You are here

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਨਾਨਕਸਰ ਕਲੇਰਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ 

 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ  

ਜਗਰਾਉਂ (ਮਨਜਿੰਦਰ ਸਿੰਘ/ ਅਮਿਤ ਖੰਨਾ/ ਪੱਪੂ ਜਗਰਾਉਂ ) ਅਜ ਪ੍ਰੈਸ ਕਾਨਫਰੰਸ ਦੌਰਾਨ ਜਸਪ੍ਰੀਤ ਸਿੰਘ ਢੋਲਣ ਪਰਧਾਨ ਲੁਧਿਆਣਾ ਬਰਨਾਲਾ ਜਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਬੀਤੇ ਕਲ ਹੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਘਟਨਾਕ੍ਰਮ ਬਾਰੇ ਕਿਹਾ ਗਿਆ ਕਿ ਨਾਨਕਸਰ ਸੰਪਰਦਾ ਧੰਨ ਬਾਬਾ ਨੰਦ ਸਿੰਘ ਜੀ ਦਾ ਤਪ ਅਸਥਾਨ ਹੈ ਤੇ ਬੇਹੱਦ ਸਤਿਕਾਰਯੋਗ ਸਥਾਨ ਹੈ , ਬਾਬਾ ਨੰਦ ਸਿੰਘ ਜੀ ਵਲੋਂ ਹਮੇਸ਼ਾਂ ਆਪਣੇ ਜੀਵਨ ਵਿੱਚ ਹਦ ਤੋਂ ਵਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਗਿਆ ਸੀ,  ਪਰ ਭੁਲੜ ਅਤੇ ਗਿਆਨ ਤੋਂ ਕੋਰੇ ਗਿਆਨਹੀਨ ਲੋਕਾਂ ਵਲੋਂ ਜੋ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਨਾਨਕਸਰ ਬਰਸੀ ਸਮਾਗਮ ਤੇ ਕੀਤੀ ਗਈ ਹੈ ਉਹ ਬੇਹੱਦ ਸ਼ਰਮਨਾਕ ਤੇ ਘਿਨਾਉਣੀ ਹੈ, ਇਹ ਬੇ ਅਕਲ ਲੋਕ ਸਿਰਫ ਇਕੋਤਰੀਆਂ ਕਰਵਾਉਣ ਲਈ ਪੱਬਾਂ ਭਾਰ ਹੋਏ ਇਹ ਭੁੱਲ ਗਏ ਕਿ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਕਿਵੇਂ ਕਰਨਾ ਹੈ, ਪਾਵਨ ਗੁਰਬਾਣੀ ਨੂੰ ਸੁਣਕੇ ਮੰਨਣ ਦਾ ਉਪਦੇਸ਼ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ, ਪਰ ਉਕਤ ਸ਼ਰਾਰਤੀ ਅਨਸਰਾਂ ਵੱਲੋਂ ਸਭ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਇਹ ਘੋਰ ਬੇਅਦਬੀ ਘਟਨਾਕ੍ਰਮ ਜਾਣ ਬੁੱਝ ਕੇ ਕੀਤਾ ਗਿਆ ਹੈ, ਉਨਾਂ ਕਿਹਾ ਕਿ ਦੋਸ਼ੀਆਂ ਉੱਪਰ ਜਥੇਬੰਦੀ ਵਲੋਂ  ਬੇਅਦਬੀ ਦੀਆਂ ਸਖਤ ਧਾਰਾਵਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ, ਇਨਾਂ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਇਨਾਂ ਨੂੰ ਕਾਨੂੰਨਨ ਸਖਤ ਸਜਾ ਮਾਣਯੋਗ ਅਦਾਲਤ ਰਾਹੀਂ ਦਿਵਾਈ ਜਾਵੇਗੀ,ਤਾਂ ਜੋ ਇਹੋ ਜਿਹੇ ਅਕ੍ਰਿਤਘਣ ਸ਼ਰਾਰਤੀ ਅਨਸਰ ਬਾਜ ਆਉਣ, ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਤੇ ਕਿਹਾ ਕਿ ਧਾਰਮਿਕ ਮਰਿਆਦਾਵਾਂ ਦਾ ਧਿਆਨ ਰੱਖਿਆ ਜਾਵੇ, ਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੀ ਇਤਲਾਹ ਜਥੇਬੰਦੀ ਨੂੰ ਦਿੱਤੀ ਜਾਵੇ, ਇਸ ਸਮੇਂ ਉਨ੍ਹਾਂ ਨਾਲ ਸਤਿਕਾਰਯੋਗ ਮੋਹਣ ਸਿੰਘ ਬੰਗਸੀਪੁਰ,ਗੁਰਮੀਤ ਸਿੰਘ ਬਰਸਾਲਾਂ,ਬਲਵੀਰ ਸਿੰਘ ਰਤਨਾਂ,ਸ਼ਮਸ਼ੇਰ ਸਿੰਘ ਗਿੱਦੜਵਿੰਡੀ,ਜਸਵੀਰ ਸਿੰਘ ਗੋਰਾਹੂਰ,ਲਖਵੀਰ ਸਿੰਘ ਗੋਰਾਹੂਰ,ਸੁਖਵਿੰਦਰ ਸਿੰਘ ਰਾਊਵਾਲ,ਜਗਮਿੰਦਰ ਸਿੰਘ ਅੱਬੂਪੁਰਾ,ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ ਮੋਗਾ, ਸਤਿਕਾਰ ਕਮੇਟੀ ਦੇ ਸੀਨੀਅਰ ਮੈਂਬਰ ਤਰਲੋਚਨ ਸਿੰਘ ਸੋਹਲ ,ਰਾਜਾ ਸਿੰਘ ਖੁਖਰਾਣਾ,ਹਰਪ੍ਰੀਤ ਸਿੰਘ, ਤੇ ਹੋਰ ਬਹੁਗਿਣਤੀ ਵਿੱਚ ਸਿੰਘ ਹਾਜਰ ਸਨ ।