You are here

ਪੰਜਾਬ

ਪਿੰਡ ਮੋਹੀ ਦਾ ਗੁਰਸਿੱਖ ਬਲਜਿੰਦਰ ਸਿੰਘ ਖਾਲਸਾ ਬਣਿਆ ਦਿਨ੍ਹਾਂ ਚ ਕਰੋੜਪਤੀ, 1 ਕਰੋੜ 20 ਲੱਖ ਦੀ ਲੱਗੀ ਲਾਟਰੀ 

 ਲਾਟਰੀ ਦਾ ਕੁਝ ਹਿੱਸਾ ਕਰਾਂਗਾ ਲੋੜਵੰਦਾ ਨੂੰ ਦਾਨ - ਬਲਜਿੰਦਰ ਸਿੰਘ ਖਾਲਸਾ 

ਜੋਧਾਂ ,1 ਸਤੰਬਰ (ਦਲਜੀਤ ਸਿੰਘ ਰੰਧਾਵਾ) ਕਹਿੰਦੇ ਨੇ ਓਪਰ ਵਾਲਾ ਜਦੋਂ ਵੀ ਕਿਸੇ ਤੇ ਮੇਹਰ ਦੀ ਨਦਰ ਕਰ ਦਿੰਦਾ ਹੈ ਤਾਂ ਉਸ ਦੀਆਂ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਨਾਲ ਹੀ ਇਕ ਹੋਰ ਕਹਾਵਤ ''ਉਪਰ ਵਾਲਾ ਜਦ ਵੀ ਦਿੰਦਾ ਦਿੰਦਾ ਛੱਪੜ ਫਾੜ ਕੇ '' ਓਦੋਂ ਸੱਚ ਹੋਈ ਜਦੋਂ ਗਰੀਬ ਗੁਰਸਿੱਖ ਪਰਵਾਰ ਦੇ ਬਲਜਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਮੋਹੀ ਜਿਲ੍ਹਾ ਲੁਧਿਆਣਾ ਨੂੰ ਇਕ ਕਰੋੜ ਵੀਹ ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਇਸ ਮੌਕੇ ਬਲਜਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਮੋਹੀ ਦੇ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਵਿਖੇ ਬਤੌਰ ਸੇਵਾਦਾਰ ਦੀ ਨੌਕਰੀ ਕਰਦਾ ਹੈ ਜਿਸਦੀ ਉਮਰ 57 ਸਾਲ ਹੈ ਤੇ ਪਤਨੀ ਪਰਮਜੀਤ ਕੌਰ ਵੀ ਮਿਹਨਤ ਮਜ਼ਦੂਰੀ ਕਰਦੀ ਹੈ ਉਸਦਾ ਲੜਕਾ ਅਵਤਾਰ ਸਿੰਘ ਜੋਂ ਕੇ ਪਿੰਡ ਅੰਦਰ ਹੀ ਸੁਸਾਇਟੀ ਵਲੋਂ ਲਗਾਏ  ਪੈਟਰੋਲ ਪੰਪ ਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਬਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸਨੇ ਇਹ ਲਾਟਰੀ ਬੀਤੇ ਦਿਨੀਂ 20 ਅਗਸਤ ਨੂੰ ਮੁੱਲਾਂਪੁਰ ਤੋਂ ਗਿਆਨ ਸਿੰਘ ਨਾਮ ਦੇ ਲਾਟਰੀ ਏਜੰਟ ਤੋਂ ਪੰਜਾਬ ਸਟੇਟ ਲਾਟਰੀ ਬੰਪਰ ਦਾ 200 ਰੁਪਏ ਚ ਲਾਟਰੀ ਟਿਕਟ ਅਪਣੇ ਲੜਕੇ ਅਵਤਾਰ ਸਿੰਘ ਦੇ ਨਾਮ ਤੇ ਖਰੀਦੀਆਂ ਸੀ । ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਲਾਟਰੀ ਵਾਲਿਆਂ ਦਾ ਫੋਨ ਆਇਆ ਕੇ ਤੁਹਾਨੂੰ ਇੱਕ ਕਰੋੜ ਵੀਹ ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ ਤਾਂ ਉਨ੍ਹਾਂ ਦੀ ਖੁਸੀ ਦੀ ਹੱਦ ਨਾ ਰਹੀ । ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਦਾ ਸਾਰਾ ਪਰਵਾਰ ਹੀ ਗੁਰਸਿੱਖ ਪਰਵਾਰ ਹੈ ਜੋ ਕੇ ਬਾਣੇ ਅਤੇ ਬਾਣੀ ਦਾ ਪੂਰਨ ਧਾਰਨੀ ਹਨ। ਬਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਓਹਨਾ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਮੋਹੀ ਵਾਲਿਆਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੇ ਬਚਨਾਂ ਮੁਤਾਬਕ ਗੁਰ ਘਰ ਵਿੱਚ ਹਰ ਵੇਲੇ ਸੇਵਾ ਅਤੇ ਸਿਮਰਨ ਕਰਦੇ ਰਹਿੰਦੇ ਹਨ। ਉਨ੍ਹਾਂ ਲਾਟਰੀ ਦੇ ਪੈਸੇ ਨਾਲ ਕੁਝ ਜ਼ਮੀਨ ਖਰੀਦਣ ਅਤੇ ਆਪਣਾ ਘਰ ਬਣਾਉਣ ਤੋ ਇਲਾਵਾ ਕੁਝ ਕੂ ਪੈਸੇ  ਲੋੜਵੰਦ ਲੋਕਾਂ ਲਈ ਦਾਨ ਦੇਣ ਦੀ ਵੀ ਗੱਲ ਆਖੀ। ਇਸ ਮੌਕੇ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ ,ਕਮੇਟੀ ਮੈਂਬਰ ਸੁਖਦੀਪ ਸਿੰਘ ਦੀਪਾ ਅਤੇ ਮਾਸਟਰ ਚਰਨਜੀਤ ਸਿੰਘ ਹਸਨਪੁਰ ਵਲੋਂ ਨੇ ਜਿੱਥੇ ਬਲਜਿੰਦਰ ਸਿੰਘ ਨੂੰ ਲਾਟਰੀ ਨਿਕਲਨ ਤੇ ਮੁਬਾਰਕਬਾਦ ਦਿੱਤੀ ਓਥੇ ਪਰਮਜੀਤ ਸਿੰਘ ਮੋਹੀ ਨੇ ਕਿਹਾ ਕਿ ਬਲਜਿੰਦਰ ਸਿੰਘ ਇਕ ਇਮਾਨਦਾਰ ਸੂਝਵਾਨ ਵਿਅਕਤੀ ਹਨ ਸਕੂਲ ਅਤੇ ਸਮਾਜ ਦੀ ਨਿਸ਼ਕਾਮ ਸੇਵਾ ਸਦਕਾ ਹੀ ਇਸ ਤੇ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ ।

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਵਿਖੇ ਬਣੇਗਾ ਆੜ੍ਹਤੀਆ ਭਵਨ 

ਜਗਰਾਉ 31 ਅਗਸਤ (ਅਮਿਤਖੰਨਾ)ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਵਿਖੇ ਆੜ੍ਹਤੀਆ ਭਵਨ ਬਣਾਉਣ ਦੀ ਮੰਗ ਨੂੰ ਰਾਜ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ | ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਇਥੋਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਰਾਹੀਂ ਭੇਜੇ ਮੰਗ ਪੱਤਰਾਂ ਨੂੰ ਕੈਬਨਿਟ ਮੰਤਰੀ ਕੁੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਨ ਕਰਦਿਆਂ ਇਸ ਉਪਰ ਤੁਰੰਤ ਅਮਲ ਕਰਨ ਲਈ ਪੰਜਾਬ ਮੰਡੀਕਰਨ ਬੋਰਡ ਨੂੰ ਲਿਖ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਘਨ੍ਹਈਆ ਗੁਪਤਾ ਬਾਂਕਾ ਨੇ ਦੱਸਿਆ ਕਿ ਆੜ੍ਹਤੀਆ ਭਵਨ ਤੋਂ ਇਲਾਵਾ ਸਰਕਾਰ ਵਲੋਂ ਮੰਡੀ ਦੀਆਂ ਪਾਰਕਿੰਗਾਂ, ਬਾਥਰੂਮ ਤੇ ਫੜਾਂ ਦੀ ਵੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ | ਸ੍ਰੀ ਬਾਂਕਾ ਨੇ ਦੱਸਿਆ ਕਿ ਜਗਰਾਉਂ ਮੰਡੀ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਹੋਣ ਦੇ ਬਾਵਜੂਦ ਇਥੇ ਆੜ੍ਹਤੀਆ ਭਵਨ ਨਹੀਂ ਸੀ, ਜਿਸ ਬਾਰੇ ਇਥੋਂ ਦੇ ਆੜ੍ਹਤੀਏ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ | ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਜਗਰਾਉਂ ਦੇ ਆੜ੍ਹਤੀਆ ਦੀ ਇਸ ਮੰਗ ਨੂੰ ਪ੍ਰਵਾਨ ਕਰਕੇ, ਆੜ੍ਹਤੀਆਂ ਦੀ ਭਾਵਨਾ ਨੂੰ ਪੂਰਾ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕਾ ਬੀਬੀ ਮਾਣੂੰਕੇ ਦਾ ਧੰਨਵਾਦ ਕੀਤਾ | ਸ੍ਰੀ ਬਾਂਕਾ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਆੜ੍ਹਤੀਆ ਵਲੋਂ ਸਮੇਂ-ਸਮੇਂ ਰੱਖੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਮੰਨਿਆ ਗਿਆ ਤੇ ਉਹ ਬੀਬੀ ਮਾਣੂੰਕੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਗੇ |

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਦੀਪ ਕੁਮਾਰ ਟਿੰਕਾ ਨੂੰ ਓ ਬੀ ਸੀ ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਲਗਾਇਆ ਗਿਆ

ਜਗਰਾਉਂ (ਅਮਿਤ ਖੰਨਾ, ਅਮਨਜੋਤ ) ਜਗਰਾਉਂ ਦੇ ਰਹਿਣ ਵਾਲੇ ਉੱਘੇ ਕਾਂਗਰਸੀ ਆਗੂ ਸੰਦੀਪ ਕੁਮਾਰ ਟਿੰਕਾ ਨੂੰ ਓਬੀਸੀ ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਬਣਾਉਣ ਤੇ ਜਗਰਾਉਂ ਦੇ ਕਾਂਗਰਸੀ ਵਰਕਰਾਂ ਵਿੱਚ ਓਬੀਸੀ ਵਿਭਾਗ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਦੀਪ ਕੁਮਾਰ ਟਿੰਕਾ ਨੂੰ ਓਬੀਸੀ ਦੇ ਪੰਜਾਬ ਦੇ ਚੇਅਰਮੈਨ ਦੇ ਓਬੀਸੀ ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਜੋ ਮਾਣ ਜਗਰਾਉਂ ਨੂੰ ਦਿੱਤਾ ਹੈ ਉਸ ਲਈ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕੈਪਟਨ ਅਜੈ ਸਿੰਘ ਯਾਦਵ ਦੇ ਜਨਰਲ ਸਕੱਤਰ ਕਾਗਰਸ ਪ੍ਰਧਾਨ ਕੀ ਸੀ ਵੇਨੂ ਗੋਪਾਲ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਸੰਦੀਪ ਕੁਮਾਰ ਟਿੰਕਾ ਨੇ ਵੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵਾਸ ਨਾਲ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਦੇ ਉਹ ਪੂਰੀ ਜ਼ਿੰਮੇਵਾਰੀ ਨੂੰ ਤਨ ਮਨ ਨਾਲ ਨਿਭਾਉਣਗੇ ਇਸ ਮੌਕੇ ਉਨ੍ਹਾਂ ਨੇ ਇਹ ਪੁੱਛਿਆ ਕਿ ਓਬੀਸੀ ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਦਾ ਕੀ ਕੰਮ ਹੁੰਦਾ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਹਰ ਨੈਸ਼ਨਲ ਕੋਆਰਡੀਨੇਟਰ ਨੂੰ ਦੋ ਸਟੇਟਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਨ੍ਹਾਂ ਸਟੇਟ ਵਿੱਚ ਪਾਰਟੀ ਦੇ ਹਰ ਤਰ੍ਹਾਂ ਦਾ ਕੰਮ ਨੈਸ਼ਨਲ ਕੋਆਰਡੀਨੇਟਰ ਨੂੰ ਦੇਖਣਾ ਹੁੰਦਾ ਹੈ ਉਨ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਹੀ ਜ਼ਿੰਮੇਵਾਰੀ ਦੇ ਕੇ ਤਹਿ ਦਿਲੋਂ ਧੰਨਵਾਦ ਕੀਤਾ

ਸਾਬਕਾ ਮੰਤਰੀ ਆਸ਼ੂ ਨੂੰ ਜੇਲ੍ਹ, ਲੁਧਿਆਣਾ ਕੋਰਟ ਨੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਜਗਰਾਉ 31 ਅਗਸਤ (ਅਮਿਤਖੰਨਾ,ਅਮਨਜੋਤ  ))ਅਨਾਜ ਭੰਡਾਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਚੌਥੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਤਿੰਨ ਵਾਰ ਰਿਮਾਂਡ ’ਤੇ ਵਿਜੀਲੈਂਸ ਪੁਲਿਸ ਕੋਲ ਭੇਜਿਆ ਸੀ। ਇਸ ਦੌਰਾਨ ਆਸ਼ੂ ਤੋਂ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਦੀਆਂ ਫਾਈਲਾਂ, ਸ਼ਹਿਰ ਦੇ ਵਿਕਾਸ ਕਾਰਜਾਂ ਤੇ ਉਸ ਦੇ ਸਾਥੀਆਂ ਦੀਆਂ ਨਿੱਜੀ ਜ਼ਮੀਨ ਜਾਇਦਾਦਾਂ ਬਾਰੇ ਪੁੱਛਗਿੱਛ ਕੀਤੀ ਗਈ। ਆਸ਼ੂ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੀ ਹਿਰਾਸਤ ਵਿੱਚ ਹੈ।

ਸਾਬਕਾ ਮੰਤਰੀ ਤੋਂ ਵਿਕਾਸ ਕਾਰਜਾਂ ਬਾਰੇ ਵੀ ਕੀਤੀ ਪੁੱਛਗਿੱਛ

ਉਸ ਨੂੰ ਅਦਾਲਤ ਨੇ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਦਾ ਮੁੜ ਪੁਲਿਸ ਰਿਮਾਂਡ ਲੈ ਸਕਦੀ ਹੈ। ਇਸ ਤੋਂ ਪਹਿਲਾਂ ਆਸ਼ੂ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 2 ਦਿਨ ਦੇ ਰਿਮਾਂਡ 'ਤੇ ਲਿਆ ਗਿਆ। ਵਿਜੀਲੈਂਸ ਵੱਲੋਂ ਵਿਜੀਲੈਂਸ ਰੇਂਜ ਦਫ਼ਤਰ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਸਵੇਰ ਤੋਂ ਸ਼ਾਮ ਤਕ ਪੁੱਛਗਿੱਛ ਕਰ ਰਹੇ ਹਨ। ਇਸ ਮਾਮਲੇ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਤੋਂ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰਖਵਾਉਣ ਲਈ ਸਮਾਜ ਸੇਵੀ ਨੌਜਵਾਨ ਸੁੱਖ ਜਗਰਾਉ ਨੇ ਲਿਖਿਆ ਆਪਣੇ ਖੂਨ ਨਾਲ ਮੰਗ ਪੱਤਰ

ਜਗਰਾਉ 31 ਅਗਸਤ (ਅਮਿਤਖੰਨਾ)ਸਮਾਜ ਸੇਵੀ ਨੌਜਵਾਨਾਂ, ਜਥੇਬੰਦੀਆਂ ਤੇ ਵੱਡੀ ਗਿਣਤੀ ਵਿਚ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਹਲਵਾਰਾ ਵਿਖੇ ਬਣ ਰਹੇ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਿਆ ਜਾਵੇ | ਅੱਜ ਸਮਾਜ ਸੇਵੀ ਨੌਜਵਾਨ ਸੁੱਖ ਜਗਰਾਉਂ ਵਲੋਂ ਆਪਣੇ ਸਾਥੀਆਂ ਨਾਲ ਰਲ ਕੇ ਹਲਵਾਰਾ ਅੰਤਰਰਾਸ਼ਟਰੀ ਏਅਰਪੋਰਟ ਦੇ ਬੋਰਡ ਦੇ ਥੱਲੇ ਖੜ੍ਹ ਆਪਣੀ ਮੰਗ ਮਨਵਾਉਣ ਵਾਸਤੇ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਸੁੱਖ ਜਗਰਾਉਂ ਨੇ ਦੱਸਿਆ ਕਿ ਸਾਡੀ ਇਸ ਜਾਇਜ਼ ਮੰਗ ਨੂੰ ਮੰਨਿਆ ਜਾਵੇ | ਅੱਜ ਤੋਂ ਹਰੇਕ ਮਹੀਨੇ ਇਲਾਕੇ ਦੇ ਨੌਜਵਾਨ ਲਗਾਤਾਰ ਆਪਣੇ ਖ਼ੂਨ ਨਾਲ ਚਿੱਠੀਆਂ ਲਿਖ ਕੇ ਮੁੱਖ ਮੰਤਰੀ ਨੂੰ ਭੇਜਣਗੇ | ਇਸ ਮੌਕੇ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਹਲਵਾਰਾ ਨੇ ਆਖਿਆ ਕਿ ਭਗਵੰਤ ਮਾਨ ਜਦੋਂ ਸੰਸਦ ਮੈਂਬਰ ਸਨ ਉਨ੍ਹਾਂ ਨੇ ਖੁਦ ਫ਼ੋਨ ਕਰਕੇ ਇਸ ਮਸਲੇ ਬਾਰੇ ਜਾਣਕਾਰੀ ਲਈ ਸੀ ਤੇ ਇਸ ਮਸਲੇ ਨੂੰ ਸੰਸਦ ਵਿਚ ਚੁੱਕਣ ਵਾਸਤੇ ਆਖਿਆ ਸੀ | ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਸੂਬੇ ਦੇ ਮੁੱਖ ਮੰਤਰੀ ਨੇ ਉਹ ਲੋਕਾਂ ਦੀ ਇਸ ਮੰਗ ਨੂੰ ਜਲਦ ਤੋਂ ਜਲਦ ਵਿਧਾਨ ਸਭਾ ਵਿਚ ਪ੍ਰਸਤਾਵ ਦੇ ਰੂਪ ਵਿਚ ਪੇਸ਼ ਕਰਕੇ ਕੇਂਦਰ ਸਰਕਾਰ ਨੂੰ ਭੇਜਣ | ਇਸ ਮੌਕੇ ਜਥੇਦਾਰ ਜਗਦੇਵ ਸਿੰਘ, ਗੁਰਦੀਪ ਸਿੰਘ ਰਾਜੋਆਣਾ, ਗਗਨਦੀਪ ਸਿੰਘ ਰਾਜੋਆਣਾ, ਪ੍ਰੇਮ ਸਿੰਘ ਹਲਵਾਰਾ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਟੂਸਾ, ਹਰਪ੍ਰੀਤ ਸਿੰਘ ਬਿੱਲਾ ਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਰਹੇ |

ਕਾਂਗਰਸ ਦੇ ਸ਼ਹਿਰੀ ਪ੍ਰਧਾਨ ਧਾਲੀਵਾਲ ਅਤੇ ਦਿਹਾਤੀ ਪ੍ਰਧਾਨ ਗਰੇਵਾਲ ਦਾ ਕੀਤਾ ਸਨਮਾਨ

ਕਾਂਗਰਸ ਦੇ  ਸ਼ਹਿਰੀ ਪ੍ਰਧਾਨ ਧਾਲੀਵਾਲ ਅਤੇ ਦਿਹਾਤੀ ਪ੍ਰਧਾਨ ਗਰੇਵਾਲ ਦਾ ਕੀਤਾ ਸਨਮਾਨ    ਜਗਰਾਉਂ (ਅਮਿਤ ਖੰਨਾ  )ਪੰਜਾਬ ਪ੍ਰਦੇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਬਲਾਕ ਕਾਂਗਰਸ ਜਗਰਾਉਂ ਦੇ ਨਵ ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਅਤੇ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦਾ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਉਨ੍ਹਾਂ ਦੋਵੇਂ ਆਗੂਆਂ ਨੂੰ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਹਰਪ੍ਰੀਤ ਸਿੰਘ ਧਾਲੀਵਾਲ  ਬਲਾਕ ਪ੍ਰਧਾਨ ਜਗਰਾਉਂ ਸ਼ਹਿਰੀ ਅਤੇ ਨਵਦੀਪ ਸਿੰਘ ਗਰੇਵਾਲ ਪ੍ਰਧਾਨ   ਦਿਹਾਤੀ ਨੇ ਭਰੋਸਾ ਦਿਵਾਇਆ ਕਿ ਪਾਰਟੀ ਹਾਈਕਮਾਨ ਨੇ  ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ  ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਹਲਕਾ ਇੰਚਾਰਜ  ਜਗਤਾਰ ਸਿੰਘ ਜੱਗਾ ਅਤੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਵੀ ਇਸ ਸਨਮਾਨ ਲਈ  ਧੰਨਵਾਦ ਕੀਤਾ ਇਸ ਮੌਕੇ  ਹਰਮੀਤ  ਸਿੰਘ ਹੈਰੀ ਗੁਰਮੀਤ ਸਿੰਘ ਅਤੇ  ਗੌਰਵ ਧੀਰ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

"ਬਾਬਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ"

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਮਿਤੀ 03 ਸਤੰਬਰ 2022 ਦਿਨ ਸ਼ਨੀਵਾਰ ਨੂੰ, ਜਗਰਾਉਂ ਸੰਗਤ ਦੇ ਸਹਿਯੋਗ ਨਾਲ," ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ", ਬੜੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ, ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਆਪਜੀ ਸਭ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ।

ਪ੍ਰੋਗਰਾਮ-- ਨਗਰ ਕੀਰਤਨ/ਸ਼ਾਮਾਂ ਫੇਰੀ:-

 ਗੁਰਦੁਆਰਾ ਸ੍ਰੀ ਗੁਰੂ ਨਾਨਕ ਪੁਰਾ, ਮੋਰੀ ਗੇਟ ਜਗਰਾਉਂ ਤੋਂ,ਨਗਰ ਕੀਰਤਨ/ਸ਼ਾਮ ਫੇਰੀ,ਮਿਤੀ 03-09-2022 ਦਿਨ ਸ਼ਨੀਵਾਰ ਨੂੰ ਸ਼ਾਮ 06 ਵੱਜੇ ਅਰੰਭ ਹੋਵੇਗੀ। ਸੰਗਤਾਂ ਗੁਰੂ ਜੱਸ ਗਾਇਨ ਕਰਦੀਆਂ ਹੋਈਆਂ, ਗੁਰਦੁਆਰਾ ਸ੍ਰੀ ਗੁਰੂ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਵਿਖੇ ਪੁੱਜਣਗੀਆਂ।

ਗੁਰਮਤਿ ਸਮਾਗਮ:- ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਵਿਖੇ, ਸ਼ਾਮ 06 ਤੋਂ ਰਾਤ 08-45 ਤੱਕ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।

ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

ਬੇਨਤੀ ਕਰਤਾ:- ਪ੍ਰਬੰਧਕ ਸੇਵਾਦਾਰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

     ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਦਿਵਸ ਮਨਾਇਆ

ਹਠੂਰ,31,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਦੀ ਅਗਵਾਈ ਹੇਠ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਕੂਲ ਵਿਖੇ ਦਸਾ ਗੁਰੂਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਬੱਚਿਆ ਦੇ ਕੁਇਜ ਮੁਕਾਬਲੇ ਕਰਵਾਏ ਗਏ।ਇਸ ਮੌਕੇ ਚਾਰੇ ਸਾਹਿਬਜਾਦਿਆ ਦੇ ਨਾਮ ਤੇ ਚਾਰ ਹਾਊਸ ਬਣਾਏ ਗਏ।ਇਸ ਮੌਕੇ ਸਕੂਲੀ ਬੱਚਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋ ਵੱਖ-ਵੱਖ ਸਵਾਲ ਪੁੱਛੇ ਗਏ ਜਿਨਾਂ ਵਿਚੋ ਬਾਬਾ ਜੁਝਾਰ ਸਿੰਘ ਹਾਊਸ ਦੇ ਬੱਚਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਕੂਲ ਦੇ ਸਟਾਫ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਗੁਰਚਰਨ ਸਿੰਘ ਬੁੱਟਰ ਕਲਾਂ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਚਕਰ,ਗੁਰਪ੍ਰੀਤ ਸਿੰਘ ਬੁਰਜ ਕੁਲਾਰਾ,ਰਮਨਦੀਪ ਕੌਰ ਮੱਲੇਆਣਾ ਜਸਵਿੰਦਪਾਲ ਕੌਰ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਬੱਚਿਆ ਨੂੰ ਸਵਾਲ ਪੁੱਛਦੇ ਹੋਏ।

ਹੱਡਾਰੋੜੀ ਦੀ ਸਫਾਈ ਹੋਣ ਤੇ ਲੋਕਾ ਨੇ ਕੀਤਾ ਧੰਨਵਾਦ

ਹਠੂਰ,31,ਅਗਸਤ-(ਕੌਸ਼ਲ ਮੱਲ੍ਹਾ)-ਕੁਝ ਮਹੀਨਿਆ ਤੋ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਹਜ਼ਾਰਾ ਪਸੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਮਰੇ ਹੋਏ ਪਸੂਆ ਨੂੰ ਜਮੀਨ ਹੇਠਾ ਦਬਾਉਣ ਲਈ ਪਿੰਡਾ ਦੀਆ ਗ੍ਰਾਮ ਪੰਚਾਇਤਾ ਵੱਲੋ ਪੰਜਾਬ ਸਰਕਾਰ ਦੇ ਹੁਕਮਾ ਦੀ ਪਾਲਣਾ ਕਰਦਿਆ ਸ੍ਰੀ ਗੁਰਦੁਆਰਾ ਸਾਹਿਬ ਤੋ ਅਨਾਉਸਮੈਟ ਵੀ ਕਰਵਾਈਆ ਗਈਆ ਸਨ ਪਰ ਫਿਰ ਵੀ ਕੁਝ ਲੋਕ ਰਾਤ ਸਮੇਂ ਮਰੇ ਹੋਏ ਪਸੂਆ ਨੂੰ ਖੱਲੇ੍ਹ ਅਸਮਾਨ ਹੇਠ ਜਾਂ ਨਹਿਰਾ ਵਿਚ ਸੁੱਟ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ:ਜਰਨੈਲ ਸਿੰਘ ਰਸੂਲਪੁਰ,ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਪੀਤਾ ਮਾਣੂੰਕੇ,ਰਾਜੂ ਮਾਣੂੰਕੇ ਨੇ ਕਿਹਾ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਪਿੰਡ ਰਸੂਲਪੁਰ ਰੋਡ ਤੇ ਬਣੀ ਹੋਈ ਹੈ, ਮਰੇ ਹੋਏ ਪਸੂ ਹੱਡਾਰੋੜੀ ਤੋ ਬਾਹਰ ਸੁੱਟੇ ਜਾਣ ਕਾਰਨ ਪਸੂਆ ਦੀ ਬਦਬੂ ਪਿੰਡ ਰਸੂਲਪੁਰ,ਮੱਲ੍ਹਾ ਅਤੇ ਰਾਹੀਗੀਰਾ ਲਈ ਵੱਡੀ ਸਮੱਸਿਆ ਬਣੀ ਹੋਈ ਸੀ।ਇਸ ਸਮੱਸਿਆ ਨੂੰ ਹੱਲ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਖੁਦ ਟੋਏ ਪੁੱਟ ਕੇ ਮਰੇ ਹੋ ਪਸੂਆ ਨੂੰ ਜਮੀਨ ਹੇਠ ਦੱਬ ਕੇ ਹੱਡਾਰੋੜੀ ਦੀ ਸਫਾਈ ਕੀਤੀ ਹੈ।ਉਨ੍ਹਾ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਦਾ ਧੰਨਵਾਦ ਕੀਤਾ।ਇਸ ਮੌਕੇ ਪੰਚਾਇਤ ਸੈਕਟਰੀ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਪਿੰਡ ਰਸੂਲਪੁਰ ਦੇ ਲੋਕ ਰਾਤ ਸਮੇਂ ਪਸੂ ਸੁੱਟ ਜਾਦੇ ਹਨ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਤੋ ਦੁਆਰਾ ਅਨਾਊਸਮੈਟ ਕਰਵਾਈ ਗਈ ਹੈ ਕਿ ਜੇਕਰ ਕੋਈ ਵਿਅਕਤੀ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਪਸੂ ਸੁੱਟਦਾ ਫੜਿਆ ਗਿਆ ਤਾਂ ਉਸ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਭੋਲਾ ਸਿੰਘ,ਦਵਿੰਦਰਪਾਲ ਸਰਮਾਂ,ਲਖਵੀਰ ਸਿੰਘ,ਕਾਕਾ ਸਿੰਘ,ਕਰਤਾਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਗਰਾਮ ਪੰਚਾਇਤ ਮੱਲ੍ਹਾ ਦਾ ਧੰਨਵਾਦ ਕਰਦੇ ਹੋਏ ਲੋਕ।

ਗੁਰਦੁਆਰਾ ਸਹੀਦਾਂ ਵਿਖੇ ਚੇਤਨਾ ਮਾਰਚ ਸਬੰਧੀ ਮੀਟਿੰਗ ਹੋਈ

ਜਗਰਾਉਂ, (ਡਾ ਮਨਜੀਤ ਸਿੰਘ ਲੀਲ੍ਹਾ  ) ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸੱਟ ਦੀ ਮੀਟਿੰਗ ਗੁ ਸਹੀਦਾ ਕੋਠੇ ਖੰਜੂਰਾਂ ਜਗਰਾਉਂ ਵਿਖੈ ਹੋਈ ਜਿਸ ਵਿੱਚ ਟਰਸੱਟ ਦੇ ਚੇਅਰਮੈਨ ਸ ਜਸਵੰਤ ਸਿੰਘ ਚੰਡੀਗੜ ਵਾਲੇ ਵਿਸੇਸ ਤੋਰ ਤੇ ਚੇਤਨਾ ਮਾਰਚ ਸਬੰਦੀ ਜਾਣਕਾਰੀ ਦੇਣ ਵਾਸਤੇ ਪਹੁੰਚੇ ਭਾਈ ਸਾਬ ਜੀ ਨੇ ਦੱਸਿਆ ਕੇ ਇਹ 23ਵਾਂ ਚੇਤਨਾ ਮਾਰਚ ਹੈ ਜਿਸ ਵਿੱਚ 3 ਸਤੰਬਰ ਨੂੰ ਹਰੇਕ ਸਾਲ ਦੀ ਤਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋ ਪੰਜ ਪਿਆਰਿਆ ਤੇ  ਅਕਾਲ ਤੱਖਤ ਦੇ ਜੱਥੇਦਾਰ ਸਾਬ ਅਤੇ ਹੈਡ ਗ੍ਰੰਥੀ ਦਰਬਾਰ ਸਾਹਿਬ ਦੀ ਅਗਵਾਈ ਵਿੱਚ ਬੜੀ ਸਾਨੋ ਸੋਖਤ ਨਾਲ ਅਰੰਭ ਹੋਵੇਗਾ ਅਤੇ ਸ੍ਰੀ ਫਤਹਿਗੜ ਸਾਹਿਬ ਤੋ ਚਮਕੌਰ ਸਾਹਿਬ ਹੁੰਦਾ ਹੋਇਆ ਅਨੰਦਪੁਰ ਸਾਹਿਬ ਪਹੁੰਚੇਗਾ ਅਤੇ ਤਖਤ ਸ੍ਰੀ ਕੇਸਗੜ ਸਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ  1 ਵਜੇ ਤੱਕ ਦੀਵਾਨ ਸਜਾਏ ਜਾਣਗੇ। ਇਸ ਮੋਕੇ ਬਾਬਾ ਜੀਵਨ ਸਿੰਘ ਵਿਧਿਅਕ ਅਤੇ ਭਲਾਈ ਟਰਸਟ ਦੇ ਜਿਲਾ ਪਧਾਨ ਭਾਈ ਗੁਰਚਰਨ ਸਿੰਘ ਦਲੇਰ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਜੱਥੇਦਾਰ ਸੁਖਦੇਵ ਸਿੰਘ ਲੋਪੋ ਨੇ ਆਪਣੇ ਵੀਚਾਰਾ ਰਾਹੀ ਸਿੱਖ ਇਤਹਾਸ ਤੋ ਜਾਣੂ ਕਰਵਾਇਆ ਅਤੇ ਆਈਆ ਸੰਗਤਾ ਧੰਨਵਾਦ ਕੀਤਾ। ਇਸ ਮੌਕੇ ਸ ਟਹਿਲ ਸਿੰਘ ਸ ਜਗਜੀਤ ਸਿੰਘ  ਗਿਆਨੀ ਸੁਖਵਿੰਦਰ ਸਿੰਘ ਸ ਇੰਦਰਜੀਤ ਸਿੰਘ ਸਾਂਤ, ਸ ਦਰਸਨ ਸਿੰਘ ਸ ਮੰਗਲ ਸਿੰਘ ਸ ਲੱਕੀ ਸਿੰਘ  ਸ ਗੁਰਦੇਵ ਸਿੰਘ ਸ ਤਰਲੋਚਨ ਸਿੰਘ ਸ ਬਖਸੀਸ ਸਿੰਘ ਸ ਧਰਮਪਾਲ ਸਿੰਘ ਸ ਨਛੱਤਰ ਸਿੰਘ ਸ ਪ੍ਰੀਤਮ ਸਿੰਘ ਹਾਜਰ ਸਨ।

ਪੰਡਤ ਸਵ ਭਗਵੰਤ ਰਾਜ ਸਰਮਾ ਦੀ ਯਾਦ ਵਿੱਚ ਨਸ਼ਾ ਵਿਰੋਧੀ ਕੈਪ ਦਾ ਆਯੋਜਨ

ਨਸਿਆਂ ਦੀ ਗਿ੍ਫਤ ਵਿੱਚ ਆਏ ਨੌਜਵਾਨਾਂ ਨੂੰ ਮੁਫਤ ਦਵਾਈ ਦਿੱਤੀ

ਮਹਿਲ ਕਲਾਂ 30 ਅਗਸਤ ( ਡਾਕਟਰ ਸੁਖਵਿੰਦਰ ਸਿੰਘ ) ਮਰਹੂਮ ਪੰਡਿਤ ਭਗਵੰਤ ਰਾਜ ਸਰਮਾ ਜੀ ਨੂੰ ਸਮਰਪਿਤ ਜਨਮ ਦਿਨ ਮੌਕੇ ਗਰੇਅ ਮੈਟਰ ਆਇਲੈਟਸ ਸੰਸਥਾ ਬਰਨਾਲਾ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਦਵਾਖਾਨਾ ਵੱਲੋਂ ਨਸਿਆਂ ਦੀ ਰੋਕਥਾਮ ਲਈ ਵਿਸ਼ੇਸ਼ ਕੈਪ ਲਗਾਇਆ ਗਿਆ। ਇਸ ਮੌਕੇ ਸਵ ਪੰਡਿਤ ਅਮਨਦੀਪ ਸਰਮਾ ਨੇ ਦੱਸਿਆ ਕਿ ਮੇਰੇ ਪਿਤਾ ਜੀ ਹਮੇਸ਼ਾ ਨੌਜਵਾਨਾਂ ਦਾ ਮਾਰਗ ਦਰਸਕ ਬਣਦੇ ਸਨ, ਅੱਜ ਹਜਾਰਾਂ ਨੌਜਵਾਨ ਉਹਨਾਂ ਦੀ ਪ੍ਰੇਰਨਾ ਸਦਕਾ ਦੇਸਾਂ ਵਿਦੇਸ਼ਾਂ ਵਿੱਚ ਨਾਮ ਕਮਾ ਰਹੇ ਹਨ। ਇਸ ਮੌਕੇ ਫਿੱਟ ਲਾਈਫ ਦਵਾਖਾਨਾ ਦੇ ਸੰਚਾਲਕ ਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਵਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਵੱਡੀ ਗਿਣਤੀ ਨੌਜਵਾਨ ਨਸਿਆਂ ਦੀ ਗਿ੍ਫਤ ਵਿੱਚ ਆ ਚੁੱਕੇ ਹਨ, ਜਿੰਨਾ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਪੰਡਿਤ ਅਮਨ ਰਾਜ ਸਰਮਾ ਜੀ ਦਾ ਸਲਾਘਾਯੋਗ ਉਪਰਾਲਾ ਹੈ ਕਿ ਪਿਤਾ ਸਵ ਭਗਵੰਤ ਰਾਜ ਸਰਮਾ ਜੀ ਦੀ ਯਾਦ ਵਿੱਚ ਕੈਪ ਲਗਾਇਆ ਗਿਆ ਹੈ। ਉਹਨਾਂ ਹੋਰਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਤਰਾਂ ਦੇ ਸਮਾਗਮ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਇਸ ਮੌਕੇ ਅਮਨਦੀਪ ਸਰਮਾ ਤੇ ਰਾਜੀਵ ਸਰਮਾ ਵੱਲੋਂ ਵੱਖ ਵੱਖ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਹੈਰੀ ਮਹਿਲ ਖੁਰਦ, ਸੁਖਮਨੀ ਬਾਜਵਾ, ਡਾ ਸੱਤਪਾਲ ਸਿੰਘ ਲੁਧਿਆਣਾ (ਜਪਾਨ ਵਾਲੇ),ਨਵਨੀਤ ਕੌਰ,ਰਮਨਦੀਪ ਕੌਰ, ਸਿਮਰਨਜੀਤ ਕੌਰ,ਅਮਨ ਕੌਰ ਢਿੱਲੋਂ, ਕਮਲਪ੍ਰੀਤ ਕੌਰ, ਸੁਖਦੀਪ ਸਿੰਘ, ਕੁਲਦੀਪ ਸਿੰਘ, ਡਾ ਅਵਤਾਰ ਸਿੰਘ ਅਠਵਾਲ (ਖੂਨਦਾਨ ਟੀਮ) ਤੇ ਆਕਾਸਦੀਪ ਸਿੰਘ ਹਾਜਰ ਸਨ।

ਖੇਡਾਂ ਵਤਨ ਪੰਜਾਬ ਦੀਆਂ’

ਬਲਾਕ ਪੱਧਰੀ ਖੇਡਾਂ ਪਹਿਲੀ ਸਤੰਬਰ ਤੋਂ: ਡਿਪਟੀ ਕਮਿਸ਼ਨਰ

ਪਹਿਲੀ ਤੋਂ 9 ਸਤੰਬਰ ਤੱਕ ਚੱਲਣਗੇ ਬਲਾਕ ਪੱਧਰੀ ਮੁਕਾਬਲੇ

ਮਹਿਲ ਕਲਾਂ 30 ਅਗਸਤ (ਡਾ ਸੁਖਵਿੰਦਰ ਸਿੰਘ ) ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਹਿਲੀ ਸਤੰਬਰ ਤੋਂ 3 ਸਤੰਬਰ ਤੱਕ ਚੱਲਣਗੇ। ਉਨਾਂ ਦੱਸਿਆ ਕਿ ਫੁੱਟਬਾਲ ਤੇ ਕਬੱਡੀ (ਸਰਕਲ ਸਟਾਈਲ) ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਸਸ ਸਕੂਲ ’ਚ ਅਤੇ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਖੋ ਖੋ, ਕਬੱਡੀ (ਨੈਸ਼ਨਲ ਸਟਾਈਲ) ਮੁਕਾਬਲੇ ਸਰਕਾਰੀ ਹਾਈ ਸਕੂਲ, ਦੀਵਾਨਾ ਗਰਾਊੂਂਡ ’ਚ ਹੋਣਗੇ।  ਬਲਾਕ ਬਰਨਾਲਾ ਦੇ ਖੇਡ ਮੁਕਾਬਲੇ 4 ਤੋਂ 6 ਸਤੰਬਰ ਤੱਕ ਹੋਣਗੇ। ਐਥਲੈਟਿਕਸ, ਵਾਲੀਬਾਲ (ਸ਼ੂਟਿੰਗ 40-50 ਸਾਲ), ਰੱਸਾਕਸ਼ੀ, ਖੋ-ਖੋ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਅਤੇ ਫੁੱਟਬਾਲ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਅਤੇ ਐਸਐਸਡੀ ਕਾਲਜ ਬਰਨਾਲਾ, ਸਸਸ ਸਕੂਲ ਸੰਧੂ ਪੱਤੀ ਵਿਖੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ), ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ (ਸਮੈਸ਼ਿੰਗ) ਕਰਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸ਼ਹਿਣਾ ਲਈ ਮੁਕਾਬਲੇ 7 ਸਤੰਬਰ ਤੋਂ 9 ਸਤੰਬਰ ਤੱਕ ਮੁਕਾਬਲੇ ਕਰਵਾਏ ਜਾਣਗੇ। ਪਬਲਿਕ ਸਟੇਡੀਅਮ ਭਦੌੜ ’ਚ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਕਬੱਡੀ (ਸਰਕਲ ਸਟਾਈਲ) ਅਤੇ ਸਸਸ ਸਕੂਲ ਭਦੌੜ ’ਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨਾਂ ਖੇਡਾਂ ਵਿੱਚ ਜਿਸ ਪਿੰਡ/ਸਕੂਲ/ਕਲੱਬ ਦੀ ਟੀਮ ਜਾਂ ਵਿਅਕਤੀਗਤ ਖਿਡਾਰੀ ਭਾਗ ਲਵੇਗਾ, ਸਬੰਧਤ ਪਿੰਡ ਦੇ ਸਰਪੰਚ/ਸਕੂਲ ਦੇ ਮੁਖੀ/ਸਪੋਰਟਸ ਕਲੱਬ ਵੱਲੋਂ ਤਸਦੀਕ ਹੋਣੀ ਲਾਜ਼ਮੀ ਹੈ। ਖਿਡਾਰੀ ਆਪਣੇ ਵੱਲੋਂ ਭਰਿਆ ਗਿਆ ਆਫਲਾਈਨ ਤਸਦੀਕਸ਼ੁਦਾ ਫਾਰਮ ਅਤੇ ਆਨਲਾਈਨ ਫਾਰਮ ਦਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਟੂਰਨਾਮੈਂਟ ਵਾਲੇ ਦਿਨ ਆਪਣੇ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ, ਜਨਮ ਤਰੀਕ ਦਾ ਅਸਲੀ ਸਬੂਤ ਅਤੇ ਫੋਟੋ ਕਾਪੀ ਨਾਲ ਲੈ ਕੇ ਆਉਣ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ। ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਐਂਟਰੀ ਟਾਈਮ 7 ਵਜੇ ਹੋਵੇਗਾ। ਜ਼ਿਲਾ ਪੱਧਰ ਅਤੇ ਸੂਬਾ ਪੱਧਰ ਟੂਰਨਾਮੈਂਟ ਲਈ ਆਨਲਾਈਨ ਰਜਿਸਟ੍ਰੇਸ਼ਨ 

ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦਾ ਹੋਇਆ ਪੁਨਰ-ਗਠਨ

ਜਗਜੀਤ ਸਿੰਘ ਸਾਹਨੇਵਾਲ ਪ੍ਰਧਾਨ ਅਤੇ ਮਨਦੀਪ ਸਿੰਘ ਸੇਖੋਂ ਜ਼ਿਲ੍ਹਾ ਜਨਰਲ ਸਕੱਤਰ ਬਣੇ

ਮੁੱਲਾਂਪੁਰ ਦਾਖਾ,30 ਅਗਸਤ (ਸਤਵਿੰਦਰ ਸਿੰਘ ਗਿੱਲ)ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਭ ਵੱਡੇ ਮਾਸਟਰ ਕੇਡਰ ਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਦੀ ਅਗਵਾਈ ਵਿੱਚ ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੀ ਜ਼ਿਲ੍ਹਾ ਇਕਾਈ ਦਾ ਪੁਨਰਗਠਨ ਕਰਨ ਲਈ ਆਮ ਇਕੱਤਰਤਾ ਹੋਈ। ਜਿਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪਿਛਲੇ ਸਮੇਂ ਦੌਰਾਨ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਸਮੁੱਚੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਸਮੁੱਚੇ ਮਾਸਟਰ ਕੇਡਰ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੰਦੇਸ਼ ਦਿੱਤਾ।  ਇਸ ਸਮੇਂ ਯੂਨੀਅਨ ਦੇ ਪਹਿਲੇ ਜ਼ਿਲ੍ਹਾ ਅਤੇ ਵੱਖ-ਵੱਖ ਬਲਾਕਾਂ ਦੇ ਕਾਰਜਕਾਰੀ ਅਹੁਦੇਦਾਰਾਂ ਅਤੇ ਹਾਜ਼ਰ ਅਧਿਆਪਕਾਂ ਨੇ ਸਰਬਸੰਮਤੀ ਨਾਲ ਜਗਜੀਤ ਸਿੰਘ ਸਾਹਨੇਵਾਲ ਨੂੰ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ ਸੇਖੋਂ ਨੂੰ ਜਿਲ੍ਹਾ ਜਰਨਲ ਸਕੱਤਰ ਅਤੇ  ਧਰਮਜੀਤ ਸਿੰਘ ਢਿੱਲੋਂ ਨੂੰ ਸਰਪ੍ਰਸਤ ਥਾਪਿਆ।  ਜਗਦੀਪ ਸਿੰਘ, ਦਵਿੰਦਰ ਸਿੰਘ ਗੁਰੂ ਅਤੇ ਸੁਖਵੰਤ ਸਿੰਘ ਮਾਂਗਟ ਨੂੰ ਮੁੱਖ ਸਲਾਹਕਾਰ, ਰਾਜੇਸ਼ ਕੁਮਾਰ ਵਿੱਤ ਸਕੱਤਰ ਸ਼ਹਿਰੀ, ਸਵਰਨ ਸਿੰਘ ਵਿੱਤ ਸਕੱਤਰ ਦਿਹਾਤੀ, ਮਨੋਜ ਕੁਮਾਰ ਪ੍ਰੈਸ ਸਕੱਤਰ ਸ਼ਹਿਰੀ, ਗੁਰਪ੍ਰੀਤ ਸਿੰਘ ਦਿਹਾਤੀ ਪ੍ਰੈਸ ਸਕੱਤਰ, ਹਰਪ੍ਰੀਤ ਸਿੰਘ ਮੀਡੀਆ ਕੋਆਰਡੀਨੇਟਰ, ਰਮਿੰਦਰ ਸ਼ਰਮਾ ਲੀਗਲ ਅਡਵਾਈਜ਼ਰ ਜਸਵਿੰਦਰ ਸਿੰਘ, ਨਵਦੀਪ ਸਿੰਘ, ਰਾਜਵਿੰਦਰ ਸਿੰਘ ਅਤੇ ਸੁਬੋਧ ਵਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਜਿਲ੍ਹਾ ਕਮੇਟੀ ਮੈਂਬਰ ਮਲਕੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬਰਵਾਲਾ, ਗਗਨਦੀਪ ਜਮਾਲਪੁਰ, ਸੁਖਵਿੰਦਰ ਸਿੰਘ ਸਾਹਨੇਵਾਲ, ਗੁਰਦੀਪ ਸਿੰਘ,    ਵਿਸ਼ਵਇੰਦਰ ਵਿਸ਼ਿਸ਼ਟ, ਰਾਜਕੁਮਾਰ ਵੇਰਕਾ, ਪ੍ਰਭਜੋਤ ਸਿੰਘ, ਗੁਰਮੀਤ ਸਿੰਘ, ਰਾਜੇਸ਼ ਬਾਂਸਲ, ਰਾਕੇਸ਼ ਰੁਦਰਾ, ਅੰਕੁਸ਼ ਕੁਮਾਰ, ਗੁਰਬਖਸ਼ ਬੱਸੀ, ਜਗਦੀਸ਼ ਕੌਰ, ਜਸਵੀਰ ਕੌਰ, ਦਿਲਪ੍ਰੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਸ ਸਮੇਂ ਯੂਨੀਅਨ ਦੇ ਮੈਂਬਰ  ਹਰਭਜਨ ਸਿੰਘ ਢਿੱਲੋਂ, ਹਰਜਿੰਦਰ ਸਿੰਘ ਖੱਖ, ਨਵਦੀਪ ਸ਼ਰਮਾ, ਹਰਵਿੰਦਰ ਸਿੰਘ ਘਮਣੇਵਾਲ, ਰਾਜ ਸੈਣੀ ਤੋਂ ਇਲਾਵਾ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰੋਮੋਟ ਹੋਏ ਜਸਵਿੰਦਰ ਸਿੰਘ ਕੂਨਰ, ਦਵਿੰਦਰ ਸਿੰਘ ਗੁਰੂ, ਦਲਜੀਤ ਕੌਰ,  ਚਰਨਜੀਤ ਕੌਰ, ਸਤਵਿੰਦਰ ਕੌਰ, ਰਮਨ ਕੁਮਾਰ, ਮਨਦੀਪ ਸਿੰਘ, ਗੀਤਿਕਾ, ਕੁਲਜੀਤ ਕੌਰ, ਗੁਰਿੰਦਰ ਕੌਰ, ਨੀਰਜਾ, ਰਜਨੀਸ਼ ਜੈਨ, ਹਰਸ਼ਵਿੰਦਰ ਕੌਰ, ਰਵਿੰਦਰ ਕੌਰ, ਰਵੀ ਬਹਿਲ, ਕਮਲਜੀਤ ਵਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।  ਨਵੇਂ ਬਣੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਨੇ ਸਮੂਹ ਕਮੇਟੀ ਅਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਅਧਿਆਪਕਾਂ ਦੇ ਮਾਣ ਸਨਮਾਨ ਦੀ ਬਹਾਲੀ ਅਤੇ ਹੱਕੀ ਮੰਗਾਂ ਲਈ ਹਮੇਸ਼ਾ ਯਤਨ ਸ਼ੀਲ ਰਹਿਣਗੇ। ਜਨ. ਸਕੱਤਰ ਮਨਦੀਪ ਸਿੰਘ ਸੇਖੋਂ ਨੇ ਛੇਤੀ ਹੀ ਬਲਾਕ ਪੱਧਰੀ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਸਕੂਲਾਂ ਵਿੱਚ ਮਾਸਟਰ ਕੇਡਰ ਯੂਨੀਅਨ ਦੀ ਲਾਮਬੰਦੀ ਸ਼ੁਰੂ ਕਰਨ ਬਾਰੇ ਪੂਰੀ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ।

ਗੁਲਾਮ ਅਲੀ ਨੂੰ ਗੂਜਰ ਸੈੱਲ ਦਾ ਰਾਸ਼ਟਰੀਯ ਆਰਕਸ਼ਣ ਮੋਰਚਾ ਦਾ ਪ੍ਰਧਾਨ ਬਣਾਇਆ

ਮੁੱਲਾਂਪੁਰ ਦਾਖਾ,,30 ਅਗਸਤ(ਸਤਵਿੰਦਰ ਸਿੰਘ ਗਿੱਲ)— ਰਾਸ਼ਟਰੀਯ ਅਲਫ਼ਸ਼ਨਖਿਅਕ  ਆਰਕਸ਼ਣ ਮੋਰਚਾ ਦੇ ਪ੍ਰਧਾਨ ਪ੍ਰਵੇਸ਼ ਸਦੀਕੀ ਵਲੋ ਬੀਤੇ ਕੱਲ ਮੁਸਲਿਮ ਆਗੂ ਹਾਜੀ ਗੁਲਾਮ ਅਲੀ ਵਾਸੀ ਮੁੱਲਾਂਪੁਰ ਦਾਖਾ(ਮੁੰਡਿਆਣੀ ) ਜਿਲ੍ਹਾ ਲੁਧਿਆਣਾ ਨੂੰ  ਆਲ ਇੰਡੀਆ ਗੁੱਜਰ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਵੱਡੀ ਗਿਣਤੀ ਮੁਸਲਿਮ ਆਗੂਆਂ ਦੀ ਹਾਜ਼ਰੀ ਚ ਉਸ ਨੂੰ ਨਿਯੁਕਤੀ ਪੱਤਰ ਦਿੱਤਾ। ਇਸ ਨਿਯੁਕਤੀ ਕਰਕੇ ਇਲਾਕ਼ੇ ਭਰ ਦੇ ਗੁੱਜਰ ਭਾਈਚਾਰੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਨਿਯੁਕਤੀ ਉਪਰੰਤ ਹਾਜੀ ਗੁਲਾਮ ਅਲੀ ਵਾਸੀ ਪਿੰਡ ਮੁੰਡਿਆਣੀ ਨੇ ਜਿਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁੱਜਰ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ ਉਥੇ ਉਹਨਾਂ ਨੇ ਰਾਸ਼ਟਰੀਯ ਆਰਕਸ਼ਣ ਮੋਰਚਾ ਦੇ ਪ੍ਰਧਾਨ ਪ੍ਰਵੇਸ਼ ਸਦੀਕੀ ਦਾ ਵੀ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਤੇ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਹਾਜੀ ਗੁਲਾਮ ਅਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਪੂਰਨ ਸਤਿਕਾਰ ਕਰਦੇ ਹਨ ਤੇ ਉਹ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸਮੂਹ ਗੁੱਜਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਉਹ ਹਮੇਸ਼ਾਂ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ ਕੇ ਯੋਗਦਾਨ ਪਾਉਂਦੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਹੈਡ ਆਫਿਸ ਮੁੱਲਾਂਪੁਰ ਦਾਖਾ ਵਿੱਚ ਹੋਵੇਗਾ ਜਿੱਥੇ ਕੋਈ ਵੀ ਉਹਨਾਂ ਨੂੰ ਆ ਕੇ ਮਿਲ ਸਕਦਾ ਹੈ।ਇਸ ਮੌਕੇ ਪੰਜਾਬ ਪ੍ਰਧਾਨ ਸਰਵਰ ਅਲੀ, ਆਗੂ ਮੇਹਰਬਾਨ ਜੀ, ਕਾਰੀ ਗਯੂਰ,ਕਾਕਾ ਦੀਨ,ਸੈਫੂਦੀਨ, ਗਨੀ ਖਾਨ,ਹਾਜੀ ਬਸ਼ੀਰ ਜਾਂਗਪੁਰ,ਮੌਲਵੀ ਮੀਆਂਦੀਨ ਅਤੇ ਸਦੀਕ ਅਲੀ ਆਦਿ ਹਾਜਰ ਸਨ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 190ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ   

  ਸਰਕਾਰਾਂ ਨੇ ਸਿੱਖਾਂ ਇਨਸਾਫ ਨਹੀਂ ਦੇਣਾ,ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ : ਦੇਵ ਸਰਾਭਾ  

31ਅਗਸਤ ਨੂੰ ਰੋਸ ਮਾਰਚ ਦਾ ਹਿੱਸਾ ਬਣੋ ਸਰਾਭੇ ਪਹੁੰਚੋ - ਵਰਿੰਦਰ ਸੇਖੋਂ    

ਮੁੱਲਾਂਪੁਰ ਦਾਖਾ, 30 ਅਗਸਤ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 190ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਅਜੈਬ ਸਿੰਘ ਛਾਪਾ, ਬਲਦੇਵ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੀਆਂ ਸਰਾਭਾ ਪੰਥਕ ਮੋਰਚਾ ਤੋਂ ਸਮੁੱਚੀ ਸੰਗਤਾਂ ਨੂੰ ਇਹ ਅਪੀਲਾਂ ਹਨ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ,ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਿੰਦੜੀਆਂ ਵਾਰ ਕੇ ਹੱਸ ਫਾਂਸੀਆਂ ਤੇ ਚੜ੍ਹ ਕੇ ਦੇਸ਼ ਆਜ਼ਾਦ ਕਰਵਾਉਣ ਵਾਲੇ ਉੱਧਮ,ਭਗਤ, ਸਰਾਭੇ ਗ਼ਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਅਤੇ  ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਕਰਵਾਉਣ ਲਈ ਤੇ ਹੋਰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ ,ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ। ਜਦ ਕਿ ਸੁੱਤੀਆਂ ਸਰਕਾਰਾਂ ਨੇ ਇਹ ਪੱਕਾ ਧਾਰਨ ਕਰ ਲਿਆ ਕਿ ਹੁਣ ਸਿੱਖਾਂ ਇਨਸਾਫ ਨਹੀਂ ਦੇਣਾ ਪਰ ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ। ਹੁਣ ਜੇ ਕਰ ਤੁਸੀਂ ਕੌਮ ਦੇ ਸੰਘਰਸ਼ਾਂ 'ਚ ਤੁਸੀਂ ਹਾਲੇ ਤਕ ਹਾਜ਼ਰੀ ਨਹੀਂ ਲਗਵਾਈ ਤਾਂ ਫਿਰ ਕਸੂਰ ਸਰਕਾਰਾਂ ਦਾ ਨਹੀਂ ਉਨ੍ਹਾਂ ਲੋਕਾਂ ਦਾ ਹੋਵੇਗਾ ਜਿਨ੍ਹਾਂ ਨੇ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਹਾਲੇ ਤਕ ਚੱਲ ਰਹੇ ਸੰਘਰਸ਼ ਵਿੱਚ ਹਾਲੇ ਤਕ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ । ਸੋ ਅਸੀਂ ਅਕਾਲਪੁਰਖ, ਵਾਹਿਗੁਰੂ ਵੱਲੋਂ ਲਗਾਈ ਸੇਵਾ ਦੇ ਚੱਲਦਿਆਂ ਆਪ ਜੀ ਨੂੰ ਅਪੀਲ ਕਰਦੇ ਹਾਂ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਭਾਈ ਬਾਲਾ ਚੌਂਕ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤੱਕ 31ਅਗਸਤ ਦਿਨ ਬੁੱਧਵਾਰ ਕੱਢੀ ਜਾ ਰਹੀ ਰੋਸ ਮਾਰਚ ਦਾ ਹਿੱਸਾ ਬਣੋ ਜੋ ਸਵੇਰੇ ਮੋਰਚਾ ਸਥਾਨ ਤੋਂ 10 ਵਜੇ ਸ਼ੁਰੂ ਹੋਵੇਗੀ । ਇਸ ਸਮੇਂ ਸਮਰਾਲੇ ਤੋਂ ਜੁਝਾਰੂ ਨੌਜਵਾਨ ਆਗੂ ਵਰਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਅਸੀਂ  ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ 31 ਅਗਸਤ ਨੂੰ ਪਿੰਡ ਸਰਾਭੇ ਜ਼ਰੂਰ ਪਹੁੰਚੋਤਾਂ ਜੋ ਸਾਡੇ ਲਈ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਉਮਰਾਂ ਗੁਜ਼ਾਰਨ ਵਾਲੇ ਯੋਧਿਆਂ ਨੂੰ ਰਿਹਾਅ ਕਰਵਾਇਆ ਜਾ ਸਕੇ।ਜੋ ਭਾਰਤ ਦੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ ਬੰਦ ਕਰੀ ਬੈਠੀਆਂ। ਸਾਨੂੰ ਤਾਂ ਹੁਣ ਇਉਂ ਲੱਗਣ ਲੱਗ ਪਿਆ ਕਿ ਆਖ਼ਰ ਉਨ੍ਹਾਂ ਨੂੰ ਜੇਲ੍ਹਾਂ ਚੋਂ ਰਿਹਾਅ ਨਾ ਕਰਵਾਉਣਾ ਇਹ ਸਾਡੀ ਸਿੱਖ ਕੌਮ ਲਈ ਬਹੁਤ ਮੰਦਭਾਗਾ ।ਜਦ ਕਿ ਸਾਡੇ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅੱਖਾਂ ਦੇ ਤਾਰੇ ਚਾਰ ਸਾਹਿਬਜ਼ਾਦੇ ਤੇ  ਪਰਿਵਾਰ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਪਰ ਅਸੀਂ ਅਸੀਂ ਆਪਣੀ ਕੌਮ ਦੇ ਯੋਧਿਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨ ਲਈ ਏਨੀ ਦੇਰੀ ਕਿਉਂ ਕਰ ਰਹੇ ਹਾਂ।ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਰੋਸ ਰੈਲੀ ਦਾ ਹਿੱਸਾ ਜ਼ਰੂਰ ਬਣੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ। ਇਸ ਮੌਕ ਖਜਾਨਚੀ ਪਰਮਿੰਦਰ ਸਿੰਘ ਟੂਸੇ,ਜਸਕੀਰਤ ਸਿੰਘ, ਹਰਚਰਨ ਸਿੰਘ, ਹਰਮਨਪ੍ਰੀਤ ਸਿੰਘ, ਬੱਲ ਬਲਵਿੰਦਰ ਸਿੰਘ,ਲਵਪ੍ਰੀਤ ਸਿੰਘ, ਸਨਦੀਪ ਸਿੰਘ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਮੋਗਾ (ਉਂਕਾਰ ਸਿੰਘ ਦੌਲੇਵਾਲਾ) ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਦਰਦਨਾਕ ਮੌਤ ਦਾ ਸਮਾਚਾਰ ਮਿਲਿਆ ਹੈ।ਦੱਸਿਆ ਜਾ ਰਿਹਾ ਹੈ,ਇਹ ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ।ਹਾਦਸਾ ਇੰਨਾ ਭਿਆਨਕ ਸੀ,ਕਿ ਨਿਰਵੈਰ ਦੀ ਮੌਕੇ ਤੇ ਹੀ ਮੌਤ ਹੋ ਗਈ ।ਪੁਲਸ ਨੇ ਇਸ ਮਾਮਲੇ ਵਿੱਚ ਗ਼ਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ। ਬਹੁਤ ਹੀ ਹਸਮੁਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਨਿਰਵੈਰ ਨੇ ਆਪਣੀ ਗਾਇਕੀ ਦਾ ਆਗਾਜ਼ 'ਤੇਰੇ ਬਿਨ ਲੱਗਦਾ ਨਾ ਦਿਲ' ਗੀਤ ਨਾਲ ਕੀਤਾ ਸੀ, ਜੋ ਕਿ ਬੇਹੱਦ ਮਕਬੂਲ ਹੋਇਆ ਸੀ। ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਚਰਚਿਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ।ਨਿਰਵੈਰ ਦੇ ਅਚਾਨਕ ਇਸ ਜਹਾਨੋ ਜਾਣ ਕਾਰਨ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।ਨਿਰਵੈਰ ਦੇ ਇਸ ਬੇਵਕਤੀ ਵਿਛੋੜੇ ਕਾਰਨ  ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ ।ਵੱਡੀ ਗਿਣਤੀ ਵਿਚ ਦੋਸਤਾਂ,ਪ੍ਰਸ਼ੰਸਕਾਂ ਅਤੇ ਸੰਗੀਤਕ ਹਸਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਨਿਰਵੈਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

 

ਝੂਠਾ ਪ੍ਰਾਪੇਗੰਡਾ ਬੰਦ ਕਰ ਕੇ ਗੁੰਡਾ ਰਾਜ ਖਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੋ : ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

ਗੈਰ ਕਾਨੂੰਨੀ ਮਾਇਨਿੰਗ ਦੀ ਕੀਤੀ ਜ਼ੋਰਦਾਰ ਨਿਖੇਧੀ, ਕਿਹਾ ਆਪ ਸਰਕਾਰ ਇਸਦੀ ਪੁਸ਼ਤ ਪਨਾਹੀ ਕਰ ਰਹੀ ਹੈ

ਪੀ ਜੀ ਆਈ ਸੈਟੇਲਾਈਟ ਸੈਂਟਰ ਲਈ ਸੁਸਤ ਰਫਤਾਰ ਕੰਮ ਲਈ ਆਪ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਫਿਰੋਜ਼ਪੁਰ, 30 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਝੂਠਾ ਪ੍ਰਾਪੇਗੰਡਾ  ਅਤੇ ਪੇਡ ਨਿਊਜ਼ ਮੁਹਿੰਮ ਬੰਦ ਕਰਨ ਅਤੇ ਪੰਜਾਬ ਵਿਚ ਗੁੰਡਾ ਰਾਜ ਖਤਮ ਕਰਨ ਵਾਸਤੇ ਪ੍ਰਭਾਵਸ਼ਾਲੀ ਕਦਮ ਚੁੱਕਣ। ਜ਼ੀਰਾ, ਜਿਥੇ ਉਹ ਅਦਾਲਤ ਵਿਚ ਸੁਣਵਾਈ ਵਾਸਤੇ ਅਤੇ ਬਾਅਦ ਵਿਚ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਯਾਨੀ ਦਿਸ਼ਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਗਏ ਸਨ, ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਗੈਂਗਸਟਰ ਸੂਬਾ ਪੁਲਿਸ ਮੁਖੀ ਨੂੰ ਸ਼ਰ੍ਹੇਆਮ ਧਮਕੀਆਂ ਦੇ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਗ੍ਰਹਿ ਮੰਤਰਾਲੇ ਵੱਲੋਂ ਇਹਨਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਲੋੜੀਂਦੇ ਹੁਕਮ ਜਾਰੀ ਕਰਨ ਵਿਚ ਨਾਕਾਮ ਰਹਿਣ ਦਾ ਸੰਕੇਤ ਹੈ। ਉਹਨਾਂ ਕਿਹਾ ਕਿ ਪਹਿਲਾਂ ਕਦੇ ਵੀ ਗੈਂਗਸਟਰਾਂ ਨੇ ਇਸ ਤਰੀਕੇ ਸ਼ਰ੍ਹੇਆਮ ਧਮਕੀਆਂ ਨਹੀਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਜਿਸ ਕਾਰਨ ਫਿਰੌਤੀਆਂ ਵਿਚ ਚੋਖਾ ਵਾਧਾ ਹੋਇਆ ਹੈ ਜਿਸਦੇ ਨਤੀਜੇ ਵਜੋਂ ਪੈਸਾ ਸੂਬੇ ਤੋਂ ਬਾਹਰ ਜਾ ਰਿਹਾ ਹੈ। ਸਰਦਾਰ ਸੁਖਬੀਰ ਬਾਦਲ ਨੇ ਗੈਰ ਕਾਨੂੰਨੀ ਮਾਇਨਿੰਗ ਮਾਮਲੇ ’ਤੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਹ ਸੂਬੇ ਭਰ ਵਿਚ ਹੋ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਸਦੀ ਪੁਸ਼ਤ ਪਨਾਹੀ ਕਰ ਰਹੀ ਹੈ ਤੇ ਇਹ ਵੀ 500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਵਾਂਗ ਹੀ ਹੈ। ਉਹਨਾਂ ਕਿਹਾ ਕਿ ਆਪ ਦੇ ਅਹੁਦੇਦਾਰ ਤੇ ਵਰਕਰ ਮਾਇਨਿੰਗ ਮਾਫੀਆ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਦੇ ਸੈਂਕੜੇ ਕਰੋੜ ਰੁਪਏ ਲੁੱਟ ਰਹੇ ਹਨ।  ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਅਖਬਾਰਾਂ ਤੇ ਮੀਡੀਆ ਘਰਾਣਿਆਂ ਲਈ 700 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤਾਂ ਜੋ ਇਹ ਆਪਣਾ ਹੀ ਪ੍ਰਾਪੇਗੰਡਾ ਕਰ ਸਕੇ। ਉਹਨਾਂ ਕਿਹਾ ਕਿ ਪਹਿਲਾਂ ਕਦੇ ਵੀ ਇਸ ਤਰੀਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਹੀਂ ਹੋਈ ਜਿਵੇਂ ਹੁਣ ਹੋ ਰਹੀ ਹੈ।  ਉਹਨਾਂ ਕਿਹਾ ਕਿ ਆਪ ਸਰਕਾਰ ਪੇਡ ਨਿਊਜ਼ ਵਾਸਤੇ ਅਖਬਾਰਾਂ ਦੇ ਸਾਰੇ ਸਾਰੇ ਪੇਜ ਖਰੀਦ ਰਹੀ ਹੈ। ਦਿਸ਼ਾ ਮੀਟਿੰਗ ਵਿਚ ਸਰਦਾਰ ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਕਿ ਉਹ ਕਾਂਗਰਸੀ ਵਿਧਾਇਕ ਤੇ ਇਸਦੇ ਚੇਲਿਆਂ ਵੱਲੋਂ ਮਨਰੇਗਾ ਫੰਡਾਂ ਦੀ ਕੀਤੀ ਦੁਰਵਰਤੋਂ ਦੀ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਇੰਟਰਲਾਕਿੰਗ ਟਾਈਲਾਂ ਬਣਾਉਣ ਵਾਸਤੇ ਆਪਣੀਆਂ ਫੈਕਟਰੀਆਂ ਲਗਾ ਲਈਆਂ ਸਨ ਤੇ ਉਹ ਸਰਕਾਰ ਨੂੰ ਇਹਨਾਂ ਫੈਕਟਰੀਆਂ ਤੋਂ ਘਟੀਆ ਮਿਆਰ ਦੀਆਂ ਟਾਈਲਾਂ ਖਰੀਦਣ ਲਈ ਮਜਬੂਰ ਕਰਦੇ ਸਨ। ਸਰਦਾਰ ਬਾਦਲ ਨੇ ਪੀ ਜੀ ਆਈ ਸੈਟੇਲਾਈਟ ਸੈਂਟਰ ਦੇ ਕੰਮ ਵਿਚ ਵੀ ਤੇਜ਼ੀ ਲਿਆਉਣ ਵਿਚ ਆਪ ਸਰਕਾਰ ਦੀ ਨਾਕਾਮੀ ’ਤੇ ਵਰ੍ਹਦਿਆਂ ਕਿਹਾ ਕਿ ਇਹ ਮਾਮਲਾ ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਕੋਲ ਚੁੱਕਿਆ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਪੰਜ ਸਾਲ ਬਰਬਾਦ ਕਰ ਦਿੱਤੇ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਇਸਦੀ ਸਟੇਟਸ ਰਿਪੋਰਟ ਤਿਆਰ ਰਕਨ ਤਾਂ ਜੋ ਉਹ ਇਹ ਮਾਮਲਾ ਕੇਂਦਰ ਸਰਕਾਰ ਕੋਲ ਸਹੀ ਢੰਗ ਨਾਲ ਚੁੱਕ ਸਕਣ। ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਦੇ ਖੇਤੀਬਾੜੀ ਸੈਕਟਰ ਪ੍ਰਤੀ ਢਿੱਲੇ ਮੱਠੇ ਰਵੱਈਏ ਕਾਰਨ ਸੂਬੇ ਵਿਚ ਖੇਤੀ ਸੰਕਟ ਖੜ੍ਹਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਦਾ ਸੱਦਾ ਦਿੱਤਾ ਪਰ ਬਾਅਦ ਵਿਚ ਜਿਣਸ ਦੀ ਵਾਅਦੇ ਮੁਤਾਬਕ ਖਰੀਦ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਆਪ ਸਰਕਾਰ ਵੱਲੋਂ ਲੰਪੀ ਚਮੜੀ ਰੋਗ ਨਾਲ ਨਜਿੱਠਣ ਲਈ ਸਮੇਂ ਸਿਰ ਕਾਰਵਾਈ ਨਾ ਕਰਨ ’ਤੇ ਪੰਜਾਬ ਵਿਚੋਂ 300 ਕਰੋੜ ਰੁਪਏ ਦਾ ਪਸ਼ੂ ਧਨ ਗੁਆਇਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਪਸ਼ੂ ਧਨ ਦੇ ਹੋਏ ਨੁਕਸਾਨ ਲਈ ਡੇਅਰੀ ਕਿਸਾਨਾਂ ਨੂੰ ਤੁਰੰਤ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਜੋਗਿੰਦਰ ਸਿੰਘ ਜਿੰਦੂ ਤੇ ਵਰਦੇਵ ਸਿੰਘ ਮਾਨ ਵੀ ਹਾਜ਼ਰ ਸਨ।

ਜਨਮ ਦਿਨ ਮੁਬਾਰਕ           

ਰਾਜਵੀਰ ਕੌਰ ਸਪੁੱਤਰੀ ਅਰਸ਼ਦੀਪ ਸਿੰਘ ਪਿੰਡ ਅਲਕੜਾ ਜ਼ਿਲ੍ਹਾ (ਬਰਨਾਲਾ)

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਬ੍ਰਿਟੇਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਸਹੀਦ ਕੌਮ ਦੇ ਕੋਹਨੂਰ ਹੀਰੇ ਹੁੰਦੇ  ਹਨ। ਬਾਬਾ ਜੀਵਾ ਜੀ, ਭਾਈ ਪਾਰਸ ਜੱਥੇਦਾਰ ਲੋਪੋ

ਜਗਰਾਉਂ (ਮਨਜਿੰਦਰ ਗਿੱਲ)ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦਾ ਪ੍ਰਕਾਸ ਪੁਰਬ ਸ੍ਰੀ ਅਕਾਲ ਸਹਿਬ ਜੀ ਦੀ ਰਹਿਨੁਮਾਈ ਹੇਠ ਸੁਮੱਚੇ ਖਾਲਸਾ ਪੰਥ ਵੱਲੋ 5 ਸਤੰਬਰ 2022 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦ ਪੁਰ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅਕਾਲ ਤੱਖਤ ਸਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਅਤੇ ਬਾਬਾ ਮੇਜਰ ਸਿੰਘ ਸੋਢੀ ਅਤੇ ਕੌਮ ਦੀਆ ਮਹਾਨ ਸਖਸੀਅਤਾ ਨਮੱਸਤਕ ਹੋਣਗੀਆ। ਇਸ ਪ੍ਰੋਗਰਾਮ ਸਬੰਧੀ ਦਸਮੇਸ ਤਰਨਾ ਦਲ, ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟਿੰਗ ਪੂਰਨ ਮਹਾਪੁਰਖ ਸੰਤ ਬਾਬਾ ਜਗਰੂਪ ਸਿੰਘ ਗੁ ਬੇਗਮਪੁਰਾ ਭੋਰਾ ਸਾਹਿਬ ਨਾਨਕ ਸਰ ਵਾਲਿਆ ਤੋ ਵਰੋਸਾਏ ਮੋਜੂਦਾਂ ਮਹਾ ਪੁਰਖ ਸੰਤ ਬਾਬਾ ਜੀਵਾ ਸਿੰਘ ਜੀ ਨਾਲ ਹੋਈ ਬਾਬਾ ਜੀਵਾ ਸਿੰਘ ਜੀ ਨੇ ਆਖਿਆ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਸਹੀਦਾ ਦੇ ਜੀਵਨ ਤੋ ਜੀਵਨ ਜਾਚ ਮਿੱਲਦੀ ਹੈ। ਸਹੀਦਾ ਦੀਆ ਕੁਰਬਾਨੀਆ ਕਰਕੇ ਸਿੱਖੀ ਦੀ ਸਾਨ ਸਾਰੇ ਜੱਗ ਤੋ ਨਿਆਰੀ ਹੈ। ਬਾਬਾ ਜੀ ਨੇ ਕਿਹਾ ਕੇ ਅਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾ ਵਾਸਤੇ ਲੰਗਰ ਦੇ ਪ੍ਰੰਬਧ ਗੁ ਬੇਗਮਪੁਰਾ ਭੋਰਾ ਸਾਹਿਬ ਵੱਲੋ ਕੀਤੇ ਜਾਣਗੇ। ਇਸ ਮੋਕੇ ਦਸਮੇਸ ਤਰਨਾ ਦਲ ਦੇ ਸਰਕਲ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾ ਨੂੰ ਵੱਧ ਤੋ ਵਧ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਰਾਜਵਿੰਦਰ ਸਿੰਘ ਖਾਲਸਾ ਭਾਈ ਸਮਸੇਰ ਸਿੰਘ ਲੋਪੋ ਅਤੇ ਹੋਰ ਸੰਗਤਾ ਹਾਜਰ ਸਨ।।

 

 

Image preview

ਮਾਨ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰਾਂ ਦੀ ਤਰਜ਼ ਤੇ ਕਰਵਾਇਆ ਜਾ ਰਿਹਾ-ਵਿਧਾਇਕ ਪੰਡੋਰੀ 

ਪਿੰਡ ਦੀਵਾਨਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਬਰਨਾਲਾ /ਮਹਿਲ ਕਲਾਂ 30 ਅਗਸਤ ( ਗੁਰਸੇਵਕ ਸਿੰਘ ਸੋਹੀ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਅੰਦਰ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦਾ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਰਵਪੱਖੀ ਵਿਕਾਸ ਕਰਵਾਏ ਜਾਣ ਦੀ ਵਿੱਢੀ ਗਈ ਮੁਹਿੰਮ ਤਹਿਤ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਸ਼ਹਿਰਾਂ ਦੀ ਤਰਜ਼ ਤੇ ਕਰਵਾ ਕੇ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ| ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਦੀਵਾਨਾ ਵਿਖੇ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਸਰਕਾਰ ਦੀਆਂ ਗਰਾਂਟਾਂ ਨਾਲ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।  ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਿਨਾਂ ਵਿਤਕਰੇਬਾਜ਼ੀ ਦੇ ਗਰਾਂਟਾਂ ਜਾਰੀ ਕੀਤੀਆਂ ਗਈਆਂ ਅਤੇ ਕੀਤੀਆਂ ਜਾਣਗੀਆਂ | ਜਿਸ ਲਈ ਪਿੰਡਾਂ ਦੇ ਵਿਕਾਸ ਨਿਰੰਤਰ ਜਾਰੀ ਰਹਿਣਗੇ ਤੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਹਰ ਹੀਲੇ ਕੀਤਾ ਜਾਵੇਗਾ | ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਦੱਸਿਆ ਕਿ ਪੰਚਾਇਤ ਵਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਮਨਰੇਗਾ ਫ਼ੰਡ ਦੁਆਰਾ ਤਿਆਰ ਕੀਤੀਆਂ ਗਈਆਂ 4 ਗਲੀਆਂ ਸੜਕ ਤੋ ਲੈ ਕਿ ਗਰਾਉਂਡ ਦੇ ਗੇਟ ਤੱਕ , ਰਓ ਵਾਲੇ ਰਸਤੇ ਤੋਂ ਲੈ ਕਿ ਅਮਰ ਸਿੰਘ ਦੇ ਘਰ ਤਕ, ਸੜਕ ਤੋਂ ਲੈ ਕੇ ਨਵੇਂ ਪਾਰਕ ਤੱਕ ਅਤੇ ਜਰਨੈਲ ਸਿੰਘ ਸਰਪੰਚ ਦੇ ਘਰ ਤੋਂ ਲੈ ਕਿ ਸੋਹਣ ਸਿੰਘ ਦੇ ਘਰ ਤਕ ਤੋਂ ਇਲਾਵਾ ਪੰਚਾਇਤ ਵਲੋਂ ਮੁੱਖ ਸੜਕ ਤੋਂ ਗਰਾਉਂਡ ਤਕ ਦਾ ਕੱਚਾ ਰਸਤਾ ਇੰਟਰਲਾਕ ਟਾਈਲ ਲਗਾ ਕਿ ਪੱਕਾ ਕੀਤਾ ਗਿਆ ਆਦਿ ਗਲੀਆਂ ਬਣਾਈਆਂ ਗਈਆਂ ਸਨ ।ਇਸ ਮੌਕੇ ਆਪ ਆਗੂ ਗੁਰਜੀਤ ਸਿੰਘ ਧਾਲੀਵਾਲ, ਸੈਕਟਰੀ ਜ਼ੁਲਫ ਅਲੀ, ਮੱਘਰ ਦੀਨ ਪੰਚ, ਸੁਖਵਿੰਦਰ ਸਿੰਘ ਗੋਰਾ ਪੰਚ, ਸੁਖਦੇਵ ਸਿੰਘ ਸੇਵ ਪੰਚ, ਸੁਖਵਿੰਦਰ ਪਾਲ ਕੌਰ ਪੰਚ, ਅਮਰਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਚਮਨ ਸਿੰਗਲਾ, ਜੀਤ ਸਿੰਘ, ਦਰਸ਼ਨ ਸਿੰਘ, ਮਿਸਤਰੀ ਬਿੰਦਰ ਸਿੰਘ, ਕਾਕਾ ਸਿੰਘ ਅਤੇ ਪੀ.ਏ. ਬਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ |