You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 201ਵਾਂ ਦਿਨ    

ਮੁੱਲਾਂਪੁਰ ਦਾਖਾ,9 ਸਤੰਬਰ  (ਸਤਵਿੰਦਰ ਸਿੰਘ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 201ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ, ਤੇਜਾ ਸਿੰਘ ਟੂਸੇ,ਬਾਬਾ ਬੰਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਸ ਧਰਤੀ ਤੇ ਰਹਿ ਕੇ ਜਿਸ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਉਥੋਂ ਦੀ ਜ਼ਮੀਨ ਅਤੇ ਜੰਗਲ ਨੂੰ ਪਚਾਉਣ ਲਈ ਅਤੇ ਪੂਰੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਹੋਵੇ ਪਰ ਉਥੋਂ  ਦੀਆਂ ਸਰਕਾਰਾਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਫੇਰ ਸਿੱਖ ਕੌਮ ਲਈ ਅੱਛੇ ਦਿਨ ਨਹੀਂ ।ਜਿੱਥੇ ਸਿੱਖਾਂ ਨੂੰ ਸੱਚ ਬੋਲਣ ਤੇ ਪਾਬੰਦੀ ਹੋਵੇ ਅਤੇ ਹੱਕ ਮੰਗਣ ਤੇ ਬਣਾ ਦਿੰਦੇ ਨੇ ਅਤਿਵਾਦੀ ਅਤੇ ਹੱਕਾਂ ਲਈ ਗਾਏ ਗੀਤਾਂ ਤੇ ਲੱਗ ਜਾਣ ਪਾਬੰਦੀਆਂ।ਫਿਰ ਉੱਥੋਂ ਦੀਆਂ ਸਰਕਾਰਾਂ ਕਦ ਸਿੱਖਾਂ ਲਈ ਹੱਕ ਥਾਲੀ ਵਿੱਚ ਪਰੋਸ ਕੇ ਦੇਣ ਲਈ ਤਿਆਰ ਖੜ੍ਹੀਆਂ ਹੋਣਗੀਆਂ। ਇਸ ਲਈ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਲੰਮੇ ਸਮੇਂ ਤੋਂ ਅਪੀਲਾਂ ਕਰਦੇ ਆ ਰਹੇ ਹਾਂ ਕਿ ਇੱਕ ਮੰਚ, ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਤਾਂ ਜੋ ਸਾਡੇ ਰਹਿੰਦੇ ਹੱਕ 'ਚ ਜਿਵੇਂ ਪਾਣੀ ਤੇ ਕੋਈ ਡਾਕਾ ਮਾਰ ਕੇ ਨਾ ਲੈ ਜਾਵੇ।ਜਦ ਕਿ ਇੱਥੇ ਤਾਂ ਜੇ ਸਿੱਧੂ ਮੂਸੇਵਾਲਾ ਮਰਨ ਤੋਂ ਪਹਿਲਾਂ ਗੀਤ ਗਾ ਗਏ ਐੱਸ ਵਾਈ ਐੱਲ ਤੇ ਉਸ ਵੀ ਪਾਬੰਦੀ ।ਜੇਕਰ ਕਨਵਰ ਗਰੇਵਾਲ ਗੀਤ ਗਾ ਦੇਵੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ ਤਾਂ ਉਸ ਤੇ ਪਾਬੰਦੀ । ਇਹ ਜਿਸ ਦੇਸ਼ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਉਸ ਕੌਮ ਨਾਲ ਇਹ ਕਿੱਦਾਂ ਦੇ ਵਤੀਰੇ । ਜਦਕਿ 90/92 ਦੇ ਦਹਾਕੇ ਵਿੱਚ ਨੌਜਵਾਨਾਂ ਨੂੰ ਘਰੋਂ ਚੱਕ ਚੱਕ ਕੇ ਝੂਠੇ ਮੁਕਾਬਲੇ ਕਰਨ ਵਾਲੇ ਪੁਲੀਸ ਅਫ਼ਸਰਾਂ ਦੇ ਖ਼ਿਲਾਫ਼ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਦੇ ਕਾਨੂੰਨ ਮੁਤਾਬਕ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ।ਜਦ ਕਿ ਹਾਲੇ ਤਾਂ ਇੱਕਾ ਦੁੱਕਾ ਝੂਠਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਮਿਲੀਆਂ ਹਨ ਇੱਥੇ ਤਾਂ ਲੱਖਾਂ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ  ਮਾਰਿਆ ਉਨ੍ਹਾਂ ਦੇ ਦੋਸ਼ੀਆਂ ਨੂੰ ਆਖਰ ਸਜ਼ਾਵਾਂ ਕੌਣ ਦਿਉ । ਉਨ੍ਹਾਂ ਨੇ ਅੱਗੇ ਆਖਿਆ ਕਿ  ਨਹਿਰੂ ਤੋਂ ਲੈ ਕੇ ਮੋਦੀ ਤੱਕ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਸਵਾਏ ਲਾਰਿਆਂ ਤੋਂ । ਅੱਜ ਸਮੁੱਚੀ ਕੌਮ ਦੇ ਗਿਆਰਵੇਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਦੇ ਖ਼ਿਲਾਫ਼ ਪੰਥਕ ਦਰਦੀ ਲੋਕ ਇਨਸਾਫ਼ ਮੰਗਦੇ ਹਨ।ਜਦ ਕਿ ਕੁਝ ਕੁ ਸਿੱਖਾਂ ਦੇ ਭੇਸ ਵਿੱਚ ਭੇਡਾਂ ਕਿਸੇ ਲੀਡਰ ਨੂੰ ਮਿਲੀ ਜੇਲ੍ਹ ਜ਼ਮਾਨਤ ਤੇ ਮੌਕੇ ਢੋਲ ਤੇ ਭੰਗੜੇ ਪਾਏ ਜਾਂਦੇ ਹਨ ਉਨ੍ਹਾਂ ਦਾ ਰੱਬ ਰਾਖਾ  । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਨੂੰ ਸਜ਼ਾਵਾਂ ਦਿਵਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਤੋਂ ਇਲਾਵਾ ਹੋਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪਿੰਡ ਸਰਾਭਾ ਤੋਂ ਲੁਧਿਆਣਾ ਤਕ ਇਕ ਰੋਸ ਮਾਰਚ ਮਿਤੀ 18 ਸਤੰਬਰ ਦਿਨ ਐਤਵਾਰ ਕੱਢਿਆ ਜਾ ਰਿਹਾ ਹੈ । ਸੋ ਆਪਣੀ ਕੌਮ ਦੇ ਜੁਝਾਰੂਆਂ ਨੂੰ ਜਲਦ ਜੇਲ੍ਹਾਂ ਚੋਂ ਆਜ਼ਾਦ ਕਰਵਾਉਣ ਲਈ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣੋ । ਇਸ ਮੌਕਾ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ ਅਮਰਜੀਤ ਸਿੰਘ ਚਮਿੰਡਾ ਸੁਮਨਜੀਤ ਸਿੰਘ ਸਰਾਭਾ ਭਿੰਦਰ ਸਿੰਘ ਬਿੱਲੂ ਸਰਾਭਾ, ਇੰਦਰਜੀਤ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ, ਦਵਿੰਦਰ ਸਿੰਘ ਭਨੋਹੜ,ਹਰਦੀਪ ਸਿੰਘ ਦੋਲੋਂ,ਚੰਦ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਗੁਰਮੇਲ ਸਿੰਘ ਸਰਾਭਾ,ਨਾਜਰ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।