ਹਠੂਰ,29,ਅਗਸਤ-(ਕੌਸ਼ਲ ਮੱਲ੍ਹਾ)-ਕੁਝ ਮਹੀਨਿਆ ਤੋ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਹਜ਼ਾਰਾ ਪਸੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਮਰੇ ਹੋਏ ਪਸੂਆ ਨੂੰ ਜਮੀਨ ਹੇਠਾ ਦਬਾਉਣ ਲਈ ਪੰਜਾਬ ਸਰਕਾਰ ਵੱਲੋ ਸਬੰਧਤ ਜਿਲ੍ਹਾ ਡਿਪਟੀ ਕਮਿਸਨਰ ਦੀ ਡਿਊਟੀ ਲਾਈ ਗਈ ਹੈ ਪਰ ਇਹ ਸਭ ਅਖਬਾਰੀ ਬਿਆਨ ਹੀ ਸਾਬਤ ਹੋ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ:ਜਰਨੈਲ ਸਿੰਘ ਰਸੂਲਪੁਰ,ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਪੀਤਾ ਮਾਣੂੰਕੇ,ਰਾਜੂ ਮਾਣੂੰਕੇ ਨੇ ਕਿਹਾ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਪਿੰਡ ਰਸੂਲਪੁਰ ਰੋਡ ਤੇ ਬਣੀ ਹੋਈ ਹੈ,ਮਰੇ ਹੋਏ ਪਸੂਆ ਨਾਲ ਹੱਡਾਰੋੜੀ ਭਰ ਚੁੱਕੀ ਹੈ ਮੌਜੂਦਾ ਸਮੇਂ ਮਰੇ ਹੋਏ ਪਸੂ ਹੱਡਾਰੋੜੀ ਤੋ ਬਾਹਰ ਸੁੱਟੇ ਜਾ ਰਹੇ ਹਨ।ਉਨ੍ਹਾ ਦੱਸਿਆ ਕਿ ਮਰੇ ਹੋਏ ਪਸੂਆ ਨੂੰ ਹੁਣ ਕੁੱਤੇ ਵੀ ਖਾਣ ਤੋ ਹਟ ਗਏ ਹਨ,ਖੱੁਲੇ੍ਹ ਅਸਮਾਨ ਹੇਠ ਪਏ ਪਸੂਆ ਦੀ ਬਦਬੂ ਪਿੰਡ ਰਸੂਲਪੁਰ,ਮੱਲ੍ਹਾ ਅਤੇ ਰਾਹੀਗੀਰਾ ਲਈ ਵੱਡੀ ਸਮੱਸਿਆ ਬਣੀ ਹੋਈ ਹੈ।ਇਨ੍ਹਾ ਮਰੇ ਹੋਏ ਪਸੂਆ ਕਾਰਨ ਕੋਈ ਭਿਆਨਿਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਮਰੇ ਪਸੂਆ ਨੂੰ ਜਲਦੀ ਚੁੱਕ ਕੇ ਜਮੀਨ ਵਿਚ ਦੱਬਿਆ ਜਾਵੇ ਤਾਂ ਜੋ ਬਦਬੂ ਬੰਦ ਹੋ ਸਕੇ।ਇਸ ਸਬੰਧੀ ਜਦੋ ਡਿਪਟੀ ਕਮਿਸਨਰ ਸੁਰਭੀ ਮਲਕ ਨਾਲ ਸੰਪਰਕ ਕੀਤਾ ਤਾਂ ਉਹ ਮੀਟਿੰਗ ਵਿਚ ਹੋਣ ਕਰਕੇ ਸੰਪਰਕ ਨਹੀ ਹੋ ਸਕਿਆ ਤਾਂ ਫਿਰ ਅਮਿਤ ਪੰਚਾਲ ਏ ਡੀ ਸੀ ਰੂਲਰ ਡਲਿਪਮੈਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਮੈ ਹੁਣੇ ਹੀ ਡਿਪਟੀ ਡਾਇਰੈਕਟਰ ਨੂੰ ਆਖਦਾ ਹਾਂ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਦਾ ਜਾ ਕੇ ਜਾਇਜਾ ਲਿਆ ਜਾਵੇ।
ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਦੀ ਹੱਡਾਰੋੜੀ ਤੋ ਬਾਹਰ ਸੁੱਟੇ ਮਰੇ ਪਸੂ ਫੈਲਾਅ ਰਹੇ ਹਨ ਬਦਬੂ।