You are here

ਪੰਜਾਬ

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਮੁਕਾਬਲਾ ਬਾਬਾ ਫਤਿਹ ਸਿੰਘ ਅਖਾੜਾ ਵੂਲਚ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਅਖਾੜਾ ਵੂਲਚ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ਦੇ ਮੁਕਾਬਲਾ ਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਟੀਮ ਦੂਜੇ ਨੰਬਰ ਤੇ ਰਹੀ   

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੇ   ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ ਦਾ ਮੁਕਾਬਲਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸ਼ਮੀ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ   ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੇਤੂ ਰਸਮੀ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ਦੇ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੁਵੈਂਟਰੀ ਦੀ ਕੀਰਤਨ ਕੌਰ ਦੂਜੇ ਨੰਬਰ ਤੇ ਰਹੀ   

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ  ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ , ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਹਰੀ ਸਿੰਘ ਨਲਵਾ ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਦੇ ਨੌਜਵਾਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ। 

 ਜਨ ਸ਼ਕਤੀ

"ਕਾਵਿ ਵਿਅੰਗ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਤੁਸੀਂ ਤਾਂ ਆਓ ਭਗਤ ਦੀ ਨਾ ਕੋਈ ਕਸਰ ਛੱਡੀ,

ਪਰ ਟੱਸ ਤੋਂ ਮੱਸ ਨਹੀਂ ਸੀ ਮੋਦੀ ਸਾਹਿਬ ਹੋਇਆ।

ਸੋਹਲੇ ਤੁਸੀਂ ਤਾਂ ਸੀ ਸਟੇਜ ਤੋਂ ਬਹੁਤ ਗਾਏ,

ਪੰਜਾਬੀਆਂ ਨੂੰ ਲੱਗੇ,ਕੋਈ ਨਾ ਲਾਭ ਹੋਇਆ।

ਵਾਹ!ਸਟੇਟ ਪੰਜਾਬ ਤੇ ਮੋਦੀ ਸਾਹਿਬ ਸੋਹਲੇ ਹਿਮਾਚਲ ਦੇ?

ਵੇਖਿਆ ਸੁਣਿਆਂ ਨਹੀਂ,ਲੱਗਦਾ ਇਹ ਪਹਿਲੀ ਵਾਰ ਹੋਇਆ?

ਤੇਈ ਮਿੰਟ ਚੋਂ ਮਾਨ ਸਾਹਿਬ,ਮੋਦੀ ਸਾਹਿਬ ਨਾ ਤੁਹਾਡਾ  ਜਿਕਰ ਕੀਤਾ,

ਪੰਜਾਬੀਆਂ ਨੂੰ ਇਸੇ ਗੱਲ ਦਾ ਭਾਰੀ ਮਲਾਲ ਹੋਇਆ।

ਆਸਾਂ ਉਮੀਦਾਂ ਸੀ ਪੰਜਾਬ ਲਈ ਵੱਡੇ ਪੈਕੇਜ਼ ਦੀਆਂ,

ਇਸ ਵੱਲ ਗਿਆ ਨਾ ਧਿਆਨ ਕਿਉਂ?ਵੱਡਾ ਸਵਾਲ ਹੋਇਆ।

ਦੱਦਾਹੂਰੀਆ ਕਹੇ ਉਂਗਲਾਂ ਤੁਹਾਡੇ ਤੇ ਉੱਠਦੀਆਂ ਨੇ,

ਮਾਨ ਸਾਹਿਬ ਇਹੀ ਪੰਜਾਬ ਵਿੱਚ ਵੱਡਾ ਬਬਾਲ ਹੋਇਆ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 ਬੰਬਾਰਮੈੰਟ ✍️. ਸਲੇਮਪੁਰੀ ਦੀ ਚੂੰਢੀ

 ਮੈਂ ਸੁਣਿਆ ਸੀ
ਕਿ-
ਜਦੋਂ ਅਕਾਲੀ ਰਾਜ ਸੱਤਾ ਤੋਂ
ਲਾਂਭੇ ਹੁੰਦੇ ਨੇ,
ਉਦੋਂ ਲੜਦੇ ਨੇ!
ਪਰ -
ਹੁਣ ਪਤਾ ਲੱਗਿਆ
 ਕਿ-
ਜਦੋਂ ਕਾਂਗਰਸੀ ਵੀ
ਸੱਤਾ ਤੋਂ ਲਾਂਭੇ ਹੁੰਦੇ ਨੇ 
ਇੱਕ ਦੂਜੇ ਉਪਰ 
ਹੀਰੋਸ਼ੀਮਾ, ਨਾਗਾਸਾਕੀ 
ਦੇ ਬੰਬਾਂ ਵਾਗੂੰ 
ਬੰਬਾਰਮੈੰਟ ਕਰਦੇ ਨੇ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

ਸਮਰਪਿਤ ਪ੍ਰਕਾਸ਼ ਪੁਰਬ ਨੂੰ ✍️. ਸਲੇਮਪੁਰੀ ਦੀ ਚੂੰਢੀ

ਸਵੇਰ ਸ਼ਾਮ
 ਪੜ੍ਹਦੇ ਆਂ!
 ਸਦਾ ਯਾਦ 
ਕਰਦੇ ਆਂ!
ਭੋਗ ਵੀ
ਲਗਾਉਂਦੇ ਆਂ!
ਲੰਗਰ ਵੀ
ਚਲਾਉਂਦੇ ਆਂ!
 ਗੁਰੂ ਗ੍ਰੰਥ ਸਾਹਿਬ
 ਵਿਧਾਨ ਏ!
 ਜਿੰਦਗੀ ਦਾ
ਸੰਵਿਧਾਨ ਏ!
ਮਾਨਵਤਾ ਦਾ
ਨਿਸ਼ਾਨ ਏ!
ਸੱਭ ਤੋਂ 
ਮਹਾਨ ਏ! 
'ਸਰਬੱਤ ਦਾ ਭਲਾ'
ਮੰਗਦੇ ਆਂ!
ਜਾਤ-ਪਾਤ ਨੂੰ ਮੰਨਦਿਆਂ
ਨੱਕ ਚੜ੍ਹਾ ਕੇ
ਲੰਘਦੇ ਆਂ!
 ਹਊਮੈ ਵਿਚ 
ਬੱਝ ਗਏ! 
 ਲਾਲਸਾ ਵਲ 
ਭੱਜ ਗਏ! 
ਤੇਰਾ 'ਪੱਲਾ'
ਛੱਡ ਗਏ! 
 ਪਾਖੰਡਾਂ, ਵੱਲ 
ਧੱਸ ਗਏ! 
'ਨੀਵਿਆਂ' ਨੂੰ ਛੱਡ 
'ਤਕੜੇ' ਵਲ ਨੱਸ ਗਏ! 
ਡੇਰੇ ਬਣਾ ਲਏ! 
ਦੇਹਧਾਰੀ ਸਜਾ ਲਏ! 
 ਤੂੰ ਗੁਰੂ ਵਲੋਂ ਦਿੱਤਾ
'ਸ਼ਬਦ' ਆਂ! 
ਤੂੰ ਮਾਨਵਤਾ ਦੀ 
ਨਬਜ ਆਂ! 
ਹਊਮੈ ਨੇ'ਅਰਥ' 
ਭੁਲਾ ਦਿੱਤਾ!
'ਚੌਧਰ' ਦੇ ਕੀੜੇ ਨੇ
ਪੁੱਠਾ ਰਾਹ ਵਿਖਾ ਦਿੱਤਾ! 
ਉਂਝ -
ਤੈਨੂੰ ਮੰਨਦੇ ਆਂ!
 ਪਰ-
ਤੇਰੀ ਮੰਨਣ ਤੋਂ
ਕਿਨਾਰਾ ਭੰਨਦੇ ਆਂ!
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2022.

ਕੱਲ੍ਹ ਵੀ ਹੈ ਨਹੀਂ! ✍️. ਸਲੇਮਪੁਰੀ ਦੀ ਚੂੰਢੀ

 ਜਦੋਂ ਦਰਿਆਵਾਂ ਦੇ ਪੁੱਲਾਂ
ਦੇ ਥੰਮ੍ਹਲਿਆਂ ਥੱਲ੍ਹੇ 
ਨੀਹਾਂ ਨੂੰ 
ਆਪਣੇ ਲਗਾ
 ਦੇਣਾ ਖੋਰਾ!
ਮੜ੍ਹੀਆਂ 'ਚ ਪਈਆਂ
ਪੌੜੀਆਂ ਨੂੰ
ਚੁੱਕ ਕੇ ਵੇਚਣ ਦਾ
ਲੱਗ ਜਾਵੇ ਝੋਰਾ!
ਜਦੋਂ ਵਾੜ
 ਖੇਤ ਨੂੰ ਖਾਣ ਲੱਗੇ! 
ਜਦੋਂ ਮਾਂ 
ਬੱਚਿਆਂ ਨੂੰ
ਨਿਗਲ ਜਾਣ ਲੱਗੇ! 
ਉਹ ਸਮਾਜ 
ਅੱਜ ਵੀ ਹੈ ਨਹੀਂ, 
ਤੇ 
ਕੱਲ੍ਹ ਵੀ ਹੈ ਨਹੀਂ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

     ਗੂੜ੍ਹੀ ਨੀਂਦ ✍️. ਸਲੇਮਪੁਰੀ ਦੀ ਚੂੰਢੀ

 ਲੋਕ ਗੂੜ੍ਹੀ ਨੀਂਦੇ
ਸੌਂ ਗਏ ਨੇ
ਜਾਂ ਸੁਲਾ ਦਿੱਤੇ ਨੇ!
ਸਵੇਰੇ ਉੱਠ ਕੇ
ਚਾਹ ਦੀ ਚੁਸਕੀ ਨਾਲ
ਅਖਬਾਰ ਪੜ੍ਹਨ ਦੀ,
ਚੈਨਲ ਵੇਖਣ ਦੀ, 
ਚੇਸਟਾ ਮੱਧਮ
ਪੈ ਗਈ ਆ!
ਉਹ ਕਰੋੜਾਂ ਦੇ 
ਘਪਲਿਆਂ ਨੂੰ
ਸਨਸਨੀ ਖਬਰ 
ਨਹੀਂ ਮੰਨਦੇ! 
ਨਾ ਹੀ 
ਨਸ਼ਿਆਂ ਨਾਲ
ਮਰਦੇ ਗੱਭਰੂ 
ਉਨ੍ਹਾਂ ਲਈ 
ਖਾਸ ਖਬਰ ਹੁੰਦੀ ਆ ! 
 ਅਖਬਾਰ ਦੇ
ਪਹਿਲੇ ਪੰਨੇ 'ਤੇ 
ਛਾਇਆ 
ਸ਼ਰੇ-ਬਜਾਰ 
 ਹੋਏ ਕਤਲ 
ਦੀ ਖਬਰ 
 ਉਨ੍ਹਾਂ ਦੇ ਚਿਹਰਿਆਂ 'ਤੇ 
ਉਦਾਸੀ ਦੀ ਝਲਕ 
ਨਹੀਂ ਲਿਆਂਉਂਦੀ, 
ਸਗੋਂ - 
ਇੱਕ ਆਮ ਜਿਹੀ
ਖਬਰ ਤੋਂ ਵੱਧਕੇ 
ਕੁੱਝ ਨਹੀਂ ਹੁੰਦੀ ! 
ਬਸ-
ਜੀਹਦਾ ਮਰਦਾ 
ਉਹੀ ਰੋਂਦਾ! 
ਜੀਹਦਾ ਡੁੱਬਦਾ 
ਉਹੀ ਡੁੱਸਦਾ! 
ਬਾਕੀ ਸੌਂ ਜਾਂਦੇ ਨੇ! 
ਜਾਂ ਸੁਲਾ ਦਿੱਤੇ ਨੇ! 
ਜਿਵੇਂ - 
ਲੰਬੀ ਬੀਮਾਰੀ 'ਤੇ 
ਦਵਾ ਬੇ-ਅਸਰ 
ਹੁੰਦੀ ਆ, 
ਤਿਵੇਂ - 
ਘਪਲਿਆਂ ਦੀ
 ਲ਼ੜੀ ਨੇ ! 
ਕਤਲਾਂ ਦੀ
 ਝੜੀ ਨੇ! 
ਸੱਭ ਨੂੰ 
ਗੂੜ੍ਹੀ ਨੀਂਦੇ 
ਸੁਲਾ ਦਿੱਤਾ! 
ਹੁਣ ਤਾਂ 
ਚੋਰਾਂ ਨੂੰ ਵੇਖ ਕੇ 
ਗਲੀ ਦੇ ਕੁੱਤੇ 
ਵੀ ਨ੍ਹੀਂ ਭੌੰਕਦੇ! 
ਜੇ ਭੌਂਕਣ ਵੀ 
 ਬੁੱਰਕੀ 
ਸੁੱਟਣ 'ਤੇ 
ਪੂਛ ਹਿਲਾਉੰਦੇ ਨੇ! 
 ਗੂੜ੍ਹੀ ਨੀਂਦੇ 
ਜਾ ਸੌਂਦੇ ਨੇ! 
-ਸੁਖਦੇਵ ਸਲੇਮਪੁਰੀ 
09780620233 
28 ਅਗਸਤ, 2022.

ਪੰਜਾਬ ਸਰਕਾਰ ਦੇ ਪੁਤਲ਼ੇ ਫੂਕਣ ਦਾ ਅੈਲ਼ਾਨ 

8 ਸਤੰਬਰ ਨੂੰ ਘੇਰਨਗੇ ਅੈਸਅੈਸਪੀ ਦਫ਼ਤਰ ,ਮਾਮਲਾ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ,ਪੱਕਾ ਮੋਰਚਾ 158ਵੇਂ ਦਿਨ ਸ਼ਾਮਲ਼

ਜਗਰਾਉਂ 28 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਦਲਿਤ ਪਰਿਵਾਰ 'ਤੇ ਨਜ਼ਾਇਜ਼ ਹਿਰਾਸਤ 'ਚ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਪੱਕਾ ਮੋਰਚਾ ਅੱਜ 158ਵੇਂ ਦਿਨ ਵੀ ਜਾਰੀ ਰਿਹਾ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ ਨੇ ਅੈਲ਼ਾਨ ਕੀਤਾ ਹੈ ਕਿ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਘੇਰਨ ਤੋਂ ਪਹਿਲਾਂ ਧਰਨਾਕਾਰੀ ਜੱਥੇਬੰਦੀਆਂ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲ਼ੇ ਫੂਕੇ ਜਾਣਗੇ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ ਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੱਗਾ ਪੱਕਾ ਮੋਰਚਾ ਅੱਜ 158ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਸੁੱਤੀ ਪਈ "ਆਪ" ਸਰਕਾਰ ਨੂੰ ਗੂੜੀ ਨੀਂਦ ਚੋੰ ਜਗਾਉਣ ਲਈ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ 8 ਸਤੰਬਰ ਨੂੰ ਰੋਸ ਮੁਜ਼ਾਹਰਾ ਕਰਦੇ ਹੋਏ ਅੈਸ.ਅੈਸ.ਪੀ. ਦਫ਼ਤਰ ਮੂਹਰੇ ਰੋਸ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਇਸ ਪ੍ਰਸਤਾਵਿਤ ਰੋਸ ਮੁਜ਼ਾਹਰੇ ਸਬੰਧੀ ਇਲਾਕੇ ਵਿੱਚ ਮੀਟਿੰਗਾਂ ਕਰਕੇ ਜਿਥੇ ਪੁਤਲ਼ੇ ਫੂਕੇ ਜਾਣਗੇ, ਉਥੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੁਲਿਸ ਦੇ ਘਟੀਆ ਵਤੀਰੇ ਪ੍ਰਤੀ ਅਾਮ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ 'ਤੇ ਕੋਈ ਵੀ ਸਰਕਾਰੀ ਨੁਮਾਇੰਦਾ ਗੱਲ਼ ਸੁਣਨ ਨੂੰ ਤਿਆਰ ਨਹੀਂ ਹੈ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਥਾਣਾਮੁਖੀ ਕਹਿੰਦੇ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖਿਆ, ਤਸੀਹੇ ਦਿੱਤੇ ਸਨ ਅਤੇ ਕੁੱਟਮਾਰ ਕਰਨ ਨਾਲ ਮ੍ਰਿਤਕਾ ਭੈਣ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਹੋਈ 10 ਦਸੰਬਰ ਨੂੰ ਦੁਨੀਆਂ ਤੋਂ ਚਲੀ ਗਈ ਸੀ ਅਤੇ ਮੌਤ ਦੂਜੇ ਦਿਨ ਦੋਸ਼ੀਆਂ ਖਿਲਾਫ਼ ਪਰਚਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6-7 ਮਹੀਨੇ ਲੰਘ ਗਏ ਹਨ ਪਰ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਖੁੱਦ ਪੀੜ੍ਹਤਾ ਤੇ ਚਸਮਦੀਦ ਗਵਾਹ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਸੁਣਵਾਈ ਨਾਂ ਕਰਕੇ ਹਰ ਪੱਖ ਤੋਂ ਉਜਾੜਾ ਕੀਤਾ ਗਿਆ ਜਿਸ ਲਈ ਪੁਲਿਸ ਤੇ ਸਿਵਲ ਪ੍ਰਸਾਸ਼ਨ ਸਮੇਤ ਰਹਿ ਚੁੱਕੀਆਂ ਸਰਕਾਰਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਦਲਜੀਤ ਸਿੰਘ ਬਿੱਲੂ, ਹਰੀ ਸਿੰਘ ਚਚਰਾੜੀ, ਜਗਰੂਪ ਸਿੰਘ ਅੱਚਰਵਾਲ, ਗੁਰਚਰਨ ਸਿੰਘ ਬਾਬੇਕਾ ਨੇ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮੁਕੱਦਮੇ ਦੇ ਮੁੱਖ ਗਵਾਹ ਨਿਰਮਲ ਸਿੰਘ ਰਸੂਲਪੁਰ ਅਵਤਾਰ ਸਿੰਘ ਰਸੂਲਪੁਰ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੇ 2005 ਤੋਂ ਅੱਜ ਤੱਕ ਕਰੀਬ 17 ਸਾਲ ਭਾਰੀ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰ ਲੰਘੇ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜਦਾ ਆ ਰਿਹਾ ਹੈ ਪਰ ਦੁੱਖ ਦੀ ਗੱਲ਼ ਹੈ ਕਿ ਕਿਸੇ ਸਰਕਾਰ  ਨੇ ਵੀ ਇਨਸਾਫ਼ ਨਹੀਂ ਦਿੱਤਾ ਅਤੇ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਅੱਖਾਂ ਬੰਦ ਕਰੀ ਬੈਠੀ ਹੈ। ਅੱਜ ਦੇ ਧਰਨੇ ਵਿੱਚ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਨਾਨਕਸਰ ਬਰਸੀ ਸਮਾਗਮ ਤੇ ਮੈਡੀਕਲ ਕੈਂਪ ਲਗਾਇਆ

ਜਗਰਾਉਂ,  28ਅਗਸਤ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸੰਤ ਬਾਬਾ ਨਾਹਰ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਹਸਪਤਾਲ ਦੌਧਰ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਅੰਕੁਸ਼ ਸਿੰਗਲਾ , ਡਾਕਟਰ ਅਰਜੁਨ ਗੁਪਤਾ, ਗੁਰਦੀਪ ਸਿੰਘ ,ਅਮਰੀਕ ਸਿੰਘ,ਗੁਰਵਿੰਦਰ ਸਿੰਘ,ਭਗਵਾਨ ਸਿੰਘ ,ਰਾਜੂ ,ਮਨਪ੍ਰੀਤ ਸਿੰਘ,ਲਵਪ੍ਰੀਤ ਸਿੰਘ ਵਲੋ 900 ਤੋਂ ਵੱਧ ਮਰੀਜਾ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਅਤੇ ਲੈਬ ਟੈਸਟ ਕੀਤੇ ਗਏ  ।ਇਸ ਵਿਚ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਕੇ  ਹਸਪਤਾਲ ਵਿੱਚ 1 ਸਤੰਬਰ ਤੋਂ ਲੇ ਕੇ 15 ਸਤੰਬਰ ਤੱਕ ਕੋਈ ਵੀ ਜਰਨਲ ਸਰਜਰੀ ਸਿਰਫ 13000 ਵਿਚ ਕੀਤੀ ਜਾਵੇਗੀ ਅਤੇ ਦੋਨੋ ਗੋਡੇ ਸਿਰਫ 199000 ਚ ਕੀਤੇ ਜਾਣਗੇ ।

ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਬੀਬੀ ਮਾਣੂੰਕੇ ਨਾਲ ਕੀਤੀਆਂ ਵਿਚਾਰਾਂ

ਬੀਬੀ ਮਾਣੂੰਕੇ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ
ਜਗਰਾਉਂ,(ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ  )ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਹਲਕਾ ਜਗਰਾਉਂ ਦਾ ਵਿਕਾਸ ਕਰਨ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ ਅਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਉਹਨਾਂ ਦੱਸਿਆ ਕਿ ਬੇਟ ਇਲਾਕੇ ਲਈ ਇੱਕ ਆਈ.ਟੀ.ਆਈ ਬਣਾਈ ਜਾਵੇਗੀ ਅਤੇ ਇੱਕ 66 ਕੇਵੀ ਬਿਜਲੀ ਦਾ ਵੱਡਾ ਗਰਿੱਡ ਸਥਾਪਿਤ ਕਰਵਾਇਆ ਜਾਵੇਗਾ, ਜਿਸ ਲਈ ਉਹ ਪੂਰੀ ਤਰਾਂ ਜੁਟੇ ਹੋਏ ਹਨ। ਉਹਨਾਂ ਆਖਿਆ ਕਿ ਜਗਰਾਉਂ ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਵੀ ਇੱਕ 66 ਕੇਵੀ ਗਰਿੱਡ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਜਗਰਾਉਂ-ਰਾਏਕੋਟ ਰੋਡ ਉਪਰ ਸਥਿਤੀ ਅਖਾੜੇ ਵਾਲੀ ਨਹਿਰ ਦਾ ਪੁਲ ਜੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ, ਉਹ ਮਿਆਦ ਪੁਗਾ ਚੁੱਕਾ ਹੈ ਤੇ ਤੰਗ ਹੈ ਅਤੇ ਖਸਤਾ ਹਾਲਤ ਵਿੱਚ ਵੀ ਹੈ ਉਥੇ ਨਵਾਂ ਪੁਲ ਬਨਾਉਣ ਲਈ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਹੋ ਚੁੱਕੇ ਹਨ। ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਅਖਾੜੇ ਵਾਲੀ ਨਹਿਰ ਦੇ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਫਾਈ ਲਈ ਕਾਰਜ ਚੱਲ ਰਹੇ ਹਨ ਅਤੇ ਸ਼ਹਿਰ ਵਿੱਚੋ ਕੂੜੇ ਦੀ ਢੋਆ-ਢੁਆਈ ਲਈ ਲਗਭਗ 70 ਲੱਖ ਰੁਪਏ ਦੇ ਪ੍ਰੋਜੈਕਟਾਂ ਦੀ ਮੰਨਜੂਰੀ ਲੈਕੇ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਸੀਵਰੇਜ ਦੀ ਸਫਾਈ ਅਤੇ ਫੜਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਮੰਡੀ ਵਿੱਚ ਵੱਡੀਆਂ ਨਵੀਆਂ ਐਲ.ਈ.ਡੀ.ਲਾਈਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਆੜਤੀਆਂ ਤੇ ਕਿਸਾਨਾਂ ਲਈ ਫਸਲਾਂ ਦੀ ਸਾਂਭ ਸੰਭਾਲ ਵਾਸਤੇ ਦੋ ਨਵੇਂ ਸ਼ੈਡ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੀਆਂ ਲਗਭਗ ਸਾਰੀਆਂ 9 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਪ੍ਰੀਮੈਕਸ ਦੀ ਲੋੜ ਹੈ, ਉਹਨਾਂ ਸੜਕਾਂ ਦਾ ਪ੍ਰੀਮਿਕਸ ਪਾ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਵਿਧਾਇਕਾ ਨੇ ਦੱਸਿਆ ਕਿ ਉਹ ਖੁਦ ਅਤੇ ਉਹਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਰੋਜ਼ਾਨਾਂ ਆਪਣੇ ਦਫਤਰ ਵਿੱਚ ਬੈਠਕੇ ਰੋਜ਼ਾਨਾਂ ਲਗਭਗ ਦੋ-ਤਿੰਨ ਸੌ ਲੋਕਾਂ ਦੇ ਮਸਲੇ ਆਪਣੀ ਟੀਮ ਸਮੇਤ ਹੱਲ ਕਰਦੇ ਹਨ। ਵਿਧਾਇਕਾ ਮਾਣੂੰਕੇ ਦੁਆਰਾ ਕਰਵਾਏ ਜਾ ਰਹੇ ਕੰਮਾਂ ਤੋਂ ਡਾ.ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਆਖਿਆ ਕਿ ਵਿਧਾਇਕਾ ਮਾਣੂੰਕੇ ਇੱਕ ਔਰਤ ਹੋ ਕੇ ਵੀ ਹਲਕੇ ਦਾ ਵਿਕਾਸ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਨ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਵਿਚਾਰ ਕਰਕੇ ਜਗਰਾਉਂ ਹਲਕੇ ਦੀ ਸਹਾਇਤਾ ਲਈ ਵਿਧਾਇਕਾ ਮਾਣੂੰਕੇ ਦਾ ਸਹਿਯੋਗ ਕਰਨਗੇ। ਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦਾ ਸਨਮਾਨ ਚਿੰਨ ਅਤੇ ਗੁਲਦਸਤੇ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਗੋਪੀ ਸ਼ਰਮਾਂ, ਅਮਰਦੀਪ ਸਿੰਘ ਟੂਰੇ, ਰਸ਼ਪਾਲ ਸਿੰਘ ਜਗਰਾਉਂ, ਪੱਪੂ ਭੰਡਾਰੀ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

ਮੁੱਖ ਮੰਤਰੀ ਦੀ ਪਤਨੀ ਡਾ.ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਬਰਸੀ ਸਮਾਗਮਾਂ 'ਚ ਭਰੀ ਹਾਜ਼ਰੀ

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੀ ਨਾਲ ਰਹੇ ਮੌਜ਼ੂਦ
ਜਗਰਾਉਂ, (ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ )ਭਗਤੀ ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ 79ਵੇਂ ਬਰਸੀ ਸਮਾਗਮਾਂ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਅੱਜ ਸ਼ਰਧਾ ਤੇ ਸਤਿਕਾਰ ਸਹਿਤ ਹਾਜ਼ਰੀ ਭਰੀ ਅਤੇ ਸ੍ਰੀ ਨਾਨਕਸਰ ਹਸਪਤਾਲ ਦੇ ਆਧੁਨਿਕੀਕਰਨ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਠੋਸ ਵੀ ਉਹਨਾਂ ਦੇ ਨਾਲ ਸਨ। ਬਰਸੀ ਸਮਾਗਮਾਂ ਵਿੱਚ ਪਹੁੰਚਣ ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਪੰਗਤੀਆਂ ਵਿੱਚ ਬੈਠਕੇ ਗੁਰੂ ਕਾ ਲੰਗਰ ਵੀ ਛਕਿਆ ਗਿਆ। ਇਸ ਮੌਕੇ ਡਾ.ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਆਖਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਵਰੋਸਾਈ ਧਰਤੀ ਨਾਨਕਸਰ ਵਿਖੇ ਨਤਮਸਤਕ ਹੋਏ ਅੱਜ ਬਹੁਤ ਚੰਗਾ ਲੱਗਆ ਅਤੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਵੇਖਕੇ ਮਨ ਨੂੰ ਸਕੂਨ ਮਿਲਿਆ ਹੈ, ਕਿਉਂਕਿ ਸੰਤ ਬਾਬਾ ਨੰਦ ਸਿੰਘ ਜੀ ਨੇ ਲੰਮਾ ਸਮਾਂ ਭਗਤੀ ਕਰਕੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਕੀਤਾ ਅਤੇ ਲੱਖਾਂ-ਕਰੋੜਾਂ ਸੰਗਤਾਂ ਨੂੰ ਮਾਰਗ ਦਰਸ਼ਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਉਹਨਾਂ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾਨਕਸਰ ਦੇ ਪ੍ਰਬੰਧਕਾਂ ਅਤੇ ਸਮੁੱਚੀ ਸੰਗਤ ਦੇ ਨਾਲ ਹੈ ਅਤੇ ਹਰ ਪ੍ਰਕਾਰ ਦੀ ਸਹਾਇਤਾ ਲਈ ਉਹ ਬਚਨਬੱਧ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦਾ ਬਾਬਾ ਨੰਦ ਸਿੰਘ ਜੀ ਦੇ 79ਵੇਂ ਬਰਸੀ ਸਮਾਗਮਾਂ ਮੌਕੇ ਸ਼ਾਮਲ ਹੋਣ ਤੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਗੋਪੀ ਸ਼ਰਮਾਂ, ਅਮਰਦੀਪ ਸਿੰਘ ਟੂਰੇ, ਰਸ਼ਪਾਲ ਸਿੰਘ ਜਗਰਾਉਂ, ਪੱਪੂ ਭੰਡਾਰੀ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਧਰਨਾ ਦੇਣ ਦਾ ਫ਼ੈਸਲਾ

ਲੰਪੀ ਸਕੈਨ ਬਿਮਾਰੀ ਦਾ ਇਲਾਜ ਤੇ ਮਰੀਆਂ   ਗਊਆਂ ਦਾ ਮਾਵਜ਼ਾ ਗੰਨੇ ਦੇ ਬਕਾਏ ਕਰਜ਼ਾ ਮੁਆਫੀ ਫ਼ਸਲਾਂ ਦਾ ਖਰਾਬਾ ਆਦਿ ਮੰਗਾਂ  ਦਾ ਦਿੱਤਾ ਜਾਵੇਗਾ ਮੰਗ ਪੱਤਰ  
ਗੁਰਦਾਸਪੁਰ (ਹਰਪਾਲ ਸਿੰਘ) ਅੱਜ ਇਥੇ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ  ਬਲਬੀਰ ਸਿੰਘ ਕੱਤੋਵਾਲ ਦੀ ਪ੍ਰਧਾਨਗੀ ਹੇਠ ਹੋਈ  । ਮੀਟਿੰਗ ਵਿੱਚ ਮੱਖਣ ਸਿੰਘ ਕੁਹਾੜ ਤਰਲੋਕ ਸਿੰਘ ਬਹਿਰਾਮਪੁਰ ਗੁਰਦੀਪ ਸਿੰਘ ਮੁਸਤਫਾਬਾਦ  ਦਲੀਪ ਸਿੰਘ ਲੰਬੜਦਾਰ  ਸੁਖਦੇਵ ਸਿੰਘ ਭਾਗੋਕਾਵਾਂ ਸੁਕਖਵਿੰਦਰ ਸਿੰਘ ਗੋਸਲ  ਜਗੀਰ ਸਿੰਘ ਸਲਾਚ  ਲਖਵਿੰਦਰ ਸਿੰਘ ਮਰਡ਼ ਦਲਬੀਰ   ਸਿੰਘ ਜੀਵਨਚੱਕ  ਗੁਰਦੀਪ ਸਿੰਘ ਕਲੀਜਪੁਰ ਬਲਬੀਰ ਸਿੰਘ ਉੱਚਾ ਧਕਾਲਾ  ਸਮੇਤ ਕਈ ਹੋਰ ਆਗੂ ਸ਼ਾਮਲ ਸਨ  । ਮੀਟਿੰਗ ਵਿੱਚ ਸੰਯੁਕਤ   ਕਿਸਾਨ ਮੋਰਚੇ ਦੀਆਂ ਇਕੱਤੀ ਜਥੇਬੰਦੀਆਂ ਵੱਲੋਂ ਕੀਤੇ ਗਏ ਫ਼ੈਸਲੇ   ਅਨੁਸਾਰ ਪੰਜਾਬ ਦੇ ਸਾਰੇ ਮੰਤਰੀਆਂ ਦੇ ਘਰਾਂ ਅੱਗੇ   ਪੰਜਾਬ ਦੇ  ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਪੰਜ ਸਤੰਬਰ ਨੂੰ ਧਰਨੇ ਦੇਣ ਦੇ ਫ਼ੈਸਲੇ ਨੂੰ ਲਾਗੂ ਕਰਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ  ।ਇਹ ਫੈਸਲਾ ਕੀਤਾ ਗਿਆ ਕਿ 5 ਸਤੰਬਰ ਨੂੰ  ਸੋਮਵਾਰ  ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ  ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਪਿੰਡ ਕਟਾਰੂਚੱਕ ਵਿਖੇ ਉਨ੍ਹਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ   ।  ਧਰਨੇ ਦੀਆਂ ਮੰਗਾਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਇਲਾਜ ਜੋ ਸਰਕਾਰੀ ਪੱਧਰ ਤੇ ਨਹੀਂ ਹੋ ਰਿਹਾ ਉਸ ਦਾ  ਪ੍ਰਬੰਧ ਠੀਕ ਢੰਗ ਨਾਲ ਕੀਤਾ ਜਾਵੇ ਬੀਮਾਰ ਪਸ਼ੂਆਂ    ਦਾ ਮੁਆਵਜ਼ਾ ਪੰਜਾਹ ਹਜ਼ਾਰ ਰੁਪਏ ਅਤੇ ਮਰ ਗਏ ਪਸ਼ੂਆਂ ਦਾ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਮਾਰੇ ਗਏ ਪਸ਼ੂਆਂ ਨੂੰ ਦਫ਼ਨਾਉਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ   ਤੰਦਰੁਸਤ ਪਸ਼ੂਆਂ ਨੂੰ ਫੌਰੀ ਤੌਰ ਤੇ ਲੰਪੀ ਸਕਿਨ   ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਜਾਵੇ  ,ਇਸ ਦੇ ਨਾਲ ਹੀ ਗੰਨੇ ਦੇ ਬਕਾਏ ਜੋ ਮਿੱਲਾਂ ਵੱਲ ਕਾਫੀ ਦੇਰ ਤੋਂ   ਰਹਿੰਦੇ ਹਨ ਤੁਰੰਤ ਜਾਰੀ ਕੀਤੇ ਜਾਣ ਅਤੇ ਗੰਨੇ ਦਾ ਰੇਟ 450 ਰੁਪਏ ਕੁਇੰਟਲ ਕੀਤਾ ਜਾਵੇ , ਕਿਸਾਨਾਂ ਮਜ਼ਦੂਰਾਂ ਦੇ ਸਾਰੇ ਤਰ੍ਹਾਂ ਦੇ ਕਰਜ਼ਿਆਂ ਤੇ ਮੁਕੰਮਲ ਤੌਰ ਤੇ ਲੀਕ ਮਾਰੀ ਜਾਵੇ  ,ਪਟਵਾਰੀਆਂ ਦੀਆਂ ਅਸਾਮੀਆਂ ਫੌਰੀ ਭਰੀਆਂ ਜਾਣ ਅਤੇ  ਹਲਕੇ ਘਟਾਉਣ ਦਾ ਫ਼ੈਸਲਾ ਰੱਦ ਕੀਤਾ ਜਾਵੇ ,ਨਕਲੀ ਦੁੱਧ ਤੇ ਨੱਥ ਪਾਉਣ ਲਈ 1980 ਦਾ ਕਾਨੂੰਨ ਸੋਧ ਕੇ ਸਜ਼ਾ ਵਿੱਚ ਵਾਧਾ ਕੀਤਾ ਜਾਵੇ   ਦਰਿਆਵਾਂ ਅਤੇ ਨਹਿਰਾਂ ਵਿੱਚ ਹਰ ਤਰ੍ਹਾਂ ਦਾ ਗੰਦਾ ਪਾਣੀ ਪਾਉਣਾ ਬੰਦ ਕੀਤਾ ਜਾਵੇ  ਅਤੇ ਨਹਿਰਾਂ ਦਾ ਪਾਣੀ ਪਹਿਲਾਂ ਵਾਂਗ ਸਾਰੇ   ਖੇਤਾਂ ਤਕ ਪਹੁੰਚਾਇਆ ਜਾਵੇ  ਆਦਿ ਮੰਗਾਂ ਦਾ ਮੰਗ ਪੱਤਰ ਦਿੱਤਾ ਜਾਵੇਗਾ  ।ਆਗੂਆਂ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਪੰਜ ਸਤੰਬਰ ਨੂੰ ਕਟਾਰੂਚੱਕ ਪਹੁੰਚਣ ਦੀ ਅਪੀਲ ਕੀਤੀ  ।

ਆਮ ਆਦਮੀ ਪਾਰਟੀ ਗੁਰਦਾਸਪੁਰ ਜ਼ਿਲ੍ਹਾ ਮੁੱਖ ਦਫਤਰ ਵਿੱਖੇ ਡੇਰਾ ਬਾਬਾ ਨਾਨਕ ਪਾਰਟੀ ਸੰਗਠਨ ਮੈਂਬਰਾਂ ਦੀ ਅਹਿਮ ਮੀਟਿੰਗ

ਗੁਰਦਾਸਪੁਰ(ਹਰਪਾਲ ਸਿੰਘ,ਸੰਜਨਾ,ਥੋਮਸ)ਆਮ ਆਦਮੀ ਪਾਰਟੀ ਗੁਰਦਾਸਪੁਰ ਜ਼ਿਲ੍ਹਾ ਮੁੱਖ ਦਫਤਰ ਵਿੱਖੇ ਡੇਰਾ ਬਾਬਾ ਨਾਨਕ ਪਾਰਟੀ ਸੰਗਠਨ ਮੈਂਬਰਾਂ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਜ਼ਿਲ੍ਹਾ ਇਨਚਾਰਜ ਗੁਰਦਾਸਪੁਰ ਸ ਕਸ਼ਮੀਰ ਸਿੰਘ ਵਾਹਲਾ ਨੇ ਕੀਤੀ ਇਸ ਮੋਕੇ ਡੇਰਾ ਬਾਬਾ ਨਾਨਕ ਹਲਕੇ ਤੋਂ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਵਿੰਗਾਂ ਦੇ ਆਗੂ ਅਤੇ ਐਕਟਿਵ ਵਲੰਟੀਅਰ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਇਸ ਮੋਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ। ਕਿਸੇ ਵੀ ਵਰਕਰ ਨੂੰ ਕੋਈ ਵੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਇਸ ਮੋਕੇ ਜਿਲ੍ਹਾ ਇਨਚਾਰਜ ਸ ਕਸ਼ਮੀਰ ਸਿੰਘ ਵਾਹਲਾ ਨੇ ਅਫਸਰਾਂ ਨੂੰ ਲੋਕਾਂ ਦੇ ਕੰਮ ਜਲਦੀ ਕਰਨ ਲਈ ਕਿਹਾ ਤਾਂ ਜੋ ਸਾਡੇ ਵਰਕਰ ਅਤੇ ਆਮ ਲੋਕਾ ਨੂੰ ਕੋਈ ਪਰੇਸ਼ਾਨੀ ਨਾ ਆਣੇ। ਵਾਹਲਾ ਨੇ ਦੱਸਿਆ ਕੇ ਜੋਂ ਵਰਕਰਾਂ ਨੂੰ ਗਰਾਊਂਡ ਲੈਵਲ ਤੇ ਜੋ ਮੁਸ਼ਕਿਲਾਂ ਆ ਰਹੀਆਂ ਹਨ ਉਹਨਾਂ ਨੂੰ ਸੁਣ ਕੇ ਉਸ ਦਾ ਹੱਲ ਕਿੱਤਾ ਜਾਵੇਗਾ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

ਬਾਬਾ ਨੰਦ ਸਿੰਘ ਜੀ ਨੇ ਮਨੁੱਖਤਾ ਦੇ ਕਲਿਆਣ ਹਿੱਤ ਆਪਣਾ ਪੂਰਾ ਜੀਵਨ ਲਾਇਆ : ਮੱਲ੍ਹਾ

ਜਗਰਾਉਂ, 27 ਅਗਸਤ (ਅਮਿਤ ਖੰਨਾ )-ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਸਾਰੀ ਉਮਰ ਸਿੱਖੀ ਦਾ ਪ੍ਰਚਾਰ ਤੇ ਪਸਾਰ ਕੀਤਾ, ਜਿਸ ਕਰਕੇ ਅੱਜ ਲੱਖਾਂ ਸੰਗਤਾਂ ਬਾਬਾ ਜੀ ਦੀ ਬਰਸੀ 'ਤੇ ਨਾਨਕਸਰ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਨਾਨਕਸਰ ਵਿਖੇ ਮੱਥਾ ਟੇਕਣ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਉਸ ਕਾਦਰ ਵੱਲੋਂ ਸਮੇਂ-ਸਮੇਂ 'ਤੇ ਰਹਿਬਰਾਂ, ਗੁਰੂਆਂ, ਪੀਰਾਂ, ਪੈਗੰਬਰਾਂ ਤੇ ਸੰਤਾਂ-ਮਹਾਂਪੁਰਸ਼ਾਂ ਨੂੰ  ਇਸ ਧਰਤੀ 'ਤੇ ਭੇਜਿਆ ਗਿਆ | ਇਨ੍ਹਾਂ ਰੱਬੀ ਆਤਮਾਵਾਂ ਨੇ ਮਨੁੱਖਤਾ ਦੇ ਕਲਿਆਣ ਹਿੱਤ ਆਪਣਾ ਪੂਰਾ-ਪੂਰਾ ਜੀਵਨ ਲਾ ਦਿੱਤਾ | ਅਜਿਹੀਆਂ ਹੀ ਰੱਬੀ ਆਤਮਾਵਾਂ 'ਚੋਂ ਸੰਤ ਬਾਬਾ ਨੰਦ ਸਿੰਘ ਜੀ ਹੋਏ ਹਨ, ਜਿੰਨ੍ਹਾਂ ਨੇ ਸਾਰੀ ਉਮਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ | ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ ਨੇ ਕਿਹਾ ਕਿ ਇਸ ਰੱਬੀ ਆਤਮਾ ਦੀ ਯਾਦ ਵਿਚ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਅੱਜ ਵੀ ਲੱਖਾਂ ਪ੍ਰਾਣੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਅਮੁੱਲੀ ਅੰਮਿ੍ਤ ਰੂਪੀ ਦਾਤ ਦਾ ਪ੍ਰਸ਼ਾਦ ਲੈ ਕੇ ਆਪਣਾ ਜੀਵਨ ਸਫਲ ਕਰ ਰਹੇ ਹਨ | ਬਾਬਾ ਜੀ ਦੇ ਨਾਂ 'ਤੇ ਕਈ ਸੰਸਥਾਵਾਂ, ਸਕੂਲ, ਹਸਪਤਾਲ ਜਾਂ ਮਨੁੱਖਤਾ ਦੀ ਸੇਵਾ ਲਈ ਸੰਗਤ ਦੇ ਉੱਦਮ ਸਦਕਾ ਕਈ ਅਦਾਰੇ ਸਫਲਤਾ ਪੂਰਵਕ ਆਪਣੀਆਂ ਸੇਵਾਵਾਂ ਦੇ ਰਹੇ ਹਨ | ਬਾਬਾ ਜੀ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਹਨ, ਜਿੱਥੇ ਅੱਜ ਵੀ 24 ਘੰਟੇ ਬਾਣੀ ਦਾ ਪ੍ਰਵਾਹ ਵਗਦਾ ਹੈ | ਬਾਬਾ ਜੀ ਦੇ ਇਸ ਦਰ 'ਤੇ ਮਾਇਆ ਦਾ ਨਹੀਂ, ਨਾਮ ਸਿਮਰਨ ਦਾ ਮੱਥਾ ਟੇਕਿਆ ਜਾਂਦਾ ਹੈ | ਇਸ ਪਵਿੱਤਰ ਦਰ 'ਤੇ ਜਿੱਥੇ ਆਮ ਦਿਨਾਂ ਵਿਚ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਉੱਥੇ ਸਲਾਨਾ ਸਮਾਗਮਾਂ ਵਿਚ ਇਹੀ ਗਿਣਤੀ ਲੱਖਾਂ ਵਿਚ ਪਹੁੰਚ ਜਾਂਦੀ ਹੈ ਪਰ ਇਸ ਦਰ 'ਤੇ ਕਦੇ ਲੰਗਰ ਨਹੀਂ ਪੱਕਦਾ, ਸੰਗਤ ਲੰਗਰ ਘਰੋਂ ਲੈ ਕੇ ਆਉਂਦੀ ਹੈ, ਜਿਸ ਨੂੰ  ਸੰਗਤ 'ਚ ਵਰਤਾਇਆ ਜਾਂਦਾ ਹੈ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ ਨੂੰ  ਸਨਮਾਨਿਤ ਵੀ ਕੀਤਾ |

ਸਵਾਮੀ ਰੂਪ ਚੰਦ  ਜੈਨ ਸਕੂਲ ਦੀ ਕੋਮਲ ਪ੍ਰੀਤ ਰਹੀ ਦੂਜੇ ਸਥਾਨ ਤੇ

ਜਗਰਾਉ 27 ਅਗਸਤ (ਅਮਿਤਖੰਨਾ)ਬੀਤੇ ਦਿਨੀਂ ਸਾਹਿਤ ਸਭਾ ਜਗਰਾਓਂ ਵੱਲੋਂ ਸਿੱਖ ਗਰਲਜ਼ ਸਕੂਲ ਵਿਚ ਆਯੋਜਿਤ ਲੇਖ ਸੁਲੇਖ ਮੁਕਾਬਲੇ ਵਿੱਚ ਸਵਾਮੀ  ਰੂਪ ਚੰਦ ਜੈਨ ਸਕੂਲ ਨੇ ਫਿਰ ਤੋਂ ਆਪਣੀ ਸਰਵਉਚਤਾ ਸਾਬਿਤ ਕੀਤੀ ਹੈ ਇਸ ਮੁਕਾਬਲੇ ਵਿੱਚ ਸਕੂਲ ਦੀ ਹੋਣਹਾਰ ਵਿਦਿਆਰਥਣ ਕੋਮਲ ਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਨੂੰ ਗੌਰਵ ਦਵਾਇਆ ਹੈ ਇਹ ਮੁਕਾਬਲਾ ਖਾਸ ਤੋਰ ਤੇ ਵਿਦਿਆਰਥੀਆਂ ਦੀਆਂ ਲਿਖਾਈ ਸਬੰਧੀ ਬਰੀਕੀਆਂ ਨੂੰ ਨਿਖਾਰਨ ਦੇ ਸਬੰਧ ਵਿੱਚ ਸੀ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿੱਚ ਆਏ ਬੱਚਿਆਂ ਨੂੰ ਮੌਕੇ ਤੇ ਵਿਸ਼ਾ ਦਿੱਤਾ ਗਿਆ ਅਤੇ ਜਗਰਾਉਂ ਦੇ ਸਿਰਕੱਢ ਵਿੱਦਿਅਕ ਅਦਾਰਿਆਂ ਦੇ ਰਿਟਾਇਰਡ ਲੈਕਚਗਰ ਅਤੇ ਪ੍ਰੋਫੈਸਰ ਸਾਹਿਬਾਨ ਦੁਆਰਾ ਜਜਮੈਂਟ  ਕੀਤੀ ਗਈ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਕੋਮਲ ਪ੍ਰੀਤ ਦੀ ਸਫਲਤਾ ਲਈ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਕੂਲ ਲਈ ਗੌਰਵ ਵਾਲੀ ਗੱਲ ਹੈ ਕਿ ਸਾਡੇ ਵਿਦਿਅਕ ਅਦਾਰੇ ਵਿੱਚ ਅਜਿਹੀ ਕਲਾ ਵਾਲੇ ਵਿਦਿਆਰਥੀ ਹਨ ਜਿਨ੍ਹਾਂ ਦੀ ਕਲਾ ਨੂੰ ਇੰਨੀਆ ਤਜਰਬੇਕਾਰ ਸ਼ਖਸ਼ੀਅਤਾ  ਦੁਆਰਾ ਸਲਾਹਿਆ ਗਿਆ ਹੈ

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ 

ਜਗਰਾਉ 27 ਅਗਸਤ (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਜਗਰਾਉ ਦੇ ਵਿਦਿਆਰਥੀਆਂ ਨੇ ਵਿਭਾਗ ਸਤਰ ਤੇ ਐਸ.ਵੀ. ਐਮ ਵਿਖੇ ਅਥਲੈਟਿਕਸ ਵਿਚ ਮਾਰੀਆਂ ਮੱਲਾਂ। ਅਥਲੈਟਿਕਸ ਵਿੱਚੋਂ ਸਰੀਰਕ ਸਿੱਖਿਆ ਪ੍ਰਮੁੱਖ ਸਰਦਾਰ ਦਵਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਬੱਚਿਆਂ ਨੇ 50 ਗੋਲਡ ਮੈਡਲ ਅਤੇ 5 ਸਿਲਵਰ ਮੈਡਲ ਜਿੱਤੇ ਜੋ ਕਿ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧ ਸਮਿਤੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਨਾਲ ਹੀ ਸ਼ਰੀਰਕ ਸਿੱਖਿਆ ਪ੍ਰਮੁੱਖ ਸਰਦਾਰ ਦਵਿੰਦਰ ਸਿੰਘ ਗਿੱਲ ਨੂੰ ਇਸ ਵਿਸ਼ੇਸ਼ ਪ੍ਰਾਪਤੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਮੈਂ ਇਹ ਕਾਮਨਾ ਕਰਦੀ ਹਾਂ ਕਿ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਦੇ ਰਹਿਣਾ ।   ਇਸ ਮੌਕੇ ਤੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਮੈਂਬਰ ਦਰਸ਼ਨ ਲਾਲ ਸ਼ਮੀ  ਜੀ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਸਮੂਹ ਸਟਾਫ ਸ਼ਾਮਲ ਸਨ