You are here

ਪੰਜਾਬ

ਅਧਿਆਪਕ ਦਿਵਸ ✍️ ਪ੍ਰੋ. ਬੀਰ ਇੰਦਰ ਸਰਾਂ (ਫ਼ਰੀਦਕੋਟ)

 ਕਵਿਤਾ

ਕਿਸਮਤਾਂ ਨਾਲ ਹੀ ਬਣਦੇ ਨੇ

ਜੋ ਸਭ ਦੀਆਂ ਕਿਸਮਤਾਂ ਬਣਾਉਂਦੇ ਨੇ

ਰੱਬ ਦੀ ਨਜ਼ਰ ਸਵੱਲੀ ਉਹਨਾਂ 'ਤੇ

ਉਹ ਤਾਹੀਂਓਂ ਤਾਂ ਸਾਨੂੰ ਪੜ੍ਹਾਉਂਦੇ ਨੇ 

ਜ਼ਿੰਦਗੀ ਕਿਵੇਂ ਏ ਜਿਓਣੀ ਹੁੰਦੀ

ਉਹ ਅਕਸਰ ਸਾਨੂੰ ਸਮਝਾਉਂਦੇ ਨੇ

ਉਹ ਖ਼ੁਦ ਵੀ ਮਿਹਨਤ ਕਰਦੇ ਨੇ

ਤੇ ਮਿਹਨਤ ਕਰਨੀ ਸਿਖਾਉਂਦੇ ਨੇ

ਸਾਡੀ ਖ਼ਾਤਿਰ ਖੁਦ ਨੂੰ ਬਾਲ ਕੇ

ਜੋ ਗਿਆਨ ਦੇ ਦੀਵੇ ਜਗਾਉਂਦੇ ਨੇ

ਝੂਠ ਦੇ ਹਨ੍ਹੇਰੇ 'ਚ ਭਟਕਦਿਆਂ ਨੂੰ

ਉਹ ਸੱਚ ਦਾ ਰਾਹ ਦਿਖਾਉਂਦੇ ਨੇ

ਸੱਜਦਾ ਉਹਨਾਂ ਅਧਿਆਪਕਾਂ ਨੂੰ

ਜੋ ਮਾਰਗ ਦਰਸ਼ਕ ਕਹਾਉਂਦੇ ਨੇ

'ਅਧਿਆਪਕ ਦਿਵਸ' ਮੁਬਾਰਕ ਉਨ੍ਹਾਂ ਨੂੰ

ਜੋ ਸਭ ਦਾ ਭਵਿੱਖ ਰੁਸ਼ਨਾਉਂਦੇ ਨੇ

                     -ਪ੍ਰੋ. ਬੀਰ ਇੰਦਰ ਸਰਾਂ (ਫ਼ਰੀਦਕੋਟ)

                       ਸੰਪਰਕ: 97805-50466

ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ... ਡਾ ਅਮਰਜੀਤ ਕੁੱਕੂ .

ਮਹਿਲ ਕਲਾਂ 04 ਸਤੰਬਰ ( ਡਾ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਡਾ ਅਮਰਜੀਤ ਸਿੰਘ  ਕੁੱਕੂ ਮਹਿਲ ਖੁਰਦ ਦੀ ਅਗਵਾਈ ਵਿੱਚ , ਬਲਾਕ ਪ੍ਰਧਾਨ ਡਾ ਬਲਵਿੰਦਰ ਸਿੰਘ ਚੱਕ ਭਾਈਕਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਈ। 

ਮੀਟਿੰਗ ਵਿੱਚ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ ।  

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਨਾਲ ਜੁੜੇ ਮੈਂਬਰ ਆਪਣੀ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਹਨ। ਐਸੋਸੀਏਸ਼ਨ ਦੇ ਮੈਂਬਰਾਂ ਦਾ ਮੁੱਢਲਾ ਫ਼ਰਜ਼ ਆਪਣੇ ਪਿੰਡਾਂ ਵਿੱਚ ਵਸਦੇ 80% ਲੋਕਾਂ ਨੂੰ ਮੁੱਢਲੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ,ਜੋ ਕਿ ਸਾਡੀ ਜਥੇਬੰਦੀ ਦੇ ਮੈਂਬਰ ਆਪਣਾ ਫ਼ਰਜ਼ ਅਦਾ ਕਰ ਰਹੇ ਹਨ । ਉਨ੍ਹਾਂ ਹੋਰ ਕਿਹਾ ਕਿ ਮਾਨਵ ਸੇਵਾ ਪਰਮੋ ਧਰਮ ਦੇ ਸਿਧਾਂਤ ਮੁਤਾਬਕ ਜਿੱਥੇ ਅਸੀਂ ਆਪਣੇ ਲੋਕਾਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਲਈ ਤੱਤਪਰ ਰਹਿੰਦੇ ਹਾਂ, ਉੱਥੇ ਸਮੇਂ ਸਮੇਂ ਤੇ ਮੈਡੀਕਲ ਕੈਂਪ, ਲੋਕ ਭਲਾਈ ਦੇ ਕੰਮ, ਆਦਿ ਵੀ ਐਸੋਸੀਏਸ਼ਨ ਵੱਲੋਂ ਕੀਤੇ ਜਾਂਦੇ ਹਨ।

ਇਸ ਸਮੇਂ ਹੋਰਨਾਂ ਤੋਂ ਇਲਾਵਾ  ਅਮਰਜੀਤ ਕੁੱਕੂ ਜ਼ਿਲ੍ਹਾ ਸਕੱਤਰ,ਬਲਦੇਵ ਸਿੰਘ ਧਨੇਰ ਜ਼ਿਲ੍ਹਾ ਜੁਆਇੰਟ ਸਕੱਤਰ,ਬਲਵਿੰਦਰ ਸਿੰਘ ਚੱਕ ਭਾਈ ਕਾ ਬਲਾਕ ਪ੍ਰਧਾਨ ਮਹਿਲ ਕਲਾਂ,ਹਰਮੇਲ ਸਿੰਘ ਮਿੰਟਾ ਚੇਅਰਮੈਨ,ਦਰਬਾਰਾ ਸਿੰਘ ਧਨੇਰ ਖਜ਼ਾਨਚੀ,ਦੀਪਕ ਵਰਮਾ ਜੁਆਇੰਟ ਸਕੱਤਰ,ਨਰਿੰਦਰ ਸਿੰਘ ਮਹਿਲ ਖੁਰਦ, ਬਲਜੀਤ ਸਿੰਘ ਮਹਿਲ ਖੁਰਦ,ਸ਼ਿੰਗਾਰਾ ਸਿੰਘ ਸੋਹੀ,ਦਵਿੰਦਰ ਸਿੰਘ ਨਿਹਾਲੂਵਾਲ,ਕੁਲਦੀਪ ਸਿੰਘ ਕੁਰੜ, ਗੁਰਮੇਲ ਸਿੰਘ ਕੁਰੜ,ਬੂਟਾ ਸਿੰਘ ਕੁਰੜ,ਸੁਰਿੰਦਰ ਸਿੰਘ ਕੁਰੜ,ਜਗਜੀਤ ਸਿੰਘ ਠੀਕਰੀਵਾਲ,ਕਾਕਾ ਮਹਿਲ ਖੁਰਦ,ਮੇਜ਼ਰ ਸਿੰਘ ਗੰਗਹੋਰ ਆਦਿ ਹਾਜ਼ਰ ਸਨ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 196ਵਾਂ ਦਿਨ     

ਜੇਕਰ ਆਪ ਸਰਕਾਰ ਨੂੰ ਸਾਡੇ ਰੋਸ ਮਾਰਚ ਤੋਂ ਇੰਨੇ ਹੀ ਡਰ ਲੱਗਦਾ ਤਾਂ ਸਾਡੀਆਂ ਹੱਕੀ ਮੰਗਾਂ ਜਲਦ ਮੰਨੇ : ਦੇਵ ਸਰਾਭਾ   

ਸਰਾਭਾ ਪੰਥਕ ਮੋਰਚਾ ਦੇ 200 ਦਿਨ ਪੂਰੇ ਹੋਣ ਤੇ 8 ਸਤੰਬਰ ਨੂੰ ਹੋਵੇਗੀ ਪੰਥਕ ਇਕੱਤਰਤਾ  

ਸਰਾਭਾ 4 ਸਤੰਬਰ  ( ਸਤਵਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 196ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੂੜਾ ਸਾਹਿਬ ਮਨਸੂਰਾਂ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਸਿੱਖ ਕੌਮ ਦੀਆਂ ਹੱਕੀ ਮੰਗਾ ਮਨਵਾਉਣ ਲਈ 200 ਦਿਨ ਪੂਰੇ ਕਰਨ ਜਾ ਰਿਹਾ ਹੈ । ਪਰ ਨਾ ਤਾਂ ਅੱਜ ਤਕ ਇਨਕਲਾਬੀਆਂ ਦੀ ਸਰਕਾਰ ਕਹਾਉਣ ਵਾਲੀ ਆਮ ਪਾਰਟੀ ਦੇ ਕਿਸੇ ਵੀ ਵਿਧਾਇਕ ਜਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਆਇਆ ਅਤੇ ਨਾ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਇਸ ਮੋਰਚੇ ਵਿੱਚ ਪਹੁੰਚਣਾ ਮੁਨਾਸਿਬ ਨਹੀਂ ਸਮਝਿਆ । ਭਾਵੇਂ ਸਰਕਾਰਾਂ ਪ੍ਰਸ਼ਾਸਨ ਨੂੰ ਸਰਾਭਾ ਪੰਥਕ ਮੋਰਚਾ ਨਹੀਂ ਪਤਾ ਨਾ ਹੀ ਉਨ੍ਹਾਂ ਦੀਆਂ ਹੱਕੀ ਮੰਗਾਂ ।ਪਰ ਜਦੋਂ ਪੰਥਕ ਮੋਰਚਾ ਪ੍ਰਬੰਧਕ ਆਗੂ ਸਰਾਭੇ ਤੋਂ ਲੁਧਿਆਣੇ ਤਕ ਰੋਸ ਮਾਰਚ ਕੱਢ ਕੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਉਪਰਾਲਾ ਕਰਦੇ ਹਨ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮ ਆਖ ਕੇ ਉੱਚ ਅਧਿਕਾਰੀ ਰੋਸ ਮਾਰਚ ਨੂੰ ਰਸਤੇ ਵਿੱਚ ਨਾਕੇ ਲਾ ਕੇ ਰੋਕਣਾ ਨਹੀਂ ਭੁੱਲਦੇ ਜੋ ਹੱਕ ਮੰਗਦੇ ਸੰਘਰਸ਼ਕਾਰੀ ਲੋਕਾਂ ਦੇ ਨਾਲ ਸਰਾਸਰ ਧੱਕਾ ਹੈ । ਜੇਕਰ ਆਮ ਪਾਰਟੀ ਦੀ ਸਰਕਾਰ ਨੂੰ ਸਾਡੇ ਰੋਸ ਮਾਰਚ ਤੋਂ ਇੰਨੇ ਹੀ ਡਰ ਲੱਗਦਾ ਹੈ ਤਾਂ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਮਤਾ ਵਿਧਾਨ ਸਭਾ 'ਚ ਜਲਦੀ ਪੌਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਜਲਦੀ ਦੇਣ ਤਾਂ ਫਿਰ ਅਸੀਂ ਰੋਸ ਮੁਜ਼ਾਹਰੇ ਧਰਨੇ ਨਾਂ  ਲਾਉਣ ਬਾਰੇ ਸੋਚਾਂਗੇ ।ਉਨ੍ਹਾਂ ਅੱਗੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਦੇ 200 ਦਿਨ ਪੂਰੇ ਹੋਣ ਤੇ 8 ਸਤੰਬਰ ਨੂੰ ਇੱਕ ਪੰਥਕ ਇਕੱਤਰਤਾ ਹੋਵੇਗੀ ਸੋ ਅਸੀਂ ਸਮੂਹ ਜਥੇਬੰਦੀਆਂ, ਪੰਥਕ ਦਰਦੀ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਕਰਵਾਉਣ ਲਈ ਇਸ ਪੰਥਕ ਇਕੱਤਰਤਾ ਵਿੱਚ ਹਾਜ਼ਰੀ ਜ਼ਰੂਰ ਭਰੋ ।ਇਸ ਸਮੇਂ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਆਖਿਆ ਕਿ ਅਸੀਂ ਹਰ ਪਿੰਡ ਵਿੱਚ ਬਣੇ ਇੱਕ ਜਾਂ ਇਸ ਤੋਂ ਵੱਧ ਗੁਰੂ ਘਰ ਦੀਆਂ ਕਮੇਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜ ਪੰਜ ਸਿੰਘਾਂ  ਦਾ ਜਥਾ ਬਣਾ ਕੇ ਸਰਾਭਾ ਪੰਥਕ ਮੋਰਚਾ ਭੁੱਖ ਹਡ਼ਤਾਲ 'ਚ ਹਾਜ਼ਰੀ ਜ਼ਰੂਰ ਲਵਾਉਣ।ਬਾਕੀ ਜੋ ਵੀ ਮੋਰਚੇ ਵੱਲੋਂ ਵੱਡਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਉਸ ਵਿਚ ਵੱਧ ਚਡ਼੍ਹ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕਰਨਾ ਬਣਦਾ ਹੈ । ਕਿਉਂਕਿ ਜੋ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ ਉਹ ਸਾਡੀ ਕੌਮ ਲਈ ਹੀ ਸੰਘਰਸ਼ ਕਰ ਰਹੇ ਹਨ।ਸੋ ਸਾਡਾ ਵੀ ਫਰਜ਼ ਬਣਦਾ ਹੈ ਜੇਕਰ ਅਸੀਂ ਸੱਚੀ ਸੇਵਾ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹਾਅ ਦਾ ਨਾਅਰਾ ਜ਼ਰੂਰ ਮਾਰੀਏ ਤਾਂ ਜੋ ਬੰਦੀ ਸਿੰਘ ਜੇਲ੍ਹਾਂ ਤੋਂ ਰਿਹਾਅ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੀ ਜ਼ਿੰਦਗੀ ਬਤੀਤ ਕਰ ਸਕਣ । ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੂੜਾ ਸਾਹਿਬ ਮਨਸੂਰਾਂ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਤਾਂ ਕਰ ਚੁੱਕੇ ਹਨ । ਪਰ ਤਿੰਨ ਸਾਲ ਬੀਤਣ ਤੇ ਵੀ ਸਿੰਘ ਰਿਹਾਅ ਨਹੀਂ ਹੋਏ । ਜਦ ਕਿ ਹੁਣ ਭਾਜਪਾ ਦੇ ਸੀਨੀਅਰ ਲੀਡਰ ਇਹ ਬਿਆਨ ਦੇ ਰਹੇ ਹਨ ਕਿ ਸਾਡੇ ਵੱਲੋਂ ਬੰਦੀ ਸਿੰਘ ਰਿਹਾਅ ਕਰ ਦਿੱਤੇ ਗਏ ਹਨ ਬਾਕੀ ਦਾ ਕੰਮ ਸੂਬੇ ਦੀਆਂ ਸਰਕਾਰਾਂ ਦਾ ਹੈ । ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਐਲਾਨ ਕਰੇ ਤਾਂ ਸੂਬੇ ਦੀਆਂ ਸਰਕਾਰਾਂ ਨਾ ਮੰਨਣ ਇਹ ਮੰਦਭਾਗਾ । ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੱਡਾ ਉਪਰਾਲਾ ਕਰਨ ਤਾਂ ਜੋ ਬੰਦੀ ਸਿੰਘ ਰਿਹਾਅ ਹੋ ਕੇ ਆਪਣੇ ਘਰਾਂ ਦੇ ਵਿੱਚ ਪਰਤ ਸਕਣ । ਇਸ ਮੌਕਾ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਬਾਬਾ ਬੰਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ,ਹਰਦੀਪ ਸਿੰਘ ਦੋਲੋਂ,ਹਰਚੰਦ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਸਵੱਦੀ ਖੁਰਦ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ

ਜਗਰਾਓਂ, ਸਤੰਬਰ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਓਂ) ਲਾਇਨਜ਼ ਕਲੱਬ ਮਿਡਟਾਊਨ ਜਗਰਾਉਂ ਅਤੇ ਜੀਵਨਜੋਤ ਨਰਸਿੰਗ ਇੰਸਟੀਚਿਊਟ ਸਵੱਦੀ ਖੁਰਦ ਵੱਲੋਂ ਸ਼ੰਕਰਾ ਆਈ ਹੌਸਪਿਟਲ ਮੁੱਲਾਂਪੁਰ ਦੇ ਸਹਿਯੋਗ ਨਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਸਵੱਦੀ ਖੁਰਦ ਪਿੰਡ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ ਭਜਨ ਸਿੰਘ ਸਵੱਦੀ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕੀਤਾ ਗਿਆ ਉਨ੍ਹਾਂ ਦੇ ਨਾਲ ਸਰਪੰਚ ਜਸਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਜ਼ੋਰਾ ਸਿੰਘ ਸਵੱਦੀ ਖੁਰਦ, ਸਕੂਲ ਦੇ ਮੁੱਖ ਅਧਿਆਪਕ ਹਰਨਰਾਇਣ ਸਿੰਘ , ਲਾਇਨਜ਼ ਕਲੱਬ ਮਿਡਟਾਊਨ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ , ਪ੍ਰਾਜੈਕਟ ਚੇਅਰਮੈਨ ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਸੁਖਦੇਵ ਗਰਗ , ਲਾਈਨ ਰਾਕੇਸ਼ ਜੈਨ, ਸ਼ੰਕਰਾ ਆਈ ਹਸਪਤਾਲ ਤੋਂ ਅੰਮ੍ਰਿਤਪਾਲ ਸਿੰਘ, ਡਾ ਤਜਿੰਦਰ ਕੌਰ ਤੇ ਉਨ੍ਹਾਂ ਦਾ ਸਟਾਫ , ਜੀਵਨਜੋਤ ਨਰਸਿੰਗ ਇੰਸਟੀਚਿਊਟ ਤੋਂ ਮੈਡਮ ਦਿਵਜੋਤ ਕੌਰ, ਮੈਡਮ ਗਗਨਦੀਪ ਕੌਰ ਤੇ ਕੁਝ ਵਿਦਿਆਰਥੀ ਵੀ ਹਾਜ਼ਰ ਸਨ , ਕੈਂਪ ਵਿਚ 152 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਤੇ ਜਿਨ੍ਹਾਂ ਵਿੱਚੋਂ 27 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲੋੜੀਂਦਾ ਪਾਇਆ ਗਿਆ ਤੇ ਉਨ੍ਹਾਂ ਨੂੰ ਕੈਂਪ ਤੋਂ ਬਾਅਦ ਸ਼ੰਕਰਾ ਆਈ ਹਾਸਪੀਟਲ ਮੁੱਲਾਂਪੁਰ ਵਿਖੇ ਲੈ ਕੇ ਜਾਇਆ ਗਿਆ , ਕੈਂਪ ਵਿੱਚ ਕੋਵਿਡ ਦੇ ਟੈਸਟ ਸਿਵਲ ਹਸਪਤਾਲ ਸਿੱਧਵਾਂ ਬੇਟ ਤੋਂ ਆਏ ਮੈਡਮ ਗੁਰਪ੍ਰੀਤ ਕੌਰ, ਲਖਵੀਰ ਕੌਰ ਤੇ ਹਰਪਾਲ ਕੌਰ ਮੈਡਮ ਦੁਆਰਾ ਕੀਤੇ ਗਏ, ਕੈਂਪ ਵਿੱਚ ਸਾਰੇ ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ , ਲਾਇਨ ਕਲੱਬ ਮਿਡਲਟਾਊਨ ਦੇ ਪ੍ਰਧਾਨ ਡਾ ਪ੍ਰਮਿੰਦਰ ਸਿੰਘ ਵਲੋਂ ਸ਼ੰਕਰਾ ਹਸਪਤਾਲ ਦੇ ਡਾ ਤਜਿੰਦਰ ਕੌਰ, ਅੰਮ੍ਰਿਤ ਪਾਲ ਸਿੰਘ , ਸਿਵਲ ਹਸਪਤਾਲ ਦੇ ਮੈਡਮ ਗੁਰਪ੍ਰੀਤ ਕੌਰ ਤੇ ਸਰਪੰਚ ਭਜਨ ਸਿੰਘ ਸਵੱਦੀ ਨੂੰ ਸਨਮਾਨਤ ਕੀਤਾ ਗਿਆ ।

ਪ੍ਰੇਮੀ ਵਲੋਂ ਬਿਊਟੀ ਪਾਰਲਰ 'ਚ ਦਾਖਲ ਹੋ ਕੀਤਾ ਪ੍ਰੇਮਿਕਾ ਦਾ ਬੇਰਹਮੀ ਨਾਲ ਕਤਲ

ਕਤਲ ਦਾ ਦੋਸ਼ੀ ਦੇਰ ਰਾਤ ਆਇਆ ਪੁਲਸ ਦੇ ਕਾਬੂ

ਜੋਧਾਂ , 03 ਸਤੰਬਰ ( ਦਲਜੀਤ ਰੰਧਾਵਾ) ਬੀਤੇ ਕਲ ਬੇਰਹਿਮ ਤਰੀਕੇ ਨਾਲ ਆਪਣੀ ਜਾਨ ਗਵਾਉਣ ਵਾਲੀ ਰਵਿੰਦਰ ਕੌਰ ਰੂਬੀ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਪੁਲਸ ਨੇ ਸਮੇ ਰਹਿੰਦਿਆਂ ਕਾਰਵਾਈ ਕੀਤੀ ਹੁੰਦੀ ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਕਤਲ ਉਸ ਨੂੰ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਉਸਦੀ ਬੁਰੇ ਤਰੀਕੇ ਨਾਲ ਕੁੱਟ ਮਾਰ ਵੀ ਕਰ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ ਇਹਨਾਂ ਗੱਲਾਂ ਬਾਰੇ ਉਸ ਨੇ ਪੁਲਸ ਪ੍ਰਸ਼ਾਸ਼ਨ ਤਕ ਪਹੁੰਚ ਵੀ ਕੀਤੀ ਅਤੇ ਆਪਣੀ ਜਾਨ ਜਾਣ ਦੇ ਡਰ ਦੀ ਬਕਾਇਦਾ ਸ਼ਿਕਾਇਤ ਵੀ ਕੀਤੀ ਸੀ ਬਾਵਜੂਦ ਇਸ ਦੇ ਕਥਿਤ ਦੋਸ਼ੀ ਰੂਬੀ ਨਾਲ ਬੇਖੌਫ ਮਾਰਕੁੱਟ ਵੀ ਕਰਦਾ ਰਿਹਾ ਅਖੀਰ ਓਹੀ ਹੋਏ ਜਿਸ ਦਾ ਡਰ ਸੀ ਕਤਲ ਨੇ ਬੇਰਹਿਮ ਤਰੀਕੇ ਨਾਲ ਰੂਬੀ ਦੀ ਗਲਾ ਵੱਢ ਕੇ ਜਾਨ ਲੈ ਲਈ ਰੂਬੀ ਦਾ ਪਰਿਵਾਰ ਜਿਥੇ ਇਸ ਅਣਹੋਣੀ ਤੇ ਮਾਤਮ ਮਨ ਰਿਹਾ ਓਥੇ ਹੀ ਓਹਨਾ ਨੂੰ ਉਸਦੀ ਮਾਸੂਮ ਬੱਚੀ ਦੇ ਪਾਲਣ ਪੋਸ਼ਣ ਤੇ ਦੇਖਭਾਲ ਦਾ ਵੀ ਡਾਹਢਾ ਫਿਕਰ ਸਤਾ ਰਿਹਾ ਭਾਵੇ ਜੋਧਾਂ ਪੁਲਸ ਨੇ ਕਥਿਤ ਦੋਸ਼ੀ ਨੂੰ ਦੇਰ ਰਾਤ ਕਾਬੂ ਕਰ ਲਿਆ ਗਿਆ ਪ੍ਰੰਤੂ ਤਦ ਤਕ ਦੇਰ ਹੋ ਚੁਕੀ ਸੀ ਤੇ ਪੀੜਤਾ ਆਪਣੀ ਜਾਨ ਗਵਾ ਚੁਕੀ ਸੀ ਜਿਸ ਦਾ ਅੱਜ ਪਿੰਡ ਸ਼ਹਿਜ਼ਾਦ ਵਿਖੇ ਸਸਕਾਰ ਕਰ ਦਿੱਤਾ ਗਿਆ ਦਿਨ ਦਿਹਾੜੇ ਸ਼ਰੇ ਬਜ਼ਾਰ ਸ਼ਰੇਆਮ ਇਕ ਕਤਲ ਦੀ ਘਟਨਾ ਨੂੰ ਅੰਜਾਮ ਦੇਣਾ ਆਪਣੇ ਆਪ ਪੁਲਸ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।

ਸਵੱਦੀ ਖੁਰਦ ਦੇ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਦੁਰਾਨ ਮਾਪਿਆਂ ਨੇ ਦਿਖਾਈ ਵਿਸਸ ਦਿਲਚਸਪੀ

ਜਗਰਾਓਂ- 03 ਸਤੰਬਰ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉ)-ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਜਿਲਾ ਲੁਧਿਆਣਾ ਵਿਖੇ ਅੱਜ ਬੱਚਿਆਂ ਦੇ ਮਾਤਾ ਪਿਤਾ ਦੀ  ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ । ਬਹੁਗਿਣਤੀ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਮਿਲਣੀ ਵਿੱਚ ਭਾਗ ਲਿਆ ।ਜਿਸ ਵਿੱਚ ਮਾਪਿਆਂ ਨੂੰ ਬੱਚੇ ਦੀ ਕਾਰਗੁਜ਼ਾਰੀ,ਖੇਡਾਂ ਤੇ ਬੱਚਿਆਂ ਦੀ ਸਿਹਤ  ,ਸਪਲੀਮੈਂਟਰੀ ਮਟੀਰੀਅਲ ਦੀ ਵੰਡ, ਬੱਚਿਆਂ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ  ਬਾਰੇ  ਦੱਸਿਆ ਗਿਆ। ਇਸ ਸਮੇਂ ਸਾਡੇ ਨਾਲ ਗੱਲਬਾਤ ਕਰਦੇ ਮੁੱਖ ਅਧਿਆਪਕ ਸਰਦਾਰ ਹਰਨਰਾਇਣ ਸਿੰਘ ਨੇ ਦੱਸਿਆ ਅੱਜ ਦੀ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਬਹੁਤ ਹੀ ਲਾਹੇ ਵਾਲੀ ਅਤੇ ਬੱਚਿਆਂ ਦੇ ਭਵਿੱਖ ਬਣਾਉਣ ਲਈ ਬਹੁਤ ਹੀ ਕਾਰਗਾਰ ਸਾਬਤ ਹੋਈ।

ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਨੂੰ ਸਟੇਟ ਅਵਾਰਡ ਮਿਲਣ ਤੇ ਮੂਹ ਮਿੱਠਾ ਕਰਵਾਇਆ

ਜਗਰਾਓਂ, 03 ਸਤੰਬਰ ( ਬਲਦੇਵ ਜਗਰਾਉਂ /ਮਨਜਿੰਦਰ ਗਿੱਲ) ਸ੍ਰੀ ਵਿਨੋਦ ਕੁਮਾਰ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਲੁਧਿਆਣਾ ਜੀ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿਚ ਸ੍ਰੀ ਸੰਜੀਵ ਕੁਮਾਰ ਮੈਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ । ਇਸ ਸਮੇਂ ਸ ਪਰਮਿੰਦਰ ਸਿੰਘ ਨੈਸ਼ਨਲ ਐਵਾਰਡੀ, ਸ ਹਰਨਰਾਇਣ ਸਿੰਘ ਸਕੂਲ ਮੁਖੀ ਸਵੱਦੀ ਖੁਰਦ  ਅਤੇ ਅਮਰਿੰਦਰ ਸਿੰਘ BM ਮੈਥ ਮੌਜੂਦ ਸਨ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਪੱਧਰੀ ਮੀਟਿੰਗ ਜਥੇਬੰਦੀ ਦੇ ਕੌਮੀ ਪ੍ਰਧਾਨ ਸ ਬਲਬੀਰ ਸਿੰਘ ਰਾਜੇਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ

ਬਰਨਾਲਾ/ ਮਹਿਲ ਕਲਾਂ - 03 ਸਤੰਬਰ (ਗੁਰਸੇਵਕ ਸੋਹੀ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ   ਮੰਜੀ ਸਾਹਿਬ ਕੋਟਾ ਵਿਖੇ ਹੋਈ । ਮੀਟਿੰਗ ਦੌਰਾਨ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਲੰਪੀ ਸਕਿਨ ਬੀਮਾਰੀ ਨਾਲ ਮਰੇ ਪਸ਼ੂਆਂ ਅਤੇ ਸੂਰਾਂ ਦਾ ਇੱਕ ਲੱਖ ਰੁਪਿਆ ਪ੍ਰਤੀ ਪਸ਼ੂ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਇੱਕ ਹੋਰ ਮਤੇ ਰਾਹੀਂ ਪਰਾਲ਼ੀ ਸੰਭਾਂਲਣ ਵਾਸਤੇ ਸਰਕਾਰ ਵੱਲੋਂ ਜੋ 2500 ਰੁਪਿਆ ਏਕਡ਼ ਦੇਣ ਦਾ ਐਲਾਨ ਕੀਤਾ ਗਿਆ ਸੀ,ਉਸ ਬਾਬਤ ਸਥਿਤੀ ਸਪੱਸ਼ਟ ਕੀਤੀ ਜਾਵੇ,ਇਸ ਸਬੰਧੀ ਸਰਕਾਰ ਟਾਲ ਮਟੋਲ ਕਰਨ ਦੀ ਨੀਤੀ ਨਾ ਅਪਣਾਵੇ ਨਹੀਂ ਤਾਂ ਸਖ਼ਤ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਇੱਕ ਹੋਰ ਮਤੇ ਰਾਹੀਂ ਮਿਲਾਵਟੀ ਦੁੱਧ ਨੂੰ ਬੰਦ ਕਰਨ ਦਾ ਸਰਕਾਰ ਨੂੰ ਦੋ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ।ਸਰਕਾਰ ਨੂੰ ਕਿਸਾਨਾਂ ਸਿਰ ਚਡ਼ੇ ਕਰਜੇ ਤੇ ਲੀਕ ਮਾਰਨ ਲਈ ਕਿਹਾ ਗਿਆ, ਕਿਉਂਕਿ ਇਹ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਚਡ਼ਿਆ ਹੈ,ਇਸ ਦੇ ਨਾਲ ਹੀ ਆਉਣ ਵਾਲ਼ੀ ਫ਼ਸਲ ਜੀਰੀ ਦੀ ਸਰਕਾਰੀ ਖਰੀਦ 25 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਫੈਕਟਰੀਆਂ ਦੂਸ਼ਤ ਕੀਤਾ ਪਾਣੀ ਬੋਰ ਜਾਂ ਪਾਈਪਾਂ ਰਾਹੀਂ ਧਰਤੀ ਤੇ ਜਾਂ ਦਰਿਆਵਾਂ ਚ ਸੁੱਟ ਰਹੀਆਂ ਨੇ ਉਨ੍ਹਾਂ ਦੇ ਤੁਰੰਤ ਲਾਈਸੈਂਸ ਕੈਂਸਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ,ਨੇਕ ਸਿੰਘ ਖੋਖ, ਸੁਖਵਿੰਦਰ ਸਿੰਘ ਭੱਟੀਆਂ, ਕਸ਼ਮੀਰਾ ਸਿੰਘ ਜਟਾਣਾਂ, ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ, ਸਕੱਤਰ ਘੁੰਮਣ ਸਿੰਘ ਰਾਜਗਡ਼, ਪ੍ਰਗਟ ਸਿੰਘ ਤਲਵੰਡੀ, ਖਜ਼ਾਨਚੀ ਗੁਲਜ਼ਾਰ ਸਿੰਘ ਘਨੌਰ,ਯੂਥ ਵਿੰਗ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ ਸ ਗੁਰਮੀਤ ਸਿੰਘ ਕਪਿਆਲ ਸੰਗਰੂਰ, ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਬਰਨਾਲਾ, ਗੋਬਿੰਦ ਸਿੰਘ ਮੁਕਤਸਰ ਸਾਹਿਬ,ਦਿਲਬਾਗ ਸਿੰਘ ਮਾਨਸਾ,ਤਰਲੋਚਨ ਸਿੰਘ ਬਰਮੀ ਲੁਧਿਆਣਾ ਅਤੇ ਹੋਰ ਜ਼ਿਲ੍ਹਾ ਪ੍ਰਧਾਨ,ਅਹੁਦੇਦਾਰ ਅਤੇ ਵੱਡੀ ਗਿਣਤੀ ਚ ਵਰਕਰ ਸ਼ਾਮਲ ਹੋਏ।

ਪੰਜਾਬ ਸਰਕਾਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਮੁਲਾਜ਼ਮਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੇ ਸਿੰਤਬਰ ਮਹੀਨੇ ਸਰਕਾਰ ਵਿਰੁੱਧ ਅੰਦੋਲਨ ਦਾ ਐਲਾਨ

ਜਗਰਾਉਂ, 03 ਸਤੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਨੂੰ ਪਿਛਲੀਆਂ ਸਰਕਾਰਾਂ ਅਤੇ ਹੁਣ ਦੀ ਪੰਜ ਮਹੀਨੇ ਤੋਂ ਚਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਲਾਈ ਗਈ ਗੁਹਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਹੀਂ ਦਿਖਾਈ ਦਿਤੀ ਤਾਂ ਮਜਬੂਰਨ ਮੁਲਾਜ਼ਮਾਂ ਵੱਲੋਂ ਸਿੰਤਬਰ ਮਹੀਨੇ ਦੇ ਅੰਦਰ ਅਲੱਗ ਅਲੱਗ ਤਾਰੀਖ ਨੂੰ ਆਦੋਂਲਣ ਦਾ ਬਿਗੁਲ ਫੁਕ ਦਿੱਤਾ ਗਿਆ ਹੈ।ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਲਾਈ ਗਈ ਗੁਹਾਰ ਨੂੰ ਜਾਇਜ਼ ਕਰਾਰ ਦਿੰਦਿਆਂ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਦੋਲਣ ਦੇ ਨਾਲ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ ਇਸ ਮੌਕੇ ਤੇ ਉਪਰੋਕਤ ਫੈਸਲੇ ਲੇਂਦੇ ਹੋਏ ਪ੍ਰਧਾਨ ਰਾਜੀਵ ਸ਼ਰਮਾ, ਸਲਾਹਕਾਰ ਸਵਿੰਦਰ ਸਿੰਘ ਗੋਲਾ, ਉਪ ਪ੍ਰਧਾਨ ਦੀਪਕ ਸ਼ਰਮਾ, ਮਨੋਜ ਪਾਂਡੇ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ, ਕੋਸਲ ਗਰਗ ਪੰਜਾਬ ਯੂਨੀਵਰਸਿਟੀ, ਸ਼ਾਮ ਲਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਵੀ ਮੋਨੀ, ਮੈਡਮ ਸੋਨਿਕਾ, ਨਿਰਮਲ ਕੌਰ,ਅਜੇ ਗੁਪਤਾ, ਕਾਨੂੰਨੀ ਸਲਾਹਕਾਰ ਸੁਨੀਲ ਕੁਮਾਰ, ਜਸਵਿੰਦਰ ਸਿੰਘ ਮਨਕੂ, ਅਵਤਾਰ ਸਿੰਘ,ਪ੍ਰੇਮ ਸਿੰਘ, ਹਰਜਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਸਕੂਲ ਨੂੰ ਕੰਪਿਊਟਰ ਪਿ੍ਰੰਟਰ  ਦਿੱਤਾ

ਜਗਰਾਉ 3 ਸਤੰਬਰ(ਅਮਿਤਖੰਨਾ) ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ, ਸਰਪ੍ਰਸਤ ਰਜਿੰਦਰ ਜੈਨ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਅੱਜ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਰੰਗਦਾਰ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਸਰਵਹਿੱਤਕਾਰੀ ਸਕੂਲ ਪ੍ਰਬੰਧਕਾਂ ਦੀ ਮੰਗ ਤੇ ਸਕੂਲ ਨੂੰ ਪਹਿਲਾਂ  ਵਿਦਿਆਰਥੀਆਂ ਦੇ ਠੰਢਾ ਪਾਣੀ ਪੀਣ ਲਈ ਵਾਟਰ ਕੂਲਰ ਅਤੇ ਪੱਚੀ ਕੁਰਸੀਆਂ ਦਿੱਤੀਆਂ ਗਈਆਂ ਹਨ ਅਤੇ ਹੁਣ ਕੰਪਿਊਟਰ ਪਿ੍ਰੰਟਰ ਰੰਗਦਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੁਸਾਇਟੀ ਵੱਲੋਂ ਦਾਨੀ ਸੱਜਣਾਂ ਤੇ ਪਰਮਾਤਮਾ ਦੀ ਮਿਹਰ ਸਦਕਾ ਸਮੇਂ ਸਮੇਂ ਤੇ ਜਿੱਥੇ ਲੋੜਵੰਦਾਂ ਵਿਅਕਤੀਆਂ ਦੀ ਸਿਹਤ ਤੰਦਰੁਸਤੀ ਲਈ ਜਿੱਥੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਉੱਥੇ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵਿੱਦਿਅਕ ਸੰਸਥਾਵਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਸਾਮਾਨ ਦਿੱਤਾ ਜਾਵੇਗਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਰਵਿੰਦਰ ਸਿੰਘ ਵਰਮਾ, ਪ੍ਰਧਾਨ ਡਾ ਅੰਜੂ ਗੋਇਲ, ਮੈਨੇਜਰ ਐਡਵੋਕੇਟ ਵਿਵੇਕ ਭਾਰਦਵਾਜ ਅਤੇ ਪਿ੍ਰੰਸੀਪਲ ਨੀਲੂ ਨਰੂਲਾ ਨੇ ਸੁਸਾਇਟੀ ਮੈਂਬਰਾਂ ਦਾ ਸਕੂਲ ਦੀ ਮੰਗ ਨੂੰ ਪੂਰਾ ਕਰਨ ਤੇ ਜਿੱਥੇ ਧੰਨਵਾਦ ਕੀਤਾ ਉੱਥੇ  ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਵੀ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਲਾਕੇਸ਼ ਟੰਡਨ, ਰਾਜਿੰਦਰ ਜੈਨ ਕਾਕਾ, ਇਕਬਾਲ ਸਿੰਘ ਕਟਾਰੀਆ, ਸੁਨੀਲ ਅਰੋੜਾ, ਆਰ ਕੇ ਗੋਇਲ, ਜਗਦੀਪ ਸਿੰਘ, ਪ੍ਰੇਮ ਬਾਂਸਲ, ਮੁਕੇਸ਼ ਗੁਪਤਾ, ਡਾ ਭਾਰਤ ਭੂਸ਼ਣ ਬਾਂਸਲ, ਦਰਸ਼ਨ ਕੁਮਾਰ ਸ਼ੰਮੀ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਸਪਰਿੰਗ ਡਿਊ ਸਕੂਲ ਦੇ ਵਿਿਦਆਰਥੀਆਂ ਦੀ ਖੇਡੋ ਪੰਜਾਬ ਵਿੱਚ ਵੀ ਝੰਡੀ

ਜਗਰਾਉ 3 ਸਤੰਬਰ(ਅਮਿਤਖੰਨਾ)ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਖੇਡੋ ਪੰਜਾਬ ਦੇ ਬੋਰਡ ਅਧੀਨ ਪੰਜਾਬ ਭਰ ਵਿੱਚ ਖੇਡਾਂ ਦੇ ਆਯੋਜਨ ਦੀ ਸ਼ੁਰੂਆਤ ਕੀਤੀ ਗਈ ਸੀ।ਜਿਸ ਵਿੱਚ ਪੰਜਾਬ ਅੰਦਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ  ਸੀ।ਇਸ ਵਿੱਚ ਵੱਖ-ਵੱਖ ਵਰਗਾਂ ਵਲੋਂ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ।ਸਪਰਿੰਗ ਡਿਊ ਸਕੂਲ ਵਲੋਂ ਵੀ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਿੱਚ ਹਿੱਸਾ ਲਿਆ ਗਿਆ।ਸਕੂਲ ਦੀ ਅੰਡਰ-17 ਦੀ ਖੋ-ਖੋ ਟੀਮ ਨੇ ਬਲਾਕ ਜਗਰਾਉਂ ਵਿੱਚ ਹੋ ਰਹੀਆਂ ਇਸ ਖੇਡਾਂ ਵਿੱਚ ਹਿੱਸਾ ਲਿਆ।ਇਹ ਖੇਡਾਂ ਪਿੰਡ ਮੱਲ੍ਹਾ ਵਿਖੇ  ਚੱਲ ਰਹੀਆ  ਸਨ ਸਕੂਲ ਦੀ ਟੀਮ ਦੀ ਅਗਵਾਈ ਕੋਚ ਜਗਦੀਪ ਸਿੰਘ, ਅਤੇ ਲਖਵੀਰ ਸਿੰ ਉੱਪਲ ਵਲੋਂ ਕੀਤੀ ਗਈ ਅਤੇ ਸ਼ਾਨਦਾਰ ਗੇਮ ਦਾ ਪ੍ਰਦਰਸ਼ਨ ਕਰਦੇ  ਹੋਏ  ਬਲਾਕ ਜਗਰਾਉਂ  ਵਿੱਚ ਪਹਿਲੇ ਨੰਬਰ ਤੇ ਰਹੀ।ਫਸਟ ਪੁਜੀਸ਼ਨ ਹਾਸਿਲ ਕਰਨ ਤੇ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਖਿਡਾਰੀਆਂ ਅਤੇ ਡੀਪੀ ਅਧਿਆਪਕਾਂ ਨੂੰ ਵਧਾਈ ਦਿੱਤੀ।ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸਕੂਲ ਦੀਆਂਟੀਮਾਂ ਨੇ ਜੋਨਪੱਧਰ ਤੇ ਚੱਲਰਹੀਆਂ ਸਕੂਲੀ ਗੇਮਾਂਵਿੱਚਵੀਸ਼ਾਨਦਾਰਤਰੀਕੇ ਨਾਲਜਿੱਤਪ੍ਰਾਪਤ ਸੀ।ਉਹਨਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕੀ ਕਮੇਟੀ ਦੀ ਦੂਰ ਦਰਸ਼ੀ ਸੋਚ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਿਦਆਰਥੀ ਵਿਿਦੱਅਕ ਖੇਤਰ ਨਾਲ-ਨਾਲ ਖੇਡਾਂ ਵਿੱਚ ਵੀ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਜੇਤੂ ਟੀਮ ਨੂੰ ਸਕੂਲ ਪਹੁੰਚਣ ਤੇ ਵਧਾਈ ਦਿੱਤੀ ਗਈ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ  ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਡਾਇਰੈਕਟਰ ਹਰਜੀਤ ਸਿੰਘ ਸਿੱਧੂ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਾਰਿਆਂ ਨੂੰ ਵਧਾਈ ਦਿੱਤੀ ਗਈ।

ਰੋਟਰੀ ਕਲੱਬ ਵੱਲੋਂ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚੇ ਅਤੇ ਅਧਿਆਪਕ ਸਨਮਾਨਿਤ

ਜਗਰਾਉ 3 ਸਤੰਬਰ(ਅਮਿਤਖੰਨਾ) ਸ਼ੋਸ਼ਲ ਗਤੀਵਿਧੀਆਂ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਪਿਛਲੇ ਕਾਫੀ ਸਮੇਂ ਤੋਂ ਰੋਟਰੀ ਕਲੱਬ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਸਮਾਜ ਦੀ ਭਲਾਈ ਦੇ ਕੰਮਾਂ ਵੱਲ ਜੋੜ ਕੇ ਉਹਨਾਂ ਨੂੰ ਸੂਝਵਾਨ ਬਣਾ ਰਹੇ ਹਨ। ਇਸ ਤਹਿਤ ਕਲੱਬ ਦੇ ਮੈਂਬਰ ਬੱਚਿਆਂ ਨੇ 90% ਤੋਂ ਵੱਧ ਅੰਕ ਲੈ ਕੇ ਆਪਣਾ ਸਨਮਾਨ ਪ੍ਰਾਪਤ ਕੀਤਾ। ਉਹਨਾਂ ਵਿੱਚ ਜੋਬਨਪ੍ਰੀਤ ਕੌਰ, ਏਕਮਰੀਤ ਕੌਰ, ਆਸਥਾ ਸਿਧਾਨਾ, ਕਵਿਤਾ ਗੋਇਲ, ਰਵਨੀਤ ਕੌਰ ਖਹਿਰਾ, ਕੋਮਲਪ੍ਰੀਤ ਕੌਰ ਖਹਿਰਾ, ਜਸ਼ਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਸਕੂਲ ਦੇ ਅਧਿਆਪਕ ਮਿਿਸਜ਼ ਰਵਿੰਦਰ ਕੌਰ ਨੰੁ ਸ਼ੋਸ਼ਲ ਗਤੀਵਿਧੀਆ ਅਤੇ ਮਿਸਟਰ ਗਗਨਦੀਪ ਨੂੰ ਚੰਗੇ ਨਤੀਜੇ ਲੈ ਕੇ ਆਉਣ ਲਈ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪਿੰ੍ਰ. ਡਾ. ਅਮਰਜੀਤ ਕੌਰ ਨਾਜ਼ ਇੱਥੇ ਪਹੁੰਚੇ ਪ੍ਰੈਜੀਡੈਂਟ ਰੋਟੇਰੀਅਨ ਸ:ਦਲਬੀਰ ਸਿੰਘ ਮੱਕੜ, ਸੈਕਰੇਟਰੀ ਗਿਆਨ ਸਿੰਘ ਸੈਣੀ, ਰੋਟੇਰੀਅਨ ਆਤਮਜੀਤ ਸਿੰਘ, ਰੋਟੇਰੀਅਨ ਬੀ.ਐਸ. ਛਾਬੜਾ, ਰੋਟੇਰੀਅਨ ਮਨਮੋਹਨ ਸਿੰਘ ਕਲਾਨੌਰੀ ਸਾਬਕਾ ਪ੍ਰਧਾਨ, ਸ਼੍ਰੀ ਰਵਿੰਦਰ ਸਿੰਘਾਨੀਆ, ਇਜੰ. ਰਕੇਸ਼ ਸ਼ਰਮਾ, ਰਕੇਸ਼ ਸਿੰਘਾਨੀਆਂ, ਮੈਡਮ ਮੀਨਾ ਸਿੰਘਾਨੀਆਂ ਨੂੰ ਜੀ ਆਇਆਂ ਆਖਿਆ ਨੇ ਕਲੱਬ ਵੱਲੋਂ ਚਲਾਏ ਜਾ ਰਹੇ ਅਲੱਗ – 2 ਸ਼ੋਸ਼ਲ ਕੰਮਾਂ ਦੀ ਤਾਰੀਫ ਵੀ ਕੀਤੀ ਉਹਨਾਂ ਦੱਸਿਆ ਕਿ ਉਹ ਖੁਦ ਵੀ ਸ਼ੁਰੂ ਤੋਂ ਰੋਟਰੀ ਕਲੱਬ ਦਾ ਹਿੱਸਾ ਬਣਾ ਕੇ ਸੇਵਾ ਨਿਭਾ ਰਹੇ ਹਨ। ਅਸੀਂ ਬੱਚਿਆਂ ਨੂੰ ਇਸ ਪਾਸੇ ਲਗਾ ਕੇ ਉਹਨਾਂ ਅੰਦਰ ਸਮਾਜਿਕ ਜਿੰਮੇਵਾਰੀਆਂ ਪੈਦਾ ਕਰ ਰਹੇ ਹਾਂ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਯੋਗ ਅਗਵਾਈ ਕਰ ਕੇ ਆਪਣੇ ਸਾਥੀਆਂ ਨੂੰ ਅੱਗੇ ਲੈ ਕੇ ਆਉਣ। ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਸ. ਮਨਪ੍ਰੀਤ ਸਿੰਘ ਬਰਾੜ , ਸ. ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਵਧਾਈ ਦਿੱਤੀ।

-

ਪੰਜਾਬ ਸਰਕਾਰ ਪਿੰਡਾਂ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪਹਿਲਕਦਮੀ ਕਰੇ-ਸ਼ੀਰਾ ਛੀਨੀਵਾਲ   

 ਗਊਆਂ ਦੀ ਸਾਂਭ ਸੰਭਾਲ ਲਈ ਪੱਕਾ ਇੰਤਜ਼ਾਮ ਕਰੋ         

ਬਰਨਾਲਾ/ ਮਹਿਲ ਕਲਾਂ -03 ਸਤੰਬਰ (ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਬਲਾਕ ਬਰਨਾਲਾ ਅਤੇ ਬਲਾਕ ਸ਼ਹਿਣਾ ਦੇ ਵਰਕਰਾਂ ਤੇ ਆਗੂਆਂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਹੇਠ ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਗਿੱਲ ਸਹੋਰ ਵੱਲੋਂ ਸਰਬੱਤ ਦੇ ਭਲੇ ਲਈ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਜੰਡਸਰ ਪਿੰਡ ਸਹੌਰ ਵਿਖੇ ਰਸਾਈ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸੀਰਾ ਛੀਨੀਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਸਹੌਰ ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਬਲਾਕ ਬਰਨਾਲਾ ਦੇ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ, ਬਲਾਕ ਸ਼ਹਿਣਾ ਦੇ ਪ੍ਰਧਾਨ ਜਸਬੀਰ ਸਿੰਘ ਸੁਖਪੁਰਾ, ਸਟੇਟ ਆਗੂ ਗੁਰਜੀਤ ਸਿੰਘ ਚੂੰਘਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਕਿਸਾਨੀ ਹਿੱਤਾਂ ਲਈ ਲੜ ਜਾ ਰਹੇ ਸੰਘਰਸ਼ ਕਰਕੇ ਅੱਜ ਅਨੇਕਾਂ ਨੌਜਵਾਨ ਜਥੇਬੰਦੀ ਨਾਲ ਜੋੜ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੇਂਡੂ ਖੇਤਰਾਂ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਭਰਿਆ ਜਾਵੇ ਕਿਉਂਕਿ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਹੋਣ ਕਾਰਨ  ਕਿਸਾਨਾਂ ਅਤੇ ਆਮ ਲੋਕਾਂ ਨੂੰ  ਆਪਣੇ ਕੰਮ ਧੰਦੇ ਕਰਵਾਉਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਨਹਿਰੀ ਪਾਣੀ ਲਈ ਅੰਡਰ ਗਰਾਊਂਡ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸੜਕਾਂ ਕਿਨਾਰੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਅਤੇ ਗਊਆਂ ਦੀ ਸਾਂਭ ਸੰਭਾਲ ਲਈ  ਢੁੱਕਵੇਂ ਕਦਮ ਚੁੱਕੇ ਜਾਣ ।ਉਨ੍ਹਾਂ ਸਮੂਹ ਵਰਕਰਾਂ ਤੇ ਆਗੂਆਂ ਨੂੰ ਜਥੇਬੰਦੀ ਦੇ ਲੜੇ ਜਾ ਰਹੇ ਸੰਘਰਸ਼ ਲਈ ਹਰ ਸਮੇਂ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਯਾਦਵਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਸਿਕੰਦਰ ਸਿੰਘ, ਰੂਬਲ ਗਿੱਲ ਕੈਨੇਡਾ ,ਅਵਤਾਰ ਸਿੰਘ, ਰੁਪਿੰਦਰ ਸਿੰਘ ਘਟੌਦਾ ,ਊਧਮ ਸਿੰਘ ਜੋਧਪੁਰ ,ਸੰਪੂਰਨ ਸਿੰਘ, ਗੁਰਜੰਟ ਸਿੰਘ ਸਹੋਰ, ਜਗਦੀਪ ਸਿੰਘ  ,ਸਤਨਾਮ ਸਿੰਘ ਧਨੇਰ, ਮੱਘਰ ਸਿੰਘ ਸਹਿਜੜਾ , ਜਸਵਿੰਦਰ ਸਿੰਘ ਛੀਨੀਵਾਲ ਕਲਾਂ ,ਡਾ ਨਿਰਮਲ ਸਿੰਘ ਸਹੌਰ, ਗੁਰਦਿਆਲ ਸਿੰਘ ਸੇਖਾ, ਭੋਲਾ ਸਿੰਘ ਸਹਿਜੜਾ, ਅੰਮ੍ਰਿਤਪਾਲ ਸਿੰਘ ਸਹੌਰ ਤੋ ਇਲਾਵਾ ਹੋਰ ਵਰਕਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿੰਡ ਹਮੀਦੀ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਚੋਣ ਹੋਈ

ਸਮਾਜਸੇਵੀ ਏਕਮ ਸਿੰਘ ਦਿਓਲ ਦੂਜੀ ਵਾਰ ਬਣੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ        

ਬਰਨਾਲਾ /ਮਹਿਲ ਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ )- ਨੇੜਲੇ ਪਿੰਡ ਹਮੀਦੀ ਵਿਖੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦਾ ਇਕ ਇਕੱਠ ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ ਬੁਲਾ ਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਚੀਮਾ ਨੇ ਕਮੇਟੀ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੇ ਲੇਖੇ ਜੋਖੇ ਦੀ ਰਿਪੋਰਟ ਪੜ੍ਹ ਕੇ ਸੁਣਾ ਗਈ। ਇਸ ਮੌਕੇ ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਅਤੇ ਜਥੇਦਾਰ ਊਦੇ ਸਿੰਘ ਹਮੀਦੀ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਪਿੰਡ ਦੇ ਸਾਂਝੇ ਕੰਮ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਵਾਉਣੇ ਸਮੇਂ ਦੀ ਮੁੱਖ ਲੋੜ ਹਨ।  ਇਸ ਮੌਕੇ ਪਿੰਡ ਦੀਆਂ ਵੱਖ ਵੱਖ ਪੱਤੀਆਂ ਵਿੱਚੋਂ ਦੋ ਦੋ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਜਿਸ ਵਿਚ ਚੁਣੇ ਹੋਏ ਮੈਂਬਰਾਂ ਨੇ ਸਮਾਜਸੇਵੀ ਏਕਮ ਸਿੰਘ ਦਿਓਲ ਨੂੰ ਮੁੜ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ,ਜਥੇਦਾਰ ਕੌਰ ਸਿੰਘ ਰਾਣੂ ਨੂੰ ਮੀਤ ਪ੍ਰਧਾਨ, ਜਸਬੀਰ ਸਿੰਘ ਖ਼ਾਲਸਾ ਮ ਜਨਰਲ ਸਕੱਤਰ,ਤਰਲੋਚਨ ਸਿੰਘ ਬਾਜਵਾ ,ਖ਼ਜ਼ਾਨਚੀ, ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਨੂੰ ਪ੍ਰਚਾਰ ਸਕੱਤਰ ਚੁਣੇ ਗਏ। ਜਦਕਿ ਭਜਨ ਸਿੰਘ, ਜਸਵੰਤ ਸਿੰਘ ਢੀਂਡਸਾ ,ਰਣਜੀਤ ਸਿੰਘ ਰਾਣੂ, ਮਨਪ੍ਰੀਤ ਸਿੰਘ ਪਾਲ, ਮਨਜਿੰਦਰ ਸਿੰਘ ਬਿੱਟੂ ,ਸੁਖਦੇਵ ਸਿੰਘ ,ਭਜਨ ਸਿੰਘ ਅਤੇ ਢਾਡੀ ਜਸਵਿੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ। ਇਸ ਮੌਕੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ,ਡਾ ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ ਦੀ ਅਗਵਾਈ ਹੇਠ ਨਵੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਿਰਪੇ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੂਜੀ ਵਾਰ ਚੁਣੀ ਕਮੇਟੀ ਪ੍ਰਧਾਨ ਏਕਮ ਸਿੰਘ ਦਿਓਲ ਨੇ ਸਮੂਹ ਗ੍ਰਾਮ ਪੰਚਾਇਤ ਯੂਥ ਕਲੱਬਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮੁੱਚੀ ਚੁਣੀ ਗਈ ਕਮੇਟੀ ਵਲੋਂ ਗੁਰੂ ਘਰ ਦੇ ਪ੍ਰਬੰਧ ਪਹਿਲਾਂ ਨਾਲੋਂ ਵੀ ਵਧੀਆ ਢੰਗ ਨਾਲ ਚਲਾਏ ਜਾਣਗੇ। ਇਸ ਮੌਕੇ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਕਿਸਾਨ ਆਗੂ ਜਗਸੀਰ ਸਿੰਘ ਚੀਮਾ ,ਪੰਚ ਅਮਰ ਸਿੰਘ ਚੋਪੜਾ, ਪੰਚ ਪਰਮਜੀਤ ਕੌਰ ਗੌੜੀਆ, ਪੰਚ ਓਮਨਦੀਪ ਸਿੰਘ ਸੋਹੀ, ਕੁਲਦੀਪ ਸਿੰਘ ਰੰਧਾਵਾ ,ਮੱਘਰ ਸਿੰਘ ,ਗੁਰਮੀਤ ਸਿੰਘ ਪਾਲ, ਚਰਨਜੀਤ ਸਿੰਘ ਬਾਜਵਾ, ਨੰਬਰਦਾਰ ਮਲਕੀਤ ਸਿੰਘ ਢਿੱਲੋਂ, ਕਰਨੈਲ ਸਿੰਘ ਚੋਪੜਾ, ਮੁਨਸ਼ੀ ਸਿੰਘ ਪਾਲ ,ਪ੍ਰਿੰਸੀਪਲ ਬਲਦੇਵ ਸਿੰਘ ਰਾਣੂ ,ਫੌਜੀ ਦਰਸ਼ਨ ਸਿੰਘ ਦਿਓਲ, ਬਲਬੀਰ ਸਿੰਘ ਪਾਲ  ਹਾਜ਼ਰ ਸਨ।

ਪਾਵਰਕਾਮ ਦੇ ਮਹਿਲ ਕਲਾਂ-ਠੁੱਲੀਵਾਲ ਉਪ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ

ਬਰਨਾਲਾ /ਮਹਿਲਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ  )- ਪਾਵਰਕਾਮ ਦੇ ਮਹਿਲ ਕਲਾਂ-ਠੁੱਲੀਵਾਲ ਉਪ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਰਜਿੰਦਰ ਸਿੰਘ ਖਿਆਲੀ ਦੀ ਪੑਧਾਨਗੀ ਹੇਠ ਦਾਣਾ ਮੰਡੀ ਮਹਿਲਕਲਾਂ ਵਿਖੇ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਦੋਵੇਂ ਉਪ ਮੰਡਲਾਂ ਦੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪਿਛਲੇ ਦਿਨੀਂ ਕੁੱਝ ਆਗੂਆਂ ਵੱਲੋਂ ਪੈਨਸ਼ਨਰਜ਼ ਐਸੋਸੀਏਸ਼ਨ ਦੀ ਤਹਿ ਕੀਤੀ ਸਮਝ ਤੋਂ ਲਾਂਭੇ ਹੋਕੇ ਫੁੱਟ ਪਾਉਣ ਨੂੰ ਮੰਦਭਾਗਾ ਕਰਾਰ ਦਿੱਤਾ। ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮਨੇਜਮੈਂਟ ਖਿਲਾਫ਼ ਚੱਲ ਰਹੇ ਸੰਘਰਸ਼ ਸਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਮੁਲਾਜ਼ਮ/ਪੈਨਸ਼ਨਰਜ਼ ਉੱਪਰ ਮਨੇਜਮੈਂਟ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ਾਲ ਤਰਥੱਲ ਪਾਊ ਜਥੇਬੰਦਕ ਸੰਘਰਸ਼ਾਂ ਦੀ ਬਹੁਤ ਜਿਆਦਾ ਲੋੜ'ਤੇ ਜੋਰ ਦਿੱਤਾ। ਪੈਨਸ਼ਨਰਜ਼ ਐਸੋਸੀਏਸ਼ਨ ਵਿੱਚ ਫੁੱਟ ਪਾਉਣ ਵਾਲੇ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਏਕਾ ਬਣਾਏ ਰੱਖਣ ਦੀ ਲੋੜ ਤੇ ਜੋਰ ਦਿੱਤਾ। ਅੱਜ ਦੀ ਮੀਟਿੰਗ ਵਿੱਚ ਰਣਜੀਤ ਸਿੰਘ ਜੋਧਪੁਰ, ਗੁਰਚਰਨ ਸਿੰਘ, ਮੇਲਾ ਸਿੰਘ ਕੱਟੂ,ਰਾਮ ਸਿੰਘ ਠੀਕਰੀਵਾਲ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਆਗੂਆਂ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਰਕਰਾਂ ਵੱਲੋਂ ਪਾਵਰਕੌਮ ਅਤੇ ਪੰਜਾਬ ਸਰਕਾਰ ਖਿਲਾਫ਼ ਚੱਲ ਰਹੇ ਸੰਘਰਸ਼ ਅਤੇ ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਸ਼ਰਧਾਂਜਲੀ ਸਮਾਗਮ ਵਿੱਚ ਪੈਨਸ਼ਨਰਜ਼ ਸਾਥੀਆਂ ਵੱਲੋਂ ਪਾਏ ਯੋਗਦਾਨ ਉੱਪਰ ਤਸੱਲੀ ਦਾ ਪ੍ਗਟਾਵਾ ਕੀਤਾ। ਸ਼ਿੰਗਾਰਾ ਸਿੰਘ,ਬਲਵੀਰ ਸਿੰਘ ਮਹਿਲਖੁਰਦ, ਭੁਪਿੰਦਰ ਸਿੰਘ ਗੋਬਿੰਦਗੜ੍ਹ,ਸਰਦਾਰਾ ਸਿੰਘ ਗੁਰਮ, ਹਰਨੇਕ ਸਿੰਘ ਗੁਰਮ,ਜਗਮੀਤ ਸਿੰਘ ਧਨੇਰ ਆਦਿ ਨੇ ਅਹਿਦ ਕੀਤਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀ ਦਰੁਸਤ ਬੁਨਿਆਦ ਦੀ ਪੂਰੀ ਜਿੰਮੇਵਾਰੀ ਨਾਲ ਰਾਖੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮਹਿਲਕਲਾਂ-ਠੁੱਲੀਵਾਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰਜਿੰਦਰ ਸਿੰਘ ਖਿਆਲੀ, ਸ਼ਿੰਗਾਰਾ ਸਿੰਘ ਕੁਰੜ ਅਤੇ ਭਾਗ ਸਿੰਘ ਚੰਨਣਵਾਲ ਨੂੰ ਜਥੇਬੰਦਕ ਆਗੂਆਂ ਵਜੋਂ ਜਿੰਮੇਵਾਰੀ ਸੌਂਪੀ ਗਈ।

ਖੇਡਾਂ ਵਤਨ ਪੰਜਾਬ ਦੀਆਂ ਕਬੱਡੀ ਅੰਡਰ—17 ਲੜਕਿਆਂ ਚ ਮੂੰਮ ਦੀ ਟੀਮ ਨੇ ਕੁਰੜ ਨੂੰ ਹਰਾਇਆ

ਬਰਨਾਲਾ /ਮਹਿਲ ਕਲਾਂ- 03 ਸਤੰਬਰ ( ਗੁਰਸੇਵਕ ਸਿੰਘ ਸੋਹੀ )- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਵੱਖ—ਵੱਖ ਥਾਵਾਂ ਤੇ ਖੇਡਾਂ ਅੱਜ ਰੋਚਕ ਰਹੀਆਂ।ਕਬੱਡੀ ਅੰਡਰ—17 ਵਰਗ (ਲੜਕੇ) ਚ ਪਿੰਡ ਮੂੰਮ ਦੀ ਟੀਮ ਨੇ ਕੁਰੜ ਨੂੰ 48—40 ਨਾਲ ਹਰਾਇਆ।ਇਸੇ ਤਰ੍ਹਾਂ 21 ਤੋਂ 40 ਵਰਗ ਦੇ ਫਾਈਨਲ ਚ ਗਹਿਲਾਂ ਦੀ ਟੀਮ ਦੀਵਾਨਾ ਨੂੰ 23—18 ਨਾਲ ਹਰਾ ਕੇ ਜੇਤੂ ਰਹੀ।ਅੰਡਰ—21 ਚ ਪਿੰਡ ਦੀਵਾਨਾ ਦੀ ਟੀਮ ਨੇ ਕੁਰੜ ਨੂੰ ਹਰਾਇਆ।ਅੰਡਰ—21 ਦੇ ਸੈਮੀਫਾਈਨਲ ਮੈਚ ਚ ਦੀਵਾਨਾ ਦੀ ਟੀਮ ਨੇ ਪਿੰਡ ਅਮਲਾ ਸਿੰਘ ਵਾਲਾ ਨੂੰ ਹਰਾ ਕੇ 43—24 ਨਾਲ ਜਿੱਤ ਹਾਸਿਲ ਕੀਤੀ।ਰੱਸਾ —ਕੱਸੀ ਦੇ 21 ਤੋਂ 40 ਸਾਲ ਦੇ ਵਰਗ ਚ ਛੀਨੀਵਾਲ ਦੀ ਟੀਮ ਨੇ ਦੀਵਾਨਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।ਰੱਸਾ ਕੱਸੀ ਅੰਡਰ—19 ਚ ਸਟੈਨਫੋਰਡ ਸਕੂਲ ਚਨੰਣਵਾਲ ਨੇ ਜਿੱਤ ਹਾਸਿਲ ਕੀਤੀ।

ਕਲਾਲ ਮਾਜਰਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ।

ਬਰਨਾਲਾ /ਮਹਿਲ ਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ )-ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਜ਼ਿਲ੍ਹਾ ਬਰਨਾਲਾ ਵਿਖੇ ਜਮਾਤ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ ਪਿਤਾ ਦੀ  ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ । ਸਾਰੇ ਹੀ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਮਿਲਣੀ ਵਿੱਚ ਭਾਗ ਲਿਆ ।ਜਿਸ ਵਿੱਚ ਮਾਪਿਆਂ ਨੂੰ ਬੱਚੇ ਦੀ ਕਾਰਗੁਜ਼ਾਰੀ,ਖੇਡਾਂ ਤੇ ਬੱਚਿਆਂ ਦੀ ਸਿਹਤ  ,ਸਪਲੀਮੈਂਟਰੀ ਮਟੀਰੀਅਲ ਦੀ ਵੰਡ, ਬੱਚਿਆਂ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ  ਬਾਰੇ  ਦੱਸਿਆ ਗਿਆ। ਸਾਰੇ ਹੀ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ।ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸਰਬਜੀਤ ਸਿੰਘ ਤੂਰ ਜੀ ਦਾ ਸਕੂਲ ਵਿਜਟ  ਦੌਰਾਨ ਮੁੱਖ ਅਧਿਆਪਕ ਸ .ਸੁਖਪਾਲ ਸਿੰਘ ਜੀ ਵੱਲੋਂ  ਸਵਾਗਤ ਕੀਤਾ ਗਿਆ ।ਇਸ ਸਮੇਂ  ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸ੍ਰੀਮਤੀ ਸੰਦੀਪ ਕੌਰ ,ਸਮੂਹ ਸਕੂਲ ਸਟਾਫ ,ਸਮੂਹ ਆਂਗਣਵਾਡ਼ੀ ਸਟਾਫ  ਅਤੇ ਮਾਪੇ ਹਾਜ਼ਰ ਸਨ  ।

ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆ ਮੱਲਾ

ਬਰਨਾਲਾ /ਮਹਿਲਕਲਾਂ - 03 ਸਤੰਬਰ- (ਗੁਰਸੇਵਕ ਸੋਹੀ)-  ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਅਯੋਜਿਤ ਖੇਡ ਮੇਲੇ ਵਿਚ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਇਸ ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਰਿਲੇਅ ਦੌੜਾਂ ਵਿੱਚ ਫਸਟ ਪੁਜੀਸ਼ਨ ਅਤੇ 200ਮੀਟਰ ਰੇਸ ਵਿੱਚੋਂ ਦੂਜੀ ਪੁਜੀਸ਼ਨ ਹਾਸਿਲ ਕੀਤੀ।ਜਸ਼ਨਪ੍ਰੀਤ ਕੌਰ ਨੇ ਲਾਗ  ਜੰਪ ਵਿੱਚੋਂ ਤੀਸਰੀ ਪੁਜੀਸ਼ਨ ਹਾਸਿਲ ਕੀਤੀ।ਸਕੂਲ ਦੀ ਖੋ-ਖੋ ਟੀਮ ( ਲੜਕੇ) ਤੀਸਰੀ ਪੁਜੀਸ਼ਨ ਹਾਸਿਲ ਕੀਤੀ ਅਤੇ ਖੋ-ਖੋ ਟੀਮ ( ਲੜਕੀਆਂ) ਨੇ ਵੀ ਤੀਸਰੀ ਪੁਜੀਸ਼ਨ ਹਾਸਿਲ ਕੀਤੀ । ਇਸ ਮੌਕੇ ਸਕੂਲ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਅਤੇ ਸਮੂਹ ਸਟਾਫ ਨੇ ਦੱਸਿਆ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆ ਵੀ ਕਰਵਾਈਆਂ ਜਾਂਦੀਆ ਹਨ।

ਸ਼੍ਰੋਮਣੀ ਅਕਾਲੀ ਦਲ ( ਅ) ਵੱਲੋਂ ਜੱਸਾ ਸਿੰਘ ਮਾਣਕੀ ਨੂੰ ਜ਼ਿਲਾ ਜੱਥੇਬੰਦੀ ਬਰਨਾਲਾ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ

ਮਹਿਲ ਕਲਾਂ , 03ਸਤੰਬਰ (ਗੁਰਸੇਵਕ ਸੋਹੀ /  ਡਾਕਟਰ ਸੁਖਵਿੰਦਰ ਸਿੰਘ )ਬੀਤੇ ਕੱਲ ਪਾਰਟੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਜੱਥੇਬੰਦੀ ਬਰਨਾਲਾ ਦੀ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਗਾਂਧਾ ਸਿੰਘ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਤੇ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਜ਼ਿਲਾ ਪ੍ਰਧਾਨ ਸ, ਦਰਸ਼ਨ ਸਿੰਘ ਮੰਡੇਰ,ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ,ਕਿਸਾਨ ਵਿੰਗ ਦੇ ਜ਼ਿਲ੍ਹਾ ਆਗੂ ਗੁਰਤੇਜ ਸਿੰਘ ਅਸਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਇਸ ਮੌਕੇ ਵੱਖੋ ਵੱਖ ਬੁਲਾਰਿਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪੋ ਆਪਣੇ ਸੁਝਾਅ ਪੇਸ਼ ਕੀਤੇ। ਅੱਜ ਦੀ ਮੀਟਿੰਗ ਵਿੱਚ ਖਾੜਕੂ ਸੰਘਰਸ਼ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਭਾਈ ਜੱਸਾ ਸਿੰਘ ਮਾਣਕੀ ਜਿਹੜੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੂਬਾ ਜਨਰਲ ਸਕੱਤਰ ਦੀਆਂ ਸੇਵਾਵਾਂ ਨਿਭਾ ਰਹੇ ਹਨ,ਅੱਜ ਉਨਾ ਨੂੰ ਪਾਰਟੀ ਨੇ ਉਨਾ ਦੀਆਂ ਬਿਹਤਰ ਸੇਵਾਵਾਂ ਬਦਲੇ ਹੋਰ ਜ਼ਿਮੇਵਾਰੀ ਸੋਪਦਿਆਂ ਪਾਰਟੀ ਨੇ ਜ਼ਿਲਾ ਜੱਥੇਬੰਦੀ ਬਰਨਾਲਾ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਹੈ।ਹੁਣ ਭਾਈ ਜੱਸਾ ਸਿੰਘ ਕਿਸਾਨ ਵਿੰਗ ਦੀਆਂ ਸਰਗਰਮੀਆਂ ਦੇ ਨਾਲ ਨਾਲ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨਾਲ ਰਲਕੇ ਆਪਣੀ ਸੇਵਾਵਾਂ ਨਿਭਾਉਣਗੇ।ਇਸ ਮੌਕੇ ਸਾਬਕਾ ਸਰਪੰਚ ਬਲਵੰਤ ਸਿੰਘ ਬਿੱਲੂ ਝਲੂਰ,ਚਰਨ ਸਿੰਘ ਸਿੱਧੂ, ਜਥੇਦਾਰ ਹਰੀ ਸਿੰਘ ਸੰਘੇੜਾ,ਜੀਤ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ ਠੁੱਲੀਵਾਲ, ਮਹਿੰਦਰ ਸਿੰਘ ਸਹਿਜੜਾ ਸਰਕਲ ਪ੍ਰਧਾਨ ਮਹਿਲ ਕਲਾਂ, ਉਂਕਾਰ ਸਿੰਘ ਬਰਾੜ ਵਰਕਿੰਗ ਕਮੇਟੀ ਮੈਂਬਰ,ਜਸਵੀਰ ਸਿੰਘ ਬਿੱਲਾ ਸੰਘੇੜਾ ਵਰਕਿੰਗ ਕਮੇਟੀ ਮੈਂਬਰ, ਬੀਬੀ ਸੁਖਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਬਰਨਾਲਾ,ਅਜੈਬ ਸਿੰਘ ਭੈਣੀਫੱਤਾ,ਡਾਕਟਰ ਕੁਲਵਿੰਦਰ ਸਿੰਘ ਕਰਮਗੜ ਵਰਕਿੰਗ ਕਮੇਟੀ ਮੈਂਬਰ,ਗੁਰਜੀਤ ਸਿੰਘ ਸਹਿਣਾ ਯੂਥ ਪ੍ਰਧਾਨ,ਕਾਲਾ ਉਗੋਕੇ ਸੁਖਚੈਨ ਸਿੰਘ ਸੰਘੇੜਾ,ਡਾ ਪ੍ਰੇਮਜੀਤ ਸਿੰਘ ਸੰਘੇੜਾ, ਬੀਬੀ ਪਰਮਜੀਤ ਕੌਰ ਸਹਿਰੀ ਪ੍ਰਧਾਨ ਬਰਨਾਲਾ,ਨਛੱਤਰ ਸਿੰਘ ਮਾਂਗੇਵਾਲ, ਨੰਬਰਦਾਰ ਨਛੱਤਰ ਸਿੰਘ ਸੰਘੇੜਾ, ਜੁਗਿੰਦਰ ਸਿੰਘ ਗੁੰਮਟੀ, ਬਲਦੇਵ ਸਿੰਘ ਸੰਧੂ ਪੱਤੀ,ਦੀਪਕ ਸਿੰਗਲਾ ਸੋਸ਼ਲ ਮੀਡੀਆ ਇੰਚਾਰਜ,ਬਿੱਕਰ ਸਿੰਘ ਰਾਏਸਰ, ਮੁਖਤਿਆਰ ਸਿੰਘ ਛਾਪਾ,ਮੇਜਰ ਸਿੰਘ ਪੰਧੇਰ,ਜੱਸੀ ਸਿੰਘ ਧਨੌਲਾ, ਮਨਦੀਪ ਸਿੰਘ ਲਾਡਵਣਜਾਰਾ,ਲਾਭ ਸਿੰਘ ਠੀਕਰੀਵਾਲਾ, ਗੁਰਤੇਜ ਸਿੰਘ ਭੱਦਲਵੱਡ, ਹਰਜਿੰਦਰ ਸਿੰਘ ਗਾਗੇਵਾਲ, ਮਹਿੰਦਰ ਸਿੰਘ ਮਹਿਲ ਕਲਾਂ, ਭੋਲਾ ਸਿੰਘ ਸਰਪੰਚ ਗੰਗੋਹਰ ਆਦਿ ਆਗੂ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪਿੰਡ ਹਮੀਦੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ 

 ਮਹਿਲ ਕਲਾਂ 03 ਸਤੰਬਰ (ਡਾਕਟਰ ਸੁਖਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਜੋੜਨ ਦੀ ਵਿੱਢੀ ਗਈ ਮੁਹਿੰਮ ਤਹਿਤ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪਿੰਡ ਹਮੀਦੀ ਦੇ ਪ੍ਰਿੰਸੀਪਾਲ ਹਰਦੀਪ ਸਿੰਘ ਨੰਗਲ ਅਤੇ ਵਾਇਸ ਪ੍ਰਿੰਸੀਪਲ ਗਗਨਦੀਪ ਸਿੰਘ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਦੀ ਖੋ ਖੋ ਖੇਡਾਂ ਲਈ ਤਿਆਰ ਕੀਤੀ ਟੀਮ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਅੰਡਰ 17 ਲੜਕਿਆਂ ਅਤੇ ਅੰਡਰ 17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ ਇਸ ਮੌਕੇ ਪ੍ਰਿੰਸੀਪਲ  ਹਰਦੀਪ ਸਿੰਘ ਨੰਗਲ ਵਾਇਸ ਪ੍ਰਿੰਸੀਪਲ   ਗਗਨਦੀਪ ਸਿੰਘ  ਮੈਡਮ ਗੁਰਵਿੰਦਰ ਕੌਰ ਮੈਡਮ ਸੁਖਬੀਰ ਕੌਰ ਸਾਬਕਾ  ਸਰਪੰਚ ਸੂਬੇਦਾਰ ਸੁਦਾਗਰ  ਸਿੰਘ ਚੋਪੜਾ ਨੇ ਖੋ ਖੋ ਦੇ ਖੇਡ ਮੁਕਾਬਲਿਆਂ ਵਿੱਚੋ ਸਕੂਲੀ ਟੀਮ ਵਲੋਂ ਅਹਿਮ ਪ੍ਰਾਪਤੀਆਂ ਹਾਸਲ ਕਰਨ ਬਦਲੇ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਖੋ ਖੋ ਦੀ ਟੀਮਾ ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ ਉਥੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਲਈ ਖੇਡਾਂ ਵੱਲ ਹੋਰ ਵਧੀਆ ਢੰਗ ਨਾਲ ਪ੍ਰੇਰਿਤ ਕਰਕੇ ਨਵੀਂ ਟੀਮ ਨੂੰ ਤਿਆਰ ਕਰਕੇ ਹੋਰਨਾਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ