You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 193ਵਾਂ ਦਿਨ  

ਪਹਿਰੇਦਾਰ ਦਾ ਕੰਮ ਹੋਕਾ ਦੇਣਾ, ਸੰਗਤਾਂ ਜਾਗ ਜਾਣਗੀਆਂ ਤਾਂ ਇਨਸਾਫ ਜਲਦ ਮਿਲੇਗਾ : ਦੇਵ ਸਰਾਭਾ 

ਸਰਾਭਾ ਪੰਥਕ ਮੋਰਚੇ 'ਚ ਇੱਕ ਅਹਿਮ ਮੀਟਿੰਗ ਅੱਜ  

ਸਰਾਭਾ  01 ਸਤੰਬਰ (ਸਤਵਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 193ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ, ਦਰਸ਼ਨ ਸਿੰਘ ਹਲਵਾਰਾ,ਜਸਪਾਲ ਸਿੰਘ ਸਰਾਭਾ,ਬੰਤ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਹੁਣ ਲੱਗਦਾ  ਹੱਸਦੇ ਵੱਸਦੇ ਦੇ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ ਸਰਕਾਰਾਂ ਦੇ  ਲੀਡਰ ਜੋ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਮੁਜ਼ਾਹਰੇ ਧਰਨੇ ਲਾ ਰਹੇ ਲੋਕਾਂ ਤੇ ਬੇਵਜ੍ਹਾ ਡਾਂਗਾਂ ਵਹਾ ਰਹੇ ਹਨ ਅਤੇ ਧੱਕੇ ਨਾਲ ਰੋਕ ਰਹੇ ਹਨ ।ਜਦ ਕਿ ਪੰਜਾਬ ਦੇ ਲੋਕ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗ ਰਹੇ ਹਨ ।ਪਰ ਸਰਕਾਰਾਂ ਦੇ ਲੀਡਰ ਪੁਲਿਸ ਦੀ ਦੁਰਵਰਤੋਂ ਕਰਕੇ ਉਨ੍ਹਾਂ ਨੂੰ ਰੋਕ ਰਹੇ ਹਨ ਜਦਕਿ ਲੋਕ ਨਹੀਂ ਰੁਕਣੇ । ਉਨ੍ਹਾਂ ਅੱਗੇ ਆਖਿਆ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਮੰਗ ਕਰ ਰਹੇ ਹਾਂ ਆਖ਼ਰ ਉਨ੍ਹਾਂ ਨੂੰ ਕਿਹੜੇ ਜ਼ੁਰਮ ਦੇ ਵਿੱਚ ਜੇਲ੍ਹਾਂ 'ਚ ਡੱਕੀ ਬੈਠੇ ਹਨ। ਜਦ ਕਿ ਉਹ ਆਪਣੀ ਸਜ਼ਾ ਤੋਂ ਦੁੱਗਣੀ ਤਿੱਗਣੀ ਸਜ਼ਾ ਭੁਗਤ ਚੁੱਕੇ ਹਨ।ਭਾਰਤ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਕਾਨੂੰਨ ਨੂੰ ਸ਼ਿਕੰਜੇ ਟੰਗ ਕੇ ਧੱਕਾ ਕਰ ਰਹੀ ਹੈ ਜੋ  ਸਹਿਣਯੋਗ ਨਹੀਂ। ਬਾਕੀ ਜਿਸ ਸਿੱਖ ਕੌਮ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲ ਸਕਣ ਉਨ੍ਹਾਂ ਦਾ ਘਰਾਂ ਵਿੱਚ ਨਿਕਲਣ 'ਚ ਹੋ ਰਹੀ ਦੇਰੀ ਬਹੁਤ ਮੰਦਭਾਗਾ। ਜਦ ਕੇ ਪਹਿਰੇਦਾਰ ਦਾ ਕੰਮ ਹੋਕਾ ਦੇਣਾ, ਸੰਗਤਾਂ ਜਾਗ ਜਾਣਗੀਆਂ ਤਾਂ ਇਨਸਾਫ ਜਲਦ ਮਿਲ ਜਾਵੇਗਾ । ਜਦ ਕਿ ਅਸੀਂ ਹੁਣ ਤਕ ਇੱਕ ਮੰਚ, ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ 'ਚ ਦੇਰੀ ਕੀਤੀ ਇਸ ਲਈ ਇਨਸਾਫ ਨਹੀਂ ਮਿਲਿਆ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਦੇ ਆਗੂਆਂ ਵੱਲੋਂ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਇਕ ਅਹਿਮ ਮੀਟਿੰਗ ਬੁਲਾਈ ਗਈ ਹੈ । ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਸਮੁੱਚੀ ਸਿੱਖ ਕੌਮ ਦੀਆਂ ਹੋਰ ਹੱਕੀ ਮੰਗਾਂ ਜਲਦ ਫਤਿਹ ਕਰਵਾਉਣ ਲਈ ਮੀਟਿੰਗ 'ਚ ਹਾਜ਼ਰ ਜਰੂਰ ਹੋਵੋ ਤਾਂ ਜੋ ਪੰਥਕ ਮੋਰਚੇ ਦੀ ਅਗਲੀ ਰਣਨੀਤੀ ਘੜੀ ਜਾ ਸਕੇ।ਇਸ ਸਮੇਂ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੇਵਾਲ ਨੇ ਆਖਿਆ ਕਿ   ਸਰਕਾਰਾਂ ਸੰਵਿਧਾਨ ਦੀ ਸਹੁੰ ਖਾ ਕੇ ਸਰਕਾਰਾਂ ਤਾਂ ਬਣਾਉਂਦੀਆਂ ਨੇ ਫੇਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬਣਾਏ ਕਾਨੂੰਨ ਮੰਨਣ ਤੋਂ ਕਿਉਂ ਕੰਨੀ ਕਤਰਾਉਂਦੀਆਂ ਨੇ ਜਦ ਕਿ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਫੇਰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ । ਇਹ ਸਰਾਸਰ ਧੱਕੇਸ਼ਾਹੀ ਹੈ ਸਿੱਖ ਕੌਮ ਨਾਲ ਇਸ ਤੋਂ ਵੀ ਜ਼ਿਆਦਾ ਇਹ ਸੰਵਿਧਾਨ ਦੀ ਬੇਅਦਬੀ ਹੈ ਜੋ ਕਦੇ ਚਿੱਤ ਬਰਦਾਸ਼ਤ ਨਹੀਂ ਕਰਾਂਗੇ ।ਇਸ ਮੌਕੇ ਸਾਬਕਾ ਤਕਨੀਕੀ ਮੰਤਰੀ ਜਗਦੀਸ਼ ਸਿੰਘ ਗਰਚਾ,ਗੁਰਮੇਲ ਸਿੰਘ ਊਭੀ ਜੋਧਾ, ਖਜਾਨਚੀ ਪਰਮਿੰਦਰ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।