You are here

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ

ਜਗਰਾਉਂ , 07 ਸਤੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਗੁਰਦੁਆਰਾ ਗਿਆਨੀ ਆਤਮਾ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬਾਹਰੋਂ ਆਏ ਸੰਤ ਮਹਾਂਪੁਰਸ਼,ਰਾਗੀ ਅਤੇ ਕਥਾ ਵਾਚਕ, ਕੀਰਤਨ ਦਵਾਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਹਰਮੀਤ ਸਿੰਘ ਹੁਣਾਂ ਨੇ ਦੱਸਿਆ ਕਿ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ, ਸੰਗਤਾਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਗੁਰਬਾਣੀ ਦੇ ਪਾਠ ਰੱਖਣ ਵਿੱਚ ਬਣਦੀ ਸੇਵਾ ਲਈ, ਅਤੇ ਹੋਰ ਸੇਵਾਵਾਂ ਲਈ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵਲੋਂ ਵੀ ਵਿਸ਼ੇਸ਼ ਤੌਰ ਤੇ ਸਾਰੇ ਪਾਠੀ ਸਿੰਘ, ਰਾਗੀ ਸਿੰਘ, ਕੀਰਤਨੀ ਜਥੇ ਅਤੇ ਪ੍ਰਚਾਰਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਨ। ਇਹ ਸੰਤ ਸਮਾਗਮ ਹਰ ਸਾਲ ਹੀ ਕਰਵਾਇਆ ਜਾਂਦਾ ਹੈ।

ReplyForward

ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਜਗਰਾਉਂ ਵਲੋਂ ਆਪਣੀਆਂ  

ਮੰਗਾਂ ਪ੍ਰਤੀ ਲਾਈ ਗਈ ਗੁਹਾਰ

ਜਗਰਾਉਂ ਸਤੰਬਰ7 ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਅੱਜ ਜਗਰਾਉਂ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬਲਾਕ ਪ੍ਰਧਾਨ ਭੈਣ ਚਰਨਜੀਤ ਕੌਰ ਦੀ ਅਗਵਾਈ ਵਿਚ ਇਕ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਚਰਨਜੀਤ ਕੌਰ ਨੂੰ ਸੋਂਪ ਕੇ ਮੰਗ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਪੋਸਨਟਰੈਕ ਐਪ ਦਾ ਉਦੋਂ ਤੱਕ ਬਾਈਕਾਟ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਫੋਨ ਤੇ ਮੋਬਾਈਲ ਭੱਤਾ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਅਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਮਹੀਨੇ ਦੀ 7 ਤਾਰੀਖ ਤੱਕ ਮੁਲਾਜ਼ਮਾਂ ਦੇ ਖਾਤਿਆਂ ਵਿਚ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਰਾਸ਼ਨ ਯਾ ਆਂਗਣਵਾੜੀ ਦਾ ਕੋਈ ਸਮਾਨ ਕੋਈ ਵੀ ਵਰਕਰ ਜਾਂ ਹੈਲਪਰ ਹੈਡ ਕੁਆਰਟਰ ਚੋਂ ਨਹੀਂ ਚੁੱਕਿਆ ਕਰੇਗਾ। ਆਂਗਣਵਾੜੀ ਵਰਕਰਾਂ ਨੇ ਇਹ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਜ਼ੁਬਾਨੀ ਜਾਂ ਫੋਨ ਤੇ ਨਾ ਕਹੇ ਜਾਣ। ਇਹ ਕੰਮ ਲਿਖਤੀ ਰੂਪ ਵਿੱਚ ਕੀਤੇ ਜਾਣ ਅਤੇ ਉਸ ਆਡਰ ਦੀ ਇੱਕ ਕਾਪੀ ਯੂਨੀਅਨ ਦੇ ਪ੍ਰਧਾਨ ਨੂੰ ਸੌਂਪੀ ਜਾਵੇ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਂਗਣਵਾੜੀ ਵਰਕਰ ਪ੍ਰਧਾਨ ਬਲਾਕ ਜਗਰਾਉਂ ਚਰਨਜੀਤ ਕੌਰ, ਕੈਸ਼ੀਅਰ ਰਣਜੀਤ ਕੌਰ, ਰੂਮ ਸਰਕਲ ਪ੍ਰਧਾਨ ਹਰਦੇਵ ਕੌਰ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ ਸਵੱਦੀ ਕਲਾਂ ਦੇ ਅਧਿਆਪਕ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਦਿੱਤਾ 

ਜੱਦੀ ਪਿੰਡ ਸਵੱਦੀ ਕਲਾਂ ਵਿੱਚ ਖੁਸ਼ੀ ਦੀ ਲਹਿਰ

ਮੁੱਲਾਂਪੁਰ ਦਾਖਾ,7 ਸਤੰਬਰ(ਸਤਵਿੰਦਰ ਸਿੰਘ ਗਿੱਲ)—ਕਿਸੇ ਵੇਲੇ ਪੂਰੇ ਪੰਜਾਬ ਵਿੱਚ ਮਾਸਟਰਾਂ ਵਾਲੀ ਸਵੱਦੀ ਕਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਅੱਜ ਫੇਰ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਜਦੋਂ ਇਸ ਪਿੰਡ ਦੇ ਜੰਮਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਿਆ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋ ਕੱਲ ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਦਿੱਤਾ ਤਾਂ ਸਮੁੱਚੇ ਪਿੰਡ ਸਵੱਦੀ ਕਲਾਂ ਵਿੱਚ ਵੀ ਨਹੀਂ ਬਲਕਿ ਇਲਾਕੇ ਭਰ ਦੇ ਲੋਕਾਂ ਨੇ ਇਸ ਦੀ ਬੇਹੱਦ ਖੁਸ਼ੀ ਮਨਾਈ।ਪ੍ਰਿੰਸੀਪਲ ਵਿਨੋਦ ਕੁਮਾਰ ਇਸ ਸਮੇਂ ਜਗਰਾਓ ਲਾਗੇ ਪਿੰਡ ਸ਼ੇਰਪੁਰ ਕਲਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ।ਉਹਨਾ ਦਾ ਜਨਮ 1965 ਚ ਸਵੱਦੀ ਕਲਾਂ ਹੋਇਆ ਉਪਰੰਤ ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਸਵੱਦੀ ਕਲਾਂ ਦੇ ਸਕੂਲ ਤੋਂ ਹਾਸਲ ਕੀਤੀ।ਦਸਵੀਂ ਕਲਾਸ 1981ਵਿੱਚ ਕੀਤੀ ਅਤੇ ਉਸ ਤੋ ਬਾਅਦ ਉਹਨਾਂ ਨੇ 1985 ਚ ਸਿੱਖਿਆ ਵਿਭਾਗ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਦੇ ਹੋਏ ਉਹ 2010 ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਆਏ ਤੇ ਪਿੰਡ ਦੀ ਪੰਚਾਇਤ ਦੀ ਸਹਾਇਤਾ ਨਾਲ ਉਹਨਾਂ ਨੇ 2019 ਚ ਆਨ ਲਾਈਨ ਸਿੱਖਿਆ ਵਿੱਚ ਆਪਣਾ ਯੋਗਦਾਨ ਪਾਇਆ।ਉਪਰੰਤ ਇਸ ਸਕੂਲ ਦਾ ਕਾਫੀ ਸਰਵਪੱਖੀ ਵਿਕਾਸ ਕਰਵਾਇਆ।ਇਸ ਤੋਂ ਬਿਨਾਂ ਸਕੂਲ ਵਿੱਚ ਸੀ ਸੀ ਟੀ ਵੀ ਕੈਮਰੇ ਤੇ ਵਾਟਰ ਕੂਲਰ ਲਗਵਾਏ ਤੇ ਪਾਰਕ ਵੀ ਬਣਵਾਈ।ਵਿਨੋਦ ਕੁਮਾਰ ਨੇ ਸਟਾਫ ਦੀ ਮੱਦਦ ਨਾਲ ਸਕੂਲ ਨੂੰ ਰੰਗ ਰੋਗਨ ਵੀ ਕਰਵਾਇਆ।ਏਥੇ ਹੀ ਬੱਸ ਨਹੀਂ ਉਹਨਾਂ ਨੇ ਸਕੂਲੀ ਵਿਦਿਆਰਥੀਆਂ ਵਾਸਤੇ ਬੱਸ ਵੀ ਲਗਵਾਈ ਅਤੇ ਆਪਣੇ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧਾਈ।ਪ੍ਰਿੰਸੀਪਲ ਵਿਨੋਦ ਕੁਮਾਰ ਦੀਆਂ ਇਹਨਾ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਕੱਲ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਸਟੇਟ ਐਵਾਰਡ ਦਿੱਤਾ ਗਿਆ। ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਉਹਨਾਂ ਦੇ ਜੱਦੀ ਪਿੰਡ ਸਵੱਦੀ ਕਲਾਂ ਵਿੱਚ ਹੀ ਨਹੀਂ ਬਲਕਿ ਇਲਾਕੇ ਭਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 199ਵਾਂ ਦਿਨ ਪਿੰਡ ਜੜਾਹਾਂ ਨੇ ਭਰੀ ਹਾਜ਼ਰੀ   

ਮੁੱਲਾਂਪੁਰ ਦਾਖਾ, 7 ਸਤੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 199ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਪੰਥਕ ਕਵੀ ਮੋਹਣ ਮੋਮਨਾਬਾਦੀ, ਜਗਦੇਵ ਸਿੰਘ ਜੁੜਾਹਾਂ, ਸੁਖਪਾਲ ਸਿੰਘ ਫੱਲੇਵਾਲ,ਮਨਮਿਹਰ ਸਿੰਘ ਰੰਗੂਵਾਲ, ਸਰਪੰਚ ਗੁਰਮੇਲ ਸਿੰਘ ਜੁੜਾਹਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਤਾਂ ਪਾਰਟੀ ਦੇ ਲੀਡਰ ਬੜੇ ਦਮਗਜੇ ਮਾਰਦੇ ਸੀ ਕੇ ਇੱਕ ਵਾਰ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਫਿਰ ਦੇਖਿਓ ਕਿ ਦਿੱਲੀ ਵਾਂਗ ਕਿੱਦਾਂ ਪੰਜਾਬ ਨੂੰ ਖ਼ੁਸ਼ਹਾਲ ਬਣਾ ਦਿਆਂਗੇ ਅਤੇ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਿਰਫ 24 ਘੰਟਿਆਂ ਵਿੱਚ ਜੇਲ੍ਹੀਂ ਡੱਕਾ ਗਏ। ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਨੂੰ ਸਾਢੇ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਨਾ ਤਾਂ ਕੋਈ ਖੁਸ਼ਹਾਲੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਕੋਈ ਬਦਲਾਅ ਜਦ ਕਿ ਲੋਕ ਖੁੰਢ ਚਰਚਾ ਤੇ ਹੁਣ ਸ਼ਰ੍ਹੇਆਮ ਆਖਣ ਲੱਗ ਪਏ ਕਿ ਇਨ੍ਹਾਂ ਨਾਲੋਂ ਤਾਂ ਅਕਾਲੀ,ਕਾਂਗਰਸ ਹੀ ਚੰਗੇ ਸਨ।ਜੇਕਰ ਹਾਲੇ ਵੀ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਦਿੱਲੀ ਵਾਲਿਆਂ ਦਾ ਮਿੱਠੂ ਤੋਤਾ ਬਣਨ ਨਾ ਛੱਡਿਆ ਤਾਂ ਪੰਜਾਬ ਲਈ ਖ਼ਤਰੇ ਦੀ ਘੰਟੀ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੀ ਭੈੜਾ ਹਾਲ ਹੋਵੇਗਾ । ਜਦ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾ ਤਾਂ ਰੁਜ਼ਗਾਰ ਮਿਲਿਆ ਤੇ ਨਾ ਹੀ ਨਸ਼ਿਆਂ ਦਾ ਖ਼ਾਤਮਾ ਤਾਂ ਫਿਰ ਬਦਲਾਅ ਕਾਹਦਾ ਜਿਵੇਂ ਕਿ ਹਰ ਰੋਜ਼ ਹੱਕ ਮੰਗਦਿਆਂ ਤੇ ਡਾਂਗਾਂ ਵਰ੍ਹਦੀਆਂ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਮੁਜ਼ਾਹਰਿਆਂ ਤੇ ਪੁਲਸ ਦੀ ਪਾਵਰ ਦੀ ਗਲਤ ਵਰਤੋਂ ਕਰ ਕੇ ਰੋਕਾਂ ਲਾਉਣੀਆਂ ਸਰਕਾਰ ਲਈ ਖਤਰੇ ਦੀ ਘੰਟੀ ਜੋ ਪੰਜਾਬ ਦੇ ਜੁਝਾਰੂ ਲੋਕ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ।ਅੱਜ ਪੰਜਾਬ ਦੀ ਧਰਤੀ ਤੇ ਨਹੀਂ ਬਲਕਿ ਜਿੱਥੋਂ ਤਕ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਅਤੇ ਹੋਈ ਬੇਅਦਬੀ ਦੇ ਲਈ ਦਰਦ ਰੱਖਣ ਵਾਲੇ ਸੰਗਤਾਂ ਵਸਦੀਆਂ ਹਨ ।ਉਹ ਹਰ ਰੋਜ਼ ਹੱਕ ਮੰਗਦੇ ਹਨ ਕਿ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜਦ ਕਿ ਸਰਕਾਰਾਂ ਗੰਦੀ ਰਾਜਨੀਤੀ ਦੀ ਖੇਡ ਖੇਡ ਕੇ ਦਿਨ ਗੁਜ਼ਾਰੇ ਕਰਦੀਆਂ ਹਨ। ਪਰ ਇੱਕ ਦੂਜੇ ਨਾਲ ਮਿਲੀ  ਭੁਗਤੀ ਦੇ ਚੱਲਦਿਆਂ ਇਨਸਾਫ਼ ਦੇਣ ਨੂੰ ਤਿਆਰ ਨਹੀਂ । ਜਦ ਕਿ ਇਤਿਹਾਸ ਗਵਾਹ ਹੈ ਸਿੱਖਾਂ ਦੇ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਸਿੱਖਾਂ ਨੇ ਕਦੇ ਮੁਆਫ਼ ਨਹੀਂ ਕੀਤਾ। ਜਦ ਕੇ ਜਿਨ੍ਹਾਂ ਲਈ ਸਾਡੇ ਗੁਰੂਆਂ ਨੇ ਆਪਣੇ ਸੀਸ ਤਕ ਨਿਸ਼ਾਵਰ ਕਰ ਦਿੱਤੇ ਅੱਜ ਉੁਨ੍ਹਾਂ ਹਿੰਦੂਤਵੀਆਂ ਦੇ ਵਾਰਸ ਸਿੱਖ ਕੌਮ ਨੂੰ ਨੁਕਸਾਨ ਪਚਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।ਹਿੰਦੂ ਤਵੀਆਂ ਦੇ ਵਾਰਸ ਸਿੱਖਾਂ ਦਾ ਜਿੰਨਾ ਮਰਜ਼ੀ ਨੁਕਸਾਨ ਕਰਨ ਲਈ ਮਨ ਬਣਾ ਲੈਣ ਪਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੂਗੀ ਅਤੇ ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀ । ਇਸ ਸਮੇਂ ਜਥੇਦਾਰ ਅਮਰ ਸਿੰਘ ਜੁੜਾਹਾਂ ਅਤੇ ਮਨਮਿਹਰ ਸਿੰਘ ਰੰਗੂਵਾਲ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੋਂ ਭਾਈਬਾਲਾ ਚੌਕ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤਕ ਜਾਣ ਵਾਲੀ ਰੋਸ ਮਾਰਚ ਜੋ ਕਿ 18 ਸਤੰਬਰ ਦਿਨ ਐਤਵਾਰ ਨੂੰ ਕੱਢੀ ਜਾਵੇਗੀ। ਜਿਸ ਦੀ ਤਿਆਰੀ ਲਈ ਇਕ ਪੰਥਕ ਇਕੱਤਰਤਾ 8 ਸਤੰਬਰ ਵੀਰਵਾਰ ਸਵੇਰੇ 11ਵਜੇ ਸਰਾਭਾ ਮੋਰਚਾ ਸਥਾਨ ਵਿਖੇ ਹੋਵੇਗੀ। ਸੋ ਸਮੂਹ ਕਮੇਟੀ ਮੈਂਬਰ ਅਤੇ ਸਮੂਹ ਜਥੇਬੰਦੀਆਂ ਤੇ ਨੌਜਵਾਨ ਅਪੀਲ ਹੈ ਵਧ ਚੜ੍ਹ ਕੇ ਹਾਜ਼ਰ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਤੇ ਜਲਦ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕਾ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਜਸਪ੍ਰੀਤ ਸਿੰਘ ਤੁਗਲ, ਜਸਪਾਲ ਸਿੰਘ ਸਰਾਭਾ,ਬਾਬਾ ਬੰਤ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲ੍ਹਾ ਰਾਏਪੁਰ,ਬਲਦੇਵ ਸਿੰਘ ਈਸਾਪੁਰ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਕੇਵਲ ਸਿੰਘ ਮੁੱਲਾਂਪੁਰ, ਦਲਜੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਚ ਅਧਿਆਪਕ ਦਿਵਸ ਮਨਾਇਆ

ਜਗਰਾਉ/ਹਠੂਰ,07 ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੀ ਸ਼ੁਰੂਆਤ ਰੀਬਨ ਕੱਟ ਕਰਕੇ ਕੀਤੀ ਗਈ ਅਤੇ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿੰਨ੍ਹਾਂ ਵਿੱਚ ਅਧਿਆਪਕਾਂ ਤੋਂ ਵੱਖ – ਵੱਖ ਖੇਡਾਂ ਕਰਵਾਈਆਂ ਗਈਆਂ। ਵੱਖ – ਵੱਖ ਤਰ੍ਹਾਂ ਦੇ ਗਾਣਿਆਂ ਉੱਪਰ ਡਾਂਸ ਕਰਵਾਏ ਗਏ। ਬੱਚਿਆਂ ਨੇ ਅਧਿਆਪਕਾਂ ਦੀਆਂ ਖੇਡਾਂ ਅਤੇ ਡਾਂਸ ਦਾ ਖੂਬ ਅਨੰਦ ਮਾਣਿਆ।ਇਸੇ ਮੌਕੇ ਪਿੰ੍ਰਸੀਪਲ ਅਨੀਤਾ ਕੁਮਾਰੀ ਨੇ ਦੱਸਿਆ ਕਿ ਇਸ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ ਹੋਇਆ ਸੀ ਅਤੇ ਉਹ ਇੱਕ ਅਧਿਆਪਕ ਵੀ ਸਨ। ਇਸ ਕਰਕੇ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ। ਉਹਨਾਂ ਸਭ ਅਧਿਆਪਕਾਂ ਨੂੰ ਉਹਨਾਂ ਦੁਆਰਾ ਦਿਖਾਏ ਮਾਰਗ ਤੇ ਚੱਲਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਜਿੱਥੇ ਅਧਿਆਪਕ ਦਿਵਸ ਦੀ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਉੱਥੇ ਅਜਿਹੇ ਮਹਾਨ ਨਾਇਕਾਂ ਨੂੰ ਯਾਦ ਰੱਖਣ ਤੇ ਉਨ੍ਹਾਂ ਦੇ ਜਨਮ ਦਿਨ ਸਕੂਲ ਵਿੱਖੇ ਮਨਾਉੇਣ ਤੇ ਸਕੂਲ ਪਿੰ੍ਰਸੀਪਲ ਅਨੀਤਾ ਕੁਮਾਰੀ ਦਾ ਧੰਨਵਾਦ ਕੀਤਾ। ਉਨ੍ਹਾਂ ਸਭ ਅਧਿਆਪਕਾਂ ਨੂੰ ਬੱਚਿਆਂ ਨੂੰ ਪਿਆਰ ਅਤੇ ਲਗਨ ਨਾਲ ਪੜ੍ਹਾਉਣ ਅਤੇ ਉਨਾਂ ਦਾ ਭਵਿੱਖ ਸੁਨਹਿਰਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਮੌਕੇ ਉਨ੍ਹਾ ਨਾਲ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਡਾਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।
ਫੋਟੋ ਕੈਪਸਨ:-ਅਧਿਆਪਕ ਦਿਵਸ ਮਨਾਉਦੇ ਹੋਏ ਸਕੂਲ ਦਾ ਸਟਾਫ ਅਤੇ ਵਿਿਦਆਰਥੀ।

ਬਲਾਕ ਪੱਧਰੀ ਖੇਡਾ ਸਮਾਪਤ

ਹਠੂਰ,07 ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਕਰਵਾਈਆ ਗਈਆ।ਜਿਸ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਏ ਗਏ।ਇਹ ਖੇਡਾ ਅੱਜ ਅਮਿੱਟ ਯਾਦਾ ਛੱਡਦੀਆ ਸਮਾਪਤ ਹੋਈਆ।ਖੇਡਾ ਦੇ ਆਖਰੀ ਦਿਨ ਅੰਡਰ 41 ਵਿਚ ਸ਼ਾਟ ਪੁੱਟ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਡਿਸਕਸ-ਥ੍ਰੋਅ ਵਿਚ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜੈਵਲਿਨ ਥ੍ਰੋਅ ਵਿਚ ਵੀ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਸਵੰਤ ਸਿੰਘ ਧਾਲੀਵਾਲ ਹਠੂਰ ਨੇ ਦੂਜਾ,ਲੰਬੀ ਛਾਲ ਵਿਚ ਕੁਲਦੀਪ ਸਿੰਘ ਗੋਗਾ ਮੱਲ੍ਹਾ ਨੇ ਪਹਿਲਾ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅਥਲੈਟਿਕਸ 100 ਮੀਟਰ ਵਿਚ ਜਸਵੰਤ  ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ,200 ਮੀਟਰ ਵਿਚ ਜਤਿੰਦਰ ਸਿੰਘ ਤਲਵੰਡੀ ਰਾਏ ਨੇ ਪਹਿਲਾ ਸਥਾਨ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ,400 ਮੀਟਰ ਵਿਚ ਜਸਵਿੰਦਰ ਸਿੰਘ ਹਾਸ਼ ਕਲਾਂ ਨੇ ਪਹਿਲਾ ਸਥਾਨ,ਵਿਨੈ ਗਰਗ ਜਗਰਾਉ ਨੇ ਦੂਜਾ ਸਥਾਨ,800 ਮੀਟਰ ਵਿਚ ਵਿਨੈ ਗਰਗ ਜਗਰਾਉ ਨੇ ਪਹਿਲਾ ਸਥਾਨ,1500 ਮੀਟਰ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ 50 ਵਿਚ ਲੰਬੀ ਛਾਲ ਵਿਚ ਮਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜਾ ਵਿਚ 100 ਮੀਟਰ ਜਸਪਾਲ ਸਿੰਘ ਮੱਲ੍ਹਾ ਨੇ ਪਹਿਲਾ ਸਥਾਨ,ਗੁਰਮੇਲ ਸਿੰਘ ਮਲਕ ਨੇ ਦੂਜਾ ਸਥਾਨ,400 ਮੀਟਰ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ,ਮੋਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ,800 ਮੀਟਰ ਵਿਚ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਾਫਟਬਾਲ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ ਇਨ੍ਹਾ ਖੇਡਾ ਵਿਚ ਪਹਿਲੀ ਅਤੇ ਦੂਜੀ ਪੁਜੀਸਨ ਪ੍ਰਾਪਤ ਕਰਨ ਵਾਲੇ ਖਿਡਾਰੀਆ ਦੀ ਅਗਲੀਆ ਜਿਲ੍ਹਾ ਪੱਧਰੀ ਖੇਡਾ ਆਉਣ ਵਾਲੇ ਦਿਨਾ ਵਿਚ ਗੁਰੂ ਨਾਨਕ ਦੇਵ ਜੀ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆ ਜਾਣਗੀਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਰਜਿੰਦਰ ਸਿੰਘ ਗਾਗਾ, ਗੁਰਮੇਲ ਸਿੰਘ,ਮਾ: ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਰਾਮ ਸਿੰਘ ਸਰਾਂ,ਮਾ:ਇਕਬਾਲ ਸਿੰਘ ਸਿੱਧੂ,ਸੁਖਵਿੰਦਰ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਦੌੜਾ ਲਾਉਣ ਦੀ ਤਿਆਰੀ ਕਰਦੇ ਹੋਏ ਖਿਡਾਰੀ।

ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਪ੍ਰਕਾਸ਼ ਪੁਰਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਯਾਤਰਾ

ਲੁਧਿਆਣਾ, ਮਿਤੀ 5 ਸਤੰਬਰ ਨੂੰ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਘੂਰੇਟੇ ਗੁਰੂ ਕੇ ਬੇਟੇ ਸਾਹਿਬ ਭਾਈ ਜੈਤਾ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇਤਿਹਾਸਕ ਗੁਰਦੁਆਰਾ ਤੱਪ ਅਸਥਾਨ ਸ਼੍ਰੀ ਆਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣ ਤੋ ਪਹਿਲਾ ਬੱਸ ਯਾਤਰਾ ਦੌਰਾਨ ਰਾਸਤੇ ਵਿੱਚ ਇਤਿਹਾਸਕ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦੀ ਅਸਥਾਨ ਸ਼ੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਹੋਏ। ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਜੀ ਖਾਲਸਾ ਜੀ ਦੇ ਨਾਲ ਮੁਲਾਕਾਤ ਦਾ ਸੁਭਾਗ ਪ੍ਰਾਪਤ ਹੋਇਆ।

ਪਰਮਿੰਦਰ ਸਿੰਘ ਬੱਗਾ ਜਿਲਾ ਪ੍ਰਧਾਨ ਲੁਧਿਆਣਾ ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ ਰਜਿ 9217965465

 

ਬੀਬੀ ਮਾਣੂੰਕੇ ਸਦਕਾ ਪੁਰਾਣੀ ਦਾਣਾ ਮੰਡੀ ਦੇ ਲੋਕਾਂ ਨੂੰ ਮਿਲਿਆ ਗੰਦਗੀ ਤੋਂ ਛੁਟਕਾਰਾ

ਅਧਿਕਾਰੀਆਂ ਨੂੰ ਮੌਕੇ ਤੇ ਬੁਲਾਕੇ 20 ਸਾਲ ਤੋਂ ਲੱਗਿਆ ਕੂੜੇ ਦਾ ਢੇਰ ਵੀ ਚੁਕਵਾਇਆ

ਜਗਰਾਉਂ, (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼ਹਿਰ ਦੇ ਪ੍ਰਮੁੱਖ ਏਰੀਏ ਪੁਰਾਣੀ ਦਾਣਾ ਮੰਡੀ ਵਿੱਚ ਪਿਛਲੇ ਲਗਭਗ 20 ਸਾਲ ਤੋਂ ਕੂੜੇ ਦਾ ਢੇਰ ਲੱਗਾ ਹੋਇਆ ਸੀ, ਜਿਸ ਕਾਰਨ ਪੁਰਾਣੀ ਦਾਣਾ ਮੰਡੀ ਦੇ ਲੋਕ ਕੂੜੇ ਦੀ ਸੜਾਂਦ ਕਾਰਨ ਪ੍ਰੇਸ਼ਾਨੀ ਨਾਲ ਜੂਝ ਰਹੇ ਸਨ ਅਤੇ ਲੰਮੇ ਸਮੇਂ ਤੋਂ ਸਫਾਈ ਦਾ ਵੀ ਬਹੁਤ ਬੁਰਾ ਹਾਲ ਸੀ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ। ਜਿਊਂ ਹੀ ਇਹ ਮਾਮਲਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਐਕਸ਼ਨ ਲੈਂਦਿਆਂ ਮੌਕੇ ਤੇ ਪਹੁੰਚਕੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਅਤੇ ਮੌਕੇ ਤੇ ਹੀ ਜੇ.ਸੀ.ਬੀ.ਮਸ਼ੀਨ, ਟਰਾਲੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਬੁਲਾਕੇ ਗੰਦਗੀ ਦਾ ਢੇਰ ਚੁਕਵਾ ਦਿੱਤਾ ਅਤੇ ਪੁਰਾਣੀ ਦਾਣਾ ਮੰਡੀ ਦੀ ਸਫਾਈ ਵੀ ਕਰਵਾਈ ਗਈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਰਾਜਨੀਤੀ ਵਿੱਚ ਕੇਵਲ ਭ੍ਰਿਸ਼ਟ ਲੋਕਾਂ ਦੀ ਸਫ਼ਾਈ ਕਰਨ ਲਈ ਹੀ ਨਹੀਂ ਆਈ, ਬਲਕਿ ਜਿੱਥੇ ਕਿਧਰੇ ਵੀ ਉਹਨਾਂ ਨੂੰ ਗੰਦਗੀ ਨਜ਼ਰ ਆਵੇਗੀ ਤਾਂ ਸਾਫ਼ ਕਰਵਾਕੇ ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣਗੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਜਗਰਾਉਂ ਸ਼ਹਿਰ ਵਿੱਚੋਂ ਗੰਦਗੀ ਕੱਢਣ ਅਤੇ ਕੂੜੇ ਦੇ ਡੰਪ ਖਤਮ ਕਰਨ ਲਈ ਉਪਰਾਲੇ ਕਰਕੇ ਪੰਜਾਬ ਸਰਕਾਰ ਕੋਲੋਂ ਲਗਭਗ 70 ਲੱਖ ਰੁਪਏ ਪ੍ਰੋਜੈਕਟ ਮੰਨਜੂਰ ਕਰਵਾਕੇ ਲਿਆਏ ਹਨ ਤੇ ਬਹੁਤ ਜ਼ਲਦੀ ਹੀ ਗਿੱਲਾ ਅਤੇ ਸੁੱਕਾ ਕੂੜਾ ਚੁੱਕਣ ਵਾਲੀਆਂ ਟਾਟਾ ਏਸ ਗੱਡੀਆਂ ਚਲਾਈਆਂ ਜਾਣਗੀਆਂ ਅਤੇ ਹੌਲੀ ਹੌਲੀ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਪੂਰੀ ਤਰਾਂ ਨਾਲ ਖਤਮ ਕਰ ਦਿੱਤੇ ਜਾਣਗੇ। ਉਹਨਾਂ ਆਖਿਆ ਪੰਜਾਬ ਸਰਕਾਰ ਪਾਸੋਂ ਮੰਨਜੂਰ ਹੋ ਚੁੱਕੇ ਪ੍ਰੋਜੈਕਟਾਂ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਲਈ 80 ਟਰਾਈਸਾਈਕਲ, ਇੱਕ ਟਰੈਕਟਰ ਲੋਡਰ, ਇੱਕ ਬਲਿੰਗ ਮਸ਼ੀਨ, ਅਤੇ ਇੱਕ ਵੇਸਟ ਗਰਾਂਈਡਰ ਲਿਆਂਦਾ ਜਾਵੇਗਾ ਅਤੇ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਸ਼ਰੈਡਰ ਖ੍ਰੀਦਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਬੀਬੀ ਮਾਣੂੰਕੇ ਨੇ ਆਖਿਆ  ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣ ਲਈ ਉਹ ਹਰ ਹੀਲੇ ਯਤਨ ਜਾਰੀ ਰੱਖਣਗੇ, ਤਾਂ ਜੋ ਲੋਕ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਮੌਜੂਦ 'ਆਪ' ਆਗੂ ਅਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ 'ਐਮ.ਐਲ.ਏ. ਤਾਂ ਬਹੁਤ ਵੇਖੇ ਨੇ, ਪਰੰਤੂ ਬਿਲਕੁੱਲ ਗਰਾਊਂਡ ਤੇ ਜਾ ਕੇ ਕੂੜੇ ਤੇ ਗੰਦਗੀ ਦੇ ਢੇਰ ਚੁਕਵਾਉਂਦੇ ਅਤੇ ਕੋਲ ਖੜਕੇ ਸਫ਼ਾਈ ਕਰਵਾਉਂਦੇ ਐਮ.ਐਲ.ਏ ਮੈਡਮ ਸਰਵਜੀਤ ਕੌਰ ਮਾਣੂੰਕੇ ਨੂੰ ਵੇਖਕੇ ਮਾਣ ਮਹਿਸੂਸ ਹੁੰਦਾ ਹੈ ਕਿ ਹਲਕਾ ਜਗਰਾਉਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਹਰ ਕੰਮ ਵਿੱਚ ਨਿਪੁੰਨ ਅਤੇ ਧਰਤੀ ਨਾਲ ਜੁੜੇ ਹੋਏ ਵਿਧਾਇਕ ਦੀ ਚੋਣ ਕੀਤੀ ਹੈ।' ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਗੁਰਪ੍ਰੀਤ ਸਿੰਘ 'ਨੋਨੀ ਸੈਂਭੀ',  ਕੌਂਸਲਰ ਕੰਵਰਪਾਲ ਸਿੰਘ, ਕੌਂਲਰ ਰਾਜ ਭਾਰਦਵਾਜ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਪੱਪੂ ਭੰਡਾਰੀ, ਗੁਰਪ੍ਰੀਤ ਕੌਰ, ਸਾਜਨ ਮਲਹੋਤਰਾ, ਡਾ:ਰੂਪ ਸਿੰਘ, ਛਿੰਦਰਪਾਲ ਸਿੰਘ ਮੀਨੀਆਂ, ਮੇਹਰ ਸਿੰਘ, ਕਾਕਾ ਕੋਠੇ 8 ਚੱਕ, ਲਖਵੀਰ ਸਿੰਘ ਲੱਖਾ, ਰਵਿੰਦਰਪਾਲ ਫੀਨਾਂ, ਕਾਲਾ ਕਲਿਆਣ, ਆਦਿ ਵੀ ਹਾਜ਼ਰ ਸਨ।

ਪੈਗੰਬਰੀ ਦ੍ਰਿਸ਼ਟੀ ਵਾਲੀ ਲੇਖਿਕਾ ਹੈ-  ਨਰੇਸ਼ ਕੁਮਾਰੀ 

ਪੰਜਾਬੀ ਦੀ ਪ੍ਰਸਿੱਧ ਲੇਖਿਕਾ , ਨਰੇਸ਼ ਕੁਮਾਰੀ ਜੀ ਦਾ ਜਨਮ  23 ਜਨਵਰੀ 1965 ਨੂੰ ਮਾਤਾ ਕਲਾਵਤੀ ਦੇ ਕੁਖੋਂ ,ਪਿਤਾ ਬਦੇਸੀ ਰਾਮ ਦੇ ਘਰ ,ਜਿਲ੍ਹਾਂ ਗੁਰਦਾਸਪੁਰ ਦੇ ਇੱਕ ਕਸਬੇ, ਸ੍ਰੀ ਹਰਿ ਗੋਬਿੰਦਪੁਰ ਪੰਜਾਬ ਚ' ਹੋਇਆ । ਜੋ ਕਿ ਸ਼ਹਾਦਤ ਦੇ ਪੁੰਜ ,'ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ' ਮਹਾਰਾਜ ਜੀ ਦੇ ਦੁਆਰਾ, ਆਪਣੇ ਪੁੱਤਰ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਜਨਮ ਦੀ ਖੁਸ਼ੀ ਵਿੱਚ ਵਸਾਈ ਗਈ , ਇੱਕ ਇਤਿਹਾਸਕ ਨਗਰੀ ਹੈ। 

ਲੇਖਿਕਾ ਨਰੇਸ਼ ਕੁਮਾਰੀ ਜੀ ਦੇ ਪਿਤਾ ਜੀ ,ਕਿੱਤੇ ਵਜੋਂ ਚਪੜਾਸੀ ਦੀ ਨੌਕਰੀ ਤੇ ਮਾਤਾ ਘਰੇਲੂ ਕੰਮ ਕਾਜ ਵਾਲੀ ਔਰਤ ਸੀ । ਪਰਿਵਾਰ ਕਾਫੀ ਵੱਡਾ ਤੇ ਮੁਫਲਿਸੀ ਨਾਲ ਜੂਝਦਾ ਪਰਿਵਾਰ ਸੀ,ਇਕੱਲੇ ਪਿਤਾ ਜੀ ਕਮਾਉਣ ਵਾਲੇ ਤੇ ਸੱਤ ਜੀਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ। ਇਸ ਕਾਰਣ ਘਰ ਦਾ ਨਿਰਵਾਹ ਬਹੁਤ ਮੁਸ਼ਕਿਲ ਸੀ। ਹਲਾਤਾਂ ਨੂੰ ਕੁਝ ਸੁਖਾਵਾਂ ਬਨਾਉਣ ਲਈ , ਸਾਰਾ ਹੀ ਪਰਿਵਾਰ ਕਣਕ, ਝੋਨੇ ਆਦਿ ਦੀ ਫ਼ਸਲ ਵੇਲੇ ਕਈ ਕਈ ਮਹੀਨੇ ਤਪਦੀ ਧੁੱਪ, ਸੜਦੇ ਪਾਣੀ ਵਿੱਚ ਮਿਹਨਤ ਮੁਸ਼ੱਕਤ ਕਰਦਾ ।

 ਉਸ ਸਮੇਂ ਲੜਕੀਆਂ ਨਾਲ ਬਹੁਤ ਜ਼ਿਆਦਾ ਸਮਾਜਿਕ ਵਿਤਕਰਾ ਕੀਤਾ ਜਾਂਦਾ , ਲੜਕੀਆਂ ਲਈ , ਉਹ ਸਮਾਂ ਚੁਨੌਤੀਆਂ ਭਰਿਆਂ ਸੀ । ਪਰਿਵਾਰ ਵਿੱਚ ,ਲੇਖਿਕਾ ਨਰੇਸ਼ ਕੁਮਾਰੀ ਤੋਂ , ਦੋ ਵੱਡੇ ਤੇ ਦੋ ਛੋਟੇ ਭਰਾ ਸਨ ‌।

 ਨੌਂਵੀਂ ਦਸਵੀਂ ਦੀ ਪੜਾਈ ਕਰਦਿਆਂ ,ਲੇਖਿਕਾ ਦਾ ਝੁਕਾਅ ਼ ਸਾਹਿਤ ਖੇਤਰ ਵੱਲ ਹੋ ਗਿਆ । ਸ਼ਬਦਾਂ ਦੀ ਬਾਰਿਸ਼ ਚ' ਭਿੱਜ , ਲੇਖਿਕਾ ਦੀ ਕਲਮ ਨਿੱਤ ਨਵੀਆਂ ਨਵੀਆਂ ਦੀ ਸਿਰਜਣਾ ਕਰਨ ਲੱਗੀ । ਲੇਖਿਕਾ ਨੇ, ਸਮਾਜ ਦੀ ਖੁਸ਼ੀ ਗਮੀ , ਵਧੀਕੀਆਂ ਨੂੰ ,ਕਾਗਜ਼ਾਂ ਦੀ ਹਿੱਕ ਤੇ ਉਕੇਰਨਾ ਸ਼ੁਰੂ ਕਰ ਦਿੱਤਾ । ਜੋ ਅੱਜ ਕਿਤਾਬਾਂ ਦਾ ਰੂਪ ਲੈ ਚੁੱਕੀਆਂ ਹਨ ।

ਦਸਵੀਂ ਤੱਕ ਦੀ ਸਿੱਖਿਆ ਤੋਂ ਬਾਅਦ ਜੀ. ਐਨ .ਐਮ. ਕਰ , 1986 ਚ' ਸਰਕਾਰੀ ਨੌਕਰੀ ਮਿਲੀ , ਉਸ ਸਮੇਂ ,ਕੁਝ ਲਿਖੀਆਂ ਰਚਨਾਵਾਂ ਚੋ , ਇੱਕ ਰਚਨਾ ਅੰਮ੍ਰਿਤਸਰ ਛਪਦੇ ਰਸਾਲੇ ਚ' ਲੱਗੀ । ਲੇਖਿਕਾ ਨਰੇਸ਼ ਕੁਮਾਰੀ ਜੀ ਦੇ ਹੌਸਲੇ ਬੁਲੰਦ ਹੋਏ ।

 1988 ਚ' ਲੇਖਿਕਾ  ਵਿਆਹ ਦੇ ਬੰਧਨ ਚ' ਸ੍ਰੀ. ਨਿਊਟਨ ਸ਼ਰਮਾਂ ਦੀ ਨਾਲ  ਬੰਦ ਗਈ । ਵਿਆਹ ਤੋਂ ਬਾਅਦ ,ਲੇਖਿਕਾਂ ਘਰ ਦੋ ਬੇਟੀਆਂ ਤਨਵੀਰ ,ਰੀਮਾ ਤੇ ਇੱਕ ਬੇਟੇ ਦੇਵੇਂਦਰ ਸ਼ਰਮਾਂ ਨੇ ਜਨਮ ਲਿਆਂ । ਫਿਰ ਬਹੁਤ ਸਾਲਾਂ ਬਾਅਦ ਬੀ .ਐਸ. ਸੀ. ਨਰਸਿੰਗ ਤੋਂ ਬਾਅਦ ਨਰਸਿੰਗ ਅਧਿਆਪਕਾ ਦੀ ਸਰਕਾਰੀ ਨੌਕਰੀ ਕੀਤੀ । ਏਨਾਂ ਦੀ ਇੱਕ ਬੇਟੀ ਤਨਵੀਰ ਵਿਆਹ ਤੋਂ ਬਾਅਦ ਆਸਟ੍ਰੇਲੀਆਂ ਰਹਿ ਰਹੀ ਹੈ । ਇੱਕ ਬੇਟਾ ਤੇ ਬੇਟੀ ਨਿਊਜੀਲੈਡ ਦੇ ਇਲਾਕੇ ਆਕਲੈਂਡ ਚ' ਰਹਿ ਰਹੇ ਹਨ । ਪਤੀ ਨਿਊਟਨ ਸ਼ਰਮਾਂ ਜੀ ਦੀ ਮੌਤ ਉਪਰੰਤ ਸਵੈ-ਇਛਿੱਤ ਰਿਟਾਇਰਮੈਂਟ ਲੈ ਕੇ ਆਪਣੇ ਬੇਟੇ ਦੇਵੇਂਦਰ ਸ਼ਰਮਾਂ ਕੋਲ ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਜਾ' ਰਹਿ ਰਹੀ ਹੈ ।

 "ਮਹਿਲਾ ਕਾਵਿ ਮੰਚ" (ਪ੍ਰਧਾਨ )(ਨਿਊਜ਼ੀਲੈਂਡ ਇਕਾਈ) , "ਉਰਦੂ ਹਿੰਦੀ ਕਲਚਰਲ ਐਸੋਸੀਏਸ਼ਨ" ( ਮੈਂਬਰ / ਨਿਊਜ਼ੀਲੈਂਡ) । ਹੁਣ ਤੱਕ ,ਲੇਖਿਕਾ ਦੀਆਂ ਤਿੰਨ ਪੁਸਤਕਾਂ ,ਲੋਕ ਅਰਪਣ ਹੋ ਚੁੱਕੀਆਂ ਹਨ । ਦੋ ਪੰਜਾਬੀ ਤੇ ਇੱਕ ਹਿੰਦੀ ਚ' , ਪੰਜਾਬੀ ਪਹਿਲੀ ਪੁਸਤਕ ਦੋ ਹਜ਼ਾਰ ਉੱਨੀ ਚ' "ਸਿੱਖੀ ਤੇ ਅਧਿਆਤਮ" ਤੇ ਹਿੰਦੀ ਚ' ਵਾਰਤਕ " ਸਹਿਜ ਜੀਵਨ" ਤੇ ਤੀਸਰੀ ਪੁਸਤਕ , ਦੋ ਹਜ਼ਾਰ ਬਾਈ ਚ' "ਟਿਕਾਅ" ਆਈ । ਇਸਦੇ ਨਾਲ਼ ਨਾਲ਼ ਲੇਖ ਤੇ ਕਾਵਿ ਰਚਨਾਵਾਂ ਦੇਸ਼ ਵਿਦੇਸ਼ ਦੇ ਅਖਬਾਰਾਂ ਤੇ ਰਸਾਲਿਆਂ ਚ' ਅਕਸਰ ਛਪਦੇ ਰਹਿੰਦੇ ਹਨ । ਲੇਖਿਕਾ ਨਰੇਸ਼ ਕੁਮਾਰੀ ਜੀ , "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਤੇ ਚੰਗੀਆਂ ਕਿਤਾਬਾਂ ਨੂੰ ,ਆਪਣਾ "ਗੁਰੂ" ਮੰਨਦੀ ਹੈ ।             

          ਵਾਹਿਗੁਰੂ ,ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਉਮਰ ਦਰਾਜ਼ ਕਰੇ । ਕਲਮ ਨੂੰ , ਸੱਚੀ ਸੁਚੀ ਤਾਕਤ ਬਖਸ਼ੇ । ਸਾਹਿਤ ਖੇਤਰ ਦੀਆਂ ਬੁਲੰਦੀਆਂ ਛੂਹਣ ਦੀ ਤਾਕਤ ਬਖਸ਼ੇ । ਪਾਠਕ ,ਏਨਾਂ ਦੀ ਕਾਵਿਕ ਸ਼ੈਲੀ ਦਾ ਆਨੰਦ ਮਾਣਦੇ ਰਹਿਣ । ਦੁਆਵਾਂ 

              --ਸ਼ਿਵਨਾਥ ਦਰਦੀ 

           ਸੰਪਰਕ :- 98551/55392

 

         ਨਆਿਂ 'ਚ ਦੇਰੀ ਖਲਿਾਫ਼ ਪੰਜਾਬ ਸਰਕਾਰ ਦਾ ਪੁਤਲ਼ਾ ਫੂਕਆਿ

ਜਗਰਾਉ,ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)- ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਨਜਾਇਜ ਹਰਿਾਸਤ ਚ ਰੱਖਣ ਅਤੇ ਥਾਣੇ ਵਚਿ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਚਿ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਮ੍ਰਤਿਕਾ ਦੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਫਿਤਾਰੀ ਨਾਂ ਕਰਨ ਅਤੇ ਪੀੜ੍ਹਤ ਪਰਵਿਾਰ ਨੂੰ ਨਆਿਂ ਦੇਣ ਵੱਿਚ ਜਾਣਬੁੱਝ ਕੇ ਕੀਤੀ ਜਾ ਰਹੀ ਗੈਰਜ਼ਰੂਰੀ ਦੇਰੀ ਖਲਿਾਫ਼ ਕਰਿਤੀ ਕਸਿਾਨ ਯੂਨੀਅਨ ਦੀ ਅਗਵਾਈ ਵੱਿਚ ਅੱਜ ਧਰਨਾਕਾਰੀ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਪੰਿਡ ਝੋਰੜਾਂ ਵੱਿਚ ਪਹਲਿਾਂ ਮੀਟੰਿਗ ਤੇ 8 ਸਤੰਬਰ ਦੇ ਰੋਸ ਮਾਰਚ ਸਬੰਧੀ ਲਾਮਬੰਦੀ ਕੀਤੀ ਫਰਿ ਦੋਸ਼ੀਆਂ ਦੀ ਗ੍ਰਫਿਤਾਰੀ ਨਾਂ ਕਰਨ ਵਰਿੁੱਧ ਪੰਜਾਬ ਸਰਕਾਰ ਦਾ ਪੁਤਲ਼ਾ ਫੂਕ ਕੇ ਰੋਸ ਜ਼ਾਹਰ ਕੀਤਾ। ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਤੇ ਸਕੱਤਰ ਸਾਧੂ ਸੰਿਘ ਅੱਚਰਵਾਲ' ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਤੇ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਚਿ ਮੁੱਖ ਮੁੱਦਾ ਮਾਂ-ਧੀ ਨੂੰ ਅੱਧੀ ਰਾਤ ਨੂੰ ਪੰਿਡ ਦੇ ਲੋਕਾਂ ਦੇ ਸਾਹਮਣੇ ਜ਼ਬਰੀ ਘਰੋਂ ਚੁੱਕ ਕੇ ਥਾਣੇ ਵੱਿਚ ਨਜ਼ਾਇਜ਼ ਹਰਿਾਸਤ ਚ ਰੱਖਣ ਤੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਰਿ ਕੁੱਟਮਾਰ ਨੂੰ ਲਕੋਣ ਲਈ ਮ੍ਰਤਿਕਾ ਦੇ ਭਰਾ ਇਕਬਾਲ ਸੰਿਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਇੱਕ ਸਾਜ਼ਸ਼ਿ ਤਹਤਿ ਫਰਜ਼ੀ ਕਹਾਣੀ ਅਤੇ ਫਰਜ਼ੀ ਗਵਾਹ ਬਣਾ ਕੇ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜਣ ਨਾਲ ਸਬੰਧਤ ਹੈ। ਉਨ੍ਹਾਂ ਦੱਸਆਿ ਕ ਿਦੂਜੇ ਦਨਿ ਪੰਿਡ ਦੇ ਸਰਪੰਚ ਭਗਵੰਤ ਸੰਿਘ ਅਤੇ ਹੋਰ ਪੰਚਾਇਤੀ ਲੋਕਾਂ ਨੇ ਮਾਂ- ਧੀ ਨੂੰ ਥਾਣਾਮੁਖੀ ਦੀ ਨਜਾਇਜ ਧੀ ਹਰਿਾਸਤ ਚੋਂ ਛੁਡਾ ਕੇ ਪੀੜ੍ਹਤਾ ਡਾਕਟਰੀ ਮੁਲਾਹਜ਼ਾ ਕਰਵਾ ਕੇ ਲਖਿਤੀ ਸ਼ਕਿਾਇਤ ਦਾਇਰ ਕੀਤੀ ਸੀ ਜਸਿ ਸਬੰਧੀ ਸਮੇਂ - ਸਮੇਂ ਹੋਈਆਂ ਪੜਤਾਲਾਂ ਉਪਰੰਤ  ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖਲਿਾਫ਼ ਮੁਕੱਦਮਾ ਕਰਨ ਦੀ ਕਾਰਵਾਈ ਨੂੰ ਦਰਕਨਿਾਰ ਕਰਦਆਿਂ ਪੀੜ੍ਹਤ ਪਰਵਿਾਰ ਨੂੰ ਨਆਿਂ ਤੋਂ ਜਾਣਬੁੱਝ ਕੇ ਵਾਂਝ‍ਾ ਰੱਖਆਿ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਦੇ ਦੂਜੇ ਦਨਿ ਦੋਸ਼ੀਆਂ ਖਲਿਾਫ਼ ਮੁਕੱਦਮਾ ਤਾਂ ਦਰਜ ਕਰ ਲਆਿ ਪਰ ਅਜੇ ਤੱਕ ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਜੋ ਹੁਣ ਡੀਅੈਸਪੀ ਹੈ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗੈਰ-ਜਮਾਨਤੀ ਸੰਗੀਨ ਧਰਾਵਾਂ ਹੋਣ ਬਾਵਜੂਦ ਜਾਣਬੁੱਝ ਕੇ ਗ੍ਰਫਿ਼ਤਾਰ ਨਹੀਂ ਕੀਤਾ ਗਆਿ। ਪੁਲਸਿ ਅਧਕਿਾਰੀਆਂ ਦੇ ਪੱਖ-ਪਾਤੀ ਵਤੀਰੇ ਤੋਂ ਖਫਾ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ, ਮਜ਼ਦੂਰ ਆਗੂ ਬਲਦੇਵ ਸੰਿਘ ਫੌਜੀ, ਬੀਕੇਯੂ(ਡਕੌਦਾ) ਦੇ ਜਲਿ੍ਹਾ ਸਕੱਤਰ ਇੰਦਰਜੀਤ ਸੰਿਘ ਧਾਲੀਵਾਲ ਤੇ ਬਲਾਕ ਕਮੇਟੀ ਮੈਂਬਰ ਜੱਗਾ ਸੰਿਘ ਢੱਿਲੋਂ ਨੇ ਕਹਿਾ ਕ ਿ169 ਦਨਿਾਂ ਤੋਂ ਧਰਨੇ ਤੇ ਬੈਠੇ ਕਰਿਤੀ ਲੋਕਾਂ ਦੀ ਸੁਣਵਾਈ ਨਾਂ ਹੋਣ ਤੋਂ ਨਰਾਜ਼ ਧਰਨਾਕਾਰੀ ਹੁਣ 8 ਸਤੰਬਰ ਨੂੰ ਜਲਿ੍ਹਾ ਪੁਲਸਿ ਮੁਖੀ ਦੇ ਦਫ਼ਤਰ ਦਾ ਘਰਿਾਓ ਕਰਨਗੇ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਸਿ਼ ਕਰਨਗੇ।ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਬੀਕੇਯੂ ਡਕੌਦਾ ਦੇ ਬਾਬਾ ਬੰਤਾ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸੰਿਘ ਜਗਰਾਉਂ, ਗੱਜਣ ਸੰਿਘ, ਜੱਥੇਦਾਰ ਚੜਤ ਸੰਿਘ, ਜੱਥੇਦਾਰ ਚੜਤ ਸੰਿਘ ਗਗੜਾ,ਜੋਗੰਿਦਰ ਸੰਿਘ ਅਖਾੜਾ,ਸੁਖਵੰਿਦਰ ਸੰਿਘ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਪੰਜਾਬ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਆਗੂ।

ਬਲਾਕ ਪੱਧਰੀ ਖੇਡਾ ਸਮਾਪਤ

 ਜਗਰਾਉ,ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਕਰਵਾਈਆ ਗਈਆ।ਜਿਸ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਏ ਗਏ।ਇਹ ਖੇਡਾ ਅੱਜ ਅਮਿੱਟ ਯਾਦਾ ਛੱਡਦੀਆ ਸਮਾਪਤ ਹੋਈਆ।ਖੇਡਾ ਦੇ ਆਖਰੀ ਦਿਨ ਅੰਡਰ 41 ਵਿਚ ਸ਼ਾਟ ਪੁੱਟ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਡਿਸਕਸ-ਥ੍ਰੋਅ ਵਿਚ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜੈਵਲਿਨ ਥ੍ਰੋਅ ਵਿਚ ਵੀ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਸਵੰਤ ਸਿੰਘ ਧਾਲੀਵਾਲ ਹਠੂਰ ਨੇ ਦੂਜਾ,ਲੰਬੀ ਛਾਲ ਵਿਚ ਕੁਲਦੀਪ ਸਿੰਘ ਗੋਗਾ ਮੱਲ੍ਹਾ ਨੇ ਪਹਿਲਾ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅਥਲੈਟਿਕਸ 100 ਮੀਟਰ ਵਿਚ ਜਸਵੰਤ  ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ,200 ਮੀਟਰ ਵਿਚ ਜਤਿੰਦਰ ਸਿੰਘ ਤਲਵੰਡੀ ਰਾਏ ਨੇ ਪਹਿਲਾ ਸਥਾਨ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ,400 ਮੀਟਰ ਵਿਚ ਜਸਵਿੰਦਰ ਸਿੰਘ ਹਾਸ਼ ਕਲਾਂ ਨੇ ਪਹਿਲਾ ਸਥਾਨ,ਵਿਨੈ ਗਰਗ ਜਗਰਾਉ ਨੇ ਦੂਜਾ ਸਥਾਨ,800 ਮੀਟਰ ਵਿਚ ਵਿਨੈ ਗਰਗ ਜਗਰਾਉ ਨੇ ਪਹਿਲਾ ਸਥਾਨ,1500 ਮੀਟਰ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ 50 ਵਿਚ ਲੰਬੀ ਛਾਲ ਵਿਚ ਮਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜਾ ਵਿਚ 100 ਮੀਟਰ ਜਸਪਾਲ ਸਿੰਘ ਮੱਲ੍ਹਾ ਨੇ ਪਹਿਲਾ ਸਥਾਨ,ਗੁਰਮੇਲ ਸਿੰਘ ਮਲਕ ਨੇ ਦੂਜਾ ਸਥਾਨ,400 ਮੀਟਰ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ,ਮੋਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ,800 ਮੀਟਰ ਵਿਚ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਾਫਟਬਾਲ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ ਇਨ੍ਹਾ ਖੇਡਾ ਵਿਚ ਪਹਿਲੀ ਅਤੇ ਦੂਜੀ ਪੁਜੀਸਨ ਪ੍ਰਾਪਤ ਕਰਨ ਵਾਲੇ ਖਿਡਾਰੀਆ ਦੀ ਅਗਲੀਆ ਜਿਲ੍ਹਾ ਪੱਧਰੀ ਖੇਡਾ ਆਉਣ ਵਾਲੇ ਦਿਨਾ ਵਿਚ ਗੁਰੂ ਨਾਨਕ ਦੇਵ ਜੀ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆ ਜਾਣਗੀਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਰਜਿੰਦਰ ਸਿੰਘ ਗਾਗਾ, ਗੁਰਮੇਲ ਸਿੰਘ,ਮਾ: ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਰਾਮ ਸਿੰਘ ਸਰਾਂ,ਮਾ:ਇਕਬਾਲ ਸਿੰਘ ਸਿੱਧੂ,ਸੁਖਵਿੰਦਰ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਲੰਮੀ ਛਾਲ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਖਿਡਾਰੀ ਛਾਲ ਮਾਰਦਾ ਹੋਇਆ

  ਸ੍ਰੀ ਰਾਮ ਕਾਲਜ ਡੱਲਾ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾਂ ਦੀ ਅਗਵਾਈ ਹੇਠ ਕਾਲਜ ਵਿਖੇ ਸੱਭਿਆਚਾਰਕ  ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਪ੍ਰੋਗਰਾਮ ਦੀ ਸੁਰੂਆਤ ਇੱਕ ਧਾਰਮਿਕ ਗੀਤ ਨਾਲ ਕੀਤੀ ਗਈ।ਇਸ ਮੌਕੇ ਵਿਿਦਆਰਥਣਾ ਵੱਲੋ ਲੋਕ ਗੀਤ,ਕਵੀਸਰੀ,ਲੋਕ ਨਾਚ,ਮਲਵੀ ਗਿੱਧਾ,ਹਾਸਰਾਸ ਸਕਿੱਟ ਅਤੇ ਭਰੂਣ ਹੱਤਿਆ ਦੇ ਖਿਲਾਫ ਕੋਰੀਓ ਗ੍ਰਾਫੀ ਪੇਸ ਕੀਤੀ ਗਈ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਿਦਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਿਧਆ ਵਿਚ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਸਟਾਫ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਮਾ:ਅਵਤਾਰ ਸਿੰਘ,ਮਾ: ਭਗਵੰਤ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ,ਕਿਰਨਜੀਤ ਸਿੰਘ,ਪਰਮਿੰਦਰ ਕੌਰ,ਪਰਮਜੀਤ ਕੌਰ,ਹਰਵਿੰਦਰ ਸ਼ਰਮਾਂ,ਹਰਜੀਤ ਕੌਰ,ਨਮਨੀਤ ਕੌਰ,ਰਮਨਦੀਪ ਕੌਰ ਮਨਪ੍ਰੀਤ ਕੌਰ,ਗੁਰਤੀਰਥ ਕੌਰ,ਸਿਮਰਜੀਤ ਕੌਰ, ਜਸਪ੍ਰੀਤ ਕੌਰ,ਕਰਮਜੀਤ ਕੌਰ ਹਾਜ਼ਰ ਸਨ।
ਫੋਟੋ ਕੈਪਸਨ:- ਸ੍ਰੀ ਰਾਮ ਕਾਲਜ ਡੱਲਾ ਦੀਆ ਵਿਿਦਆਰਥਣਾ ਪ੍ਰੋਗਰਾਮ ਪੇਸ ਕਰਦੀਆ ਹੋਇਆ

ਭੇਦਭਰੇ ਹਲਾਤਾ ਵਿਚ ਪਾਠੀ ਸਿੰਘ ਦੀ ਮੌਤ

   ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਝੋਰੜਾ ਦੇ ਇੱਕ ਪਾਠੀ ਸਿੰਘ ਦੀ ਭੇਦਭਰੇ ਹਲਾਤਾ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਨਜਦੀਕੀ ਰਿਸਤੇਦਾਰ ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਦੱਸਣ ਅਨੁਸਾਰ ਮ੍ਰਿਤਕ ਇੰਦਰਜੀਤ ਸਿੰਘ (36) ਪੁੱਤਰ ਗੁਰਮੁੱਖ ਸਿੰਘ ਵਾਸੀ ਝੋਰੜਾ ਜੋ ਪਾਠੀ ਸਿੰਘ ਵਜੋ ਪਿੰਡ ਦੇ ਹੀ ਸ੍ਰੀ ਗੁਰਦੁਆਰਾ ਸਾਹਿਬ ਵਿਚ ਪਾਠ ਕਰਨ ਦੀ ਸੇਵਾ ਨਿਭਾਅ ਰਿਹਾ ਸੀ ਬੀਤੀ ਰਾਤ ਉਹ ਲਗਭਗ ਨੌ ਵਜੇ ਆਪਣੇ ਘਰ ਆ ਗਿਆ ਅਤੇ ਅੱਜ ਸਵੇਰੇ ਉਸ ਨੂੰ ਮ੍ਰਿਤਕ ਹਾਲਤ ਵਿਚ ਦੇਖਿਆ ਗਿਆ।ਗੁਰਮੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਅੱਜ ਜਦੋ ਅਸੀ ਰਿਸਤੇਦਾਰਾ ਅਤੇ ਪਿੰਡ ਵਾਸੀਆ ਨੇ ਘਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਤਾਂ ਰਾਤ ਦੇ 11:30 ਵਜੇ ਤੋ ਲੈ ਕੇ ਸਵੇਰੇ ਦੇ ਦੋ ਵਜੇ ਤੱਕ ਕੈਮਰੇ ਬੰਦ ਕੀਤੇ ਹੋਏ ਸਨ ਅਤੇ ਮ੍ਰਿਤਕ ਨੌਜਵਾਨ ਦੇ ਚਿਹਰੇ ਤੇ ਝਰੀਟਾ ਦੇ ਨਿਸਾਨ ਦਿਖਾਈ ਦੇ ਰਹੇ ਸਨ।ਜਿਸ ਤੋ ਸਾਨੂੰ ਸੱਕ ਹੋ ਰਿਹਾ ਹੈ ਕਿ ਇਸ ਨੌਜਵਾਨ ਦਾ ਕਿਸੇ ਨੇ ਕਤਲ ਕੀਤਾ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਨੂੰ ਪੁੱਛਗਿੱਛ ਕਰਨ ਲਈ ਪੁਲਿਸ ਥਾਣਾ ਹਠੂਰ ਵਿਖੇ ਲੈ ਗਈ ਹੈ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਪਤਨੀ ਗੁਰਮੁੱਖ ਸਿੰਘ ਦੇ ਬਿਆਨਾ ਦੇ ਅਧਾਰ ਤੇ ਪੁਲਿਸ ਥਾਣਾ ਹਠੂਰ ਵਿਖੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਇੰਦਰਜੀਤ ਸਿੰਘ ਦੀ ਲਾਸ ਸਰਕਾਰੀ ਹਸਪਤਾਲ ਜਗਰਾਓ ਨੂੰ ਭੇਜ ਦਿੱਤੀ ਹੈ,ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸਨ:-ਮ੍ਰਿਤਕ ਪਾਠੀ ਸਿੰਘ ਇੰਦਰਜੀਤ ਸਿੰਘ ਦੀ ਪੁਰਾਣੀ ਤਸਵੀਰ।

ਘੋੜਾ ਪਾਲਕਾਂ ਦੀਆਂ ਮੰਗਾਂ ਸਬੰਧੀ ਵਿਧਾਇਕਾ ਮਾਣੂੰਕੇ ਪਸ਼ੂ ਪਾਲਣ ਮੰਤਰੀ ਨੂੰ ਮਿਲੇ

ਮਾਹਿਰਾਂ ਤੇ ਡਾਕਟਰਾਂ ਨਾਲ ਮਸ਼ਵਰੇ ਤੋਂ ਬਾਅਦ ਘੋੜਾ ਮੰਡੀ ਲਗਾਉਣ ਦਾ ਮੰਤਰੀ ਵੱਲੋਂ ਭਰੋਸਾ

ਜਗਰਾਉਂ , (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ)  ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਕਿ ਪਸ਼ੂ ਮੰਡੀ ਜਗਰਾਉਂ ਵਿਖੇ ਹਰ ਸਾਲ ਦੋ ਵਾਰ ਪਸ਼ੂ ਮੇਲਾ ਲੱਗਦਾ ਹੈ ਅਤੇ ਇਹ ਮੇਲਾ 15 ਤੋਂ 19 ਸਤੰਬਰ ਤੱਕ ਲੱਗਣਾ ਸੀ, ਪਰੰਤੂ ਗਾਵਾਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਦੇ ਮੱਦੇਨਜ਼ਰ ਇਸ ਮੇਲੇ ਉਪਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਜਗਰਾਉਂ ਵਿਖੇ ਲੱਗਣ ਵਾਲਾ ਪਸ਼ੂ ਮੇਲਾ ਵੱਡੇ ਪੱਧਰ ਤੇ ਲੱਗਦਾ ਹੈ ਅਤੇ ਰਾਸ਼ਟਰੀ ਪੱਧਰ 'ਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਵਪਾਰੀ ਅਤੇ ਘੋੜਿਆਂ ਦੇ ਸ਼ੌਕੀਨ ਜਗਰਾਉਂ ਵਿਖੇ ਘੋੜੇ-ਘੋੜੀਆਂ ਦੀ ਖਰੀਦੋ-ਫਰੋਖਤ ਕਰਨ ਲਈ ਮੇਲੇ ਵਿੱਚ ਹਿੱਸਾ ਲੈਂਦੇ ਹਨ। ਇਸ ਨਾਲ ਜਿੱਥੇ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਦਾ ਰੁਜ਼ਗਾਰ ਚੱਲਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਵੱਡੀ ਗਿਣਤੀ ਵਿੱਚ ਮਾਲੀਆ ਇਕੱਠਾ ਹੁੰਦਾ ਹੈ। ਇਸ ਤੋਂ ਇਲਾਵਾ ਘੋੜੇ-ਘੋੜੀਆਂ ਨੂੰ ਗਾਵਾਂ ਦੀ ਤਰ੍ਹਾਂ ਲੰਪੀ ਸਕਿੱਨ ਬਿਮਾਰੀ ਨਹੀਂ ਲੱਗਦੀ ਅਤੇ ਨਾ ਹੀ ਅੱਜ ਤੱਕ ਕੋਈ ਘੋੜਾ ਜਾਂ ਘੋੜੀ ਲੰਪੀ ਸਕਿੱਨ ਬਿਮਾਰੀ ਤੋਂ ਪ੍ਰਭਾਵਿਤ ਹੋਈ ਹੈ। ਇਸ ਲਈ ਇਹ ਪਸ਼ੂ ਮੇਲਾ ਲਗਾਉਣ ਲਈ ਪੰਜਾਬ ਸਰਕਾਰ ਪਾਸੋਂ ਮੰਨਜੂਰੀ ਦਿਵਾਈ ਜਾਵੇ ਤਾਂ ਜੋ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਨੂੰ ਹੋਣ ਵਾਲੇ ਵੱਡੇ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ। ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਅੱਜ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਅਤੇ ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਦੀ ਇਸ ਮੰਗ ਬਾਰੇ ਜਾਣੂੰ ਕਰਵਾਇਆ ਅਤੇ ਪਸ਼ੂ ਮੇਲਾ ਲਗਵਾਉਣ ਲਈ ਮੰਨਜੂਰੀ ਦੇਣ ਲਈ ਕਿਹਾ। ਇਸ ਮਾਮਲੇ ਉਪਰ ਚਰਚਾ ਕਰਨ ਉਪਰੰਤ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਵੈਟਨਰੀ ਡਾਕਟਰਾਂ ਅਤੇ ਮਾਹਿਰਾਂ ਨਾਲ ਵੀ ਮਾਮਲਾ ਵਿਚਾਰਿਆ ਜਾਵੇਗਾ ਅਤੇ ਜਿਵੇਂ ਵੀ ਫੈਸਲਾ ਹੋਵੇਗਾ, ਉਸੇ ਮੁਤਾਬਿਕ ਘੋੜਾ ਮੰਡੀ ਲਗਾਉਣ ਦੀ ਮੰਨਜੂਰੀ ਦੇਣ ਦੇ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੱਸਿਆ ਕਿ ਹਲਕੇ ਦੇ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਹਨ। ਪਰੰਤੂ ਪਿਛਲੇ ਸਮੇਂ ਦੌਰਾਨ ਫੈਲੀ ਘਾਤਕ ਲੰਪੀ ਸਕਿੱਨ ਬਿਮਾਰੀ ਕਾਰਨ ਹਜ਼ਾਰਾਂ ਗਾਵਾਂ ਮੌਤ ਦੇ ਮੂੰਹ ਵਿੱਚ ਜਾ ਪਈਆਂ ਹਨ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਦਾ ਵੱਡੀ ਪੱਧਰ ਤੇ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਇਸ ਲਈ ਗੰਭੀਰ ਮਾਮਲਿਆਂ ਦਾ ਹੱਲ ਪੰਜਾਬ ਸਰਕਾਰ ਵੱਲੋਂ ਵਿਚਾਰ-ਚਰਚਾ ਉਪਰੰਤ ਕੱਢ ਲਿਆ ਜਾਵੇਗਾ।

 

" ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ"

" ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ"

ਮਿਤੀ 06-09-2022 ਮੰਗਲਵਾਰ ਨੂੰ ਸਵੇਰੇ 09-30 ਤੋਂ  ਦੁਪਹਿਰ 01-30 ਤੱਕ,ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਵਿਖੇ,"ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ,ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

          ਜੱਚਾ ਬੱਚਾ ਸਮੇਂ ਸਿਰ ਪੁੱਜਕੇ ਲਾਭ ਉਠਾਉਣ।

ਧੰਨਵਾਦ ਸਹਿਤ -ਸਿਵਲ ਸਰਜਨ ਅਤੇ ਪ੍ਰਬੰਧਕ ਸੇਵਾਦਾਰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ।

News By , Baldev Singh Jagraon

ਵਿਨੋਦ ਕੁਮਾਰ ਪ੍ਰਿੰਸੀਪਲ ਨੇ ਸ਼ੇਰਪੁਰ ਕਲਾਂ ਦਾ ਨਾਮ ਕੀਤਾ ਰੌਸ਼ਨ

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)  ਅੱਜ 5 ਸਤੰਬਰ ਅਧਿਆਪਕ ਦਿਵਸ ਮੌਕੇ  ਪੰਜਾਬ ਦੇ ਚਹੱਤਰ ਅਧਿਆਪਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ, ਮਾਣਯੋਗ ਮੁੱਖ ਮੰਤਰੀ ਜੀ ਅਤੇ ਸਿੱਖਿਆ ਮੰਤਰੀ ਜੀ ਦੀ ਰਹਿਨੁਮਾਈ ਹੇਠ ਸਟੇਟ ਅਵਾਰਡ ਦਿੱਤੇ ਜਾ ਰਹੇ ਹਨ ,ਜਿਨ੍ਹਾਂ  ਵਿੱਚ ਲੁਧਿਆਣਾ ਜਿਲ੍ਹੇ ਨਾਲ ਸੰਬੰਧਤ, ਸ਼ੇਰਪੁਰ ਕਲਾਂ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਦੀ ਵੀ ਚੋਣ ਕੀਤੀ ਗਈ ਹੈ। ਇਸ ਸਮੇਂ ਪਿੰਡ ਦਾ ਨਾਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪੀ ਟੀ ਏ ਕਮੇਟੀ ਵਲੋਂ ਉਚੇਚੇ ਤੌਰ ਤੇ ਵਧਾਈਆਂ ਦਿੱਤੀਆਂ  ਅਤੇ ਇਸ ਸਮੇਂ  ਸਰਪੰਚ ਅਤੇ ਪੰਚ  ਸਰਬਜੀਤ ਸਿੰਘ ਖਹਿਰਾ, ਗੁਰਦੇਵ ਖੇਲਾ, ਮੈਨੇਜਰ ਬੇਅੰਤ ਸਿੰਘ, ਸੁਖਦੇਵ ਸਿੰਘ ਪੰਚ, ਸੁਖਦੇਵ ਸਿੰਘ ਤੂਰ,ਆਮ ਆਦਮੀ ਪਾਰਟੀ ਦੇ ਸਰਦਾਰ ਜਗਰਾਜ ਸਿੰਘ,ਪਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਪਰਮਿੰਦਰ ਸਿੰਘ ਸਾਇੰਸ ਅਧਿਆਪਕ, ਹਰਨੇਕ ਸਿੰਘ, ਹਰਨਰਾਇਣ ਸਿੰਘ, ਬਾਬਾ ਭੱਠੇ ਵਾਲਾ ,ਲੈਕਚਰਾਰ ਬਲਦੇਵ ਸਿੰਘ, ਕੰਵਲਜੀਤ ਸਿੰਘ, ਹਰਕਮਲਜੀਤ ਸਿੰਘ, ਸਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੀਮਾਂ ਸ਼ੈਲੀ, ਰਾਮਪ੍ਕਾਸ਼ ਕੌਰ, ਸਰਬਜੀਤ ਕੌਰ, ਸੁਖਜੀਤ ਸਿੰਘ, ਮਨਦੀਪ ਸਿੰਘ, ਕੰਵਲਜੀਤ, ਜਸਵੰਤ ਸਿੰਘ, ਪ੍ਰਮਿੰਦਰ ਕੌਰ, ਗੁਰਪ੍ਰੀਤ ਕੌਰ, ਸੀਮਾਂ ਰਾਣੀ, ਮਨਰਮਨ ਕੌਰ, ਪ੍ਗਟ ਸਿੰਘ, ਗੁਰਿੰਦਰ ਛਾਬੜਾ, ਕੁਲਵਿੰਦਰ  ਕੌਰ, ਕਿਰਨਜੀਤ ਕੌਰ, ਸੁਖਦੀਪ ਕੌਰ, ਵਿਜੇ ਕੁਮਾਰ, ਦਵਿੰਦਰ ਸਿੰਘ,ਪ੍ਦੀਪ ਕੋਰ  ਆਦਿ ਨੇ ਵੀ ਖੁਸ਼ੀਆਂ ਜਾਹਿਰ ਕਰਦਿਆਂ ,ਜਿੱਥੇ  ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ, ਉਥੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੇ ਸਕੂਲ ਅਤੇ ਸਿਖਿਆ ਵਿਭਾਗ ਲਈ ਕੀਤੇ ਸ਼ਲਾਘਾਯੋਗ ਕੰਮਾਂ ਦੀ ਵੀ ਖੂਬ ਪ੍ਰਸੰਸਾ ਕੀਤੀ  ।

ਡੀ .ਏ. ਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ.

ਜਗਰਾਉਂ (ਅਮਿਤ ਖੰਨਾ  )ਅੱਜ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਅਧਿਆਪਕ ਦਿਵਸ ਬੜੇ ਹੀ ਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਇਸ ਮੌਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕ ਬਣਕੇ ਦਿਨ ਦੀ ਸ਼ੁਰੂਆਤ ਕੀਤੀ  । ਪ੍ਰਾਥਨਾ ਸਭਾ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ਼ ਮੋਹਨ ਬੱਬਰ ਜੀ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਅਧਿਆਪਕਾਂ ਨੂੰ ਬੜੇ ਉਤਸ਼ਾਹ ਤੇ ਲਗਨ ਨਾਲ ਪੜ੍ਹਾਉਂਣ, ਵਿਦਿਆਰਥੀਆਂ ਦਾ ਭਵਿੱਖ ਬਣਾਉਣ ਲਈ ਸ਼ਾਬਾਸ਼ੀ ਵੀ ਦਿੱਤੀ। ਅਧਿਆਪਕ ਦਿਵਸ ਨੂੰ ਹੋਰ ਯਾਦਗਾਰ ਬਣਾਉਣ ਲਈ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ। ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਸ਼ ਨਾਲ ਅਧਿਆਪਕਾਂ ਦੇ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਦਾ ਯਤਨ ਕੀਤਾ ਗਿਆ। ਵਿਦਿਆਰਥੀਆਂ ਨੇ ਕਈ ਦਿਲਚਸਪ ਖੇਡਾਂ ਅਧਿਆਪਕਾਂ ਨੂੰ ਖਿਡਾਈਆਂ। ਜੇਤੂ ਅਧਿਆਪਕਾ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਏ ਕਾਰਡ ਅਧਿਆਪਕਾਂ ਨੂੰ ਭੇਂਟ ਕੀਤੇ। ਵਿਦਿਆਰਥੀਆਂ ਨੇ ਭੰਗੜੇ ਅਤੇ ਗੀਤਾਂ ਦੀ  ਪੇਸ਼ਕਾਰੀ ਨਾਲ ਚੰਗਾ ਰੰਗ ਬੰਨਿਆ। ਪ੍ਰਿੰਸੀਪਲ ਬਿ੍ਜ ਮੋਹਨ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਹੋਇਆ ਅਧਿਆਪਨ ਦੇ ਉਦੇਸ਼ਾਂ ਨੂੰ ਹਮੇਸ਼ਾ ਪੂਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ਅਧਿਆਪਕਾਂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਤੌਰ ਤੇ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਅਧਿਆਪਕਾਂ ਨੇ ਅਧਿਆਪਕ ਦਿਵਸ ਨੂੰ ਬੜੇ ਹੀ ਯਾਦਗਾਰ ਢੰਗ ਨਾਲ ਮਨਾਇਆ।

ਖ਼ਾਲਸਾ ਏਡ  ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹਿਆ ਮੁਫਤ ਟਿਊਸ਼ਨ ਸੈਂਟਰ 

ਜਗਰਾਉ 5 ਸਤੰਬਰ(ਅਮਿਤਖੰਨਾ)ਖ਼ਾਲਸਾ ਏਡ ਵੱਲੋਂ ਜਿੱਥੇ ਮੁਸੀਬਤਾਂ ਵਿਚ ਘਿਰੇ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਪਹੁੰਚਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੀ ਸੰਸਥਾ ਵੱਲੋਂਹੁਣ ਦੇਸ਼ ਭਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਕਈ ਸ਼ਹਿਰਾਂ ਵਿੱਚ 50 ਦੇ ਕਰੀਬ ਮੁਫਤ ਟਿਊਸ਼ਨ ਸੈਂਟਰ ਚਲਾਏ ਜਾ ਰਹੇ ਹਨ ਤੇ ਇਸੇ ਲੜੀ ਵਿੱਚ ਜਗਰਾਉਂ ਵਿਖੇ ਵੀ ਇਕ ਟਿਊਸ਼ਨ ਸੈਂਟਰ ਸ਼ਹਿਰ ਦੇ ਪ੍ਰਸਿੱਧ ਸਕੂਲ ਗੁਰ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਨ ਕੱਚਾ ਮਲਕ ਰੋਡ ਵਿਖੇ ਸ਼ਹਿਰ ਵਿਖੇ ਚਲਾਇਆ ਜਾ ਰਿਹਾ ਹੈ  ਤਾਂ ਕਿ ਲੋੜਵੰਦ ਵਿਦਿਆਰਥੀਆਂ ਵਾਸਤੇ ਅਜਿਹੇ ਸੈਂਟਰਾਂ ਦੀ ਸਖ਼ਤ ਲੋੜ ਸੀ ਜਿਸ ਨੂੰ ਖਾਲਸਾ ਏਡ ਨੇ ਪੂਰਾ ਕੀਤਾ ਤਾਂਕਿ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਮੁਕਾਬਲਿਆਂ ਦੀ ਪ੍ਰੀਖਿਆ ਚ ਭਾਗ ਲੈ ਕੇ ਉਚਾਈਆਂ ਛੂਹ ਸਕਣ। ਖ਼ਾਲਸਾ ਏਡ ਦੇ ਵਲੰਟਰੀਆਂ ਨੇ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿਚ ਰੋਜ਼ਾਨਾ ਸ਼ਾਮ ਚਾਰ ਤੋਂ ਛੇ ਵਜੇ ਤੱਕ ਪੜ੍ਹਾ ਰਹੇ ਹਨ  ਇਸ ਸੈਂਟਰ ਵਿੱਚ  ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਗੁਰਮਤਿ ਦੀ ਪੜ੍ਹਾਈ ਪੜ੍ਹਾਉਂਦੇ ਹਨ ਤਾਂ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ

ਸਪਰਿੰਗ ਡਿਊ ਵਿੱਚ ਬੂਟੇ ਲਗਾ ਕੇ ਮਨਾਇਆ ਅਧਿਆਪਕ ਦਿਵਸ 

ਜਗਰਾਉ 5 ਸਤੰਬਰ(ਅਮਿਤਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਵਿਸ਼ੇਸ ਤੋਰ ਤੇ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਸਮਾਗਮ ਵਿੱਚ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਅਧਿਆਪਕਾ ਦੀ ਮਹੱਤਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮਾਗਮ ਵਿੱਚ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਚੋਹਾਨ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ।ਸਾਰਿਆ ਦਾ ਸਵਾਗਤ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਕੀਤਾ।ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਅਧਿਆਪਕ ਇੱਕ ਅਜਿਹਾ ਧੁਰਾ ਹੈ ਜਿਸਦੇ ਆਲੇ ਦੁਆਲੇ ਸਾਰੇ ਵਿਿਦਆਰਥੀ ਜਗਤ ਘੁੰਮਦਾ ਹੈ।ਜੇਕਰ ਮਾਤਾ ਪਿਤਾ ਆਪਣੇ ਬੱਚਿਆ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਉਹਨਾਂ ਬੱਚਿਆ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਿਲ ਬਣਾਉਦੇ ਹਨ।ਇਸ ਕਾਰਨ ਅਧਿਆਪਕ ਦਾ ਦਰਜਾ ਸਭ ਤੋ ਉੱਪਰ ਹੁੰਦਾ ਹੈ।ਇਸ ਮੋਕੇ ਤੇ ਸਾਰੇ ਅਧਿਆਪਕਾ ਨੂੰ ਪ੍ਰਬੰਧ ਕੀ ਕਮੇਟੀ ਵਲੋ ਖਾਸ ਤੋਰ ਤੇ ਸਨਮਾਨਿਤ ਕੀਤਾ ਗਿਆ।ਉਹਨਾਂ ਨੂੰ  ਨੇਸ਼ਨਲ  ਬਿਲਡਰ ਦੇ ਅਵਾਰਡ ਨਾਲ ਸਨਮਾਨਿਤ ਕੀਤਾਗਿਆ।ਸਕੂਲ  ਵਿਿਦਆਰਥੀਆਂ ਵਲੋ ਸਕੂਲ ਦੇ ਆਲੇ ਦੁਆਲੇ ਛਾਂ ਦਾਰ ਬੂਟੇ  ਲਗਾਏ  ਗਏ।ਅੰਤ ਵਿੱਚ  ਸਾਰੇ ਅਧਿਆਪਕਾਂ  ਦੀ  ਖਾਸ ਤੋਰ ਤੇ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਵਲੋਂ ਖੂਬਸੂਰਤ ਕਾਰਡ ਬਣਾ ਕੇ ਅਤੇ ਬੈਚ ਲਗਾ ਕੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।ਕੇਕ ਕੱਟ ਕੇ ਉਹਨਾਂ ਵਲੋਂ  ਸਾਰੇ  ਅਧਿਆਪਕਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।

ਅਧਿਆਪਕ ਦਿਵਸ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ

ਸ਼ੁਕਰੀਆ

-ਸੰਵਿਧਾਨ ਸਦਕਾ 

ਲੱਖਾਂ ਵਿਅਕਤੀਆਂ , 

ਲੱਖਾਂ ਔਰਤਾਂ, 

ਨੇ

'ਅਧਿਆਪਕ' ਬਣਨ ਦਾ 

'ਰੁਤਬਾ' ਪਾਇਆ ! 

ਮਨੂ-ਸਿਮਰਤੀ ਨੇ

ਮਨੁੱਖ, ਮਨੁੱਖ ਵਿੱਚ 

ਵਿਤਕਰਾ ਪਾਇਆ! 

ਬਹੁਤਿਆਂ ਨੂੰ 

ਨੀਵੇਂ ਬਣਾਇਆ!

ਔਰਤਾਂ ਨੂੰ 

ਘਰ ਵਿਚ ਕੈਦ ਕਰਵਾਇਆ !

ਸੰਵਿਧਾਨ ਨੇ ਅਜਾਦੀ ਦਾ ਹੱਕ

ਦਿਵਾਇਆ!

ਮਾਣ ਵਧਾਇਆ! 

ਨੀਵਿਆਂ ਦੇ ਨਾਲ ਨਾਲ

 ਔਰਤਾਂ ਨੂੰ

ਅਜਾਦ ਕਰਵਾਇਆ! 

ਸਕੂਲ ਦਾ ਰਾਹ 

ਦਿਖਾਇਆ! 

ਕਾਲਜ, ਯੂਨੀਵਰਸਿਟੀ ਤੱਕ 

ਪਹੁੰਚਾਇਆ! 

ਸੰਵਿਧਾਨ ਅੰਬੇਦਕਰ ਨੇ

ਬਣਾਇਆ!

ਅੰਬੇਦਕਰ ਤੇਰਾ ਸ਼ੁਕਰੀਆ! 

ਤੇਰਾ ਸ਼ੁਕਰੀਆ!! 

ਤੇਰਾ ਸ਼ੁਕਰੀਆ!!! 

-ਸੁਖਦੇਵ ਸਲੇਮਪੁਰੀ 

09780620233 

5 ਸਤੰਬਰ, 2022.