰੁੱਖ
ਲਗਾਉਂਦੀ ਆ!
ਪਰ ਤਸਵੀਰਾਂ
ਬਹੁਤ ਖਿਚਵਾਉਂਦੀ ਆ!
-ਸੁਖਦੇਵ ਸਲੇਮਪੁਰੀ
09780620233
28 ਜੁਲਾਈ 2022

ਸਿਹਤ ਮੰਤਰੀ ਬਨਾਮ ਉਪ-ਕੁਲਪਤੀ ✍️ ਸਲੇਮਪੁਰੀ ਦੀ ਚੂੰਢੀ

- ਪਿਛਲੇ ਦਿਨੀਂ  ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਜਿਸ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਚੱਲ ਰਿਹਾ ਹੈ ਦੇ ਉਪ-ਕੁਲਪਤੀ ਨਾਲ ਸਿਹਤ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਿਵਹਾਰ / ਦੁਰ-ਵਿਵਹਾਰ ਨੂੰ ਲੈ ਕੇ ਫਰੀਦਕੋਟ ਤੋਂ ਲੈ ਕੇ ਚੰਡੀਗੜ੍ਹ-ਦਿੱਲੀ ਤੱਕ ਹਰੇਕ ਅਖਬਾਰ, ਟੀ. ਵੀ. ਚੈਨਲ ਅਤੇ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਚੱਲ ਰਹੀ ਹੈ। ਸਿਹਤ ਮੰਤਰੀ ਪੰਜਾਬ ਅਤੇ ਉਪ-ਕੁਲਪਤੀ ਵਿਚਾਲੇ ਵਾਪਰੀ ਘਟਨਾ /ਦੁਰਘਟਨਾ ਨੂੰ ਲੈ ਕੇ ਲੋਕ ਦੋ ਹਿੱਸਿਆਂ ਵਿਚ ਵੰਡੇ ਗਏ ਹਨ, ਜਿਨ੍ਹਾਂ ਵਿਚੋਂ ਇਕ ਹਿੱਸਾ ਉਪ-ਕੁਲਪਤੀ ਦੀ ਪਿੱਠ ਉੱਪਰ ਆ ਕੇ ਖੜ੍ਹੋ ਗਿਆ ਹੈ  ਜਦ ਕਿ ਦੂਜਾ ਹਿੱਸਾ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਵਲੋਂ ਕੀਤੀ ਕਾਰਵਾਈ ਨੂੰ ਸਹੀ ਦਰਸਾਉਣ ਲਈ ਸਬੂਤ ਦੇ ਰਿਹਾ ਹੈ। ਸਿਹਤ ਮੰਤਰੀ ਵਲੋਂ ਉਪ-ਕੁਲਪਤੀ ਡਾ ਰਾਜ ਬਹਾਦਰ ਨੂੰ ਹਸਪਤਾਲ ਵਿਚ ਮਰੀਜ਼ਾਂ ਵਾਸਤੇ ਰੱਖੇ ਗਲੇ-ਸੜੇ ਬੈੱਡ ਉਪਰ ਪਾਉਣ ਦੀ ਘਟਨਾ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਫਸੋਸ ਜਾਹਿਰ ਕੀਤਾ ਗਿਆ ਹੈ। ਉਪ-ਕੁਲਪਤੀ ਵਲੋਂ ਆਪਣੇ ਨਾਲ ਵਾਪਰੀ ਘਟਨਾ ਨੂੰ ਆਪਣੀ ਇੱਜਤ ਉਪਰ ਵੱਜੀ ਗਹਿਰੀ ਸੱਟ ਮੰਨ ਕੇ ਉਪ-ਕੁਲਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਸ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਉਪ-ਕੁਲਪਤੀ ਦੇ ਕੰਮ ਪ੍ਰਤੀ ਸੰਤੁਸ਼ਟੀ ਨਹੀਂ ਸੀ ਤਾਂ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ।
ਖੈਰ, ਹੁਣ ਤਾਂ ਗੱਲ ਦਾ ਖਿਲਾਰਾ ਪੈ ਚੁੱਕਿਆ ਹੈ। ਲੱਖਾ ਸਿਧਾਣਾ ਵਲੋਂ ਫਰੀਦਕੋਟ ਯੂਨੀਵਰਸਿਟੀ /ਮੈਡੀਕਲ ਕਾਲਜ ਅਤੇ ਹਸਪਤਾਲ ਦੀ ਦੁਰਦਸ਼ਾ ਨੂੰ ਲੈ ਕੇ ਜੋ ਗੰਭੀਰ ਤਸਵੀਰ ਪੇਸ਼ ਕੀਤੀ ਗਈ ਹੈ, ਨੂੰ ਅੱਖੋਂ ਪਰੋਖੇ ਕਰਨਾ ਸਾਡੀ ਬਹੁਤ ਵੱਡੀ ਬੇਵਕੂਫੀ ਹੋਵੇਗੀ। ਲੱਖਾ ਸਿਧਾਣਾ ਵਲੋਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਸਾਲ 2014 ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਵਿਚ ਜੋ ਜੋ ਬੇਨਿਯਮੀਆਂ ਭਾਵੇਂ ਫੈਕਲਟੀ/ ਡਾਕਟਰਾਂ ਜਾਂ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਭਰਤੀਆਂ ਦੀ ਗੱਲ ਹੋਵੇ ਜਾਂ ਚੋਣਵੇਂ ਬੰਦਿਆਂ ਨੂੰ ਦਿੱਤੀਆਂ ਤਰੱਕੀਆਂ ਦੀ ਗੱਲ ਹੋਵੇ ਜਾਂ ਫਿਰ ਕੈਂਸਰ ਪੀੜਤਾਂ ਦੇ ਇਲਾਜ ਲਈ ਆਈਆਂ ਗਰਾਂਟਾਂ ਦੀ ਕਥਿਤ ਦੁਰਵਰਤੋਂ ਕਰਨ ਵਾਲਿਆਂ ਨੂੰ 'ਕਲੀਨ ਚਿੱਟ' ਦੇਣ ਦੀ ਗੱਲ ਹੋਵੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਯੂਨੀਵਰਸਿਟੀ/ਕਾਲਜ / ਹਸਪਤਾਲ ਦਾ ਹਾਲ ਬਹੁਤ ਮਾੜਾ ਹੈ। ਮੈਨੂੰ ਯਾਦ ਹੈ ਕਿ ਪਿਛਲੇ ਸਾਲ ਮੋਗਾ ਸ਼ਹਿਰ ਵਲ ਦੇ ਇਕ ਵਿਅਕਤੀ ਦੀ ਲੱਤ ਉਪਰ ਸੱਟ ਵੱਜਣ ਨਾਲ ਉਸ ਦੀ ਲੱਤ ਦੀ ਨਸ ਪੰਕਚਰ ਹੋ ਗਈ ਸੀ । ਨਸ ਪੰਕਚਰ ਹੋਣ ਕਰਕੇ ਖੂਨ ਵਹਿਣ ਲੱਗ ਪਿਆ। ਮਰੀਜ ਦੇ ਨਜ਼ਦੀਕੀ ਉਸ ਨੂੰ ਚੁੱਕ ਕੇ ਜਦੋਂ ਕਿਸੇ ਨੇੜੇ ਦੇ ਹਸਪਤਾਲ ਵਿਚ ਲੈ ਗਏ ਤਾਂ ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਮਰੀਜ ਨੂੰ ਜਾਂ ਤਾਂ ਫਰੀਦਕੋਟ  ਜਾਂ ਫਿਰ ਲੁਧਿਆਣਾ ਵਿਖੇ ਲੈ ਕੇ ਜਾਓ, ਕਿਉਂਕਿ ਮਰੀਜ ਦੀ ਲੱਤ ਦਾ ਇਲਾਜ ਕਰਨ ਲਈ ਪਲਾਸਟਿਕ ਸਰਜਨ ਦਾ ਕੰਮ ਹੈ। ਡਾਕਟਰਾਂ ਦੀ ਸਲਾਹ ਪਿਛੋਂ ਮਰੀਜ ਨੂੰ ਫਰੀਦਕੋਟ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਪਹਿਲਾਂ ਤਾਂ ਡਾਕਟਰਾਂ ਨੇ ਮਰੀਜ ਨੂੰ ਦਾਖਲ ਕਰਨ ਤੋਂ ਹੀ ਸਾਫ ਨਾਂਹ ਕਰ ਦਿੱਤੀ, ਫਿਰ ਜਦੋਂ ਮਰੀਜ ਦੇ ਨਜ਼ਦੀਕੀਆਂ ਨੇ ਮਿੰਨਤਾਂ-ਤਰਲੇ ਕਰਕੇ ਉਸ ਨੂੰ ਦਾਖਲ ਕਰਵਾਇਆ ਤਾਂ ਮਰੀਜ ਦਾ ਇਲਾਜ ਕਰਨ ਤੋਂ ਪਹਿਲਾਂ ਹੀ ਡਾਕਟਰਾਂ ਵਲੋਂ 14-15 ਹਜਾਰ ਰੁਪਏ ਮੁੱਲ ਦੀਆਂ ਦਵਾਈਆਂ ਅਤੇ ਹੋਰ ਡਾਕਟਰੀ ਸਮਾਨ ਬਾਹਰੋਂ ਮੰਗਵਾ ਕੇ ਰੱਖ ਲਿਆ। ਡਾਕਟਰਾਂ ਨੇ ਮਰੀਜ ਦੇ ਜਖਮ ਉਪਰ ਪੱਟੀ ਵਗੈਰਾ ਕਰਨ ਪਿੱਛੋਂ ਢੁੱਕਵਾਂ ਇਲਾਜ ਕਰਨ ਦੀ ਬਜਾਏ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਲਗਭਗ 2-3 ਘੰਟਿਆਂ ਬਾਅਦ ਮਰੀਜ ਨੂੰ ਕਿਹਾ ਕਿ 'ਹਸਪਤਾਲ ਵਿਚ ਮਾਈਕਰੋ ਪਲਾਸਟਿਕ ਸਰਜਨ ਨਹੀਂ ਹੈ'। ਡਾਕਟਰਾਂ ਨੇ ਮਰੀਜ ਨੂੰ ਲੁਧਿਆਣਾ ਦੇ ਕਿਸੇ ਵੱਡੇ ਹਸਪਤਾਲ ਵਿਚ ਲਿਜਾਣ ਲਈ ਮਜਬੂਰ ਕਰ ਦਿੱਤਾ। ਇਹ ਹਾਲ ਹੈ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ /ਯੂਨੀਵਰਸਿਟੀ ਦਾ!
ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪਲਾਸਟਿਕ ਸਰਜਨ ਨਾ ਹੋਣਾ, ਪੰਜਾਬ ਦੇ ਸਰਕਾਰੀ ਸਿਹਤ ਸਿਸਟਮ ਦੇ ਮੱਥੇ ਉਪਰ ਕਲੰਕ ਨਹੀਂ ਤਾਂ ਹੋਰ ਕੀ ਹੈ?
ਯੂਨੀਵਰਸਿਟੀ ਆਪਣੇ ਆਪ ਵਿੱਚ ਇੱਕ ਖੁਦ-ਮੁਖਤਿਆਰ ਸੰਸਥਾ ਹੈ। ਇਸ ਯੂਨੀਵਰਸਿਟੀ ਅਧੀਨ ਵੱਡੀ ਗਿਣਤੀ ਵਿਚ ਮੈਡੀਕਲ, ਨਰਸਿੰਗ ਅਤੇ ਪੈਰਾਮੈਡੀਕਲ ਇੰਸਟੀਚਿਊਟ ਚੱਲ ਰਹੇ ਹਨ, ਜਿਨ੍ਹਾਂ ਤੋਂ ਯੂਨੀਵਰਸਿਟੀ ਨੂੰ ਫੀਸਾਂ / ਫੰਡਾਂ ਦੇ ਰੂਪ ਵਿਚ ਕਰੋੜਾਂ /ਅਰਬਾਂ ਰੁਪਏ ਦੀ ਆਮਦਨ ਹੁੰਦੀ ਹੈ। ਪਰ ਯੂਨੀਵਰਸਿਟੀ ਵਲੋਂ ਨਾ ਤਾਂ ਸਮਾਜ ਦੇ ਗਰੀਬ ਮਰੀਜ਼ਾਂ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀ ਬਿਹਤਰੀ ਲਈ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਯੂਨੀਵਰਸਿਟੀ / ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੱਚੇ /ਪੱਕੇ ਮੁਲਾਜ਼ਮ ਤ੍ਰਾਹ ਤ੍ਰਾਹ ਕਰ ਰਹੇ ਹਨ। ਆਮ ਵਰਗ ਦੇ ਲੋਕਾਂ ਵਲੋਂ ਹਸਪਤਾਲ ਦੀ ਕਾਰਗੁਜ਼ਾਰੀ ਉਪਰ ਅਕਸਰ ਉਂਗਲ ਚੁੱਕੀ ਜਾਂਦੀ ਹੈ ਕਿ ਇਥੇ ਕੇਵਲ 'ਖਾਸ ਮਰੀਜ਼ਾਂ ਲਈ ਖਾਸ ਇਲਾਜ' ਕਰਨ ਦਾ ਪ੍ਰਬੰਧ ਹੈ।
ਜਾਪਦਾ ਹੈ ਕਿ ਸ਼ਾਇਦ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਜਾਂ ਉਨ੍ਹਾਂ ਦੇ ਕਿਸੇ ਨਜਦੀਕੀ ਨੇ ਵੀ ਇਸ ਹਸਪਤਾਲ ਦੀ ਕਾਰਗੁਜ਼ਾਰੀ ਦਾ ਦਰਦ ਕਦੀ ਆਪਣੇ ਪਿੰਡੇ 'ਤੇ ਹੰਢਾਇਆ ਹੋਵੇ! ਚੇਤਨ ਸਿੰਘ ਜੌੜਮਾਜਰਾ ਹਸਪਤਾਲ ਦੀ ਕਾਰਗੁਜ਼ਾਰੀ ਸਬੰਧੀ ਸਾਰਾ ਦਰਦ ਆਪਣੇ ਅੰਦਰ ਲੁਕਾਈ ਬੈਠੇ ਹੋਣ ਅਤੇ ਹੁਣ ਜਦੋਂ ਉਹ ਤਾਕਤ ਵਿੱਚ ਆਏ ਤਾਂ ਉਨ੍ਹਾਂ ਦਾ ਦਰਦ ਜੁਆਲਾਮੁਖੀ ਵਾਗੂੰ ਉਬਾਲਾ ਮਾਰ ਕੇ ਬਾਹਰ ਆ ਗਿਆ ਹੋਵੇ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਡਾ ਰਾਜ ਬਹਾਦਰ ਇੱਕ ਵਧੀਆ ਸਰਜਨ ਹਨ, ਪਰ ਇਹ ਜਰੂਰੀ ਨਹੀਂ ਹੈ ਕਿ ਉਹ ਇਕ ਵਧੀਆ ਪ੍ਰਸ਼ਾਸਨ ਪ੍ਰਬੰਧਕ ਵੀ ਹੋਣ!
ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ 73 ਸਾਲਾ ਉਪ-ਕੁਲਪਤੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਕੀ ਉਨ੍ਹਾਂ ਤੋਂ ਸਿਵਾਏ ਪੰਜਾਬ ਵਿਚ ਪੰਜਾਬ ਸਰਕਾਰ ਨੂੰ ਕੋਈ ਪੰਜਾਬੀ ਮਾਹਿਰ ਡਾਕਟਰ ਹੋਣ ਦੇ ਨਾਲ ਨਾਲ ਸੁਲਝਿਆ ਹੋਇਆ ਪ੍ਰਸ਼ਾਸਨ ਪ੍ਰਬੰਧਕ ਹੀ ਨਹੀਂ ਮਿਲਿਆ। ਖੈਰ, ਪੰਜਾਬ ਵਿਚ  ਯੂਨੀਵਰਸਿਟੀ ਦਾ ਉਪ-ਕੁਲਪਤੀ ਲਗਾਉਣ ਲਈ ਪੰਜਾਬ ਸਰਕਾਰ ਨੂੰ ਕੋਈ ਅਨੁਸੂਚਿਤ ਜਾਤੀ /ਜਨ-ਜਾਤੀ /ਪੱਛੜੀ ਸ਼੍ਰੇਣੀ ਨਾਲ ਸਬੰਧਿਤ ਕੋਈ 'ਬੰਦਾ' ਤਾਂ ਨਹੀਂ ਸੀ ਦਿਸਣਾ, ਪਰ ਆਪਣੀ ਪਿਰਤ ਅਨੁਸਾਰ ਕਿਸੇ 'ਜੱਟ' ਨੂੰ ਉਪ-ਕੁਲਪਤੀ ਬਣਾ ਕੇ ਬਿਠਾ ਦਿੰਦੀ !
ਇਥੇ ਇਕ ਗੱਲ ਤਾਂ ਜਰੂਰ ਹੈ ਕਿ ਮੁੱਖ ਮੰਤਰੀ ਸ ਮਾਨ ਨੇ ਅੰਦਰ ਬੈਠ ਕੇ ਗੱਲ ਸੁਲਝਾਉਣ ਲਈ ਜੋ ਕਿਹਾ ਹੈ, ਠੀਕ ਹੈ, ਗੱਲ ਅੰਦਰ ਬੈਠ ਕੇ ਸੁਲਝਾ ਲੈਣੀ ਚਾਹੀਦੀ ਸੀ, ਪਰ ਸਿਹਤ ਮੰਤਰੀ ਸਾਹਿਬ ਜਲਦੀ ਗੁੱਸੇ ਵਿਚ ਆ ਗਏ, ਜਿਸ ਕਰਕੇ ਗੱਲ ਦਾ ਖਿਲਾਰਾ ਪੈ ਗਿਆ, ਜਿਸ ਨੂੰ ਸਮੇਟਣ ਲਈ ਦੇਰ-ਸਵੇਰ ਹੋ ਸਕਦੀ ਹੈ।
 ਸਿਹਤ ਮੰਤਰੀ ਸਾਹਿਬ ਕਾਹਲੀ ਕਾਹਲੀ ਵਿੱਚ ਪੰਜਾਬ ਦਾ ਵਿਗੜਿਆ ਸਿਹਤ ਢਾਂਚਾ ਬਦਲਣ ਦੇ ਰੌਂਅ ਵਿਚ ਹਨ, ਜਿਸ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀਂ ਜਦੋਂ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਤਾਂ ਦੇ ਦੌਰਾਨ ਉਨ੍ਹਾਂ ਨੇ ਕੁਝ ਅਜਿਹੇ ਸਿਹਤ ਅਧਿਕਾਰੀਆਂ ਦੀਆਂ ਦੂਰ ਦੂਰ ਬਦਲੀਆਂ ਕਰ ਦਿੱਤੀਆਂ, ਜਿਨ੍ਹਾਂ ਨੇ ਹਸਪਤਾਲਾਂ ਵਿਚ ਰਿਸ਼ਵਤਖੋਰੀ ਨੂੰ ਠੱਲ੍ਹ ਪਾ ਕੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਉਦਾਹਰਣ ਦੇ ਤੌਰ 'ਤੇ
ਸਿਵਲ ਹਸਪਤਾਲ ਲੁਧਿਆਣਾ ਪੰਜਾਬ ਭਰ ਦੇ ਸਮੂਹ ਜਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਸੱਭ ਤੋਂ ਵੱਡਾ ਹਸਪਤਾਲ ਹੈ, ਦੇ ਵਿੱਚ ਸੁਧਾਰ ਲਿਆਉਣ ਲਈ ਇਥੋਂ ਤਬਦੀਲ ਕੀਤੇ ਗਏ ਐੱਸ. ਐਮ. ਓ. ਡਾ ਅਮਰਜੀਤ ਕੌਰ ਨੇ ਜੋ ਕੰਮ ਕੀਤੇ ਹਨ, ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਪਰ ਉਸ ਨੂੰ ਉਸ ਦੁਆਰਾ ਕੀਤੇ ਗਏ ਚੰਗੇ ਕੰਮਾਂ ਦੀ ਸਜ਼ਾ ਦੇ ਕੇ ਘਰ ਤੋਂ ਡੇਢ ਸੌ ਕਿਲੋਮੀਟਰ ਦੂਰ ਭੇਜ ਦਿੱਤਾ ਗਿਆ ਹੈ। ਡਾ ਅਮਰਜੀਤ ਕੌਰ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਸ ਨੇ ਸਿਵਲ ਹਸਪਤਾਲ ਲੁਧਿਆਣਾ ਵਿਚ ਕਿਸੇ ਨਿੱਜੀ ਵਿਅਕਤੀ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਰਕਾਰੀ ਜਗ੍ਹਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਨੇ ਹਸਪਤਾਲ ਵਿਚ ਚੱਲ ਰਹੇ ਸਾਇਕਲ /ਸਕੂਟਰ /ਕਾਰ ਸਟੈਂਡ ਦਾ ਠੇਕਾ ਚੁੱਪ ਚੁਪੀਤੇ ਕਿਸੇ  'ਖਾਸ ਬੰਦੇ' ਨੂੰ ਦੇਣ ਤੋਂ ਇਨਕਾਰ ਕਰਦਿਆਂ ਬੋਲੀ ਕਰਵਾ ਕੇ 40-50 ਲੱਖ ਰੁਪਏ ਦਾ ਹਸਪਤਾਲ ਨੂੰ ਆਰਥਿਕ ਲਾਭ ਪਹੁੰਚਾਇਆ!
ਸਿਹਤ ਮੰਤਰੀ ਸਾਹਿਬ ਜੀ ਤੁਹਾਡੀ ਸਰਕਾਰ ਨੇ ਅਜੇ ਪੰਜ ਸਾਲ ਚੱਲਣਾ ਹੈ, ਇਸ ਲਈ ਸਿਹਤ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਤੁਹਾਨੂੰ ਠਰੰਮੇ ਨਾਲ ਚੱਲਣਾ ਚਾਹੀਦਾ ਹੈ। ਅਜੇ ਤਾਂ ਤੁਸੀਂ ਸਿਹਤ ਵਿਭਾਗ ਵਿਚ ਬੈਠੇ ਉਹ ਮੱਗਰਮੱਛ ਫੜਨੇ ਹਨ, ਜਿਨ੍ਹਾਂ ਨੇ ਆਪਣੀ ਡਿਊਟੀ ਦੀ ਥਾਂ ਰਿਸ਼ਵਤ ਤੇ ਕਮਿਸ਼ਨ ਲੈਣਾ ਹੀ ਆਪਣਾ ਧਰਮ ਸਮਝਿਆ ਹੋਇਆ ਹੈ।
ਸਿਹਤ ਮੰਤਰੀ ਜੀ  ਤੁਹਾਡੇ 'ਤੇ ਸੂਬੇ ਦੇ ਲੋਕਾਂ ਨੂੰ ਬਹੁਤ ਆਸਾਂ ਹਨ ਕਿ,ਤੁਸੀਂ ਸਿਹਤ ਵਿਭਾਗ ਵਿਚ ਚੱਲ ਰਹੇ 'ਕਮਿਸ਼ਨ ਦੀ ਥਾਂ ਮਿਸ਼ਨ' ਨੂੰ ਪ੍ਰਜਵਲਿਤ ਕਰੋਗੇ!
-ਸੁਖਦੇਵ ਸਲੇਮਪੁਰੀ
09780620233
31 ਜੁਲਾਈ, 2022.

ਅਸਤੀਫਾ ✍️ ਸਲੇਮਪੁਰੀ ਦੀ ਚੂੰਢੀ 

ਝੁੱਗੀ 'ਚ ਰਹਿੰਦੇ ਕਬਾੜੀਏ ਰਾਮੂ ਦਾ ਮੁੰਡਾ , ਜਿਸ ਦਾ ਘਰਦਿਆਂ ਨੇ ਬਹੁਤ ਹੀ ਪਿਆਰ ਨਾਲ ਡੀਸੀ ਨਾਉਂ ਰੱਖਿਆ ਹੋਇਆ ਸੀ, ਚੌਥੀ ਜਮਾਤ ਵਿਚੋਂ ਹੱਟ ਕੇ  ਬਾਪ ਨਾਲ ਕਬਾੜ ਚੁਗਣ ਲੱਗ ਪਿਆ ਸੀ। ਇੱਕ ਦਿਨ ਜਦੋਂ ਉਹ ਆਪਣੇ ਬਾਪ ਨਾਲ ਸੜਕ ਕਿਨਾਰੇ ਸੁੱਟੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਚੁੱਕ ਰਿਹਾ ਸੀ ਤਾਂ ਨਸ਼ੇ ਵਿਚ ਟੱਲੀ ਹੋਏ ਇਕ ਸਿਰ ਫਿਰੇ ਮੁੰਡੇ ਨੇ ਆਪਣੀ ਕਾਰ ਉਸ ਉਪਰ ਚਾੜ੍ਹ ਦਿੱਤੀ, ਜਿਸ ਪਿੱਛੋਂ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਉਸ ਦੇ ਫਟੇ-ਪੁਰਾਣੇ ਕੱਪੜੇ ਵੇਖ ਕੇ ਕਿਸੇ ਨੇ ਵੀ ਉਸ ਨੂੰ ਚੁੱਕਣ ਦਾ ਹੀਆ ਨਾ ਕੀਤਾ। ਲੋਕ ਵੇਖ ਵੇਖ ਕੇ ਉਸ ਦੇ ਕੋਲੋਂ ਲੰਘਦੇ ਜਾਣ। ਜਖਮੀ ਬੇਟੇ ਨੂੰ ਹਸਪਤਾਲ ਵਿਚ ਪਹੁੰਚਾਉਣ ਲਈ ਰਾਮੂ ਨੇ ਇੱਕ ਰਿਕਸ਼ੇ ਵਾਲੇ ਦਾ ਸਹਾਰਾ ਲਿਆ ਅਤੇ ਉਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ। ਰਾਮੂ ਨੇ ਆਪਣੇ ਬੇਟੇ ਦੀ ਗੰਭੀਰ ਹਾਲਤ ਦਾ ਵਾਸਤਾ ਪਾਉਂਦਿਆਂ ਡਾਕਟਰਾਂ ਨੂੰ ਇਲਾਜ ਲਈ ਕਿਹਾ, ਪਰ ਡਾਕਟਰਾਂ ਨੇ ਰਾਮੂ ਵਲ ਵੇਖਦਿਆਂ ਹੀ ਡੀਸੀ ਨੂੰ ਦਾਖਲ ਕਰਨ ਦੀ ਬਜਾਏ ਕਿਸੇ ਸਰਕਾਰੀ ਹਸਪਤਾਲ ਵਿਚ ਲਿਜਾਣ ਲਈ ਸਲਾਹ ਦਿੱਤੀ । ਰਾਮੂ ਹਾਲੋਂ-ਬਹਾਲ ਅਤੇ ਪ੍ਰੇਸ਼ਾਨ ਹੋਇਆ ਆਪਣੇ ਬੇਟੇ ਨੂੰ ਰਿਕਸ਼ੇ ਰਾਹੀਂ ਸਰਕਾਰੀ ਹਸਪਤਾਲ ਵਿਚ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਇਕ ਅਜਿਹੇ ਬੈੱਡ ਉਪਰ ਪਾ ਦਿੱਤਾ,  ਜਿਹੜਾ ਗਲਿਆ ਸੜਿਆ ਹੋਣ ਕਰਕੇ ਬਦਬੂ ਮਾਰ ਰਿਹਾ ਸੀ, ਪਰ ਫਿਰ ਵੀ ਰਾਮੂ ਅਤੇ ਉਸ ਦੇ ਜਖਮੀ ਬੇਟੇ ਨੂੰ ਇਹ ਬੈੱਡ ਬੁਰਾ ਲੱਗਣ ਦੀ ਬਜਾਏ ਜਿੰਦਗੀ ਲਈ ਵਰਦਾਨ ਮਹਿਸੂਸ ਹੋ ਰਿਹਾ ਸੀ । ਜਖਮੀ ਡੀਸੀ ਇਸ ਬੈੱਡ ਉਪਰ ਲਗਭਗ 10 ਦਿਨ ਤੱਕ ਇਲਾਜ ਲਈ ਦਾਖਲ ਰਿਹਾ ਅਤੇ 11ਵੇੰ ਦਿਨ ਜਦੋਂ ਇਲਾਜ ਪਿਛੋਂ ਉਸ ਨੂੰ ਛੁੱਟੀ ਮਿਲੀ ਤਾਂ ਉਹ ਬਹੁਤ ਖੁਸ਼ ਸੀ। ਆਪਣੇ ਘਰ ਜਾਣ ਤੋਂ ਪਹਿਲਾਂ ਡੀਸੀ ਨੇ ਡਾਕਟਰਾਂ ਅਤੇ ਨਰਸਿੰਗ ਸਟਾਫ ਦੇ ਪੈਰੀਂ ਹੱਥ ਲਗਾਉਂਦਿਆਂ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ। ਡੀਸੀ ਅਤੇ ਰਾਮੂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਝਲਕ ਰਹੇ ਸਨ।  ਰਾਮੂ ਨੇ ਸਾਰੇ ਸਟਾਫ ਅਤੇ ਉਨ੍ਹਾਂ ਦੇ ਬੱਚਿਆਂ ਲਈ ਢੇਰ ਸਾਰੀਆਂ ਦੁਆਵਾਂ ਮੰਗਦਿਆਂ ਉਨ੍ਹਾਂ ਦੇ ਪਰਿਵਾਰਾਂ ਲਈ ਹਮੇਸ਼ਾ ਖੁਸ਼ ਰਹਿਣ ਦੀ ਕਾਮਨਾ ਕੀਤੀ।
   ਕੁੱਝ ਦਿਨਾਂ ਬਾਅਦ ਉਸੇ ਹਸਪਤਾਲ ਦੀ ਚੈਕਿੰਗ ਲਈ ਇਕ ਉੱਚ ਅਧਿਕਾਰੀ ਆ ਗਿਆ ਅਤੇ ਉਸ ਨੇ ਹਸਪਤਾਲ ਦੇ ਅਫਸਰ ਨੂੰ ਨਾਲ ਲੈ ਕੇ ਜਿਉਂ ਹੀ ਚੈਕਿੰਗ ਸ਼ੁਰੂ ਕੀਤੀ ਤਾਂ ਉਹ ਸਬੱਬ ਨਾਲ ਉਸੇ ਵਾਰਡ ਵਿਚ ਪਹੁੰਚ ਗਿਆ, ਜਿਥੇ ਡੀਸੀ ਦਾਖਲ ਸੀ। ਉੱਚ ਅਧਿਕਾਰੀ ਨੇ ਆਉਂਦਿਆਂ ਹੀ ਬੈੱਡ ਉਪਰੋਂ ਚਿੱਟੀ ਚਾਦਰ ਚੁੱਕੀ ਤਾਂ ਗਲਿਆ-ਸੜਿਆ ਬੈੱਡ ਨੰਗਾ ਹੋ ਗਿਆ। ਉੱਚ ਅਧਿਕਾਰੀ ਨੇ ਗੁੱਸੇ ਵਿਚ ਆ ਕੇ ਅਫਸਰ ਨੂੰ ਉਸੇ ਬੈੱਡ  ਉਪਰ ਪੈਣ ਲਈ ਕਿਹਾ, ਜਿਹੜਾ ਗਲਿਆ-ਸੜਿਆ ਹੋਇਆ ਸੀ। ਅਫਸਰ ਬੈੱਡ ਉਪਰ ਪੈ ਗਿਆ ਪਰ ਬੈੱਡ ਉਪਰ ਪੈਣ ਦੀ ਘਟਨਾ ਨੂੰ ਅਫਸਰ ਨੇ ਆਪਣੀ ਬੇਇੱਜ਼ਤੀ ਮੰਨਦਿਆਂ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।     ਕੰਟੀਨ ਵਿਚ ਬੈਠਾ ਕੌਫੀ ਪੀ ਰਿਹਾ ਇੱਕ ਡਾਕਟਰ ਹਸਪਤਾਲ ਵਿਚ ਵਾਪਰੀ ਘਟਨਾਕ੍ਰਮ ਬਾਰੇ ਵਾਰ ਵਾਰ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ, ਗਰੀਬ ਦੁਆਵਾਂ ਦਿੰਦਾ ਹੈ , ਅਮੀਰ ਅਸਤੀਫਾ ਦਿੰਦਾ ਹੈ।
-ਸੁਖਦੇਵ ਸਲੇਮਪੁਰੀ
09780620233
1 ਅਗਸਤ, 2022.

ਇੱਕ ਬਿਰਹਣ ਦੀ ਪੁਕਾਰ (ਸਾਉਣ ਮਹੀਨਾ) ✍️ ਰਮੇਸ਼ ਕੁਮਾਰ ਜਾਨੂੰ

ਕਾਹਦਾ ਸਾਉਣ ਮਹੀਨਾ ਆਇਆ
    ਅੱਜ ਬਿਰਹਾ ਨੇ ਸ਼ੋਰ ਮਚਾਇਆ
ਸਾਵਣ ਨਹੀਂ ਏ,ਹੰਝੂ ਮੇਰੇ
    ਕੋਈ ਨਾ ਜਾਣੇ ਦਰਦ ਪਰਾਇਆ
              ਕਾਹਦਾ ਸਾਉਣ—--
ਮਾਹੀ ਮੇਰਾ ਕੋਲ ਨਹੀਂ ਏ
    ਕਿੰਝ ਮੈਂ ਹੱਸਾਂ ਕਿੰਝ ਮੈਂ ਗਾਵਾਂ
ਤਨ ਦੀ ਧਰਤ ਵੀ ਔੜਾਂ ਮਾਰੀ
    ਮਾਹੀ ਬਿਨ ਮੈਂ ਨਰਕ ਹੰਢਾਵਾਂ।।
ਇੱਕ ਤਾਂ ਕਿਸਮਤ ਭੁਲ ਗਈ ਮੈਨੂੰ
    ਦੂਜਾ ਤੂੰ ਵੀ ਦਿਲੋਂ ਭੁਲਾਇਆ
              ਕਾਹਦਾ ਸਾਉਣ—--
ਬੈਠ ਬਰੂਹੀਂ ਔਸੀਆਂ ਪਾਵਾਂ
    ਚਿਹਰੇ ਉੱਤੋਂ ਹਾਸੇ ਉੱਡ ਗਏ
ਮੇਰੇ ਸਾਉਣ ਦੇ ਬੱਦਲ ਸਾਰੇ
    ਖੌਰੇ ਕਿਹੜੇ ਪਾਸੇ ਉੱਡ ਗਏ।।
ਇੱਕ ਉਹ ਸਾਉਣ ਅਜੇ ਨਾ ਭੁੱਲਿਆ
    ਜਿਹੜਾ ਤੇਰੇ ਨਾਲ ਬਤਾਇਆ
              ਕਾਹਦਾ ਸਾਉਣ—--
ਮਾਹੀ ਤੇ ਮੈਂ ਚਾਅ ਬੀਜੇ ਸੀ
    ਉੱਗੇ ਨਾ ਉਹ ਦਿਲ ਦੇ ਵਿਹੜੇ
ਕਿੰਨੇ ਹੀ ਉਹ ਭਾਗਾਂ ਵਾਲੇ
    ਮਾਹੀ ਦੇ ਨਾਲ ਵਸਦੇ ਜਿਹੜੇ।।
ਮੁੜ ਨਾ ਪਿੰਡ ਦੀਆਂ ਜੂਹਾਂ ਟੱਪੀਆਂ
    ਨਾ ਹੀ ਸਾਨੂੰ ਕੋਲ ਬੁਲਾਇਆ
              ਕਾਹਦਾ ਸਾਉਣ—--
ਚੰਨ ਵੀ ਬਦਲਾਂ ਉਹਲੇ ਲੁਕਿਆ
    ਕੱਲਿਆਂ ਰਾਤ ਵੀ ਵੱਢ-ਵੱਢ ਖਾਵੇ
ਬਿਜਲੀ ਕੜਕੇ ਡਰ ਲਗਦਾ ਏ
    ਗਲਵੱਕੜੀ ਵਿੱਚ ਕੌਣ ਲੁਕਾਵੇ
ਮੇਰੇ ਉੱਤੇ ਡਿੱਗ ਨਾ ਜਾਵੇ
    ਅੰਬਰੀਂ ਜਿਹੜਾ ਬੱਦਲ ਛਾਇਆ
              ਕਾਹਦਾ ਸਾਉਣ—--
'ਜਾਨੂੰ' ਜੇ ਕੋਈ ਗਲ਼ਤੀ ਹੋ ਗਈ
    ਮਾਫ਼ ਤੂੰ ਕਰੀਂ ਗੁਨਾਹਾਂ ਨੂੰ
ਪੈਰਾਂ ਦੀਆਂ ਤੂੰ ਪੈੜਾਂ ਦੇ ਦੇ
    ਘਰ ਵੱਲ ਆਉਂਦੇ ਰਾਹਾਂ ਨੂੰ।।
'ਰਮੇਸ਼' ਵੇ ਤੂੰ ਵੀ ਲੋਕਾਂ ਵਰਗਾ
    ਦਰਦ ਮੇਰੇ ਤੇ ਗੀਤ ਬਣਾਇਆ
              ਕਾਹਦਾ ਸਾਉਣ—--
         ਲੇਖਕ-ਰਮੇਸ਼ ਕੁਮਾਰ ਜਾਨੂੰ
        ਫੋਨ ਨੰ:-98153-20080

ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ ✍️ ਗੋਬਿੰਦਰ ਸਿੰਘ ਢੀਂਡਸਾ

 

ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਵਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾ ਵਿਚੋਂ ਹੈ। ਜ਼ਿੰਦਗੀ ਤੇ ਵੱਖੋ ਵੱਖਰੇ ਪੜਾਵਾਂ ਤੇ ਬਹੁਤ ਲੋਕਾਂ ਨਾਲ ਵਾਹ ਪੈਂਦਾ ਹੈ ਜਿੱਥੇ ਮਾੜਾ ਲੋਕਾਂ ਦਾ ਮਾੜਾ ਅਨੁਭਵ ਕਠੋਰ ਸਬਕ ਦਿੰਦਾ ਹੈ ਉੱਥੇ ਹੀ ਚੰਗੇ ਲੋਕਾਂ ਨਾਲ ਚੰਗਾ ਅਨੁਭਵ ਜਿੰਦਗੀ ਅਤੇ ਇਨਸਾਨੀਅਤ ਨੂੰ ਆਸਵੰਦ ਬਣਾਉਂਦਾ ਹੈ ਅਤੇ ਘੋਰ ਕਾਲ-ਕੋਠੜੀ ਵਿੱਚ ਚਿਰਾਗ ਵਾਂਗ ਚਮਕਦਾ ਹੈ।

 

ਜੋ ਲੋਕ ਆਪਣੇ ਯੋਗ ਉੱਦਮਾਂ ਰਾਹੀ ਮੁਕਾਮ ਹਾਸਲ ਕਰਦੇ ਹਨ ਉਹਨਾਂ ਦਾ ਸਲੀਕਾ ਮੁਹੱਬਤ ਨਾਲ ਲਵਰੇਜ ਅਤੇ ਨਿਮਰ ਹੁੰਦਾ ਹੈ ਕਿਉਂਕਿ ਉਹ ਆਪਣੀ ਜਮੀਨ ਨਹੀਂ ਭੁੱਲਦੇ ਤੇ ਉਹ ਤੱਥ ਨੂੰ ਅਮਲੀ ਜਾਮਾ ਪਹਿਣਾਉਂਦੇ ਹਨ ਕਿ ਰੁੱਖ ਦੇ ਜਿੰਨੇ ਜਿਆਦਾ ਫਲ ਲੱਗੇ ਹੋਣ, ਉਹ ਉਨ੍ਹਾ ਹੋਰ ਝੁੱਕਦਾ ਜਾਂਦਾ ਹੈ, ਹੰਕਾਰ ਨੂੰ ਤਿਆਗ ਛੱਡਦਾ ਹੈ। ਜਿਨ੍ਹਾਂ ਨੂੰ ਬਿਨ੍ਹਾਂ ਹੱਥ ਪੈਰ ਮਾਰੇ ਸੰਪੰਨਤਾ ਮਿਲਦੀ ਹੈ ਉਹਨਾਂ ਦਾ ਸੁਭਾਅ ਹੰਕਾਰੀ, ਲੋਭੀ ਅਤੇ ਕਠੋਰ ਵਿਵਹਾਰ ਵਾਲਾ ਵੇਖਣ ਨੂੰ ਮਿਲਦਾ ਹੈ। ਉਹ ਆਪਣੇ ਆਪ ਨੂੰ ਉੱਚਤਾ ਦੀ ਮਾਨਸਿਕਤਾ ਵਿੱਚ ਲਿਪਤ ਰੱਖਦੇ ਹਨ ਅਤੇ ਇਹੋ ਮਾਨਸਿਕਤਾ ਉਹਨਾਂ ਤੋਂ ਜਾਣੇ ਅਣਜਾਣੇ ਪਤਾ ਨਹੀਂ ਕਿੰਨੇ ਗੁਨਾਹ ਕਰਾ ਦਿੰਦੀ ਹੈ ਅਤੇ ਕਿੰਨੇ ਹੀ ਲੋਕਾਂ ਦੇ ਦਿਲ ਨੂੰ ਠੇਸ ਪਹੁਚਾਉਂਦੀ ਹੈ ਅਤੇ ਕਿੰਨੀਆਂ ਹੀ ਮਜਬੂਰ ਲੋਕਾਂ ਦੀਆਂ ਬਦਅਸੀਸਾਂ ਖੱਟਦੀ ਹੈ।

 

ਸਮੇਂ ਦਾ ਯਥਾਰਥ ਹੈ ਕਿ ਇਕਦਮ ਲੋਕਾਂ ਦੇ ਅੱਖਾਂ ਮੀਟ ਕੇ ਯਕੀਨ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਹਾਡੇ ਪਿਆਰ ਅਤੇ ਭਰੋਸੇ ਦਾ ਚੀਰਹਰਨ ਹੁੰਦਾ ਹੈ ਤਾਂ ਉਸਦੀ ਆਤਮਿਕ ਪੀੜ ਅਸਹਿ ਹੁੰਦੀ ਹੈ। ਕਿਸੇ ਨੂੰ ਇਕਦਮ ਆਪਣਾ ਮੰਨ ਕੇ ਆਪਣਾ ਦਿਲ ਖੋਲ ਦੇਣਾ, ਸਾਹਮਣੇ ਵਾਲੇ ਨੂੰ ਤੁਹਾਡਾ ਨੁਕਸਾਨ ਕਰਨ ਦਾ ਮੌਕਾ ਵੀ ਸਿੱਧ ਹੋ ਸਕਦਾ ਹੈ। ਸਮਾਜ ਵਿੱਚ ਹਰ ਕੋਈ ਤੁਹਾਡੇ ਭਰੋਸੇ ਦੇ ਕਾਬਲ ਨਹੀਂ, ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ। ਸਿੱਧੇ ਸਾਧੇ, ਭੋਲੇ ਮਨਾਂ ਵਾਲੇ ਇਨਸਾਨਾਂ ਦਾ ਚਾਲਾਕ ਲੋਕ ਅਕਸਰ ਫਾਇਦਾ ਚੁੱਕ ਜਾਂਦੇ ਹਨ ਤੇ ਲੋੜ ਪੈਣ ਤੇ ਭੋਲੇ ਲੋਕਾਂ ਨੂੰ ਅਧਵਾਟੇ ਛੱਡ ਜਾਂਦੇ ਹਨ, ਧੋਖਾ ਦੇ ਜਾਂਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਜੰਗਲ ਵਿੱਚ ਪਹਿਲਾਂ ਸਿੱਧੇ ਰੁੱਖ ਹੀ ਕੱਟੇ ਜਾਂਦੇ ਹਨ ਉਦਾਂ ਹੀ ਭੋਲੇ ਅਤੇ ਛਲ ਕਪਟ ਤੋਂ ਰਹਿਤ ਸਿੱਧੇ ਸਾਧੇ ਲੋਕਾਂ ਨਾਲ ਹੁੰਦਾ ਹੈ। 

 

ਦੂਜਿਆਂ ਨੂੰ ਆਪਣੇ ਵਾਂਗ ਚੰਗਾ ਮੰਨਣਾ, ਭੋਲਾ ਮੰਨਣਾ ਕੋਈ ਗੁਨਾਹ ਨਹੀਂ ਹੈ, ਉਹ ਤੁਹਾਡੀ ਖੂਬਸੂਰਤੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਗੁਣ ਹੈ ਪਰੰਤੂ ਸਮਾਂ ਸੁਚੇਤ ਹੋਣ ਦਾ ਹੈ ਕਿ ਕੋਈ ਤੁਹਾਡੇ ਨਾਲ ਚੰਗੇ ਹੋਣ ਦਾ ਨਾਟਕ ਕਰਕੇ ਤੁਹਾਡਾ ਸ਼ਿਕਾਰ ਤਾਂ ਨਹੀਂ ਕਰਨਾ ਚਾਹੁੰਦਾ। ਤੁਹਾਨੂੰ ਕਿਸੇ ਨਾਲ ਖੁੱਲਣ ਲਈ ਸਮਾਂ ਲੈਣਾ ਚਾਹੀਦਾ ਹੈ ਅਤੇ ਜਦੋਂ ਤੁਹਾਡਾ ਦਿਮਾਗ ਸਹਿਮਤੀ ਭਰੇ ਉਦੋਂ ਹੀ ਕਿਸੇ ਨੂੰ ਆਪਣੇ ਦਿਲ ਵਿੱਚ ਥਾਂ ਦੇਣੀ ਚਾਹੀਦੀ ਹੈ। ਸਾਹਮਣੇ ਵਾਲੇ ਦਾ ਮੋਹ, ਫਿਕਰ ਸੱਚਾ ਹੈ ਜਾਂ ਝੂਠਾ ਇਹ ਤੁਸੀਂ ਫੈਸਲਾ ਕਰਨਾ ਹੈ। ਜੇਕਰ ਕੋਈ ਤੁਹਾਡੇ ਕੋਲ ਕਿਸੇ ਦੂਜੇ ਬਾਰੇ ਗੈਰ ਜਰੂਰੀ ਮਾੜਾ ਆਖਦਾ ਹੈ ਤਾਂ ਇਸ ਤਰ੍ਹਾਂ ਦੇ ਬੰਦਿਆਂ ਤੋਂ ਦੂਰੀ ਜਿਆਦਾ ਬਿਹਤਰ ਹੈ

 

ਦੁਨੀਆਂ ਵਿੱਚ ਬਹੁਤ ਚੰਗੇ ਲੋਕ ਹਨ ਅਤੇ ਹੋਰ ਚੰਗੇ ਲੋਕਾਂ ਦੀ ਵੀ ਬਹੁਤ ਜਰੂਰਤ ਹੈ ਤਾਂ ਜੋ ਦੁਨੀਆਂ ਪਿਆਰ, ਖੁਸ਼ਹਾਲੀ, ਅਪਣੱਤ ਅਤੇ ਇਨਸਾਨੀਅਤ ਦੇ ਰੰਗ ਵਿੱਚ ਰੰਗੀ ਜਾਵੇ। ਇੱਕ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ, ਇਨਸਾਨ ਨੂੰ ਆਪਣਾ ਮੈਲਾਪਣ ਛੱਡ ਕੇ ਸੱਚ ਅਤੇ ਇਨਸਾਨੀਅਤ ਨਾਲ ਭਰੇ ਚੰਗੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਦਗੀ ਵਿੱਚ ‘ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ’ਇਸ ਕਥਨ ਦੀ ਪ੍ਰੋੜਤਾ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਤਾਂ ਜੋ ਤੁਹਾਡਾ ਕੋਈ ਜਾਨੀ, ਮਾਲੀ ਅਤੇ ਆਤਮਿਕ ਤੌਰ ਤੇ ਨੁਕਸਾਨ ਨਾ ਕਰ ਸਕੇ। 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਮੋਬਾਇਨ ਨੰਬਰ – 92560-66000

ਖ਼ਾਲਸਾ ਏਡ ਨੇ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹਿਆ ਮੁਫਤ ਟਿਊਸ਼ਨ ਸੈਂਟਰ 


 ਸੰਸਥਾ ਦਾ ਉਪਰਾਲਾ ਸਲਾਹੁਣਯੋਗ: ਗੁਰਪ੍ਰੀਤ ਸਿੰਘ /ਪ੍ਰਿੰਸੀਪਲ ਭੰਡਾਰੀ
 ਜਗਰਾਉਂ (ਅਮਿਤ ਖੰਨਾ , ਅਮਨਜੋਤ  ): ਦੁਨੀਆਂ ਭਰ ਚ ਬਾਬੇ ਨਾਨਕ ਦੇ ਸੰਦੇਸ਼ ਨੂੰ ਪ੍ਰਚਾਰਨ ਵਾਲੀ ਸੰਸਥਾ ਖ਼ਾਲਸਾ ਏਡ ਵੱਲੋਂ ਜਿੱਥੇ ਮੁਸੀਬਤਾਂ ਵਿਚ ਘਿਰੇ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਪਹੁੰਚਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੀ ਸੰਸਥਾ ਵੱਲੋਂਹੁਣ ਦੇਸ਼ ਭਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਕਈ ਸ਼ਹਿਰਾਂ ਵਿੱਚ 50 ਦੇ ਕਰੀਬ ਮੁਫਤ ਟਿਊਸ਼ਨ ਸੈਂਟਰ ਚਲਾਏ ਜਾ ਰਹੇ ਹਨ ਤੇ ਇਸੇ ਲੜੀ ਵਿੱਚ ਇੱਕ ਮਣਕਾ ਹੋਰ ਪਰੋਂਦਿਆਂ ਅੱਜ ਜਗਰਾਉਂ ਵਿਖੇ ਵੀ ਇਕ ਟਿਊਸ਼ਨ ਸੈਂਟਰ ਸ਼ਹਿਰ ਦੇ ਪ੍ਰਸਿੱਧ ਸਕੂਲ ਗੁਰ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਨ ਕੱਚਾ ਮਲਕ ਰੋਡ ਵਿਖੇ ਖੋਲ੍ਹਣ ਵਾਸਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਆਰੰਭਤਾ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਭਜਨਗਡ਼੍ਹ ਅਤੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜੋਕੇ ਸਮੇਂ ਅਜਿਹੇ ਸੈਂਟਰਾਂ ਦੀ ਵੱਡੀ ਲੋੜ ਹੈ ਕਿਉਂਕਿ ਕਈ ਵਾਰ ਹੁਸ਼ਿਆਰ ਵਿਦਿਆਰਥੀ ਵਿੱਤੀ ਪੱਖੋਂ ਪਛੜ ਜਾਂਦੇ ਹਨ ਤੇ ਟੌਪਰ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ। ਸ਼ਹਿਰ ਵਿਚ ਅਜਿਹੀ ਕਮੀ ਚਿਰਾਂ ਤੋਂ ਖੜਕ ਰਹੀ ਸੀ। ਲੋੜਵੰਦ ਵਿਦਿਆਰਥੀਆਂ ਵਾਸਤੇ ਅਜਿਹੇ ਸੈਂਟਰਾਂ ਦੀ ਸਖ਼ਤ ਲੋੜ ਸੀ ਜਿਸ ਨੂੰ ਖਾਲਸਾ ਏਡ ਪੂਰਾ ਕਰਨ ਜਾ ਰਹੀ ਹੈ ਤਾਂਕਿ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਮੁਕਾਬਲਿਆਂ ਦੀ ਪ੍ਰੀਖਿਆ ਚ ਭਾਗ ਲੈ ਕੇ ਉਚਾਈਆਂ ਛੂਹ ਸਕਣ। ਖ਼ਾਲਸਾ ਏਡ ਦੇ ਵਲੰਟਰੀਆਂ ਨੇ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿਚ ਰੋਜ਼ਾਨਾ ਸ਼ਾਮ ਚਾਰ ਤੋਂ ਛੇ ਵਜੇ ਤੱਕ  ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਗੁਰਮਤਿ ਦੀ ਪੜ੍ਹਾਈ ਕਰਾਇਆ ਕਰਨਗੇ ਤਾਂ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਿੰਸੀਪਲ ਨਰੇਸ਼ ਵਰਮਾ, ਨਗਰ ਕੌਂਸਲ ਦੇ ਅਗਜੈਕਟਿਵ ਆਫੀਸਰ ਮਨੋਹਰ ਸਿੰਘ, ਇਸ਼ਟਪ੍ਰੀਤ ਸਿੰਘ, ਗੁਰਮੀਤ ਸਿੰਘ, ਜਗਮੋਹਨ ਸਿੰਘ ਮਨੋਹਰ ਸਿੰਘ ਤਕਰ, ਗ੍ਰੀਨ ਮਿਸ਼ਨ ਦੇ ਮੁਖੀ ਸਤਪਾਲ ਦੇਹਡ਼ਕਾ, ਦੀਪਇੰਦਰ ਸਿੰਘ ਭੰਡਾਰੀ ਅਤੇ ਗੁਰਪਿੰਦਰਜੀਤ ਸਿੰਘ, ਅਵਤਾਰ ਸਿੰਘ, ਜਸ਼ਨਪ੍ਰੀਤ ਸਿੰਘ, ਮਨਦੀਪ ਸਿੰਘ ਸੋਢੀ, ਇਸ਼ਮੀਤ ਸਿੰਘ ਭੰਡਾਰੀ, ਅਵਨੀਤ ਸਿੰਘ ਗਰੋਵਰ, ਵਰਿੰਦਰ ਸਿੰਘ, ਇਸ਼ਟਦੀਪ ਸਿੰਘ ਲਾਂਬਾ, ਜਸਪਰੀਤ ਸਿੰਘ ਤੇ ਕਰਨਦੀਪ ਸਿੰਘ ਆਦਿ ਹਾਜ਼ਰ ਸਨ।

ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਦਾ ਪਹਿਲ ਪੱਧਰ 'ਤੇ ਹੱਲ ਕਰਾਂਗੇ-ਇੰਜ:ਸਿੱਧੂ

ਐਕਸੀਅਨ 'ਸਿੱਧੂ' ਦੇ ਜੁਆਇੰਨ ਕਰਨ 'ਤੇ 'ਆਪ' ਆਗੂਆਂ ਨੇ ਕੀਤਾ ਭਰਵਾਂ ਸਵਾਗਤ
ਜਗਰਾਉਂ, (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਹੁਕਮ ਨੰਬਰ 125 ਜਾਰੀ ਕਰਕੇ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੂੰ ਐਕਸੀਅਨ ਪਾਵਰ ਕਾਰਪੋਰੇਸ਼ਨ ਜਗਰਾਉਂ ਵਿਖੇ ਤੈਨਾਤ ਕੀਤਾ ਹੈ ਅਤੇ ਇੱਥੇ ਪਹਿਲਾਂ ਤੈਨਾਤ ਐਕਸੀਅਨ ਇੰਜ:ਹਰਵਰਿੰਦਰ ਸਿੰਘ ਨੂੰ ਮਹਿਕਮੇਂ ਵੱਲੋਂ ਐਕਸੀਅਨ ਸਿੱਧੂ ਦੀ ਥਾਂ ਤੇ ਪੀ ਤੇ ਐਮ ਮੰਡਲ ਪਰਕਿਊਮੈਂਟ ਸੈਲ ਲੁਧਿਆਣਾ ਵਿਖੇ ਤੈਨਾਤ ਕੀਤਾ ਹੈ। ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਜਗਰਾਉਂ ਵਿਖੇ ਜੁਆਇੰਨ ਕਰ ਲਿਆ ਗਿਆ ਹੈ। ਅੱਜ ਆਮ ਆਦਮੀ ਪਾਰਟੀ ਹਲਕਾ ਜਗਰਾਉਂ ਦੇ ਸੀਨੀਅਰ ਆਗੂਆਂ ਤੇ ਵਲੰਟੀਅਰਾਂ ਵੱਲੋਂ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਦਾ ਗੁਲਦਸਤੇ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਉਹ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਧੰਨਵਾਦੀ ਨੇ, ਜਿੰਨ੍ਹਾਂ ਦੇ ਯਤਨਾਂ ਸਦਕਾ ਉਹਨਾਂ ਨੂੰ ਜਗਰਾਉਂ ਇਲਾਕੇ ਦੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਅੰਦਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਮਾਨਦਾਰ, ਉਸਾਰੂ ਤੇ ਅਗਾਂਹਵਧੂ ਵਿਚਾਰਧਾਰਾ ਦੀ ਸਰਕਾਰ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਉਮੀਦਾਂ ਹਨ। ਇਸ ਲਈ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਪਹਿਲ ਪੱਧਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜੋ ਵੀ ਲੋਕ ਪੱਖੀ ਨੀਤੀਆਂ ਜਾਰੀ ਕੀਤੀਆਂ ਜਾਣਗੀਆਂ, ਉਹਨਾਂ ਨੂੰ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਯੋਗ ਅਗਵਾਈ ਹੇਠ ਇੰਨ-ਬਿੰਨ ਲਾਗੂ ਕੀਤੀਆਂ ਜਾਣਗੀਆਂ। ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਦਾ ਸਵਾਗਤ ਕਰਨ ਮੌਕੇ ਇੰਜ:ਗੁਰਪ੍ਰੀਤ ਸਿੰਘ ਐਸ.ਡੀ.ਓ.ਸਿਟੀ ਜਗਰਾਉਂ, ਇੰਜ:ਪ੍ਰਭਜੋਤ ਸਿੰਘ ਉਬਰਾਏ ਐਸ.ਡੀ.ਓ.ਸਿੱਧਵਾਂ ਬੇਟ, ਇੰਜ:ਜਗਦੇਵ ਸਿੰਘ 'ਘਾਰੂ' ਐਸ.ਡੀ.ਓ.ਦਿਹਾਤੀ ਜਗਰਾਉਂ, ਪਰਮਜੀਤ ਸਿੰਘ ਚੀਮਾਂ, ਸੁਖਮਿੰਦਰ ਸਿੰਘ ਵਜਾਨੀਆਂ ਸਟੈਨੋਂ, ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਨੋਨੀ, ਐਡਵੋਕੇਟ ਕਰਮ ਸਿੰਘ ਸਿੱਧੂ, ਮਨਪ੍ਰੀਤ ਸਿੰਘ ਮੰਨਾਂ, ਲਖਵੀਰ ਸਿੰਘ ਲੱਖਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੁਖਦੇਵ ਸਿੰਘ ਕਾਉਂਕੇ ਕਲਾਂ, ਬਲਜੀਤ ਸਿੰਘ, ਸੁੰਦਰ ਸਿੰਘ ਰਾਮਗੜ੍ਹ ਭੁੱਲਰ, ਰਾਜਪ੍ਰੀਤ ਸਿੰਘ, ਲਖਵੀਰ ਸਿੰਘ ਗੁਰੂਸਰ, ਸੋਨੀ ਕਾਉਂਕੇ, ਠੇਕੇਦਾਰ ਬਲਵਿੰਦਰ ਸਿੰਘ, ਪੂਰਨ ਸਿੰਘ ਪੰਚ ਕਾਉਂਕੇ ਕਲਾਂ, ਫਤਹਿ ਸਿੰਘ ਕਾਉਂਕੇ ਕਲਾਂ ਆਦਿ ਵੀ ਹਾਜ਼ਰ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਠੂਰ ਵਿਚ ਗਣਿਤ ਮੇਲਾ ਲਗਾਇਆ

ਹਠੂਰ, (ਕੌਸ਼ਲ ਮੱਲ੍ਹਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਠੂਰ ਵਿਖੇ ਗਣਿਤ ਮੇਲਾ ਕਰਵਾਇਆ ਗਿਆ।ਇਸ ਮੌਕੇ ਗਣਿਤ ਅਧਿਆਪਕ ਜਸਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਿਦਆਰਥੀਆਂ ਵਲੋਂ ਵੱਖੋ-ਵੱਖਰੇ ਟੌਪਿਕ ਤੇ ਗਣਿਤ ਵਿਸ਼ੇ ਸਬੰਧੀ ਮਾਡਲ ਤਿਆਰ ਕੀਤੇ ਗਏ ਅਤੇ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਕਿਹਾ ਕਿ ਗਣਿਤ ਵਿਸ਼ੇ ਨੂੰ ਵੀ ਕਿਿਰਆਤਮਕ ਤਰੀਕੇ ਨਾਲ ਰੌਚਕ ਬਣਾਇਆ ਜਾ ਸਕਦਾ ਹੈ। ਉਨ੍ਹਾਂ ਗਣਿਤ ਵਿਸ਼ੇ ਦੇ ਅਧਿਆਪਕ ਜਸਦੀਪ ਸਿੰਘ ਸੰਧੂ ਵਲੋਂ ਬੱਚਿਆਂ ਨੂੰ ਗਣਿਤ ਵਿਸ਼ੇ 'ਤੇ ਦਿੱਤੀ ਜਾ ਰਹੀ ਜਾਣਕਾਰੀ ਦੀ ਸ਼ਲਾਘਾ ਕੀਤੀ।ਇਸ ਮੌਕੇ ਐਸ.ਐਮ.ਸੀ. ਕਮੇਟੀ ਮੈਂਬਰਾਂ ਅਤੇ ਸਮੂਹ ਸਕੂਲ  ਸਟਾਫ  ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਅਜਿਹੇ ਮੇਲਿਆਂ ਤੋਂ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾ ਨਾਲ ਚਰਨਜੀਤ ਸਿੰਘ ਗਿੱਲ ,ਅਮਰਦੀਪ ਕੌਰ,ਲਖਵੀਰ ਸਿੰਘ,ਸੁਖਦੀਪ ਸਿੰਘ,ਜਸਪ੍ਰੀਤ ਕੌਰ ਸੰਧੂ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।
ਫੋਟੋ ਕੈਪਸ਼ਨ:-ਗਣਿਤ ਮੇਲਾ ਲਾਉਣ ਸਮੇਂ ਸਕੂਲ ਦਾ ਸਟਾਫ ਅਤੇ ਬੱਚੇ।

ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਵੇਂ ਫਰੀ ਕੈਂਪ ਲਈ ਚਾਲੇ ਪਾਏ

ਜਗਰਾਉਂ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਵੇਂ ਫਰੀ ਕੈਂਪ ਲਈ ਚਾਲੇ ਪਾਏ ਗਏ, ਕੁੱਝ ਦਿਨ ਪਹਿਲਾਂ ਵੀ ਸੇਵਾ ਸਮਿਤੀ ਦੇ ਪਹਿਲੇ ਸੇਵਾਦਾਰਾਂ ਵੱਲੋਂ ਉਥੇ ਦੇ ਪ੍ਰਬੰਧ ਨੂੰ ਕਰਨ ਲਈ ਚਾਲੇ ਪਾਏ ਸਨ, ਅੱਜ ਸਮਿਤੀ ਦੇ ਪ੍ਰਧਾਨ ਸਿੰਟੂ ਗੋਇਲ ਜੀ ਵੱਲੋਂ ਕੈਂਪ ਲਈ ਸਾਰੀਆਂ ਟੀਮਾਂ ਨੂੰ ਨਾਲ ਲੈਕੇ ਬੱਸ ਦਵਾਰਾ ਸਵਾਰ ਹੋਣ ਤੋਂ ਪਹਿਲਾਂ ਦਸਦਿਆਂ ਕਿਹਾ ਕਿ ਉਹ ਪਿਛਲੇ ਕਰੋਨਾ ਕਾਲ ਨੂੰ ਛੱਡ ਲਗਾਤਾਰ ਮਾਤਾ ਚਿੰਤਪੁਰਨੀ ਦੇ ਆਸ਼ੀਰਵਾਦ ਨਾਲ ਪੂਰੀ ਤਨਦੇਹੀ ਨਾਲ ਇਸ ਕੈਂਪ ਵਿੱਚ ਸਾਈਕਲ ਸਕੂਟਰ ਮੋਟਰਸਾਈਕਲ ਸਵਾਰਾਂ ਨੂੰ ਕੋਈ ਵੀ ਦਿਕਤ ਪੇਸ਼ ਆਵੇ ਤਾਂ ਸਾਡੇ ਕੈਂਪ ਤੇ ਫਰੀ ਰਿਪੇਅਰ ਅਤੇ ਸਪੈਅਰ ਪਾਰਟ ਦੇ ਨਾਲ ਸੰਗਤਾਂ ਦੀ ਸੇਵਾ ਲਈ ਅੱਗੇ ਹੋ ਕੇ ਕੀਤੀ ਜਾਂਦੀ ਹੈ, ਇਸ ਮੌਕੇ ਜਗਰਾਉਂ ਸ਼ਹਿਰ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ,ਜੈ ਮਾਤਾ ਦੀ ਦੇ ਜੈਕਾਰਿਆਂ ਨਾਲ,ਨੱਚ ਟੱਪ
ਕੇ ਮਾਤਾ ਜੀ ਦਾ ਗੁਣਗਾਨ ਕਰਦਿਆਂ ਚਾਲੇ ਪਾਏ, ਇਹ ਕੈਂਪ ਇਕ ਅਗਸਤ ਤੋਂ ਸ਼ੁਰੂ ਹੋ ਕੇ ਪੰਜ ਅਗਸਤ ਤੱਕ ਮੁਬਾਰਕਪੁਰ ਤੋਂ 7 ਕਿਲੋਮੀਟਰ ਅੱਗੇ ਪਿੰਡ ਆਲੋਹ ਵਿਖੇ ਲਗਾਇਆ ਜਾਵੇਗਾ।

ਮੀਰੀ ਪੀਰੀ ਸਕੂਲ ਕੁੱਸਾ ਵਿਖੇ ਰਾਸ਼ਟਰੀ ਦਿਵਸ ਮਨਾਇਆ

ਹਠੂਰ,(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਖਿੇ ਰਾਸ਼ਟਰੀ ਮਾਪੇ ਦਵਿਸ ਮਨਾਇਆ ਗਆਿ।ਜਸਿ ਨੂੰ ਮੁੱਖ ਰੱਖਦੇ ਹੋਏ ਨਰਸਰੀ ਕਲਾਸ ਦੇ ਬੱਚਆਿਂ ਦੇ ਮਾਤਾ ਪਤਿਾ ਨੇ ਇਸ ਸਮਾਗਮ ਵੱਿਚ ਹਾਜਰੀ ਭਰੀ।ਇਸ ਸਮਾਗਮ ਦੀ ਸ਼ੁਰੂਆਤ ਬੱਚਆਿਂ ਨੇ ਕੀਰਤਨ ਦੁਆਰਾ ਕੀਤੀ। ਇਸ ਮੌਕੇ ਚੇਅਰਮੈਨ ਜਗਜੀਤ ਸੰਿਘ ਯੂ ਐਸ ਏ ਨੇ ਕਹਿਾ ਕ ਿਮਾਪਆਿਂ ਦੇ ਸਹਯਿੋਗ ਤੋਂ ਬਨਿਾਂ ਅਧਆਿਪਕ ਸੱਿਖਆਿ ਦਾ ਕਾਰਜ ਪੂਰਾ ਨਹੀਂ ਕਰ ਸਕਦਾ ਅਤੇ ਅੱਜ ਦਾ ਸਮਾਗਮ ਬੱਚਆਿਂ ਨੂੰ ਅਧਆਿਪਕਾਂ ਦੇ ਹੋਰ ਨੇੜੇ ਕਰੇਗਾ। ਉੱਥੇ ਵਾਈਸ ਪ੍ਰੰਿਸੀਪਲ ਕਸ਼ਮੀਰ ਸੰਿਘ ,ਹਰਦੀਪ ਸੰਿਘ ਚਕਰ, ਮੈਡਮ ਰਮਨਦੀਪ ਕੌਰ ,ਇੰਦਰਜੀਤ ਸੰਿਘ ਤੇ ਗੁਰਪ੍ਰੀਤ ਸੰਿਘ ਨੇ ਇਸ ਦਨਿ ਨਾਲ ਸੰਬੰਧਤਿ  ਵਚਿਾਰ ਪੇਸ਼ ਕੀਤੇ । ਸਮਾਗਮ ਦੇ ਅੰਤ ਵੱਿਚ ਪ੍ਰੰਿਸੀਪਲ  ਪਰਮਜੀਤ ਕੌਰ ਮੱਲਾ ਨੇ ਛੋਟੇ ਬੱਚਆਿਂ ਨੂੰ ਘਰ ਵੱਿਚ ਫੋਨ ਦੀ ਘੱਟ ਵਰਤੋਂ ਕਰਨ ਤੇ ਦੇਸੀ ਖੇਡਾਂ ਵੱਲ ਬੱਚਆਿਂ ਨੂੰ ਮਾਤਾ-ਪਤਿਾ ਦੁਆਰਾ ਉਤਸ਼ਾਹਤਿ ਕਰਨ  ਲਈ ਦੱਸਦਆਿਂ ਸਕੂਲ ਪਹੁੰਚਣ ਤੇ ਸਮੂਹ ਮਾਪਆਿ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾ ਨਾਲ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ, ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ ਮੀਨੀਆ, ਹਰਪਾਲ ਸੰਿਘ ਮੱਲ੍ਹਾ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:-ਰਾਸਟਰੀ ਦਿਵਸ ਮਨਾਉਣ ਸਮੇਂ ਬੱਚਿਆ ਦੇ ਮਾਪੇ।

ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਾਇਰ ਰੂੰਮੀ ਰਾਜ ਦੇ ਪਲੇਠਾ ਕਾਵਿ ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਕੀਤਾ ਲੋਕ ਅਰਪਣ

ਹਠੂਰ, (ਕੌਸ਼ਲ ਮੱਲ੍ਹਾ)-ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਦੋਵੇਂ ਸੰਸਥਾਵਾਂ ਦੇ ਪ੍ਰਧਾਨ ਡਾ. ਬਲਦੇਵ ਸਿੰਘ ਤੇ ਪ੍ਰਧਾਨ ਰਛਪਾਲ ਸਿੰਘ ਚਕਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ’ਚ ਸ਼੍ਰੋਮਣੀ ਗੀਤਕਾਰ ਤੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ਜਦਕਿ ਪ੍ਰਸਿੱਧ ਕਹਾਣੀਕਾਰ ਪ੍ਰੋ. ਗੁਰਦੇਵ ਸਿੰਘ ਸੰਦੌੜ ਅਤੇ ਕੈਪਟਨ ਸੋਹਨ ਸਿੰਘ ਵਿਸ਼ੇਸ਼ ਮਹਿਮਾਨ ਸਨ।ਇਸ ਮੌਕੇ ਸਮਾਗਮ ’ਚ ਉੱਭਰ ਰਹੇ ਸ਼ਾਇਰ ਰੂੰਮੀ ਰਾਜ ਦੇ ਪਲੇਠੇ ਕਾਵਿ ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਨੂੰ ਸਮੂਹ ਮਹਿਮਾਨਾਂ ਅਤੇ ਅਦੀਬਾਂ ਨੇ ਸਾਂਝੇ ਤੌਰ ’ਤੇ ਲੋਕ ਅਰਪਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ, ਪ੍ਰੋ. ਗੁਰਦੇਵ ਸਿੰਘ ਸੰਦੌੜ, ਪ੍ਰਧਾਨ ਡਾ. ਬਲਦੇਵ ਸਿੰਘ, ਪ੍ਰਧਾਨ ਰਛਪਾਲ ਸਿੰਘ ਚਕਰ, ਕੈਪਟਨ ਪੂਰਨ ਸਿੰਘ ਗਗੜਾ, ਬੀਬੀ ਮਨਜੀਤ ਕੌਰ ਦੇਹੜਕਾ ਨੇ ਰੂੰਮੀ ਰਾਜ ਨੂੰ ਉਸ ਦੇ ਪਲੇਠੇ ਕਾਵਿ ਸੰਗ੍ਰਹਿ ਦੀਆਂ ਵਧਾਈਆਂ ਦਿੱਤੀਆਂ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਸ੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ‘ਦੇਸ਼ ਲਈ ਜੋ ਮਰਦੇ, ਮਰਕੇ ਵੀ ਜਿਊਂਦੇ ਨੇ’ ਗੀਤ ਸੁਣਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਗਾਇਕ ਮਨੀ ਹਠੂਰ ਨੇ ‘ਮਾਂ’ ਗੀਤ, ਸ਼ਾਇਰ ਮਹਿੰਦਰ ਸੰਧੂ ਨੇ ‘ਕਹਿੰਦੇ ਸਾਉਣ ਮਹੀਨਾ ਹੁਣ ਤਾਂ ਹਰਿਆ ਹੋਜੇਂਗਾ’, ਜਗਦੀਸ਼ਪਾਲ ਮਹਿਤਾ ਨੇ ‘ਮੈਨੂੰ ਸਾਂਭ ਲਉ ਲੋਕੋ ਸੱਭਿਆਚਾਰ ਦੁਹਾਈਆਂ ਪਾਉਂਦਾ’, ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੇ ਅੰਦਾਜ਼ ’ਚ ਸ਼ੇਅਰ ਸੁਣਾ ਕੇ ਹਾਜ਼ਰੀ ਭਰੀ। ਡਾ. ਮਨਜਿੰਦਰ ਸਿੰਘ ਗਿੱਲ ਨੇ ਰੂੰਮੀ ਰਾਜ ਨੂੰ ਵਧਾਈਆਂ ਦਿੰਦਿਆਂ ਕਿਹਾ ਕੇ ਚੰਗਾ ਸਾਹਿਤ ਨਿਰੋਏ ਸਮਾਜ ਦੀ ਸਿਰਜਣਾ ਕਰਦਾ ਹੈ।ਇਸ ਮੌਕੇ ਪ੍ਰਸਿੱਧ ਗੀਤਕਾਰ ਸਿੱਧੂ ਸਰਬਜੀਤ, ਗੀਤਕਾਰ ਗੋਨੀ ਠੁੱਲ਼ੀਵਾਲ, ਗੀਤਕਾਰ ਜੀਤ ਛੱਜਾਵਾਲ, ਗੀਤਕਾਰ ਪ੍ਰੀਤ ਖੇਤਲਾ, ਗੀਤਕਾਰ ਸੂਫ਼ੀ ਸ਼ਾਇਰ ਸੀਰਾ ਲੁਹਾਰ,ਲੋਕ ਗਾਇਕ ਜੱਸੀ ਹਰਦੀਪ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।ਆਰਟਿਸਟ ਜਗਤਾਰ ਕਲਸੀ ਨੇ ਹਾਸ ਵਿਅੰਗ, ਪ੍ਰਧਾਨ ਸ਼ਿੰਗਾਰਾ ਸਿੰਘ ਰੂੰਮੀ ਨੇ ‘ਅੱਖੀਆਂ ਤੂੰ ਪੂੰਝ ਬਾਬਲਾ ਧੀਆਂ ਧੰਨ ਸੀ ਪਰਾਇਆ ਤੇਰੀ’ ਗੀਤ ਤਰੰਨੁਮ ’ਚ ਗਾ ਕੇ ਮਹੌਲ ਸੰਜ਼ੀਦਗਾ ਬਣਾ ਦਿੱਤਾ।ਸ਼ਾਇਰ ਰੂੰਮੀ ਰਾਜ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ਦੀ ਹੀ ਇਕ ਖੂਬਸੂਰਤ ਰਚਨਾ ਸਾਂਝੀ ਕੀਤੀ। ਪ੍ਰਧਾਨ ਡਾ. ਬਲਦੇਵ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਦੋਵੇਂ ਸੰਸਥਾਵਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਸ਼ਾਇਰ ਰੂੰਮੀ ਰਾਜ ਦਾ ਸਨਮਾਨ ਕੀਤਾ ਗਿਆ। ਆਖ਼ਿਰ ’ਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਛਿੰਦਾ ਨੇ ਵਾਖੂਬੀ ਨਿਭਾਈ। ਇਸ ਮੌਕੇ ਉਨ੍ਹਾ ਨਾਲ ਪ੍ਰੋ. ਗੁਰਦੇਵ ਸਿੰਘ ਸੰਦੌੜ, ਬੀਬੀ ਮਨਜੀਤ ਕੌਰ ਦੇਹੜਕਾ, ਸਰਪੰਚ ਕਰਮਜੀਤ ਸਿੰਘ ਕੱਕੂ, ਨੰਬਰਦਾਰ ਜਸਵੀਰ ਸਿੰਘ ਸੀਰਾ, ਨਵਪ੍ਰੀਤ ਚੀਮਾ, ਜਸਪ੍ਰੀਤ ਜਿੰਮੀ, ਮਾ. ਅਵਤਾਰ ਸਿੰਘ ਡੀ. ਪੀ.,ਲੇਖਕ ਕੁਲਦੀਪ ਸਿੰਘ ਲੋਹਟ ਆਦਿ ਹਾਜ਼ਰ ਸਨ।

ਕੇਸ ਕਤਲ ਮਾਮਲੇ ਦੀ ਰਿਪੋਰਟ ਕਰਨ ਜਥੇਦਾਰ ਦਾਦੂਵਾਲ ਬਠਿੰਡਾ ਜੇਲ੍ਹ ਪੁੱਜੇ  

ਜੇਲ੍ਹ ਸੁਪਰਡੈਂਟ ਨੇ ਕੀਤੀ ਕਤਲ ਕੇਸ ਕਤਲ ਮਾਮਲੇ ਦੀ ਰਿਪੋਰਟ ਪੇਸ਼ 

ਬਠਿੰਡਾ (ਗੁਰਸੇਵਕ ਸਿੰਘ ਸੋਹੀ )  ਬਠਿੰਡਾ ਜੇਲ ਵਿੱਚ ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਦਾ ਮਾਮਲਾ ਮੀਡੀਆ ਦੀ ਸੁਰਖੀਆਂ ਵਿੱਚ ਆਇਆ ਤਾਂ ਉਸਦਾ ਸਖ਼ਤ ਨੋਟਿਸ ਲੈੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਤੁਰੰਤ ਬਠਿੰਡਾ ਜੇਲ ਪੁੱਜੇ ਸਨ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਜਦੋਂ ਜਥੇਦਾਰ ਦਾਦੂਵਾਲ ਜੀ ਪਿਛਲੇ ਦਿਨੀਂ ਬਠਿੰਡਾ ਜੇਲ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਦੀ ਘਟਨਾ ਦੀ ਜਾਣਕਾਰੀ ਲੈਣ ਪੁੱਜੇ ਤਾਂ ਜੇਲ ਸੁਪਰਡੈਂਟ ਐਨ ਡੀ ਨੇਗੀ ਨੇ ਹਿਟਲਰਸ਼ਾਹੀ ਵਿਖਾਉਂਦਿਆਂ ਮਿਲਣ ਅਤੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਸੀ ਜਿਸਦੇ ਰੋਸ਼ ਵਜੋਂ ਜਥੇਦਾਰ ਦ‍ਾਦੂਵਾਲ ਜੀ ਨੇ 1 ਅਗਸਤ ਨੂੰ ਬਠਿੰਡਾ ਜੇਲ ਦੇ ਅੱਗੇ ਇਸ ਹਿਟਲਰਸ਼ਾਹੀ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ ਸੰਗਤਾਂ ਦੇ ਦਬਾਅ ਨੂੰ ਵੇਖਦਿਆਂ ਅੱਜ ਡੀ ਸੀ ਅਤੇ ਐੱਸ ਐੱਸ ਪੀ ਬਠਿੰਡਾ ਵੱਲੋਂ ਸਰਕਟ ਹਾਊਸ ਬਠਿੰਡਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਦਾਦੂਵਾਲ ਜੀ, ਡੀ ਸੀ ਸ੍ਰੀ ਸ਼ੌਕਤ ਪਰੇ,ਐਸ ਐਸ ਪੀ ਬਠਿੰਡਾ ਸ੍ਰੀ ਇਲਨਚੇਜ਼ੀਅਨ,ਜੇਲ ਸੁਪਰਡੈਂਟ ਐਨ ਡੀ ਨੇਗੀ ਅਤੇ ਸ.ਛਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ ਜਿਸ ਤੋਂ ਬਾਅਦ ਜਥੇਦਾਰ ਦ‍ਾਦੂਵਾਲ ਜੀ ਨੇ ਬਠਿੰਡਾ ਜੇਲ ਦਾ ਦੌਰਾ ਕੀਤਾ ਜਿੱਥੇ ਜੇਲ ਸੁਪਰਡੈਂਟ ਨੇਗੀ ਨੇ ਉਸ ਦਿਨ ਨਾ ਮਿਲਣ ਦੀ ਗਲਤੀ ਦਾ ਅਹਿਸਾਸ ਕਰਦਿਆਂ ਕੇਸ ਕਤਲ ਮਾਮਲੇ ਦੀ ਸਾਰੀ ਜਾਣਕਾਰੀ ਜਥੇਦਾਰ ਦਾਦੂਵਾਲ ਜੀ ਨੂੰ ਦਿੱਤੀ ਜਥੇਦਾਰ ਦਾਦੂਵਾਲ ਜੀ ਵਲੋਂ ਹੁਣ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ. ਛਿੰਦਰਪਾਲ ਸਿੰਘ ਬਰਾੜ, ਸੀਨੀਅਰ ਐਡਵੋਕੇਟ ਸ. ਹਰਪਾਲ ਸਿੰਘ ਖਾਰਾ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰੇਸ਼ਮ ਸਿੰਘ ਖੁਖਰਾਣਾ,ਬਾਬਾ ਚਮਕੌਰ ਸਿੰਘ ਭਾਈ ਰੂਪਾ ਸੇਵਾ ਨਿਭਾਉਣਗੇ ਅਤੇ ਇਸ ਮਾਮਲੇ ਦੀ ਸਾਰੀ ਤਹਿਕੀਕਾਤ ਕਰਕੇ 20 ਦਿਨਾਂ ਵਿੱਚ ਸਾਰੀ ਰਿਪੋਰਟ ਜਥੇਦਾਰ ਦਾਦੂਵਾਲ ਜੀ ਨੂੰ ਦੇਣਗੇ ਇਸ ਲਈ ਜਥੇਦਾਰ ਦਾਦੂਵਾਲ ਜੀ ਵਲੋਂ 1 ਅਗਸਤ ਨੂੰ ਬਠਿੰਡਾ ਜੇਲ ਅੱਗੇ ਕੀਤਾ ਜਾਣ ਵਾਲਾ ਰੋਸ ਮੁਜ਼ਾਹਰਾ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰ ਦਿੱਤਾ ਗਿਆ।