ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਵਿਸ਼ਵ ਦੀ ਸਭ ਤੋ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋ ਸਹਿਕਾਰੀ ਸਭਾ ਪਿੰਡ ਮੱਲ੍ਹਾ ਵਿਖੇ ‘ਕਿਸਾਨ ਸਭਾ ਅਤੇ ਰੁੱਖ ਲਗਾਉ’ਮੁਹਿੰਮ ਤਹਿਤ ਸਭਾ ਦੇ ਸੈਕਟਰੀ ਗੁਰਮੇਲ ਸਿੰਘ ਧਾਲੀਵਾਲ ਦੀ ਸਰਪ੍ਰਤੀ ਹੇਠ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਰ ਵਿਚ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ,ਜਗਰਾਜ ਸਿੰਘ ਹੇਹਰ ਸੈਲਜ ਅਫਸਰ ਇਫਕੋ ਈ-ਬਲਾਕ ਜਗਰਾਉ,ਮੋਹਨ ਸਵਰੂਪ ਪ੍ਰਬੰਧਕ ਲੁਧਿਆਣਾ ਮੁੱਖ ਮਹਿਮਾਨ ਵਜੋ ਸਾਮਲ ਹੋਏ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾ ਨੂੰ ਸੰਬੋਧਨ ਕਰਦਿਆ ਮੋਹਨ ਸਵਰੂਪ ਵੱਲੋ ਇਫਕੋ ਦੀਆ ਵੱਖ-ਵੱਖ ਸੇਵਾਵਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਫਕੋ ਨੈਨੋ ਯੂਰੀਆ ਦੇ ਪ੍ਰਯੋਗ ਅਤੇ ਵਿਸ਼ੇਸਤਾਵਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੈਨੋ ਯੂਰੀਆ ਦੇ 500 ਐਮ ਐਲ ਦੀ ਇੱਕ ਬੋਤਲ 125 ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰਨੀ ਚਾਹੀਦੀ ਹੈ ਜੋ 50 ਕਿਲੋਗ੍ਰਾਮ ਯੂਰੀਆ ਖਾਦ ਦੀ ਬੋਰੀ ਦੇ ਬਰਬਾਰ ਦਾ ਕੰਮ ਕਰਦੀ ਹੈ।ਉਨ੍ਹਾ ਦੱਸਿਆ ਕਿ ਨੈਨੋ ਯੂਰੀਆ ਸਾਡੇ ਵਾਤਾਰਨ ਅਤੇ ਪਾਣੀ ਨੂੰ ਦੂਸਿਤ ਹੋਣ ਤੋ ਬਚਾਉਦੀ ਹੈ ਅਤੇ ਫਸਲ ਦਾ ਝਾਂੜ ਵੀ ਜਿਆਦਾ ਹੁੰਦਾ ਹੈ।ਇਸ ਮੌਕੇ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ ਨੇ ਕਿਸਾਨਾ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਪਰਾਲੀ ਨੂੰ ਜਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਝੋਨੇ ਦੇ ਨਾੜ ਨੂੰ ਅੱਗ ਲਾਉਣ ਨਾਲ ਜਮੀਨ ਦੀ ਉਪਜਾਊ ਸਕਤੀ ਘੱਟਦੀ ਹੈ ਅਤੇ ਵਾਤਾਵਰਨ ਵੀ ਦੂਸਿਤ ਹੁੰਦਾ ਹੈ।ਇਸ ਮੌਕੇ ਇਫਕੋ ਵੱਲੋ ਪਿੰਡ ਮੱਲ੍ਹਾ ਦੇ ਕਿਸਾਨਾ ਨੂੰ ਦੋ ਹਜ਼ਾਰ ਨਿੰਮ ਦੇ ਬੂਟੇ ਫਰੀ ਵੰਡੇ ਗਏ।ਅੰਤ ਵਿਚ ਸਭਾ ਦੇ ਸਕੱਤਰ ਗੁਰਮੇਲ ਸਿੰਘ ਧਾਲੀਵਾਲ ਨੇ ਸਮੂਹ ਮਹਿਮਾਨਾ ਅਤੇ ਕਿਸਾਨ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸ਼ਮਿੰਦਰ ਸਿੰਘ, ਰਮਿਤ ਠਾਕਰ,ਰਣਜੀਤ ਸਿੰਘ ਪੱਪੂ,ਲਖਵੀਰ ਸਿੰਘ ਲੱਖਾ,ਹਰਵਿੰਦਰ ਸਿੰਘ ਲੱਖਾ,ਸੰਨੀ ਦਿਓਲ,ਰਜਿੰਦਰ ਸਿੰਘ ਗਾਗਾ,ਦਲਜੀਤ ਸਿੰਘ,ਹੀਰਾ ਸਿੰਘ,ਬਿੰਦਰ ਸਿੰਘ,ਰਾਜੀ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਹਿਕਾਰੀ ਸਭਾ ਮੱਲ੍ਹਾ ਵਿਖੇ ਨਿੰਮ ਦਾ ਰੁੱਖ ਲਾਉਦੇ ਹੋਏ ਡਾ:ਗੁਰਦੀਪ ਸਿੰਘ ਬਲਾਕ ਅਫਸਰ ਜਗਰਾਉ ਅਤੇ ਹੋਰ