ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) -ਪਿੰਡ ਦੀਵਾਨਾ ਵਿਖੇ ਡੇਰਾ ਬਾਬਾ ਭਜਨ ਸਿੰਘ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਗਊਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਧਰਤ ਉਪਰ ਲਗਾਤਾਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਲੱਖਾਂ ਜਾਨਾਂ ਚਲੀਆਂ ਗਈਆਂ। ਹੁਣ ਇੱਕ ਬਿਮਾਰੀ ਗਊਆਂ ਵਿੱਚ ਫੈਲੀ ਜਿਸਨੂੰ ਲੰਪੀ ਸਕਿਨ ਕਿਹਾ ਜਾ ਰਿਹਾ ਹੈ। ਜਿਸ ਨਾਲ ਬੇਜੁਬਾਨ ਪਸੂ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹਨ। ਬੇਜੁਬਾਨ ਦੱਸ ਨਹੀ ਸਕਦੇ ਪਰ ਉਹ ਅੰਦਰੋ ਅੰਦਰੀ ਘੁੱਟ ਘੁੱਟ ਕੇ ਮਰ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਵਿੱਚ ਨਿੱਤ ਵਧੀਆਂ ਕੁਰੀਤੀਆਂ ਕਾਰਨ ਸਮਾਜ ਵਿੱਚ ਵੰਡੀਆਂ ਪੈ ਗਈਆਂ ਹਨ। ਹਰ ਰੋਜ ਭੈੜੀਆਂ ਖਬਰਾਂ ਆ ਰਹੀਆਂ ਹਨ। ਉਹਨਾਂ ਮਨੁੱਖਾਂ ਨੂੰ ਗੁਰੂ ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਬਾਬਾ ਜੰਗ ਸਿੰਘ ਦੀਵਾਨਾ ਨੇ ਦੱਸਿਆ ਕਿ ਗਊਆਂ ਵਿੱਚ ਫੈਲੀ ਬਿਮਾਰੀ ਤੋਂ ਰਾਹਤ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸਾਹਿਬ ਪਾਠ ਆਰੰਭ ਕੀਤੇ ਗਏ ਹਨ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਤੇ ਸਬੱਲੀ ਨਜਰ ਰੱਖਣ। ਉਹਨਾਂ ਅਪੀਲ ਕੀਤੀ ਕਿ ਇਹਨਾਂ ਬਿਮਾਰੀਆਂ ਦੇ ਖਾਤਮੇ ਲਈ ਹਰ ਮਨੁੱਖ ਅਰਦਾਸ ਬੇਨਤੀ ਕਰੇ। ਇਸ ਮੌਕੇ ਹਰਵਿੰਦਰ ਸਿੰਘ, ਡਾ ਗੁਰਿੰਦਰ ਸਿੰਘ ਅਮਰੀਕਾ, ਬਲਜੀਤ ਸਿੰਘ ਕੈਨੇਡਾ, ਡਾ ਗੁਰਿੰਦਰ ਸਿੰਘ, ਬੇਅੰਤ ਸਿੰਘ ਕੈਨੇਡਾ, ਬੇਅੰਤ ਸਿੰਘ ਇੰਗਲੈਂਡ, ਡਾ ਗਗਨਦੀਪ ਇੰਗਲੈਂਡ, ਹਰਪਾਲ ਸਿੰਘ ਏ ਐਸ ਆਈ, ਬਲਜੀਤ ਸਿੰਘ ਸੁਧਾਰ, ਸੁਖਦੇਵ ਸਿੰਘ ਅਮਰੀਕਾ, ਸੁਖਚੈਨ ਸਿੰਘ ਤਲਵੰਡੀ ਨੇ ਬਾਬਾ ਜੰਗ ਸਿੰਘ ਦੀਵਾਨਾ ਜੀ ਵੱਲੋਂ ਕੀਤੇ ਇਸ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਰਣਜੀਤ ਸਿੰਘ ਰਾਣਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੰਤ ਸਿੰਘ, ਡਾਇਰੈਕਟਰ ਹਰਪਾਲ ਪਾਲੀ ਵਜੀਦਕੇ, ਕਾਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ, ਦਰਸਨ ਸਿੰਘ ਸੋਹੀ, ਗੁਰਸੇਵਕ ਸਿੰਘ ਸਹੋਤਾ ਹਾਜਰ ਸਨ।