ਹਠੂਰ,20,ਅਗਸਤ-(ਕੌਸ਼ਲ ਮੱਲ੍ਹਾ)-ਦੇਸ਼ ਦੀ ਆਣ ਅਤੇ ਸਾਨ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੀ ਪਹਿਲੀ ਬਰਸੀ ਪਰਿਵਾਰ ਵੱਲੋ ਪਿੰਡ ਝੋਰੜਾ ਵਿਖੇ ਮਨਾਈ ਗਈ।ਇਸ ਮੌਕੇ ਸਹਿਜ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾ ਦੀ ਬਦੌਲਤ ਅਸੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ।ਉਨ੍ਹਾ ਕਿਹਾ ਕਿ ਸ਼ਹੀਦ ਗੁਰਮੁੱਖ ਸਿੰਘ ਏ ਐਸ ਆਈ ਭਾਵੇ ਸਰੀਰਕ ਤੌਰ ਤੇ ਸਾਡੇ ਵਿਚ ਨਹੀ ਰਹੇ ਪਰ ਉਨ੍ਹਾ ਦੀ ਲਾਸਾਨੀ ਕੁਰਬਾਨੀ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।ਜਦੋ ਵੀ ਪਰਿਵਾਰ ਨੂੰ ਸਾਡੀ ਲੋੜ ਹੋਵੇ ਤਾਂ ਕਿਸੇ ਸਮੇਂ ਵੀ ਸਾਨੂੰ ਮਿਲ ਸਕਦੇ ਹਨ।ਇਸ ਮੌਕੇ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੇ ਪੰਜਾਬ ਸਰਕਾਰ ਵੱਲੋ ਭੇਜਿਆ ਸਨਮਾਨ ਸ਼ਹੀਦ ਦੀ ਧਰਮ ਪਤਨੀ ਨਿਰਮਲ ਕੌਰ ਨੂੰ ਭੇਂਟ ਕੀਤਾ।ਇਸ ਮੌਕੇ ਏ ਐਸ ਆਈ ਦਰਸਨ ਸਿੰਘ ਸੰਧੂ,ਐਸ ਜੀ ਪੀ ਸੀ ਦੇ ਮੈਬਰ ਜਗਜੀਤ ਸਿੰਘ ਤਲਵੰਡੀ,ਦੀਪ ਮਾਣੂੰਕੇ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗ੍ਰਾਮ ਪੰਚਾਇਤ ਝੋਰੜਾ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਝੋਰੜਾ ਦਾ ਨਾਮ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੇ ਨਾਮ ਤੇ ਰੱਖਿਆ ਜਾਵੇ।ਇਸ ਮੌਕੇ ਪਹੁੰਚੀਆ ਵੱਖ-ਵੱਖ ਸਖਸੀਅਤਾ ਨੂੰ ਪਰਿਵਾਰ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਏ ਐਸ ਆਈ ਦਰਸਨ ਸਿੰਘ ਸੰਧੂ ਮਾਣੂੰਕੇ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜੰਗੀਰ ਸਿੰਘ ਬੈਣੀਵਾਲ,ਨਿਰਮਲ ਕੌਰ ਬੈਣੀਵਾਲ,ਗੁਰਨੂਰ ਸਿੰਘ ਬੈਣੀਵਾਲ,ਗੁਰਲੀਨ ਕੌਰ ਬੈਣੀਵਾਲ,ਗੁਰਚਰਨ ਸਿੰਘ,ਗੁਰਚਰਨ ਕੌਰ,ਧਰਮ ਸਿੰਘ,ਕਰਮ ਸਿੰਘ,ਅਜਮੇਰ ਸਿੰਘ,ਧਰਮਪਾਲ ਸਿੰਘ ਚੀਮਾ,ਗੀਤਕਾਰ ਛੱਤਾ ਮਾਣੂੰਕੇ,ਤਰਲੋਚਣ ਸਿੰਘ ਝੋਰੜਾ,ਮਨੋਹਰ ਸਿੰਘ,ਸਮੂਹ ਗ੍ਰਾਮ ਪੰਚਾਇਤ ਝੋਰੜਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਸ਼ਹੀਦ ਦਾ ਪਰਿਵਾਰ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੂੰ ਸਨਮਾਨਿਤ ਕਰਦਾ ਹੋਇਆ।