You are here

ਪੰਜਾਬ

 ਟੀਕਾ ✍️. ਸਲੇਮਪੁਰੀ ਦੀ ਚੂੰਢੀ

 ਟੀਕਾ
-ਜਦੋਂ ਖੁਦ ਦੇ ਟੀਕਾ ਲੱਗਿਆ! 
ਬੜਾ ਦੁੱਖ ਲੱਗਿਆ!
ਬੜਾ ਦੁੱਖ ਲੱਗਿਆ!!
-ਸੁਖਦੇਵ ਸਲੇਮਪੁਰੀ
09780620233
25 ਅਗਸਤ, 2022

ਲੋਕ ਸੇਵਾ ਸੁਸਾਇਟੀ ਵੱਲੋਂ 17ਵਾਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਉ 25 ਅਗਸਤ (ਅਮਿਤਖੰਨਾ)ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ, ਪਿ੍ਰੰਸੀਪਲ ਚਰਨਜੀਤ ਭੰਡਾਰੀ ਸੈਕਟਰੀ, ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ 17ਵਾਂ ਕੋਰੋਨਾ ਵੈਕਸੀਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਵਿਚ ਸਿਵਲ ਹਸਪਤਾਲ ਦੀ ਸਟਾਫ਼ ਨਰਸ ਸੁਖਜਿੰਦਰ ਕੌਰ, ਜਸਪ੍ਰੀਤ ਸਿੰਘ, ਰਮਨਜੀਤ ਕੌਰ ਅਤੇ ਗੁਰਮੀਤ ਕੌਰ ਨੇ 120 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀ ਵੱਲੋਂ ਲਗਾਏ ਜਾਂਦੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਕੈਂਪ ਵਿਚ ਆ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲੋਕਾਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ 28 ਅਗਸਤ 2022 ਦਿਨ ਐਤਵਾਰ ਨੂੰ ਖ਼ੂਨ ਦਾਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ 120 ਵਿਅਕਤੀਆਂ ਨੂੰ ਕੋਵਾਸੀਡ ਅਤੇ ਕੋਵੈਕਸ਼ੀਨ ਦੀ ਪਹਿਲੀ ਤੇ ਦੂਸਰੀ ਡੋਜ਼ ਸਮੇਤ ਬੂਸਟਰ ਡੋਜ਼ ਦੇ ਵੀ ਟੀਕੇ ਲਗਾਏ ਗਏ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੁਨੀਲ ਬਜਾਜ, ਆਰ ਕੇ ਗੋਇਲ, ਇਕਬਾਲ ਸਿੰਘ ਕਟਾਰੀਆ, ਡਾ: ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਡਾ ਕਰਨੈਲ ਸਿੰਘ ਜੱਸੋਵਾਲ ਨੂੰ ਗਹਿਰਾ ਸਦਮਾ 

ਨੌਜਵਾਨ ਹੋਣਹਾਰ ਸਪੁੱਤਰ ਦੀ  ਅਚਾਨਕ ਦਿੱਲ ਦਾ ਦੌਰਾ ਪੈਣ ਨਾਲ ਮੌਤ 

 ਮਹਿਲ ਕਲਾਂ 25ਅਗਸਤ (ਡਾ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ 295) ਬਲਾਕ ਪੱਖੋਵਾਲ ਦੇ ਸੀਨੀਅਰ ਤੇ ਸਾਬਕਾ ਜਿਲ੍ਹਾ ਆਗੂ ਡਾ ਕਰਨੈਲ ਸਿੰਘ ਜੱਸੋਵਾਲ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਮਨਮੋਹਨਜੀਤ ਸਿੰਘ (30) ਦੀ ਅਚਾਨਕ ਦਿੱਲ ਦਾ ਦੌਰਾ ਪੈਣ ਨਾਲ  ਅਚਾਨਕ ਮੌਤ ਹੋ ਗਈ। ਇਸ ਅੰਤਾਂ ਦੇ ਦੁੱਖ ਭਰੇ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ 295) ਦੇ ਬਲਾਕ ਆਗੂਆਂ ਵਲੋਂ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਡਾ ਕਰਨੈਲ ਸਿੰਘ ਜੱਸੋਵਾਲ ਦੇ ਪੁੱਤਰ ਦੀ ਮੌਤ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾ ਜਸਵਿੰਦਰ ਕਾਲਖ  ਜਨਰਲ ਸਕੱਤਰ ਪੰਜਾਬ ,ਡਾ ਮਾਘ ਸਿੰਘ ਮਾਣਕੀ ਸੂਬਾ ਕੈਸ਼ੀਅਰ ,ਡਾ ਮਹਿੰਦਰ ਸਿੰਘ ਸੈਦੋਕੇ ਸਰਪ੍ਰਸਤ ਪੰਜਾਬ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਰਣਜੀਤ ਸਿੰਘ  ਰਾਣਾ ਵਾਈਸ ਚੇਅਰਮੈਨ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ , ਡਾ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ, ਡਾਕਟਰ ਜਗਦੇਵ ਸਿੰਘ ਚਾਹਲ ਚੇਅਰਮੈਨ ਉਚ ਪੱਧਰੀ ਕਮੇਟੀ ਫਰੀਦਕੋਟ,  ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ,  ਡਾ ਉਤਮ ਸਿੰਘ ਮਹੇਰਨਾਂ ਕਲਾਂ  ਸਟੇਟ ਕਮੇਟੀ ਮੈਂਬਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਚੇਅਰਮੈਨ ਡਾ ਬੱਚਨ ਸਿੰਘ ਭੁੱਟਾ , ਡਾ ਸੁਖਵਿੰਦਰ ਸਿੰਘ  ਅਟਵਾਲ ਜਿਲ੍ਹਾ ਕੈਸ਼ੀਅਰ ਲੁਧਿਆਣਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਬਲਜਿੰਦਰ ਸਿੰਘ ਰਾੜੇ ਜਿਲ੍ਹਾ  ਸਕੱਤਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ  ਡਾ ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਮੈਡਮ ਡਾ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਅਜੀਤ ਰਾਮ ਸਰਮਾ ਝਾਂਡੇ ,  ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਰਮਨਦੀਪ ਕੌਰ ਜੀ ਬੱਲੋਵਾਲ ਬਲਾਕ ਕੈਸ਼ੀਅਰ, ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾ ਨਵਦੀਪ ਕੌਰ ਜੀ ਲਲਤੋਂ ਕਲਾਂ , ਡਾ ਮਨਜੀਤ ਸਿੰਘ ਧੂਲਕੋਟ ਡਾ ਹਰਦੀਪ ਸਿੰਘ ਧੂਰਕੋਟ, ਡਾ ਅਜੈਬ ਸਿੰਘ ਧੂਲਕੋਟ, ਡਾ ਕਮਲਜੀਤ ਸਿੰਘ ਧੂਲਕੋਟ, ਡਾ ਮੇਵਾ ਸਿੰਘ  ਤੁੰਗਾਹੇੜੀ ਆਦਿ ਦੁੱਖ ਵਿੱਚ ਹਾਜਰ ਸਨ ।

ਸੰਤ ਬਾਬਾ ਜਗਤਾਰ ਸਿੰਘ ਜੀ ਮਟਵਾਣੀ ਆਜ਼ਾਦੀ ਘੁਲਾਟੀਏ ਦੀ ਯਾਦ ਵਿੱਚ ਸਾਲਾਨਾ ਬਰਸੀ ਮਿਤੀ 25 ਸਤੰਬਰ ਨੂੰ ਮੁੱਖ ਸੇਵਾਦਾਰ ਅਮਰਜੀਤ ਸਿੰਘ ਮਟਵਾਣੀ

ਵਿਸ਼ਾਲ ਨਗਰ ਕੀਰਤਨ  24 ਸਤੰਬਰ ਨੂੰ
 ਅਜੀਤਵਾਲ, ( ਬਲਵੀਰ ਸਿੰਘ ਬਾਠ ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਮਿਤੀ 24 ਤਰੀਕਨੂੰਹ ਅਤੇ ਸੰਤ ਬਾਬਾ ਜਗਤਾਰ ਸਿੰਘ ਜੀ ਮਟਵਾਣੀ ਆਜ਼ਾਦੀ ਘੁਲਾਟੀਏ ਦੀ ਜੀ ਦੀ ਯਾਦ ਵਿੱਚ ਸਾਲਾਨਾ ਬਰਸੀ ਮਿਤੀ 25 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਛੇਵੀਂ  ਪਾਤਸ਼ਾਹੀ ਪਡ਼੍ਹਾਓ ਸਾਹਿਬ ਮਟਵਾਣੀ ਵਿਖੇ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪਰਸਤ ਸਵ ਸੰਤ ਗੁਰਦੇਵ ਸਿੰਘ ਜੀ ਮਟਵਾਣੀ ਤੋਂ ਵਰੋਸਾਏ ਮੁੱਖ ਸੇਵਾਦਾਰ  ਭਾਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਭਾਈ ਅਮਰਜੀਤ ਸਿੰਘ ਨੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੜਾਓ ਸਾਹਿਬ ਤੋਂ ਪਿੰਡ ਮਹਿਣਾ ਤੋਂ ਨੱਥੂਵਾਲਾ ਜਦੀਦ  ਭਾਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ  ਤੋਂ ਪਿੰਡ ਮਟਵਾਣੀ ਅਜੀਤਵਾਲ ਤੋਂ ਕੋਕਰੀਕਲਾਂ ਤੇ ਕੋਕਰੀ ਫੂਲਾ  ਕੋਕਰੀ ਹੇਰਾਂ ਸਮਾਪਤੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਡ਼੍ਹਾਓ ਸਾਹਿਬ ਵਿਖੇ ਨਗਰ ਕੀਰਤਨ ਦੀ ਪਰਕਰਮਾ ਦੀ ਕੀਤੀ ਜਾਵੇਗੀ  ਭਾਈ ਸਾਹਿਬ ਨੇ ਅੱਗੇ ਦੱਸਿਆ ਕਿ ਸੰਤ ਬਾਬਾ ਜਗਤਾਰ ਸਿੰਘ ਦੀ ਮਟਵਾਣੀ ਆਜ਼ਾਦੀ ਘੁਲਾਟੀਏ ਜੀ ਦੀ ਯਾਦ ਵਿੱਚ ਸਾਲਾਨਾ ਬਰਸੀ ਸਮਾਗਮ ਮਿਤੀ 25 ਸਤੰਬਰ ਨੂੰ ਬਡ਼ੀ ਸ਼ਰਧਾਪੂਰਵਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੜ੍ਹਾਉਣ ਸਹਿਬ  ਮਟਵਾਣੀ ਵਿਖੇ ਮਨਾਈ ਜਾ ਰਹੀ ਹੈ ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਭਰਨਗੀਆਂ ਤੇ ਗੁਰੂ ਘਰ ਦੀਆਂ  ਖ਼ੁਸ਼ੀਆਂ ਪ੍ਰਾਪਤ ਕਰਨਗੀਾਆ ਇਸ ਸਮੇਂ  ਗੁਰਚਰਨ ਸਿੰਘ ਯੂ ਐਸ ਏ ਪ੍ਰੋ ਕਮਲਜੀਤ ਸਿੰਘ ਕਨੇਡਾ ਗੁਰਸ਼ਰਨਜੀਤ ਸਿੰਘ ਜਰਮਨੀ   ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ

ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ਼!

ਮਾਮਲਾ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਦਾ!

ਜਗਰਾਉਂ ,25,ਅਗਸਤ-(ਕੌਸ਼ਲ ਮੱਲ੍ਹਾ)ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਗਰੀਬ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਲੰਘੇ 5 ਮਹੀਨਿਆਂ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਕੱਤਰ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਬੀਕੇਯੂ(ਡਕੌਂਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਕਮੇਟੀ ਮੈੰਬਰ ਜੱਗਾ ਸਿੰਘ ਢਿਲੋਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਤੇ ਸਕੱਤਰ ਬਲਦੇਵ ਸਿੰਘ, ਕੁੱਲ ਹਿੰਦ ਕਿਸਾਨ ਸਭਾ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਏਟਕ ਦੇ ਜਨਰਲ਼ ਸਕੱਤਰ ਜਗਦੀਸ਼ ਸਿੰਘ ਕਾਉਂਕੇ, ਕੇਕੇਯੂ (ਯੂਥ ਵਿੰਗ) ਕਨਵੀਨਰ ਮਨੋਹਰ ਸਿੰਘ ਨੇ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਚੁੱਕੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਧਾਰਾ 304, 342, 34 ਅਤੇ ਸੈਕਸ਼ਨ 3 ਤੇ 4 ਛੂਤਛਾਤ ਰੋਕੂ ਅੈਕਟ-1989 ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਨਹੀਂ ਕਰ ਰਹੀ ਕਿਉਂਕਿ ਦੋਸ਼ੀ ਸਿਰਫ ਪੁਲਿਸ ਮੁਲ਼ਾਜ਼ਮ ਹੀ ਨਹੀਂ ਸਗੋਂ ਰਹਿ ਚੁੱਕੇ ਅਧਿਕਾਰੀਆਂ ਦੇ ਭਾਈਵਾਲ ਅਤੇ ਕਮਾਊ ਪੁੱਤ ਹੋਣ ਦੇ ਨਾਲ-ਨਾਲ ਚਹੇਤੇ ਵੀ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਹੀ ਧਾਰਾਵਾਂ ਕਿਸੇ ਆਮ ਬੰਦੇ 'ਤੇ ਲੱਗੀਆਂ ਹੁੰਦੀਆਂ ਤਾਂ ਹੁਣ ਪੁਲਿਸ ਅਧਿਕਾਰੀਆਂ ਨੇ ਸਾਰਾ ਟੱਬਰ ਗ੍ਰਿਫ਼ਤਾਰ ਕਰਕੇ ਜੇਲ਼ ਭੇਜ ਦੇਣਾ ਸੀ। ਇਸ ਸਮੇਂ ਧਰਨੇ 'ਚ ਹਾਜ਼ਰ ਧਰਨਾਕਾਰੀਆਂ ਨੇ ਮੁਕੱਦਮੇ 'ਚ ਨਾਮਜ਼ਦ ਤੱਤਕਾਲੀ ਕਥਿਤ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਬਿਨਾਂ ਦੇਰੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਦੱਸਣਯੋਗ ਹੈ ਕਿ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਇਹ ਪੱਕਾ ਮੋਰਚਾ ਅੱਜ 156ਵੇਂ ਦਿਨ ਵਿੱਚ ਸ਼ਾਮਲ਼ ਹਪ ਗਿਆ ਹੈ। ਇਸ ਸਮੇਂ ਪ੍ਰੈਸ ਨੂੰ ਜਾਰੀ ਬਿਆਨ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ ਤੇ ਕਰਨੈਲ ਸਿੰਘ ਭੋਲਾ,  ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ.) ਦੇ ਹਰੀ ਸਿੰਘ ਚਚਰਾੜੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਲਜੀਤ ਸਿੰਘ ਰਸੂਲਪੁਰ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਕੇ 156ਵੇਂ ਦਿਨਾਂ ਤੋਂ ਧਰਨੇ 'ਤੇ ਬੈਠੇ ਅਨੁਸੂਚਿਤ ਜਾਤੀ ਨੂੰ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਅੱਜ ਦੇ ਧਰਨੇ ਵਿੱਚ ਹਾਜ਼ਰ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਦਹਾਕਿਆਂ ਬੱਧੀ ਲੜ੍ਹਾਈ ਲੜ੍ਹ ਕੇ ਵੀ ਇਨਸਾਫ਼ ਨਾਂ ਮਿਲਣਾ ਪ੍ਰਬੰਧ ਦੀ ਸਭ ਤੋਂ ਵੱਡੀ ਤਰਾਸਦੀ ਹੈ। ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ਼ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਫੇਲ਼ ਹੋ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੋਸ਼ ਲਗਾਇਆ ਕਿ ਸਿਆਸੀ ਆਗੂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ ਅਤੇ ਵੋਟਾਂ ਲੈ ਕੇ ਲੋਕ ਮਸਲਿਆਂ ਤੋਂ ਕਿਨਾਰਾਂ ਕਰ ਲੈਂਦੇ ਹਨ। ਇੰਜ਼ੀ. ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਸੰਗੀਨ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗ੍ਰਿਫਤਾਰ ਨਾਂ ਕਰਕੇ ਸਥਾਪਤ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ ਤੇ ਬਾਬਾ ਬੰਤਾ ਸਿੰਘ ਡੱਲਾ,  ਬਖਤੌਰ ਸਿੰਘ, ਬੱਬੀ ਜਗਰਾਉਂ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਗੁਰਮੀਤ ਸਿੰਘ ਜਗਰਾਉਂ, ਸਰਪੰਚ ਬਲੌਰ ਸਿੰਘ ਭੰਮੀਪੁਰਾ ਨੇ ਵੀ ਪੁਲਿਸ ਦੇ ਘਟੀਅਾ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ।

 ਲੁਟੇਰੇ ਮੋਟਰਸਾਇਕਲ ਖੋਹ ਕੇ ਫਰਾਰ 

 ਹਠੂਰ,25,ਅਗਸਤ-(ਕੌਸ਼ਲ ਮੱਲ੍ਹਾ)-ਨਾਨਕਸਰ ਤੋ ਕਾਉਕੇ ਕਲਾਂ ਦੇ ਵਿਚਕਾਰ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਡਰਾਇਵਰ ਕੁਲਵੰਤ ਸਿੰਘ ਦਾ ਬੀਤੀ ਰਾਤ ਲੁਟੇੇਰੇ ਮੋਟਰਸਾਇਕਲ ਖੋਹ ਕੇ ਫਰਾਰ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆ ਡਰਾਇਵਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਉਹ ਰੋਜਾਨਾ ਦੀ ਤਰ੍ਹਾਂ ਬੀਤੀ ਰਾਤ 9 ਵਜੇ ਦੇ ਕਰੀਬ ਹੀਰਾ ਐਨੀਮਲਜ ਹਸਪਤਾਲ ਤੋ ਆਪਣੇ ਪਿੰਡ ਦੇਹੜਕਾ ਨੂੰ ਮੋਟਰਸਾਇਕਲ ਤੇ ਵਾਪਸ ਆ ਰਿਹਾ ਸੀ ਜਦੋ ਉਹ ਕਾਉਂਕੇ ਖੋਸਾ ਤੋ ਪਿੰਡ ਡੱਲਾ ਰੋਡ ਤੇ ਪਹੁੰਚਾ ਤਾਂ ਤਿੰਨ ਨਕਾਬਪੋਸ ਲੁਟੇਰਿਆ ਨੇ ਉਸ ਨੂੰ ਘੇਰ ਲਿਆ ਜਿੰਨਾਂ ਦੇ ਹੱਥਾਂ ਵਿੱਚ ਕ੍ਰਿਪਾਨਾਂ ਅਤੇ ਮਾਰੂ ਹਥਿਆਰ ਫੜ੍ਹੇ ਹੋਏ ਹੋਣ ਕਾਰਨ ਉਹ ਘਬਰਾ ਗਿਆ ਤੇ ਉਸ ਨੇ ਆਪਣਾ ਸਪਲੈਂਡਰ ਪਲੱਸ  ਪੀਬੀ 10 ਓਂ-2155  ਮੋਟਰ ਸਾਈਕਲ ਸੜਕ ਤੇ ਸੱੁਟ ਕੇ ਪਿੱਛੇ ਨੂੰ ਭੱਜ ਆਇਆ ਤੇ ਉਕੱਤ ਨਕਾਬਪੋਸ ਲੁਟੇਰਿਆ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਮੈਂ ਭੱਜਣ ਵਿੱਚ ਸਫਲ ਹੋ ਗਿਆ।ਜਿਸ ਤੋ ਬਾਅਦ ਤਿੰਨੇ ਲੁਟੇਰੇ ਉਸ ਦਾ ਮੋਟਰਸਾਇਕਲ ਲੈ ਕੇ ਫਰਾਰ ਹੋ ਗਏ।ਉਨ੍ਹਾ ਦੱਸਿਆ ਇਸ ਘਟਨਾ ਸਬੰਧੀ ਪੁਲਿਸ ਥਾਣਾ ਹਠੂਰ ਨੂੰ ਸੂਚਿਤ ਕਰ ਦਿੱਤਾ ਹੈ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਡਰਾਇਵਰ ਕੁਲਵੰਤ ਸਿੰਘ ਨੇ ਸਾਨੂੰ ਲਿਖਤੀ ਰੂਪ ਵਿਚ ਕੋਈ ਵੀ ਦਰਖਾਸਤ ਨਹੀ ਦਿੱਤੀ।

ਫੋਟੋ ਕੈਪਸ਼ਨ:–ਡਰਾਇਵਰ ਕੁਲਵੰਤ ਸਿੰਘ ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ।
 

ਡੀਪੂ ਹੋਲਡਰਾਂ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਮੰਗ ਪੱਤਰ ਦਿੱਤਾ 

ਜਗਰਾਉ 24 ਅਗਸਤ (ਅਮਿਤਖੰਨਾ)ਅੱਜ ਇਥੇ ਡੀਪੂ ਹੋਲਡਰਾਂ ਵਲੋਂ ਇਕ ਮੰਗ ਪੱਤਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਦਿੱਤਾ ਗਿਆ, ਜਿਸ ਵਿਚ ਸਰਕਾਰ ਵਲੋਂ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ (ਮੁਫ਼ਤ) ਵੰਡੀ ਗਈ ਕਣਕ 'ਤੇ ਕੱਟ ਲਗਾਉਣ ਦਾ ਮੁੱਦਾ ਉਠਾਇਆ | ਉਨ੍ਹਾਂ ਦੱਸਿਆ ਕਿ ਕਣਕ ਦੀ ਅਲਾਟਮੈਂਟ ਘੱਟ ਹੋਣ ਕਰ ਕੇ ਬਹੁਤ ਕਾਰਡ ਹੋਲਡਰ ਕਣਕ ਲੈਣ ਤੋਂ ਵਾਂਝੇ ਰਹਿ ਗਏ ਹਨ ਅਤੇ ਕਾਰਡ ਹੋਲਡਰਾਂ ਵਲੋਂ ਡਿਪੂ ਹੋਲਡਰਾਂ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹੁਣ ਇਹ ਵੀ ਪਤਾ ਲੱਗਾ ਹੈ ਕਿ 2 ਰੁਪਏ ਕਿੱਲੋ ਵਾਲੀ ਕਣਕ 'ਤੇ ਵੀ ਕੱਟ ਹੈ | ਵਿਧਾਇਕਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਉੱਚ ਅਧਿਕਾਰੀਆਂ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਨਾਲ ਇਸ 'ਤੇ ਵਿਚਾਰ ਕੀਤੀ ਜਾਵੇਗਾ ਅਤੇ ਡਿਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਕੰਵਰਪਾਲ ਸਿੰਘ ਕੌਂਸਲਰ, ਨਿਰਭੈ ਸਿੰਘ, ਜਸਵੰਤ ਸਿੰਘ, ਅਮਰਜੋਤ ਸਿੰਘ ਕੈਂਥ, ਰਾਜੀਵ ਕੁਮਾਰ ਗੁਪਤਾ, ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |

ਕਰਨਵੀਰ ਸਿੰਘ ਉੱਪਲ ਨੇ 7.5 ਬੈਂਡ ਹਾਸਲ ਕਰਕੇ ਦਿ ਵੀਜ਼ਾ ਪਾਥ  ਸੰਸਥਾ ਦਾ ਨਾਂ ਕੀਤਾ ਰੌਸ਼ਨ              

             ਜਗਰਾਉ 24 ਅਗਸਤ (ਅਮਿਤਖੰਨਾ)ਦਿ ਵੀਜ਼ਾ ਪਾਥ ਬ੍ਰਾਂਚ ਚ ਆਪਣੀ ਆਈਲੈੱਟਸ ਅਤੇ ਸਟੂਡੈਂਟ ਵੀਜ਼ੇ ਦੀਆਂ ਸੇਵਾਵਾਂ ਨਾਲਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ   ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਵਿਜ਼ਿਟਰ   ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ  ਦਿੱਤੀਆਂ ਜਾਂਦੀਆਂ ਹਨ ਦਿ ਵੀਜ਼ਾ ਪਾਥ  ਦੇ ਵਿਦਿਆਰਥੀਆਂ ਚ  ਕਰਨਵੀਰ ਸਿੰਘ ਉੱਪਲ  ਨੇ ਆਈਲੈਟਸ ਵਿਚੋਂ 7.5 ਬੈਂਡ ਪ੍ਰਾਪਤ ਕੀਤੇ ਲਿਸਨਿੰਗ ਚੋਂ 8 ਰੀਡਿੰਗ ਚੋਂ 8 ਰਾਈਟਿੰਗ ਚੋਂ 6.5 ਸਪੀਕਿੰਗ ਚੋਂ 6.5 ਅਤੇ ਓਵਰਆਲ 7.5 ਬੈਂਡ ਪ੍ਰਾਪਤ ਕੀਤੇ ਹਨ  ਸੰਸਥਾ ਚ ਕਮਜ਼ੋਰ ਵਿਦਿਆਰਥੀਆਂ ਦੀ ਸਪੈਸ਼ਲ ਸੈਮੀਨਰ ਰੱਖਿਆ ਜਾਂਦਾ ਹੈ ਅਤੇ ਕਵਾਲਿਟੀ ਨੂੰ ਬਰਕਰਾਰ ਰੱਖਦੇ ਹੋਏ ਬੱਚਿਆਂ ਨੂੰ  ਫਰੈਸ਼ ਐਂਡ   ਆਊਟ ਦਿੱਤੇ ਜਾਂਦੇ ਹਨ ਜੋ ਵਿਦਿਆਰਥੀਆਂ ਨੂੰ ਚੰਗੇ ਬੈਂਡ ਹਾਸਲ ਕਰਨ ਲਈ ਮਦਦਗਾਰ ਸਾਬਿਤ ਹੁੰਦੇ ਹਨ ਇਸ ਮੌਕੇ ਵੀਜ਼ਾ ਪਾਥ ਦੇ ਐਮਡੀ ਮਨਿੰਦਰਪਾਲ ਸਿੰਘ ਨੇ ਸਟਾਫ ਦੀ ਹੌਸਲਾ ਅਫਜਾਈ ਕੀਤੀ ਅਤੇ ਕਰਨਵੀਰ ਸਿੰਘ ਉੱਪਲ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ

ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈੱਟਸ ਇੰਸਟੀਚਿਊਟ ਮਹਿਲ ਕਲਾਂ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 8.5 ਬੈਂਡ 

ਕੋਚਿੰਗ ਹਮੇਸ਼ਾ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਹੀ ਲਵੋ:- ਮਾਹਲ  

ਮਹਿਲ ਕਲਾਂ 23 ਅਗਸਤ  (ਡਾ. ਸੁਖਵਿੰਦਰ ਸਿੰਘ ) ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਆਈਲਟਸ ਸੰਸਥਾ   ਫਸਟ ਚੁਆਇਸ਼ ਇਮੀਗ੍ਰੇਸ਼ਨ ਅਤੇ ਆਈਲੈੱਟਸ ਇੰਸਟੀਚਿਊਟ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਨੇ ਇਕ ਵਾਰ ਫਿਰ  ਵੱਡੀ ਸਫਲਤਾ ਹਾਸਲ ਕੀਤੀ  ।  ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਇਲਟਸ ਇੰਸਟੀਚਿਊਟ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ  ਦੇ ਵਿਦਿਆਰਥੀ ਅਵਿਨਾਸ਼ਦੀਪ ਸਿੰਘ ਵਾਸੀ ਪੰਡੋਰੀ ਜ਼ਿਲ੍ਹਾ ਬਰਨਾਲਾ ਨੇ ਸਿਰਫ਼ ਇੱਕ ਮਹੀਨੇ ਦੀ ਕੋਚਿੰਗ ਲੈਣ ਤੋਂ ਬਾਅਦ 8.5 ਬੈਂਡ ਸਕੋਰ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਮੌਕੇ ਵਿਦਿਆਰਥੀ ਅਵਿਨਾਸ਼ਦੀਪ ਸਿੰਘ ਨੇ ਬੜੇ ਹੀ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਮੇਰੇ ਵਧੀਆ ਸਕੋਰ ਪ੍ਰਾਪਤ ਕਰਨ ਵਿੱਚ ਇਸ ਸੰਸਥਾ ਦੇ ਮਿਹਨਤੀ ਸਟਾਫ਼ ਦਾ ਬੜਾ ਵੱਡਾ ਹੱਥ ਹੈ । ਵਿਦਿਆਰਥੀ ਅਵਿਨਾਸ਼ਦੀਪ ਸਿੰਘ  ਦੇ ਪਿਤਾ ਸ. ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਸਥਾ ਵਿੱਚ ਬੜੇ ਹੀ ਆਧੁਨਿਕ ਤਰੀਕੇ ਨਾਲ ਕੋਚਿੰਗ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਦੁਆਰਾ ਦਿੱਤੀ ਜਾਂਦੀ ਵਧੀਆ ਕੋਚਿੰਗ ਦਾ ਬਾਕੀ ਵਿਦਿਆਰਥੀਆਂ ਨੂੰ ਵੀ ਲਾਭ ਉਠਾਉਣਾ ਚਾਹੀਦਾ ਹੈ । ਸੰਸਥਾ ਦੇ ਡਾਇਰੈਕਟਰ ਸ. ਜਗਜੀਤ  ਸਿੰਘ ਮਾਹਲ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕੋਚਿੰਗ ਅਤੇ ਆਪਣੀ ਫਾਈਲ ਪ੍ਰੋਸੈਸਿੰਗ ਹਮੇਸ਼ਾਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਹੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸੰਸਥਾ ਕੈਨੇਡੀਅਨ ਵਕੀਲ ਅਤੇ ਆਈ.ਸੀ..ਸੀ..ਆਰ ਮੈਂਬਰ ਮਨਜੀਤ ਸਿੰਘ ਮਾਹਲ ਦੀ ਨਿਗਰਾਨੀ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਕਰਕੇ ਇਹ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਸੰਸਥਾ ਰਾਹੀਂ ਅਨੇਕਾਂ ਹੀ ਵਿਦਿਆਰਥੀ ਆਈਲੈਟਸ ਕਰਕੇ ਅਤੇ ਇਸ ਸੰਸਥਾ ਦੀਆਂ ਸੇਵਾਵਾਂ ਲੈ ਕੇ ਕੈਨੇਡਾ ਵਿਚ ਸੈਟਲ ਹੋ ਚੁੱਕੇ ਹਨ। ਇਸ ਮੌਕੇ ਸਟਾਫ ਮੈਂਬਰ ਮੈਡਮ ਅਰਸ਼ਦੀਪ ਕੌਰ, ਨਰਿੰਦਰ ਕੌਰ, ਰਮਨਦੀਪ ਕੌਰ, ਲਵਲੀਨ ਕੌਸ਼ਿਕ, ਲਵਪ੍ਰੀਤ ਕੌਰ, ਰਾਜ ਸਿੰਘ,ਤਰਸੇਮ ਸਿੰਘ, ਸੁਖਪ੍ਰੀਤ ਕੌਰ ਅਤੇ ਰਾਣੀ ਕੌਰ ਆਦਿ ਹਾਜ਼ਰ ਸਨ ।

ਕਸਬਾ ਮਹਿਲ ਕਲਾਂ ਵਿਖੇ 2 ਮੋਟਰਸਾਇਕਲਾਂ ਦੇ ਆਪਸ ਚ ਟਕਰਾਓਣ ਨਾਲ 3 ਨੌਜਵਾਨ ਜਖ਼ਮੀ ਤੇ ਇੱਕ ਨੌਜਵਾਨ ਦੀ ਮੌਤ

ਮਹਿਲ ਕਲਾਂ 23 ਅਗਸਤ (ਡਾ ਸੁਖਵਿੰਦਰ ਸਿੰਘ )ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਦੇ  ਬੱਸ ਸਟੈਂਡ ਉੱਪਰ ਅੱਜ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਹੋਣ ਕਾਰਨ ਚਾਰ ਨੌਜਵਾਨਾਂ ਦੇ ਗੰਭੀਰ ਰੂਪ ਚ ਜ਼ਖ਼ਮੀ ਹੋਣ ਤੋਂ ਬਾਅਦ ਇੱਕ ਨੌਜਵਾਨ ਨੇ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁੱਖੀ ਕਮਲਜੀਤ ਸਿੰਘ ਅਤੇ ੲੇ.ਅੈਸ.ਆਈ ਰਣਜੀਤ ਸਿੰਘ ਨੇ ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਦੇ ਕਰੀਬ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਦੇ ਬੱਸ ਸਟੈਂਡ ਵਿਖੇ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਹਰਮਨਦੀਪ ਸਿੰਘ ਵਾਸੀ ਠੀਕਰੀਵਾਲਾ ਅਤੇ ਸਿਮਰਨਜੀਤ ਸਿੰਘ ਵਾਸੀ ਕਲਾਲਮਾਜਰਾ ਦੋੇਵੇ ਨੌਜਵਾਨ ਪਿੰਡ ਖਿਆਲੀ ਸਾਇਡ ਤੋਂ ਲਿੰਕ ਸੜਕ ਰਾਹੀਂ ਮੇਨ ਰੋਡ ਉੱਪਰ ਚੜ੍ਹ ਰਹੇ ਸੀ, ਜਦਕਿ ਰਾੲੇਕੋਟ ਸਾਇਡ ਤੋ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨਤੇਜ ਸਿੰਘ ਦੋ ਨੌਜਵਾਨ ਆ ਰਹੇ ਸੀ । ਦੋਵਾਂ ਮੋਟਰਸਾਈਕਲਾਂ ਦੇ ਆਪਸ ਵਿੱਚ ਟਕਰਾਉਣ ਨਾਲ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇੱਕ ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਓੁਸ ਦੀ ਜ਼ਿਆਦਾ ਹਾਲਤ ਖ਼ਰਾਬ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਮਨਦੀਪ  ਸਿੰਘ 20 ਸਾਲ ਪੁੱਤਰ ਮਨਜਿੰਦਰ ਸਿੰਘ ਵਾਸੀ ਠੀਕਰੀਵਾਲ ਵਜੋਂ ਹੋਈ ਹੈ। ਜਦ ਕਿ ਜਖ਼ਮੀ ਹੌੲੇ ਨੌਜਵਾਨਾਂ ਵਿੱਚ ਇੱਕ ਨੌਜਵਾਨ ਪਿੰਡ ਵਜੀਦਕੇ ਖੁਰਦ ਇੱਕ ਨੌਜਵਾਨ ਪਿੰਡ ਕਲਾਲਮਜਾਰਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ । ਉਧਰ ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਜਦੋ ਕਿਸੇ ਧਿਰ ਵਲੋਂ ਬਿਆਨ ਦਰਜ ਕਰਵਾਏ ਤਾਂ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਟਾਪਰ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ 

ਜਗਰਾਉ 23 ਅਗਸਤ (ਅਮਿਤਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਵਲੋਂ ਸਾਲ 2022 ਸੀ.ਬੀ.ਐਸ.ਈ ਬੋਰਡ ਕਲਾਸਾਂ ਵਿੱਚ ਅੱਵਲ ਰਹਿਣ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਕੀਤੀ ਗਈ।ਉਹਨਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ  ਸਾਲ ਵੀ ਸਕੂਲ ਦਾ ਬੋਰਡ ਕਲਾਸਾਂ ਦਾ ਰਿਜਲਟ ਸ਼ਾਨਦਾਰ ਰਿਹਾ ਸੀ।ਜਿਸ ਲਈ ਵਿਿਦਆਰਥੀਆਂ ਨੂੰ ਸਨਮਾਨਿਤ ਅਤੇ ਹੋਸਲਾਂ ਅਫਜਾਈ ਲਈ ਸੈਰੇਮਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਾਰਵੀਂ ਕਲਾਸ ਦੇ ਵਿਿਦਆਰਥੀ ਜਸ਼ਨਪ੍ਰੀਤ ਸਿੰਘ ਨੂੰ ਪਹਿਲੇ ਸਥਾਨ, ਅਰਸ਼ਦੀਪ ਸਿੰਘ ਨੂੰ ਦੂਸਰੇ ਅਤੇ ਨਵਨੀਤ ਕੌਰ ਨੂੰ ਸਥਾਨ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਜਸਪ੍ਰੀਤ ਕੌਰ, ਰਮਨਪ੍ਰੀਤ ਕੌਰ, ਪਰਨੀਤ ਕੌਰ, ਕਰਮਿੰਦਰ ਕੌਰ, ਸਿਮਰਜੀਤ ਕੌਰ, ਪ੍ਰਭਦੀਪ ਸਿੰਘ, ਦੀਪਇੰਦਰ ਸਿੰਘ, ਗੁਰਨੂਰ ਸਿੰਘ, ਅਤੇ ਸਿਮਰਨਪ੍ਰੀਤ ਕੌਰ, ਜੋ ਕਿ ਬਾਂਰਵੀ ਕਲਾਸ ਵਿੱਚ 80 ਫੀਸਦੀ ਜਾਂ 70 ਫੀਸਦੀ ਤੋ ਵੱਧ ਨੰਬਰ ਲਿਆਏ ਸਨ ਉਹਨਾਂ ਦੀ ਵੀ ਹੋਸਲਾ ਅਫਜਾਈ ਕੀਤੀ ਗਈ।ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੈਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਡਾਇਰੈਕਟਰ ਹਰਜੀਤ ਸਿੰਘ ਸਿੱਧੂ ਵਲੋਂ ਬਾਂਰਵੀ ਦੇ ਨਾਲ-ਨਾਲ ਦਸਵੀਂ ਕਲਾਸ ਵਿੱਚ ਅੱਵਲ ਆਏ ਵਿਿਦਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।ਦਸਵੀਂ ਕਲਾਸ ਵਲੋਂ ਜੈਸਮੀਨ ਕੌਰ, ਨਵਦੀਪ ਕੌਰ, ਖੁਸ਼ਪਿੰਦਰ ਕੌਰ, ਨੂੰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਅਤੇ ਰਾਜਵੀਰ ਕੌਰ, ਅਮਨ  ਕੁਮਾਰ, ਪਵਨਪ੍ਰੀਤ ਕੌਰ, ਸਤਵੰਤ ਸਿੰਘ, ਤਰਨਵੀਰ ਸਿੰਘ, ਹਰਲੀਨ ਕੌਰ, ਸੁਖਲੀਨ ਕੌਰ, ਅਰਮਾਨਦੀਪ ਸਿੰਘ ਅਤੇ ਨਾਜਪ੍ਰੀਤ ਕੌਰ ਨੂੰ 80 ਫੀਸਦੀ ਤੋ ਵੱਧ ਨੰਬਰਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵਿਿਦਆਰਥੀਆਂ ਵਲੋਂ  ਪੇਸ਼ਕਾਰੀ ਵੀ ਕੀਤੀ ਗਈ।ਸਮਾਗਮ ਦੇ ਅੰਤ ਵਿੱਚ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮਨਦੀਪ ਚੌਹਾਨ ਵਲੋਂ ਸਾਰੇ ਮਹਿਮਾਨਾਂ ਅਤੇ ਮਾਤਾਪਿਤਾ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ। ।ਇਸ ਮੌਕੇ ਤੇ ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਸਤਿੰਦਰਪਾਲ ਕੌਰ, ਅੰਜੂ ਬਾਲਾ, ਵੀ ਹਾਜਿਰ  ਸਨ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ

ਜਗਰਾਉ 23 ਅਗਸਤ (ਅਮਿਤਖੰਨਾ)ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੀ ਅਗਵਾਈ ਵਿਚ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ ਪਹਿਲੀ ਜਮਾਤ ਦੀ ਮੁਸਕਾਨ ਨੇ ਪਹਿਲਾ, ਸਿਮਰਨ ਨੇ ਦੂਸਰਾ, ਰਮਨੀਤ ਨੇ ਤੀਸਰਾ ਸਥਾਨ, ਦੂਸਰੀ ਜਮਾਤ ਦੀ ਗੁਰਨੂਰ ਕੌਰ ਨੇ ਪਹਿਲਾ, ਪ੍ਰਭਦੀਪ ਨੇ ਦੂਸਰਾ ਅਤੇ ਪ੍ਰਭਜੋਤ ਕੌਰ ਨੇ ਤੀਸਰਾ ਸਥਾਨ, ਤੀਸਰੀ ਜਮਾਤ ਦੀ ਨਵਦੀਪ ਕੌਰ ਤੇ ਲਵਲੀਨ ਕੌਰ ਨੇ ਸਾਂਝੇ ਰੂਪ ਵਿਚ ਪਹਿਲਾ, ਇਸ਼ਮੀਤ ਨੇ ਦੂਸਰਾ ਅਤੇ ਗੁਬੀਆ ਨੇ ਤੀਸਰਾ ਸਥਾਨ, ਚੌਥੀ ਜਮਾਤ ਦੀ ਹਰਲੀਨ ਕੌਰ ਨੇ ਪਹਿਲਾ, ਸੋਨੀ ਨੇ ਦੂਸਰਾ ਤੇ ਹਰਮਨਦੀਪ ਨੇ ਤੀਸਰਾ, ਪੰਜਵੀਂ ਜਮਾਤ ਦੇ ਮੋਕਸ਼ ਕਪੂਰ ਨੇ ਪਹਿਲਾ, ਸੇਂਜਲਪ੍ਰੀਤ ਕੌਰ ਨੇ ਦੂਸਰਾ ਤੇ ਗੁਰਜਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਮੈਡਮ ਸ਼ਸੀ ਜੈਨ ਤੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਨਾ ਨੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਸਾਰੇ ਹੀ ਵਿਦਿਆਰਥੀਆਂ ਨੂੰ ਆਪਣੀ ਲਿਖਾਈ ਸੁਧਾਰਨ ਲਈ ਪੇ੍ਰਰਿਤ ਕੀਤਾ |

ਪੁਲਿਸ ਅੱਤਿਆਚਾਰ ਖਿਲਾਫ਼ ਲਗਾਤਾਰ 154ਵੇਂ ਦਿਨ ਥਾਣੇ ਮੂਹਰੇ ਕੀਤੀ ਨਾਹਰੇਬਾਜ਼ੀ 

ਜਲ਼ਦੀ ਕਰਾਂਗੇ ਵੱਡਾ ਰੋਸ ਮੁਜ਼ਾਹਰਾ-ਕਿਰਤੀ ਕਿਸਾਨ ਯੂਨੀਅਨ 

ਜਗਰਾਉਂ 23 ਅਗਸਤ (  ਮਨਜਿੰਦਰ ਗਿੱਲ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਦੀ ਅਗਵਾਈ ਵਿੱਚ ਧਰਨਾਕਾਰੀਆਂ ਨੇ 154ਵੇਂ ਦਿਨ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਸਥਾਨਕ ਸਿਟੀ ਥਾਣੇ ਮੂਹਰੇ ਰੱਜ਼ ਕੇ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਆਗੂ ਤਰਲੋਚਨ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਦੇ ਪ੍ਰਧਾਨ ਗੁਰਦਿਆਲ਼ ਸਿੰਘ ਤਲਵੰਡੀ ਅਤੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਪੁਲਿਸ ਅਧਿਕਾਰੀਆਂ ਤੋਂ ਪੁਛਿਆ ਕਿ "ਕੀ ਪੰਜਾਬ ਰਾਜ ਵਿੱਚ ਦੋ ਹਨ?, ਜੇ ਗਲਤੀ ਆਮ ਵਿਅਕਤੀ ਕਰੇ ਤਾਂ ਕਾਨੂੰਨ ਤੁਰੰਤ ਲਾਗੂ ਹੋ ਜਾਂਦਾ ਹੈ ਪਰ ਜੇ ਗਲਤੀ ਕੋਈ ਪੁਲਿਸ ਮੁਲਾਜ਼ਮ ਕਰੇ ਤਾਂ ਕਾਨੂੰਨ ਠੁੱਸ ਕਿਉਂ ਹੋ ਜਾਂਦਾ ਹੈ? ਇੱਕ ਬਿਆਨ 'ਚ ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ 17 ਸਾਲ ਪਹਿਲਾਂ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦੇ ਕਰੰਟ ਲਗਾਏ ਗਏ। ਫਰਜ਼ੀ ਬਣੇ ਥਾਣਾਮੁਖੀ ਨੇ ਘਟਨਾ ਨੂੰ ਲਕੋਣ ਲਈ ਹੀ ਪਰਿਵਾਰ ਨੂੰ ਹੀ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਰੀਬ ਦਹਾਕੇ ਬਾਦ ਬਰੀ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵਿੱਚ ਵਿਸੇਸ਼ਤੌਰ ਤੇ ਪਹੁੰਚੇ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਮੌਜੂਦਾ ਸਰਕਾਰ ਦੇ ਮੱਥੇ 'ਤੇ ਕਾਲ਼ਾ ਧੱਬਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।  ਇਸ ਸਮੇਂ ਜੱਥੇਦਾਰ ਚੜਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਫੌਤ ਹੋ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

ਢਲਦੇ ਸੂਰਜ ✍️. ਸਲੇਮਪੁਰੀ ਦੀ ਚੂੰਢੀ

ਢਲਦੇ ਸੂਰਜ
-ਬਿਨ੍ਹ ਪਾਣੀ ਰੁੱਖ 
ਫਲਦੇ ਵੇਖੇ! 
ਬਿਨ੍ਹ ਮਾਵਾਂ ਪੁੱਤ
ਪਲਦੇ ਵੇਖੇ!
ਲੋਹੇ ਦੇ ਪੁੱਲ
ਗਲ੍ਹਦੇ ਵੇਖੇ!
ਸਾਧੂ ਵੀ ਹੱਥ
ਮਲਦੇ ਵੇਖੇ!
ਚੋਰ ਸਾਧਾਂ ਨਾਲ 
ਰਲਦੇ ਵੇਖੇ! 
ਬਿਨ੍ਹ ਬੋਲਿਆਂ ਬੁੱਲ੍ਹ 
ਹਲਦੇ ਵੇਖੇ! 
ਚੜ੍ਹਦੇ ਸੂਰਜ
ਢਲਦੇ ਵੇਖੇ!
ਚੜ੍ਹਦੇ ਸੂਰਜ 
ਢਲਦੇ ਵੇਖੇ! 
-ਸੁਖਦੇਵ ਸਲੇਮਪੁਰੀ
09780620233
23 ਅਗਸਤ 2022.

     "ਮਿਲਵਰਤਣ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

               "ਮਿਲਵਰਤਣ"

 ਦੋ ਦਰਾਣੀਆਂ ਜਠਾਣੀਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ,ਪਰ ਸ਼ਰੀਕੇ ਕਬੀਲੇ ਨਾਲ ਜ਼ਿਆਦਾ ਆਉਣਾ ਜਾਣਾ ਦੋਨਾਂ ਚੋਂ ਇੱਕ ਦਾ ਹੀ ਸੀ,ਅਤੇ ਇੱਕ ਦਾ ਬਹੁਤਾ ਝੁਕਾਅ ਸ਼ਰੀਕੇ ਕਬੀਲੇ ਅਤੇ ਪਿੰਡ ਵਿੱਚ ਨਹੀਂ ਸੀ।

        ਜਠਾਣੀ ਦੇ ਭਰਾ ਦੇ ਵਿਆਹ ਦਾ ਸੱਦਾ ਆਇਆ ਤਾਂ ਦੋਨਾਂ ਦਾ ਆਪਸੀ ਬਹੁਤ ਪਿਆਰ ਕਰਕੇ ਜਠਾਣੀ ਨੇ ਦਰਾਣੀ ਨੂੰ ਵੀ ਵਿਆਹ ਜਾਣ ਲਈ ਤਿਆਰ ਕਰ ਲਿਆ, ਬੇਸ਼ੱਕ ਦਰਾਣੀ ਨੇ ਬਹੁਤ ਨਾਹ ਨੁੱਕਰ ਕੀਤੀ ਪਰ ਪਿਆਰ ਅੱਗੇ ਕੋਈ ਪੇਸ਼ ਨਾ ਗਈ,ਅਖੀਰ ਦੋਵੇਂ ਦਰਾਣੀ ਜਠਾਣੀ ਪੂਰੀ ਤਿਆਰੀ ਨਾਲ ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਪਹੁੰਚ ਗਈਆਂ। ਬਹੁਤ ਇਜ਼ਤ ਮਾਣ ਮਿਲਿਆ,ਘਰ ਵਿੱਚ ਹਲਵਾਈ ਬਿਠਾਇਆ ਹੋਇਆ ਸੀ ਅਤੇ ਖੂਬ ਰੌਣਕਾਂ ਸਨ। ਸਾਰੀਆਂ ਰਸਮਾਂ ਰੀਤਾਂ ਮੁਤਾਬਕ ਪੂਰੀ ਧੂਮਧਾਮ ਨਾਲ ਵਿਆਹ ਸੰਪਨ ਹੋਇਆ, ਬਿਲਕੁਲ ਜਠਾਣੀ ਜਿਨ੍ਹਾਂ ਹੀ ਪਿਆਰ ਸਤਿਕਾਰ ਦਰਾਣੀ ਨੂੰ ਵੀ ਮਿਲਿਆ ਅਤੇ ਹਰ ਰਸਮ ਵਿੱਚ ਵੀ ਪਰਿਵਾਰ ਨੇ ਆਪਣੀ ਧੀ ਵਾਂਗ ਹੀ ਉਸ ਦੀ ਦਰਾਣੀ ਨੂੰ ਵੀ ਬਣਦਾ ਸ਼ਗਨ ਆਦਿ ਦਿੱਤਾ।ਹੌਲੀ ਹੌਲੀ ਆਇਆ ਹੋਇਆ ਮੇਲ ਵੀ ਵਿਦਾ ਹੋ ਗਿਆ।ਅੱਜ ਦੋਵੇਂ ਦਰਾਣੀ/ਜਠਾਣੀ ਨੇ ਵਿਆਹ ਵਾਲੇ (ਪੇਕੇ ਘਰ ਚੋਂ)ਵਿਦਾ ਹੋਣਾ ਸੀ। ਪੇਕਿਆਂ ਵੱਲੋਂ ਆਪਣੀ ਘਰ ਦੀ ਲੜਕੀ ਜਿਨੀ ਹੀ ਭਾਜੀ (ਮਠਿਆਈ) ਦਰਾਣੀ ਨੂੰ ਦੇਣ ਦਾ ਆਪਣਾ ਫਰਜ਼ ਪੂਰਾ ਕਰਦਿਆਂ ਦੋਵਾਂ ਧੀਆਂ ਨੂੰ ਦਸ ਦਸ ਸੇਰ ਮਠਿਆਈ ਅਤੇ ਸੂਟ ਵਗੈਰਾ ਦੇ ਕੇ ਵਿਦਾ ਕੀਤਾ। ਦੋਵੇਂ ਭੈਣਾਂ ਪੂਰੀਆਂ ਖੁਸ਼ ਸਨ।

        ਪਿੰਡ ਆ ਕੇ ਜਠਾਣੀ ਨੇ ਤਾਂ ਲਿਆਂਦੀ ਹੋਈ ਭਾਜੀ ਸਾਰੇ ਸ਼ਰੀਕੇ ਕਬੀਲੇ ਵਿੱਚ ਵੰਡ ਦਿੱਤੀ ਅਤੇ ਸਾਰੇ ਆਂਢ ਗੁਆਂਢ ਚੋਂ ਵਧਾਈਆਂ ਵੀ ਕਬੂਲ ਕੀਤੀਆਂ,ਪਰ ਦਰਾਣੀ ਨੇ ਆਪਣੀ ਭਾਜੀ ਨੂੰ ਭੜੋਲੇ ਵਿੱਚ ਸੰਭਾਲ ਕੇ ਰੱਖੀ ਰੱਖਿਆ। ਬਰਸਾਤਾਂ ਦੇ ਦਿਨ ਕਰਕੇ ਭੜੋਲੇ ਚ ਪਈ ਮਠਿਆਈ ਥੋੜੇ ਦਿਨਾਂ ਬਾਅਦ ਹੀ ਖਰਾਬ ਹੋ ਗਈ ਮੁਸ਼ਕ ਆਉਣ ਲੱਗ ਪਿਆ ਅਤੇ ਉੱਲੀ ਵੀ ਲੱਗ ਗਈ,ਪਰ ਜਠਾਣੀ ਨੂੰ ਹਰ ਰੋਜ਼ ਨਵਾਂ ਤਾਜਾ ਲੱਡੂ ਖਾਂਦੀ ਵੇਖ ਕੇ ਦਰਾਣੀ ਨੇ ਜਠਾਣੀ ਨੂੰ ਪੁੱਛਿਆ ਕਿ ਭੈਣ ਮੇਰੀ ਮਠਿਆਈ ਤਾਂ ਖ਼ਰਾਬ ਵੀ ਹੋ ਗਈ ਹੈ,ਪਰ ਤੂੰ ਇਹ ਨਿੱਤ ਤਾਜਾ ਲੱਡੂ ਕਿਥੋਂ ਖਾਂਦੀ ਐਂ? ਤੂੰ ਕਿਵੇਂ ਸੰਭਾਲੀ ਸੀ ਮਠਿਆਈ?

        ਅੱਗੋਂ ਜਠਾਣੀ ਬੋਲੀ ਭੈਣੇਂ ਮੈਂ ਸੰਭਾਲੀ ਨਹੀਂ ਸੀ ਮੈਂ ਤਾਂ ਸਗੋਂ ਆਉਣ ਸਾਰ ਹੀ ਆਪਣੇ ਘਰਾਂ(ਪਿੰਡ)ਵਿੱਚ ਵੰਡ ਦਿੱਤੀ ਸੀ ਮਠਿਆਈ, ਤੇ ਇਹ ਹੁਣ ਇਸੇ ਮਿਲਵਰਤਣ ਦਾ ਹੀ ਸਿੱਟਾ ਹੈ ਕਿ ਹਰ ਰੋਜ਼ ਹੀ ਕਿਸੇ ਨਾ ਕਿਸੇ ਸ਼ਰੀਕੇ ਕਬੀਲੇ ਦੇ ਘਰੋਂ ਵਿਆਹ ਦੀ, ਜਨਮ ਦਿਨ ਦੀ ਜਾਂ ਕਿਸੇ ਘਰੋਂ ਅਖੰਡ ਪਾਠ ਹੋਏ ਦੀ ਤਾਜੀ ਮਠਿਆਈ ਆ ਜਾਂਦੀ ਹੈ ਤੇ ਮੈਂ ਓਹ ਤਾਜੀ ਮਠਿਆਈ ਹੀ ਖਾਂਦੀ ਹਾਂ। ਜੇਕਰ ਮੈਂ ਵੀ ਤੇਰੇ ਵਾਂਗ ਭੜੋਲੇ ਚ ਸੰਭਾਲ ਕੇ ਰੱਖੀ ਹੁੰਦੀ ਤਾਂ ਉਸ ਨੂੰ ਵੀ ਉੱਲੀ ਲੱਗ ਜਾਣੀ ਸੀ।ਇਹ ਸੱਭ ਆਪੋ ਆਪਣੇ ਮਿਲਵਰਤਣ ਦਾ ਹੀ ਨਤੀਜਾ ਹੈ,ਕਿ ਮੈਂ ਅੱਜ ਵੀ ਤਾਜ਼ੀ ਮਠਿਆਈ ਖਾ ਰਹੀ ਹਾਂ। ਜੇਕਰ ਆਪਾਂ ਕਿਸੇ ਨਾਲ ਮੇਲ ਜੋਲ ਭਾਵ ਮਿਲਵਰਤਣ ਰੱਖਾਂਗੇ ਤਾਂ ਹੀ ਕੋਈ ਆਪਣੇ ਨਾਲ ਰੱਖੂਗਾ ਤੇ ਆਊ ਜਾਊਗਾ,ਇਹ ਸਾਰੀ ਗੱਲ ਸੁਣ ਕੇ ਦਰਾਣੀ ਨੇ ਬਹੁਤ ਸ਼ਰਮਿੰਦਗੀ ਅਤੇ ਸ਼ਰਮ ਮਹਿਸੂਸ ਕੀਤੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਗੱਲਾਂ ਪੁਰਾਤਨ ਸਮਿਆਂ ਦੀਆਂ ✍️ਜਸਵੀਰ ਸ਼ਰਮਾਂ ਦੱਦਾਹੂਰ

ਪੁਰਖਿਆਂ ਮੁਤਾਬਕ ਕਿਸੇ ਖਾਸ ਮਕਸਦ ਲਈ ਵਰਤੀਆਂ ਗੱਲਾਂ ਜਿਨ੍ਹਾਂ ਨੇ ਰਿਵਾਜਾਂ ਦਾ ਰੂਪ ਧਾਰਨ ਕੀਤਾ 

ਦੋਸਤੋ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ, ਤਬਦੀਲੀ ਵੀ ਕੁਦਰਤ ਦਾ ਨਿਯਮ ਹੈ ਇਹ ਹਰ ਹੀਲੇ ਆਉਣੀ ਹੈ,ਇਸ ਤੋਂ ਕਦੇ ਵੀ ਨਾਬਰ ਨਹੀਂ ਹੋਇਆ ਜਾ ਸਕਦਾ, ਅਤੇ ਸਾਨੂੰ  ਨਾ ਚਾਹੁੰਦਿਆਂ ਹੋਇਆਂ ਵੀ ਉਸ ਤਬਦੀਲੀ ਨਾਲ ਤਬਦੀਲ ਹੋਣਾ ਪੈਂਦਾ ਹੈ,ਭਾਵ ਸਮੇਂ ਮੁਤਾਬਿਕ ਢਲਣਾ ਪੈਂਦਾ ਹੈ।

       ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਪੁਰਖਿਆਂ ਦੇ ਦੱਸਣ ਮੁਤਾਬਿਕ ਓਹ ਗੱਲਾਂ ਦਾ ਮਕਸਦ ਕੁੱਝ ਹੋਰ ਸੀ ਪਰ ਵੇਖੋ ਵੇਖੀ ਕਹੀਏ ਜਾਂ ਫਿਰ ਦੇਸੀ ਬੋਲੀ ਵਿੱਚ ਕਹੀਏ ਜੋ ਆਮ ਚੰਗੀ ਨਹੀਂ ਲਗਦੀ ਭਾਵ ਲਾਈ ਲੱਗ ਵਾਲੀਆਂ ਗੱਲਾਂ ਬਣ ਗਈਆਂ ਜਿਨ੍ਹਾਂ ਦੇ ਪਿਛੋਕੜ ਬਾਰੇ ਕਦੇ ਵੀ ਕਿਸੇ ਨੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਓਨਾਂ ਗੱਲਾਂ ਨੂੰ ਇੱਕ ਰਿਵਾਜ ਦਾ ਰੂਪ ਦੇ ਦਿੱਤਾ, ਜੇਕਰ ਕਿਸੇ ਬੀਬੀ ਭੈਣ ਮਾਤਾ ਨੂੰ ਜਾਂ ਕਿਸੇ ਨੌਜਵਾਨ ਨੂੰ ਪੁੱਛੀਏ ਤਾਂ ਅੱਗੋਂ ਘੜਿਆ ਘੜਾਇਆ ਇੱਕੋ ਜਵਾਬ ਮਿਲਦਾ ਹੈ ਕਿ ਇਹਦਾ ਪਤਾ ਤਾਂ ਨਹੀਂ ਪਰ ਮੇਰੀ ਸੱਸ ਜਾਂ ਦਾਦੀ ਸੱਸ ਜਾਂ ਸਾਡੇ ਵੱਡੇ ਕਰਦੇ ਰਹੇ, ਕਰਕੇ ਹੀ ਮੈਂ ਓਹਨਾਂ ਦੇ ਹੁਕਮ ਤੇ ਫੁੱਲ ਚੜ੍ਹਾ ਰਹੀ ਹਾਂ,ਇਹੋ ਜਿਹੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਅਤੇ ਓਹੀ ਅਜੋਕੇ ਰਿਵਾਜ ਪ੍ਰਚਲਿਤ ਹੋ ਕੇ ਅੱਜ ਤੱਕ ਓਵੇਂ ਹੀ ਚੱਲ ਰਹੀਆਂ ਹਨ।

         ਤਿੰਨ ਗੱਲਾਂ ਜੋ ਪੁਰਖਿਆਂ ਤੋਂ ਜਾਣੀਆਂ ਨੇ ਅੱਜ ਆਪਾਂ ਓਨਾਂ ਦੀ ਗੱਲ ਕਰਦੇ ਹਾਂ। ਵਿਆਹ ਸਮੇਂ ਟੋਕਰੇ ਥੱਲੇ ਬਿੱਲੀ ਤਾੜਨਾ,ਕੌਲੀਂ ਤੇਲ ਪਾਉਣਾ ਅਤੇ ਡੋਲੀ ਤੋਰਨ ਸਮੇਂ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਘਰੋਂ ਡੋਲੀ ਵਿਦਾ ਕਰਨੀ।

         ਪਹਿਲੀ ਗੱਲ ਟੋਕਰੇ ਥੱਲੇ ਬਿੱਲੀ ਤਾੜਨ ਦੀ ਗੱਲ ਹੀ ਕਰਦੇ ਹਾਂ,ਸਿਆਣਿਆਂ ਦੇ ਦੱਸਣ ਮੁਤਾਬਕ ਕਿਸੇ ਪਰਿਵਾਰ ਦੇ ਘਰ ਨਵੀਂ ਵਿਆਹੀ ਜੋੜੀ ਪਹੁੰਚੀ, ਆਪਾਂ ਸਭਨਾਂ ਨੂੰ ਇਸ ਬਾਬਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਮਹੌਲ ਬੜੀ ਖੁਸ਼ੀ ਭਰਿਆ ਹੁੰਦਾ ਹੈ ਤੇ ਸਾਰਾ ਟੱਬਰ ਮੇਲ ਗੇਲ ਆਂਢ ਗੁਆਂਢ ਜਾਂ ਸਾਰੇ ਘਰ ਦੇ ਪਰਿਵਾਰਕ ਮੈਂਬਰ ਨਵੀਂ ਨਿਵੇਲੀ ਵਹੁਟੀ ਜੋ ਘਰ ਵਿੱਚ ਲਛਮੀ ਦੇ ਰੂਪ ਵਿੱਚ ਪ੍ਰਵੇਸ਼ ਕਰਦੀ ਹੈ ਉਸ ਨੂੰ ਨੇੜਿਉਂ ਵੇਖਣ ਦਾ ਚਾਹਵਾਨ ਵੀ ਹੁੰਦਾ ਹੈ ਤੇ ਖਾਸ ਕਰਕੇ ਘਰ ਦੀ ਮੁੱਖ ਬੀਬੀ ਭਾਵ ਵਿਆਂਦੜ ਦੀ ਮਾਂ ਨੇ ਤਾਂ ਪਾਣੀ ਵਾਰਨਾ ਵਿਹਾਰ ਵੀ ਕਰਨਾ ਹੁੰਦਾ ਹੈ। ਹੋਇਆ ਕੀ ਐਨ ਓਸੇ ਵਕਤ ਵਿਹੜੇ ਵਿੱਚ ਇੱਕ ਬਿੱਲੀ ਆ ਗਈ, ਤੇ ਘਰ ਦਿਆਂ ਨੇ ਉਸ ਨੂੰ ਟੋਕਰੇ ਥੱਲੇ ਤਾੜ ਦਿੱਤਾ, ਸਿਰਫ਼ ਇਸ ਕਰਕੇ ਕਿ ਅਸੀਂ ਤਾਂ ਸਾਰੇ ਇਧਰ ਡੋਲੀ ਨੂੰ ਉਤਾਰਨ ਵੱਲ ਰੁੱਝੇ ਹੋਵਾਂਗੇ, ਤੇ ਬਿੱਲੀ ਮਗਰੋਂ ਮਠਿਆਈ ਨੂੰ,ਦੁੱਧ ਨੂੰ ਜਾਂ ਕਿਸੇ ਬਣੀ ਸਬਜ਼ੀ ਭਾਜੀ ਫੁਲਕਿਆਂ ਆਦਿ ਨੂੰ ਮੂੰਹ ਨਾ ਮਾਰ ਜਾਏ, ਸਿਰਫ਼ ਇਸ ਲਈ ਤਾੜੀ ਸੀ, ਜਦੋਂ ਪਰਿਵਾਰ ਨੇ ਆਪਣਾ ਕਾਰ ਵਿਹਾਰ ਕਰ ਲਿਆ ਤਾਂ ਟੋਕਰੇ ਥੱਲਿਓਂ ਬਿੱਲੀ ਕੱਢ ਦਿੱਤੀ।ਪਰ ਇਹ ਅੱਜ ਵੀ ਕਈ ਪਰਿਵਾਰਾਂ ਵੱਲੋਂ ਕਿਸੇ ਖਾਸ ਇਲਾਕਿਆਂ ਚ ਰਿਵਾਜ ਪ੍ਰਚਲਿਤ ਹੈ ਭਾਵ ਡੋਲੀ ਉਤਾਰਨ ਵੇਲੇ ਬਿੱਲੀ ਭਾਲਦੇ ਫਿਰਦੇ ਹਨ, ਇਉਂ ਕਦੇ ਸਮੇਂ ਤੇ ਬਿੱਲੀ ਮਿਲਦੀ ਹੈ?ਜਿਸ ਨੂੰ ਰਿਵਾਜ ਬਣਾ ਲਿਆ ਹੈ।ਅਸਲ ਗੱਲ ਤਾਂ ਓਹ ਜੋ ਉਪਰੋਕਤ ਲਿਖੀ ਹੈ ਓਹੀ ਸੀ ਨਾਹ ਕਿ ਕੋਈ ਰਿਵਾਜ ਸੀ।

         ਹੁਣ ਜੇ ਅਗਲੀ ਗੱਲ ਕਰੀਏ ਕੌਲੀਂ ਤੇਲ ਪਾਉਣਾ ਓਹ ਵੀ ਪੁਰਖਿਆਂ ਤੋਂ ਕੁੱਝ ਇਸ ਤਰ੍ਹਾਂ ਪਤਾ ਲੱਗਾ ਹੈ ਕਿ ਪੁਰਾਤਨ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਅਤੇ ਭਾਰੇ ਲੱਕੜ ਦੇ ਗੇਟ ਘਰਾਂ ਨੂੰ ਲਗਾਏ ਜਾਂਦੇ ਸਨ, ਉਨ੍ਹਾਂ ਦੀ ਥੱਲੇ ਜੋ ਚੂਲ ਹੁੰਦੀ ਸੀ ਜਿਸ ਵਿੱਚ ਗੇਟ ਦਾ ਥੱਲਾ ਟਿਕਾਇਆ ਹੁੰਦਾ ਸੀ ਓਹ ਵੀ ਭਾਰੀ ਲੱਕੜ ਵਿੱਚ ਸੁਰਾਖ਼ ਕੱਢਕੇ ਜ਼ਮੀਨ ਵਿੱਚ ਅੱਡਾ ਜਿਹਾ ਬਣਾ ਕੇ ਗੱਡਿਆ ਜਾਂਦਾ ਸੀ ਤੇ ਉਸ ਉਪਰ ਇੱਕ ਪਾਸੇ ਦੇ ਤਖ਼ਤੇ ਦੀ ਚੂਲ ਰੱਖੀ ਜਾਂਦੀ ਸੀ, ਦੂਜੇ ਪਾਸੇ ਵੀ ਇਉਂ ਹੀ ਕੀਤਾ ਜਾਂਦਾ ਸੀ ਗੇਟ ਕਾਫੀ ਭਾਰੇ ਹੁੰਦੇ ਸਨ, ਗੇਟ ਬੰਦ ਕਰਨ ਤੇ ਖੋਲ੍ਹਣ ਵੇਲੇ ਜਦ ਲੱਕੜ ਆਪਸ ਵਿੱਚ ਇੱਕ ਦੂਜੇ ਨਾਲ ਖਹਿੰਦੀ ਸੀ ਤਾਂ ਕਦੇ ਕਦੇ ਬੜੀ ਭੈੜੀ ਜਿਹੀ ਆਵਾਜ਼ ਆਇਆ ਕਰਦੀ ਸੀ, ਤੇ ਉਸ ਨੂੰ ਤਰ ਰੱਖਣ ਲਈ ਅਤੇ ਆਵਾਜ਼ ਨਾ ਆਵੇ ਇਸ ਲਈ ਸਰੋਂ ਦਾ ਤੇਲ ਪਾ ਦਿੱਤਾ ਜਾਂਦਾ ਸੀ ਤਾਂ ਕਿ ਗੇਟ ਰਵਾਂ ਬੰਦ ਹੋਵੇ ਤੇ ਰੈਲਾ ਖੁਲ੍ਹ ਸਕੇ। ਇੱਕ ਵਾਰ ਕੁਦਰਤੀ ਤੇਲ ਪਾਉਂਦਿਆਂ ਤੋਂ ਕਿਸੇ ਘਰ ਵਿੱਚ ਕੋਈ ਮਹਿਮਾਨ ਆ ਗਿਆ ਤੇ ਉਸ ਨੂੰ ਗੇਟ ਤੇ ਦੋ ਕੁ ਮਿੰਟ ਰੁਕਣਾ ਪਿਆ ਕਿਉਂਕਿ ਘਰ ਦਾ ਮੁਖੀਆ ਗੇਟ ਨੂੰ ਰਵਾਂ ਕਰਨ ਲਈ ਤੇਲ ਪਾ ਰਿਹਾ ਸੀ,ਤੇ ਵੇਖੋ ਵੇਖੀ ਇਹ ਰਿਵਾਜ ਪ੍ਰਚਲਿਤ ਹੋ ਗਿਆ, ਜੋ ਅੱਜ ਤੱਕ ਵੀ ਰਿਵਾਜ ਦੇ ਤੌਰ ਤੇ ਪ੍ਰਚੱਲਤ ਹੈ ਕਿ ਘਰ ਕਿਸੇ ਖਾਸ ਮਹਿਮਾਨ ਦੇ ਆਏ ਤੋਂ ਕੌਲੀਂ ਤੇਲ ਪਾਇਆ ਜਾਂਦਾ ਹੈ ਤੇ ਓਸੇ ਸਮੇਂ ਤੋਂ ਹੀ ਇਹ ਵੀ ਇੱਕ ਰਿਵਾਜ ਦੀ ਤਰ੍ਹਾਂ ਪ੍ਰਚੱਲਤ ਹੋ ਗਿਆ, ਜਦੋਂ ਕਿ ਕਿਸੇ ਆਏ ਗਏ ਪ੍ਰਾਹੁਣੇ ਨਾਲ ਇਸ ਦਾ ਕੋਈ ਵੀ ਮਤਲਬ ਨਹੀਂ ਤੇ ਦੂਰ ਦਾ ਵੀ ਸਬੰਧ ਨਹੀ,ਪਰ ਅੱਜ ਵੀ ਅਸੀਂ ਓਵੇਂ ਹੀ ਕਰ ਰਹੇ ਹਾਂ ਜਦੋਂ ਕਿ ਹੁਣ ਆਲੀਸ਼ਾਨ ਕੋਠੀਆਂ ਬਣ ਚੁੱਕੀਆਂ ਹਨ ਪਰ ਅਸੀਂ ਲਕੀਰ ਦੇ ਫਕੀਰ ਬਣੇ ਹੋਏ ਹਾਂ ਤੇ ਆਏ ਕਿਸੇ ਖਾਸ ਮਹਿਮਾਨ ਵੇਲੇ ਕੌਲੀਂ ਤੇਲ ਪਾਉਣਾ ਚਾਲੂ ਰੱਖਿਆ ਹੋਇਆ ਹੈ।

          ਹੁਣ ਆਪਾਂ ਆਉਣੇ ਆਂ ਤੀਜੀ ਗੱਲ ਤੇ ਜੋ ਡੋਲੀ ਤੋਰਨ ਵੇਲੇ ਟਾਇਰਾਂ ਤੇ ਪਾਣੀ ਪਾਉਣਾ।ਸਹੀ ਮਾਅਨਿਆਂ ਚ ਪਹਿਲੇ ਸਮਿਆਂ ਵਿੱਚ ਡੋਲੀਆਂ ਰੱਥ ਜਾਂ ਬਲਦਾਂ ਵਾਲੇ ਗੱਡਿਆਂ ਤੇ ਜਾਂਦੀਆਂ ਰਹੀਆਂ ਹਨ,ਰਥ ਜਾਂ ਗੱਡਿਆਂ ਦੇ ਲੱਕੜ ਤੋਂ ਬਣੇ ਹੋਏ ਪਹੀਏ ਜਦੋਂ ਇੱਕ ਦੂਜੇ ਨਾਲ ਚੱਲਦੇ ਚੱਲਦੇ ਖਹਿੰਦੇ ਸਨ ਤਾਂ ਕਾਫ਼ੀ ਡਰਾਉਣੀ ਜਿਹੀ ਆਵਾਜ਼ ਆਇਆ ਕਰਦੀ ਸੀ ਤੇ ਸਾਡੇ ਪੁਰਖਿਆਂ ਦੇ ਦੱਸਣ ਮੁਤਾਬਿਕ ਓਨਾਂ ਸਮਿਆਂ ਵਿੱਚ ਡੋਲੀ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਵੀ ਜਾਂਦਾ ਰਿਹਾ ਹੈ, ਪਾਣੀ ਪਾਉਣ ਦਾ ਮਤਲਬ ਸਿਰਫ਼ ਓਹਨਾਂ ਗੱਡਿਆਂ ਜਾਂ ਰਥਾਂ ਦੇ ਪਹੀਆਂ ਵਿੱਚੋਂ ਆਵਾਜ਼ ਨਾ ਆਉਣ ਤੱਕ ਹੀ ਸੀਮਤ ਸੀ, ਸਿਰਫ਼ ਇਸ ਲਈ ਪਾਣੀ ਪਾਇਆ ਜਾਂਦਾ ਰਿਹਾ ਹੈ, ਜਦੋਂ ਕਿ ਅਜੋਕੇ ਅਗਾਂਹਵਧੂ ਅਤੇ ਮਾਡਰਨ ਜ਼ਮਾਨੇ ਵਿੱਚ ਓਹ ਜਗ੍ਹਾ ਮਹਿੰਗੀਆਂ ਕਾਰਾਂ ਤੇ ਇਥੋਂ ਤੱਕ ਕਿ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨੇ ਲੈ ਲਈ ਹੈ,ਪਰ ਅਸੀਂ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਆ ਭਾਵ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਡੋਲੀ ਨੂੰ ਵਿਦਾ ਕਰਦੇ ਹਾਂ।ਓਹ ਤਾਂ ਖ਼ੈਰ ਪਹੁੰਚ ਤੋਂ ਬਾਹਰ ਦੀ ਗੱਲ ਹੈ ਨਹੀਂ ਤਾਂ ਅਸੀਂ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੇ ਟਾਇਰਾਂ ਤੇ ਵੀ ਪਾਣੀ ਪਾਉਣ ਦੀ ਢਿੱਲ ਨਾ ਕਰੀਏ ਪਰ ਓਥੇ ਪਹੁੰਚਿਆ ਨਹੀਂ ਜਾਂਦਾ।

          ਸੋ ਦੋਸਤੋ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਹੈ ਸਾਨੂੰ ਸਾਰਿਆਂ ਨੂੰ ਸਮੇਂ ਅਨੁਸਾਰ ਢਲਣਾ ਹੀ ਪਵੇਗਾ।ਇਹ ਕੁੱਝ ਕੁ ਗੱਲਾਂ ਸਨ ਜੋ ਵਡੇਰੀ ਉਮਰ ਦੇ ਸਾਡੇ ਪੁਰਖਿਆਂ ਤੋਂ ਕੁੱਝ ਕੁ ਦਿਨ ਪਹਿਲਾਂ ਹੀ ਸੁਣੀਆਂ ਸਨ ਜੋ ਤੁਹਾਡੇ ਸਭਨਾਂ ਨਾਲ ਸਾਂਝੀਆਂ ਕੀਤੀਆਂ ਨੇ, ਹੋਰ ਵੀ ਜਿਵੇਂ ਜਿਵੇਂ ਕਿਸੇ ਪੁਰਾਤਨ ਰੀਤੀ ਰਿਵਾਜਾਂ ਦਾ ਪੁਰਖਿਆਂ ਤੋਂ ਪਤਾ ਲੱਗੇਗਾ ਓਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਯਾਦਗਾਰੀ ਹੋ ਨਿਬੜੇ ਡਾ. ਭਾਗ ਸਿੰਘ ਸਿੱਧੂ ਯਾਦਗਾਰੀ ਅਥਲੈਟਿਕਸ ਮੁਕਾਬਲੇ        

                  ਹਠੂਰ,23,ਅਗਸਤ-(ਕੌਸ਼ਲ ਮੱਲ੍ਹਾ)-ਉੱਘੇ ਸਮਾਜ ਸੇਵੀ ਅਤੇ ਪਿੰਡ ਚਕਰ ਦੀ ਸ਼ਾਨਾਮੱਤੀ ਹਸਤੀ ਡਾ. ਭਾਗ ਸਿੰਘ ਸਿੱਧੂ ਦੀ ਬਾਰਵੀਂ ਬਰਸੀ ਨੂੰ ਸਮਰਪਿਤ ਪਿੰਡ ਚਕਰ ਵਿਖੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ ਸੌ ਦੇ ਕਰੀਬ ਅਥਲੀਟਾਂ ਨੇ ਭਾਗ ਲਿਆ।ਸੌ ਮੀਟਰ ਦੌੜ (ਲੜਕੀਆਂ) ਵਿੱਚ ਗੁਰਲੀਨ ਕੌਰ ਮੱਲ੍ਹਾ ਅਤੇ ਹਰਲੀਨ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਲੜਕੀਆਂ ਦੋ ਸੌ ਮੀਟਰ ਦੌੜ (ਲੜਕੀਆਂ) ਵਿੱਚ ਸਿਮਰਨਜੀਤ ਕੌਰ  ਅਤੇ ਸੁਖਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਸੌ ਮੀਟਰ ਦੌੜ (ਲੜਕੇ) ਵਿੱਚ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਦੋ ਸੌ ਮੀਟਰ ਦੌੜ (ਲੜਕੇ) ਵਿੱਚ ਜਸ਼ਨਪ੍ਰੀਤ ਸਿੰਘ ਅਤੇ ਵੀਰਦਵਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਚਾਰ ਸੌ ਮੀਟਰ ਦੌੜ (ਲੜਕੇ) ਵਿੱਚ ਸੁਮੀਤ ਕੁਮਾਰ ਅਤੇ ਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਅਥਲੀਟਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਈ ਰਛਪਾਲ ਸਿੰਘ ਸਿੱਧੂ ਅਤੇ ਦਿਲਪ੍ਰੀਤ ਕੌਰ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਭਾਗ ਸਿੰਘ ਨੇ ਵਿਿਦਆ, ਖੇਡਾਂ ਤੇ ਖੋਜਾਂ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ।ਉਨ੍ਹਾਂ ਨੇ ਅਮਰੀਕਾ ਤੋਂ ਪੀ.ਐੱਚ.ਡੀ. ਕਰਨ ਉਪਰੰਤ ਉਨ੍ਹਾਂ ਨੇ ਯੂ.ਐੱਨ.ਓ. ਦੀਆਂ ਕਈ ਪਾਲਸੀਆਂ ਤਹਿਤ ਦੋਗਲੀ ਮੱਕੀ ਅਤੇ ਕਈ ਹੋਰ ਫਸਲਾਂ ਦੇ ਬੀਜ਼ਾਂ ਨਾਲ ਕਈ ਗਰੀਬ ਮੁਲਕਾਂ ਦੀ ਗਰੀਬੀ ਦੂਰ ਕੀਤੀ।ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਡਾ. ਭਾਗ ਸਿੰਘ ਸਾਇੰਸ, ਸਪੋਰਟਸ ਅਤੇ ਸਮਾਜ ਸੇਵਾ ਦਾ ਸੁਮੇਲ ਸਨ।ਜਸਕਿਰਨਪ੍ਰੀਤ ਸਿੰਘ ਜਿਮੀ ਨੇ ਕਿਹਾ ਕਿ ਡਾ. ਭਾਗ ਸਿੰਘ ਖੁਦ ਅੰਤਰਰਾਸ਼ਟਰੀ ਪੱਧਰ ਦੇ ਅਥਲੀਟ ਰਹੇ ਹੋਣ ਕਾਰਨ ਉਨ੍ਹਾਂ ਦੀ ਬਰਸੀ ਉੱਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ ਹਨ।ਇਸ ਅਥਲੈਟਿਕਸ ਮੀਟ ਨੂੰ ਕਰਵਉਣ ਲਈ ਡਾ. ਭਾਗ ਸਿੰਘ ਦੇ ਭਤੀਜੇ ਰਛਪਾਲ ਸਿੰਘ ਸਿੱਧੂ ਨੇ ਵੱਡਾ ਯੋਗਦਾਨ ਪਾਇਆ ਅਤੇ ਉਨ੍ਹਾਂ ਵੱਲੋਂ ਸਪੋਰਟਸ ਅਕੈਡਮੀ ਦੀ ਇਕੱਤੀ ਹਜ਼ਾਰ ਰੁਪਏ ਨਾਲ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਫੁੱਟਬਾਲ ਕੋਚ ਜਗਜੀਤ ਸਿੰਘ ਸਿੱਧੂ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ ਮੱਲ੍ਹਾ,ਦਰਸਨ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਜੇਤੂ ਖਿਡਾਰੀਆ ਨੂੰ ਇਨਾਮ ਤਕਸੀਮ ਕਰਦੇ ਹੋਏ ਰਛਪਾਲ ਸਿੰਘ ਸਿੱਧੂ ਅਤੇ ਹੋਰ

ਇਮਾਨਦਾਰੀ ਜ਼ਿੰਦਾ ਹੈ

         ਹਠੂਰ,23,ਅਗਸਤ-(ਕੌਸ਼ਲ ਮੱਲ੍ਹਾ)-ਅੱਜ ਦੇ ਲਾਲਚੀ ਯੁੱਗ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜਿਨ੍ਹਾ ਨੇ ਇਮਾਨਦਾਰੀ ਨੂੰ ਜ਼ਿੱਦਾ ਰੱਖਿਆ ਹੋਇਆ ਹੈ।ਇਸ ਦੀ ਮਿਸਾਲ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਤੋ ਮਿਲਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਆਰ ਆਗੂ ਸਰਗਣ ਸਿੰਘ ਵਾਸੀ ਰਸੂਲਪੁਰ (ਮੱਲ੍ਹਾ) ਨੇ ਦੱਸਿਆ ਕਿ ਕੁਝ ਦਿਨ ਪਹਿਲਾ ਉਨ੍ਹਾ ਦਾ ਸਪੁੱਤਰ ਅਤਿੰਦਰਪਾਲ ਸਿੰਘ ਕਿਸੇ ਕੰਮ ਜਗਰਾਓ ਕਚਹਿਰੀ ਗਿਆ,ਜਿਥੇ ਉਸ ਦਾ ਬਟੂਆ ਡਿੱਗ ਪਿਆ ਜਿਸ ਵਿਚ ਜਰੂਰੀ ਆਈ ਕਾਰਡ ਅਤੇ ਦਸ ਹਜਾਰ ਰੁਪਏ ਸਨ,ਉਸ ਨੇ ਕਚਹਿਰੀ ਵਿਚ ਕਾਫੀ ਭਾਲ ਕੀਤੀ ਪਰ ਉਸ ਨੂੰ ਬਟੂਆ ਨਹੀ ਮਿਿਲਆ।ਬੀਤੀ ਰਾਤ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਨੇ ਸੋਸਲ ਮੀਡੀਆ ਤੇ ਆਪਣੀ ਵੀ ਡੀ ਓ ਜਾਰੀ ਕੀਤੀ ਕਿ ਮੈਨੂੰ ਜਗਰਾਉ ਕਚਹਿਰੀ ਵਿਚੋ ਇੱਕ ਬਟੂਆ ਮਿਿਲਆ ਹੈ ਜਿਸ ਦਾ ਵੀ ਬਟੂਆ ਹੈ ਉਹ ਵਿਅਕਤੀ ਆਪਣੀ ਨਿਸਾਨੀ ਦੱਸ ਕੇ ਬਟੂਆ ਮੇਰੇ ਤੋ ਪ੍ਰਾਪਤ ਕਰ ਸਕਦਾ ਹੈ।ਇਹ ਵੀਡੀਓ ਦੇਖਣ ਉਪਰੰਤ ਅਤਿੰਦਰਪਾਲ ਸਿੰਘ ਨੇ ਆਪਣਾ ਬਟੂਆ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਤੋ ਜਰੂਰੀ ਕਾਗਜ ਅਤੇ ਦਸ ਹਜਾਰ ਰੁਪਏ ਸਮੇਤ ਪ੍ਰਾਪਤ ਕਰਕੇ ਧੰਨਵਾਦ ਕੀਤਾ।ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਸਰਗਣ ਸਿੰਘ ਨੇ ਕਿਹਾ ਕਿ ਸਾਨੂੰ ਨੌਜਵਾਨ ਕੁਲਵੀਰ ਸਿੰਘ ਦੀ ਸੋਚ ਤੋ ਸੇਧ ਲੈਣੀ ਚਾਹੀਦੀ ਹੈ ਜਿਸ ਨੇ ਇਮਾਨਦਾਰੀ ਦਿਖਾਉਦਿਆ ਇਹ ਬਟੂਆ ਵਾਪਸ ਕੀਤਾ ਹੈ।

ਫੋਟੋ ਕੈਪਸ਼ਨ:- ਅਤਿੰਦਰਪਾਲ ਸਿੰਘ ਦਾ ਡਿੱਗਿਆ ਬਟੂਆ ਨੌਜਵਾਨ ਕੁਲਵੀਰ ਸਿੰਘ ਵਾਪਸ ਕਰਦਾ ਹੋਇਆ। 

                                       
 
 

ਨਿਰਾਸ਼ ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰੇਗੀ ਪੰਜਾਬੀ ਫ਼ਿਲਮ ‘ਬੈਚ 2013’

 ਫ਼ਿਲਮ ‘ਤੁਣਕਾ ਤੁਣਕਾ’ ਨਾਲ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਹਰਦੀਪ ਗਰੇਵਾਲ ਦੀ ਸੋਚ ਆਮ ਸਿਨਮੇ ਤੋਂ ਹਟਕੇ ਰਹੀ ਹੈ। ਉਸਦੀਆਂ ਫ਼ਿਲਮਾਂ ਵਿਆਹ ਕਲਚਰ ਜਾਂ ਹਾਸੇ ਮਜ਼ਾਕ ਵਾਲੀਆਂ ਨਹੀਂ ਹੁੰਦੀਆਂ ਬਲਕਿ ਜਿੰਦਗੀ ਤੋਂ ਉੱਖ਼ੜੇ ਮਨੁੱਖ ‘ਚ ਹੌਸਲਾ, ਜ਼ਜ਼ਬਾ ਤੇ ਮਨੋਬਲ ਭਰਨ ਵਾਲੀਆਂ ਹੁੰਦੀਆਂ ਹਨ। ਉਸਦੀ ਪਹਿਲੀ ਫ਼ਿਲਮ ‘ਤੁਣਕਾ ਤੁਣਕਾ’ ਨੇ ਕਰੋਨਾ ਦੇ ਸਾਏ ਕਰਕੇ ਸਿਨੇਮਿਆ ਵਿੱਚ ਪਸਰੀ ਚੁੱਪ ਨੂੰ ਤੋੜ ਕੇ ਦਰਸ਼ਕਾਂ ਨੂੰ ਪੰਜਾਬੀ ਸਿਨਮੇ ਨਾਲ ਮੁੜ ਜੋੜਿਆ ਸੀ। ਬਦਲਵੇਂ ਹਾਲਾਤਾਂ ‘ਚ ਆਈ ਇਸ ਫ਼ਿਲਮ ਨੂੰ ਮਿਲੇ ਹੁੰਗਾਰੇ ਨੇ ਹਰਦੀਪ ਗਰੇਵਾਲ ਦੇ ਹੌਸਲੇ ਨੂੰ ਮਜਬੂਤ ਕੀਤਾ ਸੀ। ਇੰਨ੍ਹੀਂ ਦਿਨੀਂ ਹੁਣ ਉਹ ਆਪਣੀ ਨਵੀਂ  ਫ਼ਿਲਮ ‘ਬੈਚ 2013 ’ ਨਾਲ ਮੁੜ ਸਰਗਰਮ ਹੋਇਆ ਹੈ। 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਇਸ ਗੱਲ ਦਾ ਸਬੂਤ ਫ਼ਿਲਮ ਦਾ ਟ੍ਰੇਲਰ ਦੇ ਚੁੱਕਾ ਹੈ। 

ਫ਼ਿਲਮ ਬੈਚ 2013 ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ। ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਨੌਜਵਾਨ ਦੀ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਹੈ। 

ਆਪਣੇ ਕਿਰਦਾਰ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਬੈਚ 2013 ਵਿੱਚ ਮੇਰੇ ਦੋ ਤਰ੍ਹਾਂ ਦੇ ਕਿਰਦਾਰ ਸੀ। ਪਹਿਲੇ ਵਿੱਚ ਮੈਨੂੰ ਆਪਣਾ ਵਜ਼ਨ 70 ਤੋਂ 90 ਤੱਕ ਵਧਾਉਣਾ ਪਿਆ ਜਦਕਿ ਦੂਜੇ ਕਿਰਦਾਰ ਲਈ 90 ਤੋਂ 80 ਤੱਕ ਘਟਾਉਣਾ ਪਿਆ। ਜਿਸ ਕਰਕੇ ਫ਼ਿਲਮ ਦੋ ਸੈਡਿਊਲ ਵਿੱਚ ਸੂਟ ਕਰਨੀ ਪਈ। ਤੁਣਕਾ ਤੁਣਕਾ ’ ਨਾਲੋਂ ਇਹ ਕਹਾਣੀ ਵਧੇਰੇ ਇਮੋਸ਼ਨਲ ਬਣਾਉਣ ਲਈ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਆਮ ਫ਼ਿਲਮਾਂ ਵਾਂਗ ਨਕਲੀ ਜਿਹਾ, ਹੀਰੋ ਸਟਾਇਲ ਨਹੀਂ ਹੈ। ਜੋ ਸਾਡੇ ਕਮਾਡੋ ਜਾਂ ਸਪੈਸ਼ਲ ਫੋਰਸ ਦੇ ਜੁਆਨ ਹਨ ਜਦ ਉਹ ਇਨਕਾਊਂਟਰ ਕਰਦੇ ਹਨ ਤਾਂ ਉਨ੍ਹਾਂ ਦਾ ਕਿਹੋ ਜਿਹਾ ਐਕਸ਼ਨ ਹੁੰਦਾ ਹੈ। ਇਸ ਲਈ ਅਸੀਂ ਅਜਿਹੇ ਐਕਸ਼ਨ ਡਾਇਰੈਕਟਰ ਨੂੰ ਚੁਣਿਆ ਜੋ ਸਪੈਸ਼ਲ ਫੋਰਸ ਜਾਂ ਆਰਮੀ ਨਾਲ ਜੁੜਿਆ ਹੋਇਆ ਸੀ। ਇਸ ਫ਼ਿਲਮ ਦਾ ਐਕਸ਼ਨ ਵੀ ਵੱਖਰਾ ਹੈ ਤੇ ਕਹਾਣੀ ਤਾਂ ਵੱਖਰੀ ਹੈ ਹੀ।  ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ, ਰਾਜਵਿੰਦਰ ਸਮਰਾਲਾ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ  ਗੈਰੀ ਖਟਰਾਓ ਹੈ।  ਫ਼ਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਹਰਮਨਜੀਤ ਸਿੰਘ ਤੇ ਹਰਦੀਪ ਗਰੇਵਾਲ ਨੇ ਲਿਖੇ ਹਨ ਜਿੰਨ੍ਹਾ ਨੂੰ  ਕੰਵਰ ਗਰੇਵਾਲ,ਦੇਵੀ, ਅਕਸ਼ ਤੇ  ਹਰਦੀਪ ਗਰੇਵਾਲ ਨੇ ਗਾਇਆ ਹੈ। ਹਰਦੀਪ ਗਰੇਵਾਲ ਦੇ ਗੀਤਾਂ ਵਾਂਗ ਹੀ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

ਹਰਜਿੰਦਰ ਸਿੰਘ ਜਵੰਦਾ 9463828000