You are here

ਪੰਜਾਬ

ਸਮਾਜ ਸੇਵੀ ਬਾਬਾ ਜੰਗ ਸਿੰਘ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਘਰੇਲੂ ਵਰਤੋਂ ਦਾ ਸਾਮਾਨ ਭੇਟ

ਲੋੜਵੰਦ ਲੋਕਾਂ ਦੀ ਭਲਾਈ ਸਮਾਜ ਸੇਵਾ ਦੇ ਕਾਰਜ ਵਿੱਚ  ਵੱਡਮੁੱਲਾ ਯੋਗਦਾਨ ਪਾਉਣਾ ਸਮੇਂ ਦੀ ਮੁੱਖ ਲੋੜ.ਬਾਬਾ ਜੰਗ ਸਿੰਘ ਦੀਵਾਨਾ                                      

ਮਹਿਲ ਕਲਾਂ, 20 ਅਗਸਤ (ਡਾਕਟਰ ਸੁਖਵਿੰਦਰ ਸਿੰਘ )-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਦੇ ਮੁਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਪਿੰਡ ਦੀਵਾਨਾ ਵਿਖੇ ਚਾਰ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਘਰੇਲੂ ਵਰਤੋਂ ਦਾ ਸਮਾਨ ਭੇਟ ਕੀਤਾ ਗਿਆ | ਇਸ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਸਥਾਨ ਤੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਦੀ ਵਿੱਢੀ ਗਈ ਮੁਹਿੰਮ ਤਹਿਤ  ਅੱਜ ਪਿੰਡ ਢਿਲਵਾਂ ਫ਼ਰੀਦਕੋਟ ਦੀਆਂ ਦੋ ਲੋੜਵੰਦ ਲੜਕੀਆਂ ਤੋਂ ਇਲਾਵਾ ਪਿੰਡ ਮਾਛੀਕੇ ਅਤੇ ਪਿੰਡ ਸਮਾਧ ਭਾਈ ਦੀ ਇਕ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਡੇਰੇ ਵਲੋਂ ਐੱਨ.ਆਰ.ਆਈਜ਼. ਦੇ ਸਹਿਯੋਗ ਨਾਲ ਪੱਖੇ, ਸੂਟ ਤੋਂ ਇਲਾਵਾ ਹੋਰ ਘਰੇਲੂ ਵਰਤੋਂ ਸਮਾਨ ਅਤੇ ਨਗਦ ਰਾਸ਼ੀ ਭੇਟ ਕੀਤੀ ਗਈ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵਾ ਦੇ ਕਾਰਜ ਕਰਨ ਲਈ ਸਾਨੂੰ ਸਾਰੇ ਅੱਗੇ ਆ ਕੇ ਵਡਮੁੱਲਾ ਯੋਗਦਾਨ ਪੌਣਾਂ ਸਮੇਂ ਦੀ ਮੁੱਖ ਲੋੜ ਹੈ  ਇਸ ਮੌਕੇ ਸੁਰਜੀਤ ਸਿੰਘ ਗਹਿਲ, ਅਰਵਿੰਦਰ ਸਿੰਘ ਯੂ.ਐੱਸ.ਏ, ਬਲਜੀਤ ਸਿੰਘ ਕੈਨੇਡਾ, ਡਾ: ਗੁਰਿੰਦਰ ਸਿੰਘ, ਬਲਜੀਤ ਸਿੰਘ, ਡਾ: ਗਗਨਦੀਪ ਸਿੰਘ, ਬੇਅੰਤ ਸਿੰਘ, ਜਸਪ੍ਰੀਤ ਸਿੰਘ ਫ਼ੌਜੀ, ਹਰਪਾਲ ਸਿੰਘ, ਦਰਸ਼ਨ ਸਿੰਘ, ਨਰਿੰਦਰ ਕੌਰ, ਸੋਨੂੰ ਕੈਨੇਡਾ, ਦਰਸ਼ਨ ਸਿੰਘ ਸੋਹੀ, ਰਣਜੀਤ ਸਿੰਘ ਰਾਣਾ, ਟੇਕ ਸਿੰਘ ਤੇ ਪਾਲੀ ਵਜੀਦਕੇ ਆਦਿ ਹਾਜ਼ਰ

ਕੀ ਸਕੂਲੀ ਸਿੱਖਿਆ ਪੂਰਨ ਧਰਮ-ਨਿਰਪੱਖ ਨਹੀਂ ਹੋਣੀ ਚਾਹੀਦੀ? ✍️ ਗੋਬਿੰਦਰ ਸਿੰਘ ਢੀਂਡਸਾ

ਭਾਰਤੀ ਸੰਵਿਧਾਨ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ‘ਧਰਮ-ਨਿਰਪੱਖ’ ਸ਼ਬਦ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੇਂ ਸੰਸ਼ੋਧਨ (1976) ਦੁਆਰਾ ਸ਼ਾਮਿਲ ਕੀਤਾ ਗਿਆ ਸੀ ਇਸ ਲਈ ਭਾਰਤ ਦਾ ਕੋਈ ਅਧਿਕਾਰਿਕ ਰਾਜ ਧਰਮ ਨਹੀਂ ਹੈ। ਲੋਕਤੰਤਰ ਵਿੱਚ ਧਰਮ ਤੋਂ ਰਾਜ ਨੂੰ ਵੱਖਰਾ ਰੱਖਣ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਲੋਕਾਂ ਦੇ ਨਿੱਜੀ ਤੌਰ ਤੇ ਧਾਰਮਿਕ ਚੋਣ ਦੇ ਅਧਿਕਾਰ ਦੀ ਰੱਖਿਆ ਕੀਤੀ ਜਾ ਸਕੇ, ਹਰ ਵਿਅਕਤੀ ਆਪਣੀ ਆਸਥਾ ਅਨੁਸਾਰ ਧਰਮ ਅਪਣਾ ਸਕੇ।

ਮੌਜੂਦਾ ਸਮੇਂ ਦੌਰਾਨ ਸਰਕਾਰੀ ਸਕੂਲਾਂ ਨਾਲੋਂ ਨਿੱਜੀ (ਪ੍ਰਾਈਵੇਟ) ਸਕੂਲਾਂ ਦਾ ਬੋਲਬਾਲਾ ਜ਼ਿਆਦਾ ਹੈ। ਇਹ ਸਪੱਸ਼ਟ ਵੇਖਣ ਨੂੰ ਮਿਲਦਾ ਹੈ ਕਿ ਵੱਖ-ਵੱਖ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਵਿੱਚ ਆਪਣੇ ਆਪਣੇ ਧਰਮ ਵਿਸ਼ੇਸ਼ ਵੱਲ ਝੁਕਾ ਸਦਕਾ, ਸਕੂਲੀ ਸਿੱਖਿਆ ਵਿੱਚ ਸੰਬੰਧਤ ਧਰਮ ਦਾ ਏਕਾਧਿਕਾਰ ਰਹਿੰਦਾ ਹੈ, ਉਹਨਾਂ ਦੀਆਂ ਸਕੂਲੀ ਪ੍ਰਾਥਨਾਵਾਂ ਅਤੇ ਹੋਰ ਗਤੀਵਿਧੀਆਂ ਸੰਬੰਧਤ ਧਰਮ ਦਾ ਪ੍ਰਤੀਨਿਧਤਵ ਕਰਦੀਆਂ ਹਨ।। ਭਾਰਤੀ ਸੰਵਿਧਾਨ ਦੇ ਅਨੁਛੇਦ 28(1) ਤਹਿਤ ਸਰਕਾਰੀ  ਸਕੂਲਾਂ ਵਿੱਚ ਧਾਰਮਿਕ ਨਿਰਦੇਸ਼ ਦੇਣ ਤੇ ਪੂਰਨ ਪਾਬੰਦੀ ਹੈ ਪਰੰਤੂ ਅਨੁਛੇਦ 28(3) ਤਹਿਤ ਮਾਨਤਾ ਪ੍ਰਾਪਤ ਸਕੂਲਾਂ ਅਤੇ ਸਰਕਾਰੀ ਆਰਥਿਕ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਮਾਪਿਆਂ ਦੀ ਸਹਿਮਤੀ ਨਾਲ ਧਾਰਮਿਕ ਨਿਰਦੇਸ਼ ਦੇਣ ਦੀ ਆਗਿਆ ਦਿੰਦਾ ਹੈ।

ਸਕੂਲਾਂ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਸਵੱਸਥ ਸਮਾਜ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਸਕੂਲ ਧਰਮ ਨਿਰਪੱਖ ਹੋਣ, ਉਹਨਾਂ ਉੱਪਰ ਕਿਸੇ ਧਰਮ ਦਾ ਖਾਸ ਪ੍ਰਭਾਵ ਨਾ ਹੋਵੇ ਤਾਂ ਜੋ ਵਿਦਿਆਰਥੀਆਂ ਦਾ ਖੁੱਲ੍ਹੇ ਮਾਹੌਲ ਵਿੱਚ ਉਚਿਤ ਵਿਕਾਸ ਹੋ ਸਕੇ। ਧਰਮ ਨਿਰਪੱਖ ਸਕੂਲੀ ਸਿੱਖਿਆ ਤੋਂ ਭਾਵ ਜੋ ਕਿਸੇ ਵੀ ਧਾਰਮਿਕ ਸਿਧਾਂਤ ਤੋਂ ਪੂਰੀ ਤਰ੍ਹਾਂ ਲ਼ਾਂਭੇ ਹੈ ਅਤੇ ਜੋ ਵਿਗਿਆਨਕ ਤਰੱਕੀ ਦੇ ਨਤੀਜਿਆਂ 'ਤੇ ਅਧਾਰਤ ਹੈ, ਅਗਿਆਨਤਾ ਅਤੇ ਇਸ ਦੇ ਪ੍ਰਭਾਵਾਂ ਜਿਵੇਂ ਕਿ ਗੁਲਾਮਤਾ, ਕੱਟੜਤਾ ਅਤੇ ਪੱਖਪਾਤ ਦੇ ਵਿਰੁੱਧ ਲੜਦੀ ਹੈ।

ਧਰਮ ਅਤੇ ਧਾਰਮਿਕ ਸਿੱਖਿਆ ਵਿਅਕਤੀ ਦਾ ਨਿੱਜੀ ਦਾ ਮਸਲਾ ਹੈ ਅਤੇ ਇਸਨੂੰ ਸਮਾਜ ਤੇ ਸਿੱਧੇ-ਅਸਿੱਧੇ ਢੰਗਾਂ ਨਾਲ ਥੋਪਣਾ ਸਹੀ ਨਹੀਂ। ਜਰਮਨ ਤਾਨਾਸ਼ਾਹ ਅਡੋਲਫ਼ ਹਿਟਲਰ ਨੇ ਕਿਹਾ ਸੀ, ‘ਮੈਨੂੰ ਕਿਤਾਬਾਂ ਤੇ ਨਿਯੰਤ੍ਰਣ ਕਰਨ ਦਿਓ ਅਤੇ ਮੈਂ ਜਰਮਨੀ ਨੂੰ ਕਬਜ਼ੇ ਵਿੱਚ ਕਰ ਲਵਾਂਗਾ।’ ਧਰਮ, ਤਾਨਾਸ਼ਾਹੀ ਚਾਹੁੰਦਾ ਹੈ ਅਤੇ ਸਿੱਖਿਆ ਵਿੱਚ ‘ਧਰਮ ਦੀ ਅਫੀਮ’ ਦਾ ਨਸ਼ਾ ਕਿਸੇ ਵੀ ਸਮਾਜ ਤੇ ਕਾਬੂ ਪਾਉਣ ਦਾ ਸਭ ਤੋਂ ਕਾਰਗਾਰ ਹਥਿਆਰ ਹੈ। 

ਸ਼ਬਦ ‘ਧਰਮ-ਨਿਰਪੱਖ’ ਪਹਿਲੀ ਵਾਰ ਬ੍ਰਿਟਿਸ਼ ਲੇਖਕ ਜਾਰਜ ਜੇਕਬ ਹੋਲਿਓਕੇ ਦੁਆਰਾ 1851 ਵਿੱਚ ਵਰਤਿਆ ਗਿਆ ਸੀ। ਹਾਲਾਂਕਿ ਇਹ ਸ਼ਬਦ ਨਵਾਂ ਸੀ, ਪਰ ਅਜ਼ਾਦ ਵਿਚਾਰਾਂ ਵਾਲਿਆਂ ਦੀ ਆਮ ਧਾਰਣਾ ਉਸ ਉੱਤੇ ਅਧਾਰਿਤ ਸੀ, ਜੋ ਇਤਿਹਾਸ ਵਿੱਚ ਮੌਜੂਦ ਸੀ। ਧਾਰਮਿਕ ਮਜ਼ਹਬ ਨੂੰ ਖਾਰਜ ਕਰਦੇ ਜਾਂ ਉਸ ਦੀ ਆਲੋਚਨਾ ਕਰਨ ਤੋਂ ਬਿਨਾਂ, ਹੋਲਿਓਕੇ ਨੇ ਧਰਮ ਤੋਂ ਅਲਗ ਸਮਾਜਿਕ ਕ੍ਰਮ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਿਚਾਰਾਂ ਨੂੰ ਬਿਆਨ ਕਰਨ ਲਈ ਧਰਮ ਨਿਰਪੱਖਤਾ ਦੀ ਸ਼ਰਤ ਦੀ ਸਿਰਜਣਾ ਕੀਤੀ। 

ਧਰਮ ਨਿਰਪੱਖਤਾ ਇੱਕ ਵਿਚਾਰਧਾਰਕ ਵਰਤਮਾਨ ਹੈ ਜੋ ਇਸ ਗੱਲ ਦਾ ਬਚਾਅ ਕਰਦੀ ਹੈ ਕਿ ਜਨਤਕ ਜੀਵਨ ਵਿੱਚ ਰਾਜ ਅਤੇ ਧਰਮ ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ। ਧਰਮ ਨਿਰਪੱਖਤਾ ਧਾਰਮਿਕ ਸੰਸਥਾਵਾਂ ਦੇ ਜਨਤਕ ਜੀਵਨ ਨੂੰ ਪ੍ਰਭਾਵਿਤ ਕਰਨ ਤੋਂ ਦੂਰ ਰਹਿਣ ਦੀ ਮਹੱਤਤਾ ਵੱਲ ਇਸ਼ਾਰਾ ਕਰਦੀ ਹੈ। ਫਰਾਂਸ ਵਿੱਚ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਰਾਜ ਚਰਚ ਤੋਂ ਵੱਖ ਹੋਣਾ ਸ਼ੁਰੂ ਹੋ ਗਿਆ ਅਤੇ ਇੱਕ ਪਹਿਲੂ ਜੋ ਇਸ ਨਵੀਂ ਪ੍ਰਣਾਲੀ ਨੇ ਲਾਗੂ ਕੀਤਾ ਸੀ, ਉਹ ਸੀ ਧਰਮ ਨਿਰਪੱਖ ਸਕੂਲਾਂ ਅਤੇ ਯੂਨੀਵਰਸਿਟੀਆਂ ਦਾ ਹੋਣਾ, ਭਾਵ ਧਾਰਮਿਕ ਸਿਖਲਾਈ ਜਾਂ ਸਮੱਗਰੀ ਤੋਂ ਬਿਨਾਂ।

ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਭਾਰਤ ਵਰਗੇ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਧਰਮ-ਨਿਰਪੱਖਤਾ ਐਨੀ ਕਮਜ਼ੋਰ ਨੀਂਹ ਤੇ ਕਿਉਂ ਖੜੀ ਹੈ? ਜਿਵੇਂ ਕਿਹਾ ਜਾਂਦਾ ਹੈ ਕਿ ਧਰਮ ਇੱਕ ਹੱਦ ਤੱਕ ਲੋਕਾਂ ਨੂੰ ਜੋੜਦਾ ਹੈ, ਆਪਣੇ ਹੀ ਧਰਮ ਦੀ ਸਰਵ-ਉੱਚਤਾ, ਕੱਟੜਪੁਣਾ ਆਉਂਦੇ ਹੀ ਉਹ ਸਵੱਸਥ ਸਮਾਜ ਦਾ ਵਿਰੋਧੀ ਹੋ ਨਿਬੜਦਾ ਹੈ। ਸਕੂਲੀ ਧਾਰਮਿਕ ਸਿੱਖਿਆ ਵਿੱਚ ਪਿਆਰ, ਸ਼ਾਂਤੀ-ਅਹਿੰਸਾ ਅਤੇ ਇਨਸਾਨੀਅਤ ਦੀ ਗਾਰੰਟੀ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਅਜਿਹੀ ਸਿੱਖਿਆ ਨੂੰ ਸਕੂਲੀ ਸਿੱਖਿਆ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਯੋਗ ਅਤੇ ਅਗਾਂਹਵਧੂ ਸਿੱਖਿਆ ਦਿੱਤੀ ਜਾ ਸਕੇ ਜੋ ਉਹਨਾਂ ਦੇ ਵਿਕਾਸ ਦੇ ਨਾਲ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਸਹਾਈ ਹੋਵੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਮੋਬਾਇਲ ਨੰਬਰ – 92560-66000

 

 

  ਨਾਨਕਸਰ ਤੋਂ ਝੋਰੜਾਂ ਰੋਡ 'ਤੇ ਪ੍ਰੀਮਕਿਸ ਪਾਉਣ ਦਾ ਬੀਬੀ ਮਾਣੂੰਕੇ ਵੱਲੋਂ ਉਦਘਾਟਨ

ਜਗਰਾਉ,ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਨਾਨਕਸਰ ਤੋਂ ਝੋਰੜਾਂ ਤੱਕ ਵਾਇਆ ਕਾਉਂਕੇ ਕਲਾਂ, ਡੱਲਾ, ਦੇਹੜਕਾ, ਮਾਣੂੰਕੇ ਆਦ ਿਪੰਿਡਾਂ ਵਚਿਕਾਰ ਦੀ ਲੰਘਦੀ 22.63 ਕਲਿੋ ਮੀਟਰ ਲੰਮੀ ਸੜਕ ਉਪਰ ਪ੍ਰੀਮਕਿਸ ਪਾ ਕੇ ਤਆਿਰ ਕਰਨ ਦਾ ਉਦਘਾਟਨ ਅੱਜ ਵਧਿਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਰੀਬਨ ਕੱਟਕੇ ਕੀਤਾ ਗਆਿ। ਇਹ ਸੜਕ ਮੰਡੀਕਰਨ ਬੋਰਡ ਪੰਜਾਬ ਵੱਲੋਂ ਤਆਿਰ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਅਧਕਿਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਆਿ ਕ ਿਗੁਰਦੁਆਰਾ ਨਾਨਕਸਰ ਵਖਿੇ ਰੋਜ਼ਾਨਾਂ ਵੱਡੀ ਗਣਿਤੀ ਵੱਿਚ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਅਤੇ ਅੱਗੇ ਬਾਬਾ ਨੰਦ ਸੰਿਘ ਜੀ ਦੇ ਬਰਸੀ ਸਮਾਗਮ ਆ ਰਹੇ ਹਨ। ਇਸ ਲਈ ਬਰਸੀ ਸਮਾਗਮਾਂ ਤੋਂ ਪਹਲਿਾਂ-ਪਹਲਿਾਂ ਹਰ ਹਾਲਤ ਵੱਿਚ ਪ੍ਰੀਮਕਿਸ ਪਾ ਕੇ ਸੜਕ ਤਆਿਰ ਕੀਤੀ ਜਾਵੇ, ਤਾਂ ਜੋ ਬਰਸੀ ਸਮਾਗਮਾਂ ਵੱਿਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਸਿੇ ਪ੍ਰੇਸ਼ਾਨੀ ਦਾ ਸਾਹਮਣਾਂ ਨਾ ਕਰਨਾ ਪਵੇ। ਇਸ ਮੌਕੇ ਵਧਿਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਆਿ ਕ ਿਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜੰਗੀ ਪੱਧਰ ਤੇ ਵਕਿਾਸ ਕਾਰਜਾਂ ਵੱਿਚ ਜੁਟੀ ਹੋਈ ਹੈ ਅਤੇ ਜੋ ਵੀ ਸੜਕਾਂ ਟੁੱਟ ਚੁੱਕੀਆਂ ਸਨ, ਉਹਨਾਂ ਨੂੰ ਨਵੇਂ ਸਰਿੇ ਤੋਂ ਤਆਿਰ ਕੀਤਾ ਜਾ ਰਹਿਾ ਹੈ ਅਤੇ ਜੋ ਸੜਕਾਂ 9 ਫੁੱਟ ਚੌੜੀਆਂ ਬਣੀਆਂ ਸਨ, ਉਹਨਾਂ ਨੂੰ ਵੀ 18 ਫੁੱਟ ਚੌੜਾ ਕੀਤਾ ਜਾ ਰਹਿਾ ਹੈ, ਤਾਂ ਜੋ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵੱਿਚ ਕਸਿੇ ਮੁਸ਼ਕਲ ਦਾ ਸਾਹਮਣਾਂ ਨਾ ਕਰਨਾ ਪਵੇ। ਉਨ੍ਹਾ ਕਿਹਾ ਕ ਿਮਾਨਯੋਗ ਮੁੱਖ ਮੰਤਰੀ ਵੱਲੋਂ ਸੰਗਤਾਂ ਦੀ ਸ਼ਰਧਾ ਅਤੇ ਸਤਕਿਾਰ ਨੂੰ ਧਆਿਨ ਵੱਿਚ ਰੱਖਦੇ ਹੋਏ ਗੁਰਦੁਆਰਾ ਸ੍ਰੀ ਫਤਹਗਿੜ੍ਹ ਸਾਹਬਿ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਚੌੜੀਆਂ ਅਤੇ ਨਵੀਂਆਂ ਬਨਾਉਣ ਲਈ ਯਤਨ ਆਰੰਭ ਦੱਿਤੇ ਹਨ ਅਤੇ ਇਹਨਾਂ ਸੜਕਾਂ ਦੀ ਨਗਿਰਾਨੀ ਮਾਨਯੋਗ ਮੁੱਖ ਮੰਤਰੀ ਸਾਹਬਿ ਖੁਦ ਕਰ ਰਹੇ ਹਨ, ਕਉਿਂਕ ਿਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਕਿ ਭਾਵਨਾਵਾਂ ਦਾ ਸਤਕਿਾਰ ਕਰਦੀ ਹੈ। ਬੀਬੀ ਮਾਣੂੰਕੇ ਨੇ ਕਿਹਾ ਕ ਿਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਜੋ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਹਨਾਂ ਦਾ ਮਆਿਰ ਲੋਕ ਖੁਦ ਵੇਖ ਸਕਦੇ ਹਨ । ਉਹਨਾਂ ਆਖਆਿ ਕ ਿਅਸੀਂ ਸਆਿਸਤ ਵੱਿਚ ਕਮਸ਼ਿਨ ਲਈ ਨਹੀਂ, ਬਲਕ ਿਮਸ਼ਿਨ ਲਈ ਆਏ ਹਾਂ ਅਤੇ ਲੋਕਾਂ ਦਾ ਪੈਸਾ ਲੋਕਾਂ ਉਪਰ ਹੀ ਲਗਾਇਆ ਜਾਵੇਗਾ। ਜੇਕਰ ਕੋਈ ਅਧਕਿਾਰੀ ਸਰਕਾਰੀ ਪੈਸੇ ਦਾ ਦੁਰ-ਉਪਯੋਗ ਕਰੇਗਾ, ਉਸ ਨੂੰ ਬਖਸ਼ਆਿ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾ ਨਾਲ ਮੰਡੀਕਰਨ ਬੋਰਡ ਦੇ ਮੁੱਖ ਇੰਜਨੀਅਰ ਜਤੰਿਦਰ ਸੰਿਘ, ਐਕਸੀਅਨ ਅਮਨਦੀਪ ਸੰਿਘ, ਐਸ.ਡੀ.ਓ.ਜਤਨਿ ਸੰਿਗਲਾ, ਪਰਮੰਿਦਰ ਸੰਿਘ ਢੋਲਣ ਜੇਈ, ਕੁਲਵੰਿਦਰ ਸੰਿਘ ਕਾਲਾ, ਰਛਪਾਲ ਸੰਿਘ ਜਗਰਾਉਂ ਅਤੇ ਵੱਡੀ ਗਣਿਤੀ ਵੱਿਚ ਨਾਨਕਸਰ ਦੀਆਂ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸ਼ਨ:-ਸੜਕ ਬਣਾਉਣ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਹੋਏ

ਸੀ ਪੀ ਆਈ (ਐਮ) ਨੇ ਹਮੇਸਾ ਹੀ ਦੱਬੇ ਕੁੱਚਲੇ ਲੋਕਾ ਦੀ ਗੱਲ ਕੀਤੀ ਹੈ-ਕਾਮਰੇਡ ਸੇਖੋਂ

ਜਗਰਾਉ,ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਜਨ-ਵਾਦੀ ਇਸਤਰੀ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਇਕਾਈ ਗਾਲਿਬ ਕਲਾਂ ਦੇ ਪ੍ਰਧਾਨ ਹਰਦੀਪ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਜਨ-ਵਾਦੀ ਇਸਤਰੀ ਸਭਾ ਦੀਆ ਵਰਕਰਾ,ਆਹੁਦੇਦਾਰਾ ਅਤੇ ਮਜਦੂਰਾ ਦੀ ਮੀਟਿੰਗ ਅੱਜ ਪਿੰਡ ਗਾਲਿਬ ਕਲਾਂ ਵਿਖੇ ਹੋਈ।ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਜਦੂਰਾ ਅਤੇ ਮਨਰੇਗਾ ਕਾਮਿਆ ਨੇ ਸਿਰਕਤ ਕੀਤੀ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੀ ਪੀ ਆਈ (ਐਮ)ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿਚ ਭਾਵੇ ਸ਼੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਅਤੇ ਆਪ ਦੀ ਸਰਕਾਰ ਹੋਵੇ ਪਰ ਕਿਸੇ ਵੀ ਸਰਕਾਰ ਨੇ ਮਜਦੂਰਾ ਦੀਆ ਸਮੱਸਿਆਵਾ ਨੂੰ ਹੱਲ ਕਰਨ ਵੱਲ  ਤਵੱਜੋ ਨਹੀ ਦਿੱਤੀ।ਜਿਸ ਕਰਕੇ ਸੂਬੇ ਦਾ ਮਜਦੂਰ ਵਰਗ ਸਰਕਾਰਾ ਦਾ ਲਤਾੜਿਆ ਹੋਇਆ ਖੁਦਕਸੀਆ ਦਾ ਰਸਤਾ ਅਖਤਿਆਰ ਕਰ ਰਿਹਾ ਹੈ।ਉਨ੍ਹਾ ਕਿਹਾ ਕਿ ਅੱਜ ਮਨਰੇਗਾ ਕਾਮਿਆ ਨੂੰ ਇਨ੍ਹਾ ਗਰੀਬ ਵਿਰੋਧੀ ਪਾਰਟੀਆ ਤੋ ਸੁਚੇਤ ਹੋਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਸੀ ਪੀ ਆਈ (ਐਮ)ਨੇ ਮੁੱਢ ਤੋ ਹੀ ਦੱਬੇ ਕੁੱਚਲੇ ਲੋਕਾ ਦੇ ਹੱਕ ਵਿਚ ਆਪਣੀ ਅਵਾਜ ਬੁਲੰਦ ਕੀਤੀ ਹੈ ਕਿਉਕਿ ਸੀ ਪੀ ਆਈ (ਐਮ) ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਸ਼ਹੀਦ ਊਧਮ ਸਿੰਘ ਸੁਨਾਮ,ਗਦਰੀ ਬਾਬਿਆ ਅਤੇ ਇਨਕਲਾਬੀ ਸ਼ਹੀਦਾ ਦੇ ਦਰਸਾਏ ਮਾਰਗ ਤੇ ਚੱਲਣ ਵਾਲੀ ਪਾਰਟੀ ਹੈ।ਉਨ੍ਹਾ ਕਿਹਾ ਕਿ ਅੱਜ ਕੇਂਦਰ ਦੀ ਬੀ ਜੇ ਪੀ ਸਰਕਾਰ ਦੇਸ ਦੇ ਮਜਦੂਰਾ ਦੇ ਹੱਕਾ ਤੇ ਡਾਕੇ ਮਾਰ ਰਹੀ ਹੈ ਅਤੇ ਮਨਰੇਗਾ ਸਕੀਮ ਨੂੰ ਬੰਦ ਕਰਵਾਉਣ ਲਈ ਹੱਥ-ਕੰਡੇ ਵਰਤ ਰਹੀ ਹੈ।ਜਿਸ ਨੂੰ ਅਸੀ ਕਾਮਜਾਬ ਨਹੀ ਹੋਣ ਦੇਵਾਗੇ।ਉਨ੍ਹਾ ਸਮੂਹ ਮਜਦੂਰਾ ਅਤੇ ਕਿਸਾਨਾ ਨੂੰ ਅਪੀਲ ਕੀਤੀ ਕਿ ਆਪਣੇ ਹੱਕਾ ਲਈ ਲਾਲ ਝੰਡੇ ਥੱਲੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਦੇਸ ਵਿਰੋਧੀ ਅਤੇ ਔਰਤ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜਨ-ਵਾਦੀ ਇਸਤਰੀ ਸਭਾ ਵੱਲੋ ਜਿਿਲ੍ਹਆ ਦੇ ਡਿਪਟੀ ਕਮਿਸਨਰਾ ਰਾਹੀ ਦੇਸ ਦੇ ਰਾਸਤਟਪਤੀ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ ਜਿਨ੍ਹਾ ਤੇ ਸੂਬੇ ਦੀਆ ਔਰਤਾ ਵੱਧ ਤੋ ਵੱਧ ਆਪਣੇ ਦਸਤਖਤ ਕਰਨ,ਇਸ ਮੌਕੇ ਉਨ੍ਹਾ ਸੀ ਪੀ ਆਈ (ਐਮ) ਦੀ ਵਿਚਾਰਧਾਰਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਅੰਤ ਵਿਚ ਸੀ ਪੀ ਆਈ (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਪਿੰਡ ਗਾਲਿਬ ਕਲਾਂ ਵਾਸੀਆ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੀਟਿੰਗ ਨੂੰ ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ,ਜਨ ਵਾਦੀ ਇਸਤਰੀ ਸਭਾ ਜਿਲ੍ਹਾ ਲੁਧਿਆਣਾ ਦੀ ਪ੍ਰਧਾਨ ਹਰਜਿੰਦਰ ਕੌਰ ਬਲੀਪੁਰ ਕਲਾਂ ਅਤੇ ਪ੍ਰਮਜੀਤ ਕੌਰ ਡੱਲਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾ ਨਾਲ ਵਿੱਕੀ ਗਾਲਿਬ,ਜਗਜੀਤ ਸਿੰਘ ਡਾਗੀਆ,ਦਰਬਾਰਾ ਸਿੰਘ,ਚਰਨ ਸਿੰਘ,ਹਾਕਮ ਸਿੰਘ,ਪਾਲ ਸਿੰਘ ਭੰਮੀਪੁਰਾ ਕਲਾਂ,ਪਿਆਰਾ ਸਿੰਘ,ਸੁਖਦੇਵ ਸਿੰਘ,ਮੇਜਰ ਸਿੰਘ,ਗੁਰਦੇਵ ਸਿੰਘ,ਸਰਬਜੀਤ ਕੌਰ ਕਲੇਰ,ਸੁਰਜੀਤ ਸਿੰਘ,ਬਲਪ੍ਰੀਤ ਸਿੰਘ,ਸਿੰਦਰ ਸਿੰਘ,ਗੁਰਬਖਸ ਸਿੰਘ,ਬਿੱਕਰ ਸਿੰਘ,ਚਰਨਜੀਤ ਕੌਰ,ਕਮਲਜੀਤ ਕੌਰ,ਵੀਰਪਾਲ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਰਕਰਾ ਨਾਲ ਮੀਟਿੰਗ ਕਰਦੇ ਹੋਏ।
 

ਛਾਂਦਾਰ ਅਤੇ ਫਲਦਾਰ ਬੂਟੇ ਲਾਏ

 ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਯੂਥ ਆਗੂ ਜੋਰਾ ਸਿੰਘ ਦੀ ਅਗਵਾਈ ਹੇਠ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਆਪ ਆਗੂ ਜਗਰਾਜ ਸਿੰਘ ਪਟਵਾਰੀ ਨੇ ਦੱਸਿਆ ਕਿ ਬੂਟੇ ਲਾਉਣ ਦੀ ਸੁਰੂਆਤ ਪਿੰਡ ਦੇ ਮੇਨ ਬੱਸ ਸਟੈਡ ਤੋ ਕੀਤੀ ਗਈ ਅਤੇ ਅੱਜ ਜਾਮਣ,ਅਮਰੂਦ,ਬੋਹੜ,ਨਿੰਮ,ਪਿੱਪਲ ਆਦਿ ਦੇ ਦੋ ਸੌ ਬੂਟੇ ਲਾਏ ਗਏ।ਉਨ੍ਹਾ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਸੁੱਧ ਅਤੇ ਸਾਫ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਪਿੰਡ ਦੀਆ ਵੱਖ-ਵੱਖ ਸੜਕਾ ਅਤੇ ਕੱਚੇ ਰਸਤਿਆ ਦੇ ਕਿਨਾਰਿਆ ਤੇ ਬੂਟੇ ਲਾਏ ਜਾਣਗੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਰੁੱਖ ਲਾਉਣ,ਪਾਲਣ ਅਤੇ ਰੁੱਖਾ ਨੂੰ ਅੱਗ ਤੋ ਬਚਾਉਣ ਲਈ ਵਿਸ਼ੇਸ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਰਵਜੀਤ ਸਿੰਘ,ਪ੍ਰਿਤਪਾਲ ਸਿੰਘ,ਰਾਣਾ ਸਿੰਘ,ਰਾਜਾ ਸਿੰਘ,ਜਗਸੀਰ ਸਿੰਘ,ਜੋਰਾ ਸਿੰਘ ਖਾਲਸਾ,ਦਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਜੋਰਾ ਸਿੰਘ ਅਤੇ ਜਗਰਾਜ ਸਿੰਘ ਪਟਵਾਰੀ ਫਲਦਾਰ ਬੂਟੇ ਲਾਉਦੇ ਹੋਏ

ਫਰੀ ਮੈਡੀਕਲ ਕੈਂਪ ਲਗਾ ਕੇ ਮਨਾਇਆ ਧੀ ਦਾ ਜਨਮ ਦਿਨ

ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪ੍ਰਸਿੱਧ ਡਾਕਟਰ ਕਮਲਜੀਤ ਕੌਰ ਵੱਲੋ ਆਪਣੀ ਧੀ ਗਰੀਸਾ ਕੁਮਾਰੀ ਦੇ ਜਨਮ ਦਿਨ ਮੌਕੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਕੈਪ ਦਾ ਉਦਘਾਟਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਚੈਅਰਮੈਨ ਗੇਜਾ ਰਾਮ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ 160 ਵਿਅਕਤੀਆ ਨੇ ਕੈਂਪ ਦਾ ਲਾਹਾ ਪ੍ਰਾਪਤ ਕੀਤਾ,ਜਿਨ੍ਹਾ ਨੂੰ ਮੌਕੇ ਤੇ ਹੀ ਫਰੀ ਦਵਾਈਆ ਦਿੱਤੀਆ ਗਈਆ।ਇਸ ਮੌਕੇ ਚੈਅਰਮੈਨ ਗੇਜਾ ਰਾਮ ਨੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਬੋਝ  ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਤੇ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ।ਇਸ ਕਰਕੇ ਸਾਨੂੰ ਧੀਆ ਨੂੰ ਬਰਾਬਰਤਾ ਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ।ਅੰਤ ਵਿਚ ਚੈਅਰਮੈਨ ਗੇਜਾ ਰਾਮ ਨੂੰ ਕੈਪ ਦੇ ਮੁੱਖ ਪ੍ਰਬੱਧਕ ਡਾਕਟਰ ਕਮਲਜੀਤ ਕੌਰ,ਗੋਰਵ ਕੁਮਾਰ ਅਤੇ ਦਰਬਾਰਾ ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗਰੀਸਾ ਕੁਮਾਰੀ,ਗਿਆਨੀ ਭਜਨ ਸਿੰਘ ਖਾਲਸਾ,ਬਲਰਾਜ ਸਿੰਘ,ਸੰਦੀਪ ਸਿੰਘ,ਬਾਵਾ ਸਿੰਘ,ਗੁਰਜੰਟ ਸਿੰਘ,ਸੁਖਦੀਪ ਸਿੰਘ,ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਚੈਅਰਮੈਨ ਗੇਜਾ ਰਾਮ ਕੈਂਪ ਦਾ ਉਦਘਾਟਨ ਕਰਦੇ ਹੋਏ

 ਗ੍ਰੀਨ ਮਿਸ਼ਨ ਤਹਿਤ ਪਿੰਡ ਵਿੱਚ ਬੂਟੇ ਲਗਾਏ ਗਏ

  ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਵਿੱਚ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਅਤੇ ਜੀ ਓ ਜੀ ਜਗਤਾਰ ਸਿੰਘ ਦੀ ਅਗਵਾਈ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਗ੍ਰੀਨ ਮਿਸਨ ਤਹਿਤ ਬੂਟੇ ਲਗਾਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਖਾਲੀ ਜਗਾ੍ਹ ਤੇ ਛਾਂਦਾਰ,ਫੁੱਲਦਾਰ ਅਤੇ ਫਲਾਂ ਵਾਲੇ 250 ਬੂਟੇ ਲਗਾਏ ਗਏ ਹਨ । ਉਹਨਾਂ ਸਮੂਹ ਨਗਰ ਨਿਵਾਸੀਆਂ ਨੂੰ ਇਹਨਾਂ ਬੂਟਿਆਂ ਦੀ ਸ਼ਾਂਭ ਸੰਭਾਲ ਕਰਨ ਦੀ ਅਪੀਲ਼ ਕੀਤੀ ਅਤੇ ਬੂਟਿਆਂ ਨੂੰ ਅਵਾਰਾ ਪਸੂਆਂ ਤੋਂ ਬਚਾਉਣ,ਪਾਣੀ ਅਤੇ ਖਾਦ ਆਦਿ ਦੀ ਨਿਗਰਾਨੀ ਕਰਨ ਦੀ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਐੱਚ ਗਰੁੱਪ ਕੁਆਰਡੀਨੇਟਰ ਸੂਬੇਦਾਰ ਗੁਰਮੇਲ ਸਿੰਘ,ਸੂਬੇਦਾਰ ਜਗਜੀਤ ਸਿੰਘ,ਜੀਓਜੀ ਸੁਖਦੇਵ ਸਿੰਘ ਬੱਸੀਆਂ,ਜਗਸੀਰ ਸਿੰਘ ਰਾਹਲ,ਸੂਬੇਦਾਰ ਅਵਤਾਰ ਸਿੰਘ,ਜੁਗਿੰਦਰ ਸਿੰਘ ਰਾਹਲ,ਗੁਰਚਰਨ ਸਿੰਘ ਹਾਂਸ,ਪ੍ਰਮਜੀਤ ਕੌਰ ਅਤੇ ਮਨਰੇਗਾ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ:-ਬੂਟੇ ਲਾਉਣ ਸਮੇਂ ਪਿੰਡ ਜੱਟਪੁਰਾ ਵਾਸੀ

ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿਓ-ਕਿਰਤੀ ਕਿਸਾਨ ਯੂਨੀਅਨ 

ਗ੍ਰਿਫਤਾਰੀ ਲਈ ਥਾਣੇ ਮੂਹਰੇ ਧਰਨਾ ਲਗਾਤਾਰ ਜਾਰੀ!

ਜਗਰਾਉਂ 20 ਅਗਸਤ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਪੰਜਾਬ ਦੀ "ਮਾਨ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਇਹ ਵਿਚਾਰ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿਚ ਸਥਾਨਕ ਸਿਟੀ ਥਾਣੇ ਮੂਹਰੇ ਲੱਗੇ ਪੱਕਾ ਮੋਰਚਾ ਲਗਾਈ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕਿਸਾਨ ਸਭ‍ਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਹੇ। ਉਨ੍ਹਾਂ ਕਿਹਾ ਪੀੜ੍ਹਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਬਦਲਾ ਦੇ ਨਾਮ ਸਤਾ 'ਚ ਆਈ "ਆਪ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼ ) ਦੇ ਆਗੂ ਬਲਦੇਵ ਸਿੰਘ, ਏਟਕ ਆਗੂ ਜਗਦੀਸ਼ ਸਿੰਘ, ਜ਼ਬਰ ਜੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੁਲਵੰਤ ਕੌਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ਤੇ ਬੈਠੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਆਗੂ ਬਖਤੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਵੀ ਨੇ ਗ੍ਰਹਿ  ਮੰਤਰੀ ਪੰਜਾਬ ਤੋਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਗਰੀਬ ਪਰਿਵਾਰ ਨੇ ਆਪਣੇ ਖੂਨ ਨਾਲ ਖਤ ਲਿਖ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਵੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਪੀੜ੍ਹਤ ਪਰਿਵਾਰ ਨੂੰ ਕੋਈ ਇਨਸਾਫ਼ ਦੀ ਕਿਰਨ ਨਜ਼ਰ ਨਹੀਂ ਆ ਰਹੀ। ਜਿਸ ਕਾਰਨ ਪਰਿਵਾਰ ਅਤੇ ਧਰਨਾਕਾਰੀ ਲੋਕਾਂ ਦਾ ਕਾਨੂੰਨ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ।  ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 2005 ਤੋਂ ਹੀ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਪਰ ਪੱਲੇ ਕੁੱਝ ਨਹੀਂ ਪਿਆ ਫਿਰ ਵੀ ਉਹ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜਦੇ ਰਹਿਣਗੇ ਤੇ ਨਿਆਂ ਦੀ ਪ੍ਰਾਪਤੀ ਤੱਕ ਲੜ੍ਹਣਗੇ। ਇਸ ਸਮੇਂ  ਰੂਪ ਸਿੰਘ ਝੋਰੜਾਂ, ਮਨੋਹਰ ਸਿੰਘ ਝੋਰੜਾਂ, ਕੁੰਢਾ ਸਿੰਘ ਕਾਉਂਕੇ, ਝੰਡਾ ਸਿੰਘ ਲੀਲ੍ਹਾ ਨੇ ਵੀ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਰਨੈਲ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਬੱਬੀ ਜਗਰਾਉਂ, ਅਵਤਾਰ ਸਿੰਘ ਠੇਕੇਦਾਰ ਵੀ ਹਾਜ਼ਰ ਰਹੇ।

ਸਰੀ ਆਈਲੈੱਟਸ ਐਂਡ ਇਮੀਗ੍ਰੇਸ਼ਨ ਸੈਂਟਰ ਵੱਲੋਂ ਯੂ ਕੇ ਦਾ ਵਿਜ਼ਟਰ ਵੀਜ਼ਾ ਲਗਾਇਆ  

ਜਗਰਾਉ 20 ਅਗਸਤ (ਅਮਿਤਖੰਨਾ)ਜਗਰਾਉਂ ਦੀ ਮੰਨੀ ਪ੍ਰਸਿੱਧ ਸੰਸਥਾ ਸਰੀ ਆਇਲਟਸ ਐਂਡ ਇਮੀਗਰੇਸ਼ਨ ਸੈਂਟਰ ਵੱਲੋਂ  15 ਦਿਨਾਂ ਵਿਚ ਯੂਕੇ ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ  ਇਹ ਵਿਜ਼ਟਰ ਵੀਜ਼ਾ ਮਨਦੀਪ ਕੌਰ  ਅਤੇ ਨਿਰਮਲਜੀਤ ਕੌਰ ਦੋਨੋਂ ਸਕੀਆਂ ਭੈਣਾਂ ਦਾ ਲਗਾਇਆ ਗਿਆ  ਇਸ ਮੌਕੇ ਸੰਸਥਾ ਦੇ ਐਮਡੀ ਰਮਨ ਅਰੋੜਾ ਨੇ ਕਿਹਾ ਕਿ  ਸਾਡੇ ਸੈਂਟਰ ਵਿਚ ਆਇਲਟਸ ਵੀ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ  ਸਾਡੇ ਸੈਂਟਰ ਵਿਚ ਅਨੇਕਾਂ ਵਿਦਿਆਰਥੀ ਚੰਗੇ   ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾ ਚੁੱਕੇ ਹਨ  ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹਨ

ਆਲ ਇੰਡੀਆ ਹਿਊਮਨ ਰਾਈਟਸ ਨੇ 149 ਵਾਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ  

ਜਗਰਾਉ 20 ਅਗਸਤ (ਅਮਿਤਖੰਨਾ)ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਵਰਗੀ ਰਿਤੂ ਕਤਿਆਲ ਦੀ ਚੌਥੀ ਬਰਸੀ ਤੇ149 ਵਾਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ  ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਦਿਨੇਸ਼ ਕਤਿਆਲ ਜਦਕਿ ਗੈਸਟ ਆਫ ਆਨਰ ਵੰਸ਼ਿਕਾ ਕਤਿਆਲ ਅਤੇ ਰੁਦਰ ਕਤਿਆਲ ਸਰ  ਜਿਨ੍ਹਾਂ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਆਪਣੀ ਨੇਕ ਕਮਾਈ ਚੋਂ ਵੰਡੇਗੀ ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੇ ਸੰਸਥਾ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਐਡਵੋਕੇਟ ਦਿਨੇਸ਼ ਕਤਿਆਲ ਦਾ ਧੰਨਵਾਦ ਕੀਤਾ ਇਸ ਮੌਕੇ ਮਨਜਿੰਦਰ ਪਾਲ ਸਿੰਘ ਹਨੀ, ਰਾਕੇਸ਼ ਮੈਨੀ ,ਰਾਜਨ ਬਾਂਸਲ, ਵਿਨੋਦ ਬਾਂਸਲ , ਦਮਨਦੀਪ ਸਿੰਘ, ਵਿੱਕੀ ਔਲਖ, ਜਸਪਾਲ ਸਿੰਘ,  ਰਾਜਨ ਜੈਨ ,ਐਡਵੋਕੇਟ ਬੀਕੇ ਗੋਇਲ, ਰਜਨੀਸ਼ਪਾਲ ਸਿੰਘ, ਆਦਿ ਮੈਂਬਰਾਂ ਨੇ ਸਵਰਗੀ ਰਿਤੂ ਕਤਿਆਲ ਨੂੰ ਸ਼ਰਧਾਂਜਲੀ ਦਿੱਤੀ ਅੰਤ ਚ ਹਿਊਮਨ ਰਾਈਟਸ ਟੀਮ ਨੇ ਆਏ ਮਹਿਮਾਨਾਂ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ

18 ਵਾਂ ਭੰਡਾਰਾ ਅਤੇ ਜਗਰਾਤਾ 10 ਸਤੰਬਰ ਨੂੰ

 ਜਗਰਾਉ 20 ਅਗਸਤ (ਅਮਿਤਖੰਨਾ)ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 18ਵਾਂ ਭੰਡਾਰਾ ਅਤੇ ਜਗਰਾਤਾ 10 ਸਤੰਬਰ  ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਜਗਰਾਤੇ ਤੇ ਗੌਤਮ ਜਲੰਧਰੀ ਜਲੰਧਰ ਵਾਲੇ ਰਾਤੀਂ 8.30ਵਜੇ ਤੋਂ 12 ਵਜੇ ਤੱਕ  ਅਤੇ ਕਨ੍ਹੱਈਆ ਚੰਚਲ 12ਵਜੇ ਤੋਂ ਲਗਾਤਾਰ ਮਹਾਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ   ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ ਹੋਣਗੇ  ਇਸ ਜਗਰਾਤੇ ਵਿਚ ਮਾਤਾ ਚਿੰਤਪੂਰਨੀ ਦਰਬਾਰ  ਤੋਂ ਪਵਿੱਤਰ ਜੋਤ ਲਿਆਈ ਜਾ ਰਹੀ ਹੈਇਸ ਮੌਕੇ ਜੋਤੀ ਪੂਜਨ ਸੁਰਿੰਦਰ ਕੁਮਾਰ ਗਰਗ ਮੋਹਿਤ ਗਰਗ ਤੀਰਥ ਰਾਮ ਸੁਰਿੰਦਰ ਕੁਮਾਰ ਵਾਲ਼ੇ ਕਰਨਗੇ   ਅਤੇ ਭੰਡਾਰੇ ਦਾ ਉਦਘਾਟਨ ਸ .ਕੁਲਵਿੰਦਰ ਸਿੰਘ ਕਾਲਾ  ਸਾਬਕਾ ਕੌਂਸਲਰ ਕਰਨਗੇ

ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਪਾਇਲ ਘਟਨਾ ਦੀ ਮੈਜਿਸਟ੍ਰੇਸੀ ਜਾਂਚ  ਦੀ ਮੰਗ 

ਜਗਰਾਉਂ , 20 ਅਗਸਤ (ਬਲਦੇਵ ਸਿੰਘ, ਸੁਨੀਲ ਕੁਮਾਰ )ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਨਜ਼ਦੀਕ ਪਿੰਡ ਸਿਹੌੜਾ ਦੇ ਸ਼ਹੀਦਗੜ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਸਤਾਰਾਂ ਸਾਲ ਦੇ ਕਰੀਬ ਪੜਾਉਣ ਦੀ ਸੇਵਾ ਕਰ ਚੁੱਕੇ ਅਤੇ ਇਸ ਸੰਸਥਾ ਦੇ  ਡਾਇਰੈਕਟਰ ਰਹਿ ਚੁੱਕੇ ਇਲਾਕੇ ਦੇ ਹਰਮਨ ਪਿਆਰੇ ਸ ਅਜੀਤ ਸਿੰਘ ਦੀ ਆਮ ਆਦਮੀ ਆਗੂ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਸਾਥੀਆਂ ਸਮੇਤ ਕੁੱਟਮਾਰ ਕੀਤੇ ਜਾਣ ਦੀ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਘੋਰ ਨਿੰਦਾ ਕੀਤੀ ਜਾਂਦੀ ਹੈ। ਯੂਨੀਅਨ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਬਧੇਸ਼ਾ, ਕਮਲਜੀਤ ਮਾਨ, ਰਣਜੀਤ ਲੱਧੜ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਮਲਕੀਤ ਸਿੰਘ ਗਾਲਿਬ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਰੋਹਿਤ ਕੁਮਾਰ, ਅਨੂਪ ਕੁਮਾਰ, ਇੰਦਰਜੀਤ ਸਿੰਗਲਾ ਆਦਿ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੇ ਹੋਏ ਇਸਦੀ ਮੈਜਿਸਟ੍ਰੇਸੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਹਰ ਕੋਈ ਜਣਾ-ਖਣਾ ਆਪਣੇ ਆਪ ਨੂੰ ਆਪ ਅਤੇ ਸਰਕਾਰੀ ਆਗੂ ਕਹਾ ਕੇ ਕੌਮ ਦੇ ਨਿਰਮਾਤਾਵਾਂ ਦੀ ਇੱਜਤ ਨਾਲ਼ ਖਿਲਵਾੜ ਨਾ ਕਰ ਸਕੇ ਅਤੇ ਨਜ਼ਾਇਜ ਪੰਗੇ ਨਾ ਲੈ ਸਕੇ ਅਤੇ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਨਾ ਕਰ ਸਕੇ ।ਅਧਿਆਪਕ ਆਗੂਆਂ  ਨੇ ਕਿਹਾ ਕਿ ਸਕੂਲ ਦੇ ਦਫਤਰ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਅਪਰਾਧੀ ਖਿਲਾਫ ਫੌਰੀ ਤੌਰ ਤੇ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ। ਯੂਨੀਅਨ ਆਗੂਆਂ ਨੇ  ਕਿਹਾ ਕਿ ਜੇ ਚਾਹੁਣ ਤਾਂ ਉਹ ਖ਼ੁਦ ਵੀ ਹੁੱਲੜਬਾਜਾਂ ਨਾਲ ਨਿਪਟ ਸਕਦੇ ਹਨ ਕਿਉਂਕਿ ਅਧਿਆਪਕ ਵਰਗ ਵਿੱਚ ਵੀ ਪਹਿਲਵਾਨਾਂ, ਕਬੱਡੀ ਖਿਡਾਰੀਆਂ, ਵੇਟ ਲਿਫਟਰਾਂ ਅਤੇ ਕਰਾਟੇਕਾਰਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਸਮੂਹ ਅਧਿਆਪਕ ਵਰਗ ਹਰ ਹੀਲੇ ਆਪਣੀ ਸ਼ਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਅੱਗੇ ਤੋਂ ਸਕੂਲਾਂ ਅੰਦਰ ਆ ਕੇ ਸਰੀਰਕ ਹਮਲਾ ਕਰਨ ਵਾਲ਼ੇ ਅਪਰਾਧਿਕ ਹਮਲਾਵਰਾਂ ਨਾਲ਼ ਮੌਕੇ ਤੇ ਹੀ ਨਜਿੱਠ ਲਿਆ ਜਾਵੇਗਾ।*

 ਸ਼ਹੀਦ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ

ਹਠੂਰ,20,ਅਗਸਤ-(ਕੌਸ਼ਲ ਮੱਲ੍ਹਾ)-ਦੇਸ਼ ਦੀ ਆਣ ਅਤੇ ਸਾਨ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੀ ਪਹਿਲੀ ਬਰਸੀ ਪਰਿਵਾਰ ਵੱਲੋ ਪਿੰਡ ਝੋਰੜਾ ਵਿਖੇ ਮਨਾਈ ਗਈ।ਇਸ ਮੌਕੇ ਸਹਿਜ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾ ਦੀ ਬਦੌਲਤ ਅਸੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ।ਉਨ੍ਹਾ ਕਿਹਾ ਕਿ ਸ਼ਹੀਦ ਗੁਰਮੁੱਖ ਸਿੰਘ ਏ ਐਸ ਆਈ ਭਾਵੇ ਸਰੀਰਕ ਤੌਰ ਤੇ ਸਾਡੇ ਵਿਚ ਨਹੀ ਰਹੇ ਪਰ ਉਨ੍ਹਾ ਦੀ ਲਾਸਾਨੀ ਕੁਰਬਾਨੀ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।ਜਦੋ ਵੀ ਪਰਿਵਾਰ ਨੂੰ ਸਾਡੀ ਲੋੜ ਹੋਵੇ ਤਾਂ ਕਿਸੇ ਸਮੇਂ ਵੀ ਸਾਨੂੰ ਮਿਲ ਸਕਦੇ ਹਨ।ਇਸ ਮੌਕੇ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੇ ਪੰਜਾਬ ਸਰਕਾਰ ਵੱਲੋ ਭੇਜਿਆ ਸਨਮਾਨ ਸ਼ਹੀਦ ਦੀ ਧਰਮ ਪਤਨੀ ਨਿਰਮਲ ਕੌਰ ਨੂੰ ਭੇਂਟ ਕੀਤਾ।ਇਸ ਮੌਕੇ ਏ ਐਸ ਆਈ ਦਰਸਨ ਸਿੰਘ ਸੰਧੂ,ਐਸ ਜੀ ਪੀ ਸੀ ਦੇ ਮੈਬਰ ਜਗਜੀਤ ਸਿੰਘ ਤਲਵੰਡੀ,ਦੀਪ ਮਾਣੂੰਕੇ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗ੍ਰਾਮ ਪੰਚਾਇਤ ਝੋਰੜਾ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਝੋਰੜਾ ਦਾ ਨਾਮ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੇ ਨਾਮ ਤੇ ਰੱਖਿਆ ਜਾਵੇ।ਇਸ ਮੌਕੇ ਪਹੁੰਚੀਆ ਵੱਖ-ਵੱਖ ਸਖਸੀਅਤਾ ਨੂੰ ਪਰਿਵਾਰ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਏ ਐਸ ਆਈ ਦਰਸਨ ਸਿੰਘ ਸੰਧੂ ਮਾਣੂੰਕੇ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜੰਗੀਰ ਸਿੰਘ ਬੈਣੀਵਾਲ,ਨਿਰਮਲ ਕੌਰ ਬੈਣੀਵਾਲ,ਗੁਰਨੂਰ ਸਿੰਘ ਬੈਣੀਵਾਲ,ਗੁਰਲੀਨ ਕੌਰ ਬੈਣੀਵਾਲ,ਗੁਰਚਰਨ ਸਿੰਘ,ਗੁਰਚਰਨ ਕੌਰ,ਧਰਮ ਸਿੰਘ,ਕਰਮ ਸਿੰਘ,ਅਜਮੇਰ ਸਿੰਘ,ਧਰਮਪਾਲ ਸਿੰਘ ਚੀਮਾ,ਗੀਤਕਾਰ ਛੱਤਾ ਮਾਣੂੰਕੇ,ਤਰਲੋਚਣ ਸਿੰਘ ਝੋਰੜਾ,ਮਨੋਹਰ ਸਿੰਘ,ਸਮੂਹ ਗ੍ਰਾਮ ਪੰਚਾਇਤ ਝੋਰੜਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਸ਼ਹੀਦ ਦਾ ਪਰਿਵਾਰ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੂੰ ਸਨਮਾਨਿਤ ਕਰਦਾ ਹੋਇਆ।

ਸੀ ਡੀ ਪੀ ਓ ਵਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਜਗਰਾਉਂ , 19 ਅਗਸਤ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਉਪ ਮੰਡਲ ਮੈਜਿਸਟਰੇਟ ਸ੍ਰੀ ਵਿਕਾਸ ਹੀਰਾ ਵਲੋਂ ਡਾਪੋ`ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਹਦਾਇਤਾਂ ਅਨੁਸਾਰ  ਜਾਗਰੂਕਤਾ ਰੈਲੀ ਕੱਢੀ ਗਈ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਜਗਰਾਉਂ ਵਲੋਂ ਡਾਪੋ ਪ੍ਰੋਗਰਾਮ ਦੇ ਤਹਿਤ ਅੱਜ ਇੱਥੇ ਸ੍ਰੀ ਮਤੀ ਚਰਨਜੀਤ ਕੌਰ ਸੀ ਡੀ ਪੀ ਓ ਜਗਰਾਉਂ ਵਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਆਦਰਸ਼ ਕਨਿੰਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿਚ ਵਿਦਿਆਰਥਣਾਂ ਵਲੋਂ ਅਲੱਗ ਅਲੱਗ ਸਲੋਗਨਾਂ ਨਸ਼ਾ ਛਡੋ ਕੋਹੜ ਵੱਢੋ,ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈਦੋ ਇਕ ਕਿਤਾਬ, ਨਸ਼ੇ ਨੂੰ ਭਜਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ,ਬੋਲੇ ਗਏ।ਇਸ ਰੈਲੀ ਵਿਚ ਸੀ ਡੀ ਪੀ ਓ ਵਲੋਂ ਸਲੋਗਨਾਂ ਰਾਹੀ ਬਚਿਆ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਕਰਮਜੀਤ ਕੌਰ ਸੁਪਰਵਾਈਜ਼ਰ, ਜਸਵਿੰਦਰ ਕੌਰ ਅ, ਵਰਕਰ,ਪ੍ਰਿਸੀਪਲ ਸੁਨੀਤਾ ਰਾਣੀ,ਟੀਚਰ ਸਿਫਾਲੀ , ਹਰਦੀਪ ਕੌਰ, ਜੋਤੀ ਰਾਣੀ, ਅਨੀਤਾ ਰਾਣੀ,ਸਰੀਤਾ, ਅਤੇ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ।

ਮਹਿਲ ਕਲਾਂ ਵਿਖੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ

ਪੰਜਾਬ ਸਰਕਾਰ ਵਲੋਂ ਕਾਮਰੇਡ ਦਰਦੀ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ-ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ

ਪਾਸਲਾ, ਬਰਾੜ, ਅਮੋਲਕ ਸਿੰਘ, ਤਲਵੰਡੀ ਆਦਿ ਆਗੂਆਂ ਨੇ ਕੀਤੀ ਸ਼ਮੂਲੀਅਤ  

ਮਹਿਲ ਕਲਾਂ, 19 ਅਗਸਤ (ਡਾ ਸੁਖਵਿੰਦਰ ਸਿੰਘ )-'ਅਜੀਤ' ਦੇ ਪ੍ਰਤੀਨਿਧ ਅਵਤਾਰ ਸਿੰਘ ਅਣਖੀ ਦੇ ਸਤਿਕਾਰਯੋਗ ਵੱਡੇ ਭਰਾ, ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਲੋਕ ਘੋਲ਼ਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ। ਜਿਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫ਼ੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਕੀਤਾ। ਸੀ.ਪੀ.ਆਈ. ਦੇ ਸੂਬਾ ਜਨਰਲ ਸਕੱਤਰ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ. ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਭਾਕਿਯੂ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਦਰਦੀ ਦਾ ਜੀਵਨ ਚੇਤਨ ਮਨੁੱਖ ਦਾ ਜੀਵਨ ਹੈ, ਉਨ੍ਹਾਂ ਦੀ ਸੋਚ ਮੁਤਾਬਿਕ ਇਨਕਾਲਬੀ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਮੋਲਕ ਸਿੰਘ ਨੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਵਲੋਂ ਪਾਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ।  ਐਸ.ਜੀ.ਪੀ.ਸੀ. ਮੈਂਬਰ ਜਗਜੀਤ ਸਿੰਘ ਤਲਵੰਡੀ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਡਾ: ਜਗਰਾਜ ਸਿੰਘ ਮੂੰਮ, ਕਾਂਗਰਸ ਦੇ ਆਗੂ ਲਖਵਿੰਦਰ ਸਿੰਘ ਸਪਰਾ ਨੇ ਵੀ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸਾਬਕਾ ਡੀ.ਏ.ਜੀ. ਸਨੀ ਆਹਲੂਵਾਲੀਆ, ਸੂਬਾ ਮਜ਼ਦੂਰ ਆਗੂ ਕਾਮਰੇਡ ਦੇਵੀ ਕੁਮਾਰੀ, ਹਰਵਿੰਦਰ ਕੁਮਾਰ ਜਿੰਦਲ, ਰੂਬਲ ਗਿੱਲ ਕੈਨੇਡਾ, ਸਰਬਜੀਤ ਸਿੰਘ ਸਰਬੀ, ਚਮਕੌਰ ਸਿੰਘ ਮਠਾੜੂ, ਮੰਗਤ ਸਿੰਘ ਸਿੱਧੂ, ਜਸਵਿੰਦਰ ਸਿੰਘ ਮਾਂਗਟ, ਸ਼ੁਸ਼ੀਲ ਕੁਮਾਰ ਗੋਇਲ, ਅਜੀਤ ਉੱਪ ਦਫ਼ਤਰ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਲਾਡੀ, ਤੇਜਵੰਤ ਸਿੰਘ ਮਾਨ, ਪ੍ਰੋ: ਭਗਵੰਤ ਸਿੰਘ, ਬਲਦੇਵ ਸਿੰਘ ਚੂੰਘਾਂ, ਕੁਲਦੀਪ ਸਿੰਘ ਭੋਲਾ, ਗਿਆਨੀ ਰਾਮ ਸਿੰਘ ਸੋਢਾ, ਸਿਮਰਜੀਤ ਸਿੰਘ ਜੌਹਲ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਚਰਨ ਸਿੰਘ ਚੋਪੜਾ, ਬਲਵੀਰ ਚੰਦ ਲੌਂਗੋਵਾਲ, ਮਾ: ਜਰਨੈਲ ਸਿੰਘ ਅੱਚਰਵਾਲ, ਮਲਕੀਤ ਸਿੰਘ ਵਜੀਦਕੇ, ਪਰਮਜੀਤ ਸਿੰਘ ਕੁਠਾਲਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਬਾਬਾ ਕੇਹਰ ਸਿੰਘ, ਭਾਕਿਯੂ ਉਗਰਾਹਾਂ ਦੇ ਬੁੱਕਣ ਸਿੰਘ ਸੱਦੋਵਾਲ, ਗੁਰਜਿੰਦਰ ਸਿੰਘ ਸਿੱਧੂ, ਨਿਰਭੈ ਸਿੰਘ ਛੀਨੀਵਾਲ, ਭਾਜਪਾ ਆਗੂ ਸੁਖਵੰਤ ਸਿੰਘ ਧਨੌਲਾ, ਹਰਨੇਕ ਸਿੰਘ ਪੰਡੋਰੀ, ਸੁਰਜੀਤ ਸਿੰਘ ਦਿਹੜ, ਖ਼ੁਸ਼ੀਆ ਸਿੰਘ, ਜਗਰਾਜ ਸਿੰਘ ਰਾਮਾ, ਮੁਖਤਿਆਰ ਸਿੰਘ ਛਾਪਾ, ਗੋਬਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਬਰਾੜ, ਇੰਸਪੈਕਟਰ ਜਸਪਿੰਦਰ ਸਿੰਘ, ਕੁਲਬੀਰ ਸਿੰਘ ਔਲਖ, ਨਰਾਇਣ ਦੱਤ, ਹਰਮੇਲ ਸਿੰਘ ਮਠਾੜੂ, ਦਰਸ਼ਨ ਸਿੰਘ ਮਾਨ, ਨਿਰਮਲ ਸਿੰਘ ਛੀਨੀਵਾਲ, ਕਾਮਰੇਡ ਸ਼ੇਰ ਸਿੰਘ ਫ਼ਰਵਾਹੀ, ਜਗਮੋਹਣ ਸ਼ਾਹ ਰਾਏਸਰ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਅਵਤਾਰ ਸਿੰਘ ਚੀਮਾ, ਜਰਨੈਲ ਸਿੰਘ ਕੁਰੜ, ਹਰਬੰਸ ਸਿੰਘ ਸ਼ੇਰਪੁਰ, ਹਰਨੇਕ ਸਿੰਘ ਪੰਡੋਰੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਤਿੰਦਰ ਦਿਉਗਣ, ਰਿੰਕਾ ਕੁਤਬਾ ਬਾਹਮਣੀਆਂ, ਅਮਨਦੀਪ ਸਿੰਘ ਗਿੱਲ, ਨਿਰਪਾਲ ਸਿੰਘ ਜਲਾਲਦੀਵਾਲ, ਹਰਮਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਗੋਗੀ, ਬਲਵੰਤ ਸਿੰਘ ਕਿਰਤੀ, ਮਾ: ਕੁਲਵੰਤ ਸਿੰਘ ਲੋਹਗੜ੍ਹ, ਪਰਮਿੰਦਰ ਸਿੰਘ ਸ਼ੰਮੀ, ਯਾਦਵਿੰਦਰ ਸਿੰਘ ਤੁੰਗ, ਭਜਨ ਸਿੰਘ ਭੋਤਨਾ, ਬਾਬੂ ਰੋਸ਼ਨ ਲਾਲ ਬਾਂਸਲ, ਗੁਰਦੀਪ ਸਿੰਘ ਟਿਵਾਣਾ, ਸਰਪੰਚ ਬਲੌਰ ਸਿੰਘ ਤੋਤੀ, ਡਾ: ਗੁਰਨਿੰਦਰ ਸਿੰਘ ਮਾਲਵਾ, ਭੁਪਿੰਦਰ ਸਿੰਘ ਢਿੱਲੋ, ਅਮਰ ਸਿੰਘ ਬੀ.ਏ., ਸਿਕੰਦਰ ਸਿੰਘ ਟੱਲੇਵਾਲ, ਜਰਨੈਲ ਸਿੰਘ ਮਠਾੜੂ, ਸਰਬਜੀਤ ਸਿੰਘ ਸ਼ੰਭੂ, ਸਤਪਾਲ ਸਿੰਘ ਤਲਵੰਡੀ, ਮੁਕੰਦ ਸਿੰਘ ਚੀਮਾ, ਚਮਕੌਰ ਸਿੰਘ ਵੀਰ, ਡਾ: ਸਵਰਾਜ ਸਿੰਘ,  ਉਜਾਗਰ ਸਿੰਘ ਬੀਹਲਾ, ਬੰਤ ਸਿੰਘ ਬਰਨਾਲਾ, ਸਹਿਤਕਾਰ ਦਰਸ਼ਨ ਸਿੰਘ ਗੁਰੂ, ਮੈਡਮ ਮੇਘਾ ਮਾਨ, ਅਮਨਦੀਪ ਸਿੰਘ ਟੱਲੇਵਾਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਮਨਜੀਤ ਸਿੰਘ ਲੋਹਟਬੱਦੀ, ਅਮਰਜੀਤ ਸਿੰਘ ਸਹਿਬਾਜ਼ਪੁਰਾ, ਗੋਬਿੰਦਰ ਸਿੰਘ ਸਿੱਧੂ, ਬਲਜਿੰਦਰ ਪ੍ਰਭੂ, ਗੁਰਮੇਲ ਸਿੰਘ ਮੌੜ, ਜਸਵਿੰਦਰ ਸਿੰਘ ਨਿਹਾਲੂਵਾਲ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਕਰਮਜੀਤ ਸਿੰਘ ਬੀਹਲਾ, ਕਾ: ਸੁਖਜੰਟ ਸਿੰਘ ਬਰਨਾਲਾ, ਬਲਦੇਵ ਸਿੰਘ ਗਾਗੇਵਾਲ, ਮਾ: ਜਗਰਾਜ ਸਿੰਘ ਭੱਠਲ, ਬਲਦੇਵ ਸਿੰਘ ਪੇਧਨੀ, ਸੁਰਿੰਦਰ ਸ਼ਰਮਾ ਰਾਏਸਰ, ਨਵਜੋਤ ਬਾਪਲਾ, ਜਸਵੀਰ ਸਿੰਘ ਪਤੰਗ, ਨੰਬਰਦਾਰ ਆਤਮਾ ਸਿੰਘ, ਗੁਰਮੀਤ ਸੁਖਪੁਰ, ਮਲਕੀਤ ਸਿੰਘ ਈਨਾ, ਰਾਜਿੰਦਰ ਸਿੰਘ ਵਜੀਦਕੇ, ਬਲਵੰਤ ਰਾਏ ਹਮੀਦੀ, ਅਮਿੱਤ ਮਿੱਤਰ, ਦਰਸ਼ਨ ਸਿੰਘ ਖਾਲਸਾ, ਐਡਵੋਕੇਟ ਚੇਤਨ ਸ਼ਰਮਾ, ਬਲਵੰਤ ਸਿੰਘ ਮਹਿਲ ਕਲਾਂ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ , ਧੰਨਾ ਮੱਲ ਗੋਇਲ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰਧਾਨ ਪਰਮਿੰਦਰ ਸਿੰਘ ਹਮੀਦੀ, ਪ੍ਰਿੰ: ਜਸਵਿੰਦਰ ਸਿੰਘ ਚਹਿਲ, ਰਾਜਵੀਰ ਸਿੰਘ ਮੰਡ, ਅਸ਼ੀਸ਼ ਕੁਮਾਰ ਬਰਨਾਲਾ, ਕਮਲਜੀਤ ਸੰਧੂ, ਬਘੇਲ ਸਸੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਸੇਵਕ ਸਿੰਘ ਸਹੋਤਾ, ਲਕਸ਼ਦੀਪ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਇਸ ਮੌਕੇ ਪਰਿਵਾਰ ਵਲੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਵਲੋਂ ਰਾਸ਼ੀ ਦਾਨ ਵਜੋਂ ਦਿੱਤੀ ਗਈ। ਪ੍ਰੈੱਸ ਕਲੱਬ: ਰਜਿ: ਮਹਿਲ ਕਲਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ 'ਚ ਵੰਡੇ ਗਏ। ਇਸ ਤੋਂ ਪਹਿਲ ਕਲਾਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਬੀਬੀ ਹਰਚੰਦ ਕੌਰ ਘਨੌਰੀ, ਭਾਜਪਾ ਦੇ ਕੌਮੀ ਸੁਖਮਿੰਦਰਪਾਲ ਸਿੰਘ ਗਰੇਵਾਲ ਆਦਿ ਵਲੋਂ ਵੀ ਪਰਿਵਾਰ ਨਾਲ ਦੁੱਝ ਸਾਂਝਾ ਕੀਤਾ ਗਿਆ।

ਗ੍ਰੀਨ ਵੈਲੀ ਸਕੂਲ ਵਿਚ ਜਨਮ ਅਸ਼ਟਮੀ ਮਨਾਈ ਗਈ

ਅਹਿਮਦਗੜ੍ਹ (ਡਾਕਟਰ ਸੁਖਵਿੰਦਰ ਬਾਪਲਾ) ਸਥਾਨਿਕ ਗ੍ਰੀਨ ਵੈਲੀ ਪਬਲਿਕ ਸਕੂਲ ਵਿਚ ਅਹਿਮਦਗੜ੍ਹ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ। ਸ੍ਰੀ ਕਿਸ੍ਰਨ ਭਗਵਾਨ ਦੇ ਲੱਡੂ ਗੋਪਾਲ ਸਮਰੂਪ ਨੂੰ ਝੂਲੇ ਤੇ ਝੁਲਾਇਆ ਗਿਆ  ਏਸ ਦਿਨ ਨੂੰ ਮੁੱਖ ਰੱਖਦਿਆਂ ਜੂਨੀਅਰ ਕਲਾਸਾਂ ਦੇ ਵਿਦਿਆਰਥੀ ਰਾਧੇ ਕਿਸ੍ਰਨ ਦਿਆਂ ਪੁਸ਼ਾਕਾਂ ਪਾ ਕੇ ਆਏ ਜਿਸ ਵਿਚ ਬੁਹਤ ਹੀ ਮਨਮੋਹਕ ਨਜ਼ਰ ਆ ਰਹੇ ਸਨ। ਸਕੂਲ ਵਿਚ ਸੁਭਾ ਤੋਂ ਹੀ ਜਨਮ ਅਸ਼ਟਮੀ ਦੀਆਂ ਗਤੀਵਿਧੀਆਂ ਚੱਲ ਰਹੀਆ ਸਨ ਜਿਸ ਵਿਚ ਭਜਨ ਗਇਨ ਸਪੀਚ,ਪੋਸਟਰ, ਮੇਕਿੰਗ ਝੂਲੇ, ਆਦ ਅਹਿਮ ਰਹੇ। ਏਸ ਮੌਕੇ ਪ੍ਰਿੰਸਪੀਲ ਸ੍ਰੀਮਤੀ ਕਵਿਤਾ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਇਤਿਹਾਸ ਤੋਂ ਜਾਣੂ ਕਰਵਾਇਆ। ਏਸ ਮੌਕੇ ਮਨੈਜਰ ਸ੍ਰੀਮਤੀ ਗੁਪਤਾ ਸੋਨੀਆ ਤੇ ਸਾਰਾ ਸਟਾਫ ਹਾਜਰ ਸੀ

ਪਿੰਡ ਚ ਲਹਿਰਾਇਆ ਗਿਆ ਤਿਰੰਗਾ ਅਤੇ ਮਨਾਇਆ ਗਿਆ ਆਜ਼ਾਦੀ ਦਿਹਾੜਾ  -ਸਰਪੰਚ ਰਵੀ ਸ਼ਰਮਾ

ਅਜੀਤਵਾਲ( ਬਲਵੀਰ ਸਿੰਘ ਬਾਠ ) ਆਜ਼ਾਦੀ ਦਿਹਾੜੇ ਨੂੰ ਸਮਰਪਤ ਅੱਜ ਪਿੰਡ ਤਖਾਣਵੱਧ ਦੇ ਸਕੂਲ ਅਤੇ ਸਰਕਾਰੀ ਹਸਪਤਾਲ ਵਿੱਚ ਲਹਿਰਾਇਆ ਗਿਆ ਤਿਰੰਗਾ ਤੇ ਮਨਾਇਆ ਗਿਆ ਆਜ਼ਾਦੀ ਦਿਹਾੜਾ  ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਦੱਸਿਆ ਕਿ  ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਕਾਰੀ ਸਟਾਫ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਅੱਜ  ਆਜ਼ਾਦੀ ਦਿਹਾੜੇ ਨੂੰ ਸਮਰਪਤ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿਸ ਦੀ ਖੁਸ਼ੀ ਸਾਂਝੀ  ਕਰਨ ਮੌਕੇ ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ  ਇਸ ਸਮੇਂ ਸਰਪੰਚ ਕੁਲਵੰਤ ਸਿੰਘ ਪ੍ਰਧਾਨ ਸੁਖਚੈਨ ਸਿੰਘ ਚੈਨਾ ਅਤੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

ਚੂੜਚੱਕ ਵਿਖੇ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰ ਨੇ ਤੀਆਂ ਦੇ ਤਿਉਹਾਰ ਦਾ ਕੀਤਾ ਉਦਘਾਟਨ ਤੇ ਧੀਆਂ ਨੂੰ ਦਿੱਤੇ ਸੰਧਾਰੇ - ਪ੍ਰਧਾਨ ਪਰਮਜੀਤ ਸਿੰਘ ਨੀਲੂ

 ਅਜੀਤਵਾਲ (ਬਲਵੀਰ  ਸਿੰਘ ਬਾਠ)  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ  ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਨੀਲੂ ਨੇ ਦੱਸਿਆ  ਕੇ ਅੱਜ ਪਿੰਡ ਚੂੜਚੱਕ ਵਿਖੇ ਪੰਜਾਬੀ ਵਿਰਸੇ ਨੂੰ ਸਮਰਪਤ ਵੱਡੀ ਪ੍ਰਦਰਸ਼ਨੀ ਲਾਈ ਗਈ ਅਤੇ ਮੈਡਮ ਜਸਵਿੰਦਰ ਕੌਰ ਦੀ ਯੋਗ ਅਗਵਾਈ ਹੇਠ  ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਧੀਆਂ ਨੂੰ ਸੰਧਾਰੇ ਵੀ ਦਿੱਤੇ ਗਏ  ਮੁੱਖ ਮਹਿਮਾਨ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਕਰ ਕਮਲਾਂ ਨਾਲ ਤੀਆਂ ਦਾ ਉਦਘਾਟਨ ਕੀਤਾ ਅਤੇ ਧੀਆਂ ਨੂੰ ਸੰਧਾਰੇ ਦਿੱਤੇ  ਇਸ ਸਮੇਂ ਮੈਡਮ ਜਸਵਿੰਦਰ ਕੌਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੀ ਵਾਰ ਦੀਆਂ ਧੀਆਂ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ  ਮਨਾਈਆਂ ਜਾਣਗੀਆਂ ਅਤੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦੇ ਯੋਗ ਉਪਰਾਲੇ ਕੀਤੇ ਜਾਣਗੇ  ਇਸ ਸਮੇਂ ਮੈਂਬਰ ਮੱਘਰ ਸਿੰਘ ਮੈਂਬਰ ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਅਤੇ  ਬੀਬੀਆਂ ਹਾਜ਼ਰ ਸਨ

ਪ੍ਰੈਸ ਕਲੱਬ (ਰਜਿ:) ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਗਰਾਉਂ ਸ਼ਹਿਰ ਵਿਚ ਪਹਿਲੀ ਵਾਰ ਚੁਣੀ ਗਈ ਮਹਿਲਾ ਪ੍ਰਧਾਨ ਬਿੰਦੂ ਉਪਲ

ਜਗਰਾਉਂ ਅਗਸਤ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਸ਼ਹਿਰ ਦੇ ਪੱਤਰਕਾਰਾਂ ਦੀ  ਸਿਰਮੌਰ ਸੰਸਥਾ ਪ੍ਰੈਸ ਕਲੱਬ (ਰਜਿ:) ਦੇ ਪ੍ਰਧਾਨ ਦੀ ਚੋਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਪਹਿਲਵਾਨ ਢਾਬਾ ਜਗਰਾਉਂ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਬਿੰਦੂ ਉੱਪਲ ਨੂੰ ਕਲੱਬ ਦਾ ਨਵਾਂ ਪ੍ਰਧਾਨ ਥਾਪਿਆ ਗਿਆ । ਕਲੱਬ ਦੇ  ਸਰਪ੍ਰਸਤ ਜਤਿੰਦਰ ਮਲਹੋਤਰਾ ਅਤੇ ਚੇਅਰਮੈਨ ਸੁਖਦੇਵ  ਗਰਗ ਨੇ ਬਿੰਦੂ ਉੱਪਲ ਦੇ ਨਾਮ ਦੀ ਘੋਸ਼ਣਾ ਕੀਤੀ  ਜਿਸ ਤੇ ਸਮੂਹ ਮੈਂਬਰਾਂ ਵੱਲੋਂ ਇਕਮੱਤ ਨਾਲ ਆਪਣੀ ਸਹਿਮਤੀ ਦਿੱਤੀ ਗਈ  । ਸੰਸਥਾ  ਦੇ ਪ੍ਰਧਾਨ ਅਮਰਜੀਤ ਮਾਲਵਾ ਵੱਲੋਂ ਬੀਤੇ ਸਾਲ ਆਪਣੀ  ਪ੍ਰਧਾਨਗੀ ਹੇਠ ਹੋਏ ਕੰਮਾਂ ਬਿਓਰਾ ਦਿੱਤਾ ਗਿਆ ਅਤੇ ਨਾਲ ਹੀ ਸਮੂਹ ਕਲੱਬ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ  ਕੀਤਾ  ਮਾਲਵਾ ਨੇ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਮੀਡੀਆ ਕਲੱਬ ਦੀ ਪ੍ਰਧਾਨ ਇਕ ਮਹਿਲਾ ਬਣੀ ਹੋਵੇਗੀ  । ਨਵੀਂ ਚੁਣੀ ਗਈ ਪ੍ਰਧਾਨ ਬਿੰਦੂ ਉੱਪਲ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਅਤੇ ਪੱਤਰਕਾਰਤਾ ਅਤੇ  ਪੱਤਰਕਾਰਾਂ ਦੀ ਭਲਾਈ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ , ਉਨ੍ਹਾਂ ਕਿਹਾ ਕਿ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਕਲੱਬ ਵੱਲੋਂ ਲੋਕ ਭਲਾਈ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਜਾਵੇ  ਅਤੇ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਸਮਾਜ ਸੇਵੀ ਅਤੇ ਜਾਗਰੂਕ ਜਾਗਰੂਕਤਾ ਕੈਂਪ ਲਗਾਏ ਜਾਣ । ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਕਲੱਬ ਦੇ ਸਾਬਕਾ ਸਰਪ੍ਰਸਤ ਸਵ: ਓਮ ਪ੍ਰਕਾਸ਼ ਭੰਡਾਰੀ ਦੀ ਯਾਦ ਵਿਚ ਇਕ  ਐਵਾਰਡ ਸ਼ੁਰੂ ਕੀਤਾ ਜਾਵੇਗਾ. ਇਸ ਮੌਕੇ  ਪੱਤਰਕਾਰ ਸੁਖਦੀਪ ਨਾਹਰ, ਦੀਪਕ ਜੈਨ ਬੋਬੀ, ਹਰਿੰਦਰ ਚਾਹਲ, ਪ੍ਰਦੀਪ ਜੈਨ ,ਕ੍ਰਿਸ਼ਨ ਵਰਮਾ, ਚਰਨਜੀਤ ਚੰਨ, ਪ੍ਰਦੀਪ ਪਾਲ,  ਬਲਜੀਤ ਗੋਲਡੀ, ਕੁਲਦੀਪ ਸਿੰਘ  ਕੋਮਲ   ਆਦਿ ਹਾਜ਼ਰ ਸਨ।

ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਇੰਡੋਰ ਸਪੋਰਟਸ ਰੂਮ ਦਾ ਉਦਘਾਟਨ ਹੋਇਆ

ਜਗਰਾਉਂ ਅਗਸਤ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿਚ ਕਾਲਜ ਦੇ ਸਾਬਕਾ ਪ੍ਰੋਫੈਸਰ ਸ੍ਰੀ ਮਤੀ ਊਸ਼ਾ ਸ਼ਰਮਾ ਜੀ ਨੇ ਇੰਡੋਰ ਸਪੋਰਟਸ ਰੂਮ ਦਾ ਉਦਘਾਟਨ ਕੀਤਾ, ਪ੍ਰੋਫੈਸਰ ਊਸ਼ਾ ਸ਼ਰਮਾ ਜੀ ਵਲੋਂ ਆਪਣੇ ਸਵਰਗੀ ਪਤੀ ਸ੍ਰੀ ਜਤਿੰਦਰ ਸ਼ਰਮਾ ਜੀ ਦੀ ਯਾਦ ਵਿੱਚ ਕਾਲਜ ਦੇ ਇੰਡੋਰ ਸਪੋਰਟਸ ਰੂਮ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ।ਇੰਡੋਰ ਸਪੋਰਟਸ ਰੂਮ ਵਿਚ ਟੇਬਲ ਟੈਨਿਸ, ਸ਼ਤਰੰਜ ਅਤੇ ਕੈਰੰਮ ਬੋਰਡ ਖੇਡਣ ਦੀ ਸਹੁਲਤ ਮੁਹਇਆ ਕਰਵਾਈ ਗਈ।ਸ੍ਰੀ ਮਤੀ ਊਸ਼ਾ ਸ਼ਰਮਾ ਜੀ ਨੇ ਕਿਹਾ ਕਿ ਖੇਡਾਂ ਸਾਡਾ ਸਰੀਰਕ ਤੇ ਮਾਨਸਿਕ ਵਿਕਾਸ ਕਰਦਿਆਂ ਹਨ ਅਤੇ ਖੇਡਾਂ ਇਕ ਨਰੋਆ ਸਮਾਜ ਸਿਰਜਣ ਵਿਚ ਸਹਾਈ ਹੁੰਦੀਆਂ ਹਨ, ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਨੇ ਊਸ਼ਾ ਸ਼ਰਮਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਫੈਸਰ ਊਸ਼ਾ ਸ਼ਰਮਾ ਜੀ ਸਾਨੂੰ ਹਰ ਸਮੇਂ ਸਹਿਯੋਗ ਕਰਦੇ ਹਨ ਇਸ ਲਈ ਅਸੀਂ ਇਹਨਾਂ ਦੇ ਸਦਾ ਰਿਣੀ ਰਹਾਂਗੇ ਇਸ ਸਮੇਂ ਡਾ ਬਿੰਦੂ ਸ਼ਰਮਾ,ਡਾ ਸੈਲਿਜਾ ਗੋਇਲ,ਡਾ ਨੀਤੀ ਜੈਨ,ਡਾ ਸੁਭਾਸ਼ ਚੰਦ,ਡਾ ਕੁਨਾਲ ਮਹਿਤਾ, ਪ੍ਰੋਫੈਸਰ ਰੇਨੂੰ ਸਿੰਗਲਾ, ਪ੍ਰੋਫੈਸਰ ਕਲਿਕਾ ਜੈਨ, ਅਤੇ ਪ੍ਰੋਫੈਸਰ ਰੋਹਿਤ ਵਰਮਾ ਤੇ ਸਮੂਹ ਸਟਾਫ ਹਾਜ਼ਰ ਸੀ।