ਜਗਰਾਉਂ, 07 ਸਤੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਦੀ ਯੌਗ ਅਗਵਾਈ ਹੇਠ ਮਨਾਇਆ ਗਿਆ। ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਇਕ ਚਿੰਤਨ,ਸਹੀ ਸੋਚ ਅਤੇ ਇਕ ਵਿਚਾਰ ਪ੍ਰਕਿਰਿਆ ਦੀ ਸ਼ੁਰੂਆਤ ਕਰਨੀ ਪਵੇਗੀ।ਜੋ ਸਲਾਹਕਾਰ ਦੀ ਭੂਮਿਕਾ ਨੂੰ ਦਰਸਾਉਂਦੀ ਹੈ, ਜਿਹਨਾਂ ਨੂੰ ਸਾਡੇ ਸਭਿਆਚਾਰ ਵਿੱਚ ਉਚ ਦਰਜ਼ਾ ਦਿੱਤਾ ਗਿਆ ਹੈ, ਡਾ ਬਿੰਦੂ ਸ਼ਰਮਾ ਮੁਖੀ ਅੰਗਰੇਜ਼ੀ ਵਿਭਾਗ ਨੇ ਅਧਿਆਪਕ ਅਤੇ ਵਿਦਿਆਰਥੀ ਸੰਬਧਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਸਾਹਮਣੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਤੇ ਚਾਨਣਾ ਪਾਇਆ। ਇਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਅਧਿਆਪਕਾਂ ਨੂੰ ਸਮਰਪਿਤ ਕਵਿਤਾਵਾਂ ਤੇ ਭਾਸ਼ਣ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਨੇ ਸਰਵੋਪਲੀ ਡਾਕਟਰ ਰਾਧਾ ਕ੍ਰਿਸ਼ਨਨ ਦੇ ਜਨਮ ਦਿਹਾੜੇ ਤੇ ਸਨਮਾਨ ਵਜੋਂ ਮਨਾਇ ਜਾ ਰਹੇ ਇਤਿਹਾਸਕ ਦਿਨ ਵਾਰੇ ਜਾਣਕਾਰੀ ਵੀ ਲਈ ,ਜੋ ਕਿ ਖੁਦ ਇਕ ਮਹਾਨ ਅਧਿਆਪਕ ਸਨ। ਇਸ ਮੌਕੇ ਤੇ ਮੰਚ ਸੰਚਾਲਨ ਕਾਲਜ ਦੀ ਵਿਦਿਆਰਥੀ ਕੁਮਾਰੀ ਪ੍ਰਿਯਾਸੀ ਅਤੇ ਨਵਦੀਪ ਸਿੰਘ ਨੇ ਕੀਤਾ। ਸਮਾਪਤੀ ਦਾ ਧੰਨਵਾਦ ਪ੍ਰੋਫੈਸਰ ਪ੍ਰਿਯੰਕਾ ਨੇ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।