ਜਗਰਾਉਂ ਪੁਲਿਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨਕਸਰ ਵਿਖੇ ਹੋਈ ਬੇਅਦਬੀ ਦੇ ਸਬੰਧ ਵਿਚ ਪਰਚਾ ਦਰਜ ਕਰਨ ਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਕੀਤਾ ਧੰਨਵਾਦ
ਜਗਰਾਉਂ (ਮਨਜਿੰਦਰ ਗਿੱਲ /ਅਮਿਤ ਖੰਨਾ/ ਪੱਪੂ ਜਗਰਾਉਂ ) ਜਥੇਬੰਦੀਆਂ ਦੇ ਆਗੂਆਂ ਵਲੋਂ ਜਿੱਥੇ ਬੇਅਦਬੀ ਘਟਨਾਕ੍ਰਮ ਦਾ ਤੁਰੰਤ ਪਰਚਾ ਦਰਜ ਕਰਨ ਤੇ ਜਗਰਾਉਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ, ਉੱਥੇ ਗੱਡੀਆਂ ਦੇ ਮਾਲਕਾਂ, ਡਰਾਈਵਰਾਂ ਅਤੇ ਸੰਪਰਦਾ ਦੇ ਪ੍ਰਬੰਧਕਾਂ ਨੂੰ ਵੀ ਤਫਤੀਸ਼ ਕਰਕੇ ਤੁਰੰਤ ਗ੍ਰਿਫਤਾਰ ਕਰਨ ਲਈ ਕਿਹਾ ਗਿਆ, ਇਨਾਂ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਤੁਰੰਤ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਹੈ। ਤਫਤੀਸ਼ ਲਈ ਜਥੇਬੰਦੀ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਦੀ ਵੀਡੀਓਗਰਾਫੀ ਫੋਟੋਆਂ ਅਤੇ ਗੱਡੀਆਂ ਦੇ ਨੰਬਰ ਆਦਿਕ ਦਿਤੇ ਗਏ । ਮੋਹਣ ਸਿੰਘ ਬੰਗਸੀਪੁਰ,ਜਸਪ੍ਰੀਤ ਸਿੰਘ ਢੋਲਣ ,ਗੁਰਮੀਤ ਸਿੰਘ ਬਰਸਾਲਾਂ,ਬਲਵੀਰ ਸਿੰਘ ਰਤਨਾਂ,ਸ਼ਮਸ਼ੇਰ ਸਿੰਘ ਗਿੱਦੜਵਿੰਡੀ,ਜਸਵੀਰ ਸਿੰਘ ਗੋਰਾਹੂਰ,ਲਖਵੀਰ ਸਿੰਘ ਗੋਰਾਹੂਰ,ਸੁਖਵਿੰਦਰ ਸਿੰਘ ਰਾਊਵਾਲ,ਜਗਮਿੰਦਰ ਸਿੰਘ ਅੱਬੂਪੁਰਾ,ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ ਮੋਗਾ, ਤਰਲੋਚਨ ਸਿੰਘ ਸੋਹਲ ,ਰਾਜਾ ਸਿੰਘ ਖੁਖਰਾਣਾ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।