You are here

ਪੰਜਾਬ

ਆਪਣੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਣਾ ਜਥੇਬੰਦੀ ਦਾ ਮੁਢਲਾ ਫ਼ਰਜ਼...ਡਾ. ਬਾਲੀ 

 ਵਿਸ਼ਾਲ ਫਰੀ ਮੈਡੀਕਲ ਕੈਂਪ 450 ਦੇ ਕਰੀਬ ਮਰੀਜ਼ਾਂ ਨੂੰ ਵੰਡੀਆਂ ਗਈਆਂ ਫਰੀ ਦਵਾਈਆਂ..ਡਾ ਮਿੱਠੂ ਮੁਹੰਮਦ  

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕੀਤਾ ਉਦਘਾਟਨ ...ਡਾ ਕਾਲਖ...

ਮਹਿਲ ਕਲਾਂ 14 ਅਗਸਤ (ਡਾਕਟਰ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ  ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ  ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ,ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 25 ਵੀਂ ਬਰਸੀ ਤੇ ਦਾਣਾ ਮੰਡੀ ਮਹਿਲ ਕਲਾਂ ਵਿਖੇ, ਵਿਸ਼ਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ   450 ਦੇ ਕਰੀਬ ਮਰੀਜ਼ਾਂ ਨੂੰ ਚੈੱਕ ਅਪ ਕਰ ਕੇ ਫਰੀ ਦਵਾਈਆਂ ਵੰਡੀਆਂ ਗਈਆਂ । ਇਸ ਫਰੀ ਮੈਡੀਕਲ ਕੈਂਪ ਦਾ ਉਦਘਾਟਨ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਵਿਸਾਲ ਫਰੀ ਮੈਡੀਕਲ ਕੈਂਪ ਵਿਚ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਫ਼ਰੀਦ ਦੰਦਾਂ ਦੇ ਹਸਪਤਾਲ ਮਹਿਲ ਕਲਾਂ ਵੱਲੋਂ,ਸਰੀਰ ਦੀਆਂ ਹੱਡੀਆਂ ਸੰਬੰਧੀ ਬੀਮਾਰੀਆਂ ਦਾ ਇਲਾਜ ਮਲਿਕ ਹਸਪਤਾਲ ਮਾਂਗੇਵਾਲ ਵੱਲੋਂ, ਅੱਖਾਂ ਦੀਆਂ ਬੀਮਾਰੀਆਂ ਦਾ ਇਲਾਜ ਸਰਾਂ ਅੱਖਾਂ ਦਾ   ਹਸਪਤਾਲ ਗੁੱਜਰਵਾਲ ਦੇ ਡਾ. ਸੁਮੀਤ ਸਰਾਂ ਡਾ ਅਮਨਦੀਪ ਕੌਰ ਸਰਾਂ ਵੱਲੋਂ , ਲੈਬਾਰਟਰੀ ਦੇ ਟੈਸਟਾਂ ਦਾ ਸਮਾਜ ਸੇਵੀ ਲੈਬੋਰਟਰੀ ਮਹਿਲ ਕਲਾਂ ਦੇ ਡਾ ਰਮੇਸ਼ ਕੁਮਾਰ ਡਾ ਮੋਹਿਤ ਕੁਮਾਰ ਵੱਲੋਂ ਕੀਤਾ ਗਿਆ।ਇਸ ਸਮੇਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਨਾਲ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਮੋਗਾ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਸੰਗਰੂਰ , ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਫ਼ਤਹਿਗਡ਼੍ਹ ਸਾਹਿਬ, ਸੂਬਾ ਆਗੂ ਡਾ ਜਸਬੀਰ ਸਿੰਘ ਮਾਨਸਾ ,ਡਾ ਸੁਰਜੀਤ ਰਾਮ ਰੋਪੜ ,ਡਾ ਗੁਰਮੁਖ ਸਿੰਘ ਮੁਹਾਲੀ , ਡਾ ਕੇਸਰ ਖਾਨ ਬਰਨਾਲਾ, ਡਾ ਉੱਤਮ ਸਿੰਘ ਮਲੇਰਕੋਟਲਾ(A) , ਡਾ ਮਾਘ ਸਿੰਘ ਮਲੇਰਕੋਟਲਾ ( B) ਤੋਂ ਇਲਾਵਾ ਡਾ ਅਜੀਤ ਰਾਮ ਸ਼ਰਮਾ ਲੁਧਿਆਣਾ, ਡਾ ਜਸਮੇਲ ਸਿੰਘ ਲਲਤੋਂ ਕਲਾਂ ,ਡਾ ਮੁਕਲ ਸ਼ਰਮਾ, ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਧਰਵਿੰਦਰ ਸਿੰਘ, ਡਾ ਬਲਜੀਤ ਸਿੰਘ ਗੁਰਮ, ਡਾ ਸੁਖਪਾਲ ਸਿੰਘ, ਡਾ ਅਮਨਦੀਪ ,ਡਾ ਜਗਜੀਤ ਸਿੰਘ ਕਾਲਸਾ,ਡਾ ਕੁਲਵੰਤ ਸਿੰਘ, ਡਾ ਮਨਵੀਰ ਸਿੰਘ, ਡਾ. ਸੁਬੇਗ ਸਿੰਘ, ਡਾ ਸੇਰ  ਸਿੰਘ ਰਵੀ,ਸਮੇਤ 25 ਮੈਂਬਰੀ ਡਾਕਟਰੀ ਟੀਮ ਦੇ ਆਗੂ ਸਾਹਿਬਾਨ ਹਾਜ਼ਰ ਸਨ।

ਹਥਿਆਰਾਂ ਦੀ ਨੋਕ ਤੇ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕਰਨ ਦਾ ਲਾਇਆ ਦੋਸ਼

ਵਿਧਾਇਕ ਤੇ ਡੀ ਐਸ ਪੀ ਦੀ ਸਹਿ ਸਾਡੀਆਂ ਮਾਲਕੀ ਜ਼ਮੀਨਾਂ ਤੇ ਹੋ ਰਹੇ ਹਨ ਕਬਜ਼ੇ - ਪੀੜਤ ਕਿਸਾਨ
 ਵਿਧਾਇਕ  ਤੇ ਡੀ ਐਸ ਪੀ ਦੋਸੀਆਂ ਕਰ ਰਹੇ ਹਨ ਸਰੇਆਮ ਮੱਦਦ
ਮਾਨ ਸਰਕਾਰ ਦੇ ਦਮਗਜੇ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੋਏ -ਪੀੜਤ ਕਿਸਾਨ

ਸਿੱਧਵਾਂ ਬੇਟ,( ਮਨਜੀਤ ਸਿੰਘ ਲੀਲਾਂ )ਭਿਰਟਾਚਾਰ,ਕਾਲਾ ਬਜ਼ਾਰੀ , ਰਿਸ਼ਵਤਖੋਰੀ ਅਤੇ ਆਪ ਹੁਦਰੀਆ ਖਿਲਾਫ ਏਜੰਡੇ ਨੂੰ ਮੁੱਖ ਰੱਖਕੇ ਸਥਾਪਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਗੱਲਾਂ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੁੰਦੀਆਂ ਨਜ਼ਰ ਆ ਰਹੀ ਹਨ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਅੱਬੂਪੁਰਾ ਨੇ ਕੀਤਾ ਅਤੇ ਕਿਹਾ ਕਿ    ਮਹਿਤਪੁਰ ਨੇੜਲੇ ਪਿੰਡ ਬੂੜੇਵਾਲ ਚ ਗਰੀਬ ਕਿਸਾਨਾਂ ਦੀ ਮਾਲਕੀ ਜ਼ਮੀਨ ਤੇ ਧਰਮਕੋਟ ਦੇ ਆਮ ਆਦਮੀ ਪਾਰਟੀ ਵਿਧਾਇਕ ਲਾਡੀ ਢੋਸ ਦੀ ਸ਼ਹਿ ਉਪਰ ਫਿਰੋਜ਼ਪੁਰ ਸਾਇਡ ਦੇ ਗੈਗਸਟਰਾਂ ਵੱਲੋਂ 70/80ਏਕੜ ਜ਼ਮੀਨ ਤੇ ਨਜਾਇਜ਼ ਤਰੀਕੇ ਨਾਲ ਮਾਈਨਿੰਗ ਕਰਦੇ ਹੋਏ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਛੁਡਵਾਉਣ ਲਈ ਅਸੀਂ ਸੈਂਕੜੇ ਕਿਸਾਨਾਂ ਨੇ ਕਾਫੀ ਜੱਦੋ ਜਹਿਦ ਕੀਤੀ ਪਰ ਹਥਿਆਰਾਂ ਅਤੇ ਸਿਆਸੀ ਸਹਿ ਦੇ ਜ਼ੋਰ ਤੇ ਡਰਾਉਂਦੇ ਧਮਕਾਉਂਦੇ ਸਾਡੇ ਤੇ ਭਾਰੂ ਰਹੇ ਹਨ । ਵਿਧਾਇਕ ਲਾਡੀ ਢੋਸ ਅਤੇ ਬਾਹਰੀ ਗੈਗਸਟਰਾ ਵੱਲੋਂ ਧੱਕੇਸ਼ਾਹੀ ਵਾਰੇ ਅਸੀਂ ਹਲਕਾ ਜਗਰਾਉਂ ਦੇ ਵਿਧਾਇਕ  ਸਰਬਜੀਤ ਕੌਰ ਮਾਣੂਕੇ ਨੂੰ ਵੀ ਮਿਲ ਚੁੱਕੇ ਹਾਂ , ਜਿੰਨਾ ਨੇ ਸਾਡੀ ਹਮਾਇਤ ਕਰਦੇ ਹੋਏ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਨੂੰ ਵੀ ਕਾਲ ਕਰਕੇ ਇਸ ਜ਼ਮੀਨੀ ਮਸਲੇ ਨੂੰ ਸੁਲਝਾਉਣ ਲਈ ਕਿਹਾ ਸੀ ਪਰ ਲਾਡੀ ਢੋਸ ਨੇ ਬੀਬੀ ਮਾਣੂਕੇ ਦੀ ਸਿਫਾਰਸ਼ ਨੂੰ ਵੀ ਟਿੱਚ ਜਾਣਿਆ ਜਿਸ ਕਰਕੇ ਅਸੀਂ ਅੱਜ ਮੀਡੀਆ ਦਾ ਸਹਾਰਾ ਲੈਕੇ ਆਪਣੀ ਗੁਹਾਰ ਸੂਬਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਤੱਕ ਪਹੁੰਚਦੀ ਕਰਨ ਦਾ ਉਪਰਾਲਾ ਕੀਤਾ ਹੈ ਤਾਂਕਿ ਵਿਧਾਇਕ ਲਾਡੀ ਢੋਸ ਦੀਆਂ ਮਾਨਮਾਨੀਆ ਅਤੇ ਗੁੰਡਾ ਰਾਜ ਦਾ ਖੁਲਾਸਾ ਕੀਤਾ ਜਾ ਸਕੇ ।ਜੱਸਾ ਨੰਬਰਦਾਰ ਅਤੇ ਸਰਪੰਚ ਜੀਵਨ ਸਿੰਘ ਬਾਗੀਆਂ ਨੇ ਵੀ ਲਾਡੀ ਢੋਸ,ਗੁੰਡਾ ਅਨਸਰਾਂ ਤੇ ਪੁਲਿਸ ਖਿਲਾਫ਼ ਭੜਾਸ ਕੱਢਦੇ ਹੋਏ  ਦੱਸਿਆ ਕਿ ਜਦੋਂ ਅਸੀਂ ਲਾਡੀ ਢੋਸ ਖਿਲਾਫ ਪੁਲਿਸ ਨੂੰ ਕਰਵਾਈ ਲਈ ਅਪੀਲ ਕੀਤੀ ਤਾਂ ਉਹਨਾਂ ਨੇ ਵੀ ਸਿਆਸੀ ਸਹਿ ਦੀ ਬੋਲੀ ਬੋਲਦਿਆਂ ਦਰਖਾਸਤ ਕਰਤਾਵਾਂ ਨੂੰ ਕਿਹਾ ਕਿ ਤੁਸੀਂ 10 ਏਕੜ ਮੇਰੇ ਨਾਮ ਅਤੇ 30ਏਕੜ ਜ਼ਮੀਂਨ ਲਾਡੀ ਢੋਸ ਨੂੰ ਫਾਰਮ ਹਾਊਸ ਬਨਾਉਣ ਲਈ ਛੱਡ ਦਿਉ ਅਤੇ ਅਸੀਂ ਬਾਕੀ ਜ਼ਮੀਨ ਦਾ ਕਬਜ਼ਾ ਤੁਹਾਨੂੰ ਦਵਾ ਦਿਆਂਗੇ । ਇਸ ਸਮੇਂ ਮਲਕੀਤ ਸਿੰਘ ਰਾਣਾ ਸਰਪੰਚ ਥਾਊਵਾਲ ਖੁਰਦ, ਕੁਲਵੰਤ ਸਿੰਘ ਨਾਰੰਗਪੁਰ,ਜਸਵੰਤ ਸਿੰਘ ਨੰਬਰਦਾਰ ਦਾਨੇਵਾਲ,ਦਲਵੀਰ ਸਿੰਘ ਨੰਬਰਦਾਰ ਬੁੜੇਵਾਲ,ਸਾਧੂ ਬੂੜੇਵਾਲ,ਭਜਨ ਸਿੰਘ ਦਾਨੇਵਾਲ,ਸੁਖਦੇਵ ਸਿੰਘ ਅੱਬੂਪੁਰਾ,ਮਨਜਿੰਦਰ ਸਿੰਘ ਅੱਬੂਪੁਰਾ,ਕੇਵਲ ਸਿੰਘ ਦਾਨੇਵਾਲ,ਤਰਨਪ੍ਰੀਤ ਸਿੰਘ ਅੱਬਪੁਰਾ,ਸੁਖਜਿੰਦਰ ਸਿੰਘ ਅੱਬੂਪੁਰਾ,ਜੀਵਨ ਸਿੰਘ ਬਾਗੀਆਂ ਨੰਬਰਦਾਰ, ਕੰਵਲਜੀਤ ਮੈਂਬਰ ਪੰਚਾਇਤ ਨਰੰਗਪੁਰ ,ਸਾਬਾ ਨਰੰਗਪੁਰ, ਮਹਿਲ ਸਿੰਘ ਬਹਾਦਰਕੇ, ਕੁਲਵੀਰ ਸਿੰਘ ਬਹਾਦਰਕੇ ,ਸੁਖਦੇਵ ਸਿੰਘ ਬਹਾਦਰਕੇ ,ਗੁ,ਚਰਨ ਸਿੰਘ ਬਾਗੀਆ ਸ਼ੇਰੇਵਾਲ ,ਗੁਰਦੀਪ ਸਿੰਘ ਸਾਬਕਾ ਸਰਪੰਚ ਸੇਰੇਵਾਲ ,ਲਖਮੀਰ ਸਿੰਘ ਬਹਾਦਰਕੇ ,ਗੁਰਨਾਮ ਸਿੰਘ ਚੰਡੀਗੜ੍ਹੀਆਂ, ਹੁਸ਼ਿਆਰ ਸਿੰਘ ਚੱਕ ਕਰਨੀਆਂ ਕਲਾਂ, ਦਰਸ਼ਨ ਸਿੰਘ ਸਮੇਤ ਵੱਡੀ  ਗਿਣਤੀ ਇੱਕਤਰ ਹੋਏ ਕਿਸਾਨ ਭਰਾਵਾਂ ਨੇ  ਪੁਲਿਸ ਪ੍ਰਸ਼ਾਸਨ,ਲਾਡੀ ਢੋਸ ਅਤੇ ਗੁੰਡਾ ਅਨਸਰਾਂ ਖਿਲਾਫ਼ ਦੱਬਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਾਡੀ ਢੋਸ,ਗੁੰਡਾ ਅਨਸਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਖਿਲਾਫ ਦਰਜ ਕੀਤੇ ਨਜਾਇਜ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਕਾਨੂੰਨਨ ਤਰੀਕੇ ਦੇ ਨਾਲ ਆਪਣੇ  ਹੱਕ ਲੈਣ ਲਈ ਹੋਰ ਰਸਤੇ ਵੀ ਅਖਤਿਆਰ ਕਰਾਂਗੇ ।

ਜਦੋ ਇਸ ਸਬੰਧੀ ਵਿਧਾਇਕ ਲਾਡੀ ਢੋਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਤਾਂ ਮੇਰੇ ਖੇਤਰ ਵਿੱਚ ਹੀ ਨਹੀਂ ਆਉਂਦਾ ਉਹਨਾਂ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਬਿਲਕੁਲ ਗਲਤ ਹਨ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਸਿੱਧਾ ਮੇਰੇ ਕੋਲ ਆਉਣ, ਉਹਨਾਂ ਕਿਹਾ ਕਿ ਜਿੰਨਾ ਨੇ ਵੀ ਇਹਨਾਂ ਦੀ ਜਮੀਨ ਤੇ ਕਬਜ਼ਾ ਕੀਤਾ ਉਹਨਾਂ ਨਾਲ ਮੇਰਾ ਕੋਈ ਵੀ ਸਬੰਧ ਨਹੀਂ ਹੈ | 

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਜ਼ਿਲ੍ਹਾ ਡੀਸੀ ਨੂੰ ਮੰਗ ਪੱਤਰ ਨੂੰ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਛਿੜਿਆ ਵੱਡਾ ਜਹਾਦ ਪੱਤਰਕਾਰ ਗੁਰਸੇਵਕ ਸੋਹੀ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਜ਼ਿਲ੍ਹਾ ਡੀਸੀ ਨੂੰ ਮੰਗ ਪੱਤਰ ਨੂੰ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਛਿੜਿਆ ਵੱਡਾ ਜਹਾਦ ਪੱਤਰਕਾਰ ਗੁਰਸੇਵਕ ਸੋਹੀ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਨਿਆਂ ਦੀ ਝਾਕ 'ਚ 4 ਮਹੀਨਿਆਂ ਤੋਂ ਥਾਣੇ ਅੱਗੇ ਬੈਠੇ ਧਰਨਾਕਾਰੀ ਮਨਾਉਣਗੇ "ਕਾਲ਼ੀ ਅਜ਼ਾਦੀ"

ਥਾਣੇਦਾਰਾਂ ਦੀ ਗ੍ਰਿਫਤਾਰੀ ਲਈ 143ਵੇਂ ਦਿਨ ਵੀ ਧਰਨਾ ! 15 ਅਗਸਤ ਨੂੰ ਮਨਾਈ ਜਾਵੇਗੀ "ਕਾਲ਼ੀ ਅਜ਼ਾਦੀ"- ਤਰਲੋਚਨ ਝੋਰੜਾਂ 

 

News By ;   Manjinder Gill ( 7888466199 )

ਸਵਾਮੀ ਰੂਪ ਚੰਦ  ਜੈਨ ਸੀਨੀਅਰ ਸੈਕੰਡਰੀ ਸਕੂਲ  ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ ਤੀਜ’ ਦਾ ਤਿਉਹਾਰ*

ਜਗਰਾਉਂ (ਅਮਿਤ ਖੰਨਾ  )ਇਸ ਤਿਉਹਾਰ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮਨ ਖ਼ੁਸ਼ੀਆਂ ਖੇੜਿਆਂ ਨਾਲ ਭਰ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਰਾਜਪਾਲ ਜੀ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਰਵਾਇਤੀ ਤਰੀਕੇ ਤੇ ਸ਼ਾਨਦਾਰ ਢੰਗ  ਨਾਲ ਬਹੁਤ ਵੱਡੇ ਪੱਧਰ ਤੇ  ਮਨਾਇਆ ਗਿਆ। ਉਹ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ। ਸਾਡੇ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਿੱਧਾ ਭੰਗੜਾ ਲੋਕ ਬੋਲੀਆਂ ਟੱਪੇ ,ਸਿੱਠਣੀਆਂ, ਸੁਹਾਗ, ਮਾਹੀਏ, ਘੋੜੀਆਂ ਨੂੰ  ਬਹੁਤ ਵਧੀਆ ਢੰਗ ਨਾਲ ਪੇਸ਼  ਕੀਤਾ ਗਿਆ। ਇਸ ਸਮੇਂ ਤੀਆਂ ਦੇ ਮੇਲੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਰਾ ਦੇਵੀ  ਸਕੂਲ ਦੇ ਪ੍ਰਿੰਸੀਪਲ ਨਿਧੀ ਗੁਪਤਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੀ ਤਾਲ ਤੇ ਤਾੜੀਆਂ ਦੀ ਗੂੰਜ ਨਾਲ ਕੀਤੀ ਗਈ। ਇਸ ਮੌਕੇ ਤੇਰੇ ਸਾਡੇ ਪੰਜਾਬੀ ਵਿਰਸੇ ਵਿੱਚੋ ਅਲੋਪ ਹੋ ਰਹੀਆ ਸਭ ਚੀਜ਼ਾਂ ਜੋ ਸਾਡੇ ਪੁਰਾਣੇ ਸਮੇਂ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਸੀ।
 ਉਸ ਨੂੰ ਹੂ ਬੂ ਹੂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਬਰਤਨ, ਪਹਿਰਾਵੇ ਨਾਲ ਸਬੰਧਿਤ,ਖੇਡਾ ਨਾਲ ਸੰਬੰਧਿਤ  ਚੀਜ਼ਾਂ ਸਜਾਈਆਂ ਗਈਆਂ ਜਿਵੇਂ ਚਰਖਾ ਮਧਾਣੀ ਜੋ ਕਿ ਕਿਤੇ ਸਾਡੇ ਡਰਾਇੰਗ ਰੂਮਾਂ ਦੀ ਸਜਾਵਟ ਬਣ ਕੇ ਰਹਿ ਗਿਆ ਹੈ,ਜੋ ਪੁਰਾਣੇ ਸਮਿਆਂ ਵਿਚ ਇੱਕ ਕਸਰਤ ਹੋਇਆ ਕਰਦੀ ਸੀ। ਇਸ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕੇ ਸਾਨੂੰ ਸਾਡੇ ਵਿਰਸੇ ਤੇ ਤਿਉਹਾਰਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਜੋ ਸਟੇਜਾਂ ਤੱਕ ਸਿਮਟ ਕੇ ਰਹਿ ਗਏ ਹਨ ਇਸ ਤਿਉਹਾਰ ਦੇ ਮੌਕੇ ਤੇ ਸੁੱਚੀਆ ਵਿਦਿਆਰਥਣਾਂ ਘਰ ਤੋਂ ਰਵਾਇਤੀ ਪਹਿਰਾਵੇ ਵਿਚ  ਸੱਜ ਧੱਜ ਕੇ ਆਈਆ ਉਨ੍ਹਾਂ ਵੱਲੋਂ ਗਿੱਧੇ ਦਾ ਖੂਬ ਰੰਗ ਬੰਨ੍ਹਿਆ ਗਿਆ ਤੇ ਪੀਂਘਾਂ ਝੂਟਣ ਦਾ ਨਜ਼ਾਰਾ ਵੀ ਲਿਆ ਗਿਆ ਇਨ੍ਹਾਂ ਗਿੱਧੇ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿੱਚੋਂ ਗਿਆਰਵੀਂ ਕਲਾਸ ਦੀ ਵਿਦਿਆਰਥਣ ਸਾਹਿਬਾਂ ਨੂੰ ਮਿਸ਼  ਤੀਜ’,ਬਾਰਵੀਂ(ਆਰਟਸ  )ਵਿਦਿਆਰਥਣ ਵਾਹਿਗੁਰੂ ਪਾਲ ਨੂੰ ‘ਮਿਸ ਸੋਹਣੀ ਸਮਾਇਲ’ਅਤੇ ਗਿਆਰਵੀ ਕਾਮਰਸ ਗਰੁਪ ਦੀ ਵਿਦਿਆਰਥਣ ਸਿਮਰਪ੍ਰੀਤ ਨੂੰ। ‘ਮਿਸ਼ ਬੈਸਟ ਲਿਬਾਸ’  ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਨੌਵੀਂ ਤੋਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਗਿਆਰਵੀਂ  ਕਾਮਰਸ ਗਰੁੱਪ ਦੀ ਵਿਦਿਆਰਥਣ ਪਾਇਲ  ਨੇ ਪਹਿਲਾ ਸਥਾਨ ਨੌਵੀਂ ਕਲਾਸ ਦੀ ਵਿਦਿਆਰਥਣ ਕੀਰਤੀ ਨੇ ਦੂਜਾ ਸਥਾਨ ਤੇ ਗਿਆਰਵੀਂ (ਕਾਮਰਸ ਗਰੁੱਪ) ਦੀ ਵਿਦਿਆਰਥਣ ਰਾਜਵੀਰ  ਨੇ ਤੀਜਾ ਸਥਾਨ ਹਾਸਲ  ਕੀਤਾ। ਇਸ ਮੌਕੇ ਤੇ ਪਹੁੰਚੇ ਸਾਡੇ ਸਤਿਕਾਰਯੋਗ ਨਿਧੀ ਗੁਪਤਾ ਤੇ ਅਧਿਆਪਕਾ ਦਾ  ਪ੍ਰਿੰਸੀਪਲ  ਰਾਜਪਾਲ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਤ ਵਿੱਚ ਸਤਿਕਾਰਯੋਗ  ਪ੍ਰਿੰਸੀਪਲ ਰਾਜਪਾਲ ਜੀ ਵੱਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਪੰਜਾਬੀ ਸੱਭਿਆਚਾਰ ਅਮੀਰ ਵਿਰਸਾ ਮੰਨਿਆ ਗਿਆ ਹੈ ਇਸ ਲਈ ਸਾਨੂੰ ਆਉਣ ਵਾਲੀ ਪੀੜ੍ਹੀ ਲਈ  ਵਿਰਾਸਤੀ ਯਾਦਾਂ  ਸੰਭਾਲਣ ਲਈ  ਉਪਰਾਲੇ ਕਰਨੇ ਚਾਹੀਦੇ ਹਨ।ਇਹ ਬੋਲ  ਸਾਂਝੇ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੀਆਂ ਦੇ ਤਿਉਹਾਰ ਦੀਆਂ  ਵਧਾਈਆਂ ਦਿੱਤੀਆਂ ਗਈਆਂ।

ਡਾਕਟਰ ਸਰੂਪ ਸਿੰਘ ਅਲੱਗ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ: ਜਸਵੀਰ ਸ਼ਰਮਾਂ ਦੱਦਾਹੂਰ 

ਮਹਾਨ ਸ਼ਖ਼ਸੀਅਤ ਅਤੇ ਮਹਾਨ ਕਲਮਕਾਰ ਡਾਕਟਰ ਸਰੂਪ ਸਿੰਘ ਅਲੱਗ ਜੀ ਜੋ ਕੁੱਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਓਹਨਾਂ ਆਪਣੇ ਜੀਵਨ ਕਾਲ ਵਿੱਚ ਕਰੀਬ ਇੱਕ ਸੌ ਪੰਦਰਾਂ ਪੁਸਤਕਾਂ ਲਿਖੀਆਂ,ਸਿੱਖੀ ਸਰੂਪ ਦੇ ਧਾਰਨੀ, ਚੇਅਰਮੈਨ ਅਲੱਗ ਸ਼ਬਦ ਯੁੱਗ, ਡਾਕਟਰ ਸਾਹਿਬ ਜੀ ਕਰੀਬ ਛਿਆਸੀ ਸਾਲ ਆਯੂ ਭੋਗਦੇ ਹੋਏ ਇਸ ਦੁਨੀਆਂ ਤੋਂ ਕੁੱਝ ਦਿਨ ਪਹਿਲਾਂ ਹੀ ਰੁਖ਼ਸਤ ਹੋਏ। ਓਹਨਾਂ ਦੀਆਂ ਪੁਸਤਕਾਂ ਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ।ਇਸ ਕਲ਼ਮ ਤੋਂ ਜ਼ਿੰਦਗੀ ਦੀਆਂ ਹੋਰ ਵੀ ਬਹੁਤ ਸਾਰੀਆਂ ਹਕੀਕੀ ਵੰਨਗੀਆਂ ਦੀ ਪਾਠਕ ਵਰਗ ਨੂੰ ਹਾਲੇ ਅਤਿਅੰਤ ਲੋੜ ਸੀ।ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ ਓਹੀ ਹੁੰਦਾ ਹੈ। ਸਾਹਿਤਕ ਸਿਰਜਣਾ ਮੰਚ ਪੰਜਾਬ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਹੀ ਦੋਸਤਾਂ ਪ੍ਰਧਾਨ ਪ੍ਰਗਟ ਸਿੰਘ ਜੰਬ੍ਹਰ ਜੀ, ਸਕੱਤਰ ਜਸਵੀਰ ਸ਼ਰਮਾਂ ਦੱਦਾਹੂਰ, ਨਵਦੀਪ ਸੁੱਖੀ ਜੀ, ਸ਼ਮਸ਼ੇਰ ਗ਼ਾਫ਼ਿਲ, ਮਾਸਟਰ ਗੁਰਪ੍ਰੀਤ ਸਿੰਘ ਸੰਧੂ,ਹਰੀ ਚੰਦ ਕਾਂਟੀਵਾਲ, ਤਲਵਿੰਦਰ ਨਿੱਝਰ,ਰੋਹਿਤ ਸੋਨੀ, ਕਸ਼ਮੀਰੀ ਲਾਲ ਚਾਵਲਾ, ਅਤੇ ਸਾਰੇ ਹੀ ਸਤਿਕਾਰਿਤ ਮੈਂਬਰਾਂ ਵੱਲੋ ਜਿਥੇ ਵਿਛੜੀ ਹੋਈ ਆਤਮਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਓਥੇ ਪਰਿਵਾਰ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਵਿਛੜੀ ਰੂਹ ਨੂੰ ਨਿਵਾਸ ਦੇਣ ਦੀ ਪ੍ਰਾਰਥਨਾ ਵੀ ਕੀਤੀ ਗਈ।

ਮਹਾਨ ਕਲਮਕਾਰ ਡਾਕਟਰ ਸਰੂਪ ਸਿੰਘ ਅਲੱਗ ਜੀ

ਕੌਮੀ ਲੋਕ ਅਦਾਲਤ ਦੌਰਾਨ ਆਪਸੀ ਸਹਿਮਤੀ ਨਾਲ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ 

ਲੁਧਿਆਣਾ, 13 ਅਗਸਤ  - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅੱਜ ਅਦਾਲਤ ਵਿਚ ਲੰਬੇ ਸਮੇਂ ਤੋਂ ਲੰਬਿਤ ਪਏ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸੇ ਅਦਾਲਤ ਤਹਿਤ ਮਾਣਯੋਗ ਜੱਜ ਸ਼ਿੰਪਾ ਰਾਣੀ ਦੀ ਅਗਵਾਈ ਹੇਠ ਵੀ ਲੰਬਿਤ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਕੇ ਵੱਖ ਵੱਖ ਧਿਰਾਂ ਨੂੰ ਵੱਡੀ ਰਾਹਤ ਦਿਵਾਈ ਗਈ। ਇਸ ਮੌਕੇ ਮਾਣਯੋਗ ਜੱਜ ਸ਼ਿੰਪਾ ਰਾਣੀ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਝਗੜੇ ਨਜਿੱਠਣ ਨਾਲ ਜਿਥੇ ਅਦਾਲਤ ਦਾ ਸਮਾਂ ਬਚਦਾ ਹੈ, ਉਥੇ ਪੀੜ੍ਹਤਾਂ ਨੂੰ ਵੀ ਜਲਦੀ ਇਨਸਾਫ ਮਿਲ ਜਾਂਦਾ ਹੈ। ਲੋਕਾਂ ਦੀ ਖੁਜਲ-ਖੁਆਰੀ ਨਹੀਂ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਅਦਾਲਤਾਂ ਵਿੱਚ ਹੋਣ ਵਾਲੇ ਖਰਚਿਆਂ ਤੋਂ ਰਾਹਤ ਮਿਲਦੀ ਹੈ। ਇਸ ਮੌਕੇ ਜਿਲਾ ਲੋਕ ਅਦਾਲਤ ਦੇ ਮੈਂਬਰ ਸੁਖਦੇਵ ਸਿੰਘ ਵਲੋਂ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਲਈ ਲਈ ਉਸਾਰੂ ਭੂਮਿਕਾ ਨਿਭਾਈ ਗਈ। 
ਫੋਟੋ - ਕੌਮੀ ਲੋਕ ਅਦਾਲਤ ਦੌਰਾਨ ਮਾਣਯੋਗ ਜੱਜ ਸ਼ਿੰਪਾ ਰਾਣੀ ਵੱਖ ਵੱਖ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਗੱਲਬਾਤ ਕਰਦੇ ਹੋਏ ਨਾਲ ਮੈਂਬਰ ਸੁਖਦੇਵ ਸਿੰਘ

News By ;   Manjinder Gill ( 7888466199 )

ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਅਤੇ ਕੰਮ ਪ੍ਰਤੀ ਲਾਪਰਵਾਹੀ ਵਰਤਣ ਕਾਰਨ ਪੰਜਾਬ ਸਰਕਾਰ ਵੱਲੋਂ ਤਿੰਨ ਕਰਮਚਾਰੀ ਮੁਅੱਤਲ

ਚੰਡੀਗੜ੍ਹ  ,13 ਅਗਸਤ,  ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਦੇ ਕਾਰਨ ਨੂੰ ਲੈ ਕੇ ਆਪਣੇ  ਕੰਮ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਤਿੰਨ ਕਰਮਚਾਰੀ ਨੂੰ ਪੰਜਾਬ ਸਰਕਾਰ ਵੱਲੋਂ  ਮੁਅੱਤਲ ਕੀਤਾ ਗਿਆ ਹੈ। 

ਐੱਸ.ਜੀ.ਐੱਨ.ਇੰਟਰਨੈਸ਼ਨਲ ਸਕੂਲ ਦੀਵਾਨਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ

ਬਰਨਾਲਾ/ ਮਹਿਲਕਲਾਂ -13 ਅਗਸਤ (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀਆਂ, ਨਾਟਕ ਆਦਿ ਪੇਸ਼ ਕੀਤੇ ਗਏ ਸਮੂਹ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਮੱਖਣ ਸਿੰਘ ਵੱਲੋਂ ਬੋਲਦਿਆਂ ਬੱਚਿਆਂ ਨੂੰ ਆਜ਼ਾਦੀ ਦਿਹਾੜੇ ਦੀ ਮਹਾਨਤਾ ਬਾਰੇ ਦੱਸਿਆ ਗਿਆ ਕਿ ਇਹ ਆਜ਼ਾਦੀ ਬਹੁਤ ਸਾਰੀਆਂ ਸ਼ਹੀਦੀਆਂ ਦੀ ਦੇਣ ਹੈ। ਸਾਡਾ ਇਤਿਹਾਸ ਬੜਾ ਗੌਰਵਮਈ ਅਤੇ ਸ਼ਾਨਮੱਤਾ ਹੈ ਆਜ਼ਾਦੀ ਪ੍ਰਾਪਤੀ ਲਈ ਸਾਡੇ ਮਹਾਨ ਸੂਰਬੀਰ ਯੋਧਿਆਂ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਜਿਸ ਦੇ ਕਰਕੇ ਅਸੀਂ ਸਮੁੱਚੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਸਮੂਹ ਸਟਾਫ਼ ਵਿੱਚ ਕੁਲਜੀਤ ਸਿੰਘ, ਮਾਲਵਿੰਦਰ ਸਿੰਘ ,ਗੁਰਪ੍ਰੀਤ ਕੌਰ, ਰਮਨਜੀਤ ਕੌਰ, ਪ੍ਰਦੀਪ ਕੌਰ, ਅਮਨਜੋਤ ਕੌਰ, ਲਛਮਣੀ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ, ਰਮਨਦੀਪ ਕੌਰ ਹਠੂਰ, ਪ੍ਰਭਦੀਪ  ਕੌਰ ਗਰਚਾ, ਮਨਦੀਪ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਇਹਨਾਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਹਾਜ਼ਿਰ ਸੀ।

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ || ਜਗਰਾਉਂ ਤੇ ਰਾਜਨੀਤਿਕ ਲੋਕ ਮੰਤਰੀ ਦੇ ਮੂੰਹ ਵੱਲ ਦੇਖਦੇ ਰਹਿ ਗਏ!! ਤਿਰੰਗਾ ਫਹਿਰਾ ਤੇ ਆਪਣਾ ਸੁਨੇਹਾ ਦੇ ਚਲਦੇ ਬਣੇ ਭਾਰਤ ਸਰਕਾਰ ਦੇ ਮੰਤਰੀ !! ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਸਪਰਿੰਗ ਡਿਊ ਵਿੱਚ ਅਜਾਦੀ ਦਾ ਅਮਿ਼ੰ੍ਰਤ ਮਹੋਤਸਵ ਮਨਾਇਆ ਗਿਆ।

ਜਗਰਾਉ 13 ਅਗਸਤ (ਅਮਿਤਖੰਨਾ)ਅਜਾਦੀ ਦੀ 75ਵੀਂ ਵਰੇਗੰਡ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਮਿੰ੍ਰਤ ਮਹੋਤਸਵ ਦੀ ਅਧੀਨ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਮੰਚ ਦਾ ਸੰਚਾਲਨ ਕਰਦੇ ਹੋਏ ਬਾਰਵੀਂ ਕਲਾਸ  ਦੀ ਵਿਿਦਆਰਥਣ ਹਰਮਨ ਦੀਪ ਕੌਰ ਨੇ ਸਾਰੀਆਂ ਨੂੰ ਅਜਾਦੀ ਦੀ ਵਧਾਈ ਦਿੱਤੀ।ਅਤਿੰਦਰ ਸਿੰਘ ਵਲੋਂ ਆਪਣੀ ਸਪੀਚ ਵਿੱਚ ਅਜਾਦੀ ਦੇ ਸੰਘਰਸ਼ ਵਿੱਚ ਸ਼ਹੀਦੀ ਪਾਉਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ।ਇਸ ਦੇ ਨਾਲ ਵੱਖ^ਵੱਖ ਵਿਿਦਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਸੁਣਾਏ ਗਏ ਅਤੇ ਕਵਿਤਾ ਉਚਾਰਨ ਕੀਤਾ ਗਿਆ। ਸਮੂਹ ਸਟਾਫ ਅਤੇ ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਸ਼ਹੀਦਾਂ ਵਲੋਂ ਆਪਣੀ ਕੁਰਬਾਨੀ ਦੇ ਕੇ ਅਜਾਦੀ ਦਵਾ ਦਿੱਤੀ ਗਈ ਹੈ।ਹੁਣ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਸ ਆਜਾਦੀ ਨੂੰ ਸੰਭਾਲ ਕੇ ਰੱਖੀਏ, ਇਸ ਦੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਝੰਡੇ ਤਿਰੰਗੇ  ਬਾਰੇ  ਵੀ ਵਿਿਦਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਤਿਰੰਗੇ ਦੇ ਰੰਗਾਂ ਦਾ ਮਹੱਤਵ ਕੀ ਹੈ।ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਵਿਿਦਆਰਥੀਆਂ ਅਤੇ ਸਟਾਫ  ਨੁੂੰ ਹਰ ਘਰ ਤਿਰੰਗੇ ਅਧੀਨ ਪੂਰੇ ਪ੍ਰੋਟੋਕਾਲ ਅਧੀਨ ਤਿਰੰਗੇ ਲਹਿਰਾਉਣ ਲਈ ਕਿਹਾ।ਇਸ ਦੇ ਨਾਲ ਨਾਲ ਵਿਿਦਆਰਥੀਆਂ ਵਲੋਂ ਫਲੈਗ ਮੇਕਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ।ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ  ਅਤੇ  ਕਿਹਾ ਕਿ ਅੱਜ ਹਰ ਹਿੰਦੁਸਤਾਨੀ ਨੂੰ ਜਰੂਰਤ ਹੈ। ਕਿ ਉਹ ਆਪਣਾ ਯੋਗਦਾਨਪਾ ਕੇ ਪੂਰੇ ਦੇਸ਼ ਨੂੰ ਵਿਸ਼ਵ ਵਿੱਚ ਸਿਰਮੋਰ ਬਣਾਏ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।ਇਸ ਮੌਕੇ ਤੇ ਮੈੇਡਮ ਮੋਨਿਕਾ, ਬਲਜੀਤ ਕੌਰ, ਅਮਨਦੀਪ ਕੌਰ, ਲਖਵੀਰ ਸਿੰਘ ਉੱਪਲ, ਜਗਸੀਰ ਸਿੰਘ, ਆਦਿ ਸਮੇਤ ਪੂਰਾ ਸਟਾਫ ਹਾਜਿਰ ਸੀ।ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਮੂਹ ਸਟਾਫ, ਮਾਤਾਪਿਤਾ ਸਾਹਿਬਾਨ ਅਤੇ ਵਿਿਦਆਰਥੀਆਂ  ਨੂੰ  ਅਜਾਦੀ ਦੀ  75 ਵੀਂ ਵਰੇਗੰਡ  ਦੀ ਵਧਾਈ ਦਿੱਤੀ ਗਈ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ  ਸੀਨੀਅਰ  ਸਕੈਂਡਰੀ ਸਕੂਲ ਜਗਰਾਉ ਵਿਖੇ ਕੇਂਦਰੀ ਰਾਜ ਮੰਤਰੀ ਵੱਲੋਂ   ਕੀਤਾ ਗਿਆ ਦੌਰਾ   |

ਜਗਰਾਉ 13 ਅਗਸਤ (ਅਮਿਤਖੰਨਾ)ਅੱਜ ਸ੍ਰੀਮਤੀ ਸਤੀਸ਼ ਗੁਪਤਾ  ਵਿੱਦਿਆ ਮੰਦਰ ਸਿਨੀਅਰ ਸਕੈਂਡਰੀ ਵਿਖੇ ਕੇਂਦਰੀ ਰਾਜ ਮੰਤਰੀ ਸ੍ਰੀ  ਸੋਮ ਪ੍ਰਕਾਸ਼  ਜੀ ਵਪਾਰ ਅਤੇ  ਉਦਯੋਗ. ਮੰਤਰੀ  ਅਤੇ ਜਨਰਲ ਸੈਕਟਰੀ( ਬੀ ਜੇ ਪੀ ਪੰਜਾਬ )ਸ੍ਰੀ ਜੀਵਨ ਗੁਪਤਾ ਜੀ ਦਾ ਸਕੂਲ ਬੈਂਡ ਵੱਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਵੱਲੋਂ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਬੱਚਿਆਂ ਨਾਲ ਆਪਣਾ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਸਕੂਲ ਦੇ  ਪ੍ਰਧਾਨ  ਸ੍ਰੀਮਤੀ ਅੰਜੂ ਗੋਇਲ ਜੀ ,ਮੈਨੇਜਰ ਸ੍ਰੀ ਵਿਵੇਕ ਭਾਰਦਵਾਜ, ਪੈਟਰਨ ਸ੍ਰੀ ਰਵਿੰਦਰ ਵਰਮਾ ਜੀ ਅਤੇ ਮੈਂਬਰ ਸ਼੍ਰੀ ਦਰਸ਼ਨ ਲਾਲ ਜੀ ਹਾਜਰ ਸਨ|

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਲੋਂ ਕੱਢੀ ਗਈ ਤਰਿੰਗਾ ਯਾਤਰਾ

ਜਗਰਾਉ 13 ਅਗਸਤ (ਅਮਿਤਖੰਨਾ)ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਤਿਕਾਰੀ ਵੱਿਦਆਿ ਮੰਦਰਿ ਸੀਨੀਅਰ ਸੈਕੰਡਰੀ ਸਕੂਲ ਵਖਿੇ ਤਰਿੰਗਾ ਯਾਤਰਾ ਦਾ ਪ੍ਰਬੰਧ ਕੀਤਾ ਗਆਿ ਜਸਿ ਵੱਿਚ ਚਾਰ ਸਕੂਲਾਂ ਦੇ ਵਦਿਿਆਰਥੀਆਂ ਵਲੋਂ ਭਾਗ ਲਆਿ ਗਆਿ।ਤਰਿੰਗਾ ਯਾਤਰਾ ਤੋਂ ਪਹਲਿਾਂ ਬਠੰਿਡਾ ਦੇ ਸੇੰਟ੍ਰਲ  ਯੂਨੀਵਰਸਟਿੀ ਦੇ   ਸਬ-ਰਜਸਿਟਰਾਰ ਡਾ। ਗੌਰਵ ਟੰਡਨ ਜੀ ਨੇ ਵਦਿਿਆਰਥੀਆਂ ਨੂੰ ਭਾਰਤ ਦੇ ਇਤਹਿਾਸ ਤੋਂ ਜਾਣੂ ਕਰਵਾਉਦੇ ਹੋਏ ਦੱਸਆਿ ਕ ਿਆਪਣੇ ਭਾਰਤ ਨੇ ਆਜ਼ਾਦੀ ਤੋਂ ਬਾਦ ਖੇਤੀ -ਖੇਤਰ , ਸੰਚਾਰ ਸਾਧਨ ਅਤੇ ਉਦਯੋਗਕਿ ਖੇਤਰ ਵੱਿਚ ਤਰੱਕੀ ਕੀਤੀ ਹੈ।ਨਵੀ ਟੈਕਨੋਲੋਜੀ ਨੂੰ  ਅਪਣਾਇਆ ਅਤੇ ਵਕਿਸਤਿ ਦੇਸ਼ਾਂ ਨਾਲ ਆ ਖੜਾ ਹੈ।ਇਸ ਮੌਕੇ ਤੇ ਸਕੂਲ ਦੇ ਵਦਿਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਸਰਵਹੱਿਤਕਾਰੀ ਸਕੂਲ, ਤਾਰਾ ਦੇਵੀ ਜੰਿਦਲ ਸਕੂਲ, ਰੂਪ ਚੰਦ ਜੈਨ ਸਕੂਲ ਅਤੇ ਸ਼ਵਿਾਲਕਿ ਮਾਡਲ ਸਕੂਲ ਨਾਲ ਮਲਿ ਕੇ ਆਜ਼ਾਦੀ ਦੇ 75ਵੇਂ ਅੰਮ੍ਰਤਿ ਮਹਾਂਉਤਸਵ ਨੂੰ ਸਮਰਪਤਿ ‘ਤਰਿੰਗਾ ਯਾਤਰਾ’ ਕੱਢੀ ਗਈ। ਤਰਿੰਗਾ ਯਾਤਰਾ ਦੀ ਸ਼ੁਰੂਆਤ ਸਕੂਲ ਦੇ ਪ੍ਰੰਿਸੀਪਲ ਸ਼੍ਰੀ ਮਤੀ ਨੀਲ਼ੂ ਨਰੂਲਾ ਜੀ  ,ਪ੍ਰਧਾਨ ਡਾ। ਅੰਜੂ ਗੋਇਲ ਜੀ, ਮੈਨੇਜਰ ਐਡਵੋਕੇਟ ਵਵਿੇਕ ਭਾਰਦਵਾਜ ਜੀ ਅਤੇ ਸਮੂਹ ਮੈਨੇਜਮੈਂਟ ਮੈਂਬਰ ਵਲੋਂ ਤਰਿੰਗਾ ਝੰਡਾ ਲਹਰਿਾ ਕੇ ਕੀਤੀ ਗਈ। ਇਹ ਤਰਿੰਗਾ ਯਾਤਰਾ ਸਰਵਹੱਿਤਕਾਰੀ ਸਕੂਲ ਗੀਤਾ ਭਵਨ ਜਗਰਾਓਂ ਤੋਂ ਆਰੰਭ ਹੋ ਕੇ ਪੁਰਾਣੀ ਸਬਜ਼ੀ ਮੰਡੀ, ਕਮਲ ਚੌਂਕ, ਰਾਣੀ ਝਾਂਸੀ ਚੌਂਕ ਤੋਂ ਵਾਪਸ ਅਨਾਰਕਲੀ ਬਾਜ਼ਾਰ ਵਚਿ ਹੁੰਦੀ ਹੋਈ ਵਾਪਸ ਸਰਵਹੱਿਤਕਾਰੀ ਸਕੂਲ ਵਖਿੇ ਸਮਾਪਤ ਹੋਈ। ਇਸ ਤਰਿੰਗਾ ਯਾਤਰਾ ਸਮੇਂ ਸਰਵਹੱਿਤਕਾਰੀ ਸਕੂਲ ਦੇ ਵਦਿਿਆਰਥੀਆਂ ਨੇ ਸਵੱਛਤਾ ਅਭਆਿਨ ’ਤੇ ਨੁੱਕੜ ਨਾਟਕ ਰਾਹੀਂ ਸ਼ਹਰਿ ਵਾਸੀਆਂ ਨੂੰ ਸਾਫ਼ ਸਫ਼ਾਈ ਰੱਖਣ ਦਾ ਸੰਦੇਸ਼ ਦੱਿਤਾ। ਤਰਿੰਗਾ ਯਾਤਰਾ ਸਮੇਂ ਵਦਿਿਆਰਥੀਆਂ ਨੇ ਦੇਸ਼ ਭਗਤੀ ਦਾ ਪਾਠ ਵੀ ਪੜਾਇਆ। ਇਸ ਮੌਕੇ ਤੇ ਪ੍ਰੰਿਸੀਪਲ ਸ਼੍ਰੀ ਮਤੀ ਨੀਲ਼ੂ ਨਰੂਲਾ ਜੀ ਵਲੋਂ ਆਏ ਹੋਏ ਮਹਮਿਾਨਾਂ  ਦਾ ਨੱਿਘਾ ਸਵਾਗਤ ਕੀਤਾ ਗਆਿ ।  ਇਸ ਮੌਕੇ  ਤੇ ਪ੍ਰਧਾਨ ਸ਼੍ਰੀ ਮਤੀ ਅੰਜੂ ਗੋਇਲ ਜੀ ,ਮੈਨੇਜਰ ਸ਼੍ਰੀ ਵਵਿੇਕ ਭਾਰਦਵਾਜ ਜੀ,  ਪੈਟਰਨ  ਸ਼੍ਰੀ  ਰਵੰਿਦਰ ਵਰਮਾ ਜੀ,ਮੈਂਬਰ ਸ਼੍ਰੀ ਦਰਸ਼ਨ ਲਾਲ ਸ਼ਮੀ ਜੀ ਅਤੇ ਸਮੂਹ ਮੈਨੇਜਮੈਂਟ ਮੈਂਬਰ ਵੀ ਹਾਜ਼ਰ ਸਨ।ਅੰਤ ਵੱਿਚ ਸਕੂਲ ਵਲੋਂ ਸਭ ਆਏ ਮਹਮਿਾਨਾਂ ਨੂੰ ਰਫਿ੍ਰੇਸ਼ਮੈਂਟ ਵੀ ਦਤਿੀ ਗਈ।

ਧੰਨ ਧੰਨ ਬਾਬਾ ਰੋਡੂ ਜੀ ਦੀ ਬਰਛੀ ਅਤੇ ਸੱਭਿਆਚਾਰ ਮੇਲਾ

ਜਗਰਾਉਂ , 13  ਅਗਸਤ  ( ਬਲਬੀਰ ਬਾਠ / ਮਨਜਿੰਦਰ ਗਿੱਲ) ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ  ਹਰੇਕ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਰੋਡੂ ਜੀ ਦੀ ਬਰਸੀ ਮਨਾਈ ਜਾ ਰਹੀ ਹੈ । ਇਸ ਸਮੇਂ ਧੰਨ ਧੰਨ ਬਾਬਾ ਰੋਡੂ ਜੀ ਦੀ ਬਰਸੀ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਮਿਤੀ 6 ਤੇ 7 ਸਤੰਬਰ ਨੂੰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਪ੍ਰੋਗਰਾਮ ਦੀ ਜਾਣਕਾਰੀ ਅਨੁਸਾਰ  6 ਸਤੰਬਰ ਨੂੰ ਸਿਰਫ ਬੀਬੀਆਂ ਦਰਸ਼ਨ ਕਰਨ ਗੀਆ ਅਤੇ ਉਸ ਦਿਨ ਨੂੰ ਕਨਵਰ ਗਰੇਵਾਲ ਅਤੇ  ਹਰਜੀਤ ਸਿੱਧੂ ਪਹੁੰਚ ਰਹੇ ਹਨ ।  7 ਸਤੰਬਰ  ਨੂੰ ਲਾਭ ਹੀਰਾ਼ , ਰਾਜਾ ਸਿੱਧੂ ਕਮੇਡੀ ਕਲਾਕਾਰ ਭਾਨਾਂ ਭਗੌੜਾ ਪਹੁੰਚ ਰਹੀਆਂ ਸੰਗਤਾਂ ਦੇ ਮਨੋਰੰਜਨ ਲਈ ਪਹੁੰਚ ਰਹੇ ਹਨ । ਪ੍ਰਬੰਧਕਾਂ ਵੱਲੋਂ ਬੇਨਤੀ ਜ਼ਾਬਤੇ ਵਿੱਚ ਰਹਿ ਕੇ ਆਪਣੀ ਸ਼ਰਧਾ ਮੁਤਾਬਕ ਧੰਨ ਧੰਨ ਬਾਬਾ ਰੋਡੂ ਜੀ ਦੀ ਬਰਸੀ ਉੱਪਰ ਹੁੰਮ ਹੁਮਾ ਕੇ ਪਹੁੰਚ ਕੇ ਆਪਣਾ ਸਤਿਕਾਰ ਭੇਟ ਕੀਤੀ ਜਾਵੇ । 

News By ;  Balvir Singh Batth / Manjinder Gill ( 7888466199 )

ਥਾਣੇਦਾਰਾਂ ਦੀ ਗ੍ਰਿਫਤਾਰੀ ਲਈ 143ਵੇਂ ਦਿਨ ਵੀ ਧਰਨਾ !

15 ਅਗਸਤ ਨੂੰ ਮਨਾਈ ਜਾਵੇਗੀ "ਕਾਲ਼ੀ ਅਜ਼ਾਦੀ"- ਤਰਲੋਚਨ ਝੋਰੜਾਂ

ਜਗਰਾਉਂ, 13 ਅਗਸਤ ( ਕੌਸ਼ਲ ਮੱਲਾ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 143ਵੇਂ ਦਿਨ ਵੀ ਜਾਰੀ ਰਿਹਾ, ਇਸ ਸੰਘਰਸ਼ ਦੀਆਂ ਮੋਹਰੀ ਜੱਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ 15 ਅਗਸਤ ਨੂੰ 'ਕਾਲ਼ੀ ਅਜ਼ਾਦੀ ਮਨਾਉਣ ਦਾ ਫੈਸਲਾ ਸਰਬਸੰਮਤੀ ਨਾਲ਼ ਕੀਤਾ ਗਿਆ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 15 ਅਗਸਤ ਨੂੰ 11 ਵਜੇ ਥਾਣੇ ਮੂਹਰੇ ਇਕੱਠੇ ਹੋ ਕੇ ਧਰਨਾਕਾਰੀ ਕਿਰਤੀ ਲੋਕ "ਕਾਲ਼ੀ ਅਜ਼ਾਦੀ" ਮਨਾਉਣਗੇ ਅਤੇ ਇਸ ਗੱਲ਼ 'ਤੇ ਚਰਚਾ ਕਰਨਗੇ ਕਿ "ਕੀ ਸੱਚ-ਮੁੱਚ ਹੀ ਅਸੀਂ ਅਜ਼ਾਦ ਹਾਂ? ਕੀ ਭਗਤ, ਸਰਾਭੇ ਤੇ ਗਦਰੀ ਬਾਬਿਆਂ ਨੇ ਇਹੋ ਜਿਹੀ ਅਜ਼ਾਦੀ ਕਿਆਸੀ ਸੀ, ਜਿਹੋ ਜਿਹੀ ਅਜ਼ਾਦੀ ਅਸੀਂ ਮਾਣ ਰਹੇ ਹਾਂ? ਆਗੂਆਂ ਨੇ ਇੱਕ ਸੁਰਤਾ ਨਾਲ਼ ਕਿਹਾ ਕਿ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਫੌਤ ਹੋ ਚੁੱਕੀ ਮ੍ਰਿਤਕ ਕੁਲਵੰਤ ਕੌਰ ਦਾ ਪਰਿਵਾਰ ਇਨਸਾਫ਼ ਲੈਣ ਲਈ ਨਾਂ ਸਿਰਫ਼ 17 ਵਰਿਆਂ ਤੋਂ ਜੰਗ ਲੜ ਰਿਹਾ ਹੈ ਸਗੋਂ ਪਿਛਲੇ 4-5 ਮਹੀਨਿਆਂ ਤੋਂ ਤਾਂ ਪੱਕਾ ਮੋਰਚਾ ਲਗਾਈ ਥਾਣੇ ਮੂਹਰੇ ਧਰਨੇ 'ਤੇ ਬੈਠਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਗੋਰੇ ਅੰਗਰੇਜ਼ ਜਾਂਦੇ ਹੋਏ, ਕਾਲ਼ੇ ਅੰਗਰੇਜ਼ਾਂ ਨੂੰ ਸੱਤਾ ਦਾ ਕਬਜ਼ਾ ਦੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਬੇਇਨਸਾਫ਼ੀ ਤੇ ਆਰਥਿਕ ਲੁੱਟ ਮਾਰ ਦੀਆਂ ਜੋ ਨੀਤੀਆਂ ਅੰਗਰੇਜ਼ੀ ਹਾਕਮ ਵਰਤਦੇ ਸੀ, ਉਹੀ ਨੀਤੀਆਂ ਅੱਜ ਕਾਲ਼ੇ ਅੰਗਰੇਜ਼ ਵਰਤ ਰਹੇ ਹਨ। ਜਿਸ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਹੋਣਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਰਾਮਤੀਰਥ ਸਿੰਘ ਲੀਲ੍ਹਾ ਤੇ ਨਿਹੰਗ ਮੁਖੀ ਜੱਥੇਦਾਰ ਚੜਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਕਿਉਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ? ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਤਾਂ ਸੰਗੀਨ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਲਈ ਹੈ, ਜੋ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਖੁੱਲੇਆਮ ਅਜ਼ਾਦੀ ਮਾਣ ਰਹੇ ਹਨ ਦੂਜੇ ਪਾਸੇ ਪੀੜ੍ਹਤ ਪਰਿਵਾਰ ਅਤੇ ਇਨਸਾਫ਼ ਪਸੰਦ ਲੋਕ ਸੜਕ "ਤੇ ਬੈਠੇ ਹਨ। ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਪ੍ਰੈਸ ਨੂੰ ਜਾਰੀ ਬਿਆਨ 'ਚ ਪੁਲਿਸ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦ ਬਲਦੇਵ ਸਿੰਘ ਫੌਜ਼ੀ, ਨਛੱਤਰ ਸਿੰਘ, ਚਰਨ ਸਿੰਘ, ਕੁਲਦੀਪ ਸਿੰਘ ਚੌਹਾਨ, ਰੂਪ ਸਿੰਘ, ਗੁਰਚਰਨ ਸਿੰਘ ਬਾਬੇਕਾ, ਠੇਕੇਦਾਰ ਅਵਤਾਰ ਸਿੰਘ ਤੇ ਬੱਬੀ ਜਗਰਾਉਂ ਹਾਜ਼ਰ ਸਨ।

ਸੂਬਾਈ ਮੀਟਿੰਗ ਵਿੱਚ ਮੈਡੀਕਲ ਐਸੋਸੀਏਸ਼ਨ  ਵਲੋਂ ਅਹਿਮ ਐਲਾਨ

ਵਾਤਾਵਰਣ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ : ਡਾ ਬਾਲੀ
15  ਅਗਸਤ ਨੂੰ  ਸਹੀਦਾਂ ਤੇ ਡਾ ਅੰਬੇਦਕਰ ਜੀ ਦੇ ਸਮਾਰਕਾਂ ਤੇ ਐਸੋਸੀਏਸ਼ਨ ਦੇ ਝੰਡੇ ਲਹਿਰਾਏ ਜਾਣਗੇ: ਡਾ ਕਾਲਖ 

ਮਹਿਲਕਲਾਂ 13 ਅਗਸਤ (ਡਾ ਸੁਖਵਿੰਦਰ ਸਿੰਘ )   ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295)ਪੰਜਾਬ ਦੀ ਕੋਰ ਕਮੇਟੀ ਦੀ ਇਕ ਅਤਿ ਜਰੂਰੀ ਮੀਟਿੰਗ ਗੋਲਡਨ ਕਾਲੋਨੀ ਮਹਿਲ ਕਲਾਂ ਵਿਖੇ ਡਾ ਰਮੇਸ਼ ਕੁਮਾਰ ਜੀ ਬਾਲੀ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ ਵੱਖ ਜਿਲ੍ਹਿਆਂ ਤੋ ਸਟੇਟ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਵੱਖ ਵੱਖ ਕੈਬਨਿਟ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਹਰਪਾਲ ਸਿੰਘ ਚੀਮਾ ਨਾਲ ਖੁੱਲ੍ਹੇ ਰੂਪ ਚ ਹੋਈ ਗੱਲਬਾਤ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।   ਇਸ ਮੌਕੇ ਬੋਲਦਿਆਂ ਡਾ ਬਾਲੀ ਜੀ ਨੇ ਕਿਹਾ ਕਿ ਸਾਨੂੰ ਵਾਤਾਵਰਣ ਬਚਾਉਣ ਦੀ ਅਤਿ ਜਰੂਰੀ ਲੋੜ ਹੈ। ਉਹਨਾਂ ਕਿਹਾ ਹਵਾ ਪਾਣੀ ਤੇ ਆਲਾ ਦੁਆਲਾ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਲਈ ਸਾਨੂੰ  ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
   ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰਜ ਪੰਜਾਬ ਨੇ ਮੀਟਿੰਗ ਦੌਰਾਨ ਕੀਤੇ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਸਾਰੇ ਪੰਜਾਬ ਵਿੱਚ ਕੌਮੀ ਸਹੀਦਾਂ ਤੇ ਡਾ ਬੀ ਆਰ ਅੰਬੇਡਕਰ ਜੀ ਦੇ ਸਮਾਰਕਾਂ ਤੇ  ਬਲਾਕ ਤੇ ਜਿਲ੍ਹਾ ਪੱਧਰ ਤੇ  ਐਸੋਸੀਏਸ਼ਨ ਦੇ ਝੰਡੇ ਲਹਿਰਾਏ ਜਾਣਗੇ।
  ਇਸ ਮੀਟਿੰਗ ਵਿੱਚ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੋਹਾਲੀ, ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸਰਪ੍ਰਸਤ  ਡਾ ਮਹਿੰਦਰ ਸਿੰਘ ਮੋਗਾ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਪੰਜਾਬ ਦੇ ਮੁੱਖ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਜਸਵੀਰ ਸਿੰਘ ਬੁਢਲਾਡਾ ਮਾਨਸਾ, ਡਾ ਸੁਰਜੀਤ ਰਾਮ ਰੋਪੜ, ਡਾ ਉੱਤਮ ਸਿੰਘ ਮਹੇਰਨਾਂ ਜਿਲ੍ਹਾ ਮਲੇਰਕੋਟਲਾ A, ਡਾ ਗੁਰਮੁਖ ਸਿੰਘ ਜਿਲ੍ਹਾ ਪ੍ਰਧਾਨ  ਮੋਹਾਲੀ , ਡਾ ਕੇਸਰ ਖਾਨ ਮਾਂਗੇਵਾਲ ਜਿਲ੍ਹਾ ਪ੍ਰਧਾਨ ਬਰਨਾਲਾ ਆਦਿ ਹਾਜ਼ਰ ਸਨ ।
  ਆਗੂਆਂ ਨੇ ਇਕਮੁੱਠਤਾ ਜਾਹਿਰ ਕਰਦਿਆਂ ਆਪ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹਲ ਨਾ ਕੀਤਾ ਤਾਂ ਪੰਜਾਬ ਦੀ ਆਪ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਮੈਬਰਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ  ਸਰਕਾਰ ਦੇ ਖਿਲਾਫ਼ ਲੜਨ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।

ਬੀ. ਬੀ. ਅ ੈਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਦੇ ਨੰਨ ੍ਹੇ ਮੁੰਨੇ੍ ਬੱਚਿਆਂ ਨੇ ਬਣਾਏ ਤਿਰੰਗੇ

75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਬੀ. ਬੀ. ਅ ੈਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਦੇ ਨੰਨ ੍ਹੇ ਮੁੰਨੇ੍ਹ ਬੱਚਿਆਂ ਨੇ ਬਣਾਏ ਤਿਰੰਗੇ

ਜਗਰਾਉਂ /ਸਿੱਧਵਾਂ ਬੇਟ, 13 ਅਗਸਤ ( ਕੌਸ਼ਲ ਮੱਲਾ) ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸ ੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਕੂਲ ਕੈਂਪਸ ਵਿਖੇ ਵੱਖ – ਵੱਖ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿ ੰਮ ਤਹਿਤ ਛ ੋਟੇ ਬੱਚਿਆਂ ਨੇ ਆਪਣੇ ਹ ੱਥਾਂ ਨਾਲ ਤਿਰੰਗੇ ਝੰਡੇ ਬਣਾਏ।  ਇਸ ਮੌਕ ੇ ਰਾਜੇਸ਼ ਲ ੂੰਬਾ ਮੰਡਲ ਪ੍ਰਧਾਨ ਜਗਰਾਉੇਂ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਜ ਜਿਸ ਵਿੱਚ ਚੇਅਰਮੈਨ ਸ ੍ਰੀ ਸਤੀਸ ਕਾਲੜਾ ਜੀ ਪ ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸ ੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸ ੱਗੜ ਨਾਲ ਮਿਲ ਕੇ ਬੱਚਿਆਂ ਨੂੰ ਰਾਸ਼ਟਰੀ ਝੰਡੇ ਭੇਂਟ ਕੀਤੇ ਉਹਨਾਂ ਇਹ ਝੰਡੇ ਸਕੂਲ ਪ੍ਰਿੰਸ ੂਪਲ ਮੈਡਮ ਸ਼ ੍ਰੀਮਤੀ ਅਨੀਤਾ ਕੁਮਾਰੀ ਜੀ ਅਤੇ ਸਮੂਹ ਅਧਿਆਪਕਾਂ ਨੂੰ ਵੀ ਭੇਂਟ ਕੀਤੇ। ਇਸ ਮੌਕੇ ਸਕ ੂਲ ਪ੍ਰਿੰਸੀਪਲ ਮੈਡਮ ਸ਼ ੍ਰੀਮਤੀ ਅਨੀਤਾ ਕ ੁਮਾਰੀ ਜੀ ਅਤੇ ਸਮੂਹ ਮੈਨੇਜਮੈਂਟ ਮੈਬਰਜ ਵ ੱਲ ੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਹਰ ਘਰ ਤਿਰੰਗਾ ਮੁਹਿਮ ਤਹਿਤ ਸਭ ਬੱਚਿਆਂ ਨੂੰ ਦੱਸਿਆਂ ਅਤੇ ਆਪਣੇ ਘਰ ਰਾਸ਼ਟਰੀ ਝੰਡਾ ਲਗਾੳੇੁਣ ਲਈ ਵੀ ਉਸ਼ਾਹਿਤ ਕੀਤਾ। ਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਦੁਆਰਾ ਸਾਡੇ ਰਾਸ਼ਟਰੀ ਝੰਡੇ “ਤਿਰੰਗੇ” ਬਾਰੇ ਅਤੇ ਅਜਾਦੀ ਦਿਹਾੜੇ ਬਾਰੇ ਜਾਣਕਾਰੀ ਵੀ ਦਿੱਤੀ। ਉਹਨਾਂ ਸਮਾਜ ਦੇ ਹਰ ਵਰਗ ਦੇ ਹਰ ਇੱਕ ਇਨਸਾਨ ਨੂੰ ਰਾਸ਼ਟਰੀ ਝੰਡੇ ਆਪਣੇ – ਆਪਣ ੇ ਘਰਾਂ ਵਿੱਚ ਲਗਾਉੇਣ ਤੇ ਇਸ ਝੰਡੇ ਦਾ ਸਦਾ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ। ਇਸ ੇ ਲੜੀ ਤਹਿਤ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿੰਮ ਤਹਿਤ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨ ਅਤੇ ਦੇਸ਼ ਪ੍ਰਤੀ ਭਗਤੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। 

 

 

ਥਾਣਾ ਹਠੂਰ ਅੱਗੇ ਲੱਗਾ ਰੋਸ ਧਰਨਾ 

  ਹਠੂਰ,13,ਅਗਸਤ-(ਕੌਸ਼ਲ ਮੱਲ੍ਹਾ)-ਅੱਜ ਪੇਂਡੂ ਮਜਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਭਰਭੂਰ ਸਿੰਘ ਰਾਮਾ ਨੇ ਕਿਹਾ ਕਿ ਅਮਨਦੀਪ ਕੌਰ ਸਪੁੱਤਰੀ ਗੁਰਜੰਟ ਸਿੰਘ ਵਾਸੀ ਮਾਛੀਕੇ (ਮੋਗਾ)ਦਾ ਵਿਆਹ ਰਣਜੀਤ ਸਿੰਘ ਸੁਪੱਤਰ ਪ੍ਰੀਤਮ ਸਿੰਘ ਵਾਸੀ ਰਸੂਲਪੁਰ ਨਾਲ ਹੋਇਆ ਸੀ।ਉਨ੍ਹਾ ਕਿਹਾ ਕਿ ਰਣਜੀਤ ਸਿੰਘ ਦੀ ਮੌਤ 19 ਮਈ 2022 ਨੂੰ ਸੜਕ ਹਾਦਸੇ ਵਿਚ ਪਿੰਡ ਡੱਲਾ ਵਿਖੇ ਹੋ ਗਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਵੱਲੋ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੀ ਗੈਰ ਹਾਜ਼ਰੀ ਵਿਚ ਵਿਰੋਧੀ ਧਿਰ ਨਾਲ ਤਿੰਨ ਲੱਖ ਰੁਪਏ ਲੈ ਕੇ ਰਾਜੀਨਾਮਾ ਕਰ ਲਿਆ ਸੀ ਜਿਸ ਬਾਰੇ ਜਦੋ ਅਮਨਦੀਪ ਕੌਰ ਨੇ ਆਪਣੇ ਸੁਹਰੇ ਪਰਿਵਾਰ ਨੇ ਪੁੱਛਗਿੱਛ ਕੀਤੀ ਕਿ ਤਿੰਨ ਲੱਖ ਰੁਪਏ ਕਿਸ ਕੋਲ ਹਨ ਤਾਂ ਸੁਹਰਾ ਪਰਿਵਾਰ ਨੇ ਦੱਸਿਆ ਕਿ 1 ਲੱਖ 50 ਹਜ਼ਾਰ ਰੁਪਏ ਮ੍ਰਿਤਕ ਦੇ ਲੜਕੇ ਅਤੇ 1 ਲੱਖ 50 ਹਜ਼ਾਰ ਰੁਪਏ ਮ੍ਰਿਤਕ ਦੀ ਲੜਕੀ ਦੇ ਨਾਮ ਤੇ ਜਮ੍ਹਾ ਕਰਵਾ ਦਿੱਤੇ ਹਨ ਪਰ ਅਮਨਦੀਪ ਕੌਰ ਨੂੰ ਸੁਹਰੇ ਪਰਿਵਾਰ ਨੇ ਘਰ ਵਿਚੋ ਬਣਦਾ ਹਿਸਾ ਦੇਣ ਤੋ ਵੀ ਇਨਕਾਰ ਕਰ ਦਿੱਤਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਸਰਬਜੀਤ ਸਿੰਘ ਮਾਛੀਕੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਬੁੱਧ ਸਿੰਘ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ ਅਮਨਦੀਪ ਕੌਰ ਨੂੰ ਸੁਹਰੇ ਪਰਿਵਾਰ ਤੋ ਬਣਦਾ ਹਿੱਸਾ ਦਵਾਇਆ ਜਾਵੇ ਅਤੇ ਸੁਹਰੇ ਪਰਿਵਾਰ ਵੱਲੋ ਅਮਨਦੀਪ ਕੌਰ ਦੀ ਗੈਰ ਹਾਜ਼ਰੀ ਵਿਚ ਦੋਸੀਆ ਨਾਲ ਸਮਝੌਤਾ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਵੱਡੀ ਗਿਣਤੀ ਵਿਚ ਪਹੰੁਚੇ ਧਰਨਾਕਾਰੀਆ ਨੇ ਕਿਹਾ ਕਿ ਜੇਕਰ ਪੀੜ੍ਹਤ ਲੜਕੀ ਨੂੰ ਜਲਦੀ ਇਨਸਾਫ ਨਾ ਮਿਿਲਆ ਤਾਂ ਉਹ ਸੰਘਰਸ ਨੂੰ ਹੋਰ ਤਿੱਖਾ ਕਰਨਗੇ।ਇਸ ਮੌਕੇ ਚਮਕੌਰ ਸਿੰਘ,ਜਗਸੀਰ ਸਿੰਘ,ਸੁਰਿੰਦਰ ਸਿੰਘ,ਨਾਇਬ ਸਿੰਘ,ਬੂਟਾ ਸਿੰਘ,ਬਲਦੇਵ ਸਿੰਘ,ਧਨਵੰਤ ਸਿੰਘ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦੋਵੇ ਧਿਰਾ ਨੂੰ ਥਾਣਾ ਹਠੂਰ ਵਿਖੇ ਬੁਲਾਇਆ ਗਿਆ ਹੈ ਅਤੇ  ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਫੋਟੋ ਕੈਪਸ਼ਨ:-ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।
 

ਆਓ ਜਾਣੀਏ 15 ਅਗਸਤ 1947 ਈ. ਨਾਲ ਸੰਬੰਧਿਤ ਕੁੱਝ ਰੌਚਕ ਤੱਥ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

1. ਅਜ਼ਾਦੀ ਤੋਂ ਪਹਿਲਾ ਸੰਵਿਧਾਨ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਕਦੋਂ ਹੋਈਆਂ ਸਨ? —ਜੁਲਾਈ 1946 ਈ.
2. ਇੰਟੇਰਿਮ ਸਰਕਾਰ ਦਾ ਨਿਰਮਾਣ ਕਦੋਂ ਕੀਤਾ ਗਿਆ ਸੀ?—ਅਗਸਤ 1946 ਈ.
3. ਇੰਟੇਰਿਮ ਸਰਕਾਰ ਦਾ ਨਿਰਮਾਣ ਕਿਸਨੇ ਕੀਤਾ ਸੀ?—ਜਵਾਹਰ ਲਾਲ ਨਹਿਰੂ
4. ਇੰਟੇਰਿਮ ਸਰਕਾਰ ਦਾ ਨਿਰਮਾਣ ਜਵਾਹਰ ਲਾਲ ਨਹਿਰੂ ਨੇ ਕਿੰਨੇ ਦੂਜੇ ਹੋਰ ਮੈਂਬਰਾਂ ਨਾਲ ਮਿਲ ਕੇ ਕੀਤਾ ਸੀ?-13 ਮੈਂਬਰਾਂ ਨਾਲ ਮਿਲ ਕੇ
5. ਮਿ.ਐਟਲੀ ਕੌਣ ਸੀ?-ਇੰਗਲੈਡ ਦਾ ਪ੍ਰਧਾਨ ਮੰਤਰੀ
6. ਬ੍ਰਿਟਿਸ ਸਰਕਾਰ ਨੇ ਜੂਨ 1948 ਈ. ਤੱਕ ਭਾਰਤੀ ਸ਼ਾਸਨ -ਪ੍ਰਬੰਧ ਨੂੰ ਜਿੰਮੇਵਾਰ ਭਾਰਤੀਆਂ ਦੇ ਹੱਥਾਂ ਵਿੱਚ ਸੌਂਪਣ ਦਾ ਫ਼ੈਸਲਾ ਕਰ ਲਿਆ ਹੈ ਇਹ ਐਲਾਨ ਕਿਸਨੇ ਕੀਤਾ ਸੀ?-ਮਿ.ਐਟਲੀ ਨੇ
7. ਮਿ.ਐਟਲੀ ਨੇ ਇਹ ਐਲਾਨ ਕਦੋਂ ਕੀਤਾ ਸੀ?-20 ਫ਼ਰਵਰੀ 1947 ਈ.
8. ਮਿ.ਐਟਲੀ ਦੁਆਰਾ ਦਿੱਤੇ ਗਏ ਐਲਾਨ ਨੂੰ ਕੀ ਕਿਹਾ ਜਾਂਦਾ ਹੈ ?-ਐਟਲੀ ਦਾ ਫ਼ਰਵਰੀ 1947 ਈ. ਦਾ ਐਲਾਨ
9. ਮਾਰਚ 1947 ਈ. ਵਿੱਚ ਲਾਰਡ ਵੇਵਲ ਦੀ ਥਾਂ ਤੇ ਕਿਸਨੂੰ ਭਾਰਤ ਦਾ ਵਾਇਸਰਾਏ ਬਣਾਇਆ ਗਿਆ ਸੀ?-ਲਾਰਡ ਮਾਊਂਟਬੇਟਨ
10. ਕਿਹੜੇ ਭਾਰਤੀ ਨੇਤਾਵਾਂ ਨੇ ਲਾਰਡ ਮਾਊਂਟਬੇਟਨ ਦੀ ਯੋਜਨਾ ਨੂੰ ਮੰਨ ਲਿਆ ਸੀ?-ਜਵਾਹਰ ਲਾਲ ਨਹਿਰੂ,ਮਹਾਤਮਾ ਗਾਂਧੀ ,ਸਰਦਾਰ ਪਟੇਲ
11. ਜਵਾਹਰ ਲਾਲ ਨਹਿਰੂ,ਮਹਾਤਮਾ ਗਾਂਧੀ ,ਸਰਦਾਰ ਪਟੇਲ ਕਿਹੜੀ ਪਾਰਟੀ ਦੇ ਨੇਤਾ ਸਨ?-ਕਾਂਗਰਸ ਪਾਰਟੀ ਦੇ
12. ਭਾਰਤ ਦੀ ਵੰਡ ਸੰਬੰਧੀ ਲਾਰਡ ਮਾਊਂਟਬੇਟਨ ਨੇ ਆਪਣੀ ਯੋਜਨਾ ਬ੍ਰਿਟਿਸ ਸਰਕਾਰ ਤੋਂ ਕਦੋਂ ਮਨਜ਼ੂਰ ਕਰਵਾਈ ਸੀ?-3 ਜੂਨ 1947
13. ਲਾਰਡ ਮਾਊਂਟਬੇਟਨ ਨੇ ਭਾਰਤ ਦੀ ਵੰਡ ਦਾ ਐਲਾਨ ਕਦੋਂ ਕੀਤਾ?-3 ਜੂਨ 1947
14. ਭਾਰਤੀ ਸੁਤੰਤਰਤਾ ਐਕਟ ਕਦੋਂ ਪਾਸ ਹੋਇਆ?-ਜੁਲਾਈ 1947
15. ਪੰਜਾਬ ਬਾਊਂਡਰੀ ਕਮਿਸ਼ਨ ਦਾ ਪ੍ਰਧਾਨ ਕੌਣ ਸੀ?-ਸਿਰਿਲ ਰੈੱਡਕਲਿਫ
16. ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?-ਲਾਰਡ ਮਾਊਂਟਬੇਟਨ
17. ਪਾਕਿਸਤਾਨ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?-ਮੁਹੰਮਦ ਅਲੀ ਜਿੱਨਾਹ
18. ਸੁਤੰਤਰ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਨਰਲ ਕੌਣ ਸੀ?-ਚੱਕਰਵਰਤੀ ਰਾਜਗੋਪਾਲਚਾਰੀਆ
19. ਵੰਡ ਤੋ ਪਹਿਲਾ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ?-ਖਿਜਰ ਹਯਾਤ ਖਾਂ
20. ਭਾਰਤੀ ਸੁਤੰਤਰਤਾ ਐਕਟ ਦੇ ਤਹਿਤ ਕਦੋ ਦੋ ਨਵੇਂ ਡੋਮੀਨੀਅਨ ਕਾਇਮ ਕੀਤੇ ਗਏ ?-15ਅਗਸਤ 1947 ਈ.
21. ਭਾਰਤ ਦੇ ਦੋ ਨਵੇਂ ਡੋਮੀਨੀਅਨ ਕਿਹੜੇ ਸਨ?-ਭਾਰਤ ਅਤੇ ਪਾਕਿਸਤਾਨ
22. ਭਾਰਤ ਅਤੇ ਪਾਕਿਸਤਾਨ ਦੇ ਸੁਤੰਤਰ ਰਾਜ ਕਿਹੜੇ ਐਕਟ ਅਨੁਸਾਰ ਹੋਂਦ ਵਿੱਚ ਆਏ ?-ਭਾਰਤੀ ਸੁਤੰਤਰਤਾ ਐਕਟ 1947 ਈ.
23. ਕਿਹੜੇ ਰਾਜਾਂ ਦੇ ਪ੍ਰਾਂਤਾਂ ਦੀ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਹੋਈ?-ਬੰਗਾਲ ਅਤੇ ਪੰਜਾਬ ਦੇ ਪ੍ਰਾਂਤਾਂ ਦੀ
24. “ਭਾਰਤੀ ਬਟਵਾਰੇ ਦੀ ਨੀਂਹ ਮੇਰੇ ਮ੍ਰਿਤਕ ਸਰੀਰ ਉੱਪਰ ਰੱਖੀ ਜਾਏਗੀ “ਇਹ ਸ਼ਬਦ ਕਿਸਨੇ ਕਹੇ ਸੀ?-ਮਹਾਤਮਾ ਗਾਂਧੀ
25. ਭਾਰਤ ਕਦੋਂ ਅਜ਼ਾਦ ਹੋਇਆ ?-15
ਅਗਸਤ 1947 ਈ.
26. ‘ਲੰਗੜਾ ,ਲੂਲਾ ਅਤੇ ਕੀਟ -ਖਾਧਾ ਪਾਕਿਸਤਾਨ ਹੀ ਮਿਲਿਆ ‘ਇਹ ਕਿਸਦੇ ਵਿੱਚਾਰ ਸਨ?-ਮੁਹੰਮਦ ਅਲੀ ਜਿੱਨਾਹ
27. ਪੱਛਮੀ ਪੰਜਾਬ ਤੋਂ ਲਗਭਗ ਕਿੰਨੇ ਗ਼ੈਰ -ਮੁਸਲਮਾਨ ਪੂਰਬੀ ਪੰਜਾਬ (ਭਾਰਤ) ਵਿੱਚ ਆਏ ਸਨ?-38 ਲੱਖ
28. ਪੂਰਬੀ ਪੰਜਾਬ ਤੋਂ ਲਗਭਗ ਕਿੰਨੇ ਮੁਸਲਮਾਨ ਪਾਕਿਸਤਾਨ ਨੂੰ ਚਲੇ ਗਏ ? 44 ਲੱਖ
29. “ਪੰਜਾਬ ਦੇ ਬਟਵਾਰੇ ਕਾਰਣ ਲੋਕਾਂ ਦਾ ਇੰਨੇ ਵੱਡੇ ਪੈਮਾਨੇ ਤੇ ਪਰਵਾਸ ਹੋਇਆ ਕਿ ਜਿਸ ਦੀ ਮਿਸਾਲ ਵਿਸ਼ਵ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।ਇਹ ਕਿਸਦਾ ਕਥਨ ਹੈ?-ਓ.ਐਚ.ਕੇ ਸਪੇਟ
30. ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਭਾਰਤ ਦੀ ਕੇਂਦਰੀ ਸਰਕਾਰ ਅਤੇ ਪੂਰਬੀ ਪੰਜਾਬ ਦੀ ਸਰਕਾਰ ਨੇ ਕੀ ਸਥਾਪਿਤ ਕੀਤਾ ?-ਵਿਸ਼ੇਸ਼ ਪੁਨਰ -ਵਾਸ ਵਿਭਾਗ

ਪ੍ਰੋ.ਗਗਨਦੀਪ ਕੌਰ ਧਾਲੀਵਾਲ