You are here

ਆਦਿ ਗ੍ਰੰਥ ਸਾਹਿਬ ਦੇ ਸੰਕਲਨ ‘ਤੇ ਵਿਸ਼ੇਸ਼ 1 ਸਤੰਬਰ 1604 ਈ. ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਆਦਿ ਗ੍ਰੰਥ ਸਾਹਿਬ ਦਾ ਸੰਕਲਨ ਪੰਜਵੇਂ ਗੁਰੂ,ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ.ਨੂੰ ਕੀਤਾ। ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕੰਮ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਨਾ ਸੀ । ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦਾ ਸਨਮਾਨ ਪ੍ਰਾਪਤ ਹੈ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਸੂਫੀ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਆਦਿ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਿੱਖਾਂ ਨੂੰ ਸ਼ੁੱਧ ,ਸੰਪੂਰਨ, ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਗੁਰੂ ਜੀ ਨੇ ਇਸ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਮਹਿਸੂਸ ਕੀਤੀ ।ਗੁਰੂ ਜੀ ਨੇ ਆਪ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲੋ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪ੍ਰਾਪਤ ਕੀਤੀ।ਬਾਕੀ ਹੋਰ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕੀਤਾ ਸੂਫ਼ੀ ਸੰਤਾਂ ,ਭਗਤਾਂ ਦੀ ਬਾਣੀ ਵੀ ਇਕੱਠੀ ਕੀਤੀ।ਇਸ ਤਰ੍ਹਾਂ ਇਹ ਅਨੋਖਾ ਸੰਪਾਦਿਤ ਗ੍ਰੰਥ ਹੈ ਜਿਸ ਦੇ ਤੁੱਲ ਸਾਰੇ ਹਿੰਦ-ਉਪਮਹਾਦੀਪ ਵਿੱਚ ਹੋਰ ਕੋਈ ਗ੍ਰੰਥ ਨਹੀਂ ਹੈ। ਸਮੇਂ, ਸਥਾਨ ਅਤੇ ਮੁੱਲਵੰਤਾ ਪੱਖੋਂ ਇਹ ਲਾਸਾਨੀ ਹੈ।ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਕਈ ਕਾਰਨਾਂ ਕਰਕੇ ਪਈ —ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ। ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ। ਆਦਿ ਗ੍ਰੰਥ ਸਾਹਿਬ ਜੀ’ ਇੱਕ ਵਿਸ਼ਾਲ ਗ੍ਰੰਥ ਹੈ । ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ- ਸਿੱਖ ਗੁਰੂ – ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ) ਸ਼ਾਮਲ ਕੀਤੇ ਗਏ  ਸਨ।ਇਹਨਾਂ ਤੋ ਇਲਾਵਾ ਆਦਿ ਗ੍ਰੰਥ ਸਾਹਿਬ ਜੀ’ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ – ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।ਭੱਟ— ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ – ਕਲ੍ਹਸਹਾਰ ਜੀ, ਨਲ ਜੀ, ਬਓਲ ਜੀ, ਭਿਖਾ ਜੀ ਤੇ ਹਰਬੰਸ ਜੀ ।ਮਰਦਾਨਾ ,ਸੱਤਾ,ਅਤੇ ਬਲਵੰਡ ਗਵੱਈਆ ਆਦਿ ਦੀਆਂ ਰਚਨਾਵਾਂ ਸਾਮਿਲ ਕੀਤੀਆਂ ਗਈਆਂ ਹਨ। ਭਗਤਾਂ ਦੀਆਂ ਰਚਨਾਵਾਂ ਹਿੰਦੀ ,ਸੰਸਕ੍ਰਿਤ ,ਮਰਾਠੀ,ਫ਼ਾਰਸੀ ਆਦਿ ਸ਼ਬਦਾਂ ਦੇ ਪ੍ਰਯੋਗ ਨੂੰ ਜਿਉਂ ਦਾ ਤਿਉਂ ਰੱਖਿਆਂ ਗਿਆ ਹੈ।ਆਦਿ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ।ਇੰਨਾਂ ਵਿੱਚੋਂ 1154 ਪੰਨੇ ਮੁੱਖ ਭਾਗ ਨੂੰ ਦਿੱਤੇ ਗਏ ਹਨ।ਇਸਨੂੰ 31 ਰਾਗਾਂ ਵੰਡਿਆ ਗਿਆ ਹੈ।ਰਾਗਾਂ ਦੇ ਬਾਅਦ ਭੱਟਾਂ ਦੇ ਸਵੈਯੇ ਹਨ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਆਦਿ ਗ੍ਰੰਥ ਸਾਹਿਬ ਜੀ’ ਦਾ ਬਹੁਤ ਮਹੱਤਵ ਹੈ।ਆਦਿ ਗ੍ਰੰਥ ਸਾਹਿਬ ਜੀ’ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।ਆਦਿ ਗ੍ਰੰਥ ਸਾਹਿਬ ਜੀ ਦਾ ਆਰੰਭ
ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪੁਜੀ ਸਾਹਿਬ ਨਾਲ ਹੁੰਦਾ ਹੈ।ਇਸ ਵਿੱਚ ਕੁੱਲ 38 ਪੌੜੀਆਂ ਹਨ।ਜਪੁਜੀ ਸਾਹਿਬ ਦੇ ਆਰੰਭ ਵਿੱਚ ਮੂਲ ਮੰਤਰ ਹੈ ਜਪੁਜੀ ਸਾਹਿਬ ਪਿੱਛੋਂ ਸੋਦਰ ਰਹਿਰਾਸ ਨੂੰ ਸਥਾਨ ਪ੍ਰਾਪਤ ਹਠ।ਸੋਦਰ ਦਾ ਅਰਥ ਹੈ ਦੁਆਰ । ਸੋਦਰ ਰਹਿਰਾਸ ਤੋਂ ਪਿੱਛੋਂ ਪੁਰਖ ਤੋਂ ਭਾਵ ਸਰਵ ਸ਼ਕਤੀਮਾਨ । ਸੋਦਰ ਰਹਿਰਾਸ ਤੋਂ ਬਾਅਦ ਕੀਰਤਨ ਸੋਹਿਲਾ ਦਾ ਸਥਾਨ ਹੈ। ਕੀਰਤਨ ਸੋਹਿਲਾ ਤੋਂ ਬਾਅਦ ਆਦਿ ਗ੍ਰੰਥ ਸਾਹਿਬ ਦਾ ਮੁੱਖ ਭਾਗ ਆਰੰਭ ਹੁੰਦਾ ਹੈ।ਆਦਿ ਗ੍ਰੰਥ ਸਾਹਿਬ ਮੁੰਦਾਵਣੀ ਦੇ ਦੋ ਸਲੋਕਾਂ ਨਾਲ ਸਮਾਪਤ ਹੁੰਦਾ ਹੈ।ਅੰਤ ਵਿੱਚ ਰਾਗਮਾਲਾ ਦੇ ਸਿਰਲੇਖ ਹੇਠ ਇੱਕ ਅੰਤਿਕਾ ਦਿੱਤੀ ਗਈ ਹੈ।ਅਧਿਕਤਰ ਸ਼ਬਦਾਂ ਦੀ ਰਚਨਾ ਸੰਤ ਭਾਸ਼ਾ ਵਿੱਚ ਹੀ ਹੋਈ ।ਸਾਹਿਤ ਅਤੇ ਇਤਿਹਾਸ ਲਈ ਆਦਿ ਗ੍ਰੰਥ ਸਾਹਿਬ ਨੂੰ ਇੱਕ ਬਹੁਮੁੱਲੀ ਤੇਰਚਨਾ ਮੰਨਿਆਂ ਜਾਦਾ ਹੈ ।

ਪ੍ਰੋ .ਗਗਨਦੀਪ ਕੌਰ ਧਾਲੀਵਾਲ ।