You are here

ਪੰਜਾਬ

ਪਿੰਡ ਲੱਖਾ ਤੋ ਸ੍ਰੀ ਹਜ਼ੂਰ ਸਾਹਿਬ ਲਈ ਯਾਤਰਾ ਰਵਾਨਾ

ਹਠੂਰ,10,ਅਗਸਤ-(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਦੇ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿੱਕਰ ਸਿੰਘ ਲੱਖਾ ਦੀ ਅਗਵਾਈ ਹੇਠ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸਨਾ ਲਈ ਸੰਗਤਾ ਦੀ ਯਾਤਰਾ ਰਵਾਨਾ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆ ਡਾ:ਹਰਭਜਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਯਾਤਰਾ ਸੁਰੂ ਕਰਨ ਤੋ ਪਹਿਲਾ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਉਨ੍ਹਾ ਦੱਸਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋ ਲੈ ਕੇ ਰਸਤੇ ਵਿਚ ਆਉਦੇ ਵੱਖ-ਵੱਖ ਧਾਰਮਿਕ ਸਥਾਨਾ ਦੇ ਦਰਸਨ ਕਰਨ ਉਪਰੰਤ ਸੰਗਤ 25 ਦਿਨਾ ਬਾਅਦ ਵਾਪਸ ਪਿੰਡ ਲੱਖਾ ਪਰਤੇਗੀ।ਇਸ ਮੌਕੇ ਉਨ੍ਹਾ ਨਾਲ ਬਲਵੀਰ ਸਿੰਘ ਗਿੱਲ,ਲਛਮਣ ਸਿੰਘ ਗਿੱਲ,ਹਰਦੇਵ ਸਿੰਘ,ਭਜਨ ਸਿੰਘ ਧਾਲੀਵਾਲ,ਗੁਰਦੀਪ ਸਿੰਘ,ਸੁਖਪਾਲ ਸਿੰਘ ਗਿੱਲ,ਗੋਬਿੰਦ ਸਿੰਘ ਆਦਿ ਸੰਗਤਾ ਹਾਜ਼ਰ ਸਨ।
ਫੋਟੋ ਕੈਪਸ਼ਨ:-ਪਿੰਡ ਲੱਖਾ ਤੋ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸਨਾ ਲਈ ਸੰਗਤਾ ਰਵਾਨਾ ਹੁੰਦੀਆ ਹੋਈਆ।
 

ਖੇਤ ਵਿਚ ਕੰਮ ਕਰ ਰਹੇ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਹਠੂਰ,10,ਅਗਸਤ-(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਵਿਖੇ ਖੇਤ ਵਿਚ ਕੰਮ ਕਰ ਰਹੇ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਏ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲੌਰ ਸਿੰਘ (55)ਪੁੱਤਰ ਮਲਕੀਤ ਸਿੰਘ ਵਾਸੀ ਲੱਖਾ ਜੋ ਪਿੰਡ ਲੱਖਾ ਦੇ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਦੇ ਖੇਤ ਵਿਚ ਰੋਜਾਨਾ ਦੀ ਤਰ੍ਹਾ ਕੰਮ ਕਰ ਰਿਹਾ ਸੀ।ਜਿਸ ਦੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਪਾਲ ਸਿੰਘ ਪੁੱਤਰ ਬਲੌਰ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ ਦਾ ਪੋਸਟਮਾਰਟਮ ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਗ੍ਰਾਮ ਪੰਚਾਇਤ ਲੱਖਾ ਨੇ ਪੰਜਾਬ ਸਰਕਾਰ,ਕੇਂਦਰ ਸਰਕਾਰ ਅਤੇ ਮਾਰਕੀਟ ਕਮੇਟੀ ਹਠੂਰ ਨੂੰ ਬੇਨਤੀ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ।
ਫੋਟੋ ਕੈਪਸ਼ਨ:- ਮ੍ਰਿਤਕ ਬਲੌਰ ਸਿੰਘ ਦੀ ਪੁਰਾਣੀ ਤਸਵੀਰ।

ਵਿਧਾਇਕਾ ਮਾਣੂੰਕੇ ਵੱਲੋਂ ਜਗਰਾਉਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਨਾਲ ਜੋੜਨ ਲਈ ਯਤਨ ਤੇਜ਼

ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਮਤਾ ਪਾਉਣ ਦੀਆਂ ਹਦਾਇਤਾਂ ਜਾਰੀ
ਜਗਰਾਉਂ ,  10 ਅਗਸਤ -ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਦੁਰਗਤ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢਣ ਲਈ ਪੂਰੀ ਸਰਗਰਮੀਂ ਨਾਲ ਜੁਟੇ ਹੋਏ ਹਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪੱਤਰ ਦੀ ਕਾਪੀ ਵਿਖਾਉਂਦੇ ਹੋਏ ਦੱਸਿਆ ਕਿ ਪੰਜਾਬ ਰਾਜ ਵਿੱਚ ਟਿਊਬਵੈਲਾਂ ਰਾਹੀਂ ਪਾਣੀ ਦੀ ਸਪਲਾਈ ਨਾਲ ਜਮੀਨੀ ਪਾਣੀ ਦੇ ਸਤਰ ਲਗਾਤਾਰ ਦਿਨੋ-ਦਿਨ ਘਟ ਰਿਹਾ ਹੈ। ਇਸ ਕਮੀ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਸਬਮਰਸੀਬਲ ਮੋਟਰਾਂ ਜਾਂ ਟਿਊਬਵੈਲਾਂ ਦੀ ਬਜਾਇ ਨਹਿਰੀ ਪਾਣੀ ਦੇ ਸਰੋਤਾਂ ਰਾਹੀਂ ਦਿੱਤੀ ਜਾਵੇਗੀ। ਕਿਉਂਕਿ ਕੁਦਰਤੀ ਸੋਮਿਆਂ ਰਾਹੀਂ ਮਿਲਣ ਵਾਲੇ ਪਾਣੀ ਵਿੱਚ ਬਹੁਤ ਸਾਰੀਆਂ  ਧਾਤਾਂ ਮਿਲੀਆਂ ਹੁੰਦੀਆਂ ਹਨ, ਜੋ ਇਨਸਾਨ ਨੂੰ ਤੰਦਰੁਸਤ ਰੱਖਣ ਵਿੱਚ ਵੀ ਸਹਾਇਕ ਹੋਣਗੀਆਂ।  ਇਸ ਲਈ ਪੰਜਾਬ ਸਰਕਾਰ ਵੱਲੋਂ ਅਮਰੁਤ-2.0 ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਅਮਰੁਤ-2.0 ਸਕੀਮ ਦੇ ਪਹਿਲੇ ਟਰੈਚ ਅਧੀਨ ਆਉਂਦੇ 87 ਕਸਬਿਆਂ ਵਿੱਚ ਲਾਗੂ ਕੀਤੀ ਜਾਵੇਗੀ, ਇਸ ਲਈ ਨਗਰ ਕੌਂਸਲਾਂ ਵੱਲੋਂ ਮਤੇ ਪਾਏ ਜਾਣੇ ਹਨ। ਵਿਧਾਇਕਾ ਮਾਣੂੰਕੇ ਨੇ ਜਾਣਕਾਰੀ ਦਿੰਦੇ ਹੋਰ ਦੱਸਿਆ ਕਿ ਉਹਨਾਂ ਵੱਲੋਂ ਜਗਰਾਉਂ ਦੇ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਦੇਣ ਲਈ ਨਗਰ ਕੌਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਨਗਰ ਕੌਂਸਲ ਵੱਲੋਂ ਤੁਰੰਤ ਮਤਾ ਪੁਆਕੇ ਦੇਣ ਤਾਂ ਜੋ ਜਗਰਾਉਂ ਦੇ ਲੋਕਾਂ ਨੂੰ ਅਮਰੁਤ-2.0 ਸਕੀਮ ਤਹਿਤ ਨਹਿਰੀ ਪਾਣੀ ਪ੍ਰੋਜੈਕਟ ਨਾਲ ਜੋੜਿਆ ਜਾ ਸਕੇ। ਵਿਧਾਇਕਾ ਨੇ ਦੱਸਿਆ ਕਿ 37.56 ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਵਾਸੀਆਂ ਨੂੰ ਅਮਰੁਤ-2.0 ਸਕੀਮ ਤਹਿਤ ਨਹਿਰੀ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਦਿੱਤਾ ਜਾਵੇਗਾ, ਕਿਉਂਕਿ ਜਗਰਾਉਂ ਸ਼ਹਿਰ ਅੰਦਰ ਬਹੁਤ ਸਾਰੇ ਇਲਾਕਿਆਂ ਵਿੱਚ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਵਿਧਾਇਕਾ ਨੇ ਹੋਰ ਦੱਸਿਆ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਨਗਰ ਕੌਂਸਲ ਜਗਰਾਉਂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਅਤੇ ਹੋਰ ਸਬੰਧਿਤ ਕੰਮਾਂ ਦੀ ਦੇਖ-ਰੇਖ ਦਾ ਕੰਮ ਵੀ ਆਪਣੇ ਪੱਧਰ ਤੇ ਹੀ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਪਿਛਲੇ 75 ਸਾਲਾਂ ਦੌਰਾਨ ਅਕਾਲੀ ਤੇ ਕਾਂਗਰਸੀ 'ਉਤਰ ਕਾਟੋ, ਮੈਂ ਚੜ੍ਹਾਂ' ਦੀ ਹੀ ਖੇਡ ਖੇਡਦੇ ਰਹੇ ਹਨ ਅਤੇ ਵੋਟਾਂ ਨੇੜੇ ਆਉਣ 'ਤੇ ਹੀ ਵਿਕਾਸ ਦੇ ਨਾਮ ਤੇ ਖਾਨਾ-ਪੂਰਤੀ ਕਰਦੇ ਸਨ। ਪਰੰਤੂ ਹੁਣ ਪੰਜਾਬ ਦੇ ਲੋਕਾਂ ਨੇ 2022 ਵਿੱਚ ਨਵੇਂ ਯੁੱਗ ਦਾ ਆਰੰਭ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਉਂਦੇ ਸਾਰ ਹੀ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੇ ਗਏ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਿਕ ਪਹਿਲੇ ਚਾਰ ਮਹੀਨੇ ਦੇ ਅੰਦਰ ਅੰਦਰ ਹੀ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਇੱਕ ਜੁਲਾਈ 2022 ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਦਸੰਬਰ 2021 ਤੱਕ ਦੇ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰ ਦਿੱਤੇ ਗਏ ਹਨ ਅਤੇ ਆਉਂਦੇ ਸਮੇਂ ਵਿੱਚ ਲੋਕਾਂ ਨੂੰ ਹੋਰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਭੁਪਿੰਦਰਪਾਲ ਸਿੰਘ ਬਰਾੜ, ਛਿੰਦਰਪਾਲ ਸਿੰਘ ਮੀਨੀਆਂ ਆਦਿ ਵੀ ਹਾਜ਼ਰ ਸਨ।

News By ;   Manjinder Gill ( 7888466199 )

ਪਸ਼ੂਆਂ ਦੇ ਧਫੜੀ ਰੋਗਾਂ ਸਬੰਧੀ ਜਾਣਕਾਰੀ ਅਤੇ ਇਲਾਜ ਲਈ ਹੈਲਪਲਾਈਨ ਨੰਬਰ ਜਾਰੀ  

 ਬਰਨਾਲਾ /ਮਹਿਲ ਕਲਾਂ 9 ਅਗਸਤ (ਗੁਰਸੇਵਕ ਸੋਹੀ)-  ਜ਼ਿਲ੍ਹਾ ਲੋਕ ਸੰਪਰਕ ਵਿਭਾਗ ਬਰਨਾਲਾ ਵੱਲੋਂ   ਧਫੜੀ ਰੋਗਾਂ ਤੋਂ ਪੀਡ਼ਤ ਜਾਨਵਰਾਂ ਦੇ ਪਸ਼ੂ ਪਾਲਕਾਂ ਦੇ ਲਈ ਨੰਬਰ ਜਾਰੀ ਕੀਤੇ ਗਏ ਹਨ ।ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੰਬਰਾਂ ਤੇ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਸੰਪਰਕ ਕੀਤਾ ਜਾ ਸਕਦਾ ਹੈ ।ਜ਼ਿਲ੍ਹਾ ਪੱਧਰੀ ਟੀਮ ਡਾ. ਪ੍ਰੀਤਮਹਿੰਦਰਪਾਲ ਸਿੰਘ, ਪੌਲੀਕਲੀਨਕ ਬਰਨਾਲਾ 9915082282 ਡਾ. ਅਸੋਕ ਕੁਮਾਰ, ਠੀਕਰੀਵਾਲ 9417638048 ਡਾ. ਰਮਨਦੀਪ ਕੌਰ, ਪੌਲੀਕਲੀਨਿਕ ਬਰਨਾਲਾ 9888480320 ਬਲਾਕ ਪੱਧਰੀ ਟੀਮ ਡਾ. ਅਭਿਨੀਤ ਕੌਰ, ਤਪਾ 9464215753 ਡਾ. ਅਰੁਨਦੀਪ ਸਿੰਘ ਪੱਖੋਕੇ 9872181583 ਬਲਾਕ ਪੱਧਰੀ ਟੀਮ ਮਹਿਲ ਕਲਾਂ ਡਾ. ਬਰਿੰਦਰ ਸਿੰਘ ਕੁਰੜ 9914965302 ਡਾ. ਚਰਨਜੀਤ ਸਿੰਘ ਮਹਿਲ ਕਲਾਂ 9915131158

ਪਿੰਡ ਮਿੱਠੇਵਾਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਚਮਕੌਰ ਸਿੰਘ ਚਹਿਲ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ            

   ਗਿੱਧਾ, ਲੋਕ ਬੋਲੀਆਂ, ਗੀਤ ਅਤੇ ਸੰਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ                                                    

ਬਰਨਾਲਾ /ਮਹਿਲ ਕਲਾਂ 09 ਅਗਸਤ (ਗੁਰਸੇਵਕ ਸੋਹੀ ) ਪਿੰਡ ਮਿੱਠੇਵਾਲ ਵਿਖੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਤੇ ਚਮਕੌਰ ਸਿੰਘ ਚਹਿਲ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਸਤਵੀਰ ਕੌਰ ਦੀ ਪ੍ਰੇਰਨਾ ਸਦਕਾ ਲੜਕੀਆਂ ਦੀ ਏਕਤਾ ਦੇ ਉਪਰਾਲੇ ਸਦਕਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਰਪਾਲ ਸਿੰਘ , ਪੰਚ ਸੁਖਦੇਵ ਸਿੰਘ ਧਾਲੀਵਾਲ , ਅਮਨਦੀਪ ਕੌਰ  ਨੇ ਤੀਆਂ ਦੇ ਤਿਉਹਾਰ ਦੀ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਤੀਆਂ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਧੀਆਂ ਤੇ ਕੁੜੀਆਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਤੋਂ ਬਗੈਰ ਕਦੇ ਸਮਾਜ ਤਰੱਕੀ ਨਹੀਂ ਕਰ ਸਕਦਾ ਇਸ ਲਈ ਸਾਨੂੰ ਧੀਆਂ ਦਾ ਸਤਿਕਾਰ ਕਰਕੇ ਉਨ੍ਹਾਂ ਦੇ ਅੱਗੇ ਵਧਣ ’ਚ ਲਈ ਸਾਥ ਸਾਥ ਦੇਣਾ ਸਮੇਂ ਦੀ ਮੁੱਖ ਲੋਡ਼ ਹੈ।ਇਸ ਮੌਕੇ ਲੜਕੀ ਅਮਨਦੀਪ ਕੌਰ, ਹਰਪਿੰਦਰ ਕੋਰ, ਹਰਜੋਤ ਕੋਰ, ਨੇ ਗੀਤ ਸੰਗੀਤ ਬੋਲੀਆਂ, ਗਿੱਧਾ ਸਭਿਆਚਾਰ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਤਵਿੰਦਰ ਕੌਰ  ਨੇ ਖੁਦ ਪੀਂਘ ਝੂਟ ਕੇ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਂਦੇ ਚਰਖਾ, ਦਰੀਆਂ, ਸਿਲਾਈ ਕਢਾਈ ਦਾ ਸਾਮਾਨ, ਪਿੱਤਲ ਦੀ ਟੋਕਨੀ, ਪਿੱਤਲ ਦੇ ਗਲਾਸ ਅਤੇ ਕੁੜੀਆਂ ਵੱਲੋਂ ਵਰਤਿਆ ਜਾਂਦਾ ਹਾਰ ਸ਼ਿੰਗਾਰ ਲੋਕਾਂ ਨੂੰ ਵਿਖਾਉਣ ਲਈ ਰੱਖਿਆ ਗਿਆ। ਇਸ ਮੌਕੇ ਸਰਪੰਚ ਹਰਪਾਲ ਸਿੰਘ,ਪੰਚ ਸੁਖਦੇਵ ਸਿੰਘ ਧਾਲੀਵਾਲ,ਬੁੱਧ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਜਸਮੇਲ ਸਿੰਘ,ਪੰਡਤ ਉਮ ਪ੍ਰਕਾਸ਼, ਰਾਮਕ੍ਰਿਸ਼ਨ, ਨਰਿੰਦਰ ਕੌਰ, ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪੀ.ਪੀ.ਸੀ.ਬੀ. ਵੱਲੋਂ ਸੀਵਰੇਜ 'ਚ ਗੰਦਾ ਪਾਣੀ ਸੁੱਟਣ ਲਈ ਹੀਰੋ ਸਟੀਲਜ਼ 'ਤੇ ਲਗਾਇਆ 10 ਲੱਖ ਰੁਪਏ ਦਾ ਜੁ਼ਰਮਾਨਾ

ਲੁਧਿਆਣਾ, 09 ਅਗਸਤ- ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੇ ਪ੍ਰਦੂਸ਼ਣ ਦੀ ਵਿਆਪਕ ਸਮੱਸਿਆ ਹੈ। ਸੂਬੇ ਵਿੱਚ ਦਰਿਆਈ ਪ੍ਰਦ{ਸ਼ਣ ਕਾਰਨ ਬਹੁਤ ਸਾਰੀਆਂ ਵਾਤਾਵਰਣ ਸਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ। ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਪਾਣੀ ਦੇ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਚਿੰਤਤ ਹੈ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਖਾਤਮੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਚੀਫ ਵਾਤਾਵਰਣ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਸ਼ਾ ਵਿੱਚ ਕੰਮ ਕਰਦਿਆਂ ਪੀ.ਪੀ.ਸੀ.ਬੀ. ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਇਕਾਈਆਂ ਦੀ ਨਿਯਮਤ ਤੌਰ 'ਤੇ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦਾ ਸੁਚਾਰੂ ਢੰਗ ਨਾਲ ਟ੍ਰੀਟਮੈਂਟ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਸੀਵਰੇਜ ਸਿਸਟਮ ਵਿੱਚ ਕਿਸੇ ਵੀ ਉਦਯੋਗ ਤੋਂ ਗੰਧਲਾ ਪਾਣੀ ਤਾਂ ਨਹੀਂ ਛੱਡਿਆ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਵੱਲੋਂ ਮੈਸਰਜ਼ ਹੀਰੋ ਸਟੀਲਜ਼ ਲਿਮਟਿਡ, ਗਿਆਸਪੁਰਾ, ਲੁਧਿਆਣਾ ਦੀ ਰਾਤ ਦੀ ਨਿਗਰਾਨੀ ਦੌਰਾਨ ਪਾਇਆ ਗਿਆ ਕਿ ਫਰਮ ਵੱਲੋਂ ਇੱਕ ਪਾਈਪਲਾਈਨ ਰਾਹੀਂ ਅਣਸੋਧਿਆ ਤੇਜ਼ਾਬੀ ਗੰਦੇ ਪਾਣੀ ਨੂੰ ਸੀਵਰੇਜ ਸਿਸਟਮ ਵਿੱਚ ਛੱਡਿਆ ਜਾ ਰਿਹਾ ਹੈ। ਮੌਕੇ 'ਤੇ ਸੈਂਪਲ ਇਕੱਠੇ ਕੀਤੇ ਗਏ ਅਤੇ ਮਾਮਲਾ ਤੁਰੰਤ ਪੀ.ਪੀ.ਸੀ.ਬੀ. ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਪੀ.ਪੀ.ਸੀ.ਬੀ. ਵੱਲੋਂ ਯੂਨਿਟ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਯੂਨਿਟ ਨੂੰ ਉਪਲੱਬਧ ਬਿਜਲੀ ਸਪਲਾਈ ਨੂੰ ਵੀ ਕੱਟ ਦਿੱਤਾ ਗਿਆ ਹੈ। ਉਦਯੋਗ ਨੂੰ 10 ਲੱਖ ਰੁਪਏ ਵਾਤਾਵਰਨ ਮੁਆਵਜ਼ੇ ਵਜੋਂ ਅਤੇ 50 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਵੀ ਅਣਅਧਿਕਾਰਤ ਗਤੀਵਿਧੀ ਨੂੰ ਅੰਜਾਮ ਨਾ ਦਿੱਤਾ ਜਾਵੇ। ਉਦਯੋਗਿਕ ਇਕਾਈ ਨੂੰ ਨੇੜਲੇ ਇਲਾਕੇ ਵਿੱਚ ਵਾਤਾਵਰਣ ਦੇ ਸੁਧਾਰ ਲਈ 10 ਲੱਖ ਰੁਪਏ ਖਰਚ ਕਰਨ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾਵੇ।

News By ;   Manjinder Gill ( 7888466199 )

Hero Steels fined Rs 10 lakh for discharging untreated effluent into sewer

Ludhiana, August 9 (Manjinder Gill )Coming down heavily on water pollution in the rivers of Punjab, the Punjab Pollution Control Board (PPCB) today imposed a fine of Rs 10 lakh on M/s Hero Steels Limited, Giaspura, Ludhiana for discharging the untreated acidic effluent through a pipeline into the sewerage system.In a press statement issued here today, Gulshan Rai, Chief Environmental Engineer, PPCB informed that a host of environmental concerns stem from the river pollution in the State. The Bhagwant Mann-led Punjab Government is concerned about the matter of water pollution in the State and is taking every possible step to eliminate the water pollution.So working in this direction, Punjab Pollution Control Board (PPCB) is carrying out regular surprise checks on the water polluting units to ensure that the effluent are treated properly and no untreated effluent from any industry is discharged in the sewerage system of the city. One such instance come upon wherein the PPCB officials during the night surveillance of M/s Hero Steels Limited, Giaspura, Ludhiana for discharging the untreated acidic effluent through a pipeline into the sewerage system.The samples were collected on the spot and the matter was immediately brough in the notice of the Higher Officials of the PPCB. Acting on the matter, PPCB has issued closure directions to the unit and has disconnected the electric supply available to the unit. The industry has been imposed Rs. 10 Lakh as Environmental Compensation and has also been directed to deposit bank guarantee of Rs. 50 Lakh as an assurance for not carrying any such unauthorized activity in future.The industry has also been directed to spend Rs. 10 lakh towards the improvement of Environment in the nearby locality and prepare a detailed scheme for the same.

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ

ਲੁਧਿਆਣਾ, 09 ਅਗਸਤ -ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੌਸ਼ਤੁਭ ਸ਼ਰਮਾ ਆਈ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ. ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਆਮ ਜਨਤਾ ਵੱਲੋਂ ਆਪਣੇ ਨਿੱਜੀ ਹੱਕਾਂ ਲਈ ਸਰਕਾਰ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ, ਧਰਨੇ, ਰੈਲੀਆਂ ਆਦਿ ਕੀਤੀਆਂ ਜਾਂਦੀਆਂ ਹਨ। ਅਜਿਹੇ ਰੋਸ ਮੁਜਾਹਰੇ, ਧਰਨੇ, ਰੈਲੀਆਂ ਆਦਿ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੌਕੇ ਦਾ ਫਾਇਦਾ ਚੁੱਕ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਲਈ ਪਬਲਿਕ ਹਿੱਤ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਰੋਸ ਮੁਜਾਹਰੇ, ਧਰਨੇ, ਜਲੂਸ ਵਗੈਰਾ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਬਿਨਾਂ ਮੰਨਜੂਰੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਸਿਵਲ ਰਿੱਟ ਪਟੀਸ਼ਨ ਨੰਬਰ 28061 ਆਫ 2017 ਵਿੱਚ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਸ ਮੁਜ਼ਾਹਰੇ/ਰੈਲੀਆਂ/ਧਰਨੇ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਗਈ ਹੈ। ਪਰ ਇਸ ਜਗ੍ਹਾ 'ਤੇ ਵੀ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈਕੇ ਚੱਲਣ 'ਤੇ ਪੂਰਨ ਤੌਰ 'ਤੇ ਮਨਾਹੀ ਕੀਤੀ ਜਾਂਦੀ ਹੈ। ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

ਵਿਧਾਇਕ ਭੋਲਾ ਵੱਲੋਂ ਫੋਕਲ ਪੁਆਇੰਟ ਵਿਖੇ ਉਸਾਰੀ ਅਧੀਨ ਆਮ ਆਦਮੀ ਕਲੀਨਿਕ ਦਾ ਦੌਰਾ

ਚੱਲ ਰਹੀਆਂ ਤਿਆਰੀਆਂ ਦੀ ਕੀਤੀ ਸਮੀਖਿਆ

 ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼, ਕਲੀਨਿਕ ਦਾ ਕੰਮ ਹਰ ਹੀਲੇ ਦੋ ਦਿਨਾਂ 'ਚ ਕੀਤਾ ਜਾਵੇ ਮੁਕੰਮਲ

ਲੁਧਿਆਣਾ, 09 ਅਗਸਤ  - ਪੰਜਾਬ ਸਰਕਾਰ ਵਲੋ ਆਮ ਲੋਕਾਂ ਦੀ ਸਿਹਤ ਸਹੂਲਤ ਸਬੰਧੀ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਅੱਜ ਸਥਾਨਕ ਫੋਕਲ ਪੁਆਇੰਟ ਵਿਖੇ ਉਸਾਰੀ ਅਧੀਨ ਕਲੀਨਿਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਮ.ਓ. ਡਾ. ਗੁਰਪ੍ਰੀਤ ਕੌਰ, ਪੀ.ਡਬਲਿਊ.ਡੀ. ਦੇ ਜੇ.ਈ. ਸ੍ਰੀ ਰਾਜ ਕੁਮਾਰ, ਨਗਰ ਨਿਗਮ ਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਭੋਲਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ 11 ਅਗਸਤ, 2022 ਤੱਕ ਆਮ ਆਦਮੀ ਕਲੀਨਿਕ ਦੀ ਤਿਆਰੀ ਦਾ ਕੰਮ ਹਰ ਹੀਲੇ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਫੋਕਲ ਪੁਆਇੰਟ ਵਿਖੇ ਆਮ ਆਦਮੀ ਕਲੀਨਿਕ ਖੋਲੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਕਲੋਨੀ, ਲੇਬਰ ਕਲੋਨੀ, ਸ਼ੇਰਪੁਰ ਤੋਂ ਇਲਾਵਾ ਹਲਕਾ ਪੂਰਬੀ ਦੇ ਵਸਨੀਕਾਂ ਨੂੰ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 9 ਆਮ ਆਦਮੀ ਕਲੀਨਿਕ ਸੁਰੂ ਕੀਤੇ ਜਾਣਗੇ ਜਿਨ੍ਹਾ ਵਿੱਚ 6 ਲੁਧਿਆਣਾ ਲੋਕਲ ਵਿੱਚ ਸ਼ਾਮਲ ਹਨ।ਵਿਧਾਇਕ ਭੋਲਾ ਨੇ ਕਿਹਾ ਕਿ ਸੂਬੇ ਵਿੱਚ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਮੌਕੇ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 75 ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ।

News By ; Manjinder Gill ( 7888466199 )

MLA Daljit Singh Bhola takes stock of under-construction Aam Aadmi Clinic in Focal Point

Ludhiana, August 9 (Manjinder Gill) MLA Ludhiana East Daljit Singh Grewal on Tuesday took stock of under-construction Aam Aadmi Clinic in local Focal Point besides directing the officers to complete the pending work within next two days. SMO Dr Gurpreet Kaur, PWD Junior Engineer Raj Kumar and others accompanied the MLA during the inspection. Grewal asked the Officials to leave no stone unturned in completing the work by Thursday. He said that with the opening of Aam Aadmi Clinic here, the residents of Rajiv Gandhi Colony, Labour Colony, Sherpur and adjoining areas would receive best medical facilities at their doorsteps. He said that Punjab Chief Minister Bhagwant Mann would dedicate nine Aam Aadmi Clinics on August 15 in Ludhiana. He said that the appointment of doctors, pharmacists and two other assistants had been done besides furniture and other requisite materials had also been purchased in the coming days. In Ludhiana, these clinics are coming up at Sufian Chowk adjoining Kidwai Nagar, MC Office Metro road, MC office near Chand cinema, Adjoining BSUP Flat Dhandari Kalan, GK Enclave Kehar Singh Colony (Khanna), Municipal Committee, Bus Stand (Raikot), Transport Nagar, PSPCL Office Building Focal Point and Old Hospital Raikot road, Jagraon.

ਪੰਜਾਬ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੀਤਾ ਜਾ ਰਿਹਾ ਰੋਡਮੈਪ ਤਿਆਰ - ਫੌਜਾ ਸਿੰਘ ਸਰਾਰੀ

ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਥਾਪਤ ਕਰਨ ਦਾ ਟੀਚਾ ਮਿੱਥਣਾ ਚਾਹੀਦਾ ਹੈ - ਸਰਾਰੀ

ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਮੈਗਾ ਫੂਡ ਪਾਰਕ ਦਾ ਦੌਰਾ

ਲੁਧਿਆਣਾ, 09 ਅਗਸਤ- ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਸੂਬੇ ਦੇ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਰੋਡਮੈਪ 'ਤੇ ਕੰਮ ਕਰ ਰਹੀ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਲਾਡੋਵਾਲ ਮੈਗਾ ਫੂਡ ਪਾਰਕ ਦੇ ਆਪਣੇ ਪਹਿਲੇ ਦੌਰੇ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਂਦਿਆਂ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਫਲਾਂ ਅਤੇ ਸਬਜ਼ੀਆਂ ਨੂੰ ਜੈਮ, ਜੈਲੀ, ਅਚਾਰ, ਜੂਸ ਆਦਿ ਵਿੱਚ ਪ੍ਰੋਸੈਸ ਕਰਨ ਬਾਰੇ ਕਿਸਾਨਾਂ ਨੂੰ ਸਿਖਲਾਈ ਦੇ ਕੇ ਹੋਰ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।ਕੈਬਨਿਟ ਮੰਤਰੀ ਸਰਾਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਐਗਰੋ-ਪ੍ਰੋਸੈਸਿੰਗ ਦੇ ਪਾਠਕ੍ਰਮ ਨੂੰ ਵੀ ਹੋਰ ਅੱਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਬੀ.ਐਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸਵੈ-ਰੋਜ਼ਗਾਰ ਵਜੋਂ ਆਪਣਾ ਕਾਰੋਬਾਰ ਸਥਾਪਤ ਕਰਨ. ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦੂਜਿਆਂ ਲਈ ਨੌਕਰੀ ਦੇ ਮੌਕੇ ਪੈਦਾ ਹੋਣਗੇ ਸਗੋਂ ਉਨ੍ਹਾਂ ਦੀ ਕਾਰੋਬਾਰੀ ਸਮਰੱਥਾ ਦਾ ਵੀ ਵਿਕਾਸ ਹੋਵੇਗਾ। ਹਾਲਾਂਕਿ ਖਾਸ ਤੌਰ 'ਤੇ ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇ ਚਾਹਵਾਨਾਂ ਲਈ, ਰਾਜ ਸਰਕਾਰ ਖਾਲੀ ਅਸਾਮੀਆਂ ਨੂੰ ਭਰਨ ਜਾਂ ਹੋਰ ਅਸਾਮੀਆਂ ਪੈਦਾ ਕਰਨ 'ਤੇ ਵੀ ਕੰਮ ਕਰ ਰਹੀ ਹੈ।ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਾਗਬਾਨੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਮੀਟਿੰਗ ਵੀ ਕੀਤੀ।ਬਾਅਦ ਵਿੱਚ, ਉਨ੍ਹਾਂ ਐਗਰੋ ਪ੍ਰੋਸੈਸਿੰਗ ਕਲੱਸਟਰ, ਫੂਡ ਇਨਕਿਊਬੇਸ਼ਨ ਯੂਨਿਟ, ਪੋਸਟ ਹਾਰਵੈਸਟ ਟੈਕਨਾਲੋਜੀ ਯੂਨਿਟ ਅਤੇ ਲਾਡੋਵਾਲ ਦੇ ਮੈਗਾ ਫੂਡ ਪਾਰਕ ਦਾ ਵੀ ਜਾਇਜ਼ਾ ਲਿਆ।ਇਸ ਤੋਂ ਪਹਿਲਾਂ ਪਹਿਲੀ ਵਾਰ ਜ਼ਿਲ੍ਹੇ ਵਿੱਚ ਪਹੁੰਚਣ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।ਇਸ ਮੌਕੇ ਵਧੀਕ ਮੁੱਖ ਸਕੱਤਰ ਕੇ.ਏ.ਪੀ.ਸਿਨਹਾ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਪੁਲਿਸ ਕਮਿਸ਼ਨਰ ਡਾ: ਕੌਸਤੁਭ ਸ਼ਰਮਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

News By ;   Manjinder Gill ( 7888466199 )

Government preparing roadmap to increase farmers' income with Food Processing- Fauja Singh Sarari

Youth must aim for becoming self- employed -Sarari

Horticulture & Food Processing Minister visits PAU and Mega Food Park

Ludhiana, August 9 (Manjinder Gill )With an aim to strengthen the economic condition of farmers, the State Horticulture and Food Processing Minister Fauja Singh Sarari on Tuesday said that the Punjab Government was working on a roadmap to increase the income of the farmers by encouraging food processing. On his maiden visit to Punjab Agricultural University (PAU) and Ladhowal Mega Food Park, the Cabinet Minister said that Bhagwant Mann-led government was committed to promote food processing in the state so that farmers of the state could be brought out from cycle of wheat-paddy by opting diversification. He said that the government was working to set up more food processing units by imparting training to the farmers regarding processing of fruits and vegetables into jams, jellies, pickles, juices etc. Sarari said that the curriculum of agro-processing in the universities and colleges would also be upgraded further. He asked the students of B.SC Agriculture to set up their own ventures in food processing sector after completing their studies and become self-employed. He said that it would not only create jobs for others but would also develop their entrepreneurial capabilities. However for those seeking the jobs especially in government sector , the state government was also working to fill as well as vacant posts or create more posts. He also held a meeting with senior officials of Punjab Agricultural University and horticulture department at Sutton House in PAU. Later, he took stock of Agro processing cluster, food incubation unit, post harvest technology unit and Ladhowal’s Mega Food park. Earlier upon his arrival in the district for the first time, he was also accorded guard of honour by Police Commissionerate Ludhiana at the PAU. Prominent among present on the occasion included Additional Chief Secretary KAP Sinha, Additional Deputy Commissioner Amarjit Bains, Commissioner of Police Dr Kaustabh Sharma, besides several others.

ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ 15 ਅਗਸਤ ਨੂੰ ਈਸੜੂ (ਖੰਨਾ) ਵਿਖੇ ਰਾਜ ਪੱਧਰੀ ਸਮਾਗਮ

 ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸਮਾਗਮ ਦੀ ਪ੍ਰਧਾਨਗੀ, ਕਈ ਕੈਬਨਿਟ ਮੰਤਰੀ ਵੀ ਹੋਣਗੇ ਸ਼ਾਮਿਲ

ਈਸੜੂ/ਖੰਨਾ, 09 ਅਗਸਤ -ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਈਸੜੂ, ਖੰਨਾ (ਲੁਧਿਆਣਾ) ਨੇੜੇ ਰਾਜ ਪੱਧਰੀ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਹੈ।ਇਸ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਜ਼ਿਕਰਯੋਗ ਹੈ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਸ਼ਹੀਦੀ ਦਿਵਸ ਹਰੇਕ ਸਾਲ ਉਨ੍ਹਾਂ ਦੇ ਜੱਦੀ ਪਿੰਡ ਵਿਖੇ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਾਲ ਸੂਬਾ ਸਰਕਾਰ ਨੇ ਇਸ ਦਿਨ ਰਾਜ ਪੱਧਰੀ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

News By ;  Manjinder Gill ( 7888466199 )

STATE LEVEL FUNCTION TO MARK THE 'MARTYRDOM DAY' OF SHAHEED KARNAIL SINGH ISRU AT HIS NATIVE VILLAGE ON AUGUST 15

 CM ALONG WITH HIS CABINET COLLEAGUES TO PAY TRIBUTE TO MARTYR

Issru (Ludhiana), August 09 (Manjinder Gill)The Punjab Government led by Chief Minister Bhagwant Mann has decided to organise state level function to mark the 'Martyrdom Day' of Shaheed Karnail Singh Isru on August 15 at his native village village near Khanna, Ludhiana.

Disclosing this here today a spokesperson of the Chief Minister’s Office said that Bhagwant Mann will preside over the state level function to be held at Isru. The Martyrdom Day' of Shaheed Karnail Singh Isru is commemorated every year at his native village Isru, Tehsil Khanna, District Ludhiana on August 15. This year the state Government has decided to hold a state level function to mark this day in which the Chief Minister along with his Cabinet colleagues will pay home to martyr, added the spokesman.

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 10 ਦੇ ਦਿੱਲੀ ਧਰਨੇ ਲਈ ਜਥਾ ਰਵਾਨਾ

ਬਰਨਾਲਾ /ਮਹਿਲ ਕਲਾਂ 09 ਅਗਸਤ (ਗੁਰਸੇਵਕ ਸੋਹੀ) -ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 10 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ | ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾ ਤੋ ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ਼ ਗੁਰਜੰਟ ਸਿੰਘ ਕੱਟੂ, ਕਿਸਾਨ ਵਿੰਗ ਦੇ ਆਗੂ ਜੱਸਾ ਸਿੰਘ ਮਾਣਕੀ,ਪਾਰਟੀ ਦੇ ਸਰਕਲ ਪਧਾਨ ਮਹਿੰਦਰ ਸਿੰਘ ਸਹਿਜੜਾ,ਬਲਦੇਵ ਸਿੰਘ ਗੰਗੋਹਰ ਨੇ ਕਿਹਾ ਕਿ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 10 ਅਗਸਤ ਦਿਨ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ । ਉਨ੍ਹਾਂ ਨੇ ਸਿੱਖ ਚਿੰਤਕਾਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ, ਵਰਕਰਾਂ ਤੇ ਸਮਾਜ ਸੇਵੀ ਲੋਕਾਂ ਨੂੰ ਇਸ ਧਰਨੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ।ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਏਗਾ ਤਾਂ ਉਨ੍ਹਾਂ ਦੀ ਪਾਰਟੀ ਈਸੜੂ ਵਿਖੇ ਵੱਡਾ ਇਕੱਠ ਕਰਕੇ ਸ਼ੋਕ ਦਿਵਸ ਮਨਾਏਗੀ ਕਿਉਂਕਿ ਸਾਲ 1947 ਨੂੰ ਦੇਸ਼ ਦੀ ਵੰਡ ਸਮੇਂ ਪੰਜਾਬ ਦੇ 2 ਟੁਕੜੇ ਹੋ ਗਏ ਹਨ ਤੇ ਇਸ ਉਜਾੜੇ ਦੌਰਾਨ ਲੱਖਾਂ ਸਿੱਖ ਮਾਰੇ ਗਏ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਉੱਪਰ ਹੁੰਦੇ ਜ਼ੁਲਮਾਂ ਦੇ ਖ਼ਿਲਾਫ਼ ਹਰ ਘਰ ਉੱਪਰ ਕੇਸਰੀ ਝੰਡਾ ਲਹਿਰਾਇਆ ਜਾਵੇ ।

ਹੀਰਾ ਐਨੀਮਲਜ ਹਸਪਤਾਲ ਨੇ ਲੰਪੀ ਨਾਮਕ ਬਿਮਾਰੀ ਤੋ ਪੀੜਤ ਬੇਸਹਾਰਾ ਗਊਆਂ ਦੇ ਇਲਾਜ ਕਰਨ ਦੀ ਸੇਵਾ ਸੁਰੂ ਕੀਤੀ

ਜਗਰਾਓ  9  ਅਗਸਤ  ( ਅਮਿਤਖੰਨਾ,ਅਮਨਜੋਤ)- ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਵੱਲੋ ਪੰਜਾਬ ਭਰ ਵਿੱਚ ਬੀਤੇ ਕਈ ਦਿਨਾਂ ਤੋ ਗਊਆਂ ਵਿੱਚ ਫੈਲ ਰਹੀ ਚਮੜੀ ਦੇ ਰੋਗ ਨਾਲ ਸਬੰਧਿਤ ਲੰਪੀ ਨਾਮ ਦੀ ਬਿਮਾਰੀ ਤੋ ਪੀੜਤ ਬੇਸਹਾਰਾ ਗਉਆਂ ਦੀ ਹਰ ਸਹਿਰ ਤੇ ਪਿੰਡਾਂ ਵਿੱਚ ਜਾ ਕੇ ਇਲਾਜ ਕਰਨ ਦੀ ਸੇਵਾ ਸੁਰੂ ਕੀਤੀ ਗਈ ਹੈ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵੱਲੋ ਹਰ ਪਿੰਡਾਂ ਤੇ ਸਹਿਰਾਂ ਵਿੱਚ ਪੀੜਤ ਗਉਆਂ ਦਾ ਇਲਾਜ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆਂ ਹੈ ਤੇ ਜੋ ਗਊਆਂ ਜਿਆਦਾ ਇਸ ਬਿਮਾਰੀ ਤੋ ਪੀੜਤ ਹੁੰਦੀਆ ਹਨ ਉਨਾ ਦਾ ਇਲਾਜ ਹੀਰਾ ਐਨੀਮਲਜ ਹਸਪਤਾਲ ਲਿਆ ਕੇ ਕੀਤਾ ਜਾਂਦਾ ਹੈ । ਉਨਾ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦਾ ਠੋਸ ਇਲਾਜ ਨਾ ਹੋਣ ਕਾਰਨ ਮਜਬੂਰਨ ਪਸੂਪਾਲਕ ਮਹਿੰਗੀਆਂ ਦਵਾਈਆਂ ਨਾਲ ਆਪਣੇ ਪਸੂਆਂ ਦਾ ਇਲਾਜ ਕਰਵਾ ਕੇ ਪ੍ਰਾਈਵੇਟ ਡਾਕਟਰਾਂ ਦੀ ਲੱੁਟ ਦਾ ਸਿਕਾਰ ਹੋ ਰਹੇ ਹਨ । ਉਨਾ ਅੱਗੇ ਕਿਹਾ ਕਿ ਸਰਕਾਰੀ ਡੰਗਰ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਤੇ ਯੋਗ ਦਵਾਈਆਂ ਨਾ  ਕਾਰਨ ਪਸੂ ਪਾਲਕਾਂ ਨੂੂੰ ਮਹਿੰਗੇ ਭਾਅ ਤੇ ਦਵਾਈਆਂ ਲੈਣੀਆਂ ਪੈ ਰਹੀਆਂ ਤੇ ਇਹ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ ।ਇਸ ਬਿਮਾਰੀ ਦੇ ਵਧਦੇ ਪ੍ਰਕੋਪ ਦੇ ਡਰੋ ਬਹੁਤੇ ਪਸੂ ਪਾਲਕ ਆਪਣੇ ਪਸੂ ਅਵਾਰਾ ਛੱਡ ਰਹੇ ਹਨ ਜਿਸ ਕਾਰਨ ਇਸ ਬਿਮਾਰੀ ਦੇ ਲੱਛਣਾਂ ਦੀ ਲਪੇਟ ਵਿੱਚ ਇਨਸਾਨ ਵੀ ਆ ਸਕਦੇ ਹਨ । ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਲੋਕ ਕਰੋਨਾ ਵਰਗੀ ਮਹਾਂਮਾਰੀ ਦਾ ਸੰਤਾਪ ਹੰਢਾ ਚੱੁਕੇ ਹਨ ਤੇ ਹੁਣ ਸਰਕਾਰ ਇਸ ਬਿਮਾਰੀ ਨੂੰ ਹਲਕੇ ਵਿੱਚ ਨਾ ਲਵੇ ਤੇ ਇਸ ਬਿਮਾਰੀ ਦੀ ਰੋਕਥਾਮ ਕਰਕੇ ਪਸੂ-ਪਾਲਕਾਂ ਨੂੰ ਬਣਦੀ ਰਾਹਤ ਦੇਵੇ । ਉਨਾ ਮੰਗ ਵੀ ਕੀਤੀ ਕਿ ਸਰਕਾਰ ਇਸ ਬਿਮਾਰੀ ਤੋ ਬਚਾਅ ਲਈ ਆਪਣੀ ਐਪ ਬਣਾ ਕੇ ਮਾਹਿਰ ਡਾਕਟਰਾਂ ਦੇ ਸੰਪਰਕ ਨੰਬਰ ਦੇਵੇ ਤੇ ਹਰ ਕਸਬੇ ਵਿੱਚ ਜਾਣ ਲਈ ਰਾਹਤ ਟੀਮਾਂ ਦੀ ਵੀ ਨਿਯੁਕਤੀ ਕਰੇ ਇਸ ਨਾਲ ਪਸੂ-ਪਾਲਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ।ਉਨਾ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਜਿੰਨਾਂ ਪਸੂਪਾਲਕਾਂ ਦੀ ਇਸ ਬਿਮਾਰੀ ਤੋ ਪੀੜਤ ਪਸੂਆਂ ਦੀ ਮੌਤ ਹੋ ਚੱੁਕੀ ਹੈ ਉਨਾ ਨੂੰ ਢੱੁਕਵਾਂ ਮੁਅਵਜਾ ਵੀ ਦਿੱਤਾ ਜਾਵੇ ।  ਇਸ ਮੌਕੇ ਉਨਾ ਨਾਲ ਕਾਕਾ ਪੰਡਿਤ ਸੇਵਾਦਾਰ,ਡਾਕਟਰ ਦਿਲਬਾਗ ਸਿੰਘ,ਦਵਿੰਦਰ ਸਿੰਘ ਢਿੱਲੋ, ਗੁਰਭੇਜ ਸਿੰਘ, ਗੁਰਮੇਲ ਸਿੰਘ ਢੋਲਣ ਆਦਿ ਵੀ ਹਾਜਿਰ ਸਨ ।

ਸਨਮਤੀ  ਵਿਮਲ ਜੈਨ ਸਕੂਲ ਵਿਖੇ ਸਾਇੰਸ, ਮੈਥ ਅਤੇ ਸਮਾਜਿਕ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ 

ਜਗਰਾਉ 9 ਅਗਸਤ (ਅਮਿਤਖੰਨਾ): ਸਨਮਤੀ  ਵਿਮਲ ਜੈਨ ਸਕੂਲ ਵਿਖੇ ਸਾਇੰਸ, ਮੈਥ ਅਤੇ ਸਮਾਜਿਕ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਵਿਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਆਪਣੀ ਪ੍ਰਤਿੱਭਾ ਅਤੇ ਵਿਗਿਆਨਿਕ ਸੋਚ ਨੂੰ ਪ੍ਰਦਸ਼ਿਤ ਕਰਦੇ ਹੋਏ, ਵੱਖ-ਵੱਖ ਪ੍ਰਕਾਰ ਦੇ ਮਾਡਲਾਂ ਤਿਆਰ ਕੀਤੇ ਅਤੇ ਉਨ੍ਹਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਬੱਚਿਆ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਇਸ ਸੋਚ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਂਵੀਰ ਜੈਨ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਮਾਡਲਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅੱਗੇ ਤੋਂ ਵੀ ਅਜਿਹੀ ਗਤੀਵਿਧੀਆ ਵਿਚ ਵਿਦਿਆਰਥੀਆ ਨੂੰ ਭਾਗ ਲੈਂਦੇ ਰਹਿਣਾ ਚਾਹੀਦਾ | ਇਸ ਮੌਕੇ ਸਕੂਲ ਡਾਇਰੈਕਟਰ ਸ਼ਸ਼ੀ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦਾ ਮਾਨਸ਼ਿਕ ਅਤੇ ਦਿਮਾਗੀ ਵਾਧਾ ਹੁੰਦਾ ਹੈ | ਪਿ੍ੰਸੀਪਲ ਮੈਂਡਮ ਸ੍ਰਪਿਆ ਖੁਰਾਨਾ ਨੇ ਕਿਹਾ ਕਿ ਵਿਦਿਆਰਥੀਆਂ ਹਮੇਸ਼ਾਂ ਹੀ ਆਪਣੀ ਸੋਚ ਦੇ ਨਾਲ ਅੱਗੇ ਵੱਧਦੇ ਹਨ ਅਤੇ ਬੁਲੰਦੀਆਂ ਛੂੰਹਦੇ ਹਨ |

ਛੋਲੇ-ਪੂਰੀਆ ਦਾ ਲੰਗਰ ਲਗਾਇਆ

ਹਠੂਰ,9,ਅਗਸਤ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇਹੜਕਾ ਵਿਖੇ ਅਠਾਰਵਾ ਛੋਲੇ-ਪੂਰੀਆ ਦਾ ਭੰਡਾਰਾ ਕੀਤਾ ਗਿਆ।ਇਸ ਮੌਕੇ ਲੰਗਰ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਸੱਤੀ ਨੇ ਦੱਸਿਆ ਕਿ ਇਹ ਲੰਗਰ ਸੁਰੂ ਕਰਨ ਤੋ ਪਹਿਲਾ ਪਿੰਡ ਦੀਆ ਤੇਰਾ ਕੰਜਕਾ (ਕੰਨਿਆ)ਨੂੰ ਭੋਜਨ ਛਕਾਇਆ ਗਿਆ ਅਤੇ ਪੈਰਾ ਵਿਚ ਪਾਉਣ ਵਾਲੀਆ ਚਾਦੀ ਦੀਆ ਪੰਜੇਵਾ ਭੇਂਟ ਕੀਤੀਆ ਗਈਆ।ਇਸ ਮੌਕੇ ਪਿੰਡ ਵਾਸੀਆ ਅਤੇ ਇਲਾਕਾ ਨਿਵਸੀਆ ਨੇ ਸਰਧਾ-ਭਾਵਨਾ ਨਾਲ ਲੰਗਰ ਛੱਕਿਆ।ਇਸ ਮੌਕੇ ਲੋਕ ਗਾਇਕ ਬਿੱਲੂ ਗਿੱਲ ਰੂੰਮੀ ਅਤੇ ਸ਼ਫੀ ਮਹੁੰਮਦ ਨੇ ਮਾਤਾ ਦੀਆ ਭੇਂਟਾ ਪੇਸ ਕੀਤੀਆ।ਅੰਤ ਵਿਚ ਬਾਬਾ ਸਤਨਾਮ ਸਿੰਘ ਸੱਤੀ ਨੇ ਸਮੂਹ ਦਾਨੀ ਸੱਜਣਾ,ਸਮੂਹ ਪਿੰਡ ਵਾਸੀਆ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਕਲਾਕਾਰਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਕਰਮਜੀਤ ਸਿੰਘ,ਜਗਰਾਜ ਸਿੰਘ,ਸਿੰਗਾਰਾ ਸਿੰਘ,ਭੀਮ ਸਿੰਘ, ਲਖਵਿੰਦਰ ਸਿੰਘ, ਰਵਿੰਦਰ ਕੁਮਾਰ ਰਾਜੂ,ਰਾਣਾ ਬਲੀਪੁਰ,ਸੋਨੂੰ ਯੂ ਕੇ,ਲਾਡੀ ਸਿੰਘ,ਮਨਪ੍ਰੀਤ ਸਿੰਘ,ਮਨੀ ਸਿੰਘ,ਮੋਦਨ ਸਿੰਘ,ਹਰਮਨ ਸਿੰਘ,ਤਰਸੇਮ ਸਿੰਘ,ਭੀਮ ਸਿੰਘ,ਰੁਲਦੂ ਸਿੰਘ,ਮੁਕੰਦ ਕੌਰ,ਜਗਤਾਰ ਸਿੰਘ,ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਬਾਬਾ ਸਤਨਾਮ ਸਿੰਘ ਸੱਤੀ ਵੱਖ-ਵੱਖ ਕਲਾਕਾਰਾ ਨੂੰ ਸਨਮਾਨਿਤ ਕਰਦੇ ਹੋਏ।

ਲੰਪੀ ਸਕਨਿ ਬਮਿਾਰੀ ਕਾਰਨ ਲੋਕਾਂ ਚ ਹਾਹਾਕਾਰ

ਹਠੂਰ,9,ਅਗਸਤ (ਕੌਸ਼ਲ ਮੱਲ੍ਹਾ)- ਕਸਬਾ ਹਠੂਰ ਇਲਾਕੇ ਵਚਿ ਦੇ ਪੰਿਡਾਂ ਵੱਿਚ ਲੰਪੀ ਸਕਨਿ ਬਮਿਾਰੀ ਦੀ ਲਪੇਟ ਵੱਿਚ ਆ ਰਹੀਆਂ ਗਾਵਾਂ ਅਤੇ ਦਨਿ ਪ੍ਰਤੀ ਦਨਿ ਹੋ ਰਹੀਆਂ ਗਾਵਾਂ ਦੀਆਂ ਮੌਤਾਂ ਨੂੰ ਲੈ ਕੇ ਲੋਕਾਂ ਵੱਿਚ ਚੰਿਤਾ ਦਾ ਵਸ਼ਿਾ ਬਣਆਿ ਹੋਇਆ ਹੈ ਅਤੇ ਰੋਜ਼ਾਨਾ ਪੰਿਡਾਂ ਵਚਿੋਂ ਰੋਜ਼ਾਨਾ ਦੋ ਚਾਰ ਪਸ਼ੂਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਹਿਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਿਡ ਦੇਹੜਕਾ ਵਖਿੇ ਵੀ ਲਗਾਤਾਰ ਗਾਂਵਾਂ ਦੀਆਂ ਮੌਤਾਂ ਜਾਰੀ ਹਨ। ਪੰਿਡ ਦੇਹੜਕਾ ਵਖਿੇ ਲੰਪੀ ਬਮਿਾਰੀ ਨਾਲ ਗਾਵਾਂ ਦੀਆਂ ਹੋ ਰਹੀਆਂ ਮੌਤਾਂ ਸਬੰਧੀ ਗੱਲਬਾਤ ਕਰਦਆਿਂ ਸਾਬਕਾ ਸਰਪੰਚ ਰਣਜੀਤ ਸੰਿਘ ਬੱਬੂ, ਪਾਲੀ ਖੈਹਰਿਾ,ਰਾਜਵੀਰ ਸੰਿਘ, ਡਾ.ਅਮਰਜੀਤ ਸੰਿਘ, ਗੁਰਮੀਤ ਸੰਿਘ, ਕਾਕਾ ਸੰਿਘ, ਲਖਵੀਰ ਸੰਿਘ ਅਤੇ ਪੰਚ ਜਗਦੀਪ ਸੰਿਘ ਨੇ ਦੱਸਆਿ ਕ ਿਲਖਵੀਰ ਸੰਿਘ ਲੱਕੀ ਪੁੱਤਰ ਪ੍ਰੀਤਮ ਸੰਿਘ ਖਹਰਿਾ ਦੀਆਂ 3 ਗਾਵਾਂ, ਡਾ.ਅਮਰਜੀਤ ਸੰਿਘ ਦੀਆਂ 2 ਗਾਂਵਾਂ, ਗੁਰਮੀਤ ਸੰਿਘ ਪੁੱਤਰ ਬਲਦੇਵ ਸੰਿਘ ਦੀਆਂ 2 ਗਾਵਾਂ, ਅਮਰਜੀਤ ਸੰਿਘ ਦੀ ਇਕ,  ਸ਼ਰਨਜੀਤ ਸੰਿਘ ਦੀ ਇਕ, ਭੁਪੰਿਦਰ ਸੰਿਘ ਦੀਆਂ 2 ਗਾਵਾਂ ਅਤੇ ਜਗਦੀਪ ਸੰਿਘ ਗੱਿਲ ਤੇ ਅਵਤਾਰ ਸੰਿਘ ਤਾਰੀ ਦੀ ਇੱਕ-ਇਕ ਗਾਂ ਦੀ ਮੌਤ ਹੋ ਚੁੱਕੀ ਹੈ। ਗਾਵਾਂ ਦੀਆਂ ਹੋਈਆਂ ਮੌਤਾਂ ਨੂੰ ਲੈ ਕੇ ਪਸ਼ੂ ਪਾਲਕ ਸਹਮਿੇ ਹੋਏ ਹਨ   ਅਤੇ ਇਸ ਬਮਿਾਰੀ ਦਾ ਡਾਕਟਰੀ ਇਲਾਜ ਨਾ ਹੋਣ ਕਰਕੇ ਪਸ਼ੂ ਪਾਲਕਾਂ ਵੱਲੋਂ ਦੇਸੀ ਨੁਕਤੇ ਜਾਂ ਹੋਰ ਤਰ੍ਹਾਂ ਦਾ ਟਰੀਟਮੈਂਟ ਕਰਵਾਇਆ ਜਾ ਰਹਿਾ ਹੈ। ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕ ਿਬਣਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਫੋਟੋ ਕੈਪਸ਼ਨ:-ਮਰੀ ਹੋਈ ਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇਹੜਕਾ ਵਾਸੀ।

ਬੀ.ਬੀ ਐੱਸ.ਬੀ.ਕੌਨਵੈਂਟ ਚਕਰ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਜਗਰਾਓ,ਹਠੂਰ,9,ਅਗਸਤ-(ਕੌਸ਼ਲ ਮੱਲ੍ਹਾ)-ਬੀ.ਬੀ ਐੱਸ.ਬੀ.ਕੌਨਵੈਂਟ ਸਕੂਲ ਚਕਰ ਵਿਖੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਬੱਚੀਆਂ  ਨੇ ਰੰਗ ਬਿਰੰਗੀਆਂ ਸੱਭਿਆਚਾਰਕ  ਪੁਸ਼ਾਕਾਂ ਪਹਿਨ ਕੇ ਸਕੂਲ ਵਿੱਚ ਸ਼ਿਰਕਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਫੁਲਕਾਰੀ ਤਾਣ ਕੇ ਅਤੇ ਬੋਲੀਆਂ ਰਾਹੀਂ  ਸਕੂਲ ਦੇ ਡਾਇਰੈਕਟਰ ਮੈਡਮ ਅਨੀਤਾ ਕੁਮਾਰੀ ਦਾ ਨਿੱਘਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਵਿਿਦਆਰਥਣਾਂ ਵੱਲੋ ਸੱਗੀ ਫੁੱਲ,ਪਿੱਪਲ ਪੱਤੀਆਂ ,ਪੰਜੇਬਾਂ,ਪਰਾਂਦਾਂ ,ਪੰਜਾਬੀ ਜੁੱਤੀ ,ਫੁਲਕਾਰੀ,ਸਿੰਗ ਤਵੀਤ  ਆਦਿ ਪਹਿਨ ਕੇ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਸੰਜੀਦਾ ਕੀਤਾ । ਇਸ ਤੋਂ ਇਲਾਵਾ ਕੇਸਮਿੰਟ ਦੀਆਂ ਚਾਦਰਾਂ,ਫੁਲਕਾਰੀ,ਬਾਗ,ਪੱਖੀਆਂ,ਚਰਖੇ,ਪਿੱਤਲ ਦੇ ਭਾਂਡੇ,ਪੀੜੀਆਂ,ਫੱਟੀ,ਘੜੇ,ਚਾਟੀਆਂ ਅਤੇ ਮਧਾਣੀਆਂ ਆਦਿ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਚੀਜਾਂ  ਲਗਾ ਕੇ ਬੱਚਿਆਂ ਨੂੰ ਇਸ ਅਲੋਪ ਹੋ ਰਹੇ ਵਿਰਸੇ ਤੋਂ ਜਾਣੂ ਕਰਵਾਇਆ ਗਿਆ ।ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਗਾਉਣ ਲਈ ਵਿਸਰ ਰਹੇ ਮਹਿੰਦੀ ਲਾਉਣ ਅਤੇ ਪਰਾਂਦਾਂ ਪਾਉਣ ਦੇ ਰੀਤੀ ਰਿਵਾਜ ਨੂੰ ਮੁੜ ਸੁਰਜੀਤ ਕਰਨ ਲਈ ਪਰਾਦਾਂ ਟਾਈ ,ਨੇਲ-ਆਰਟ ,ਮਹਿੰਦੀ  ,ਲੋਕ ਗੀਤ,ਲੋਕ ਡਾਂਸ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ  ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿੰਨਾਂ ਵਿੱਚ ਨਵਜੋਤ ਕੌਰ,ਸੁਖਮਨਜੋਤ ਕੌਰ,ਧਰਮਿੰਦਰ ਕੌਰ ,ਪੂਨਮਵੀਰ ਕੌਰ, ਰਵਨੀਤ,ਗੁਰਸ਼ਰਨ ਕੌਰ ,ਵੀਰਪਾਲ ਕੌਰ , ਗੁਰਲੀਨ ਕੌਰ ਸੰਧੂ , ਦਿਲਪ੍ਰੀਤ ਕੌਰ, ਨਵਦੀਪ ਕੌਰ , ਦਿਲਪ੍ਰੀਤ ਕੌਰ , ਸੁਖਮਨਜੋਤ ਕੌਰ , ਪਰਵੀਨ ਕੌਰ,ਜਸਪ੍ਰੀਤ ਕੌਰ , ਏਕਨੂਰ ਕੌਰ ਅਤੇ ਨਵਨੀਤ ਕੌਰ ਨੇ  ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਵਿਿਦਆਰਥੀਆਂ ਨੂੰ ਇਸ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਨੂੰ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਖੀਰ ਅਤੇ ਛੋਲੇ -ਪੂਰੀਆਂ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ ।ਜਿਸ ਦਾ ਅਧਿਆਪਕਾ ਅਤੇ ਬੱਚਿਆਂ ਨੇ ਖੂਬ ਅਨੰਦ ਮਾਣਿਆ। ਇਸ ਦੇ ਨਾਲ ਸਕੂਲ ਦੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਤਹਿ- ਦਿਲੋਂ  ਸ਼ੁੱਭ ਕਾਮਨਾਵਾਂ ਦਿੱਤੀਆਂ।ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨਾਂ ਹੀ ਨਹੀਂ ਬਲਕਿ   ਆਪਸੀ ਸੱਭਿਆਚਾਰਕ ਤੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ,ਵਾਈਸ ਪ੍ਰਿੰਸੀਪਲ ਵਿਮਲ ਚੰਡੋਕ,ਉੱਪ-ਚੇਅਰਮੈਨ  ਹਰਕ੍ਰਿਸ਼ਨ ਭਗਵਾਨ ਦਾਸ ,ਪ੍ਰਧਾਨ  ਰਜਿੰਦਰ ਬਾਵਾ ,ਉੱਪ ਪ੍ਰਧਾਨ ਸਨੀ ਅਰੋੜਾ ,ਮੈਨੇਜਿੰਗ ਡਾਇਰੈਕਟਰ  ਸ਼ਾਮ ਸੂੰਦਰ ਭਾਰਦਵਾਜ ,ਮੈਨੇਜਿੰਗ ਡਾਇਰੈਕਟਰ  ਰਾਜੀਵ ਸੱਗੜ, ਡਾਇਰੈਕਟਰ ਅਨੀਤਾ ਕੁਮਾਰੀ  ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।
ਫੋਟੋ ਕੈਪਸਨ:- ਵਿਿਦਆਰਥਣਾ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਕੂਲ ਦਾ ਸਟਾਫ।