ਜਪ-ਤਪ ਚੋਪਹਿਰਾ ਸਮਾਗਮ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ
###################
*ਜਪ -ਤਪ ਚੋਪਹਿਰਾ ਸਮਾਗਮ
ਹਰ ਐਤਵਾਰ 4 ਤੋ 8 ਸ਼ਾਮ ਤੱਕ
ਕਰਵਾਇਆ ਜਾਇਆ ਕਰੇਗਾ- ਇੰਦਰਜੀਤ ਸਿੰਘ ਮੱਕੜ**
####################
*ਲੁਧਿਆਣਾ ,12 ਮਈ (ਕਰਨੈਲ ਸਿੰਘ ਐੱਮ.ਏ. ) ਅੱਜ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ
ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਨ ਜਪ-ਤਪ ਚੋਪਹਿਰਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਅੰਦਰ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਚੱਲੇ ਮਹਾਨ ਜਪ-ਤਪ ਚੋਪਹਿਰਾ ਸਮਾਗਮ ਇੱਕ ਅਲੌਕਿਕ ਗੁਰਮਤਿ ਸਮਾਗਮ ਹੋ ਨਿੱਬੜਿਆ। ਉਨ੍ਹਾਂ ਨੇ ਦੱਸਿਆ ਕਿ ਪੰਥ ਪ੍ਰਚਾਰਕ ਤੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਦੀ ਨਿੱਘੀ ਪ੍ਰੇਰਨਾ ਅਤੇ ਲੁਧਿਆਣਾ ਸਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਦੇ ਨਿੱਘੇ ਸਾਹਿਯੋਗ ਨਾਲ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਜਪ-ਤਪ ਚੋਪਹਿਰਾ ਸਮਾਗਮ ਦੌਰਾਨ ਜਿੱਥੇ ਬੀਬੀਆਂ ਨੇ ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ , ਉੱਥੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੇ ਕੀਰਤਨੀ ਜੱਥੇ,ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਕੀਰਤਨੀ ਜੱਥੇ ਅਤੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਵੀ ਸਮਾਗਮ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਦੇ ਮਹਾਤਮ ਸੰਬੰਧੀ ਖੋਜ ਭਰਪੂਰ ਚਾਨਣਾ ਪਾਉਂਦਿਆਂ ਹੋਇਆਂ ਸੰਗਤਾਂ ਨੂੰ ਬਾਣੀ ਦੇ ਸਿਧਾਂਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਸ੍ਰ: ਮੱਕੜ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਤੇ ਸਿਮਰਨ ਸਾਧਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਅਤੇ ਆਪਣੇ ਅੰਦਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੀ ਭਗਤੀ ਤੇ ਸ਼ਕਤੀ ਪੈਦਾ ਕਰਨ ਦੇ ਮਨੋਰਥ ਨਾਲ ਹੁਣ ਹਰ ਐਤਵਾਰ ਨੂੰ ਦੁਪਹਿਰ 4 ਵਜੇ ਤੋਂ ਸ਼ਾਮ 8 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਜਪ-ਤਪ ਚੋਪਹਿਰਾ ਸਮਾਗਮ ਕਰਵਾਇਆ ਜਾਇਆ ਕਰੇਗਾ। ਸ੍ਰ: ਮੱਕੜ ਨੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁੜ ਬੇਨਤੀ ਕਰਦਿਆਂ ਕਿਹਾ ਕਿ ਉਹ ਹਰ ਜਪ-ਤਪ ਚੋਪਹਿਰਾ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਸੁਰਿੰਦਰ ਸਿੰਘ ਚੌਹਾਨ, ਸ੍ਰ:ਮਨਿੰਦਰ ਸਿੰਘ ਆਹੂਜਾ, ਸੁਰਿੰਦਰ ਸਿੰਘ ਚੌਹਾਨ, ਬਲਬੀਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਬੈਨੀਪਾਲ , ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ੍ਰ: ਮਹਿੰਦਰ ਸਿੰਘ ਡੰਗ, ਸ੍ਰ: ਅਤਰ ਸਿੰਘ ਮੱਕੜ, ਸ੍ਰ: ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆ, ਹਰਪਾਲ ਸਿੰਘ ਖ਼ਾਲਸਾ, ਦਲੀਪ ਸਿੰਘ ਖੁਰਾਣਾ, ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਹਰਮੀਤ ਸਿੰਘ ਡੰਗ ਮਨਮੋਹਨ ਸਿੰਘ ਤੇ ਅਵਤਾਰ ਸਿੰਘ ਬੀ.ਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।